ਇਹੁ ਨਿਧਾਨੁ; ਜਪੈ ਮਨਿ ਕੋਇ ॥
eihu nidhaan; japai man koe |
Sant Singh KhalsaOne who chants this treasure in his mind
Manmohan SinghLet any one meditate heartily on this Name treasure.
Manmohan Singh (Punjabi)ਕੋਈ ਜੀਵ ਇਸ ਨਾਮ ਦੇ ਖ਼ਜ਼ਾਨੇ ਦਾ ਦਿਲੋ ਸਿਮਰਨ ਕਰੇ।
Fareedkot Teekaਇਹ ਨਾਮ ਨਿਧੀ ਕਾ ਖਜਾਨਾ ਰੂਪ ਸੁਖਮਨੀ ਬਾਣੀ ਕੌ ਜੋ ਕੋਈ ਮੁਖ ਸੇ ਜਪੇ ਅਰ ਮਨਨ ਕਰੇਗਾ॥
Prof. Sahib Singhਜੇਹੜਾ ਭੀ ਮਨੁੱਖ ਇਸ ਨਾਮ ਨੂੰ (ਜੋ ਗੁਣਾਂ ਦਾ) ਖ਼ਜ਼ਾਨਾ ਹੈ ਜਪਦਾ ਹੈ,ਪਦ ਅਰਥ ਕੋਇ = ਜੇ ਕੋਈ ਮਨੁੱਖ।
SikhNet (Spanish)Quien recita este Tesoro en su mente,
ਸਭ ਜੁਗ ਮਹਿ; ਤਾ ਕੀ ਗਤਿ ਹੋਇ ॥
sabh jug meh; taa kee gat hoe |
Sant Singh Khalsain every age, he attains salvation.
Manmohan SinghIn all the ages he shall obtain salvation.
Manmohan Singh (Punjabi)ਉਹ ਸਾਰਿਆਂ ਯੁਗਾਂ ਅੰਦਰ ਮੁਕਤੀ ਨੂੰ ਪ੍ਰਾਪਤ ਹੋਵੇਗਾ।
Fareedkot Teekaਤਿਸ ਕੀ ਸਰਬ ਜੁਗੋਂ ਮੇਂ (ਗਤਿ) ਮੋਖ ਹੋਇਗੀ॥
Prof. Sahib Singhਸਾਰੀ ਉਮਰ ਉਸ ਦੀ ਉੱਚੀ ਆਤਮਕ ਅਵਸਥਾ ਬਣੀ ਰਹਿੰਦੀ ਹੈ।ਪਦ ਅਰਥ ਜੁਗ = {Skt. युग} ਜ਼ਿੰਦਗੀ ਦਾ ਸਮਾ। ਗਤਿ = ਉੱਚੀ ਅਵਸਥਾ।
SikhNet (Spanish)en cada época, logra la Liberación.
ਗੁਣ ਗੋਬਿੰਦ; ਨਾਮ ਧੁਨਿ ਬਾਣੀ ॥
gun gobind; naam dhun baanee |
Sant Singh KhalsaIn it is the Glory of God, the Naam, the chanting of Gurbani.
Manmohan SinghThis composition is the praise of the World-Lord,
Manmohan Singh (Punjabi)ਇਹ ਰਚਨਾ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਅਤੇ ਨਾਮ ਦਾ ਅਲਾਪ ਹੈ,
Fareedkot Teekaਜਿਸ ਨਾਮ ਕੀ ਮਹਿਮਾ ਚਾਰੋਂ ਬੇਦੋਂ ਔਰ ਸਤਾਈ ਸਿਮ੍ਰਤੀਓਂ, ਛੇ ਸ਼ਾਸਤ੍ਰੋਂ ਨੇ ਉਚਾਰਨ ਕਰੀ ਹੈ॥
Prof. Sahib Singhਉਸ ਮਨੁੱਖ ਦੇ (ਸਾਧਾਰਨ) ਬਚਨ ਭੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੌ ਹੀ ਹੁੰਦੇ ਹਨ,ਪਦ ਅਰਥ ਬਾਣੀ = (ਨਾਮ ਜਪਣ ਵਾਲੇ ਦੀ) ਬਾਣੀ, ਬਚਨ। ਗੁਣ ਗੋਬਿੰਦ = ਗੋਬਿੰਦ ਦੇ ਗੁਣ। ਨਾਮ ਧੁਨਿ = ਪ੍ਰਭੂ ਦੇ ਨਾਮ ਦੀ ਧੁਨਿ, ਨਾਮ ਦੀ ਰੌ।
SikhNet (Spanish)Ahí está la Gloria de Dios, el Naam, en el entonar el Gurbani.
ਸਿਮ੍ਰਿਤਿ ਸਾਸਤ੍ਰ; ਬੇਦ ਬਖਾਣੀ ॥
simrit saasatr; bed bakhaanee |
Sant Singh KhalsaThe Simritees, the Shaastras and the Vedas speak of it.
Manmohan Singhand the recitation of the Name about which the Simirtis, Shashtras and Vedas speak.
Manmohan Singh (Punjabi)ਜਿਸ ਬਾਰੇ ਸਿਮ੍ਰਤੀਆਂ, ਸ਼ਾਸਤ੍ਰ ਅਤੇ ਵੇਦ ਜ਼ਿਕਰ ਕਰਦੇ ਹਨ।
Fareedkot Teekaਇਸ ਬਾਣੀ ਕੇ ਪਾਠ ਮੇਂ ਤਿਸ ਗੋਬਿੰਦ ਕੇ ਗੁਣੋਂ ਕੀ ਔਰ ਨਾਮ ਕੀ ਧੁਨੀ ਹੋਤੀ ਹੈ॥
Prof. Sahib Singhਸਿਮ੍ਰਿਤੀਆਂ ਸ਼ਾਸਤ੍ਰਾਂ ਤੇ ਵੇਦਾਂ ਨੇ ਭੀ ਇਹੀ ਗੱਲ ਆਖੀ ਹੈ।ਪਦ ਅਰਥ ਬਖਾਣੀ = ਕਹੀ ਹੈ।
SikhNet (Spanish)Los Smritis, los Shastras y los Vedas hablan de ello.
ਸਗਲ ਮਤਾਂਤ; ਕੇਵਲ ਹਰਿ ਨਾਮ ॥
sagal mataant; keval har naam |
Sant Singh KhalsaThe essence of all religion is the Lord's Name alone.
Manmohan SinghThe essence of all the religions is the God's Name alone.
Manmohan Singh (Punjabi)ਸਾਰਿਆਂ ਮਜ਼ਹਬਾਂ ਦਾ ਸਾਰ-ਤੱਤ, ਸਿਰਫ ਵਾਹਿਗੁਰੂ ਦਾ ਨਾਮ ਹੀ ਹੈ।
Fareedkot Teekaਸਰਬ ਮਤੋਂ ਕਾ ਸਿਧਾਂਤ ਏਹੀ ਹੈ, ਜੋ ਕੇਵਲ ਹਰਿ ਨਾਮ ਜਾਪ ਸੇ ਹੀ ਮੋਖ ਹੋਤੀ ਹੈ॥
Prof. Sahib Singhਸਾਰੇ ਮਤਾਂ ਦਾ ਨਿਚੋੜ ਪ੍ਰਭੂ ਦਾ ਨਾਮ ਹੀ ਹੈ।ਪਦ ਅਰਥ ਮਤਾਂਤ = ਮਤਾਂ ਦਾ ਅੰਤ, ਮਤਾਂ ਦਾ ਸਿੱਟਾ।
SikhNet (Spanish)La Esencia de todas la religiones es solamente el Nombre del Señor.
ਗੋਬਿੰਦ ਭਗਤ ਕੈ; ਮਨਿ ਬਿਸ੍ਰਾਮ ॥
gobind bhagat kai; man bisraam |
Sant Singh KhalsaIt abides in the minds of the devotees of God.
Manmohan SinghIt abides in the mind of Lord's devotee.
Manmohan Singh (Punjabi)ਇਹ ਸੁਆਮੀ ਦੇ ਸ਼ਰਧਾਲੂ ਦੇ ਚਿੱਤ ਵਿੱਚ ਨਿਵਾਸ ਰੱਖਦਾ ਹੈ।
Fareedkot Teekaਸੋ ਐਸੇ ਨਾਮ ਸਹਤ ਸੁਖਮਨੀ ਬਾਣੀ ਕੀ ਗੋਬਿੰਦ ਭਗਤੋਂ ਕੇ ਮਨ ਮੇਂ ਇਸਥਿਤੀ ਹੋਤੀ ਹੈ॥
Prof. Sahib Singhਇਸ ਨਾਮ ਦਾ ਨਿਵਾਸ ਪ੍ਰਭੂ ਦੇ ਭਗਤ ਦੇ ਮਨ ਵਿਚ ਹੁੰਦਾ ਹੈ।
SikhNet (Spanish)El Naam habita en las mentes de los Devotos de Dios.
ਕੋਟਿ ਅਪ੍ਰਾਧ; ਸਾਧਸੰਗਿ ਮਿਟੈ ॥
kott apraadh; saadhasang mittai |
Sant Singh KhalsaMillions of sins are erased, in the Company of the Holy.
Manmohan SinghMillions of sins are effaces (pardoned) in the saints guild.
Manmohan Singh (Punjabi)ਕ੍ਰੋੜਾਂ ਹੀ ਪਾਪ ਸਤਿਸੰਗਤ ਅੰਦਰ ਨਾਸ (ਮਾਫ) ਹੋ ਜਾਂਦੇ ਹਨ।
Fareedkot Teekaਜੋ ਇਸ ਬਾਣੀ ਕਾ ਪਾਠ ਕਰਤਾ ਹੈ ਤਿਸ ਸੰਤ ਕੇ ਸੰਗ ਕਰ ਇਸ ਜੀਵ ਕੇ ਕ੍ਰੋੜੋਂ (ਅਪਰਾਧ) ਉਪਦ੍ਰਵ ਮਿਟ ਜਾਤੇ ਹੈਂ॥
Prof. Sahib Singh(ਜੋ ਮਨੁੱਖ ਨਾਮ ਜਪਦਾ ਹੈ ਉਸ ਦੇ) ਕ੍ਰੋੜਾਂ ਪਾਪ ਸਤਸੰਗ ਵਿਚ ਰਹਿ ਕੇ ਮਿਟ ਜਾਂਦੇ ਹਨ,
SikhNet (Spanish)Millones de faltas y errores son borrados, en la Compañía de los Santos.
ਸੰਤ ਕ੍ਰਿਪਾ ਤੇ; ਜਮ ਤੇ ਛੁਟੈ ॥
sant kripaa te; jam te chhuttai |
Sant Singh KhalsaBy the Grace of the Saint, one escapes the Messenger of Death.
Manmohan SinghBy saints' mercy man escapes the death's courier.
Manmohan Singh (Punjabi)ਸਾਧੂ ਦੀ ਦਇਆ ਦੁਆਰਾ ਬੰਦਾ ਮੌਤ ਦੇ ਦੂਤ ਤੋਂ ਬਚ ਜਾਂਦਾ ਹੈ।
Fareedkot Teekaਪੁਨਾ ਤਿਸ ਸੰਤ ਕੀ ਕ੍ਰਿਪਾ ਸੇ ਪੁਰਸ ਜਮ ਤੇ ਛੂਟ ਜਾਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਜਮਾਂ ਤੋਂ ਬਚ ਜਾਂਦਾ ਹੈ।
SikhNet (Spanish)Por la Gracia del Santo, uno se libera del mensajero de la muerte.
ਜਾ ਕੈ ਮਸਤਕਿ; ਕਰਮ ਪ੍ਰਭਿ ਪਾਏ ॥
jaa kai masatak; karam prabh paae |
Sant Singh KhalsaThose, who have such pre-ordained destiny on their foreheads,
Manmohan SinghThey, on whose brow the Lord had recorded such destiny,
Manmohan Singh (Punjabi)ਜਿਨ੍ਹਾਂ ਦੇ ਮੱਥੇ ਉਤੇ ਸੁਆਮੀ ਨੇ ਐਸੇ ਭਾਗ ਲਿਖੇ ਹਨ,
Fareedkot Teekaਜਿਸ ਕੇ ਮਸਤਕ ਪਰ ਪਭੂ ਨੇ ਉਤਮ ਕਰਮ ਪਾਏ ਹੈਂ, ਭਾਵ ਜੋ ਉਤਮ ਭਾਗੋਂ ਵਾਰੇ ਹੈਂ॥
Prof. Sahib Singhਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ (ਨਾਮ ਦੀ) ਬਖ਼ਸ਼ਸ਼ ਦੇ ਲੇਖ ਲਿਖ ਧਰੇ ਹਨ,ਪਦ ਅਰਥ ਕਰਮ = ਬਖ਼ਸ਼ਸ਼। ਪ੍ਰਭਿ = ਪ੍ਰਭੂ ਨੇ।
SikhNet (Spanish)Aquellos que llevan tal Destino inscrito en sus frentes,
ਸਾਧ ਸਰਣਿ; ਨਾਨਕ. ਤੇ ਆਏ ॥੭॥
saadh saran; naanak. te aae |7|
Sant Singh KhalsaO Nanak, enter the Sanctuary of the Saints. ||7||
Manmohan Singhhave O Nanak entered the saints sanctuary.
Manmohan Singh (Punjabi)ਉਹ ਹੇ ਨਾਨਕ! ਸਾਧੂਆਂ ਦੀ ਸ਼ਰਣਾਗਤ ਸੰਭਾਲਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਇਸ ਬਾਣੀ ਕੇ ਪਾਠਕ ਸੰਤ ਕੀ ਸ਼ਰਣ ਮੇਂ ਆਏ ਹੈਂ॥੭॥
Prof. Sahib Singh(ਪਰ) ਹੇ ਨਾਨਕ! ਉਹ ਮਨੁੱਖ ਗੁਰੂ ਦੀ ਸਰਣ ਆਉਂਦੇ ਹਨ ॥੭॥
SikhNet (Spanish)oh, dice Nanak, entran al Santuario de los Santos. (7)