ਖੇਮ ਸਾਂਤਿ; ਰਿਧਿ ਨਵ ਨਿਧਿ ॥
khem saant; ridh nav nidh | Ang 295
Sant Singh KhalsaComfort, peace and tranquility, wealth and the nine treasures;
Manmohan SinghRepose, peace, wealth, nine treasures, understanding,
Manmohan Singh (Punjabi)ਆਰਾਮ ਚੈਨ, ਸ਼ਾਂਤੀ, ਦੌਲਤ ਨੋਖ਼ਜ਼ਾਨੇ ਸੋਚ ਸਮਝ,
Fareedkot Teekaਇਸ ਕੇ ਪਾਠਕੁ ਕੋ ਸ੍ਰਬ ਪ੍ਰਕਾਰ ਸੇ (ਖੇਮ) ਰਖ੍ਯਾ ਹੋ ਕਰ ਸ਼ਾਂਤੀ, ਪੁਨਾ ਜੋ ਭੋਜਨ ਆਦੀ ਅਲਪ ਵਸਤੁ ਅਨੇਕੋਂ ਮੇਂ ਵਰਤਾਵਣੇ ਸੇ ਤੋਟ ਨਾ ਆਵਣੀ। ਸੋ ਰਿਧੀ ਔਰ ਮਹਾਂ ਪਦਮ ੧, ਪਦਮ ੨, ਕਛਪ ੩, ਮਕਰ ੪, ਮੁਕੰਦ ੫, ਨੀਲ ੬, ਅਰਬ ੭, ਖਰਬ ੮, ਕੰਦ ੯, ਇਹ ਨੌਂ ਨਿਧੀ ਆਦਿ ਸਰਬ ਸ਼ਕਤੀ ਪ੍ਰਾਪਤ ਹੋਤੀ ਹੈਂ॥
Prof. Sahib Singhਅਟੱਲ ਸੁਖ ਮਨ ਦਾ ਟਿਕਾਉ, ਰਿਧੀਆਂ, ਨੌ ਖ਼ਜ਼ਾਨੇ,ਪਦ ਅਰਥ ਖੇਮ = ਅਟੱਲ ਸੁਖ। ਸਾਂਤਿ = ਮਨ ਦਾ ਟਿਕਾਉ। ਰਿਧਿ = ਜੋਗ ਦੀਆਂ ਤਾਕਤਾਂ। ਨਵ ਨਿਧਿ = ਨੌ ਖ਼ਜ਼ਾਨੇ, ਜਗਤ ਦੇ ਸਾਰੇ ਹੀ ਪਦਾਰਥ।
SikhNet (Spanish)Tranquilidad y Paz, Riqueza
ਬੁਧਿ ਗਿਆਨੁ; ਸਰਬ ਤਹ ਸਿਧਿ ॥
budh giaan; sarab teh sidh | Ang 295
Sant Singh Khalsawisdom, knowledge, and all spiritual powers;
Manmohan Singhdivine knowledge, all the immediate occult powers,
Manmohan Singh (Punjabi)ਬ੍ਰਹਿਮ ਵੀਚਾਰ, ਸਮੂਹ ਤਤਪਰ ਕਰਾਮਾਤੀ ਸ਼ਕਤੀਆਂ,
Fareedkot Teekaਔਰ ਵਿਵਹਾਰੋਂ ਕੀ ਬੁਧੀ (ਗਿਆਨੁ) ਸਾਸਤ੍ਰ ਬੋਧ ਵਾ ਸਰੂਪ ਕਾ ਗਿਆਨ, ਪੁਨਾ ਅਣਮਾ, ਮਹਿਮਾ ਆਦਿ ਸਰਬ ਸਿਧੀਆਂ ਪ੍ਰਾਪਤ ਹੋਤੀਆਂ ਹੈਂ॥
Prof. Sahib Singhਅਕਲ, ਗਿਆਨ ਤੇ ਸਾਰੀਆਂ ਕਰਾਮਾਤਾਂ ਉਸ ਮਨੁੱਖ ਵਿਚ (ਆ ਜਾਂਦੀਆਂ ਹਨ);ਪਦ ਅਰਥ ਸਿਧਿ = ਕਰਾਮਾਤਾਂ। ਤਹ = ਓਥੇ, ਉਸ ਮਨੁੱਖ ਵਿਚ।
SikhNet (Spanish)y Gozo, Sabiduría y Espiritualidad,
ਬਿਦਿਆ ਤਪੁ ਜੋਗੁ; ਪ੍ਰਭ ਧਿਆਨੁ ॥
bidiaa tap jog; prabh dhiaan | Ang 295
Sant Singh Khalsalearning, penance, Yoga and meditation on God;
Manmohan Singhlearning, penance, union with and meditation on the Master,
Manmohan Singh (Punjabi)ਇਲਮ, ਤਪੱਸਿਆ, ਮਾਲਕ ਦਾ ਮਿਲਾਪ ਅਤੇ ਸਿਮਰਨ,
Fareedkot Teekaਵਿਦਿਆ ਤਪ ਪ੍ਰਾਣਾਜਾਮ ਰੂਪ ਯੋਗ ਪੁਨਾ ਪ੍ਰਭ ਕਾ ਧਿਆਨੁ ॥
Prof. Sahib Singhਵਿੱਦਿਆ, ਤਪ, ਜੋਗ, ਅਕਾਲ ਪੁਰਖ ਦਾ ਧਿਆਨ,
SikhNet (Spanish)Conocimiento, Disciplina y Yoga; toda cualidad existe cuando se recuerda a diario el Naam, el Nombre del Señor.
ਗਿਆਨੁ ਸ੍ਰੇਸਟ; ਊਤਮ ਇਸਨਾਨੁ ॥
giaan sresatt; aootam isanaan | Ang 296
Sant Singh KhalsaThe most sublime wisdom and purifying baths;
Manmohan Singhthe exquisite divine insight the excellent ablutions;
Manmohan Singh (Punjabi)ਉਤਕ੍ਰਿਸ਼ਟਤ ਰੱਬੀ ਗਿਆਤ, ਸਰੇਸ਼ਟ ਨ੍ਹਾਉਣੇ ਧੋਣੇ;
Fareedkot Teekaਸਰਬ ਗਿਆਨੋਂ ਮੇਂ ਸ੍ਰੇਸ਼ਟ ਜੋ ਬ੍ਰਹਮ ਗਿਆਨ ਹੈ, ਸੋ ਭੀ ਅਰ ਉਤਮਤਾ ਪੁਨਾ ਤੀਰਥੌਂ ਕੇ ਇਸਨਾਨ ਕਾ ਫਲ੍ਹ ਤਿਸ ਕੌ ਪ੍ਰਾਪਤਿ ਹੋਤਾ ਹੈ।
Prof. Sahib Singhਸ੍ਰੇਸ਼ਟ ਗਿਆਨ, ਚੰਗੇ ਤੋਂ ਚੰਗਾ (ਭਾਵ, ਤੀਰਥਾਂ ਦਾ) ਇਸ਼ਨਾਨ;
SikhNet (Spanish)La Sabiduría más Sublime, Purificadora y elevada;
ਚਾਰਿ ਪਦਾਰਥ; ਕਮਲ ਪ੍ਰਗਾਸ ॥
chaar padaarath; kamal pragaas | Ang 296
Sant Singh Khalsathe four cardinal blessings, the opening of the heart-lotus;
Manmohan Singhthe four cardinal boons the blossoming of the heart lotus;
Manmohan Singh (Punjabi)ਚਾਰ ਉੱਤਮ ਦਾਤਾਂ, ਦਿਲ ਕੰਵਲ ਦਾ ਖਿੜਨਾ,
Fareedkot Teekaਧਰਮ ਆਦੀ ਚਾਰੋਂ ਪਦਾਰਥ ਤਿਸ ਕੌ ਪ੍ਰਾਪਤ ਹੋਤੇ ਹੈਂ ਅਰ ਰਿਦਾ ਕਮਲ ਪ੍ਰਫੁਲਤ ਹੋਤਾ ਹੈ॥
Prof. Sahib Singh(ਧਰਮ, ਅਰਥ, ਕਾਮ, ਮੋਖ) ਚਾਰੇ ਪਦਾਰਥ, ਹਿਰਦੇ-ਕਮਲ ਦਾ ਖੇੜਾ;ਪਦ ਅਰਥ ਕਮਲ ਪ੍ਰਗਾਸ = ਹਿਰਦੇ ਰੂਪ ਕਉਲ ਫੁੱਲ ਦਾ ਖੇੜਾ।
SikhNet (Spanish)las cuatro Bendiciones Cardinales, la apertura del Loto del Corazón,
ਸਭ ਕੈ ਮਧਿ; ਸਗਲ ਤੇ ਉਦਾਸ ॥
sabh kai madh; sagal te udaas | Ang 296
Sant Singh Khalsain the midst of all, and yet detached from all;
Manmohan Singhdetachment from all things though in the midst of them all;
Manmohan Singh (Punjabi)ਸਮੁਹ ਅੰਦਰ ਰਹਿੰਦਿਆਂ ਹੋਇਆ ਸਮੂਹ ਤੋਂ ਨਿਰਲੇਪਤਾ;
Fareedkot Teekaਪੁਨਾ ਸਭ ਕੇ ਬੀਚ ਹੋਤਿਆਂ ਹੀ ਸਰਬ ਪਾਦਰਥੋਂ ਸੇ ਉਦਾਸ ਰਹਿਤਾ ਹੈ, ਭਾਵ ਸੇ ਅਸੰਗ ਹੋਤਾ ਹੈ॥
Prof. Sahib Singhਸਾਰਿਆਂ ਦੇ ਵਿਚ ਰਹਿੰਦਿਆਂ ਸਭ ਤੋਂ ਉਪਰਾਮ ਰਹਿਣਾ;ਪਦ ਅਰਥ ਸਭ ਕੈ...ਉਦਾਸ = ਸਭ ਦੇ ਵਿਚ ਰਹਿੰਦਾ ਹੋਇਆ ਸਭ ਤੋਂ ਉਪਰਾਮ।
SikhNet (Spanish)como parte de todo pero aún así desapegado de todo.
ਸੁੰਦਰੁ ਚਤੁਰੁ; ਤਤ ਕਾ ਬੇਤਾ ॥
sundar chatur; tat kaa betaa | Ang 296
Sant Singh Khalsabeauty, intelligence, and the realization of reality;
Manmohan Singhbeautiful, shrewd and knower of reality;
Manmohan Singh (Punjabi)ਖੂਬਸੂਰਤ, ਪ੍ਰਬੀਨ ਤੇ ਅਸਲੀਅਤ ਦਾ ਜਾਣੂ,
Fareedkot Teekaਸਰੂਪ ਕਰ ਕੇ ਸੁੰਦਰ ਔ ਬਾਣੀ ਕਰ ਚਤਰ ਯਥਾਰਥ ਗਿਆਨ ਕੇ ਜਾਨਣੇ ਹਾਰਾ॥
Prof. Sahib Singhਸੋਹਣਾ, ਸਿਆਣਾ, (ਜਗਤ ਦੇ) ਮੂਲ ਪ੍ਰਭੂ ਦਾ ਮਹਰਮ,ਪਦ ਅਰਥ ਤਤ ਕਾ ਬੇਤਾ = ਪ੍ਰਭੂ ਦਾ ਮਹਰਮ, (ਜਗਤ ਦੇ) ਮੂਲ ਦਾ ਜਾਣਨ ਵਾਲਾ।
SikhNet (Spanish)Belleza, inteligencia y la Conciencia de la Realidad.
ਸਮਦਰਸੀ; ਏਕ ਦ੍ਰਿਸਟੇਤਾ ॥
samadarasee; ek drisattetaa | Ang 296
Sant Singh Khalsato look impartially upon all, and to see only the One
Manmohan Singhimpartial looker and the beholder of one God,
Manmohan Singh (Punjabi)ਇਕ ਸਾਰ ਵੇਖਣ ਵਾਲਾ ਅਤੇ ਇਕ ਵਾਹਿਗੁਰੂ ਨੂੰ ਦੇਖਣਹਾਰ,
Fareedkot Teekaਕੀਟੀ ਬ੍ਰਹਮਾ ਮੇਂ ਏਕ ਸਮਾਨ ਪੂਰਨ ਦੇਖਣੇ ਕੀ ਸਮ ਦ੍ਰਿਸ਼ਟੀ ਸੇ ਸਭ ਮੇਂ ਏਕ ਅਕਾਲ ਪੁਰਖ ਕੋ ਦੇਖਣੇ ਹਾਰਾ ਹੋਤਾ ਹੈਂ॥
Prof. Sahib Singhਸਭ ਨੂੰ ਇਕੋ ਜਿਹਾ ਜਾਣਨਾ ਤੇ ਸਭ ਨੂੰ ਇਕੋ ਨਜ਼ਰ ਨਾਲ ਵੇਖਣਾ;ਪਦ ਅਰਥ ਸਮਦਰਸੀ = (ਸਭ ਨੂੰ) ਇਕੋ ਜਿਹਾ ਵੇਖਣ ਵਾਲਾ।
SikhNet (Spanish)El ver todo de forma imparcial y ver sólo al Uno.
ਇਹ ਫਲ; ਤਿਸੁ ਜਨ ਕੈ ਮੁਖਿ ਭਨੇ ॥
eih fal; tis jan kai mukh bhane | Ang 296
Sant Singh Khalsa- these blessings come to one who,
Manmohan Singhthese gifts are obtained by the man,
Manmohan Singh (Punjabi)ਇਹ ਦਾਤਾਂ ਉਸ ਇਨਸਾਨ ਨੂੰ ਮਿਲਦੀਆਂ ਹਨ,
Fareedkot Teekaਤਿਸ ਕੌ ਏਹੁ ਪੂਰਬੋਕਤ ਸਰਬ ਫਲ ਪ੍ਰਾਪਤ ਹੋਤੇ ਹੈਂ ਔਰ ਹੋਏਂਗੇ॥
Prof. Sahib Singhਇਹ ਸਾਰੇ ਫਲ; ਹੇ ਨਾਨਕ! ਉਸ ਮਨੁੱਖ ਦੇ ਅੰਦਰ ਆ ਵੱਸਦੇ ਹਨ;ਪਦ ਅਰਥ ਇਹ ਫਲ = ਇਹ ਸਾਰੇ ਫਲ (ਜਿਨ੍ਹਾਂ ਦਾ ਜ਼ਿਕਰ ਉਪਰ ਕੀਤਾ ਹੈ)। ਮੁਖਿ = ਮੂੰਹ ਤੋਂ। ਭਨੇ = ਉਚਾਰਿਆਂ।
SikhNet (Spanish)Estas Bendiciones le vienen a aquél, que a través de Guru Nanak,
ਗੁਰ ਨਾਨਕ ਨਾਮ ਬਚਨ; ਮਨਿ ਸੁਨੇ ॥੬॥
gur naanak naam bachan; man sune |6| Ang 296
Sant Singh Khalsathrough Guru Nanak, chants the Naam with his mouth, and hears the Word with his ears. ||6||
Manmohan Singhwho with his mouth recites (the Sukhmani) and heartily bears Guru Nanak's hymns in praise of God's Name.
Manmohan Singh (Punjabi)ਜੋ ਆਪਣੇ ਮੂੰਹ ਨਾਲ (ਸੁਖਮਨੀ ਦਾ) ਉਚਾਰਣ ਕਰਦਾ ਹੈ ਅਤੇ ਗੁਰੂ ਨਾਨਕ ਜੀ ਦੀ ਰੱਬ ਦੇ ਨਾਮ ਦੀ ਮਹਿਮਾ ਦੀ ਬਾਣੀ ਦਿਲ ਲਾ ਕੇ ਸੁਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸਾਥ ਮਿਲੇ ਹੂਏ ਜੋ ਬਚਨ ਰੂਪ ਇਹ ਸੁਖਮਨੀ ਸਾਹਿਬ ਬਾਣੀ ਹੈ। ਇਸ ਕੌ ਜੋ ਗੁਰੋਂ ਦੁਆਰੇ ਮੁਖ ਸੇ ਉਚਾਰਨ ਕਰੇ ਔ ਮਨ ਕੀ ਇਕਾਗ੍ਰਤਾ ਸੇ ਸ੍ਰਵਣ ਕਰੇ॥ ੬॥
Prof. Sahib Singhਜੋ ਗੁਰੂ ਦੇ ਬਚਨ ਤੇ ਪ੍ਰਭੂ ਦਾ ਨਾਮ ਮੂੰਹੋਂ ਉਚਾਰਦਾ ਹੈ ਤੇ ਮਨ ਲਾ ਕੇ ਸੁਣਦਾ ਹੈ ॥੬॥
SikhNet (Spanish)recita el Nombre con su boca y escucha la Palabra con sus oídos. (6)