ੴ

ਸਿੱਖਬਾਣੀ · SikhBani

Ang 296

Sri Guru Granth Sahib · Raag Gauree · 7 shabads, 51 lines
Translations
Shabad Guru Arjan Dev Ji Raag Gauree continued from Ang 295

ਗਿਆਨੁ ਸ੍ਰੇਸਟ; ਊਤਮ ਇਸਨਾਨੁ ॥

giaan sresatt; aootam isanaan |

Sant Singh KhalsaThe most sublime wisdom and purifying baths;
Manmohan Singhthe exquisite divine insight the excellent ablutions;
Manmohan Singh (Punjabi)ਉਤਕ੍ਰਿਸ਼ਟਤ ਰੱਬੀ ਗਿਆਤ, ਸਰੇਸ਼ਟ ਨ੍ਹਾਉਣੇ ਧੋਣੇ;
Fareedkot Teekaਸਰਬ ਗਿਆਨੋਂ ਮੇਂ ਸ੍ਰੇਸ਼ਟ ਜੋ ਬ੍ਰਹਮ ਗਿਆਨ ਹੈ, ਸੋ ਭੀ ਅਰ ਉਤਮਤਾ ਪੁਨਾ ਤੀਰਥੌਂ ਕੇ ਇਸਨਾਨ ਕਾ ਫਲ੍ਹ ਤਿਸ ਕੌ ਪ੍ਰਾਪਤਿ ਹੋਤਾ ਹੈ।
Prof. Sahib Singhਸ੍ਰੇਸ਼ਟ ਗਿਆਨ, ਚੰਗੇ ਤੋਂ ਚੰਗਾ (ਭਾਵ, ਤੀਰਥਾਂ ਦਾ) ਇਸ਼ਨਾਨ;
SikhNet (Spanish)La Sabiduría más Sublime, Purificadora y elevada;

ਚਾਰਿ ਪਦਾਰਥ; ਕਮਲ ਪ੍ਰਗਾਸ ॥

chaar padaarath; kamal pragaas |

Sant Singh Khalsathe four cardinal blessings, the opening of the heart-lotus;
Manmohan Singhthe four cardinal boons the blossoming of the heart lotus;
Manmohan Singh (Punjabi)ਚਾਰ ਉੱਤਮ ਦਾਤਾਂ, ਦਿਲ ਕੰਵਲ ਦਾ ਖਿੜਨਾ,
Fareedkot Teekaਧਰਮ ਆਦੀ ਚਾਰੋਂ ਪਦਾਰਥ ਤਿਸ ਕੌ ਪ੍ਰਾਪਤ ਹੋਤੇ ਹੈਂ ਅਰ ਰਿਦਾ ਕਮਲ ਪ੍ਰਫੁਲਤ ਹੋਤਾ ਹੈ॥
Prof. Sahib Singh(ਧਰਮ, ਅਰਥ, ਕਾਮ, ਮੋਖ) ਚਾਰੇ ਪਦਾਰਥ, ਹਿਰਦੇ-ਕਮਲ ਦਾ ਖੇੜਾ;

ਪਦ ਅਰਥ ਕਮਲ ਪ੍ਰਗਾਸ = ਹਿਰਦੇ ਰੂਪ ਕਉਲ ਫੁੱਲ ਦਾ ਖੇੜਾ।

SikhNet (Spanish)las cuatro Bendiciones Cardinales, la apertura del Loto del Corazón,

ਸਭ ਕੈ ਮਧਿ; ਸਗਲ ਤੇ ਉਦਾਸ ॥

sabh kai madh; sagal te udaas |

Sant Singh Khalsain the midst of all, and yet detached from all;
Manmohan Singhdetachment from all things though in the midst of them all;
Manmohan Singh (Punjabi)ਸਮੁਹ ਅੰਦਰ ਰਹਿੰਦਿਆਂ ਹੋਇਆ ਸਮੂਹ ਤੋਂ ਨਿਰਲੇਪਤਾ;
Fareedkot Teekaਪੁਨਾ ਸਭ ਕੇ ਬੀਚ ਹੋਤਿਆਂ ਹੀ ਸਰਬ ਪਾਦਰਥੋਂ ਸੇ ਉਦਾਸ ਰਹਿਤਾ ਹੈ, ਭਾਵ ਸੇ ਅਸੰਗ ਹੋਤਾ ਹੈ॥
Prof. Sahib Singhਸਾਰਿਆਂ ਦੇ ਵਿਚ ਰਹਿੰਦਿਆਂ ਸਭ ਤੋਂ ਉਪਰਾਮ ਰਹਿਣਾ;

ਪਦ ਅਰਥ ਸਭ ਕੈ...ਉਦਾਸ = ਸਭ ਦੇ ਵਿਚ ਰਹਿੰਦਾ ਹੋਇਆ ਸਭ ਤੋਂ ਉਪਰਾਮ।

SikhNet (Spanish)como parte de todo pero aún así desapegado de todo.

ਸੁੰਦਰੁ ਚਤੁਰੁ; ਤਤ ਕਾ ਬੇਤਾ ॥

sundar chatur; tat kaa betaa |

Sant Singh Khalsabeauty, intelligence, and the realization of reality;
Manmohan Singhbeautiful, shrewd and knower of reality;
Manmohan Singh (Punjabi)ਖੂਬਸੂਰਤ, ਪ੍ਰਬੀਨ ਤੇ ਅਸਲੀਅਤ ਦਾ ਜਾਣੂ,
Fareedkot Teekaਸਰੂਪ ਕਰ ਕੇ ਸੁੰਦਰ ਔ ਬਾਣੀ ਕਰ ਚਤਰ ਯਥਾਰਥ ਗਿਆਨ ਕੇ ਜਾਨਣੇ ਹਾਰਾ॥
Prof. Sahib Singhਸੋਹਣਾ, ਸਿਆਣਾ, (ਜਗਤ ਦੇ) ਮੂਲ ਪ੍ਰਭੂ ਦਾ ਮਹਰਮ,

ਪਦ ਅਰਥ ਤਤ ਕਾ ਬੇਤਾ = ਪ੍ਰਭੂ ਦਾ ਮਹਰਮ, (ਜਗਤ ਦੇ) ਮੂਲ ਦਾ ਜਾਣਨ ਵਾਲਾ।

SikhNet (Spanish)Belleza, inteligencia y la Conciencia de la Realidad.

ਸਮਦਰਸੀ; ਏਕ ਦ੍ਰਿਸਟੇਤਾ ॥

samadarasee; ek drisattetaa |

Sant Singh Khalsato look impartially upon all, and to see only the One
Manmohan Singhimpartial looker and the beholder of one God,
Manmohan Singh (Punjabi)ਇਕ ਸਾਰ ਵੇਖਣ ਵਾਲਾ ਅਤੇ ਇਕ ਵਾਹਿਗੁਰੂ ਨੂੰ ਦੇਖਣਹਾਰ,
Fareedkot Teekaਕੀਟੀ ਬ੍ਰਹਮਾ ਮੇਂ ਏਕ ਸਮਾਨ ਪੂਰਨ ਦੇਖਣੇ ਕੀ ਸਮ ਦ੍ਰਿਸ਼ਟੀ ਸੇ ਸਭ ਮੇਂ ਏਕ ਅਕਾਲ ਪੁਰਖ ਕੋ ਦੇਖਣੇ ਹਾਰਾ ਹੋਤਾ ਹੈਂ॥
Prof. Sahib Singhਸਭ ਨੂੰ ਇਕੋ ਜਿਹਾ ਜਾਣਨਾ ਤੇ ਸਭ ਨੂੰ ਇਕੋ ਨਜ਼ਰ ਨਾਲ ਵੇਖਣਾ;

ਪਦ ਅਰਥ ਸਮਦਰਸੀ = (ਸਭ ਨੂੰ) ਇਕੋ ਜਿਹਾ ਵੇਖਣ ਵਾਲਾ।

SikhNet (Spanish)El ver todo de forma imparcial y ver sólo al Uno.

ਇਹ ਫਲ; ਤਿਸੁ ਜਨ ਕੈ ਮੁਖਿ ਭਨੇ ॥

eih fal; tis jan kai mukh bhane |

Sant Singh Khalsa- these blessings come to one who,
Manmohan Singhthese gifts are obtained by the man,
Manmohan Singh (Punjabi)ਇਹ ਦਾਤਾਂ ਉਸ ਇਨਸਾਨ ਨੂੰ ਮਿਲਦੀਆਂ ਹਨ,
Fareedkot Teekaਤਿਸ ਕੌ ਏਹੁ ਪੂਰਬੋਕਤ ਸਰਬ ਫਲ ਪ੍ਰਾਪਤ ਹੋਤੇ ਹੈਂ ਔਰ ਹੋਏਂਗੇ॥
Prof. Sahib Singhਇਹ ਸਾਰੇ ਫਲ; ਹੇ ਨਾਨਕ! ਉਸ ਮਨੁੱਖ ਦੇ ਅੰਦਰ ਆ ਵੱਸਦੇ ਹਨ;

ਪਦ ਅਰਥ ਇਹ ਫਲ = ਇਹ ਸਾਰੇ ਫਲ (ਜਿਨ੍ਹਾਂ ਦਾ ਜ਼ਿਕਰ ਉਪਰ ਕੀਤਾ ਹੈ)। ਮੁਖਿ = ਮੂੰਹ ਤੋਂ। ਭਨੇ = ਉਚਾਰਿਆਂ।

SikhNet (Spanish)Estas Bendiciones le vienen a aquél, que a través de Guru Nanak,

ਗੁਰ ਨਾਨਕ ਨਾਮ ਬਚਨ; ਮਨਿ ਸੁਨੇ ॥੬॥

gur naanak naam bachan; man sune |6|

Sant Singh Khalsathrough Guru Nanak, chants the Naam with his mouth, and hears the Word with his ears. ||6||
Manmohan Singhwho with his mouth recites (the Sukhmani) and heartily bears Guru Nanak's hymns in praise of God's Name.
Manmohan Singh (Punjabi)ਜੋ ਆਪਣੇ ਮੂੰਹ ਨਾਲ (ਸੁਖਮਨੀ ਦਾ) ਉਚਾਰਣ ਕਰਦਾ ਹੈ ਅਤੇ ਗੁਰੂ ਨਾਨਕ ਜੀ ਦੀ ਰੱਬ ਦੇ ਨਾਮ ਦੀ ਮਹਿਮਾ ਦੀ ਬਾਣੀ ਦਿਲ ਲਾ ਕੇ ਸੁਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸਾਥ ਮਿਲੇ ਹੂਏ ਜੋ ਬਚਨ ਰੂਪ ਇਹ ਸੁਖਮਨੀ ਸਾਹਿਬ ਬਾਣੀ ਹੈ। ਇਸ ਕੌ ਜੋ ਗੁਰੋਂ ਦੁਆਰੇ ਮੁਖ ਸੇ ਉਚਾਰਨ ਕਰੇ ਔ ਮਨ ਕੀ ਇਕਾਗ੍ਰਤਾ ਸੇ ਸ੍ਰਵਣ ਕਰੇ॥ ੬॥
Prof. Sahib Singhਜੋ ਗੁਰੂ ਦੇ ਬਚਨ ਤੇ ਪ੍ਰਭੂ ਦਾ ਨਾਮ ਮੂੰਹੋਂ ਉਚਾਰਦਾ ਹੈ ਤੇ ਮਨ ਲਾ ਕੇ ਸੁਣਦਾ ਹੈ ॥੬॥
SikhNet (Spanish)recita el Nombre con su boca y escucha la Palabra con sus oídos. (6)

Open this shabad (10 lines, Angs 295-296) →

Shabad Guru Arjan Dev Ji Raag Gauree

ਇਹੁ ਨਿਧਾਨੁ; ਜਪੈ ਮਨਿ ਕੋਇ ॥

eihu nidhaan; japai man koe |

Sant Singh KhalsaOne who chants this treasure in his mind
Manmohan SinghLet any one meditate heartily on this Name treasure.
Manmohan Singh (Punjabi)ਕੋਈ ਜੀਵ ਇਸ ਨਾਮ ਦੇ ਖ਼ਜ਼ਾਨੇ ਦਾ ਦਿਲੋ ਸਿਮਰਨ ਕਰੇ।
Fareedkot Teekaਇਹ ਨਾਮ ਨਿਧੀ ਕਾ ਖਜਾਨਾ ਰੂਪ ਸੁਖਮਨੀ ਬਾਣੀ ਕੌ ਜੋ ਕੋਈ ਮੁਖ ਸੇ ਜਪੇ ਅਰ ਮਨਨ ਕਰੇਗਾ॥
Prof. Sahib Singhਜੇਹੜਾ ਭੀ ਮਨੁੱਖ ਇਸ ਨਾਮ ਨੂੰ (ਜੋ ਗੁਣਾਂ ਦਾ) ਖ਼ਜ਼ਾਨਾ ਹੈ ਜਪਦਾ ਹੈ,

ਪਦ ਅਰਥ ਕੋਇ = ਜੇ ਕੋਈ ਮਨੁੱਖ।

SikhNet (Spanish)Quien recita este Tesoro en su mente,

ਸਭ ਜੁਗ ਮਹਿ; ਤਾ ਕੀ ਗਤਿ ਹੋਇ ॥

sabh jug meh; taa kee gat hoe |

Sant Singh Khalsain every age, he attains salvation.
Manmohan SinghIn all the ages he shall obtain salvation.
Manmohan Singh (Punjabi)ਉਹ ਸਾਰਿਆਂ ਯੁਗਾਂ ਅੰਦਰ ਮੁਕਤੀ ਨੂੰ ਪ੍ਰਾਪਤ ਹੋਵੇਗਾ।
Fareedkot Teekaਤਿਸ ਕੀ ਸਰਬ ਜੁਗੋਂ ਮੇਂ (ਗਤਿ) ਮੋਖ ਹੋਇਗੀ॥
Prof. Sahib Singhਸਾਰੀ ਉਮਰ ਉਸ ਦੀ ਉੱਚੀ ਆਤਮਕ ਅਵਸਥਾ ਬਣੀ ਰਹਿੰਦੀ ਹੈ।

ਪਦ ਅਰਥ ਜੁਗ = {Skt. युग} ਜ਼ਿੰਦਗੀ ਦਾ ਸਮਾ। ਗਤਿ = ਉੱਚੀ ਅਵਸਥਾ।

SikhNet (Spanish)en cada época, logra la Liberación.

ਗੁਣ ਗੋਬਿੰਦ; ਨਾਮ ਧੁਨਿ ਬਾਣੀ ॥

gun gobind; naam dhun baanee |

Sant Singh KhalsaIn it is the Glory of God, the Naam, the chanting of Gurbani.
Manmohan SinghThis composition is the praise of the World-Lord,
Manmohan Singh (Punjabi)ਇਹ ਰਚਨਾ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਅਤੇ ਨਾਮ ਦਾ ਅਲਾਪ ਹੈ,
Fareedkot Teekaਜਿਸ ਨਾਮ ਕੀ ਮਹਿਮਾ ਚਾਰੋਂ ਬੇਦੋਂ ਔਰ ਸਤਾਈ ਸਿਮ੍ਰਤੀਓਂ, ਛੇ ਸ਼ਾਸਤ੍ਰੋਂ ਨੇ ਉਚਾਰਨ ਕਰੀ ਹੈ॥
Prof. Sahib Singhਉਸ ਮਨੁੱਖ ਦੇ (ਸਾਧਾਰਨ) ਬਚਨ ਭੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੌ ਹੀ ਹੁੰਦੇ ਹਨ,

ਪਦ ਅਰਥ ਬਾਣੀ = (ਨਾਮ ਜਪਣ ਵਾਲੇ ਦੀ) ਬਾਣੀ, ਬਚਨ। ਗੁਣ ਗੋਬਿੰਦ = ਗੋਬਿੰਦ ਦੇ ਗੁਣ। ਨਾਮ ਧੁਨਿ = ਪ੍ਰਭੂ ਦੇ ਨਾਮ ਦੀ ਧੁਨਿ, ਨਾਮ ਦੀ ਰੌ।

SikhNet (Spanish)Ahí está la Gloria de Dios, el Naam, en el entonar el Gurbani.

ਸਿਮ੍ਰਿਤਿ ਸਾਸਤ੍ਰ; ਬੇਦ ਬਖਾਣੀ ॥

simrit saasatr; bed bakhaanee |

Sant Singh KhalsaThe Simritees, the Shaastras and the Vedas speak of it.
Manmohan Singhand the recitation of the Name about which the Simirtis, Shashtras and Vedas speak.
Manmohan Singh (Punjabi)ਜਿਸ ਬਾਰੇ ਸਿਮ੍ਰਤੀਆਂ, ਸ਼ਾਸਤ੍ਰ ਅਤੇ ਵੇਦ ਜ਼ਿਕਰ ਕਰਦੇ ਹਨ।
Fareedkot Teekaਇਸ ਬਾਣੀ ਕੇ ਪਾਠ ਮੇਂ ਤਿਸ ਗੋਬਿੰਦ ਕੇ ਗੁਣੋਂ ਕੀ ਔਰ ਨਾਮ ਕੀ ਧੁਨੀ ਹੋਤੀ ਹੈ॥
Prof. Sahib Singhਸਿਮ੍ਰਿਤੀਆਂ ਸ਼ਾਸਤ੍ਰਾਂ ਤੇ ਵੇਦਾਂ ਨੇ ਭੀ ਇਹੀ ਗੱਲ ਆਖੀ ਹੈ।

ਪਦ ਅਰਥ ਬਖਾਣੀ = ਕਹੀ ਹੈ।

SikhNet (Spanish)Los Smritis, los Shastras y los Vedas hablan de ello.

ਸਗਲ ਮਤਾਂਤ; ਕੇਵਲ ਹਰਿ ਨਾਮ ॥

sagal mataant; keval har naam |

Sant Singh KhalsaThe essence of all religion is the Lord's Name alone.
Manmohan SinghThe essence of all the religions is the God's Name alone.
Manmohan Singh (Punjabi)ਸਾਰਿਆਂ ਮਜ਼ਹਬਾਂ ਦਾ ਸਾਰ-ਤੱਤ, ਸਿਰਫ ਵਾਹਿਗੁਰੂ ਦਾ ਨਾਮ ਹੀ ਹੈ।
Fareedkot Teekaਸਰਬ ਮਤੋਂ ਕਾ ਸਿਧਾਂਤ ਏਹੀ ਹੈ, ਜੋ ਕੇਵਲ ਹਰਿ ਨਾਮ ਜਾਪ ਸੇ ਹੀ ਮੋਖ ਹੋਤੀ ਹੈ॥
Prof. Sahib Singhਸਾਰੇ ਮਤਾਂ ਦਾ ਨਿਚੋੜ ਪ੍ਰਭੂ ਦਾ ਨਾਮ ਹੀ ਹੈ।

ਪਦ ਅਰਥ ਮਤਾਂਤ = ਮਤਾਂ ਦਾ ਅੰਤ, ਮਤਾਂ ਦਾ ਸਿੱਟਾ।

SikhNet (Spanish)La Esencia de todas la religiones es solamente el Nombre del Señor.

ਗੋਬਿੰਦ ਭਗਤ ਕੈ; ਮਨਿ ਬਿਸ੍ਰਾਮ ॥

gobind bhagat kai; man bisraam |

Sant Singh KhalsaIt abides in the minds of the devotees of God.
Manmohan SinghIt abides in the mind of Lord's devotee.
Manmohan Singh (Punjabi)ਇਹ ਸੁਆਮੀ ਦੇ ਸ਼ਰਧਾਲੂ ਦੇ ਚਿੱਤ ਵਿੱਚ ਨਿਵਾਸ ਰੱਖਦਾ ਹੈ।
Fareedkot Teekaਸੋ ਐਸੇ ਨਾਮ ਸਹਤ ਸੁਖਮਨੀ ਬਾਣੀ ਕੀ ਗੋਬਿੰਦ ਭਗਤੋਂ ਕੇ ਮਨ ਮੇਂ ਇਸਥਿਤੀ ਹੋਤੀ ਹੈ॥
Prof. Sahib Singhਇਸ ਨਾਮ ਦਾ ਨਿਵਾਸ ਪ੍ਰਭੂ ਦੇ ਭਗਤ ਦੇ ਮਨ ਵਿਚ ਹੁੰਦਾ ਹੈ।
SikhNet (Spanish)El Naam habita en las mentes de los Devotos de Dios.

ਕੋਟਿ ਅਪ੍ਰਾਧ; ਸਾਧਸੰਗਿ ਮਿਟੈ ॥

kott apraadh; saadhasang mittai |

Sant Singh KhalsaMillions of sins are erased, in the Company of the Holy.
Manmohan SinghMillions of sins are effaces (pardoned) in the saints guild.
Manmohan Singh (Punjabi)ਕ੍ਰੋੜਾਂ ਹੀ ਪਾਪ ਸਤਿਸੰਗਤ ਅੰਦਰ ਨਾਸ (ਮਾਫ) ਹੋ ਜਾਂਦੇ ਹਨ।
Fareedkot Teekaਜੋ ਇਸ ਬਾਣੀ ਕਾ ਪਾਠ ਕਰਤਾ ਹੈ ਤਿਸ ਸੰਤ ਕੇ ਸੰਗ ਕਰ ਇਸ ਜੀਵ ਕੇ ਕ੍ਰੋੜੋਂ (ਅਪਰਾਧ) ਉਪਦ੍ਰਵ ਮਿਟ ਜਾਤੇ ਹੈਂ॥
Prof. Sahib Singh(ਜੋ ਮਨੁੱਖ ਨਾਮ ਜਪਦਾ ਹੈ ਉਸ ਦੇ) ਕ੍ਰੋੜਾਂ ਪਾਪ ਸਤਸੰਗ ਵਿਚ ਰਹਿ ਕੇ ਮਿਟ ਜਾਂਦੇ ਹਨ,
SikhNet (Spanish)Millones de faltas y errores son borrados, en la Compañía de los Santos.

ਸੰਤ ਕ੍ਰਿਪਾ ਤੇ; ਜਮ ਤੇ ਛੁਟੈ ॥

sant kripaa te; jam te chhuttai |

Sant Singh KhalsaBy the Grace of the Saint, one escapes the Messenger of Death.
Manmohan SinghBy saints' mercy man escapes the death's courier.
Manmohan Singh (Punjabi)ਸਾਧੂ ਦੀ ਦਇਆ ਦੁਆਰਾ ਬੰਦਾ ਮੌਤ ਦੇ ਦੂਤ ਤੋਂ ਬਚ ਜਾਂਦਾ ਹੈ।
Fareedkot Teekaਪੁਨਾ ਤਿਸ ਸੰਤ ਕੀ ਕ੍ਰਿਪਾ ਸੇ ਪੁਰਸ ਜਮ ਤੇ ਛੂਟ ਜਾਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਜਮਾਂ ਤੋਂ ਬਚ ਜਾਂਦਾ ਹੈ।
SikhNet (Spanish)Por la Gracia del Santo, uno se libera del mensajero de la muerte.

ਜਾ ਕੈ ਮਸਤਕਿ; ਕਰਮ ਪ੍ਰਭਿ ਪਾਏ ॥

jaa kai masatak; karam prabh paae |

Sant Singh KhalsaThose, who have such pre-ordained destiny on their foreheads,
Manmohan SinghThey, on whose brow the Lord had recorded such destiny,
Manmohan Singh (Punjabi)ਜਿਨ੍ਹਾਂ ਦੇ ਮੱਥੇ ਉਤੇ ਸੁਆਮੀ ਨੇ ਐਸੇ ਭਾਗ ਲਿਖੇ ਹਨ,
Fareedkot Teekaਜਿਸ ਕੇ ਮਸਤਕ ਪਰ ਪਭੂ ਨੇ ਉਤਮ ਕਰਮ ਪਾਏ ਹੈਂ, ਭਾਵ ਜੋ ਉਤਮ ਭਾਗੋਂ ਵਾਰੇ ਹੈਂ॥
Prof. Sahib Singhਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ (ਨਾਮ ਦੀ) ਬਖ਼ਸ਼ਸ਼ ਦੇ ਲੇਖ ਲਿਖ ਧਰੇ ਹਨ,

ਪਦ ਅਰਥ ਕਰਮ = ਬਖ਼ਸ਼ਸ਼। ਪ੍ਰਭਿ = ਪ੍ਰਭੂ ਨੇ।

SikhNet (Spanish)Aquellos que llevan tal Destino inscrito en sus frentes,

ਸਾਧ ਸਰਣਿ; ਨਾਨਕ. ਤੇ ਆਏ ॥੭॥

saadh saran; naanak. te aae |7|

Sant Singh KhalsaO Nanak, enter the Sanctuary of the Saints. ||7||
Manmohan Singhhave O Nanak entered the saints sanctuary.
Manmohan Singh (Punjabi)ਉਹ ਹੇ ਨਾਨਕ! ਸਾਧੂਆਂ ਦੀ ਸ਼ਰਣਾਗਤ ਸੰਭਾਲਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਇਸ ਬਾਣੀ ਕੇ ਪਾਠਕ ਸੰਤ ਕੀ ਸ਼ਰਣ ਮੇਂ ਆਏ ਹੈਂ॥੭॥
Prof. Sahib Singh(ਪਰ) ਹੇ ਨਾਨਕ! ਉਹ ਮਨੁੱਖ ਗੁਰੂ ਦੀ ਸਰਣ ਆਉਂਦੇ ਹਨ ॥੭॥
SikhNet (Spanish)oh, dice Nanak, entran al Santuario de los Santos. (7)

Open this shabad →

Shabad Guru Arjan Dev Ji Raag Gauree

ਜਿਸੁ ਮਨਿ ਬਸੈ; ਸੁਨੈ ਲਾਇ ਪ੍ਰੀਤਿ ॥

jis man basai; sunai laae preet |

Sant Singh KhalsaOne, within whose mind it abides, and who listens to it with love
Manmohan SinghHe within whose mind the Sukhmani abides,
Manmohan Singh (Punjabi)ਉਹ ਜਿਸ ਦੇ ਅੰਤਰ ਆਤਮੇ ਸੁਖਮਨੀ ਨਿਵਾਸ ਰੱਖਦੀ ਹੈ,
Fareedkot Teekaਜਿਸ ਕੇ ਮਨ ਮੇਂ ਇਹ ਬਾਣੀ ਨਿਵਾਸ ਕਰਤੀ ਹੈ ਔਰ ਜੋ ਇਸ ਕੋ ਪ੍ਰੀਤ ਲਗਾਇ ਕੇ ਸ੍ਰਵਨ ਕਰਤਾ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ (ਨਾਮ) ਵੱਸਦਾ ਹੈ ਜੋ ਪ੍ਰੀਤ ਲਾ ਕੇ (ਨਾਮ) ਸੁਣਦਾ ਹੈ,
SikhNet (Spanish)Esa persona humilde que habita con su mente ahí

ਤਿਸੁ ਜਨ ਆਵੈ; ਹਰਿ ਪ੍ਰਭੁ ਚੀਤਿ ॥

tis jan aavai; har prabh cheet |

Sant Singh Khalsathat humble person consciously remembers the Lord God.
Manmohan Singhand who listens to it with love that mortal remembers the Lord Master.
Manmohan Singh (Punjabi)ਅਤੇ ਜੋ ਇਸ ਨੂੰ ਪ੍ਰੇਮ ਨਾਲ ਸ੍ਰਵਣ ਕਰਦਾ ਹੈ, ਉਹ ਪ੍ਰਾਣੀ ਸੁਆਮੀ ਮਾਲਕ ਨੂੰ ਚੇਤੇ ਕਰਦਾ ਹੈ।
Fareedkot Teekaਤਿਸ ਜਨ ਕੋ ਹਰਿ ਪ੍ਰਭੂ ਚਿਤ ਆਵਤਾ ਹੈ॥
Prof. Sahib Singhਉਸ ਨੂੰ ਪ੍ਰਭੂ ਚੇਤੇ ਆਉਦਾ ਹੈ।
SikhNet (Spanish)y que escucha el Naam con Amor en su corazón, recuerda al Señor con toda su Conciencia.

ਜਨਮ ਮਰਨ; ਤਾ ਕਾ ਦੂਖੁ ਨਿਵਾਰੈ ॥

janam maran; taa kaa dookh nivaarai |

Sant Singh KhalsaThe pains of birth and death are removed.
Manmohan SinghHis pangs of birth and death are destroyed.
Manmohan Singh (Punjabi)ਉਸ ਦੇ ਜੰਮਣ ਤੇ ਮਰਨ ਦੇ ਦੁਖੜੇ ਨਾਸ ਹੋ ਜਾਂਦੇ ਹਨ।
Fareedkot Teekaਤਿਸ ਕੇ ਜਨਮ ਮਰਨ ਰੂਪੀ ਦੁਖ ਨਿਵਿਰਤ ਕਰ ਦੇਤੀ ਹੈ॥
Prof. Sahib Singhਉਸ ਮਨੁੱਖ ਦਾ ਜੰਮਣ ਮਰਨ ਦਾ ਕਸ਼ਟ ਕੱਟਿਆ ਜਾਂਦਾ ਹੈ,
SikhNet (Spanish)Los dolores del nacimiento y de la muerte son removidos

ਦੁਲਭ ਦੇਹ; ਤਤਕਾਲ ਉਧਾਰੈ ॥

dulabh deh; tatakaal udhaarai |

Sant Singh KhalsaThe human body, so difficult to obtain, is instantly redeemed.
Manmohan SinghHis body (life), so difficult to obtain, is forth with exonerated
Manmohan Singh (Punjabi)ਐਨ ਔਖਾ ਹੱਥ ਲੱਗਣ ਵਾਲਾ ਉਸ ਦਾ ਸਰੀਰ (ਜੀਵਨਂ) ਤੱਤਪਰ ਸੁਰਖਰੂ ਹੋ ਜਾਂਦਾ ਹੈ।
Fareedkot Teekaਇਸ ਦੁਲਭ ਦੇਹ ਕਾ ਤਾਤਕਾਲ ਹੀ ਉਧਾਰ ਕਰ ਦੇਤੀ ਹੈ ਅਰਥਾਤ ਕਲਿਆਨ ਕਰ ਦੇਤੀ ਹੈ। ਜੈਸੇ ਦਿਲੀ ਕੇ ਪਾਤਸ਼ਾਹ ਕੇ ਉਮਰਾਵ ਵਜੀਰ ਖਾਂ ਜਲੌਧਰ ਕਾ ਰੋਗ ਇਸ ਬਾਣੀ ਕੇ ਸ੍ਰਵਨ ਕਰਨੇ ਸੇ ਹੀ ਦੂਰ ਹੂਆ ਥਾ, ਐਸੇ ਹੀ ਸਰਬ ਰੋਗ ਜਨਮ ਮਰਨ ਕੇ ਦੁਖੋਂ ਕੋ ਇਹੁ ਦੂਰ ਕਰਤੀ ਹੈ॥
Prof. Sahib Singhਉਹ ਇਸ ਦੁਰਲੱਭ ਮਨੁੱਖਾ-ਸਰੀਰ ਨੂੰ ਉਸ ਵੇਲੇ (ਵਿਕਾਰਾਂ ਵਲੋਂ) ਬਚਾ ਲੈਂਦਾ ਹੈ।

ਪਦ ਅਰਥ ਤਤਕਾਲ = {Skt. तद्-कालं तत्कालं = instantly 2. at that time} ਉਸ ਵੇਲੇ।

SikhNet (Spanish)y el cuerpo humano, tan difícil de obtener es redimido instantáneamente.

ਨਿਰਮਲ ਸੋਭਾ; ਅੰਮ੍ਰਿਤ ਤਾ ਕੀ ਬਾਨੀ ॥

niramal sobhaa; amrit taa kee baanee |

Sant Singh KhalsaSpotlessly pure is his reputation, and ambrosial is his speech.
Manmohan SinghSpotless is his repute and sweet is his speech.
Manmohan Singh (Punjabi)ਬੇਦਾਗ ਹੈ ਉਸ ਦੀ ਸੁਹਰਤ ਅਤੇ ਮਿੱਠੜੀ ਉਸ ਦੀ ਬੋਲੀ।
Fareedkot Teekaਤਿਸ ਕੀ ਸੋਭਾ ਨਿਰਮਲ ਹੋਤੀ ਹੈ ਔ ਮ੍ਰਿਤ ਸੇ ਰਹਿਤ ਕਰਨੇ ਵਾਰੀ ਅੰਮ੍ਰਿਤ ਰੂਪ ਬਾਣੀ ਹੋਤੀ ਹੈ॥
Prof. Sahib Singhਉਸ ਦੀ ਬੇ-ਦਾਗ਼ ਸੋਭਾ ਤੇ ਉਸ ਦੀ ਬਾਣੀ (ਨਾਮ-) ਅੰਮ੍ਰਿਤ ਨਾਲ ਭਰਪੂਰ ਹੁੰਦੀ ਹੈ,

ਪਦ ਅਰਥ ਤਾ ਕੀ ਬਾਨੀ = ਉਸ ਮਨੁੱਖ ਦੇ ਬਚਨ।

SikhNet (Spanish)Impecablemente pura es su reputación y ambrosial es su discurso,

ਏਕੁ ਨਾਮੁ; ਮਨ ਮਾਹਿ ਸਮਾਨੀ ॥

ek naam; man maeh samaanee |

Sant Singh KhalsaThe One Name permeates his mind.
Manmohan SinghThe Name alone is contained in his mind.
Manmohan Singh (Punjabi)ਕੇਵਲ ਨਾਮ ਦੀ ਉਸ ਦੇ ਅੰਤਰ-ਆਤਮੇ ਰਮਿਆ ਹੋਇਆ ਹੈ।
Fareedkot Teekaਏਕ ਅਕਾਲ ਪੁਰਖ ਕੇ ਨਾਮ ਕੀ ਮਣੀ ਰੂਪ ਇਹ ਬਾਣੀ ਜਿਸ ਕੇ ਮਨ ਮੇਂ ਸਮਾਈ ਹੈ॥
Prof. Sahib Singh(ਕਿਉਂਕਿ) ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਹੀ ਵੱਸਿਆ ਰਹਿੰਦਾ ਹੈ।
SikhNet (Spanish)el Nombre compenetra su mente

ਦੂਖ ਰੋਗ; ਬਿਨਸੇ ਭੈ ਭਰਮ ॥

dookh rog; binase bhai bharam |

Sant Singh KhalsaSorrow, sickness, fear and doubt depart.
Manmohan SinghSorrow, sickness, dread, and doubt depart from him.
Manmohan Singh (Punjabi)ਗਮ, ਬੀਮਾਰੀ, ਡਰ ਤੇ ਸੰਦੇਹ ਉਸ ਕੋਲੋ ਦੁਰ ਹੋ ਜਾਂਦੇ ਹਨ।
Fareedkot Teekaਤਿਸ ਕੇ ਦੂਖ ਔ ਰੋਗ ਭੈ ਭ੍ਰਮ ਬਿਨਸ ਗਏ ਹੈਂ॥
Prof. Sahib Singhਦੁੱਖ, ਰੋਗ, ਡਰ ਤੇ ਵਹਮ ਉਸ ਦੇ ਨਾਸ ਹੋ ਜਾਂਦੇ ਹਨ।
SikhNet (Spanish)y la tristeza, la enfermedad, el miedo y la duda desaparecen.

ਸਾਧ ਨਾਮ; ਨਿਰਮਲ ਤਾ ਕੇ ਕਰਮ ॥

saadh naam; niramal taa ke karam |

Sant Singh KhalsaHe is called a Holy person; his actions are immaculate and pure.
Manmohan SinghHe goes by the Name of a saint and His acts are pure.
Manmohan Singh (Punjabi)ਸੰਤ ਉਸ ਦਾ ਨਾਮ ਪੈ ਜਾਂਦਾ ਹੈ ਅਤੇ ਉਸ ਦੇ ਅਮਲ ਪਵਿੱਤ੍ਰ ਹੁੰਦੇ ਹਨ।
Fareedkot Teekaਪੁਨਾ ਤਿਸੀ ਪਾਠਕ ਕਾ ਨਾਮ ਸੰਤ ਹੈ ਔਰ ਤਿਸੀ ਕੇ ਕਰਮ ਸੁਧ ਹੈਂ॥
Prof. Sahib Singhਉਸ ਦਾ ਨਾਮ 'ਸਾਧ' ਪੈ ਜਾਂਦਾ ਹੈ ਤੇ ਉਸ ਦੇ ਕੰਮ (ਵਿਕਾਰਾਂ ਦੀ) ਮੈਲ ਤੋਂ ਸਾਫ਼ ਹੁੰਦੇ ਹਨ।

ਪਦ ਅਰਥ ਕਰਮ = ਕੰਮ।

SikhNet (Spanish)Ese ser es llamado Santo, sus actos son inmaculados y puros.

ਸਭ ਤੇ ਊਚ; ਤਾ ਕੀ ਸੋਭਾ ਬਨੀ ॥

sabh te aooch; taa kee sobhaa banee |

Sant Singh KhalsaHis glory becomes the highest of all.
Manmohan SinghThe highest of all becomes his glory.
Manmohan Singh (Punjabi)ਸਾਰਿਆਂ ਤੋਂ ਉੱਚੀ ਹੋ ਜਾਂਦੀ ਹੈ ਉਸ ਦੀ ਮਾਨ ਪ੍ਰਤਿਸ਼ਟਾ।
Fareedkot Teekaਇਸ ਕੇ ਪਾਠ ਕਰਨੇ ਵਾਰੇ ਸਰਧਾਲੂ ਕੀ ਸੋਭਾ ਸਭ ਸੇ ਊਚੀ ਅਰਥਾਤ ਉਤਮ ਬਨ ਰਹੀ ਹੈ॥
Prof. Sahib Singhਸਭ ਤੋਂ ਉੱਚੀ ਸੋਭਾ ਉਸ ਨੂੰ ਮਿਲਦੀ ਹੈ।
SikhNet (Spanish)Su Gloria se vuelve la más elevada.

ਨਾਨਕ. ਇਹ ਗੁਣਿ; ਨਾਮੁ ਸੁਖਮਨੀ ॥੮॥੨੪॥

naanak. ih gun; naam sukhamanee |8|24|

Sant Singh KhalsaO Nanak, by these Glorious Virtues, this is named Sukhmani, Peace of mind. ||8||24||
Manmohan SinghBecause of these virtues O Nanak this is called thy Hymn of peace.
Manmohan Singh (Punjabi)ਇਨ੍ਹਾਂ ਨੇਕੀਆਂ ਦੇ ਸਬੱਬ ਹੇ ਨਾਨਕ! ਇਹ ਆਰਾਮ ਚੈਨ ਦੇਣ ਵਾਲੀ ਬਾਣੀ ਆਖੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਅਰਜਨ ਸਾਹਿਬੁ ਜੀ ਮੁਖ ਸੇ ਉਚਾਰਨ ਕਰਤੇ ਹੈਂ: ਇਹ ਪੁਰਬੋਕਤ ਗੁਣ ਤਿਸ ਮੇਂ ਹੈਂ ਜਿਸ ਬਾਣੀ ਕਾ ਨਾਮ ਸੁਖਮਨੀ ਸਾਹਿਬ ਹੈ ਅਰਥਾਤ ਸੁਖੋਂ ਕੀ ਮਣੀ ਰੂਪ ਹੈ॥੮॥੨੪॥☬ਏਕਮ ਸੇ ਲੈਕਰ ਸਰਬ ਤਿਥਾਂ ਦੁਆਰੇ ਗੁਰੂ ਜੀ ਹਰੀ ਭਜਨ ਕਾ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਇਸ ਗੁਣ ਦੇ ਕਾਰਣ (ਪ੍ਰਭੂ ਦਾ) ਨਾਮ ਸੁਖਾਂ ਦੀ ਮਣੀ ਹੈ (ਭਾਵ, ਸਰਬੋਤਮ ਸੁਖ ਹੈ) ॥੮॥੨੪॥

ਪਦ ਅਰਥ ਇਹ ਗੁਣਿ = ਇਸ ਗੁਣ ਦੇ ਕਾਰਣ। ਸੁਖਮਨੀ = ਸੁਖਾਂ ਦੀ ਮਣੀ। ਦੇਹ = ਸਰੀਰ ॥੮॥

SikhNet (Spanish)Oh, dice Nanak, por estas Gloriosas Virtudes, este Canto ha sido llamado Sukjmani, Paz de la mente, Laguna de Paz. (8-24)

Open this shabad →

Shabad Guru Arjan Dev Ji Raag Gauree

ਥਿਤੀ ਗਉੜੀ ਮਹਲਾ ੫ ॥

thitee gaurree mahalaa 5 |

Sant Singh KhalsaT'hitee ~ The Lunar Days: Gauree, Fifth Mehl,
Manmohan SinghGauri, Lunar days 5th Guru.
Manmohan Singh (Punjabi)ਗਉੜੀ, ਤਿੱਥਾਂ ਪੰਜਵੀਂ ਪਾਤਸ਼ਾਹੀ।
Prof. Sahib Singh

ਪਦ ਅਰਥ ਥਿਤੀ = {ਲਫ਼ਜ਼ 'ਥਿਤਿ' ਤੋਂ ਬਹੁ-ਵਚਨ; ਜਿਵੇਂ 'ਰਾਤਿ' ਤੋਂ 'ਰਾਤੀ', 'ਰੁਤਿ' ਤੋਂ 'ਰੁਤੀ'} ਚੰਦ੍ਰਮਾ ਦੇ ਵਧਣ ਘਟਣ ਦੇ ਹਿਸਾਬ ਦਿਹਾੜਾ। ❀ ਨੋਟ: ਮੱਸਿਆ ਤੋਂ ਪਿਛੋਂ ਚੰਦ੍ਰਮਾ ਸਹਜੇ ਸਹਜੇ ਇਕ ਇਕ 'ਕਲਾ' ਕਰ ਕੇ ਵਧਣਾ ਸ਼ੁਰੂ ਹੁੰਦਾ ਤੇ ਚੌਦਾਂ ਦਿਨਾਂ ਵਿਚ ਮੁਕੰਮਲ ਹੁੰਦਾ ਹੈ, ਜਿਸ ਨੂੰ ਪੂਰਨਮਾਸ਼ੀ ਆਖਦੇ ਹਨ। ਪੂਰਨਮਾਸ਼ੀ ਤੋਂ ਪਿਛੋਂ ਇਕ ਇਕ 'ਕਲਾ' ਕਰ ਕੇ ਘਟਣਾ ਸੁਰੂ ਹੋ ਜਾਂਦਾ ਹੈ, ਤੇ ਆਖ਼ਿਰ ਮੱਸਿਆ ਦੀ ਰਾਤ ਨੂੰ ਉੱਕਾ ਲੋਪ ਹੋ ਜਾਂਦਾ ਹੈ। 'ਥਿਤਿ' ਸੰਸਕ੍ਰਿਤ ਲਫ਼ਜ 'ਤਿਥਿ' ਹੈ, ਭਾਵ ਚੰਦ੍ਰਮਾ ਦੇ ਵਧਣ ਘਟਣ ਦੇ ਹਿਸਾਬ ਦਿਹਾੜਾ। ਇਹਨਾਂ ਦੇ ਨਾਮ ਹਨ: ਏਕਮ, ਦੂਜ, ਤੀਜ, ਚੌਥ, ਪੰਚਮੀ, ਖਟ, ਸੱਤਮੀ, ਅਸ਼ਟਮੀ, ਨੌਮੀ, ਦਸਮੀ, ਏਕਾਦਸ਼ੀ, ਦੁਆਦਸ਼ੀ, ਤ੍ਰਿ੍ਹ੍ਹਓਦਸ਼ੀ, ਚੌਦਸ਼, ਪੂਰਨਮਾਸ਼ੀ। ਪੂਰਨਮਾਸ਼ੀ ਤੋਂ ਪਿਛੋਂ ਫਿਰ ਉਸੇ ਤਰ੍ਹਾਂ ਏਕਮ, ਦੂਜ, ਆਦਿਕ ਤੋਂ ਚੱਲ ਕੇ ਅਖ਼ੀਰ ਉਤੇ ਮੱਸਿਆ।

SikhNet (Spanish)Thitti – Los Días Lunares - Gauri, Guru Aryan, Quinto Canal Divino

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕੁ
SikhNet (Spanish)Slok

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਜਲਿ ਥਲਿ ਮਹੀਅਲਿ ਪੂਰਿਆ; ਸੁਆਮੀ ਸਿਰਜਨਹਾਰੁ ॥

jal thal maheeal pooriaa; suaamee sirajanahaar |

Sant Singh KhalsaThe Creator Lord and Master is pervading the water, the land, and the sky.
Manmohan SinghLord. the Creator is contained in water, the land and the sky.
Manmohan Singh (Punjabi)ਪ੍ਰਭੂ ਕਰਤਾਰ, ਪਾਣੀ, ਧਰਤੀ ਅਤੇ ਅਸਮਾਨ ਵਿੱਚ ਰਮਿਆ ਹੋਇਆ ਹੈ।
Fareedkot Teekaਜੋ ਸੁਆਮੀ ਸਿਰਜਨ ਉਤਪਤਿ ਕਰਨੇ ਵਾਲਾ ਹੈ, ਸੋ ਜਲ ਥਲ ਪ੍ਰਿਥਮੀ ਆਕਾਸ ਮੇਂ ਪੂਰਨ ਹੋ ਰਹਾ ਹੈ॥
Prof. Sahib Singhਹੇ ਨਾਨਕ! ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਮਾਲਕ-ਪ੍ਰਭੂ ਜਲ ਵਿਚ ਧਰਤੀ ਵਿਚ ਤੇ ਆਕਾਸ਼ ਵਿਚ ਭਰਪੂਰ ਹੈ,

ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ।

SikhNet (Spanish)El Maestro, nuestro Creador, prevalece en la tierra, en las aguas y en el espacio interior.

ਅਨਿਕ ਭਾਂਤਿ ਹੋਇ ਪਸਰਿਆ; ਨਾਨਕ. ਏਕੰਕਾਰੁ ॥੧॥

anik bhaant hoe pasariaa; naanak. ekankaar |1|

Sant Singh KhalsaIn so many ways, the One, the Universal Creator has diffused Himself, O Nanak. ||1||
Manmohan SinghIn manifold ways the one Lord has diffused Himself O Nanak.
Manmohan Singh (Punjabi)ਹੇ ਨਾਨਕ! ਅਨੇਕਾਂ ਤਰੀਕਿਆਂ ਨਾਲ ਇਕ ਸੁਆਮੀ ਨੇ ਆਪਣੇ ਆਪ ਨੂੰ ਖਿਲਾਰਿਆਂ ਹੋਇਆ ਹੈ।
Fareedkot Teekaਪੁਨਾ ਵਹੁ ਏਕ ਰੂਪ ਅਨੇਕ ਭਾਂਤ ਹੋ ਕਰ ਸਰਬ ਮੇਂ ਪਸਰ ਰਿਹਾ ਹੈ॥੧॥
Prof. Sahib Singhਉਹ ਇੱਕ ਅਕਾਲ ਪੁਰਖ ਅਨੇਕਾਂ ਹੀ ਤਰੀਕਿਆਂ ਨਾਲ (ਜਗਤ ਵਿਚ ਹਰ ਥਾਂ) ਖਿਲਰਿਆ ਹੋਇਆ ਹੈ ॥੧॥

ਪਦ ਅਰਥ ਭਾਂਤਿ = ਤਰੀਕੇ। ਪਸਰਿਆ = ਖਿਲਰਿਆ ਹੋਇਆ। ਏਕੰਕਾਰੁ = ਇਕ ਅਕਾਲ ਪੁਰਖ ॥੧॥

SikhNet (Spanish)Sí, Él se manifiesta de mil formas, sin dejar de ser nuestro Único Señor Creador. (1)

Open this shabad →

Shabad Guru Arjan Dev Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri (Ekam)

ਏਕਮ. ਏਕੰਕਾਰੁ ਪ੍ਰਭੁ; ਕਰਉ ਬੰਦਨਾ ਧਿਆਇ ॥

ekam. ekankaar prabh; krau bandanaa dhiaae |

Sant Singh KhalsaThe first day of the lunar cycle: Bow in humility and meditate on the One, the Universal Creator Lord God.
Manmohan SinghThe First Lunar day: Make obeisance unto and meditate upon the Unique Master.
Manmohan Singh (Punjabi)ਪਹਿਲੀ ਤਿੱਥ-ਅਦੁੱਤੀ ਸਾਹਿਬ ਨੂੰ ਨਿਮਸਕਾਰ ਕਰ ਅਤੇ ਉਸੇ ਨੂੰ ਹੀ ਆਰਾਧ।
Fareedkot Teekaਏਕਮ ਤਿਥਿ ਕਾ ਮਹਾਤਮ ਏਹ ਹੈ ਕਿ ਏਕ ਓਅੰਕਾਰ ਰੂਪ ਜੋ ਪ੍ਰਭੂ ਹੈ ਤਿਸ ਕੋ ਧਿਆਇ ਕਰ ਬੰਦਨਾ ਕਰੋ॥
Prof. Sahib Singh(ਹੇ ਭਾਈ!) ਮੈਂ ਇੱਕ ਅਕਾਲ ਪੁਰਖ ਪ੍ਰਭੂ ਨੂੰ ਸਿਮਰ ਕੇ (ਉਸ ਅੱਗੇ ਹੀ) ਨਮਸਕਾਰ ਕਰਦਾ ਹਾਂ,

ਪਦ ਅਰਥ ਏਕਮ = ਪੂਰਨਮਾਸ਼ੀ ਤੋਂ ਅਗਲੀ 'ਥਿਤਿ' ਜਦੋਂ ਚੰਦ੍ਰਮਾ ਦੀ ਇਕ ਕਲਾ ਘਟ ਜਾਂਦੀ ਹੈ ਜਦੋਂ ਚੰਦ੍ਰਮਾ ਦਾ ਆਕਾਰ ਪੂਰੇ ਆਕਾਰ ਨਾਲੋਂ ਚੌਧਵਾਂ ਹਿੱਸਾ ਰੌਸ਼ਨ ਨਹੀਂ ਰਹਿੰਦਾ। ਕਰਉ = ਕਰਉਂ, ਮੈਂ ਕਰਦਾ ਹਾਂ। ਬੰਦਨਾ = ਨਮਸਕਾਰ।

SikhNet (Spanish)Primer Día del Ciclo Lunar. Me postro en Humildad y medito en el Uno, el Señor Dios, Creador Universal.

ਗੁਣ ਗੋਬਿੰਦ ਗੁਪਾਲ ਪ੍ਰਭ; ਸਰਨਿ ਪਰਉ ਹਰਿ ਰਾਇ ॥

gun gobind gupaal prabh; saran prau har raae |

Sant Singh KhalsaPraise God, the Lord of the Universe, the Sustainer of the World; seek the Sanctuary of the Lord, our King.
Manmohan SinghSing the praise of Lord the World Sustainer and the Cherisher of Universe and seek the shelter of God, The King.
Manmohan Singh (Punjabi)ਸ੍ਰਿਸ਼ਟੀ ਨੂੰ ਥੰਮਣਹਾਰ ਅਤੇ ਆਲਮ ਦੇ ਪਾਲਣ ਵਾਲੇ ਸੁਆਮੀ ਦਾ ਜੱਸ ਗਾਇਨ ਕਰ ਅਤੇ ਵਾਹਿਗੁਰੂ ਪਾਤਸ਼ਾਹ ਦੀ ਸ਼ਰਣਾਗਤ ਸੰਭਾਲ।
Fareedkot Teekaਗੋਬਿੰਦ ਗੋਪਾਲ ਪ੍ਰਭੂ ਹਰਿ ਰਾਜਾ ਕੇ ਗੁਣ ਉਚਾਰਨ ਕਰੋ ਔਰ ਸਰਨ ਮੇਂ ਪੜੋ॥
Prof. Sahib Singhਮੈਂ ਗੋਬਿੰਦ ਗੋਪਾਲ ਪ੍ਰਭੂ ਦੇ ਗੁਣ (ਗਾਂਦਾ ਹਾਂ, ਤੇ ਉਸ) ਪ੍ਰਭੂ-ਪਾਤਿਸ਼ਾਹ ਦੀ ਸ਼ਰਨ ਪੈਂਦਾ ਹਾਂ।

ਪਦ ਅਰਥ ਪਰਉ = ਪਰਉਂ ਮੈਂ ਪੈਂਦਾ ਹਾਂ।

SikhNet (Spanish)Canto también Su Alabanza y busco el Refugio de mi Rey.

ਤਾ ਕੀ ਆਸ. ਕਲਿਆਣ ਸੁਖ; ਜਾ ਤੇ ਸਭੁ ਕਛੁ ਹੋਇ ॥

taa kee aas. kaliaan sukh; jaa te sabh kachh hoe |

Sant Singh KhalsaPlace your hopes in Him, for salvation and peace; all things come from Him.
Manmohan SinghRest thy hope in Him to obtain salvation and solace from whom everything emanates.
Manmohan Singh (Punjabi)ਮੋਖਸ਼ ਤੇ ਆਰਾਮ ਪਾਉਣ ਲਈ ਉਸ ਵਿੱਚ ਆਪਣੀ ਉਮੀਦ ਬੰਨ੍ਹ ਜਿਸ ਤੋਂ ਹਰ ਸ਼ੈ ਉਤਪੰਨ ਹੁੰਦੀ ਹੈ।
Fareedkot Teekaਜਿਸ ਵਾਹਿਗੁਰੂ ਕੀ ਕ੍ਰਿਪਾ ਸੇ (ਸਭ ਕਿਛੁ) ਧਰਮ, ਅਰਥ, ਕਾਮ ਔਰ (ਕਲਿਆਨ) ਮੋਖ ਸੁਖ ਪ੍ਰਾਪਤਿ ਹੋਤਾ ਹੈ ਤਿਸ ਕੀ ਆਸਾ ਕਰੀਏ॥
Prof. Sahib Singh(ਹੇ ਭਾਈ!) ਜਿਸ ਮਾਲਕ-ਪ੍ਰਭੂ (ਦੇ ਹੁਕਮ) ਤੋਂ ਹੀ (ਜਗਤ ਵਿਚ) ਸਭ ਕੁਝ ਹੋ ਰਿਹਾ ਹੈ, ਉਸ ਦੀ ਆਸ ਰੱਖਿਆਂ ਸਾਰੇ ਸੁਖ ਆਨੰਦ ਮਿਲਦੇ ਹਨ।

ਪਦ ਅਰਥ ਤਾ ਕੀ = ਉਹ (ਪਰਮਾਤਮਾ) ਦੀ। ਜਾ ਤੇ = ਜਿਸ (ਪਰਮਾਤਮਾ) ਤੋਂ।

SikhNet (Spanish)Pongo mi esperanza en Él para lograr el Éxtasis y la Liberación, pues Él es mi Único Señor Todopoderoso.

ਚਾਰਿ ਕੁੰਟ ਦਹ ਦਿਸਿ ਭ੍ਰਮਿਓ; ਤਿਸੁ ਬਿਨੁ. ਅਵਰੁ ਨ ਕੋਇ ॥

chaar kuntt deh dis bhramio; tis bin. avar na koe |

Sant Singh KhalsaI wandered around the four corners of the world and in the ten directions, but I saw nothing except Him.
Manmohan SinghI have wandered about in four direction and ten sides and seen nothing but Him.
Manmohan Singh (Punjabi)ਮੈਂ ਚਾਰੇ ਪਾਸੇ ਅਤੇ ਦਸੀ ਤਰਫੀ ਭਟਕਿਆਂ ਹਾਂ ਅਤੇ ਮੈਨੂੰ ਉਸ ਦੇ ਬਾਝੋਂ ਹੋਰ ਨਿਗ੍ਹਾ ਨਹੀਂ ਪਿਆ।
Fareedkot Teeka(ਚਾਰਿ ਕੁੰਟ) ਪੂਰਬ, ਪਛਮ, ਉੱਤ੍ਰ, ਦਖਣ ਇਨ ਕੇ ਸਹਤ ਜੋ ਦਸੋ ਦਿਸਾ ਅਗਨ ਕੋਣ, ਨੈਰਤ ਕੋਣ, ਵਾਇਵ ਕੋਣ, ਈਸਾਨ ਕੋਣ, ਨੀਚੇ, ਊਪਰ ੧੦ ਭ੍ਰਮ ਕਰ ਥਕਤ ਹੋ ਰਹੇ ਹੈਂ, ਤਿਸ ਵਾਹਿਗੁਰੂ ਬਿਨਾਂ ਔਰ ਕੋਈ ਦ੍ਰਿਸਟ ਨਹੀਂ ਆਵਤਾ॥
Prof. Sahib Singhਮੈਂ ਚੌਹਾਂ ਕੁਟਾਂ ਤੇ ਦਸੀਂ ਪਾਸੀਂ ਫਿਰ ਕੇ ਵੇਖ ਲਿਆ ਹੈ ਉਸ (ਮਾਲਕ-ਪ੍ਰਭੂ) ਤੋਂ ਬਿਨਾ ਹੋਰ ਕੋਈ (ਰਾਖਾ) ਨਹੀਂ ਹੈ।

ਪਦ ਅਰਥ ਕੁੰਟ = ਕੂਟ, ਪਾਸੇ। ਦਹ ਦਿਸਿ = ਦਸਾਂ ਦਿਸ਼ਾਂ ਵਿਚ-ਚੜ੍ਹਦਾ, ਲਹਿੰਦਾ ਦੱਖਣ, ਪਹਾੜ, ਚਾਰੇ ਗੁੱਠਾਂ, ਉੱਪਰ, ਹੇਠਾਂ।

SikhNet (Spanish)He vagado en todas direcciones, y no he conocido a nadie como Él.

ਬੇਦ ਪੁਰਾਨ ਸਿਮ੍ਰਿਤਿ ਸੁਨੇ; ਬਹੁ ਬਿਧਿ ਕਰਉ ਬੀਚਾਰੁ ॥

bed puraan simrit sune; bahu bidh krau beechaar |

Sant Singh KhalsaI listened to the Vedas, the Puraanas and the Simritees, and I pondered over them in so many ways.
Manmohan SinghI have listen to Vedas, the Puranas and the Simirtis and have pondered over them in many ways.
Manmohan Singh (Punjabi)ਵੇਦਾ, ਪੁਰਾਣਾ ਅਤੇ ਸਿੰਮ੍ਰਤੀਆਂ ਨੂੰ ਸੁਣ ਕੇ ਮੈਂ ਉਨ੍ਹਾਂ ਉਤੇ ਘਣੇਰਿਆਂ ਤਰੀਕਿਆਂ ਨਾਲ ਸੋਚ ਵੀਚਾਰ ਕੀਤਾ ਹੈ।
Fareedkot Teekaਬੇਦ ਔਰ ਪੁਰਾਨ ਪੁਨਾ ਸਿੰਮ੍ਰਿਤੀਆਂ ਸੁਨੇ ਹੈਂ ਔਰੁ ਬਹੁਤ ਪ੍ਰਕਾਰ ਬੀਚਾਰ ਕਰ ਰਹਾ ਹੂੰ॥
Prof. Sahib Singh(ਹੇ ਭਾਈ!) ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕ) ਸੁਣ ਕੇ ਮੈਂ (ਹੋਰ ਭੀ) ਅਨੇਕਾਂ ਤਰੀਕਿਆਂ ਨਾਲ ਵਿਚਾਰ ਕਰਦਾ ਹਾਂ,

ਪਦ ਅਰਥ ਸੁਨੇ = ਸੁਨਿ, ਸੁਣ ਕੇ।

SikhNet (Spanish)He escuchado los Vedas, los Puranas, y los Textos Semíticos y he reflexionado sobre ellos miles y miles de veces

ਪਤਿਤ ਉਧਾਰਨ. ਭੈ ਹਰਨ; ਸੁਖ ਸਾਗਰ ਨਿਰੰਕਾਰ ॥

patit udhaaran. bhai haran; sukh saagar nirankaar |

Sant Singh KhalsaThe Saving Grace of sinners, the Destroyer of fear, the Ocean of peace, the Formless Lord.
Manmohan SinghThe Formless Lord alone is the Saviour of Sinners, Destroyer of dread and an Ocean of peace.
Manmohan Singh (Punjabi)ਕੇਵਲ ਸਰੂਪ-ਰਹਿਤ ਸੁਆਮੀ ਹੀ ਪਾਪੀਆਂ ਨੂੰ ਤਾਰਣ ਵਾਲਾ, ਡਰ ਨਾਸ ਕਰਨਹਾਰ ਅਤੇ ਆਰਾਮ ਦਾ ਸਮੁੰਦਰ ਹੈ।
Fareedkot Teekaਪਾਪੀਓਂ ਕੇ ਉਧਾਰ ਕਰਨੇ ਵਾਲਾ ਭੈ ਕੇ ਨਸ੍ਟ ਕਰਨੇ ਵਾਲਾ ਸੁਖੋਂ ਕਾ ਸਮੁੰਦ੍ਰ ਏਕ ਨਿਰੰਕਾਰ ਹੀ ਹੈ।
Prof. Sahib Singh(ਤੇ ਇਸੇ ਨਤੀਜੇ ਤੇ ਪਹੁੰਚਦਾ ਹਾਂ ਕਿ) ਅਕਾਰ-ਰਹਿਤ ਪਰਮਾਤਮਾ ਹੀ (ਵਿਕਾਰਾਂ ਵਿਚ) ਡਿੱਗੇ ਹੋਏ ਜੀਵਾਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ (ਜੀਵਾਂ ਦੇ) ਸਾਰੇ ਡਰ ਦੂਰ ਕਰਨ ਵਾਲਾ ਹੈ ਤੇ ਸੁਖਾਂ ਦਾ ਸਮੁੰਦਰ ਹੈ।

ਪਦ ਅਰਥ ਪਤਤਿ ਉਧਾਰਨ = (ਵਿਕਾਰਾਂ ਵਿਚ) ਡਿੱਗੇ ਹੋਇਆਂ ਨੂੰ ਬਚਾਣ ਵਾਲਾ। ਭੈ ਹਰਨ = (ਸਾਰੇ) ਡਰ ਦੂਰ ਕਰਨ ਵਾਲਾ। ਸਾਗਰ = ਸਮੁੰਦਰ।

SikhNet (Spanish)y he encontrado que sólo mi Señor Creador es el Único que salva a los que viven en el error, el Único que puede disipar el miedo, es el Océano de Paz, el Uno sin forma.

ਦਾਤਾ ਭੁਗਤਾ ਦੇਨਹਾਰੁ; ਤਿਸੁ ਬਿਨੁ. ਅਵਰੁ ਨ ਜਾਇ ॥

daataa bhugataa denahaar; tis bin. avar na jaae |

Sant Singh KhalsaThe Great Giver, the Enjoyer, the Bestower - there is no place at all without Him.
Manmohan SinghHe is the Bestower the Enjoyer, and the Giver. There is no place without Him.
Manmohan Singh (Punjabi)ਉਹ ਬਖਸ਼ਸ਼ ਕਰਨ ਵਾਲਾ, ਭੋਗਣਹਾਰ ਤੇ ਦੇਣ ਵਾਲਾ ਹੈ। ਉਸ ਦੇ ਬਗੈਰ ਹੋਰ ਕੋਈ ਥਾਂ ਨਹੀਂ।
Fareedkot Teekaਆਪ ਹੀ ਦਾਤਾ ਹੋ ਕਰ ਦੇਨੇ ਵਾਲਾ ਹੋ ਰਹਾ ਹੈ। ਆਪ ਹੀ ਤਿਸ ਦਾਤਿ ਕੇ (ਭੁਗਤਾ) ਭੋਗਨੇ ਵਾਲਾ ਭਿਛਕ ਹੋ ਰਹਾ ਹੈ। ਤਿਸ ਸੇ ਬਿਨਾਂ ਔਰ (ਜਾਇ) ਜਗਾ ਕੋਈ ਨਹੀਂ ਹੈਂ ਅਰਥਾਤ ਸਰਬ ਅਸਥਾਨੋਂ ਮੇਂ ਪੂਰਨ ਹੈ॥
Prof. Sahib Singhਉਹ ਪਰਮਾਤਮਾ ਹੀ ਸਭ ਦਾਤਾਂ ਦੇਣ ਵਾਲਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਾਰੇ ਪਦਾਰਥ) ਭੋਗਣ ਵਾਲਾ ਹੈ, ਸਭ ਕੁਝ ਦੇਣ ਦੀ ਸਮਰੱਥਾ ਵਾਲਾ ਹੈ, ਉਸ ਤੋਂ ਬਿਨਾ (ਜੀਵਾਂ ਵਾਸਤੇ) ਹੋਰ ਕੋਈ ਥਾਂ-ਆਸਰਾ ਨਹੀਂ ਹੈ।

ਪਦ ਅਰਥ ਭੁਗਤਾ = (ਸਭ ਜੀਵਾਂ ਵਿਚ ਵਿਆਪਕ ਹੋ ਕੇ) ਭੋਗਣ ਵਾਲਾ। ਜਾਇ = ਥਾਂ।

SikhNet (Spanish)Él es el Dador, y es también Él quien disfruta de Sus Regalos; no hay ningún lugar al que podamos acudir que no sea Suyo,

ਜੋ ਚਾਹਹਿ ਸੋਈ ਮਿਲੈ; ਨਾਨਕ. ਹਰਿ ਗੁਨ ਗਾਇ ॥੧॥

jo chaaheh soee milai; naanak. har gun gaae |1|

Sant Singh KhalsaYou shall obtain all that you desire, O Nanak, singing the Glorious Praises of the Lord. ||1||
Manmohan SinghNanak by singing God's praises man obtains all that he desires.
Manmohan Singh (Punjabi)ਨਾਨਕ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ ਸਾਰਾ ਕੁਛ, ਜੋ ਬੰਦਾ ਚਾਹੁੰਦਾ ਹੈ, ਪਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਤਿਸ ਹਰੀ ਕੇ ਗੁਣ ਗਾਇਨ ਕਰ ਜੋ ਚਾਹੇਗਾ ਸੋਈ ਮਿਲੇਗਾ॥੧॥
Prof. Sahib Singhਹੇ ਨਾਨਕ! (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹੁ, (ਉਸ ਪਾਸੋਂ) ਜੋ ਕੁਝ ਤੂੰ ਚਾਹੇਂਗਾ ਉਹੀ ਮਿਲ ਜਾਂਦਾ ਹੈ ॥੧॥

ਪਦ ਅਰਥ ਚਾਹਹਿ = ਤੂੰ ਚਾਹੇਂਗਾ ॥੧॥

SikhNet (Spanish)y aquél que canta las Alabanzas del Señor recibe de Él todo lo que Le pide.(1)

ਗੋਬਿੰਦ ਜਸੁ ਗਾਈਐ; ਹਰਿ ਨੀਤ ॥

gobind jas gaaeeai; har neet |

Sant Singh KhalsaSing the Praises of the Lord, the Lord of the Universe, each and every day.
Manmohan SinghDaily celebrate the excellences of God, the Preserver of the earth.
Manmohan Singh (Punjabi)ਨਿਤਾ ਪ੍ਰਤੀ, ਸ੍ਰਿਸ਼ਟੀ ਦੇ ਰਖਿਅਕ ਵਾਹਿਗੁਰੂ ਦੀਆਂ ਸਰੇਸ਼ਟਤਾਈਆਂ ਗਾਇਨ ਕਰ।
Fareedkot Teekaਮਨ ਬਾਨੀ ਸੇ ਨਿਤੰਪ੍ਰਤੀ ਗੋਬਿੰਦ ਕਾ ਜਸੁ ਗਾਇਨ ਕਰੀਏ॥
Prof. Sahib Singhਹੇ ਮੇਰੇ ਮਿੱਤਰ! ਸਦਾ ਹੀ ਗੋਬਿੰਦ-ਪ੍ਰਭੂ ਦੀ ਸਿਫਤਿ-ਸਾਲਾਹ ਗਾਂਦੇ ਰਹਿਣਾ ਚਾਹੀਦਾ ਹੈ,

ਪਦ ਅਰਥ ਜਸੁ = ਸਿਫ਼ਤਿ-ਸਾਲਾਹ। ਗਾਈਐ = ਗਾਣਾ ਚਾਹੀਦਾ ਹੈ। ਨੀਤ = ਸਦਾ।

SikhNet (Spanish)Vamos a cantar las Alabanzas de nuestro Señor siempre y para siempre,

ਮਿਲਿ ਭਜੀਐ ਸਾਧਸੰਗਿ; ਮੇਰੇ ਮੀਤ ॥੧॥ ਰਹਾਉ ॥

mil bhajeeai saadhasang; mere meet |1| rahaau |

Sant Singh KhalsaJoin the Saadh Sangat, the Company of the Holy, and vibrate, meditate on Him, O my friend. ||1||Pause||
Manmohan SinghMeeting the society of saint meditate thou on the Lord, O my friend. Pause
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ ਤੂੰ ਸੁਆਮੀ ਦਾ ਸਿਮਰਨ ਕਰ, ਹੇ ਮੇਰੇ ਮਿੱਤ੍ਰ! ਠਹਿਰਾਉ।
Fareedkot Teekaਹੇ ਮੇਰੇ ਮੀਤ! ਸੰਤੋਂ ਕੇ ਸਾਥ ਮਿਲ ਕਰ ਤਿਸ ਹਰੀ ਕਾ ਭਜਨੁ, ਭਾਵ ਨਾਮੁ ਉਚਾਰਨ ਕਰੀਏ॥੧॥ ਰਹਾਉ ॥
Prof. Sahib Singhਸਾਧ ਸੰਗਤਿ ਵਿਚ ਮਿਲ ਕੇ (ਉਸ ਦਾ) ਭਜਨ-ਸਿਮਰਨ ਕਰਨਾ ਚਾਹੀਦਾ ਹੈ ॥੧॥ ਰਹਾਉ ॥

ਪਦ ਅਰਥ ਮਿਲਿ = ਮਿਲ ਕੇ। ਸਾਧ ਸੰਗਿ = ਸਾਧ ਸੰਗਤਿ ਵਿਚ। ਮੀਤ = ਹੇ ਮਿੱਤਰ! ॥ਰਹਾਉ॥

SikhNet (Spanish)a contemplarlo en la Saad Sangat, la Sociedad de los Santos.

Open this shabad →

Shabad Guru Arjan Dev Ji Raag Gauree

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
Prof. Sahib Singhਸਲੋਕੁ
SikhNet (Spanish)Slok

ਕਰਉ ਬੰਦਨਾ ਅਨਿਕ ਵਾਰ; ਸਰਨਿ ਪਰਉ ਹਰਿ ਰਾਇ ॥

krau bandanaa anik vaar; saran prau har raae |

Sant Singh KhalsaBow in humility to the Lord, over and over again, and enter the Sanctuary of the Lord, our King.
Manmohan SinghMake obeisance unto the Lord many times and enter the sanctuary of God the King.
Manmohan Singh (Punjabi)ਪ੍ਰਭੂ ਨੂੰ ਅਨੇਕਾਂ ਵਾਰੀ ਪ੍ਰਣਾਮ ਕਰ ਅਤੇ ਵਾਹਿਗੁਰੂ ਪਾਤਸ਼ਾਹ ਦੀ ਪਨਾਹ ਲੈ।
Fareedkot Teekaਹਰੀ ਰਾਜਾ ਕੋ ਅਨੇਕ ਵਾਰ ਬੰਦਨਾ ਕਰੋ ਔਰ ਸਰਨ ਮੇਂ ਪੜੋ॥
Prof. Sahib Singh(ਹੇ ਭਾਈ!) ਮੈਂ ਪ੍ਰਭੂ-ਪਾਤਿਸ਼ਾਹ ਦੀ ਸਰਨ ਪੈਂਦਾ ਹਾਂ ਤੇ (ਉਸ ਦੇ ਦਰ ਤੇ) ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ।

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ। ਪਰਉ = ਪਰਉਂ, ਮੈਂ ਪੈਂਦਾ ਹਾਂ। ਹਰਿ ਰਾਇ = ਪ੍ਰਭੂ-ਪਾਤਿਸ਼ਾਹ (ਦੀ)। ਭ੍ਰਮੁ = ਭਟਕਣਾ।

SikhNet (Spanish)Me postro ante mi Señor un sinnúmero de veces y busco Su Protección.

ਭ੍ਰਮੁ ਕਟੀਐ. ਨਾਨਕ ਸਾਧਸੰਗਿ; ਦੁਤੀਆ ਭਾਉ ਮਿਟਾਇ ॥੨॥

bhram katteeai. naanak saadhasang; duteea bhaau mittaae |2|

Sant Singh KhalsaDoubt is eradicated, O Nanak, in the Company of the Holy, and the love of duality is eliminated. ||2||
Manmohan SinghIn the society of saints O Nanak doubt is stilled and love of another is shed.
Manmohan Singh (Punjabi)ਹੇ ਨਾਨਕ! ਸਤਿ ਸੰਗਤ ਅੰਦਰ ਸੰਦੇਹ ਮਿਟ ਜਾਂਦਾ ਹੈ ਅਤੇ ਹੋਰਸ ਦੀ ਪ੍ਰੀਤ ਦੂਰ ਹੋ ਜਾਂਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੁਮਾਰੇ ਭ੍ਰਮ ਕਾਟੇ ਜਾਵੈਂਗੇ ਔਰ ਸਤਿ ਸੰਗ ਕਰ ਦ੍ਵੈਤ ਭਾਵ ਮਿਟ ਜਾਵੇਗਾ॥੨॥
Prof. Sahib Singhਹੇ ਨਾਨਕ! ਸਾਧ ਸੰਗਤਿ ਵਿਚ ਰਹਿ ਕੇ (ਪ੍ਰਭੂ ਤੋਂ ਬਿਨਾ) ਹੋਰ ਹੋਰ ਮੋਹ-ਪਿਆਰ ਦੂਰ ਕੀਤਿਆਂ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੨॥

ਪਦ ਅਰਥ ਸਾਧ ਸੰਗਿ = ਸਾਧ-ਸੰਗ ਵਿਚ (ਰਿਹਾਂ)। ਦੁਤੀਆ = ਦੂਜਾ। ਭਾਉ = ਪਿਆਰ। ਮਿਟਾਇ = ਮਿਟਾ ਕੇ ॥੨॥

SikhNet (Spanish)Así calmo mis dudas y acercándome a la Saad Sangat transciendo todo sentido de dualidad. (2)

Open this shabad →

Shabad Guru Arjan Dev Ji Raag Gauree continues on Ang 297

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri (Dutia)

ਦੁਤੀਆ. ਦੁਰਮਤਿ ਦੂਰਿ ਕਰਿ; ਗੁਰ ਸੇਵਾ. ਕਰਿ ਨੀਤ ॥

duteea. duramat door kar; gur sevaa. kar neet |

Sant Singh KhalsaThe second day of the lunar cycle: Get rid of your evil-mindedness, and serve the Guru continually.
Manmohan SinghThe Second Lunar Day: Give-up the evil intellect and ever perform the Guru's service.
Manmohan Singh (Punjabi)ਦੂਜੀ ਤਿੱਥ-ਆਪਣੀ ਮੰਦੀ ਅਕਲ ਨੂੰ ਛੱਡ ਦੇ ਅਤੇ ਸਦਾ ਹੀ ਗੁਰਾਂ ਦੀ ਟਹਿਲ ਸੇਵਾ ਕਰ।
Fareedkot Teekaਦੂਜ ਤਿਥ ਕਾ ਮਨਾਉਣਾ ਏਹੀ ਉਚਿਤ ਹੈ ਕਿ ਖੋਟੀ ਮਤਿ ਦੂਰ ਕਰੋ ਔਰ ਨਿਤੰਪ੍ਰਤੀ ਗੁਰੋਂ ਕਾ (ਸੇਵਾ) ਸੇਵਨ ਕਰੋ॥
Prof. Sahib Singh(ਹੇ ਭਾਈ!) ਸਦਾ ਗੁਰੂ ਦੀ ਦੱਸੀ ਸੇਵਾ ਕਰਦਾ ਰਹੁ, (ਤੇ ਇਸ ਤਰ੍ਹਾਂ ਆਪਣੇ ਅੰਦਰੋਂ) ਖੋਟੀ ਮਤਿ ਕੱਢ।

ਪਦ ਅਰਥ ਦੁਤੀਆ = ਦੂਜ ਦੀ ਥਿਤਿ। ਦੁਰਮਤਿ = ਖੋਟੀ ਮਤਿ। ਨੀਤ = ਨਿੱਤ, ਸਦਾ।

SikhNet (Spanish)Segundo Día del Ciclo Lunar: Limpia la mente de la maldad y sirve siempre a tu Guru.

ਰਾਮ ਰਤਨੁ. ਮਨਿ ਤਨਿ ਬਸੈ; ਤਜਿ ਕਾਮੁ ਕ੍ਰੋਧੁ ਲੋਭੁ ਮੀਤ ॥

raam ratan. man tan basai; taj kaam krodh lobh meet |

Sant Singh KhalsaThe jewel of the Lord's Name shall come to dwell in your mind and body, when you renounce sexual desire, anger and greed, O my friend.
Manmohan SinghBy shedding lust, wrath, and avarice the jewel of Lord's Name shall abide within the mind and body, O friend.
Manmohan Singh (Punjabi)ਮਿਥਨ ਹੁਲਾਸ, ਗੁੱਸੇ ਅਤੇ ਲਾਲਚ ਨੂੰ ਤਿਆਗਣ ਦੁਆਰਾ, ਸੁਆਮੀ ਦੇ ਨਾਮ ਦਾ ਜਵੇਹਰ, ਤੇਰੀ ਆਤਮਾ ਤੇ ਦੇਹਿ ਵਿੱਚ ਆ ਟਿਕੇਗਾ, ਹੇ ਮਿੱਤ੍ਰ!
Fareedkot Teekaਹੇ ਮੀਤ! ਜੇ ਕਾਮ, ਕ੍ਰੋਧ, ਲੋਭ ਆਦਿ ਵਿਕਾਰੋਂ ਕੋ ਤਿਆਗੇਂਗਾ ਤੌ ਰਾਮ ਕਾ ਨਾਮ ਰਤਨ ਰੂਪ ਮਨ ਤਨ ਕੇ ਬੀਚ ਬਸੇਗਾ॥
Prof. Sahib Singhਹੇ ਮਿੱਤਰ! (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਦੂਰ ਕਰ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੇ) ਮਨ ਵਿਚ ਹਿਰਦੇ ਵਿਚ ਰਤਨ (ਵਰਗਾ ਕੀਮਤੀ) ਪ੍ਰਭੂ-ਨਾਮ ਆ ਵੱਸਦਾ ਹੈ।

ਪਦ ਅਰਥ ਮਨਿ = ਮਨ ਵਿਚ। ਤਨਿ ਹਿਰਦੇ ਵਿਚ। ਤਜਿ = ਦੂਰ ਕਰ। ਮੀਤ = ਹੇ ਮਿੱਤਰ!

SikhNet (Spanish)Al deshacerte de la lujuria, el enojo y la avaricia, encontrarás el Tesoro de la Joya del Señor en tu mente y en tu cuerpo.

ਮਰਣੁ ਮਿਟੈ ਜੀਵਨੁ ਮਿਲੈ; ਬਿਨਸਹਿ ਸਗਲ ਕਲੇਸ ॥

maran mittai jeevan milai; binaseh sagal kales |

Sant Singh KhalsaConquer death and obtain eternal life; all your troubles will depart.
Manmohan SinghThou shall overcome death, obtain eternal life and all thine griefs shall depart.
Manmohan Singh (Punjabi)ਤੂੰ ਮੌਤ ਤੇ ਜਿੱਤ ਪਾ ਲਵੇਗਾ, ਅਮਰ ਜੀਵਨ ਤੈਨੂੰ ਪ੍ਰਾਪਤ ਹੋ ਜਾਵੇਗਾ ਤੇ ਤੇਰੇ ਸਾਰੇ ਦੁਖ ਦੂਰ ਹੋ ਜਾਣਗੇ।
Fareedkot Teekaਔਰ ਮਰਣਾ ਮਿਟ ਜਾਵੇਗਾ ਜੀਵਨ ਪਦ ਵਾ ਅਮਰ ਰੂਪ ਵਾਹਗੁਰੂ ਮਿਲੇਗਾ ਔਰ ਸੰਪੂਰਨ ਕਲੇਸ ਦੂਰ ਹੋ ਜਾਵੇਂਗੇ॥
Prof. Sahib Singh(ਜੇਹੜਾ ਮਨੁੱਖ ਇਉਂ ਜਤਨ ਕਰਦਾ ਹੈ ਉਸ ਨੂੰ) ਆਤਮਕ ਜੀਵਨ ਮਿਲ ਜਾਂਦਾ ਹੈ, ਉਸ ਨੂੰ (ਸੁਚੱਜਾ ਪਵਿਤ੍ਰ) ਜੀਵਨ ਮਿਲ ਪੈਂਦਾ ਹੈ, ਉਸ ਦੇ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ,

ਪਦ ਅਰਥ ਮਰਣੁ = ਆਤਮਕ ਮੌਤ। ਬਿਨਸਹਿ = ਨਾਸ ਹੋ ਜਾਂਦੇ ਹਨ। ਸਗਲ = ਸਾਰੇ।

SikhNet (Spanish)Lograrás la vida eterna sobreponiéndote a la muerte, y todas tus aflicciones se irán.

ਆਪੁ ਤਜਹੁ. ਗੋਬਿੰਦ ਭਜਹੁ; ਭਾਉ ਭਗਤਿ ਪਰਵੇਸ ॥

aap tajahu. gobind bhajahu; bhaau bhagat paraves |

Sant Singh KhalsaRenounce your self-conceit and vibrate upon the Lord of the Universe; loving devotion to Him shall permeate your being.
Manmohan SinghAbandon thy self-conceit, remember the Lord and Lord's devotional service shall enter thy mind.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਛੱਡ ਦੇ, ਸਾਹਿਬ ਦਾ ਸਿਮਰਨ ਕਰ ਅਤੇ ਪ੍ਰਭੂ ਦੀ ਪ੍ਰੇਮ-ਮਈ ਸੇਵਾ ਤੇਰੇ ਮਨ ਅੰਦਰ ਦਾਖਲ ਹੋ ਜਾਵੇਗੀ।
Fareedkot Teekaਹੰਕਾਰ ਕੋ ਤਿਆਗ ਕਰ ਗੋਬਿੰਦ ਕਾ ਭਜਨ ਕਰੋ ਔਰ ਮਨ ਮੇਂ ਪ੍ਰੇਮਾਭਗਤੀ ਕਾ ਪ੍ਰਵੇਸ ਕਰੋ॥
Prof. Sahib Singh(ਹੇ ਮਿੱਤਰ! ਆਪਣੇ ਮਨ ਵਿਚੋਂ) ਹਉਮੈ ਦੂਰ ਕਰੋ ਤੇ ਪਰਮਾਤਮਾ ਦਾ ਭਜਨ ਕਰੋ। (ਜੇਹੜਾ ਮਨੁੱਖ ਇਉਂ ਜਤਨ ਕਰਦਾ ਹੈ) ਉਸ ਦੇ ਅੰਦਰ ਪ੍ਰਭੂ-ਪ੍ਰੇਮ ਆ ਵੱਸਦਾ ਹੈ ਪ੍ਰਭੂ ਦੀ ਭਗਤੀ ਆ ਵੱਸਦੀ ਹੈ।

ਪਦ ਅਰਥ ਆਪੁ = ਆਪਾ-ਭਾਵ, ਹਉਮੈ। ਭਾਉ = ਪ੍ਰੇਮ।

SikhNet (Spanish)Cuando te quites del sentido de tu individualidad y contemples a tu Señor, estarás imbuido en la Adoración Amorosa del Señor

Open this shabad (9 lines, Angs 296-297) →

Ang 296 of 1430