ਜਿਸੁ ਮਨਿ ਬਸੈ; ਸੁਨੈ ਲਾਇ ਪ੍ਰੀਤਿ ॥
jis man basai; sunai laae preet |
Sant Singh KhalsaOne, within whose mind it abides, and who listens to it with love
Manmohan SinghHe within whose mind the Sukhmani abides,
Manmohan Singh (Punjabi)ਉਹ ਜਿਸ ਦੇ ਅੰਤਰ ਆਤਮੇ ਸੁਖਮਨੀ ਨਿਵਾਸ ਰੱਖਦੀ ਹੈ,
Fareedkot Teekaਜਿਸ ਕੇ ਮਨ ਮੇਂ ਇਹ ਬਾਣੀ ਨਿਵਾਸ ਕਰਤੀ ਹੈ ਔਰ ਜੋ ਇਸ ਕੋ ਪ੍ਰੀਤ ਲਗਾਇ ਕੇ ਸ੍ਰਵਨ ਕਰਤਾ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ (ਨਾਮ) ਵੱਸਦਾ ਹੈ ਜੋ ਪ੍ਰੀਤ ਲਾ ਕੇ (ਨਾਮ) ਸੁਣਦਾ ਹੈ,
SikhNet (Spanish)Esa persona humilde que habita con su mente ahí
ਤਿਸੁ ਜਨ ਆਵੈ; ਹਰਿ ਪ੍ਰਭੁ ਚੀਤਿ ॥
tis jan aavai; har prabh cheet |
Sant Singh Khalsathat humble person consciously remembers the Lord God.
Manmohan Singhand who listens to it with love that mortal remembers the Lord Master.
Manmohan Singh (Punjabi)ਅਤੇ ਜੋ ਇਸ ਨੂੰ ਪ੍ਰੇਮ ਨਾਲ ਸ੍ਰਵਣ ਕਰਦਾ ਹੈ, ਉਹ ਪ੍ਰਾਣੀ ਸੁਆਮੀ ਮਾਲਕ ਨੂੰ ਚੇਤੇ ਕਰਦਾ ਹੈ।
Fareedkot Teekaਤਿਸ ਜਨ ਕੋ ਹਰਿ ਪ੍ਰਭੂ ਚਿਤ ਆਵਤਾ ਹੈ॥
Prof. Sahib Singhਉਸ ਨੂੰ ਪ੍ਰਭੂ ਚੇਤੇ ਆਉਦਾ ਹੈ।
SikhNet (Spanish)y que escucha el Naam con Amor en su corazón, recuerda al Señor con toda su Conciencia.
ਜਨਮ ਮਰਨ; ਤਾ ਕਾ ਦੂਖੁ ਨਿਵਾਰੈ ॥
janam maran; taa kaa dookh nivaarai |
Sant Singh KhalsaThe pains of birth and death are removed.
Manmohan SinghHis pangs of birth and death are destroyed.
Manmohan Singh (Punjabi)ਉਸ ਦੇ ਜੰਮਣ ਤੇ ਮਰਨ ਦੇ ਦੁਖੜੇ ਨਾਸ ਹੋ ਜਾਂਦੇ ਹਨ।
Fareedkot Teekaਤਿਸ ਕੇ ਜਨਮ ਮਰਨ ਰੂਪੀ ਦੁਖ ਨਿਵਿਰਤ ਕਰ ਦੇਤੀ ਹੈ॥
Prof. Sahib Singhਉਸ ਮਨੁੱਖ ਦਾ ਜੰਮਣ ਮਰਨ ਦਾ ਕਸ਼ਟ ਕੱਟਿਆ ਜਾਂਦਾ ਹੈ,
SikhNet (Spanish)Los dolores del nacimiento y de la muerte son removidos
ਦੁਲਭ ਦੇਹ; ਤਤਕਾਲ ਉਧਾਰੈ ॥
dulabh deh; tatakaal udhaarai |
Sant Singh KhalsaThe human body, so difficult to obtain, is instantly redeemed.
Manmohan SinghHis body (life), so difficult to obtain, is forth with exonerated
Manmohan Singh (Punjabi)ਐਨ ਔਖਾ ਹੱਥ ਲੱਗਣ ਵਾਲਾ ਉਸ ਦਾ ਸਰੀਰ (ਜੀਵਨਂ) ਤੱਤਪਰ ਸੁਰਖਰੂ ਹੋ ਜਾਂਦਾ ਹੈ।
Fareedkot Teekaਇਸ ਦੁਲਭ ਦੇਹ ਕਾ ਤਾਤਕਾਲ ਹੀ ਉਧਾਰ ਕਰ ਦੇਤੀ ਹੈ ਅਰਥਾਤ ਕਲਿਆਨ ਕਰ ਦੇਤੀ ਹੈ। ਜੈਸੇ ਦਿਲੀ ਕੇ ਪਾਤਸ਼ਾਹ ਕੇ ਉਮਰਾਵ ਵਜੀਰ ਖਾਂ ਜਲੌਧਰ ਕਾ ਰੋਗ ਇਸ ਬਾਣੀ ਕੇ ਸ੍ਰਵਨ ਕਰਨੇ ਸੇ ਹੀ ਦੂਰ ਹੂਆ ਥਾ, ਐਸੇ ਹੀ ਸਰਬ ਰੋਗ ਜਨਮ ਮਰਨ ਕੇ ਦੁਖੋਂ ਕੋ ਇਹੁ ਦੂਰ ਕਰਤੀ ਹੈ॥
Prof. Sahib Singhਉਹ ਇਸ ਦੁਰਲੱਭ ਮਨੁੱਖਾ-ਸਰੀਰ ਨੂੰ ਉਸ ਵੇਲੇ (ਵਿਕਾਰਾਂ ਵਲੋਂ) ਬਚਾ ਲੈਂਦਾ ਹੈ।ਪਦ ਅਰਥ ਤਤਕਾਲ = {Skt. तद्-कालं तत्कालं = instantly 2. at that time} ਉਸ ਵੇਲੇ।
SikhNet (Spanish)y el cuerpo humano, tan difícil de obtener es redimido instantáneamente.
ਨਿਰਮਲ ਸੋਭਾ; ਅੰਮ੍ਰਿਤ ਤਾ ਕੀ ਬਾਨੀ ॥
niramal sobhaa; amrit taa kee baanee |
Sant Singh KhalsaSpotlessly pure is his reputation, and ambrosial is his speech.
Manmohan SinghSpotless is his repute and sweet is his speech.
Manmohan Singh (Punjabi)ਬੇਦਾਗ ਹੈ ਉਸ ਦੀ ਸੁਹਰਤ ਅਤੇ ਮਿੱਠੜੀ ਉਸ ਦੀ ਬੋਲੀ।
Fareedkot Teekaਤਿਸ ਕੀ ਸੋਭਾ ਨਿਰਮਲ ਹੋਤੀ ਹੈ ਔ ਮ੍ਰਿਤ ਸੇ ਰਹਿਤ ਕਰਨੇ ਵਾਰੀ ਅੰਮ੍ਰਿਤ ਰੂਪ ਬਾਣੀ ਹੋਤੀ ਹੈ॥
Prof. Sahib Singhਉਸ ਦੀ ਬੇ-ਦਾਗ਼ ਸੋਭਾ ਤੇ ਉਸ ਦੀ ਬਾਣੀ (ਨਾਮ-) ਅੰਮ੍ਰਿਤ ਨਾਲ ਭਰਪੂਰ ਹੁੰਦੀ ਹੈ,ਪਦ ਅਰਥ ਤਾ ਕੀ ਬਾਨੀ = ਉਸ ਮਨੁੱਖ ਦੇ ਬਚਨ।
SikhNet (Spanish)Impecablemente pura es su reputación y ambrosial es su discurso,
ਏਕੁ ਨਾਮੁ; ਮਨ ਮਾਹਿ ਸਮਾਨੀ ॥
ek naam; man maeh samaanee |
Sant Singh KhalsaThe One Name permeates his mind.
Manmohan SinghThe Name alone is contained in his mind.
Manmohan Singh (Punjabi)ਕੇਵਲ ਨਾਮ ਦੀ ਉਸ ਦੇ ਅੰਤਰ-ਆਤਮੇ ਰਮਿਆ ਹੋਇਆ ਹੈ।
Fareedkot Teekaਏਕ ਅਕਾਲ ਪੁਰਖ ਕੇ ਨਾਮ ਕੀ ਮਣੀ ਰੂਪ ਇਹ ਬਾਣੀ ਜਿਸ ਕੇ ਮਨ ਮੇਂ ਸਮਾਈ ਹੈ॥
Prof. Sahib Singh(ਕਿਉਂਕਿ) ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਹੀ ਵੱਸਿਆ ਰਹਿੰਦਾ ਹੈ।
SikhNet (Spanish)el Nombre compenetra su mente
ਦੂਖ ਰੋਗ; ਬਿਨਸੇ ਭੈ ਭਰਮ ॥
dookh rog; binase bhai bharam |
Sant Singh KhalsaSorrow, sickness, fear and doubt depart.
Manmohan SinghSorrow, sickness, dread, and doubt depart from him.
Manmohan Singh (Punjabi)ਗਮ, ਬੀਮਾਰੀ, ਡਰ ਤੇ ਸੰਦੇਹ ਉਸ ਕੋਲੋ ਦੁਰ ਹੋ ਜਾਂਦੇ ਹਨ।
Fareedkot Teekaਤਿਸ ਕੇ ਦੂਖ ਔ ਰੋਗ ਭੈ ਭ੍ਰਮ ਬਿਨਸ ਗਏ ਹੈਂ॥
Prof. Sahib Singhਦੁੱਖ, ਰੋਗ, ਡਰ ਤੇ ਵਹਮ ਉਸ ਦੇ ਨਾਸ ਹੋ ਜਾਂਦੇ ਹਨ।
SikhNet (Spanish)y la tristeza, la enfermedad, el miedo y la duda desaparecen.
ਸਾਧ ਨਾਮ; ਨਿਰਮਲ ਤਾ ਕੇ ਕਰਮ ॥
saadh naam; niramal taa ke karam |
Sant Singh KhalsaHe is called a Holy person; his actions are immaculate and pure.
Manmohan SinghHe goes by the Name of a saint and His acts are pure.
Manmohan Singh (Punjabi)ਸੰਤ ਉਸ ਦਾ ਨਾਮ ਪੈ ਜਾਂਦਾ ਹੈ ਅਤੇ ਉਸ ਦੇ ਅਮਲ ਪਵਿੱਤ੍ਰ ਹੁੰਦੇ ਹਨ।
Fareedkot Teekaਪੁਨਾ ਤਿਸੀ ਪਾਠਕ ਕਾ ਨਾਮ ਸੰਤ ਹੈ ਔਰ ਤਿਸੀ ਕੇ ਕਰਮ ਸੁਧ ਹੈਂ॥
Prof. Sahib Singhਉਸ ਦਾ ਨਾਮ 'ਸਾਧ' ਪੈ ਜਾਂਦਾ ਹੈ ਤੇ ਉਸ ਦੇ ਕੰਮ (ਵਿਕਾਰਾਂ ਦੀ) ਮੈਲ ਤੋਂ ਸਾਫ਼ ਹੁੰਦੇ ਹਨ।ਪਦ ਅਰਥ ਕਰਮ = ਕੰਮ।
SikhNet (Spanish)Ese ser es llamado Santo, sus actos son inmaculados y puros.
ਸਭ ਤੇ ਊਚ; ਤਾ ਕੀ ਸੋਭਾ ਬਨੀ ॥
sabh te aooch; taa kee sobhaa banee |
Sant Singh KhalsaHis glory becomes the highest of all.
Manmohan SinghThe highest of all becomes his glory.
Manmohan Singh (Punjabi)ਸਾਰਿਆਂ ਤੋਂ ਉੱਚੀ ਹੋ ਜਾਂਦੀ ਹੈ ਉਸ ਦੀ ਮਾਨ ਪ੍ਰਤਿਸ਼ਟਾ।
Fareedkot Teekaਇਸ ਕੇ ਪਾਠ ਕਰਨੇ ਵਾਰੇ ਸਰਧਾਲੂ ਕੀ ਸੋਭਾ ਸਭ ਸੇ ਊਚੀ ਅਰਥਾਤ ਉਤਮ ਬਨ ਰਹੀ ਹੈ॥
Prof. Sahib Singhਸਭ ਤੋਂ ਉੱਚੀ ਸੋਭਾ ਉਸ ਨੂੰ ਮਿਲਦੀ ਹੈ।
SikhNet (Spanish)Su Gloria se vuelve la más elevada.
ਨਾਨਕ. ਇਹ ਗੁਣਿ; ਨਾਮੁ ਸੁਖਮਨੀ ॥੮॥੨੪॥
naanak. ih gun; naam sukhamanee |8|24|
Sant Singh KhalsaO Nanak, by these Glorious Virtues, this is named Sukhmani, Peace of mind. ||8||24||
Manmohan SinghBecause of these virtues O Nanak this is called thy Hymn of peace.
Manmohan Singh (Punjabi)ਇਨ੍ਹਾਂ ਨੇਕੀਆਂ ਦੇ ਸਬੱਬ ਹੇ ਨਾਨਕ! ਇਹ ਆਰਾਮ ਚੈਨ ਦੇਣ ਵਾਲੀ ਬਾਣੀ ਆਖੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਅਰਜਨ ਸਾਹਿਬੁ ਜੀ ਮੁਖ ਸੇ ਉਚਾਰਨ ਕਰਤੇ ਹੈਂ: ਇਹ ਪੁਰਬੋਕਤ ਗੁਣ ਤਿਸ ਮੇਂ ਹੈਂ ਜਿਸ ਬਾਣੀ ਕਾ ਨਾਮ ਸੁਖਮਨੀ ਸਾਹਿਬ ਹੈ ਅਰਥਾਤ ਸੁਖੋਂ ਕੀ ਮਣੀ ਰੂਪ ਹੈ॥੮॥੨੪॥☬ਏਕਮ ਸੇ ਲੈਕਰ ਸਰਬ ਤਿਥਾਂ ਦੁਆਰੇ ਗੁਰੂ ਜੀ ਹਰੀ ਭਜਨ ਕਾ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਇਸ ਗੁਣ ਦੇ ਕਾਰਣ (ਪ੍ਰਭੂ ਦਾ) ਨਾਮ ਸੁਖਾਂ ਦੀ ਮਣੀ ਹੈ (ਭਾਵ, ਸਰਬੋਤਮ ਸੁਖ ਹੈ) ॥੮॥੨੪॥ਪਦ ਅਰਥ ਇਹ ਗੁਣਿ = ਇਸ ਗੁਣ ਦੇ ਕਾਰਣ। ਸੁਖਮਨੀ = ਸੁਖਾਂ ਦੀ ਮਣੀ। ਦੇਹ = ਸਰੀਰ ॥੮॥
SikhNet (Spanish)Oh, dice Nanak, por estas Gloriosas Virtudes, este Canto ha sido llamado Sukjmani, Paz de la mente, Laguna de Paz. (8-24)