ੴ

ਸਿੱਖਬਾਣੀ · SikhBani

ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ॥

jab apanee sobhaa aapan sang banaaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 291 · 10 lines
Translations

ਜਬ ਅਪਨੀ ਸੋਭਾ; ਆਪਨ ਸੰਗਿ ਬਨਾਈ ॥

jab apanee sobhaa; aapan sang banaaee |

Sant Singh KhalsaWhen His Glory was contained within Himself,
Manmohan SinghWhen God's glory lay with Himself alone,
Manmohan Singh (Punjabi)ਜਦ ਵਾਹਿਗੁਰੂ ਦੀ ਪ੍ਰਭੁਤਾ ਕੇਵਲ ਉਸਦੇ ਆਪਣੇ ਆਪ ਨਾਲ ਹੀ ਸੀ,
Fareedkot Teekaਜਬ ਅਪਨੀ ਸੋਭਾ ਤਿਸ ਨੇ ਸਾਥ ਹੀ ਬਨਾਈ ਥੀ॥
Prof. Sahib Singhਜਦੋਂ ਪ੍ਰਭੂ ਨੇ ਆਪਣੀ ਸੋਭਾ ਆਪਣੇ ਹੀ ਨਾਲ ਬਣਾਈ ਸੀ (ਭਾਵ, ਜਦੋਂ ਕੋਈ ਹੋਰ ਉਸ ਦੀ ਸੋਭਾ ਕਰਨ ਵਾਲਾ ਨਹੀਂ ਸੀ)
SikhNet (Spanish)Cuando Su Gloria se hallaba contenida en Él Mismo, sin reflejo alguno,

ਤਬ ਕਵਨ ਮਾਇ ਬਾਪ; ਮਿਤ੍ਰ ਸੁਤ ਭਾਈ ॥

tab kavan maae baap; mitr sut bhaaee |

Sant Singh Khalsathen who was mother, father, friend, child or sibling?
Manmohan Singhwho was then mother, father, friend, son and brother?
Manmohan Singh (Punjabi)ਤਦ ਮਾਂ, ਪਿਉ, ਦੋਸਤ, ਪੁਤ੍ਰ ਅਤੇ ਭਰਾ ਕੌਣ ਸਨ?
Fareedkot Teekaਤਬ ਤਿਸ ਕਾ ਕੌਨ ਮਾਈ ਔ ਪਿਤਾ, ਮਿਤ੍ਰ, ਪੁਤ੍ਰ, ਭ੍ਰਾਤਾ ਥਾ, ਭਾਵ ਸੇ ਕੋਈ ਨਹੀਂ ਥਾ॥
Prof. Sahib Singhਤਦੋਂ ਕੌਣ ਮਾਂ, ਪਿਉ, ਮਿਤ੍ਰ, ਪੁਤ੍ਰ ਜਾਂ ਭਰਾ ਸੀ?

ਪਦ ਅਰਥ ਸੁਤ = ਪੁਤ੍ਰ। ਭਾਈ = ਭਰਾ।

SikhNet (Spanish)¿quién era entonces la madre, el padre, el amigo, el hijo o el hermano?

ਜਹ ਸਰਬ ਕਲਾ; ਆਪਹਿ ਪਰਬੀਨ ॥

jeh sarab kalaa; aapeh parabeen |

Sant Singh KhalsaWhen all power and wisdom was latent within Him,
Manmohan SinghWhen He Himself was well-versed in all the power,
Manmohan Singh (Punjabi)ਜਿਥੇ ਉਹ ਖੁਦ ਹੀ ਸਾਰੀਆਂ ਸ਼ਕਤੀਆਂ ਅੰਦਰ ਪੂਰੀ ਤਰ੍ਹਾਂ ਮਾਹਿਰ ਸੀ,
Fareedkot Teekaਜਹਾਂ ਸਰਬ ਕਲਾ ਕਰ ਵਹੁ ਆਪ ਹੀ (ਪਰਬੀਨ) ਚਤੁਰ ਥੇ॥
Prof. Sahib Singhਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿਚ ਸਿਆਣਾ ਸੀ,

ਪਦ ਅਰਥ ਕਲਾ = ਤਾਕਤ। ਪਰਬੀਨ = ਸਿਆਣਾ।

SikhNet (Spanish)Cuando no existía nadie, más que Él, el Omnipotente Señor, Sabio y Completo en Sí Mismo,

ਤਹ ਬੇਦ ਕਤੇਬ; ਕਹਾ ਕੋਊ ਚੀਨ ॥

teh bed kateb; kahaa koaoo cheen |

Sant Singh Khalsathen where were the Vedas and the scriptures, and who was there to read them?
Manmohan Singhwhy did then anyone see the Vedas and Books of the west then?
Manmohan Singh (Punjabi)ਉਥੋ ਤਦ ਕੋਈ ਜਣਾ ਕਿਉਂ ਵੇਦ ਅਤੇ ਪੱਛਮੀ ਕਿਤਾਬਾਂ ਵੇਖਦਾ ਸੀ?
Fareedkot Teekaਤਹਾਂ ਬੇਦ ਔਰ ਕਤੇਬ ਕਹਾਂ ਕੋਈ ਚੀਨਤਾ ਥਾ॥
Prof. Sahib Singhਤਦੋਂ ਕਿਥੇ ਕੋਈ ਵੇਦ (ਹਿੰਦੂ ਧਰਮ ਪੁਸਤਕ) ਤੇ ਕਤੇਬਾਂ (ਮੁਸਲਮਾਨਾਂ ਦੇ ਧਰਮ ਪੁਸਤਕ) ਵਿਚਾਰਦਾ ਸੀ?

ਪਦ ਅਰਥ ਚੀਨ੍ਹ੍ਹ = ਜਾਣਦਾ, ਪਛਾਣਦਾ।

SikhNet (Spanish)¿dónde estaban entonces las escrituras o los eruditos para estudiarlas?

ਜਬ ਆਪਨ ਆਪੁ; ਆਪਿ ਉਰਿ ਧਾਰੈ ॥

jab aapan aap; aap ur dhaarai |

Sant Singh KhalsaWhen He kept Himself, All-in-all, unto His Own Heart,
Manmohan SinghWhen the Lord kept His ownself to His own mind,
Manmohan Singh (Punjabi)ਜਦ ਵਾਹਿਗੁਰੂ ਆਪਣੇ ਆਪ ਨੂੰ ਆਪਦੇ ਚਿੱਤ ਵਿੱਚ ਹੀ ਰੱਖਦਾ ਸੀ,
Fareedkot Teekaਜਬ ਅਪਨੇ ਆਪ ਵਈਰਾਟ ਸਰੂਪ ਕੋ ਆਪ ਹੀ ਰਿਦੇ ਮੇਂ ਧਾਰ ਰਹਾ ਥਾ, ਭਾਵ ਸੇ ਨਿਰਗੁਨ ਸਰੂਪ ਮੇਂ ਲੀਨ ਕੀਆ ਹੂਆ ਥਾ॥
Prof. Sahib Singhਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿਚ ਟਿਕਾਈ ਬੈਠਾ ਸੀ,

ਪਦ ਅਰਥ ਆਪਨ ਆਪੁ = ਆਪਣੇ ਆਪ ਨੂੰ। ਉਰਿਧਾਰੈ = ਹਿਰਦੇ ਵਿਚ ਟਿਕਾਉਂਦਾ ਹੈ।

SikhNet (Spanish)Cuando el Señor habitaba en Su Propio corazón,

ਤਉ ਸਗਨ ਅਪਸਗਨ; ਕਹਾ ਬੀਚਾਰੈ ॥

tau sagan apasagan; kahaa beechaarai |

Sant Singh Khalsathen who considered omens to be good or bad?
Manmohan Singhthen who thought of favourable and unfavourable omens?
Manmohan Singh (Punjabi)ਤਦੋਂ ਸ਼ੁਭ ਅਤੇ ਅਸ਼ੁਭ ਲਗਨਾ ਦਾ ਕਿਸ ਨੂੰ ਖਿਆਲ ਆਉਂਦਾ ਸੀ।
Fareedkot Teekaਤਬ ਸਗਨ ਅਪਸਗਨ ਕਹਾਂ ਕੋਈ ਵੀਚਾਰ ਕਰਤਾ ਥਾ॥
Prof. Sahib Singhਤਦੋਂ ਚੰਗੇ ਮੰਦੇ ਸਗਨ ਕੌਣ ਸੋਚਦਾ ਸੀ?

ਪਦ ਅਰਥ ਕਹਾ ਬੀਚਾਰੈ = ਕਿਥੇ ਕੋਈ ਵਿਚਾਰਦਾ ਹੈ?

SikhNet (Spanish)¿Quién había que presagiara el bien o el mal?

ਜਹ ਆਪਨ ਊਚ; ਆਪਨ ਆਪਿ ਨੇਰਾ ॥

jeh aapan aooch; aapan aap neraa |

Sant Singh KhalsaWhen He Himself was lofty, and He Himself was near at hand,
Manmohan SinghWhere the Lord Himself was high and Himself low,
Manmohan Singh (Punjabi)ਜਿਥੇ ਸਾਹਿਬ ਖੁਦ ਹੀ ਬੁਲੰਦ ਅਤੇ ਖੁਦ ਹੀ ਨੀਵਾ ਸੀ,
Fareedkot Teekaਜਹਾਂ ਆਪ ਹੀ ਊਚ ਔ ਅਪਨੇ ਆਪ ਹੀ (ਨੇਰਾ) ਨੀਚ ਥਾ, ਵਾ ਅਪਨੇ ਆਪ ਮੇਂ (ਨੇਰਾ) ਨਜੀਕੀ ਥਾ॥
Prof. Sahib Singhਜਦੋਂ ਉਹ ਆਪ ਹੀ ਉੱਚਾ ਅਤੇ ਆਪ ਅਤੇ ਆਪ ਹੀ ਨੀਵਾਂ ਸੀ,
SikhNet (Spanish)Cuando el Señor era para Sí Mismo lo cercano y lo lejano,

ਤਹ ਕਉਨ ਠਾਕੁਰੁ; ਕਉਨੁ ਕਹੀਐ ਚੇਰਾ ॥

teh kaun tthaakur; kaun kaheeai cheraa |

Sant Singh Khalsathen who was called master, and who was called disciple?
Manmohan Singhthen who could be called a Master and who a servant?
Manmohan Singh (Punjabi)ਉਥੇ ਕਿਹੜਾ ਮਾਲਕ ਤੇ ਕਿਹੜਾ ਨੌਕਰ ਆਖਿਆ ਜਾ ਸਕਦਾ ਸੀ?
Fareedkot Teekaਤਹਾਂ ਠਾਕਰ ਕੌਨ ਕਹੀਏ ਔ ਚੇਲਾ ਕੌਨ ਕਹੀਏ, ਭਾਵ ਕੁਛ ਨਹੀਂ ਕਹਿਆ ਜਾਤਾ ਥਾ॥
Prof. Sahib Singhਦੱਸੋ ਮਾਲਕ ਕੌਣ ਸੀ ਤੇ ਸੇਵਕ ਕੌਣ ਸੀ?

ਪਦ ਅਰਥ ਠਾਕੁਰੁ = ਮਾਲਕ। ਚੇਰਾ = ਸੇਵਕ।

SikhNet (Spanish)¿Había quién pudiera ser el Maestro o el discípulo?

ਬਿਸਮਨ ਬਿਸਮ; ਰਹੇ ਬਿਸਮਾਦ ॥

bisaman bisam; rahe bisamaad |

Sant Singh KhalsaWe are wonder-struck at the wondrous wonder of the Lord.
Manmohan SinghI am astonished at the wonderous mystery of the Lord.
Manmohan Singh (Punjabi)ਮੈਂ ਸੁਆਮੀ ਦੀ ਅਸਚਰਜ ਅਦਭੁਤਤਾ ਉਤੇ ਹੈਰਾਨ ਹੋ ਰਿਹਾ ਹਾਂ।
Fareedkot Teekaਹੇ ਹਰੀ! ਤੁਝ ਤਿਸ ਅਸਚਰਜ ਤੋਂ ਅਸਚਰਜ ਸਰੂਪ ਕੌ ਜਾਨਨੇ ਹਾਰੇ ਭੀ ਅਸਚਰਜ ਰੂਪ ਹੋ ਰਹੇ ਹੈਂ॥
Prof. Sahib Singhਜੀਵ ਤੇਰੀ ਗਤਿ ਭਾਲਦੇ ਹੈਰਾਨ ਤੇ ਅਚਰਜ ਹੋ ਰਹੇ ਹਨ।

ਪਦ ਅਰਥ ਬਿਸਮਨ ਬਿਸਮ = ਅਚਰਜ ਤੋਂ ਅਚਰਜ।

SikhNet (Spanish)En ese entonces, el Señor Maravilloso permanecía absorbido en Su Propio Asombro;

ਨਾਨਕ. ਅਪਨੀ ਗਤਿ; ਜਾਨਹੁ ਆਪਿ ॥੫॥

naanak. apanee gat; jaanahu aap |5|

Sant Singh KhalsaO Nanak, He alone knows His own state. ||5||
Manmohan SinghNanak Thine condition, Thou Thyself knowest, O Lord.
Manmohan Singh (Punjabi)ਨਾਨਕ ਆਪਣੀ ਹਾਲਤ ਨੂੰ ਆਪ ਹੀ ਜਾਣਦਾ ਹੈ ਹੇ ਪ੍ਰਭੂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੁਮ ਅਪਨੀ ਗਤੀ ਕੋ ਆਪ ਹੀ ਜਾਨਤੇ ਹੈਂ॥੫॥
Prof. Sahib Singhਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਤੂੰ ਆਪਣੀ ਗਤਿ ਆਪ ਹੀ ਜਾਣਦਾ ਹੈਂ ॥੫॥
SikhNet (Spanish)sólo Él conoce los alcances de Su Ser.(5)
Answers quote the Granth verbatim with Ang citations. AI commentary is not Gurbani and not a religious ruling.