ਜਹ ਨਿਰਮਲ ਪੁਰਖੁ; ਪੁਰਖ ਪਤਿ ਹੋਤਾ ॥
jeh niramal purakh; purakh pat hotaa |
Sant Singh KhalsaWhen there was only the Immaculate Being, the Lord of beings,
Manmohan SinghWhere there was only the Immaculate Being the Lord of men,
Manmohan Singh (Punjabi)ਜਿਥੇ ਇਨਸਾਨਾਂ ਦਾ ਸੁਆਮੀ ਕੇਵਲ ਪਵਿੱਤ੍ਰ ਵਿਅਕਤੀ ਹੀ ਸੀ,
Fareedkot Teekaਜਹਾਂ ਜੀਵੋਂ ਕਾ ਪਤੀ (ਪੁਰਖ) ਪ੍ਰਮਾਤਮਾ ਨਿਰਮਲ ਹੋਤਾ ਥਾ॥
Prof. Sahib Singhਜਿਸ ਅਵਸਥਾ ਵਿਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ,ਪਦ ਅਰਥ ਪੁਰਖੁ = ਆਕਾਲ ਪੁਰਖ। ਪੁਰਖਪਤਿ = ਪੁਰਖਾਂ ਦਾ ਪਤੀ, ਜੀਵਾਂ ਦਾ ਮਾਲਕ।
SikhNet (Spanish)Cuando el Maestro, el Señor Inmaculado, era Uno,
ਤਹ ਬਿਨੁ ਮੈਲੁ; ਕਹਹੁ. ਕਿਆ ਧੋਤਾ ॥
teh bin mail; kahahu. kiaa dhotaa |
Sant Singh Khalsathere was no filth, so what was there to be washed clean?
Manmohan Singhand there being no filth there say what was then to be washed?
Manmohan Singh (Punjabi)ਅਤੇ ਉਥੇ ਕੋਈ ਮਲੀਨਤਾ ਨਹੀਂ ਸੀ, ਦੱਸੋ! ਤਦ ਉਥੇ ਸਾਫ-ਸੁਥਰਾ ਕਰਨ ਨੂੰ ਕੀ ਸੀ?
Fareedkot Teekaਤਹਾਂ ਬਿਨਾ ਮੈਲ ਸੇ ਕਹੋ ਤੋ ਕੌਨ ਥਾ ਅਰੁ ਕਿਸ ਕੋ ਕੋਈ ਧੋਵਤਾ ਥਾ॥
Prof. Sahib Singhਓਥੇ ਉਹ ਮੈਲ-ਰਹਿਤ ਸੀ, ਤਾਂ ਦੱਸੋ, ਉਸ ਨੇ ਕੇਹੜੀ ਮੈਲ ਧੋਣੀ ਸੀ?
SikhNet (Spanish)¿de quién iba a lavar las faltas, si ni siquiera se cometían aún?
ਜਹ ਨਿਰੰਜਨ; ਨਿਰੰਕਾਰ ਨਿਰਬਾਨ ॥
jeh niranjan; nirankaar nirabaan |
Sant Singh KhalsaWhen there was only the Pure, Formless Lord in Nirvaanaa,
Manmohan SinghWhen there was only the Bright Formless and Detached one,
Manmohan Singh (Punjabi)ਜਿਥੇ ਕੇਵਲ ਉਜਲ, ਆਕਾਰ-ਰਹਿਤ ਅਤੇ ਨਿਰਲੇਪ ਪੁਰਖ ਹੀ ਸੀ,
Fareedkot Teekaਜਹਾਂ ਨਿਰੰਜਨ ਨਿਰੰਕਾਰ (ਨਿਰਬਾਨ) ਬੰਧਨੋਂ ਸੇ ਰਹਿਤ ਥਾ॥
Prof. Sahib Singhਜਿਥੇ ਮਾਇਆ-ਰਹਿਤ, ਆਕਾਰ-ਰਹਿਤ ਤੇ ਵਾਸ਼ਨਾ-ਰਹਿਤ ਪ੍ਰਭੂ ਹੀ ਸੀ,ਪਦ ਅਰਥ ਨਿਰਬਾਨ = ਵਾਸ਼ਨਾ-ਰਹਿਤ।
SikhNet (Spanish)Cuando sólo existía el Uno Sin Forma, en Éxtasis permanente,
ਤਹ ਕਉਨ ਕਉ ਮਾਨ; ਕਉਨ ਅਭਿਮਾਨ ॥
teh kaun kau maan; kaun abhimaan |
Sant Singh Khalsathen who was honored, and who was dishonored?
Manmohan Singhthen who was held in honour and who in dishonour?
Manmohan Singh (Punjabi)ਉੱਥੇ ਕਿਸ ਦੀ ਇੱਜ਼ਤ ਅਤੇ ਕਿਸ ਦੀ ਬੇਇਜ਼ਤ ਹੁੰਦੀ ਸੀ?
Fareedkot Teekaਤਹਾਂ ਕੌਨ ਕੋ ਮਾਣ ਔ ਕੌਨ ਕੋ ਅਭਿਮਾਨ ਵਾ ਅਪਮਾਨ ਹੋਤਾ ਥਾ॥
Prof. Sahib Singhਉਥੇ ਮਾਣ ਅਹੰਕਾਰ ਕਿਸ ਨੂੰ ਹੋਣਾ ਸੀ?
SikhNet (Spanish)¿cómo podía haber entonces Honor o deshonor?
ਜਹ ਸਰੂਪ; ਕੇਵਲ ਜਗਦੀਸ ॥
jeh saroop; keval jagadees |
Sant Singh KhalsaWhen there was only the Form of the Lord of the Universe,
Manmohan SinghWhen there was only the form of the World-Lord,
Manmohan Singh (Punjabi)ਜਿਥੇ ਸਿਰਫ ਸ੍ਰਿਸ਼ਟੀ ਦੇ ਸੁਆਮੀ ਦਾ ਹੀ ਰੂਪ ਸੀ,
Fareedkot Teekaਜਹਾਂ ਕੇਵਲ ਜਗਦੀਸ੍ਵਰ ਕਾ ਸ੍ਵਰੂਪ ਥਾ॥
Prof. Sahib Singhਜਿਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ,ਪਦ ਅਰਥ ਜਗਦੀਸ = ਜਗਤ ਦਾ (ਈਸ਼) ਮਾਲਕ।
SikhNet (Spanish)Cuando sólo se encontraba en Existencia el Señor,
ਤਹ ਛਲ ਛਿਦ੍ਰ; ਲਗਤ ਕਹੁ ਕੀਸ ॥
teh chhal chhidr; lagat kahu kees |
Sant Singh Khalsathen who was tainted by fraud and sin?
Manmohan Singhwho was afflicted then by fraud and sin?
Manmohan Singh (Punjabi)ਉੱਥੇ ਧੋਖਾ-ਫਰੇਬ ਅਤੇ ਪਾਪ ਕਿਸੇ ਨੂੰ ਦੁਖਾਂਤ੍ਰ ਕਰਦੇ ਸਨ?
Fareedkot Teekaਤਹਾਂ ਛਲ ਔ ਛਿਦ੍ਰ ਕਹੋ ਤੋ ਕਿਸ ਕੋ ਲਾਗਤੇ ਥੇ, ਭਾਵ ਕਿਸੀ ਕੋ ਲਾਗਤੇ ਨਹੀਂ ਥੇ॥
Prof. Sahib Singhਓਥੇ ਦੱਸੋ, ਛਲ ਤੇ ਐਬ ਕਿਸ ਨੂੰ ਲੱਗ ਸਕਦੇ ਸਨ?ਪਦ ਅਰਥ ਛਲ = ਧੋਖਾ। ਛਿਦ੍ਰ = ਐਬ। ਕੀਸ = ਕਿਸ ਨੂੰ?
SikhNet (Spanish)¿había acaso, quien pudiera ser afligido por la culpa o la tristeza?
ਜਹ ਜੋਤਿ ਸਰੂਪੀ; ਜੋਤਿ ਸੰਗਿ ਸਮਾਵੈ ॥
jeh jot saroopee; jot sang samaavai |
Sant Singh KhalsaWhen the Embodiment of Light was immersed in His Own Light,
Manmohan SinghWhen the Embodiment of Light was immersed with His own Light,
Manmohan Singh (Punjabi)ਜਿਥੇ ਚਾਨਣ ਰੂਪ ਆਪਦੇ ਨੂਰ ਨਾਲ ਹੀ ਰਮਿਆ ਹੋਇਆ ਸੀ,
Fareedkot Teekaਜਹਾਂ ਜੋਤਿ ਸਰੂਪ ਕੇ ਸਾਥ ਹੀ ਜੋਤਿ ਸਮਾਇ ਰਹੀ ਥੀ॥
Prof. Sahib Singhਜਦੋਂ ਜੋਤਿ-ਰੂਪ ਪ੍ਰਭੂ ਆਪਣੀ ਹੀ ਜੋਤਿ ਵਿਚ ਲੀਨ ਸੀ,
SikhNet (Spanish)Cuando l encarnación de la luz fue inmersa es Su propia luz,
ਤਹ ਕਿਸਹਿ ਭੂਖ; ਕਵਨੁ ਤ੍ਰਿਪਤਾਵੈ ॥
teh kiseh bhookh; kavan tripataavai |
Sant Singh Khalsathen who was hungry, and who was satisfied?
Manmohan Singhwho did there then feel hungry and satiated?
Manmohan Singh (Punjabi)ਤਦ ਉਥੇ ਕਿਸ ਨੂੰ ਭੁੱਖ ਲੱਗਦੀ ਸੀ ਤੇ ਕਿਸ ਨੂੰ ਰੱਜ ਆਉਂਦਾ ਸੀ?
Fareedkot Teekaਤਹਾਂ ਕਿਸ ਕਉ ਭੂਖ ਔ ਕਿਸ ਕੌ ਕੋਈ ਤ੍ਰਿਪਤ ਕਰਤਾ ਥਾ॥
Prof. Sahib Singhਤਦੋਂ ਕਿਸ ਨੂੰ (ਮਾਇਆ ਦੀ) ਭੁੱਖ ਹੋ ਸਕਦੀ ਸੀ ਤੇ ਕੌਣ ਰੱਜਿਆ ਹੋਇਆ ਸੀ?ਪਦ ਅਰਥ ਤ੍ਰਿਪਤਾਵੈ = ਰੱਜਦਾ ਹੈ।
SikhNet (Spanish)Entoces, Quien tenia hambre y quien estaba satisfecho?
ਕਰਨ ਕਰਾਵਨ; ਕਰਨੈਹਾਰੁ ॥
karan karaavan; karanaihaar |
Sant Singh KhalsaHe is the Cause of causes, the Creator Lord.
Manmohan SinghThe cause of causes is the Creator.
Manmohan Singh (Punjabi)ਹੇਤੂਆਂ ਦਾ ਹੇਤੂ ਸਿਰਜਣਹਾਰ ਹੈ।
Fareedkot Teekaਵਹੁ ਆਪ ਹੀ ਜਗਤ ਕੇ ਕਰਨੇ ਵਾਰੇ ਮਹਤਤ ਵਾ ਬ੍ਰਹਮਾ ਆਦਿਕੋਂ ਕੋ ਰਚਕੇ ਪ੍ਰਪੰਚ ਕਾ ਕਰਾਵਨੇ ਹਾਰਾ ਹੈ॥
Prof. Sahib Singhਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਾਉਣ ਵਾਲਾ ਹੈ।
SikhNet (Spanish)Él es el Creador, la Causa de todas las causas,
ਨਾਨਕ. ਕਰਤੇ ਕਾ; ਨਾਹਿ ਸੁਮਾਰੁ ॥੪॥
naanak. karate kaa; naeh sumaar |4|
Sant Singh KhalsaO Nanak, the Creator is beyond calculation. ||4||
Manmohan SinghNanak the Maker is beyond calculation.
Manmohan Singh (Punjabi)ਨਾਨਕ, ਕਰਤਾਰ ਗਿਣਤੀ ਮਿਣਤੀ ਤੋਂ ਪਰੇ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕਰਤੇ ਪੁਰਖ ਕਾ (ਸੁਮਾਰੁ) ਹਿਸਾਬ ਵਾ ਅੰਤ ਨਹੀਂ ਹੈ॥੪॥
Prof. Sahib Singhਹੇ ਨਾਨਕ! ਕਰਤਾਰ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ ॥੪॥ਪਦ ਅਰਥ ਸੁਮਾਰੁ = ਅੰਦਾਜ਼ਾ ॥੪॥
SikhNet (Spanish)no hay nadie que conozca la Extensión de Su Palabra. (4)