ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਸਤਿਗੁਰ ਕੀ ਪਰਤੀਤਿ. ਨ ਆਈਆ; ਸਬਦਿ. ਨ ਲਾਗੋ ਭਾਉ ॥
satigur kee parateet. na aaeea; sabad. na laago bhaau |
Sant Singh KhalsaOne who has no faith in the True Guru, and who does not love the Word of the Shabad,
Manmohan SinghHe, who has no faith in the True Guru, and enshrines not affection for the Name.
Manmohan Singh (Punjabi)ਜਿਸ ਦਾ ਸੱਚੇ ਗੁਰਾਂ ਉਤੇ ਭਰੋਸਾ ਨਹੀਂ ਅਤੇ ਜੋ ਨਾਮ ਨੂੰ ਪਿਆਰ ਨਹੀਂ ਕਰਦਾ।
Fareedkot Teekaਜਿਨ ਕੋ ਸਤਿਗੁਰੋਂ ਕੀ ਸਿਖ੍ਯਾ ਪਰ ਪਰਤੀਤ ਨਹੀਂ ਆਈ ਹੈ ਔਰੁ (ਸਬਦਿ) ਉਪਦੇਸ਼ ਮੇਂ (ਭਾਉ) ਪ੍ਰੇਮ ਨਹੀਂ ਲਗਾ ਹੈ॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਬਣਿਆ ਤੇ ਸਤਿਗੁਰੂ ਦੇ ਸ਼ਬਦ ਵਿਚ ਜਿਸ ਦਾ ਪਿਆਰ ਨਹੀਂ ਲੱਗਾ,
SikhNet (Spanish)Si uno no tiene Fe en el Guru y no ama la Palabra, no obtiene
ਓਸ ਨੋ ਸੁਖੁ. ਨ ਉਪਜੈ; ਭਾਵੈ. ਸਉ ਗੇੜਾ ਆਵਉ ਜਾਉ ॥
os no sukh. na upajai; bhaavai. sau gerraa aavau jaau |
Sant Singh Khalsashall find no peace, even though he may come and go hundreds of times.
Manmohan SinghPeace accrues not to him, even thou he may come and go hundreds of times.
Manmohan Singh (Punjabi)ਉਸ ਨੂੰ ਆਰਾਮ ਪ੍ਰਾਪਤ ਨਹੀਂ ਹੁੰਦਾ, ਭਾਵਨੂੰ ਉਹ ਸੈਂਕੜਿਆਂ ਵਾਰੀ ਆਉਂਦਾ ਤੇ ਜਾਂਦਾ ਰਹੇ।
Fareedkot Teekaਵਹੁ ਮਨਮੁਖ (ਭਾਵੈ) ਚਾਹੇ ਸੌ (ਗੇੜਾ) ਬਾਰ ਸਤਿਗੁਰੋਂ ਕੇ ਪਾਸ ਆਵੈ ਜਾਵੈ ਉਸ ਕੋ ਸੁਖ ਕਭੀ ਨਹੀਂ ਪ੍ਰਾਪਤਿ ਹੋਤਾ ਹੈ॥
Prof. Sahib Singhਉਸ ਨੂੰ ਕਦੇ ਸੁਖ ਨਹੀਂ, ਭਾਵੇਂ (ਗੁਰੂ ਪਾਸ) ਸੌ ਵਾਰੀ ਆਵੇ ਜਾਏ।
SikhNet (Spanish)el Éxtasis, por más que use ropajes de todo tipo.
ਨਾਨਕ. ਗੁਰਮੁਖਿ ਸਹਜਿ ਮਿਲੈ; ਸਚੇ ਸਿਉ ਲਿਵ ਲਾਉ ॥੧॥
naanak. guramukh sehaj milai; sache siau liv laau |1|
Sant Singh KhalsaO Nanak, the Gurmukh meets the True Lord with natural ease; he is in love with the Lord. ||1||
Manmohan SinghNanak, contracting love with the True Lord, the Guru ware easily meets with him.
Manmohan Singh (Punjabi)ਨਾਨਕ, ਸੱਚੇ ਸੁਆਮੀ ਨਾਲ ਪ੍ਰੇਮ ਪਾ ਕੇ, ਗੁਰੂ-ਪਿਆਰਾ ਸੁਖੈਨ ਹੀ ਉਸ ਨੂੰ ਮਿਲ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰਮੁਖ ਹੈਂ, ਸੋ ਸਚੇ ਅਕਾਲ ਪੁਰਖ ਮੇਂ ਬ੍ਰਿਤੀ ਲਗਾਇ ਕਰ ਤਿਸ ਸਾਥ ਸਹਜੇ ਹੀ ਮਿਲੇ ਹੈਂ॥੧॥
Prof. Sahib Singhਹੇ ਨਾਨਕ! ਜੇ ਗੁਰੂ ਦੇ ਸਨਮੁਖ ਹੋ ਕੇ ਸੱਚੇ ਵਿਚ ਲਿਵ ਜੋੜੀਏ ਤਾਂ ਪ੍ਰਭੂ ਸਹਿਜੇ ਹੀ ਮਿਲ ਪੈਂਦਾ ਹੈ ॥੧॥
SikhNet (Spanish)Dice Nanak, si uno se entona en el Uno Verdadero, el Señor lo encuentra de forma espontánea. (1)