ੴ

ਸਿੱਖਬਾਣੀ · SikhBani

ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥

man vekaaree verriaa vekaaraa karam kamaae
Guru Amardas Ji ਗੁਰੂ ਅਮਰਦਾਸ ਜੀ · Siree Raag · Ang 88 · 6 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan SinghThird Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.

ਮਨੁ ਵੇਕਾਰੀ ਵੇੜਿਆ; ਵੇਕਾਰਾ ਕਰਮ ਕਮਾਇ ॥

man vekaaree verriaa; vekaaraa karam kamaae |

Sant Singh KhalsaWith the mind encircled by wickedness and evil, people do evil deeds.
Manmohan SinghHe, whose mind is encircled by sins, commits evil deeds.
Manmohan Singh (Punjabi)ਜਿਸ ਦਾ ਮਨੂਆ ਪਾਪਾਂ ਨਾਲ ਘੇਰਿਆ ਹੋਇਆ ਹੈ, ਉਹ ਮੰਦੇ ਅਮਲ ਕਰਦਾ ਹੈ।
Fareedkot Teekaਮਨ ਵੇਕਾਰੋਂ ਸੇ (ਵੇੜਿਆ) ਵਲਿਆ ਹੂਆ ਹੂਆ ਵੇਕਾਰੋਂ ਕੇ ਕਰਮ ਕਮਾਵਤਾ ਹੈ॥
Prof. Sahib Singh(ਇਹ ਕੁਦਰਤਿ ਦਾ ਤਰੀਕਾ ਹੈ ਕਿ) ਵਿਕਾਰਾਂ ਵਿਚ ਫਸਿਆ ਹੋਇਆ ਮਨ ਵਿਕਾਰਾਂ ਵਾਲੇ ਕਰਮ (ਹੀ) ਕਰਦਾ ਹੈ।

ਪਦ ਅਰਥ ਵੇੜਿਆ = ਘਿਰਿਆ ਹੋਇਆ।

SikhNet (Spanish)Mi mente está siendo manipulada por la maldad, y realiza actos malvados.

ਦੂਜੈ ਭਾਇ ਅਗਿਆਨੀ ਪੂਜਦੇ; ਦਰਗਹ ਮਿਲੈ ਸਜਾਇ ॥

doojai bhaae agiaanee poojade; daragah milai sajaae |

Sant Singh KhalsaThe ignorant worship the love of duality; in the Lord's Court they shall be punished.
Manmohan SinghThe spiritually blind worship duality and they are punished in Lord's court.
Manmohan Singh (Punjabi)ਰੱਬੀ ਗਿਆਤ-ਹੀਣ ਦਵੈਤ-ਭਾਵ ਦੀ ਉਪਾਸਨਾ ਕਰਦੇ ਹਨ ਅਤੇ ਉਨ੍ਹਾਂ ਨੂੰ ਸਾਈਂ ਦੇ ਦਰਬਾਰ ਅੰਦਰ ਦੰਡ ਮਿਲਦਾ ਹੈ।
Fareedkot Teekaਅਗ੍ਯਾਨੀ ਜੀਵ ਦ੍ਵੈਤ ਭਾਵਨਾ ਕਰ ਕੇ ਔਰ ਔਰ ਦੇਵਨ ਕੋ ਪੂਜਤੇ ਹੈਂ, ਯਾਂ ਤੇ ਤਿਨ੍ਹੋਂ ਕੋ ਵਾਹਿਗੁਰੂ ਕੀ ਦਹਗਾਹ ਮੇਂ ਜਨਮ ਮਰਨ ਰੂਪੀ ਸਜਾ ਮਿਲਤੀ ਹੈ॥
Prof. Sahib Singh(ਇਸ ਵਾਸਤੇ) ਮਾਇਆ ਦੇ ਪਿਆਰ ਵਿਚ (ਫਸੇ ਰਹਿ ਕੇ) ਜੋ ਮਨੁੱਖ ਪੂਜਾ ਕਰਦੇ ਹਨ, (ਇਸ ਪੂਜਾ ਦਾ ਉਹਨਾਂ ਨੂੰ ਕੁਝ ਲਾਭ ਨਹੀਂ ਹੁੰਦਾ) ਦਰਗਾਹ ਵਿਚ ਸਜ਼ਾ (ਹੀ) ਮਿਲਦੀ ਹੈ।
SikhNet (Spanish)La mente ignorante alaba la dualidad, y en la Corte del Señor, sus cuentas le son ajustadas.

ਆਤਮ ਦੇਉ ਪੂਜੀਐ; ਬਿਨੁ ਸਤਿਗੁਰ. ਬੂਝ ਨ ਪਾਇ ॥

aatam deo poojeeai; bin satigur. boojh na paae |

Sant Singh KhalsaSo worship the Lord, the Light of the soul; without the True Guru, understanding is not obtained.
Manmohan SinghAdore thou, the soul Illuming Lord but without the True Guru, his understanding cannot be obtained.
Manmohan Singh (Punjabi)ਤੂੰ ਰੂਹ ਨੂੰ ਪ੍ਰਕਾਸ਼ ਕਰਨ ਵਾਲੇ ਸੁਆਮੀ ਦੀ ਪ੍ਰਸਤਿਸ਼ ਕਰ, ਪ੍ਰੰਤੂ ਸੱਚੇ ਗੁਰਾਂ ਦੇ ਬਗੈਰ ਉਸ ਦੀ ਸਮਝ ਨਹੀਂ ਆ ਸਕਦੀ।
Fareedkot Teeka(ਆਤਮ) ਆਪਣਾ ਆਪ (ਦੇਉ) ਪ੍ਰਕਾਸ ਰੂਪ ਜੋ ਹੈ ਤਿਸ ਕੀ ਪੂਜਾ ਸਮਾਦਿ ਪੁਸਪੋਂ ਸੇ ਕਰੀਏ, ਪਰੰਤੂ ਸਤਿਗੁਰੋਂ ਸੇ ਬਿਨਾ ਆਤਮ ਪੂਜਾ ਕੀ ਸਮਝ ਨਹੀਂ ਪੜਤੀ ਹੈ। ਜਪ ਤਪ ਆਦਿਕੋਂ ਸਹਤ ਹੋਵੇ, ਤਬ ਆਤਮ ਪੂਜਾ ਕਰੀ ਜਾਤੀ ਹੈ, ਔਰ ਫਲੀਭੂਤ ਹੋਤੀ ਹੈ॥☬ਤਿਸ ਪਰ ਕਹਤੇ ਹੈਂ:
Prof. Sahib Singhਆਤਮਾ ਨੂੰ ਚਾਨਣ ਬਖ਼ਸ਼ਣ ਵਾਲੇ ਪ੍ਰਭੂ ਦੀ ਹੀ ਪੂਜਾ ਕਰਨੀ ਚਾਹੀਦੀ ਹੈ, (ਪਰ) ਸਤਿਗੁਰੂ ਤੋਂ ਬਿਨਾ ਸਮਝ ਨਹੀਂ ਪੈਂਦੀ।

ਪਦ ਅਰਥ ਬੂਝ = ਸਮਝ।

SikhNet (Spanish)Déjenme alabar al Señor Supremo; pero ¿cómo podré saber de Él sino es a través del Guru Verdadero?

ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ; ਕਰਮੀ ਪਲੈ ਪਾਇ ॥

jap tap sanjam bhaanaa satiguroo kaa; karamee palai paae |

Sant Singh KhalsaMeditation, penance and austere self-discipline are found by surrendering to the True Guru's Will. By His Grace this is received.
Manmohan SinghMeditation penance and self mortification are in the acceptance of the True Guru's will. By God's grace man receives this understanding.
Manmohan Singh (Punjabi)ਸਿਮਰਨ, ਕਰੜੀ ਘਾਲ, ਤੇ ਸਵੈ-ਰਿਆਜ਼ਤ ਸੱਚੇ ਗੁਰਾਂ ਦੀ ਰਜ਼ਾ ਕਬੂਲ ਕਰਨ ਵਿੱਚ ਹਨ। ਵਾਹਿਗੁਰੂ ਦੀ ਦਇਆ ਦੁਆਰਾ ਬੰਦੇ ਨੂੰ ਇਹ ਸਮਝ ਪਰਾਪਤ ਹੁੰਦੀ ਹੈ।
Fareedkot Teekaਜਪ ਤਪੁ (ਸੰਜਮੁ) ਇੰਦ੍ਰੇ ਜੀਤਨੇ ਵਾ ਧਾਰਨਾ ਧ੍ਯਾਨ, ਸਮਾਧੀ, ਸਬਰ, ਇਸੀ ਕਰ ਪ੍ਰਾਪਤਿ ਹੋਤੇ ਹੈਂ, ਜੋ (ਭਾਣਾ) ਹੁਕਮ ਸਤਿਗੁਰੋਂ ਕਾ ਮੰਨਣਾ ਹੈ, ਪਰੰਤੂ ਸੋ ਹੁਕਮ ਮਾਨਣਾ (ਕਰਮੀ) ਉੱਤਮ ਭਾਗੋਂ ਕਰ ਕੇ ਅੰਤਹਕਰਣ ਰੂਪੀ ਬਸਤ੍ਰ ਮੇਂ ਪੜਤਾ ਹੈ॥
Prof. Sahib Singhਸਤਿਗੁਰੂ ਦਾ ਭਾਣਾ (ਮੰਨਣਾ)-ਇਹੀ ਜਪੁ ਤਪੁ ਤੇ ਸੰਜਮ ਹੈ, ਪ੍ਰਭੂ ਮਿਹਰ ਕਰੇ ਤਾਂ ਇਹ (ਭਾਣਾ ਮੰਨਣ ਦੀ ਸਮਰੱਥਾ) ਪ੍ਰਾਪਤ ਹੁੰਦੀ ਹੈ।

ਪਦ ਅਰਥ ਕਰਮੀ = ਮਿਹਰ ਨਾਲ। ਪਲੇ ਪਾਇ = ਮਿਲਦਾ ਹੈ।

SikhNet (Spanish)Toda meditación, toda penitencia, toda continencia, está en aceptar la Voluntad de Dios, pero es sólo a través de la Gracia del Señor que esta sabiduría es compartida.

ਨਾਨਕ ਸੇਵਾ ਸੁਰਤਿ ਕਮਾਵਣੀ; ਜੋ ਹਰਿ ਭਾਵੈ. ਸੋ ਥਾਇ ਪਾਇ ॥੨॥

naanak sevaa surat kamaavanee; jo har bhaavai. so thaae paae |2|

Sant Singh KhalsaO Nanak, serve with this intuitive awareness; only that which is pleasing to the Lord is approved. ||2||
Manmohan SinghNanak, attentively perform the service of the Lord but that service alone shall be approved which God Likes.
Manmohan Singh (Punjabi)ਨਾਨਕ ਧਿਆਨ ਨਾਲ ਸਾਹਿਬ ਦੀ ਟਹਿਲ ਸੇਵਾ ਕਰ ਪਰ ਕੇਵਲ ਉਹੀ ਟਹਿਲ ਸੇਵਾ ਪਰਵਾਨ ਹੋਵੇਗੀ ਜਿਹੜੀ ਵਾਹਿਗੁਰੂ ਨੂੰ ਚੰਗੀ ਲਗਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਹਰਿ ਕੋ ਭਾਏ ਹੈਂ, ਸੋ ਥਾਇ ਪਾਇ ਲਏ ਹੈਂ, ਤਿਨ ਕੀ (ਸੁਰਤਿ) ਗ੍ਯਾਤ ਪੂਰਬਕ ਭਗਤੀ ਕਮਾਵਣੀ ਕਰੀਏ॥੨॥
Prof. Sahib Singhਹੇ ਨਾਨਕ! (ਉਂਞ ਤਾਂ) ਜੋ ਸੇਵਾ ਹਰੀ ਨੂੰ ਚੰਗੀ ਲੱਗੇ ਉਹੀ ਪਰਵਾਨ ਹੁੰਦੀ ਹੈ, (ਪਰ) ਸੇਵਾ ਭੀ ਸੁਰਤ ਦੁਆਰਾ ਹੀ (ਭਾਵ, ਸੁਰਤ ਨੂੰ ਸਤਿਗੁਰੂ ਦੇ ਭਾਣੇ ਵਿਚ ਟਿਕਾ ਕੇ ਹੀ) ਕੀਤੀ ਜਾ ਸਕਦੀ ਹੈ ॥੨॥

ਪਦ ਅਰਥ ਥਾਇ ਪਾਇ = ਕਬੂਲ ਕਰਦਾ ਹੈ ॥੨॥

SikhNet (Spanish)Dice Nanak, sirve a tu Señor, con tu mente elevada, pero sólo lo que al Señor le agrada, será aprobado. (2)
Answers quote the Granth verbatim with Ang citations. AI commentary is not Gurbani and not a religious ruling.