ੴ

ਸਿੱਖਬਾਣੀ · SikhBani

ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥

maranai kee chintaa nahee jeevan kee nahee aas
Guru Nanak Dev Ji ਗੁਰੂ ਨਾਨਕ ਦੇਵ ਜੀ · Siree Raag · Ang 20, 21 · 18 lines
Translations

ਸਿਰੀਰਾਗੁ ਮਹਲਾ ੧ ॥

sireeraag mahalaa 1 | Ang 20

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਮਰਣੈ ਕੀ ਚਿੰਤਾ ਨਹੀ; ਜੀਵਣ ਕੀ ਨਹੀ ਆਸ ॥

maranai kee chintaa nahee; jeevan kee nahee aas | Ang 20

Sant Singh KhalsaI have no anxiety about dying, and no hope of living.
Manmohan SinghI have no anxiety regarding fear of death nor any hope (craving) for life.
Manmohan Singh (Punjabi)ਮੈਨੂੰ ਮੌਤ ਬਾਰੇ iਫ਼ਕਰ ਨਹੀਂ, ਨਾਂ ਹੀ ਜਿੰਦਗੀ ਦੀ ਉਮੀਦ (ਲਾਲਸਾ) ਹੈ।
Fareedkot Teekaਤਿਨ ਪੁਰਸੋਂ ਕੋ ਮਰਨੇ ਕੀ ਚਿੰਤਾ ਨਹੀਂ ਰਹੀ ਔਰ ਜੀਵਣੇ ਕੀ ਆਸਾ ਨਹੀ ਕਰਤੇ ਹੈਂ॥☬ਤਿਨੋ ਕਾ ਐਸੇ ਨਿਸਚ੍ਯ ਹੋਤਾ ਹੈ:
Prof. Sahib Singh(ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਸਿਮਰਨ ਦੀ ਬਰਕਤਿ ਨਾਲ ਉਸ ਨੂੰ) ਮੌਤ ਦਾ ਡਰ ਨਹੀਂ ਰਹਿੰਦਾ, ਹੋਰ ਹੋਰ ਲੰਮੀ ਉਮਰ ਦੀਆਂ ਉਹ ਆਸਾਂ ਨਹੀਂ ਬਣਾਂਦਾ।
SikhNet (Spanish)No tengo ningún temor en lo que concierne a la muerte,

ਤੂ ਸਰਬ ਜੀਆ ਪ੍ਰਤਿਪਾਲਹੀ; ਲੇਖੈ ਸਾਸ ਗਿਰਾਸ ॥

too sarab jeea pratipaalahee; lekhai saas giraas | Ang 20

Sant Singh KhalsaYou are the Cherisher of all beings; You keep the account of our breaths and morsels of food.
Manmohan SinghThou cherisheth all the beings (O Lord!) In account are the breathings and morseles of all.
Manmohan Singh (Punjabi)ਤੂੰ ਸਮੂਹ ਜੀਵਾਂ ਦੀ ਪਾਲਣਾ-ਪੋਸਣਾ ਕਰਦਾ ਹੈਂ (ਹੇ ਸੁਆਮੀ!) ਹਿਸਾਬ ਕਿਤਾਬ ਵਿੱਚ ਹਨ ਸਾਰਿਆਂ ਦੇ ਸਾਹ ਤੇ ਗਿਰਾਹੀਆਂ।
Fareedkot Teekaਹੇ ਵਾਹਿਗੁਰੂ! ਤੂੰ ਸਰਬ ਜੀਵੋਂ ਕੀ ਪਾਲਨਾ ਕਰਤਾ ਹੈਂ ਔਰੁ ਜੋ ਸਾਸ ਗ੍ਰਾਸ ਹੈਂ ਏਹਿ ਭੀ ਸਭ ਤੇਰੇ ਲੇਖ ਮੇਂ ਹੈਂ, ਭਾਵ ਏਹਿ ਕਿ ਇਕ ਤਿਲ ਮਾਤ੍ਰ ਅਧਿਕ ਨ੍ਯੂਨ ਨਹੀਂ ਹੋਤਾ, ਤੋ ਚਿੰਤਾ ਕੈਸੇ ਕਰੈਂ॥
Prof. Sahib Singh(ਉਸ ਨੂੰ ਇਹ ਯਕੀਨ ਹੁੰਦਾ ਹੈ ਕਿ ਹੇ ਪ੍ਰਭੂ!) ਤੂੰ ਸਾਰੇ ਜੀਵਾਂ ਦੀ ਪਾਲਨਾ ਕਰਦਾ ਹੈਂ, ਜੀਵਾਂ ਦਾ ਹਰੇਕ ਸਾਹ ਹਰੇਕ ਗਿਰਾਹੀ ਤੇਰੇ ਹਿਸਾਬ ਵਿਚ (ਤੇਰੀ ਨਜ਼ਰ ਵਿਚ) ਹੈ।

ਪਦ ਅਰਥ ਸਾਸ = ਸਾਹ। ਗਿਰਾਸ = ਗਿਰਾਹੀ, ਖਾਣਾ।

SikhNet (Spanish)ni tampoco tengo ninguna añoranza ni esperanza en la vida. Tú amas a todos los seres, oh Señor, les das la respiración y el alimento.

ਅੰਤਰਿ ਗੁਰਮੁਖਿ. ਤੂ ਵਸਹਿ; ਜਿਉ ਭਾਵੈ. ਤਿਉ ਨਿਰਜਾਸਿ ॥੧॥

antar guramukh. too vaseh; jiau bhaavai. tiau nirajaas |1| Ang 20

Sant Singh KhalsaYou abide within the Gurmukh. As it pleases You, You decide our allotment. ||1||
Manmohan SinghThrough the Guru Thou abidest within the heart and as Thou willest so dost Thou decide.
Manmohan Singh (Punjabi)ਗੁਰਾਂ ਦੁਆਰਾ, ਤੂੰ ਦਿਲ ਅੰਦਰ ਨਿਵਾਸ ਕਰਦਾ ਹੈਂ ਤੇ ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੀ ਤੂੰ ਫ਼ੈਸਲਾ ਕਰਦਾ ਹੈਂ।
Fareedkot Teekaਤੂੰ ਗੁਰਮੁਖੋਂ ਨੇ ਦੇਹ ਕੇ ਅੰਤਰ ਹੀ ਬਸਤਾ ਜਾਨਿਆ ਹੈਂ। ਜਿਸ ਪ੍ਰਕਾਰ ਤੇਰੇ ਕੋ ਭਾਵਤਾ ਹੈ, ਤੈਸੇ ਹੀ ਤੂੰ (ਨਿਰਜਾਸਿ) ਨਿਰਨੇ ਕਰਤਾ ਹੈਂ, ਵਾ ਭਾਵੇਂ ਕੋਈ ਨਿਰਣਾ ਕਰ ਲਵੇਂ॥੧॥
Prof. Sahib Singh(ਹੇ ਪ੍ਰਭੂ!) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਤੂੰ ਪ੍ਰਗਟ ਹੋ ਜਾਂਦਾ ਹੈਂ, (ਉਸ ਨੂੰ ਇਹ ਯਕੀਨ ਰਹਿੰਦਾ ਹੈ ਕਿ) ਜਿਵੇਂ ਤੇਰੀ ਰਜ਼ਾ ਹੈ ਤਿਵੇਂ ਤੂੰ (ਸਭ ਦੀ) ਸੰਭਾਲ ਕਰਦਾ ਹੈਂ ॥੧॥

ਪਦ ਅਰਥ ਨਿਰਜਾਸਿ = ਵੇਖਦਾ ਹੈ, ਸੰਭਾਲ ਕਰਦਾ ਹੈ॥੧॥

SikhNet (Spanish)A través del Guru habitas en los corazones y así como es Tu Deseo, así lo llevas a cabo. (1)

ਜੀਅਰੇ; ਰਾਮ ਜਪਤ ਮਨੁ ਮਾਨੁ ॥

jeeare; raam japat man maan | Ang 20

Sant Singh KhalsaO my soul, chant the Name of the Lord; the mind will be pleased and appeased.
Manmohan SinghO my Soul! by meditating on the Omnipresent Lord the mind is propitiated.1
Manmohan Singh (Punjabi)ਹੇ ਮੇਰੀ ਜਿੰਦੇ! ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰਨ ਦੁਆਰਾ ਮਨੂਆ ਪਤੀਜ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜੀਵ! ਰਾਮ ਕਾ ਨਾਮੁ ਜਪਨੇ ਕਰ ਮਨੁ ਮਾਨਤਾ ਹੈ॥
Prof. Sahib Singhਹੇ (ਮੇਰੀ) ਜਿੰਦੇ! (ਐਸਾ ਉੱਦਮ ਕਰ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਮਨ (ਸਿਮਰਨ ਵਿਚ) ਗਿੱਝ ਜਾਏ।

ਪਦ ਅਰਥ ਜੀਅ ਰੇ = ਹੇ (ਮੇਰੀ) ਜਿੰਦੇ! ਮਾਨੁ = ਮਨਾਓ, ਗਿਝਾਓ।

SikhNet (Spanish)Oh mi Alma, meditando en el Señor, que está presente en el Universo entero, la mente es calmada.

ਅੰਤਰਿ ਲਾਗੀ ਜਲਿ ਬੁਝੀ; ਪਾਇਆ ਗੁਰਮੁਖਿ ਗਿਆਨੁ ॥੧॥ ਰਹਾਉ ॥

antar laagee jal bujhee; paaeaa guramukh giaan |1| rahaau | Ang 20

Sant Singh KhalsaThe raging fire within is extinguished; the Gurmukh obtains spiritual wisdom. ||1||Pause||
Manmohan SinghBy Guru's instruction Divine knowledge is obtained and the fire raging within is extinguished. Pause.
Manmohan Singh (Punjabi)ਗੁਰਾਂ ਦੀ ਸਿੱਖ-ਮੱਤ ਦੁਆਰਾ ਬ੍ਰਹਮ ਵਿਚਾਰ ਪਰਾਪਤ ਹੁੰਦੀ ਹੈ ਅਤੇ ਅੰਦਰ ਲੱਗੀ ਹੋਈ ਅੱਗ ਠੰਢੀ ਹੋ ਜਾਂਦੀ ਹੈ। ਠਹਿਰਾਉ।
Fareedkot Teekaਕਿਆ ਆਤਮਾ ਮੇਂ ਨਿਸਚੈ ਹੋਤਾ ਹੈ, ਕਿਉਂ ਕਿ ਮਲ ਵਿਖ੍ਯੇਪ ਦੋਸ ਦੂਰ ਕਰਨੇ ਕੋ ਨਾਮੁ ਸਾਧਾਰਣ ਪ੍ਰਾਸਚਿਤੁ ਹੈ। ਪੁਨਃ ਜਬ ਗੁਰੋਂਦ੍ਵਾਰੇ ਗ੍ਯਾਨ ਕੀ ਪ੍ਰਾਪਤੀ ਹੂਈ ਤਬ ਅੰਤਰਿ ਸੋ ਤ੍ਰਿਸਨਾਦਿ ਅਗਨੀ ਲਗ ਰਹੀ ਥੀ ਸੋ ਬੁਝ ਜਾਤੀ ਭਈ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈ ਕੇ (ਸਿਮਰਨ ਦੀ ਰਾਹੀਂ) ਜਿਸ ਮਨੁੱਖ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਸ ਦੀ ਅੰਦਰਲੀ ਤ੍ਰਿਸ਼ਨਾ ਦੀ ਸੜਨ ਬੁੱਝ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਜਲਿ = ਜਲਨ, ਸੜਨ। ਗਿਆਨੁ = ਜਾਣ-ਪਛਾਣ, ਸਾਂਝ॥੧॥ਰਹਾਉ॥

SikhNet (Spanish)Por la Instrucción del Guru, el Conocimiento Divino es obtenido y el fuego candente del interior es sofocado. (1-Pausa)

ਅੰਤਰ ਕੀ ਗਤਿ ਜਾਣੀਐ; ਗੁਰ ਮਿਲੀਐ. ਸੰਕ ਉਤਾਰਿ ॥

antar kee gat jaaneeai; gur mileeai. sank utaar | Ang 21

Sant Singh KhalsaKnow the state of your inner being; meet with the Guru and get rid of your skepticism.
Manmohan SinghCast away thy doubt, meet the Guru and thou shalt know the condition of the inner-self.
Manmohan Singh (Punjabi)ਵਹਿਮ ਦੂਰ ਕਰ ਦੇ, ਗੁਰਦੇਵ ਜੀ ਨੂੰ ਮਿਲ ਅਤੇ ਤੂੰ ਆਪਣੇ ਅੰਦਰਵਾਰ ਦੀ ਹਾਲਤ ਨੂੰ ਜਾਣ ਲਵੇਗਾ।
Fareedkot Teekaਅੰਤਰਿ ਇਸਥਿਤ ਜੋ ਆਤਮਾ ਹੈ ਤਿਸ ਕੀ (ਗਤਿ) ਪ੍ਰਾਪਤੀ ਤਬ ਜਾਨੀਤੀ ਹੈ, ਜਬ ਗੁਰੋਂ ਕੋ ਨਿਸੰਕ ਹੋ ਕਰ ਮਿਲੀਏ, ਭਾਵ ਤਿਨ ਕੀ ਕ੍ਰਿਯਾਦਿ ਮੇਂ ਗਿਲਾਨੀ ਨਾ ਕਰੀਏ॥
Prof. Sahib Singhਪੂਰੀ ਸਰਧਾ ਨਾਲ ਮਨ ਦੀ ਸ਼ੰਕਾ ਉਤਾਰ ਕੇ ਗੁਰੂ ਦੀ ਸਰਨ ਪੈ ਜਾਣਾ ਚਾਹੀਦਾ ਹੈ, (ਇਸ ਤਰ੍ਹਾਂ) ਅੰਦਰ-ਵੱਸਦੇ ਪਰਮਾਤਮਾ ਦੀ ਸਮਝ ਪੈ ਜਾਂਦੀ ਹੈ।

ਪਦ ਅਰਥ ਗਤਿ = ਹਾਲਤ। ਗੁਰ ਮਿਲੀਐ = ਗੁਰੂ ਨੂੰ ਮਿਲਣਾ ਚਾਹੀਦਾ ਹੈ। ਸੰਕ ਉਤਾਰਿ = ਸ਼ੰਕਾ ਉਤਾਰ ਕੇ, ਪੂਰੀ ਸਰਧਾ ਨਾਲ।

SikhNet (Spanish)Haz tus dudas a un lado, conoce al Guru y así conocerás la condición de tu interior.

ਮੁਇਆ. ਜਿਤੁ ਘਰਿ ਜਾਈਐ; ਤਿਤੁ ਜੀਵਦਿਆ ਮਰੁ ਮਾਰਿ ॥

mueaa. jit ghar jaaeeai; tith jeevadiaa mar maar | Ang 21

Sant Singh KhalsaTo reach your True Home after you die, you must conquer death while you are still alive.
Manmohan SinghWhilst alive annihilate thine evil inclinations for that House where thou hast to reach after death.
Manmohan Singh (Punjabi)ਜਿਸ ਗ੍ਰਿਹ ਤੂੰ ਮਰ ਕੇ ਪੁਜਣਾ ਹੈ ਉਸ ਦੇ ਲਈ ਤੂੰ ਜੀਉਂਦੇ ਜੀ ਆਪਣੀਆਂ ਮੰਦ-ਵਾਸਨਾ ਨੂੰ ਮਲੀਆਮੇਟ ਕਰ।
Fareedkot Teekaਜਿਸ ਪ੍ਰਮੇਸ੍ਵਰ ਕੇ ਸ੍ਵਰੂਪ ਮੇਂ (ਮੁਇਆ) ਬਿਦੇਹ ਮੁਕਤਿ ਹੋ ਕਰ ਜਾਨਾ ਹੈ, ਤਿਸ ਮੇਂ ਜੀਵਤੇ ਹੀ (ਮਰੁ ਮਾਰਿ) ਪ੍ਰਾਪਤਿ ਹੋਈਏ, ਅਤੀ ਯਤਨ ਕਰ ਕੇ, ਵਾ (ਮਰੁ) ਜਮ ਕੋ ਮਾਰ ਕਰ ਕੇ। ਭਾਵ ਯਹਿ ਕਿ ਦੰਡ ਸੇ ਰਹਿਤ ਹੂਆ ਹੈ ਤਿਸ ਕੇ ਭਾਣੇ ਜਮੁ ਮਰ ਹੀ ਗਿਆ ਹੈ; ਵਾ ਜੀਵਨ ਮੁਕਤਿ ਹੋ ਕਰ ਕੇ ਵਾ (ਮਰੁ) ਕਾਮਾਦਿਕਾਂ ਕੋ ਮਾਰ ਕਰ ਕੇ॥
Prof. Sahib Singhਮਰਨ ਤੋਂ ਪਹਿਲਾਂ ਹੀ ਉਸ ਮੌਤ ਦਾ ਡਰ ਮਾਰ ਲਈਦਾ ਹੈ ਜਿਸ ਮੌਤ ਦੇ ਵੱਸ ਆਖ਼ਰ ਪੈਣਾ ਹੁੰਦਾ ਹੈ।

ਪਦ ਅਰਥ ਜਿਤੁ ਘਰਿ = ਜਿਸ ਘਰ ਵਿਚ। ਮੁਇਆ = ਮਰ ਕੇ, ਆਖ਼ਰ ਨੂੰ। ਮੁਇਆ ਜਿਤੁ ਘਰਿ ਜਾਈਐ = ਜਿਸ ਮੌਤ ਦੇ ਵੱਸ ਅੰਤ ਨੂੰ ਪਈਦਾ ਹੈ। ਮਰੁ = ਮੌਤ, ਮੌਤ ਦਾ ਡਰ। ਮਾਰਿ = ਮਾਰ ਲਈਦਾ ਹੈ।

SikhNet (Spanish)Mientras vivas, conquista tus intenciones malvadas para poder llegar a tu hogar después de la muerte.

ਅਨਹਦ ਸਬਦਿ ਸੁਹਾਵਣੇ; ਪਾਈਐ ਗੁਰ ਵੀਚਾਰਿ ॥੨॥

anahad sabad suhaavane; paaeeai gur veechaar |2| Ang 21

Sant Singh KhalsaThe beautiful, Unstruck Sound of the Shabad is obtained, contemplating the Guru. ||2||
Manmohan SinghThe fascinating celestial strain is obtained through the discerning wisdom imparted by the Guru.
Manmohan Singh (Punjabi)ਗੁਰਾਂ ਦੀ ਦਿੱਤੀ ਹੋਈ ਪਰਬੀਨ ਸਿਆਣਪ ਦੁਆਰਾ ਮਨਮੋਹਨ ਬੈਕੁੰਠੀ ਕੀਰਤਨ ਪਰਾਪਤ ਹੁੰਦਾ ਹੈ।
Fareedkot Teekaਜਬ ਗੁਰੋਂ ਦ੍ਵਾਰੇ ਆਤਮਾ ਕਾ ਬੀਚਾਰੁ ਕਰੀਏ ਤਬ (ਅਨਹਦ) ਹਦ ਅਵਧੀ ਰਹਿਤ (ਸਬਦਿ) ਬ੍ਰਹਮ (ਸੁਹਾਵਣੇ) ਸੋਭਨੀਕ ਕੋ ਪਾਈਤਾ ਹੈ॥੨॥
Prof. Sahib Singh(ਪਰ ਇਹ ਅਵਸਥਾ ਤਦੋਂ) ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਦੀ ਦੱਸੀ ਸਿੱਖਿਆ ਉਤੇ ਤੁਰੀਏ, ਤੇ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ) ਸੋਹਣੇ ਸ਼ਬਦ ਵਿਚ ਇਕ-ਰਸ (ਜੁੜੇ ਰਹੀਏ) ॥੨॥

ਪਦ ਅਰਥ ਅਨਹਦ = {ਹਨ = ਮਾਰਨਾ, ਚੋਟ ਲਾਣੀ। ਅਨਹਦ = ਬਿਨਾ ਚੋਟ ਲਾਇਆਂ ਵਜਣ ਵਾਲਾ} ਇਕ-ਰਸ। ਸਬਦਿ = ਸ਼ਬਦ ਦੀ ਰਾਹੀਂ। ਗੁਰ ਵੀਚਾਰਿ = ਗੁਰੂ ਦੀ ਦੱਸੀ ਵਿਚਾਰ ਦੀ ਰਾਹੀਂ, ਗੁਰੂ ਦੀ ਸਿੱਖਿਆ ਉੱਤੇ ਤੁਰ ਕੇ॥੨॥

SikhNet (Spanish)La fascinante Melodía Celestial, el Sonido del Shabd, se escucha en la mente y en todas partes, a través de la Sabiduría impartida por el Guru. (2)

ਅਨਹਦ ਬਾਣੀ ਪਾਈਐ; ਤਹ ਹਉਮੈ ਹੋਇ ਬਿਨਾਸੁ ॥

anahad baanee paaeeai; teh haumai hoe binaas | Ang 21

Sant Singh KhalsaThe Unstruck Melody of Gurbani is obtained, and egotism is eliminated.
Manmohan SinghThrough Gurbani, that unbeaten melody is procured and there with egotism is annulled.
Manmohan Singh (Punjabi)ਗੁਰਬਾਣੀ ਦੁਆਰਾ ਉਹ ਬਿਨਾ ਅਲਾਪਿਆਂ ਰਾਗ ਪਾਇਆ ਜਾਂਦਾ ਹੈ ਤੇ ਉਸ ਨਾਲ ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਰਾਮ ਨਾਮ ਵਾ ਸਤਿਨਾਮ ਇਕ ਰਸ ਬਾਣੀ ਜਿਸ ਕੇ ਰਿਦੇ ਮੇਂ ਪਾਈ ਜਾਵੇ, ਭਾਵ ਏਹਿ ਕਿ ਪ੍ਰਾਪਤਿ ਹੋਵੇਗੀ, ਤਹਾਂ ਹੀ ਅਹੰਤਾ ਮਮਤਾ ਕਾ ਨਾਸੁ ਹੋਵੈਗਾ॥
Prof. Sahib Singhਜਦੋਂ ਇਕ-ਰਸ ਸਿਫ਼ਤ-ਸਾਲਾਹ ਕਰ ਸਕਣ ਵਾਲੀ ਅਵਸਥਾ ਪ੍ਰਾਪਤ ਹੋ ਜਾਏ, ਤਾਂ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰੋਂ) ਹਉਮੈ ਦਾ ਨਾਸ ਹੋ ਜਾਂਦਾ ਹੈ (ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹਾਂ-ਇਹ ਹਾਲਤ ਮੁੱਕ ਜਾਂਦੀ ਹੈ)।

ਪਦ ਅਰਥ ਅਨਹਦ ਬਾਣੀ = ਇਕ-ਰਸ ਸਿਫ਼ਤ-ਸਾਲਾਹ ਵਾਲੀ ਅਵਸਥਾ। ਬਾਣੀ = ਸਿਫ਼ਤ-ਸਾਲਾਹ। ਤਹ = ਉਥੇ, ਉਸ ਅਵਸਥਾ ਵਿਚ।

SikhNet (Spanish)A través del Gurbani esa Melodía Inaudita es escuchada y el egoísmo es anulado.

ਸਤਗੁਰੁ ਸੇਵੇ ਆਪਣਾ; ਹਉ ਸਦ ਕੁਰਬਾਣੈ ਤਾਸੁ ॥

satagur seve aapanaa; hau sad kurabaanai taas | Ang 21

Sant Singh KhalsaI am forever a sacrifice to those who serve their True Guru.
Manmohan SinghI am ever a sacrifice unto him who serves his True Guru.
Manmohan Singh (Punjabi)ਮੈਂ ਉਸ ਉਤੋਂ ਸਦੀਵ ਹੀ ਬਲਿਹਾਰ ਜਾਂਦਾ ਹਾਂ, ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ।
Fareedkot Teekaਜੋ ਅਪਨੇ ਸਤਿਗੁਰੋਂ ਕੋ ਸੇਵਤਾ ਹੈ, ਮੈਂ ਤਿਸ ਕੇ ਸਦਾ ਹੀ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਸਦਾ ਸਦਕੇ ਹਾਂ ਉਸ ਮਨੁੱਖ ਤੋਂ ਜੋ ਆਪਣੇ ਗੁਰੂ ਨੂੰ ਸੇਂਵਦਾ ਹੈ (ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ)।

ਪਦ ਅਰਥ ਤਾਸੁ = ਉਸ ਤੋਂ।

SikhNet (Spanish)Ofrezco mi ser en sacrificio a aquél que sirva a su Guru Verdadero.

ਖੜਿ ਦਰਗਹ ਪੈਨਾਈਐ; ਮੁਖਿ ਹਰਿ ਨਾਮ ਨਿਵਾਸੁ ॥੩॥

kharr daragah painaaeeai; mukh har naam nivaas |3| Ang 21

Sant Singh KhalsaThey are dressed in robes of honor in the Court of the Lord; the Name of the Lord is on their lips. ||3||
Manmohan SinghHe within whose mouth God's Name abides, is taken to God's Court and is dressed (with the robe of honour).
Manmohan Singh (Punjabi)ਜਿਸ ਦੇ ਮੂੰਹ ਅੰਦਰ ਰੱਬ ਦਾ ਨਾਮ ਵੱਸਦਾ ਹੈ, ਉਸ ਨੂੰ ਵਾਹਿਗੁਰੂ ਦੇ ਦਰਬਾਰ ਅੰਦਰ ਲਿਜਾ ਕੇ (ਇਜ਼ਤ ਦਾ ਪੁਸ਼ਾਕਾ) ਪਹਿਨਾਇਆ ਜਾਂਦਾ ਹੈ।
Fareedkot Teekaਹੇ ਮਨ! ਜਿਸ ਕੇ ਮੁਖ ਮੇਂ ਹਰੀ ਨਾਮ ਕਾ ਨਿਵਾਸੁ ਹੈ, ਤਿਸ ਕੋ ਵਾਹਿਗੁਰੂ ਕੀ ਦਰਗਾਹ ਮੇਂ (ਖੜਿ) ਲੈਜਾ ਕਰ ਕੇ ਪਤਿ ਰੂਪੀ ਪੌਸ਼ਾਕ ਪਹਿਰਾਈਤੀ ਹੈ॥੩॥
Prof. Sahib Singhਉਸ ਦੇ ਮੂੰਹ ਵਿਚ ਸਦਾ ਪ੍ਰਭੂ ਦਾ ਨਾਮ ਵੱਸਦਾ ਹੈ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਲੈ ਜਾ ਕੇ ਆਦਰ ਮਿਲਦਾ ਹੈ ॥੩॥

ਪਦ ਅਰਥ ਖੜਿ = ਲੈ ਜਾ ਕੇ, ਅਪੜਾ ਕੇ। ਪੈਨਾਈਐ = ਸਰੋਪਾ ਨਾਲ ਆਦਰ ਕੀਤਾ ਜਾਂਦਾ ਹੈ। ਮੁਖਿ = (ਜਿਸ ਦੇ) ਮੂੰਹ ਵਿਚ॥੩॥

SikhNet (Spanish)Aquél en cuyos labios el Nombre de Dios habita, es llevado a la Corte de Dios e investido con ropaje de Honor. (3)

ਜਹ ਦੇਖਾ. ਤਹ ਰਵਿ ਰਹੇ; ਸਿਵ ਸਕਤੀ ਕਾ ਮੇਲੁ ॥

jeh dekhaa. teh rav rahe; siv sakatee kaa mel | Ang 21

Sant Singh KhalsaWherever I look, I see the Lord pervading there, in the union of Shiva and Shakti, of consciousness and matter.
Manmohan SinghIn the universe the union of sensitiveness and stupefaction wherever I see, I find God pervading there.
Manmohan Singh (Punjabi)ਬ੍ਰਹਿਮੰਡ ਵਿੱਚ ਚੇਤੰਨਤਾ ਤੇ ਜੜ੍ਹਤਾ ਦੇ ਮਿਲਾਪ ਅੰਦਰ ਜਿਧਰ ਭੀ ਮੈਂ ਵੇਖਦਾ ਹਾਂ, ਮੈਂ ਉਥੇ ਵਾਹਿਗੁਰੂ ਨੂੰ ਵਿਆਪਕ ਪਾਉਂਦਾ ਹਾਂ।
Fareedkot Teekaਜਹਾਂ ਦ੍ਰਿਸਟੀ ਕਰ ਕੇ ਦੇਖੀਤਾ ਹੈ ਤਹਾਂ (ਸਿਵ) ਪੁਰਖੁ ਔਰ (ਸਕਤੀ) ਪ੍ਰਕ੍ਰਿਤੀ ਅਰਥਾਤ ਮਾਯਾ ਕਾ ਮੇਲ ਰੂਪ ਪ੍ਰਪੰਚੁ ਹੈ, ਤਿਸ ਮੇਂ ਜੀਵ ਰਵਿ ਰਹੇ ਹੈਂ। ਗੂਲਰ ਫਲ ਕੇ ਮੱਛਰ ਵਤ, ਵਾ ਸਿਵ ਸਕਤੀ ਕੇ ਮੇਲ ਕਰ ਜੋ ਤ੍ਰਿਗੁਣਾਤਮਕ ਪ੍ਰਪੰਚ ਉਤਪੰਨ ਭਯਾ ਹੈ, ਤਿਸ ਮੇਂ ਆਪ ਹੀ ਆਤਮ ਦੇਵ ਜੀ ਰਵਿ ਰਹੇ ਹੈਂ॥
Prof. Sahib Singh(ਪਰ ਸੰਸਾਰ ਦੀ ਹਾਲਤ ਹੋਰ ਤਰ੍ਹਾਂ ਦੀ ਬਣ ਰਹੀ ਹੈ) ਮੈਂ ਜਿਧਰ ਵੇਖਦਾ ਹਾਂ ਉਧਰ ਹੀ (ਮਨਮੁਖ) ਜੀਵ ਮਾਇਆ ਵਿਚ ਮਸਤ ਹੋ ਰਹੇ ਹਨ, (ਹਰ ਪਾਸੇ) ਮਾਇਆ ਤੇ ਜੀਵਾਂ ਦਾ ਗਠ-ਜੋੜ ਬਣਿਆ ਪਿਆ ਹੈ।

ਪਦ ਅਰਥ ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਰਵਿ ਰਹੇ = ਰੁੱਝੇ ਪਏ ਹਨ। ਸਿਵ = ਜੀਵਾਤਮਾ। ਸਕਤੀ = ਮਾਇਆ।

SikhNet (Spanish)En el Universo, la sensibilidad y la estupefacción se juntan; a donde sea que volteo a ver ahí mismo encuentro a Dios prevaleciendo.

ਤ੍ਰਿਹੁ ਗੁਣ ਬੰਧੀ ਦੇਹੁਰੀ; ਜੋ ਆਇਆ ਜਗਿ. ਸੋ ਖੇਲੁ ॥

trihu gun bandhee dehuree; jo aaeaa jag. so khel | Ang 21

Sant Singh KhalsaThe three qualities hold the body in bondage; whoever comes into the world is subject to their play.
Manmohan SinghThe body is bound down by three dispositions. Who-so-ever comes in this world he plays (subject to their hint).
Manmohan Singh (Punjabi)ਸਰੀਰ ਤਿੰਨਾ ਸੁਭਾਵਾਂ ਦਾ ਬੰਨ੍ਹਿਆ ਹੋਇਆ ਹੈ। ਜਿਹੜਾ ਕੋਈ ਭੀ ਇਸ ਸੰਸਾਰ ਵਿੱਚ ਆਉਂਦਾ ਹੈ, ਉਹ (ਉਨ੍ਹਾਂ ਦੇ ਇਸ਼ਾਰੇ ਅਧੀਨ) ਖੇਡਦਾ ਹੈ।
Fareedkot Teekaਤੀਨ ਗੁਨੋ ਕਰ ਰਚਤ ਦੇਹ ਹੈ, ਤਾਂ ਤੇ ਜੋ ਜਗਤ ਮੇਂ ਆਯਾ ਹੈ, ਸੋ ਕੋਈ ਕਾਲੁ (ਖੇਲ) ਚੇਸ੍ਟਾ ਕਰ ਕੇ ਚਲਾ ਜਾਤਾ ਹੈ॥
Prof. Sahib Singhਮਨਮੁਖਾਂ ਦਾ ਸਰੀਰ ਮਾਇਆ ਦੇ ਤਿੰਨ ਗੁਣਾਂ ਵਿਚ ਹੀ ਬੱਝਾ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜੇਹੜਾ ਭੀ ਜੀਵ ਜਗਤ ਵਿਚ ਆਇਆ ਉਹ ਇਹੀ ਖੇਡ ਖੇਡਦਾ ਰਿਹਾ।

ਪਦ ਅਰਥ ਤ੍ਰਿਹੁ ਗੁਣ = ਮਾਇਆ ਦੇ ਤਿੰਨਾਂ ਗੁਣਾਂ ਵਿਚ। ਬੰਧੀ = ਬੱਝੀ ਹੋਈ। ਜਗਿ = ਜਗਤ ਵਿਚ। ਵਿਜੋਗ = ਵਿਛੋੜਾ।

SikhNet (Spanish)El cuerpo está atado a las tres disposiciones, quien sea que arribe a este mundo estará sujeto a su arraigo.

ਵਿਜੋਗੀ ਦੁਖਿ ਵਿਛੁੜੇ; ਮਨਮੁਖਿ. ਲਹਹਿ ਨ ਮੇਲੁ ॥੪॥

vijogee dukh vichhurre; manamukh. laheh na mel |4| Ang 21

Sant Singh KhalsaThose who separate themselves from the Lord wander lost in misery. The self-willed manmukhs do not attain union with Him. ||4||
Manmohan SinghThe separatists part way with the Lord and are in anguish. Those self-willed obtain not union (with Him).
Manmohan Singh (Punjabi)ਵਿਛੁੰਨੇ ਹੋਏ ਸੁਆਮੀ ਨਾਲੋ ਵੱਖਰੇ ਹੋ ਜਾਂਦੇ ਹਨ ਅਤੇ ਉਹ ਤਕਲੀਫ ਵਿੱਚ ਹਨ। ਉਨ੍ਹਾਂ ਆਪ-ਹੁਦਰਿਆਂ ਦਾ (ਉਸ ਨਾਲ) ਮਿਲਾਪ ਨਹੀਂ ਹੁੰਦਾ।
Fareedkot Teekaਮਨਮੁਖ ਪੁਰਸ ਵਾਹਿਗੁਰੂ ਸੇ ਵਿਛੁੜੇ ਹੂਏ ਦੁਖ ਪਾਉਤੇ ਹੈਂ, ਕ੍ਯੋਂ ਕਿ ਤਿਨ ਕਾ ਪ੍ਰਮੇਸ੍ਵਰ ਕੇ ਸਾਥ ਮਿਲਾਪੁ ਨਹੀਂ ਹੋਤਾ॥੪॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਰਮਾਤਮਾ ਨਾਲ ਮਿਲਾਪ ਹਾਸਲ ਹੀ ਨਹੀਂ ਕਰ ਸਕਦੇ, ਕਿਉਂਕਿ ਉਹ ਵਿੱਛੁੜੇ ਹੋਏ (ਸਦਾ) ਵਿੱਛੁੜੇ ਹੀ ਰਹਿੰਦੇ ਹਨ ਤੇ ਦੁੱਖ ਵਿਚ ਰਹਿੰਦੇ ਹਨ ॥੪॥

ਪਦ ਅਰਥ ਵਿਜੋਗੀ = ਵਿਛੁੜੇ ਹੋਏ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਨ ਲਹਹਿ = ਨਹੀਂ ਲੈਂਦੇ, ਨਹੀਂ ਲੈ ਸਕਦੇ॥੪॥

SikhNet (Spanish)Los separatistas se alejan del Señor y viven en angustia, aquéllos arrogantes Manmukjs no logran la Unión con Él.(4)

ਮਨੁ ਬੈਰਾਗੀ ਘਰਿ ਵਸੈ; ਸਚ ਭੈ ਰਾਤਾ ਹੋਇ ॥

man bairaagee ghar vasai; sach bhai raataa hoe | Ang 21

Sant Singh KhalsaIf the mind becomes balanced and detached, and comes to dwell in its own true home, imbued with the Fear of God,
Manmohan SinghBecoming desire-free, if the mind abides in home and is dyed red in the fear of the True Lord,
Manmohan Singh (Punjabi)ਇਛਾ-ਰਹਿਤ ਹੋ ਕੇ, ਜੇਕਰ ਮਨੂਆ ਗ੍ਰਿਹ ਅੰਦਰ ਰਹੇ ਅਤੇ ਸੱਚੇ ਸੁਆਮੀ ਦੇ ਡਰ ਨਾਲ ਰੰਗਿਆ ਜਾਵੇ,
Fareedkot Teekaਹੇ ਜੀਵ! ਮਨ ਜੋ ਵੈਰਾਗੀ ਪੁਰਸ ਵਤ ਸਦਾ ਭ੍ਰਮਤਾ ਰਹਿਤਾ ਹੈ, ਸੋ ਰਿਦੇ ਅਸਥਾਨ ਮੇਂ ਤਬ ਠਹਿਰੇ ਜੇ ਕਰ ਸਚੇ ਕੇ ਭੈ ਮੇਂ ਰਾਤਾ ਹੋਵੈ॥
Prof. Sahib Singh(ਮਾਇਆ ਵਲੋਂ) ਵੈਰਾਗਵਾਨ ਮਨ (ਭਟਕਣਾ ਤੋਂ ਬਚਿਆ ਰਹਿ ਕੇ) ਆਪਣੇ ਸਰੂਪ ਵਿਚ ਹੀ ਟਿਕਿਆ ਰਹਿੰਦਾ ਹੈ, (ਕਿਉਂਕਿ) ਉਹ ਪਰਮਾਤਮਾ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ।

ਪਦ ਅਰਥ ਬੈਰਾਗੀ = ਮਾਇਆ ਵਲੋਂ ਵੈਰਾਗਵਾਨ। ਘਰਿ = ਘਰ ਵਿਚ, ਆਪਣੇ ਸਰੂਪ ਵਿਚ। ਸਚ ਭੈ = ਸੱਚੇ ਦੇ ਨਿਰਮਲ ਭਉ ਵਿਚ। ਰਾਤਾ = ਰੰਗਿਆ ਹੋਇਆ।

SikhNet (Spanish)Volviéndose libre de deseos, si la mente habita en su hogar y es teñida del Fervor del Señor

ਗਿਆਨ ਮਹਾਰਸੁ ਭੋਗਵੈ; ਬਾਹੁੜਿ. ਭੂਖ ਨ ਹੋਇ ॥

giaan mahaaras bhogavai; baahurr. bhookh na hoe | Ang 21

Sant Singh Khalsathen it enjoys the essence of supreme spiritual wisdom; it shall never feel hunger again.
Manmohan Singhit shall then enjoy the Supreme Nectar of Divine Knowledge and shall not feel hunger again.
Manmohan Singh (Punjabi)ਤਾਂ ਇਹ ਬ੍ਰਹਮ ਵਿਚਾਰ ਦੇ ਪਰਮ ਅੰਮ੍ਰਿਤ ਨੂੰ ਮਾਣੇਗਾ ਅਤੇ ਮੂੜ ਭੁੱਖ ਮਹਿਸੂਸ ਨਹੀਂ ਕਰੇਗਾ।
Fareedkot Teekaਔਰੁ ਤਬ ਹੀ ਗ੍ਯਾਨ ਦ੍ਵਾਰਾ ਜੋ ਆਤਮਾ ਨੰਦ ਰੂਪੁ ਮਹਾਂ ਰਸੁ ਹੈ, ਸੋ ਤਿਸ ਕੋ ਭੋਗਤਾ ਹੈ, (ਬਾਹੁੜਿ) ਫਿਰ ਤਿਸ ਕੋ ਤ੍ਰਿਸਨਾ ਨਹੀਂ ਹੋਤੀ ਹੈ॥
Prof. Sahib Singhਉਹ ਮਨ ਪਰਮਾਤਮਾ ਨਾਲ ਡੂੰਘੀ ਸਾਂਝ ਦਾ ਮਹਾ ਆਨੰਦ ਮਾਣਦਾ ਹੈ, ਉਸ ਨੂੰ ਮੁੜ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ।

ਪਦ ਅਰਥ ਭੋਗਵੈ = ਮਾਣਦਾ ਹੈ। ਭੂਖ = ਤ੍ਰਿਸ਼ਨਾ, ਲਾਲਚ।

SikhNet (Spanish)Verdadero gozará entonces del Néctar Supremo del Conocimiento Divino y nunca más sentirá hambre.

ਨਾਨਕ. ਇਹੁ ਮਨੁ ਮਾਰਿ ਮਿਲੁ; ਭੀ ਫਿਰਿ. ਦੁਖੁ ਨ ਹੋਇ ॥੫॥੧੮॥

naanak. ihu man maar mil; bhee fir. dukh na hoe |5|18| Ang 21

Sant Singh KhalsaO Nanak, conquer and subdue this mind; meet with the Lord, and you shall never again suffer in pain. ||5||18||
Manmohan SinghNanak, subdue this mind and meet the Lord, thus thou shalt suffer agony no more.
Manmohan Singh (Punjabi)ਨਾਨਕ ਇਸ ਮਨੁਏ ਨੂੰ ਕਾਬੂ ਕਰ ਅਤੇ ਮਾਲਕ ਨੂੰ ਮਿਲ। ਇੰਜ ਤੈਨੂੰ ਮੁੜ ਕੇ ਕਸ਼ਟ ਨਹੀਂ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜੀਵ! ਇਸ ਮਨੁ ਕੋ ਮਾਰ ਕਰ ਵਾਹਿਗੁਰੂ ਕੇ ਸਾਥ ਮਿਲੁ, (ਭੀ) ਪੁਨਃ ਜਨਮ ਮਰਨ ਕੇ (ਫੇਰ) ਫਿਰਨੇ ਕਾ ਦੁੱਖੁ ਨਹੀਂ ਹੋਗਾ, ਭਾਵ ਏਹਿ ਕਿ ਚੌਰਾਸੀ ਮੇਂ ਭ੍ਰਮਣਾ ਨਹੀਂ ਹੋਵੇਗਾ॥੫॥੧੮॥
Prof. Sahib Singhਹੇ ਨਾਨਕ! ਤੂੰ ਭੀ ਇਸ ਮਨ ਨੂੰ (ਮਾਇਆ ਦੇ ਮੋਹ ਵਲੋਂ) ਮਾਰ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹੁ, ਫਿਰ ਕਦੇ (ਪ੍ਰਭੂ ਤੋਂ ਵਿਛੋੜੇ ਦਾ) ਦੁੱਖ ਨਹੀਂ ਵਿਆਪੇਗਾ ॥੫॥੧੮॥

ਪਦ ਅਰਥ ਮਾਰਿ = ਮਾਰ ਕੇ, ਵੱਸ ਵਿਚ ਕਰ ਕੇ॥੫॥

SikhNet (Spanish)Dice Nanak, conquista tu mente y conoce al Señor, así no sufrirás ninguna agonía más. (4-18)
Answers quote the Granth verbatim with Ang citations. AI commentary is not Gurbani and not a religious ruling.