ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਐਸੀ ਕਿਰਪਾ ਮੋਹਿ ਕਰਹੁ ॥
aisee kirapaa mohi karahu |
Sant Singh KhalsaBless me with such mercy, Lord,
Manmohan SinghMy Lord, show Thou such mercy unto me,
Manmohan Singh (Punjabi)ਮੇਰੇ ਸੁਆਮੀ ਤੂੰ ਮੇਰੇ ਉਤੇ ਇਹੋ ਜਿਹੀ ਰਹਿਮਤ ਧਾਰ,
Fareedkot Teekaਹੇ ਵਾਹਗੁਰੂ! ਅਬ ਆਪ ਮੇਰੇ ਪਰ ਐਸੀ ਕ੍ਰਿਪਾ ਕਰੋ॥
Prof. Sahib Singhਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰ,ਪਦ ਅਰਥ ਮੋਹਿ = ਮੈਨੂੰ, ਮੇਰੇ ਉੱਤੇ।
SikhNet (Spanish)Oh Señor, bendíceme de tal forma,
ਸੰਤਹ ਚਰਣ ਹਮਾਰੋ ਮਾਥਾ; ਨੈਨ ਦਰਸੁ ਤਨਿ ਧੂਰਿ ਪਰਹੁ ॥੧॥ ਰਹਾਉ ॥
santah charan hamaaro maathaa; nain daras tan dhoor parahu |1| rahaau |
Sant Singh Khalsathat my forehead may touch the feet of the Saints, and my eyes may behold the Blessed Vision of their Darshan, and my body may fall at the dust of their feet. ||1||Pause||
Manmohan Singhthat my fore-head be on the saints feet, mine eyes be set upon their vision and on my body may fall the dust of their feet. Pause.
Manmohan Singh (Punjabi)ਕਿ ਮੇਰਾ ਮਸਤਕ ਸਾਧੂਆਂ ਦੇ ਪੈਰਾਂ ਉਤੇ ਹੋਵੇ, ਮੇਰੀਆਂ ਅੱਖੀਆਂ ਦੀ ਉਨ੍ਹਾਂ ਦੇ ਦੀਦਾਰ ਤੇ ਨੀਝ ਲੱਗੀ ਹੋਈ ਹੋਵੇ ਅਤੇ ਮੇਰੇ ਸਰੀਰ ਉਤੇ ਉਨ੍ਹਾਂ ਦੇ ਚਰਨਾਂ ਦੀ ਧੂੜ ਪਵੇ। ਠਹਿਰਾਉ।
Fareedkot Teekaਸੰਤਹੁ ਕੇ ਚਰਨੋਂ ਪਰ ਹਮਾਰਾ ਮਸਤਕ ਹੋਵੇ, ਔ ਨੇਤ੍ਰੋਂ ਸੇ ਦਰਸਨ ਕਰ ਕੇ ਮੇਰੇ ਤਨ ਪਰ ਤਿਨ ਕੇ ਚਰਾਣਾਰਬਿੰਦ ਕੀ ਧੂੜੀ ਆਇ ਪੜੇ॥੧॥ ਰਹਾਉ ॥
Prof. Sahib Singhਕਿ ਸੰਤਾਂ ਦੇ ਚਰਨਾਂ ਉਤੇ ਮੇਰਾ ਮੱਥਾ (ਸਿਰ) ਪਿਆ ਰਹੇ, ਮੇਰੀਆਂ ਅੱਖਾਂ ਵਿਚ ਸੰਤ ਜਨਾਂ ਦਾ ਦਰਸਨ ਟਿਕਿਆ ਰਹੇ, ਮੇਰੇ ਸਰੀਰ ਉਤੇ ਸੰਤਾਂ ਦੇ ਚਰਨਾਂ ਦੀ ਧੂੜ ਪਾਈ ਰੱਖੋ ॥੧॥ ਰਹਾਉ ॥ਪਦ ਅਰਥ ਸੰਤਹ = ਸੰਤਾਂ ਦੇ। ਹਮਾਰੋ = ਮੇਰੋ। ਤਨਿ = ਸਰੀਰ ਉੱਤੇ। ਪਰਹੁ = ਪਾ ਦਿਉ ॥੧॥ ਰਹਾਉ ॥
SikhNet (Spanish)que mi cabeza quede sobre los Pies de los Santos, mis ojos se fijen en Su Visión y mi cuerpo sea untado con el Polvo de Sus Pies.(1-Pausa)
ਗੁਰ ਕੋ ਸਬਦੁ. ਮੇਰੈ ਹੀਅਰੈ ਬਾਸੈ; ਹਰਿ ਨਾਮਾ ਮਨ ਸੰਗਿ ਧਰਹੁ ॥
gur ko sabad. merai heearai baasai; har naamaa man sang dharahu |
Sant Singh KhalsaMay the Word of the Guru's Shabad abide within my heart, and the Lord's Name be enshrined within my mind.
Manmohan SinghThe Guru's word should abide within my mind, and the Lord's Name, I clasp to my heart.
Manmohan Singh (Punjabi)ਗੁਰਾਂ ਦੀ ਬਾਣੀ ਮੇਰੇ ਰਿਦੇ ਅੰਦਰ ਵਸੇ ਅਤੇ ਸੁਆਮੀ ਦੇ ਨਾਮ ਨੂੰ ਮੈਂ ਆਪਣੇ ਦਿਲ ਨਾਲ ਲਾਉਂਦਾ ਹਾਂ।
Fareedkot Teekaਪੁਨਾ ਸਤਿਗੁਰੋਂ ਕਾ (ਸਬਦੁ) ਉਪਦੇਸ ਮੇਰੇ ਰਿਦੇ ਮੇਂ ਨਿਵਾਸ ਕਰੇ, ਔਰ ਹੇ ਹਰੀ! ਤੇਰੇ ਨਾਮੋਂ ਕੋ ਮਨ ਦੇ ਸਾਥ, ਭਾਵ ਮਨ ਕਰ ਧਾਰਨ ਕਰੋ॥
Prof. Sahib Singh(ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰੋ-) ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ (ਸਦਾ) ਵੱਸਦਾ ਰਹੇ, ਹੇ ਹਰੀ! ਆਪਣਾ ਨਾਮ ਮੇਰੇ ਮਨ ਵਿਚ ਟਿਕਾਈ ਰੱਖ।ਪਦ ਅਰਥ ਕੋ = ਦਾ। ਹੀਅਰੈ = ਹਿਰਦੇ ਵਿਚ। ਬਾਸੈ = ਵੱਸਦਾ ਰਹੇ। ਮਨ ਸੰਗਿ = ਮਨ ਦੇ ਨਾਲ, ਜਿੰਦ ਦੇ ਨਾਲ।
SikhNet (Spanish)Que en mi corazón sea enaltecida la Palabra del Guru, y mi mente alabe siempre el Nombre del Señor.
ਤਸਕਰ ਪੰਚ ਨਿਵਾਰਹੁ ਠਾਕੁਰ; ਸਗਲੋ ਭਰਮਾ ਹੋਮਿ ਜਰਹੁ ॥੧॥
tasakar panch nivaarahu tthaakur; sagalo bharamaa hom jarahu |1|
Sant Singh KhalsaDrive out the five thieves, O my Lord and Master, and let my doubts all burn like incense. ||1||
Manmohan SinghMy Lord, dispel Thou the five thieves and cast, like incense, all my doubts into fire.
Manmohan Singh (Punjabi)ਮੇਰੇ ਸਾਈਂ ਤੂੰ ਪੰਜੇ ਚੋਰਾਂ ਨੂੰ ਪਰੇ ਹਟਾ ਦੇ ਅਤੇ ਧੂਪ ਸਾਮੱਗਰੀ ਦੀ ਤਰ੍ਹਾ ਮੇਰੇ ਸਾਰੇ ਵਹਿਮਾਂ ਨੂੰ ਅੱਗ ਵਿੱਚ ਪਾ ਦੇ।
Fareedkot Teekaਹੇ ਠਾਕੁਰੁ! ਪਾਂਚ ਜੋ ਕਾਮ, ਕ੍ਰੋਧ, ਆਦੀ (ਤਸਕਰ) ਚੋਰ ਹੈਂ, ਤਿਨੋਂ ਕੋ ਮੇਰੇ ਤੋ ਨਿਵਾਰਨਾ ਕਰੋ। ਔ ਸੰਪੂਰਨ ਭਰਮੋਂ ਕੇ ਸਮਦਾਇ ਹੋਮ ਸਮ ਜਲ ਜਾਵੈਂ॥੧॥
Prof. Sahib Singhਹੇ ਠਾਕੁਰ! (ਮੇਰੇ ਅੰਦਰੋਂ ਕਾਮਾਦਿਕ) ਪੰਜੇ ਚੋਰ ਕੱਢ ਦੇ, ਮੇਰੀ ਸਾਰੀ ਭਟਕਣਾ ਅੱਗ ਵਿਚ ਸਾੜ ਦੇ ॥੧॥ਪਦ ਅਰਥ ਤਸਕਰ = ਚੋਰ। ਨਿਵਾਰਹੁ = ਕੱਢ ਦਿਉ। ਠਾਕੁਰ = ਹੇ ਠਾਕੁਰ! ਸਗਲੇ = ਸਾਰਾ। ਹੋਮਿ = ਹਵਨ ਵਿਚ। ਜਰਹੁ = ਜਾਰਹੁ, ਸਾੜੋ ॥੧॥
SikhNet (Spanish)Que los cinco enemigos sean destruidos y todas mis dudas se consuman en el fuego.(1)
ਜੋ ਤੁਮੑ ਕਰਹੁ ਸੋਈ ਭਲ ਮਾਨੈ; ਭਾਵਨੁ ਦੁਬਿਧਾ ਦੂਰਿ ਟਰਹੁ ॥
jo tuma karahu soee bhal maanai; bhaavan dubidhaa door ttarahu |
Sant Singh KhalsaWhatever You do, I accept as good; I have driven out the sense of duality.
Manmohan SinghWhatever Thou doest, all that deem I good, I have driven away my desire and duality.
Manmohan Singh (Punjabi)ਜਿਹੜਾ ਕੁਛ ਤੂੰ ਕਰਦਾ ਹੈ, ਉਸ ਸਾਰੇ ਨੂੰ ਚੰਗਾ ਜਾਣਦਾ ਹੈ। ਮੈਂ ਆਪਣੀ ਖਾਹਿਸ਼ ਅਤੇ ਦਵੈਤ-ਭਾਵ ਦੂਰ ਕਰ ਦਿੱਤੇ ਹਨ।
Fareedkot Teekaਜੋ ਤੁਮ ਕਰੋ ਸੋਈ ਹਮ ਦਾਸ ਭਲਾ ਮਾਨ ਲੇਵੈਂ। (ਭਾਵਨ) ਹੇ ਪਿਆਰੇ! ਇਸ ਪ੍ਰਕਾਰ ਵਾ ਮੇਰੀ ਦੁਬਿਧਾ ਕੀ ਭਾਵਨਾ ਕੋ ਦੂਰ ਟਾਰ ਦੀਜੀਏ॥
Prof. Sahib Singh(ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰ-) ਜੋ ਕੁਝ ਤੂੰ ਕਰਦਾ ਹੈਂ, ਉਸੇ ਨੂੰ (ਮੇਰਾ ਮਨ) ਚੰਗਾ ਮੰਨੇ। (ਹੇ ਪ੍ਰਭੂ! ਮੇਰੇ ਅੰਦਰੋਂ) ਵਿਤਕਰਿਆਂ ਦਾ ਚੰਗਾ ਲੱਗਣਾ ਕੱਢ ਦੇ।ਪਦ ਅਰਥ ਭਲ = ਭਲਾ, ਚੰਗਾ। ਮਾਨੈ = (ਮੇਰਾ ਮਨ) ਮੰਨ ਲਏ। ਭਾਵਨੁ = ਭਾਉਣਾ, ਚੰਗਾ ਲੱਗਣਾ। ਭਾਵਨੁ ਦੁਬਿਧਾ = ਦੁਬਿਧਾ ਚੰਗੀ ਲੱਗਣੀ। ਦੁਬਿਧਾ = ਮੇਰ-ਤੇਰ, ਵਿਤਕਰਾ। ਟਰਹੁ = ਟਾਲ ਦਿਉ।
SikhNet (Spanish)Lo que sea que me das, con eso estoy complacido y la dualidad en mí ha sido erradicada.
ਨਾਨਕ ਕੇ ਪ੍ਰਭ ਤੁਮ ਹੀ ਦਾਤੇ; ਸੰਤਸੰਗਿ ਲੇ ਮੋਹਿ ਉਧਰਹੁ ॥੨॥੩॥੧੧੯॥
naanak ke prabh tum hee daate; santasang le mohi udharahu |2|3|119|
Sant Singh KhalsaYou are Nanak's God, the Great Giver; in the Congregation of the Saints, emancipate me. ||2||3||119||
Manmohan SinghThou alone art the Beneficent Lord of Nanak, O Master. Uniting me with the congregation of saints, do Thou emancipate me.
Manmohan Singh (Punjabi)ਹੇ ਮਾਲਕ! ਤੂੰ ਹੀ ਮੇਰਾ ਦਾਤਾਰ ਸੁਆਮੀ ਹੈਂ। ਸਾਧ ਸੰਗਤ ਨਾਲ ਜੋੜ ਕੇ ਤੂੰ ਮੇਰਾ ਪਾਰ ਉਤਾਰਾ ਕਰ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਦਾਸੋਂ ਕੇ ਪ੍ਰਭੂ ਤੁਮਹੀ ਦਾਤੇ ਹੋ। ਤਾਂ ਤੇ ਹੇ ਵਾਹਿਗੁਰੂ! ਅਪਨੇ ਸੰਤੋਂ ਕੀ ਸੰਗਤਿ ਮੇਂ ਮੈਨੂੰ (ਲੇ) ਲ੍ਯਾ ਕਰ, ਭਾਵ ਮੇਲ ਕਰ ਮੇਰਾ ਉਦਾਰ ਕਰੋ॥੨॥੩॥੧੧੯॥☬ਸਭ ਤੇ ਉਤਮ ਸੰਤੋਂ ਕੀ ਸੰਗਤਿ ਜਾਨ ਕਰ ਬੇਨਤੀ ਕਰ ਸੋਈ ਮਾਂਗਤੇ ਹੈਂ:
Prof. Sahib Singhਹੇ ਪ੍ਰਭੂ! ਤੂੰ ਹੀ ਨਾਨਕ ਨੂੰ ਸਭ ਦਾਤਾਂ ਦੇਣ ਵਾਲਾ ਹੈਂ। (ਨਾਨਕ ਦੀ ਇਹ ਅਰਜ਼ੋਈ ਹੈ-) ਸੰਤਾਂ ਦੀ ਸੰਗਤਿ ਵਿਚ ਰੱਖ ਕੇ ਮੈਨੂੰ (ਨਾਨਕ ਨੂੰ ਕਾਮਾਦਿਕ ਤਸਕਰਾਂ ਤੋਂ) ਬਚਾ ਲੈ ॥੨॥੩॥੧੧੯॥ਪਦ ਅਰਥ ਪ੍ਰਭ = ਹੇ ਪ੍ਰਭੂ! ਸੰਗਿ = ਸੰਗਤਿ ਵਿਚ। ਲੇ = ਲੈ ਕੇ, ਰੱਖ ਕੇ। ਮੋਹਿ = ਮੈਨੂੰ। ਉਧਰਹੁ = (ਤਸਕਰਾਂ ਤੋਂ) ਬਚਾ ਲਵੋ ॥੨॥੩॥੧੧੯॥
SikhNet (Spanish)Oh Señor, eres mi Único Maestro Benévolo; por favor emancípame en la Compañía de Tus Santos. (2-3-119)