ੴ

ਸਿੱਖਬਾਣੀ · SikhBani

ਹਰਿ ਸਿਮਰਤ ਸਭਿ ਮਿਟਹਿ ਕਲੇਸ ॥

har simarat sabh mitteh kales
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 194 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan Dev, Quinto Canal Divino.

ਹਰਿ ਸਿਮਰਤ; ਸਭਿ ਮਿਟਹਿ ਕਲੇਸ ॥

har simarat; sabh mitteh kales |

Sant Singh KhalsaMeditating in remembrance on the Lord, all suffering is eradicated.
Manmohan SinghBy remembering God all the anguishes have ended.
Manmohan Singh (Punjabi)ਵਾਹਿਗੁਰੂ ਦਾ ਭਜਨ ਕਰਨ ਨਾਲ ਸਾਰੇ ਦੁਖੜੇ ਮੁਕ ਜਾਂਦੇ ਹਨ।
Fareedkot Teekaਹਰੀ ਕੇ ਸਿਮਰਨ ਕਰ ਸਰਬ ਕਲੇਸ ਮਿਟ ਜਾਤੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਿਆਂ ਮਨ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ।

ਪਦ ਅਰਥ ਸਭਿ = ਸਾਰੇ। ਮਿਟਹਿ = ਮਿਟ ਜਾਂਦੇ ਹਨ।

SikhNet (Spanish)Meditando en el Señor, todo sufrimiento es erradicado,

ਚਰਣ ਕਮਲ; ਮਨ ਮਹਿ ਪਰਵੇਸ ॥੧॥

charan kamal; man meh paraves |1|

Sant Singh KhalsaThe Lord's Lotus Feet are enshrined within my mind. ||1||
Manmohan SinghLord's Lotus feet are enshrined within the mind.
Manmohan Singh (Punjabi)ਪ੍ਰਭੂ ਦੇ ਕੰਵਲ ਰੂਪੀ ਚਰਨ ਚਿੱਤ ਅੰਦਰ ਟਿਕ ਜਾਂਦੇ ਹਨ।
Fareedkot Teekaਪੁਨਾ ਹਰੀ ਕੇ ਚਰਨ ਕਮਲ ਰਿਦੇ ਮੇਂ ਪ੍ਰਵੇਸ ਕਰੀਏ॥੧॥
Prof. Sahib Singhਆਪਣੇ ਮਨ ਵਿਚ ਪਰਮਾਤਮਾ ਦੇ ਸੋਹਣੇ ਚਰਨ ਵਸਾਈ ਰੱਖ ॥੧॥

ਪਦ ਅਰਥ ਚਰਣ ਕਮਲ = ਕੌਲ ਫੁੱਲ ਵਰਗੇ ਸੋਹਣੇ ਚਰਨ। ਪਰਵੇਸ = ਟਿਕਾਈ ਰੱਖ ॥੧॥

SikhNet (Spanish)los Pies de Loto del Señor son enaltecidos en mi mente.(1)

ਉਚਰਹੁ ਰਾਮ ਨਾਮੁ; ਲਖ ਬਾਰੀ ॥

aucharahu raam naam; lakh baaree |

Sant Singh KhalsaChant the Lord's Name, hundreds of thousands of times, O my dear,
Manmohan SinghUtter thou the Name of the Pervading Lord, the hundred thousand times.
Manmohan Singh (Punjabi)ਤੂੰ ਵਿਆਪਕ ਸੁਆਮੀ ਦੇ ਨਾਮ ਦਾ ਲੱਖਾਂ ਵਾਰੀ ਉਚਾਰਨ ਕਰ।
Fareedkot Teekaਹੇ ਭਾਈ! ਰਾਮ ਨਾਮ ਕੋ ਲਾਖੋਂ ਬਾਰੀ ਉਚਾਰਨ ਕਰੋ॥
Prof. Sahib Singhਹੇ ਪਿਆਰੀ ਜੀਭ! ਲੱਖਾਂ ਵਾਰੀ ਪਰਮਾਤਮਾ ਦਾ ਨਾਮ ਉਚਾਰਦੀ ਰਹੁ,

ਪਦ ਅਰਥ ਲਖ ਬਾਰੀ = ਲੱਖਾਂ ਵਾਰੀ।

SikhNet (Spanish)Canta el Nombre del Señor, cientos de miles de veces, oh querido,

ਅੰਮ੍ਰਿਤ ਰਸੁ ਪੀਵਹੁ; ਪ੍ਰਭ ਪਿਆਰੀ ॥੧॥ ਰਹਾਉ ॥

amrit ras peevahu; prabh piaaree |1| rahaau |

Sant Singh Khalsaand drink deeply of the Ambrosial Essence of God. ||1||Pause||
Manmohan SinghO my dear tongue, drink thou the immortalising Nectar of the Lord. Pause.
Manmohan Singh (Punjabi)ਹੈ ਮੇਰੀ ਲਾਡਲੀ ਜੀਭ! ਤੂੰ ਸੁਆਮੀ ਦਾ ਸੁਰਜੀਤ ਕਰਨ ਵਾਲਾ ਸੁਘਾਰਸ ਪਾਨ ਕਰ। ਠਹਿਰਾਉ।
Fareedkot Teekaਔਰ ਨਾਮ ਅੰਮ੍ਰਿਤ ਕਾ ਰਸ ਪਾਨ ਕਰੋ, ਕਿਉਂਕਿ ਪ੍ਰਭੂ ਭਗਤੀ ਹੀ ਪ੍ਯਾਰੀ ਹੈ॥੧॥ ਰਹਾਉ ॥
Prof. Sahib Singhਤੇ ਪਰਮਾਤਮਾ ਦਾ ਆਤਮਕ ਜੀਵਨ ਵਾਲਾ ਨਾਮ-ਰਸ ਪੀਂਦੀ ਰਹੁ ॥੧॥ ਰਹਾਉ ॥

ਪਦ ਅਰਥ ਪ੍ਰਭ = ਪ੍ਰਭੂ ਦਾ। ਪਿਆਰੀ = ਹੇ ਪਿਆਰੀ ਜੀਭ! ॥੧॥ ਰਹਾਉ ॥

SikhNet (Spanish)y bebe la Esencia Ambrosial de Dios.

ਸੂਖ ਸਹਜ ਰਸ; ਮਹਾ ਅਨੰਦਾ ॥

sookh sehaj ras; mahaa anandaa |

Sant Singh KhalsaPeace, celestial bliss, pleasures and the greatest ecstasy are obtained;
Manmohan SinghThou shalt procure peace equipoise pleasure and great joy,
Manmohan Singh (Punjabi)ਤੈਨੂੰ ਅਰਾਮ, ਅਡੋਲਤਾ ਖੁਸ਼ੀ ਅਤੇ ਮਹਾਨ ਪ੍ਰਸੰਨਤਾ ਪ੍ਰਾਪਤ ਹੋਵੇਗੀ,
Fareedkot Teekaਜਿਨ ਕੋ ਹਰੀ ਕਾ ਧ੍ਯਾਨ ਦ੍ਰਿੜ ਹੂਆ ਹੈ ਤਿਨੋਂ ਨੇ (ਸੂਖ) ਬਿਖੇ ਸੁਖ ਰਸ ਕੋ ਸਹਜ ਅਰਥਾਤ ਸਾਮਾਨ ਹੀ ਰਸ ਜਾਨਿਆ ਹੈ। ਕਿਉਂਕਿ ਤਿਨ ਕੋ ਮਹਾਅਨੰਦ ਜੋ ਆਤਮ ਸੁਖ ਹੈ, ਸੋ ਪ੍ਰਾਪਤਿ ਭਯਾ ਹੈ॥
Prof. Sahib Singh(ਹੇ ਭਾਈ! ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਦੇ ਮਾਲਕ-ਪ੍ਰਭੂ ਦਾ ਨਾਮ ਜਪਦੇ ਹਨ,

ਪਦ ਅਰਥ ਸਹਜ = ਆਤਮਕ ਅਡੋਲਤਾ।

SikhNet (Spanish)Paz, Éxtasis Celestial y Placeres son obtenidos.

ਜਪਿ ਜਪਿ ਜੀਵੇ; ਪਰਮਾਨੰਦਾ ॥੨॥

jap jap jeeve; paramaanandaa |2|

Sant Singh Khalsachanting and meditating, you shall live in supreme bliss. ||2||
Manmohan Singhif thou livest by repeatedly remembering God, the embodiment of Supreme Bliss.
Manmohan Singh (Punjabi)ਜੇਕਰ ਤੂੰ ਪਰਮ ਪਰਸੰਨਤਾ ਸਰੂਪ ਵਾਹਿਗੁਰੂ ਦਾ ਬਾਰੰਬਾਰ ਸਿਮਰਨ ਕਰਨ ਦੁਆਰਾ ਆਪਦਾ ਜੀਵਨ ਬਤੀਤ ਕਰੇਂ।
Fareedkot Teekaਤਾਂ ਤੇ ਪਰਮਾਨੰਦ ਰੂਪ ਪਰਮੇਸ੍ਵਰ ਕੋ ਜਪ ਜਪ ਕਰ ਜੀਵਤੇ ਹੈਂ॥੨॥
Prof. Sahib Singhਉਹ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ, ਉਹਨਾਂ ਦੇ ਅੰਦਰ ਆਤਮਕ ਅਡੋਲਤਾ ਦੇ ਵੱਡੇ ਸੁਖ ਆਨੰਦ ਬਣੇ ਰਹਿੰਦੇ ਹਨ ॥੨॥

ਪਦ ਅਰਥ ਜਪਿ = ਜਪ ਕੇ। ਜੀਵੇ = ਆਤਮਕ ਜੀਵਨ ਪ੍ਰਾਪਤ ਕਰਦੇ ਹਨ। ਪਰਮਾਨੰਦਾ = ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ-ਪ੍ਰਭੂ ॥੨॥

SikhNet (Spanish)Cantando y meditando, vivirás en Supremo Éxtasis. (2)

ਕਾਮ ਕ੍ਰੋਧ ਲੋਭ; ਮਦ ਖੋਏ ॥

kaam krodh lobh; mad khoe |

Sant Singh KhalsaSexual desire, anger, greed and ego are eradicated;
Manmohan SinghLust wrath avarice and ego are shed,
Manmohan Singh (Punjabi)ਸ਼ਹਿਵਤ ਰੋਹ, ਤਮ੍ਹਾਂ ਅਤੇ ਹੈਂਕੜ ਦੂਰ ਹੋ ਜਾਂਦੇ ਹਨ,
Fareedkot Teekaਤਿਨੋਂ ਨੈ ਕਾਮ ਕ੍ਰੋਧ ਤਥਾ ਲੋਭ ਪੁਨਾ (ਮਧ) ਹੰਕਾਰ ਯਹ ਸਭ ਗਵਾਇ ਦੀਏ ਹੈਂ॥
Prof. Sahib Singh(ਹੇ ਭਾਈ! ਨਾਮ-ਰਸ ਪੀਣ ਵਾਲੇ ਮਨੁੱਖ ਆਪਣੇ ਅੰਦਰੋਂ) ਕਾਮ, ਕਰੋਧ, ਲੋਭ, ਅਹੰਕਾਰ (ਆਦਿਕ ਵਿਕਾਰ) ਨਾਸ ਕਰ ਲੈਂਦੇ ਹਨ।

ਪਦ ਅਰਥ ਮਦ = ਅਹੰਕਾਰ। ਖੋਏ = ਨਾਸ ਕਰ ਲਏ।

SikhNet (Spanish)Deseo sexual, enojo, avaricia y ego son erradicados

ਸਾਧ ਕੈ ਸੰਗਿ; ਕਿਲਬਿਖ ਸਭ ਧੋਏ ॥੩॥

saadh kai sang; kilabikh sabh dhoe |3|

Sant Singh Khalsain the Saadh Sangat, the Company of the Holy, all sinful mistakes are washed away. ||3||
Manmohan Singhand in the guild of Saints, the mortal is washed clean of all the sins.
Manmohan Singh (Punjabi)ਅਤੇ ਸਤਿਸੰਗਤ ਅੰਦਰ ਇਨਸਾਨ ਦੇ ਸਮੂਹ ਪਾਪ ਧੋਤੇ ਜਾਂਦੇ ਹਨ।
Fareedkot Teekaਸਾਧੂ ਕੇ ਸੰਗ ਕਰ ਸੰਪੂਰਨ ਅਤੀ ਪਾਪ ਜੋ ਮੈਲ ਰੂਪ ਥੇ, ਸੋ ਧੋਇ ਡਾਰੇ ਹੈਂ॥੩॥
Prof. Sahib Singhਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ (ਆਪਣੇ ਮਨ ਵਿਚੋਂ) ਸਾਰੇ ਪਾਪ ਧੋ ਲੈਂਦੇ ਹਨ ॥੩॥

ਪਦ ਅਰਥ ਸੰਗਿ = ਸੰਗਤਿ ਵਿਚ। ਕਿਲਬਿਖ = ਪਾਪ ॥੩॥

SikhNet (Spanish)en la Saad Sangat, y todas las faltas malignas son lavadas.(3)

ਕਰਿ ਕਿਰਪਾ; ਪ੍ਰਭ ਦੀਨ ਦਇਆਲਾ ॥

kar kirapaa; prabh deen deaalaa |

Sant Singh KhalsaGrant Your Grace, O God, O Merciful to the meek.
Manmohan SinghShow Thine mercy, O Lord, compassionate to the poor,
Manmohan Singh (Punjabi)ਆਪਦੀ ਰਹਿਮਤ ਧਾਰ ਹੇ ਗਰੀਬਾਂ ਦੇ ਮਿਹਰਬਾਨ ਸੁਆਮੀ!
Fareedkot Teekaਤਾਂ ਤੇ ਐਸੇ ਬੇਨਤੀ ਕਰੋ ਕਿ ਹੇ ਪ੍ਰਭੁ ਦੀਨਦ੍ਯਾਲ ਅਪਨੀ ਕ੍ਰਿਪਾ ਕਰੋ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮਿਹਰ ਕਰ,

ਪਦ ਅਰਥ ਕਰਿ ਕਿਰਪਾ = ਕਿਰਪਾ ਕਰ। ਪ੍ਰਭ = ਹੇ ਪ੍ਰਭੂ!

SikhNet (Spanish)Confiere Tu Gracia, oh Dios, oh Misericordioso con el débil,

ਨਾਨਕ ਦੀਜੈ; ਸਾਧ ਰਵਾਲਾ ॥੪॥੭੫॥੧੪੪॥

naanak deejai; saadh ravaalaa |4|75|144|

Sant Singh KhalsaPlease bless Nanak with the dust of the feet of the Holy. ||4||75||144||
Manmohan Singhgrant Nanak the dust of Saints feet.
Manmohan Singh (Punjabi)ਅਤੇ ਨਾਨਕ ਨੂੰ ਸੰਤਾਂ ਦੇ ਚਰਨਾ ਦੀ ਧੂੜ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨੇ ਸੰਤ ਜਨੋਂ ਕੀ (ਰਵਾਲਾ) ਚਰਨ ਧੂੜੀ ਮੁਝ ਕੋ ਦੀਜੀਏ॥੪॥੭੫॥੧੪੪॥
Prof. Sahib Singhਤੇ ਨਾਨਕ ਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ ॥੪॥੭੫॥੧੪੪॥

ਪਦ ਅਰਥ ਰਵਾਲਾ = ਚਰਨ-ਧੂੜ ॥੪॥

SikhNet (Spanish)por favor bendice a Nanak, con el Polvo de los Pies de los Santos.(4-75-44)
Answers quote the Granth verbatim with Ang citations. AI commentary is not Gurbani and not a religious ruling.