ੴ

ਸਿੱਖਬਾਣੀ · SikhBani

ਵਡਾ ਆਪਿ ਅਗੰਮੁ ਹੈ ਵਡੀ ਵਡਿਆਈ ॥

vaddaa aap agam hai vaddee vaddiaaee
Guru Ramdas Ji ਗੁਰੂ ਰਾਮਦਾਸ ਜੀ · Raag Saarang · Ang 1251 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਵਡਾ ਆਪਿ ਅਗੰਮੁ ਹੈ; ਵਡੀ ਵਡਿਆਈ ॥

vaddaa aap agam hai; vaddee vaddiaaee |

Sant Singh KhalsaThe Great Lord is Inaccessible; His glorious greatness is glorious!
Manmohan SinghThe great Lord, of Himself is beyond reach and great is His glory.
Manmohan Singh (Punjabi)ਵਿਸ਼ਾਲ ਸੁਆਮੀ ਖੁਦ ਪਹੁੰਚ ਤੋਂ ਪਰੇ ਹੇ ਅਤੇ ਵਿਸ਼ਾਲ ਹੈ ਉਸ ਦੀ ਪ੍ਰਭਤਾ।
Fareedkot Teekaਆਪ ਪਰਮੇਸ੍ਵਰ ਵਡਾ ਅਰ ਅਗੰਮ ਹੈ ਔਰ ਤਿਸ ਕੀ ਵਡਿਆਈ ਭੀ ਸਭ ਤੇ ਬਡੀ ਹੈ॥
Prof. Sahib Singhਪ੍ਰਭੂ (ਇਤਨਾ) ਵੱਡਾ ਹੈ (ਕਿ) ਉਸ ਤਕ ਪਹੁੰਚ ਨਹੀਂ ਹੋ ਸਕਦੀ, ਉਸ ਦੀ ਵਡਿਆਈ ਭੀ ਵੱਡੀ ਹੈ (ਭਾਵ, ਉਸ ਵੱਡੇ ਨੇ ਜੋ ਰਚਨਾ ਰਚੀ ਹੈ ਉਹ ਭੀ ਬੇਅੰਤ ਹੈ);

ਪਦ ਅਰਥ ਅਗੰਮੁ = (ਅ-ਗੰਮੁ) ਅਪਹੁੰਚ, ਜਿਸ ਤਕ ਪਹੁੰਚ ਨਾਹ ਹੋ ਸਕੇ। ਵਡਿਆਈ = ਗੁਣ, ਬਜ਼ੁਰਗੀ।

SikhNet (Spanish)Grande es la Gloria de nuestro Dios Insondable,

ਗੁਰਸਬਦੀ ਵੇਖਿ ਵਿਗਸਿਆ; ਅੰਤਰਿ ਸਾਂਤਿ ਆਈ ॥

gurasabadee vekh vigasiaa; antar saant aaee |

Sant Singh KhalsaGazing upon Him through the Word of the Guru's Shabad, I blossom forth in ecstasy; tranquility comes to my inner being.
Manmohan SinghSeeing my Lord, I am transported and through the Guru's word my mind is cooled.
Manmohan Singh (Punjabi)ਆਪਣੇ ਸੁਆਮੀ ਨੂੰ ਵੇਖ, ਮੈਂ ਪਰਮ ਪ੍ਰਸੰਨ ਹੋ ਗਿਆ ਹਾਂ ਅਤੇ ਗੁਰਬਾਣੀ ਦੇ ਰਾਹੀਂ ਮੇਰੇ ਮਨ ਨੂੰ ਠੰਢ-ਚੈਨ ਪੈ ਗਈ ਹੈ।
Fareedkot Teekaਗੁਰ ਉਪਦੇਸ ਵਾਲਾ ਪੁਰਸ ਦੇਖ ਕਰ ਪ੍ਰਸੰਨ ਹੂਆ ਹੈ ਔਰ ਤਿਸ ਕੇ ਹਿਰਦੇ ਅੰਤਰ ਸਾਂਤ ਪ੍ਰਾਪਤਿ ਭਈ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦੀ ਵਡਿਆਈ) ਵੇਖੀ ਹੈ ਉਸ ਦੇ ਅੰਦਰ ਖਿੜਾਉ ਪੈਦਾ ਹੋ ਗਿਆ ਹੈ, ਸ਼ਾਂਤੀ ਆ ਵੱਸੀ ਹੈ।

ਪਦ ਅਰਥ ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਵਿਗਸਿਆ = ਖਿੜ ਪਿਆ, ਅੰਦਰ ਖਿੜਾਉ ਪੈਦਾ ਹੋਇਆ। ਅੰਤਰਿ = ਮਨ ਵਿਚ।

SikhNet (Spanish)a través del mundo del Guru tengo Su Visión y mi mente se ha refrescado.

ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ ॥

sabh aape aap varatadaa; aape hai bhaaee |

Sant Singh KhalsaAll by Himself, He Himself is pervading everywhere, O Siblings of Destiny.
Manmohan SinghAll by Himself, the Lord is pervading everywhere. He, of Himself, is all in all, O brother.
Manmohan Singh (Punjabi)ਖੁਦ-ਬ-ਖੁਦ ਹੀ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ। ਸਾਰਾ ਕੁਛ ਉਹ ਆਪ ਹੀ ਹੈ, ਹੇ ਵੀਰ!
Fareedkot Teekaਹੇ ਭਾਈ ਜਨੋਂ! ਤੀਨੋਂ ਕਾਲੋਂ ਮੇਂ ਸਰਬ ਰੂਪ ਹੋ ਕਰ ਆਪੇ ਆਪ ਵਰਤ ਰਹਾ ਹੈ॥
Prof. Sahib Singhਹੇ ਭਾਈ! (ਆਪਣੀ ਰਚੀ ਹੋਈ ਰਚਨਾ ਵਿਚ) ਹਰ ਥਾਂ ਪ੍ਰਭੂ ਆਪ ਹੀ ਆਪ ਮੌਜੂਦ ਹੈ;

ਪਦ ਅਰਥ ਸਭੁ = ਹਰ ਥਾਂ। ਆਪੇ = ਆਪ ਹੀ। ਵਰਤਦਾ = ਮੌਜੂਦ ਹੈ। ਭਾਈ = ਹੇ ਭਾਈ!

SikhNet (Spanish)Oh amigos, el Señor es Todo en todo, es sólo Su Voluntad la que mueve todo,

ਆਪਿ ਨਾਥੁ. ਸਭ ਨਥੀਅਨੁ; ਸਭ ਹੁਕਮਿ ਚਲਾਈ ॥

aap naath. sabh natheean; sabh hukam chalaaee |

Sant Singh KhalsaHe Himself is the Lord and Master of all. He has subdued all, and all are under the Hukam of His Command.
Manmohan SinghOf Himself, God is the Lord of all, He has snaffled all and drives everyone subject to His command.
Manmohan Singh (Punjabi)ਆਪੇ ਹੀ ਵਾਹਿਗੁਰੂ ਸਾਰਿਆਂ ਦਾ ਸੁਆਮੀ ਹੈ। ਉਸ ਨੇ ਸਾਰਿਆਂ ਨੂੰ ਨਕੇਲ ਪਾਈ ਹੋਈ ਹੈ ਅਤੇ ਸਾਰਿਆਂ ਨੂੰ ਆਪਣੇ ਫੁਰਮਾਨ ਤਾਬੇ ਚਲਾਉਂਦਾ ਹੈ।
Fareedkot Teekaਆਪੇ ਪਰਮੇਸ੍ਵਰ (ਨਾਥੁ) ਸ੍ਵਾਮੀ ਹੈ ਔਰ ਸਭ ਕੋ ਨਥ ਰਖ੍ਯਾ ਹੈ, ਸਭ ਸ੍ਰਿਸ੍ਟੀ ਅਪਣੇ ਹੁਕਮ ਮੇਂ ਚਲਾਈ ਹੈ॥
Prof. Sahib Singhਪ੍ਰਭੂ ਆਪ ਖਸਮ ਹੈ, ਸਾਰੀ ਸ੍ਰਿਸ਼ਟੀ ਨੂੰ ਉਸ ਨੇ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ, ਆਪਣੇ ਹੁਕਮ ਵਿਚ ਚਲਾ ਰਿਹਾ ਹੈ।

ਪਦ ਅਰਥ ਸਭ = ਸਾਰੀ ਸ੍ਰਿਸ਼ਟੀ। ਨਥੀਅਨੁ = ਨੱਥੀ ਹੈ ਉਸ ਨੇ, ਇਕ ਧਾਗੇ ਵਿਚ ਪ੍ਰੋਤੀ ਹੋਈ ਹੈ, ਵੱਸ ਵਿਚ ਰੱਖੀ ਹੋਈ ਹੈ। ਹੁਕਮਿ = ਹੁਕਮ ਵਿਚ।

SikhNet (Spanish)pues todo está sujeto a Su Comando. Él jala o aleja lo que está en Su Voluntad.

ਨਾਨਕ. ਹਰਿ ਭਾਵੈ ਸੋ ਕਰੇ; ਸਭ ਚਲੈ ਰਜਾਈ ॥੩੬॥੧॥ ਸੁਧੁ ॥

naanak. har bhaavai so kare; sabh chalai rajaaee |36|1| sudh |

Sant Singh KhalsaO Nanak, the Lord does whatever He pleases. Everyone walks in harmony with His Will. ||36||1|| Sudh||
Manmohan SinghNanak, what the Lord wills, that He does, Every one, walks as is the will of the Lord.
Manmohan Singh (Punjabi)ਨਾਨਕ ਜੋ ਕੁਛ ਸਾਈਂ ਨੂੰ ਚੰਗਾ ਲਗਦਾ ਹੈ, ਉਸ ਨੂੰ ਹੀ ਉਹ ਕਰਦਾ ਹੈ। ਹਰ ਕੋਈ ਸਾਈਂ ਦੀ ਰਜ਼ਾ ਅਨੁਸਾਰ ਹੀ ਟੁਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਹਰੀ ਕੋ ਭਾਵਤਾ ਹੈ, ਸੋਈ ਕਰਤਾ ਹੈ ਔਰ ਸਭ ਕੋਈ (ਰਜਾਈ) ਪਰਮੇਸ੍ਵਰ ਕੀ ਆਗ੍ਯਾ ਵਿਖੇ ਚਲਤਾ ਹੈ॥੩੬॥੧॥☬(ਸੁਧੁ) ਕਹੇ ਅਰਥ ਕੋ ਸਮਝ ਕਰੋ ਵਾ ਭੁਲ ਕੋ ਸੁਧ ਕਰ ਲੈਣਾ॥
Prof. Sahib Singhਹੇ ਨਾਨਕ! ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਸਾਰੀ ਸ੍ਰਿਸ਼ਟੀ ਉਸੇ ਦੀ ਰਜ਼ਾ ਵਿਚ ਤੁਰ ਰਹੀ ਹੈ ॥੩੬॥੧॥ਸੁਧੁ ॥

ਪਦ ਅਰਥ ਰਜਾਈ = (ਉਸ ਦੀ) ਰਜ਼ਾ ਵਿਚ ॥੩੬॥੧॥ਸੁਧੁ ॥

SikhNet (Spanish)Dice Nanak, el Señor actúa de acuerdo a Su Voluntad y todos viven sólo de acuerdo a Su Voluntad. (36-1-Sud)
Answers quote the Granth verbatim with Ang citations. AI commentary is not Gurbani and not a religious ruling.