ਸੁਖ ਸਾਗਰੁ ਸੁਰਤਰ ਚਿੰਤਾਮਨਿ; ਕਾਮਧੇਨੁ ਬਸਿ ਜਾ ਕੇ ॥
sukh saagar suratar chintaaman; kaamadhen bas jaa ke |
Sant Singh KhalsaHe is the ocean of peace; the miraculous tree of life, the wish-fulfilling jewel, and the Kaamadhayna, the cow which fulfills all desires, all are in His power.
Manmohan SinghThe ocean of peace is the Lord, in whose power are the miraculous tree, the wish-fulfilling gem and the elysian cow.
Manmohan Singh (Punjabi)ਆਰਾਮ ਚੈਨ ਦਾ ਸਮੁੰਦਰ ਹੈ, ਸੁਆਮੀ, ਜਿਸ ਦੇ ਇਖਤਿਆਰ ਵਿੱਚ ਹਨ ਕਲਪ-ਬਿਰਛ, ਇਛਾਪੂਰਕ ਰਤਨ ਅਤੇ ਸਵਰਗੀ-ਗਊ।
Fareedkot Teekaਹੇ ਭਾਈ! ਸੁਖੋਂ ਕਾ ਸਮੁੰਦਰ ਜੋ (ਸੁਰਤਰ) ਕਲਪ ਬ੍ਰਿਛ ਹੈ ਔਰ ਚਿੰਤਾ ਮਣੀ ਔ ਕਾਮਧੇਨ ਆਦੀ ਸੰਪੂਰਨ ਪਦਾਰਥ ਜਿਸ ਕੇ ਅਧੀਨ ਹੈਂ॥
Prof. Sahib Singh(ਹੇ ਪੰਡਿਤ!) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜੇ ਰੁੱਖ, ਚਿੰਤਾਮਣਿ ਤੇ ਕਾਮਧੇਨ ਹਨ,ਪਦ ਅਰਥ ਸੁਰਤਰ = ਸੁਰਗ ਦੇ ਰੁੱਖ (ਇਹ ਗਿਣਤੀ ਵਿਚ ਪੰਜ ਹਨ: ਮੰਦਾਰ, ਪਾਰਿਜਾਤਿ, ਸੰਤਾਨ, ਕਲਪ ਰੁੱਖ, ਹਰਿਚੰਦਨ)। (पंचैते देवतरवो मंदारः पारिजातकः। संतानः कल्पवृक्षश्च पुंसि वा हरिचंदनम्।) ਚਿੰਤਾਮਨਿ = ਉਹ ਮਣੀ ਜਿਸ ਪਾਸੋਂ ਮਨ ਦੀ ਹਰੇਕ ਚਿਤਵਨੀ ਪੂਰੀ ਹੋ ਜਾਂਦੀ ਮੰਨੀ ਜਾਂਦੀ ਹੈ। ਕਾਮਧੇਨੁ = {ਕਾਮ = ਵਾਸ਼ਨਾ। ਧੇਨੁ = ਗਾਂ} ਹਰੇਕ ਵਾਸ਼ਨਾ ਪੂਰੀ ਕਰਨ ਵਾਲੀ ਗਾਂ (ਸੁਰਗ ਵਿਚ ਰਹਿੰਦੀ ਮੰਨੀ ਜਾਂਦੀ ਹੈ)। ਬਸਿ = ਵੱਸ ਵਿਚ। ਜਾ ਕੇ = ਜਿਸ ਪਰਮਾਤਮਾ ਦੇ।
SikhNet (Spanish)Quien es el Océano de Paz, el Árbol que da todas las frutas, la Joya que confiere todos los deseos,
ਚਾਰਿ ਪਦਾਰਥ ਅਸਟ ਦਸਾ ਸਿਧਿ; ਨਵ ਨਿਧਿ ਕਰ ਤਲ ਤਾ ਕੇ ॥੧॥
chaar padaarath asatt dasaa sidh; nav nidh kar tal taa ke |1|
Sant Singh KhalsaThe four great blessings, the eighteen supernatural spiritual powers of the Siddhas, and the nine treasures, are all in the palm of His hand. ||1||
Manmohan SinghThe four cardinal boons, eighteen super-natural powers and nine treasures are on the palm of His hand.
Manmohan Singh (Punjabi)ਚਾਰ ਸ੍ਰੇਸ਼ਟ ਦਾਤਾਂ, ਅਠਾਰਾਂ ਕਰਾਮਾਤੀ ਸ਼ਕਤੀਆਂ ਅਤੇ ਨੌ ਖਜਾਨੇ ਉਸ ਦੇ ਹੱਥ ਦੀ ਤਲੀ ਉਤੇ ਹਨ।
Fareedkot Teekaਧਰਮ, ਅਰਥ, ਕਾਮ, ਮੋਖ, ਇਹ ਚਾਰੋਂ ਪਦਾਰਥ ਔਰ ਅਠਾਰਹਿ ਸਿਧੀਆਂ ਔ ਨੌ ਨਿਧੀਆਂ ਤਿਸ ਕੇ ਹਾਥ ਕੀ ਤਲੀ ਪਰ ਹੈਂ। ਭਾਵ ਸੇ ਜਿਸ ਪਰ ਪਰਸੰਨ ਹੋਤਾ ਹੈ ਤਿਸ ਕੋ ਬਖਸ ਦੇਤਾ ਹੈ, ਐਸਾ ਸਮਰਥ ਔਰ ਦ੍ਯਾਲ ਹੈ॥੧॥
Prof. Sahib Singhਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ ॥੧॥ਪਦ ਅਰਥ ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਅਸਟ ਦਸਾ = {੮+੧੦} ਅਠਾਰਾਂ। ਨਵ ਨਿਧਿ = ਕੁਬੇਰ ਦੇਵਤੇ ਦੇ ਨੌ ਖ਼ਜ਼ਾਨੇ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ ॥੧॥
SikhNet (Spanish)el Maestro del Kamadhenu, en las Manos de Quien están los Cuatro Objetos de la Vida, los Dieciocho Poderes Psíquicos y los Nueve Tesoros, (1)
ਹਰਿ ਹਰਿ ਹਰਿ; ਨ ਜਪਹਿ ਰਸਨਾ ॥
har har har; na japeh rasanaa |
Sant Singh KhalsaYou do not chant with your tongue the Name of the Lord, Har, Har, Har.
Manmohan SinghWhy utterest thou not, "God, God, God", with thy tongue?
Manmohan Singh (Punjabi)ਤੂੰ ਆਪਣੀ ਜੀਭ ਨਾਲ "ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ" ਦਾ ਉਚਾਰਨ ਕਿਉਂ ਨਹੀਂ ਕਰਦਾ?
Fareedkot Teekaਹੇ ਭਾਈ! ਤੂੰ ਹਰੀ ਕੇ ਹਰਿ ਹਰਿ ਨਾਮ ਕੋ ਵਾ ਮਨ ਤਨ ਸੇ ਰਸਨਾ ਕਰ ਕੇ ਕ੍ਯੋਂ ਨਹੀਂ ਜਪਤਾ ਹੈਂ॥
Prof. Sahib Singh(ਹੇ ਪੰਡਿਤ!) ਤੂੰ ਇਕ ਪਰਮਾਤਮਾ ਦਾ ਨਾਮ ਸਿਮਰਦਾ ਨਹੀਂ।ਪਦ ਅਰਥ ਰਸਨਾ = ਜੀਭ ਨਾਲ।
SikhNet (Spanish)De ese Señor no cantas el Nombre con tu lengua,
ਅਵਰ ਸਭ ਤਿਆਗਿ; ਬਚਨ ਰਚਨਾ ॥੧॥ ਰਹਾਉ ॥
avar sabh tiaag; bachan rachanaa |1| rahaau |
Sant Singh KhalsaAbandon your involvement in all other words. ||1||Pause||
Manmohan SinghAbandon thou, the involvement in all other words. Pause.
Manmohan Singh (Punjabi)ਤੂੰ ਹੋਰ ਸਾਰਿਆਂ ਸ਼ਬਦਾਂ ਅੰਦਰ ਲੀਨ ਹੋਣਾ ਛੱਡ ਦੇ। ਠਹਿਰਾਉ।
Fareedkot Teekaਸੰਪੂਰਨ ਬਚਨੋਂ ਕੀ ਰਚਨਾ ਕੋ ਤਿਆਗ ਕਰਕੇ, ਭਾਵ ਸੇ ਜਿਹਵਾ ਸੇ ਔਰ ਬਚਨੋਂ ਕਾ ਬੋਲਣਾ ਤਿਆਗ ਕਰ ਨਾਮ ਕੋ ਜਪ॥੧॥ ਰਹਾਉ ॥☬ਪ੍ਰਸ਼ਨ: ਤਿਸ ਵਾਹਿਗੁਰੂ ਕੇ ਨਾਮ ਕਾ ਕਯਾ ਮਹਾਤਮ ਹੈ?☬ਉੱਤਰ:
Prof. Sahib Singhਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਦੇਹ ॥੧॥ ਰਹਾਉ ॥ਪਦ ਅਰਥ ਬਚਨ ਰਚਨਾ = ਫੋਕੀਆਂ ਗੱਲਾਂ। ਤਿਆਗਿ = ਤਿਆਗ ਕੇ ॥੧॥ ਰਹਾਉ ॥
SikhNet (Spanish)y abandonándolo, tus palabras se tornan huecas. (1‑Pausa)
ਨਾਨਾ ਖਿਆਨ ਪੁਰਾਨ ਬੇਦ ਬਿਧਿ; ਚਉਤੀਸ ਅਖਰ ਮਾਂਹੀ ॥
naanaa khiaan puraan bed bidh; chautees akhar maanhee |
Sant Singh KhalsaThe various Shaastras, Puranaas, and the Vedas of Brahma, are made up of thirty-four letters.
Manmohan SinghAbandon thou, the involvement in all other words. Pause.
Manmohan Singh (Punjabi)ਅਨੇਕਾਂ ਸ਼ਾਸਤਰ, ਪੁਰਾਣ ਅਤੇ ਬ੍ਰਹਮਾ ਦੇ ਵੇਦ ਚੌਂਤੀ ਅੱਖਰਾਂ ਦੇ ਵਿਚੋਂ ਰਚੇ ਹੋਏ ਹਨ।
Fareedkot Teekaਨਨੂ ਅਖਰ ਤੋ ਯੇਹ ਅ ਈ ਊ ਰ੍ਰਿ ਲ੍ਰਿ ਏ ਐ ਓ ਹ ਯ ਵ ਰ ਲ ਞ ਮ ਙ ਣ ਨ ਝ ਭ ਘ ਢ ਧ ਜ ਬ ਗ ਡ ਦ ਖ ਫ ਛ ਠ ਥ ਚ ਟ ਤ ਕ ਪ ਆਦਕ ਹੈਂ। ਸ ਖ ਸ ਹ ਪਾਣਨੀ ਮੁਨੀ ਨੇ ਅਸ੍ਟ ਧ੍ਯਾਈ ਮੇਂ ਲਿਖੇ ਹੈਂ।☬ਸੋ ਈਹਾਂ ਰਵਿਦਾਸ ਜੀ ਨੇ ਚੌਤੀ ਕੈਸੇ ਲਿਖੇ ਹੈਂ? ਇਤਿ:☬ਉਤ੍ਰ: ਦੋ ਹਕਾਰ ਉਚਾਰਣ ਕਰੇ ਹੈਂ, ਸੋ ਪ੍ਰਯੋਗ ਸਿਧਿ ਉਨ ਕਾ ਫਲ ਹੈ। ਅਖਰੋਂ ਕੀ ਗਿਨਤੀ ਮੇਂ ਨਹੀਂ ਹੈ, ਗਿਣਤੀ ਮੇਂ ਤੋ ਏਕ ਹੀ ਹੈ ਇਤਿ। ਬਾਕੀ ਬਤਾਲੀ ਰਹੇ ਹੈ, ਤਿਨ ਕਾ ਵਿਚਾਰ ਕਰਤੇ ਹੈਂ: ਪ੍ਰਥਮ ਸ੍ਵਰੋ ਮੇਂ ਆ ਇ ਉ ਰ੍ਰਿ ਲ੍ਰਿ, ਇਨਮੇਂ ਰ੍ਰਿ ਲ੍ਰਿ ਤੋ ਏਕ ਰੂਪ ਹੈ। ਯਾਂ ਤੇ ਅ ਇ ਉ ਰ੍ਰਿ ਯਹ ਚਾਰ ਸ੍ਵਰ ਹੈਂ ਔਰ ਏ ਐ ਓ ਯਹ ਜੋ ਚਾਰ ਹੈਂ, ਸੋ ਅ ਇ ਊ ਇਨ ਕਾ ਹੀ ਸ੍ਵਰੂਪ ਹੈ। ਜੈਸੇ ਹੈ, ਸੋ ਬ੍ਯਾਕਰਣੋਂ ਮੇਂ ਲਿਖੇ ਹੈਂ, ਸੇਸ ਤੇ ਅ ਇ ਉ ਰ੍ਰਿ ਯਹ ਚਾਰ ਸ੍ਵਰ ਪ੍ਰਧਾਨੀ ਹੈਂ। ੫ ਸ੍ਵਰ ਗਏ ਬਾਕੀ ੩੭ ਰਹੇ। ਆਗੇ ਰਲ ਕੀ ਸਵਰਣਤਾ ਹੈ, ਯਾਂ ਤੇ ਏਕ ਰੂਪ ਹੀ ਹੈਂ। ਬਾਕੀ ੩੬। ਤਾਲਵੀ ਸਕਾਰ ਔਰ ਦੰਤੀ ਕੀ ਸਵਰਣਤਾ ਹੈ, ਯਾਂ ਤੇ ਏਕ ਰੂਪ ਹੈ, ਬਾਕੀ ੩੫। ਅਗੇ ਬ ਵ ਕੀ ਸਵਰਣਤਾ ਹੈ, ਯਾਂ ਤੇ ਏਕ ਰੂਪ ਹੈ ਬਾਕੀ ੩੪ ਹੀ ਰਹੇ। ਯਦ੍ਯਪਿ ਡ ਲ ਕੀ ਸਵਰਣਤਾ ਕਹੀ ਹੈ, ਯਾਂ ਤੇ ੩੩ ਹੀ ਰਹੇਂਗੇ, ਫੇਰ ਵੀ ੩੪ ਨਹੀਂ ਹੋਇਂਗੇ। ਤਥਾਪਿ ਜਿਸ ਅਵਸਥਾ ਮੇਂ ਰ ਲ ਕੀ ਸਵਰਣਤਾ ਹੋਈ, ਤਬ ਲ ਜੋ ਹੈ, ਸੋ ਰ ਰੂਪ ਭਯਾ ਤੇ ਫਿਰ ਡ ਕਿਸਕੇ ਸਾਥ ਸਵਰਣੀ ਹੋਵੈ? ਯਾਂ ਤੇ ਡ ਕੋ ਸੁਤੰਤ੍ਰ ਹੋਨੇ ਤੇ ੩੪ ਹੀ ਸੇਸ ਰਹੇ ਹੈਂ। ਯਦਪਿ ਅਨੁਸ੍ਵਾਰ
Prof. Sahib Singh(ਹੇ ਪੰਡਿਤ!) ਪੁਰਾਣਾਂ ਦੇ ਅਨੇਕ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ, ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ)।ਪਦ ਅਰਥ ਨਾਨਾ = ਕਈ ਕਿਸਮ ਦੇ। ਖਿਆਨ = ਪ੍ਰਸੰਗ {Skt. आरब्यान}। ਬੇਦ ਬਿਧਿ = ਵੇਦਾਂ ਵਿਚ ਦੱਸੀਆਂ ਧਾਰਮਿਕ ਵਿਧੀਆਂ। ਚਉਤੀਸ ਅਖਰ = {अ इ उ स = ੪, ਪੰਜ ਵਰਗ, ਕ = ਵਰਗ ਆਦਿਕ = ੨੫, य र व ल ह = ੫, ਕੁੱਲ ਜੋੜ = ੩੪। ਨੋਟ: ਅਸਲ 'ਹ੍ਰਸ੍ਵ' ਸਿਰਫ਼ ੩ ਹਨ, 'ੳ, ਅ, ੲ', ਬਾਕੀ ਦੇ ਇਹਨਾਂ ਤੋਂ ਹੀ ਬਣੇ ਹਨ ਲਗਾਂ ਮਾਤ੍ਰਾਂ ਲਾ ਕੇ}। ਚਉਤੀਸ ਅਖਰ ਮਾਂਹੀ = ੩੪ ਅੱਖਰਾਂ ਵਿਚ ਹੀ, ਨਿਰੀ ਵਾਕ ਰਚਨਾ, ਨਿਰੀਆਂ ਗੱਲਾਂ ਜੋ ਆਤਮਕ ਜੀਵਨ ਤੋਂ ਹੇਠਾਂ ਹਨ।
SikhNet (Spanish)Los libros épicos, los Puranas y los Shastras son puras palabras.
ਬਿਆਸ ਬਿਚਾਰਿ ਕਹਿਓ ਪਰਮਾਰਥੁ; ਰਾਮ ਨਾਮ ਸਰਿ ਨਾਹੀ ॥੨॥
biaas bichaar kahio paramaarath; raam naam sar naahee |2|
Sant Singh KhalsaAfter deep contemplation, Vyaas spoke of the supreme objective; there is nothing equal to the Lord's Name. ||2||
Manmohan SinghAfter good reflection Bias has stated the supreme reality, that nothing equals the Lord's Name.
Manmohan Singh (Punjabi)ਬੜੀ ਸੋਚ ਵਿਚਾਰ ਮਗਰੋਂ ਬਿਆਸ ਨੇ ਪਰਮ ਅਸਲੀਅਤ ਬਿਆਨ ਕੀਤੀ ਹੈ ਕਿ ਸੁਆਮੀ ਦੇ ਨਾਮ ਦੇ ਤੁਲ ਕੋਈ ਸ਼ੈ ਨਹੀਂ।
Fareedkot Teekaਯਾਂ ਤੇ ਚੌਂਤੀ ਅਖਰੋਂ ਮੇਂ ਹੀ ਬਿਆਸ ਜੀ ਨੇ ਨਾਨਾ ਖ੍ਯਾਨ ਇਤਿਹਾਸ ਮਹਾਭਾਰਤਾਦਿ ਔ ਪੁਰਾਣ ਔ ਵੇਦੋਂ ਨੇ ਵਿਧਾਨ ਜੋ ਕਰੇ ਹੈਂ ਕਰਮਾਦਿ ਜੋ ਸੰਪੂਰਣ ਇਨਹੀ ਮੇਂ ਕਹੇ ਹੈਂ। ਸੋ ਸੰਪੂਰਣ ਰਾਮ ਨਾਮ ਕੇ ਸੱਦ੍ਰਿਸ ਨਹੀਂ ਹੈ, ਯਹਿ ਬ੍ਯਾਸ ਜੀ ਕਾ ਸਿਧਾਂਤ ਹੈ। ਵਿਚਾਰ ਪੂਰਬਕ- ਨਨੁ: ਬ੍ਯਾਸ ਜੀ ਨੇ ਕਹਾਂ ਲਿਖਾ ਹੈ ਰਾਮ ਨਾਮ ਕਾ ਮਹਾਤਮ, ਇਸ ਅਸੰਕਾ ਕੇ ਹੋਯਾਂ ਕਹਤੇ ਹੈਂ?☬ਉਤ੍ਰ: ਬ੍ਰਹਮਾਂਡ ਪੁਰਾਣ ਕੇ ਉਤਰ ਖੰਡ ਮੇਂ, ਜੋ ਅਧ੍ਯਾਤਮ ਰਮਾਯਣ ਹੈ ਤਿਸ ਕੇ ਅਯੋਧ੍ਯਾ ਕਾਂਡ ਕੇ ਛੀਵੇਂ ਧ੍ਯਾਯ ਮੇਂ ਬਾਲਮੀਕ ਕੇ ਪ੍ਰਸੰਗ ਮੇਂ ਕਹਯਾ ਹੈ। ਤਹਾਂ ਯਹਿ ਸਲੋਕ ਹੈ-☬'ਰਾਮ ਤ੍ਵਨ੍ਨਾਮ ਮਹਿਮਾ ਵਰਣ੍ਯਤੇ ਕੇ ਨਵਾਕਥੰ ਯਤ ਪ੍ਰਭਾਵਾਦਹੰ ਰਾਮ ਬ੍ਰਹਮ ਰਖਿਤ੍ਵ ਸਪ੍ਤਵਾਨਾ॥੧॥☬ਇਤ੍ਯੁਕਤ੍ਤਾ ਰਾਮ ਤੇ ਨਾਮ ਬ੍ਯਤ੍ਯਾਸ੍ਤਾਖ੍ਯਰ ਪੂਰਬਕੰ ਏਕਾਗ੍ਰ ਮਨਸਾ ਤ੍ਰੈਵਮਰੇਤਿ ਜਪ ਸ੍ਰਬਦਾ॥੨॥'☬ਯਹਿ ਬ੍ਯਾਸ ਜੀ ਨੇ ਕਹਾ ਹੈ:
Prof. Sahib Singh(ਹੇ ਪੰਡਿਤ! ਵੇਦਾਂ ਦੇ ਖੋਜੀ) ਵਿਆਸ (ਰਿਸ਼ੀ) ਨੇ ਸੋਚ ਵਿਚਾਰ ਕੇ ਇਹੀ ਧਰਮ-ਤੱਤ ਦੱਸਿਆ ਹੈ ਕਿ (ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ। (ਫਿਰ, ਤੂੰ ਕਿਉਂ ਨਾਮ ਨਹੀਂ ਸਿਮਰਦਾ?) ॥੨॥ਪਦ ਅਰਥ ਪਰਮਾਰਥੁ = ਪਰਮ-ਅਰਥ, ਸਭ ਤੋਂ ਉੱਚੀ ਗੱਲ। ਸਰਿ = ਬਰਾਬਰ ॥੨॥
SikhNet (Spanish)Vias, el vidente, después de su meditación profunda concluyó: nada iguala al Nombre de Dios. (2)
ਸਹਜ ਸਮਾਧਿ ਉਪਾਧਿ ਰਹਤ; ਫੁਨਿ ਬਡੈ ਭਾਗਿ ਲਿਵ ਲਾਗੀ ॥
sehaj samaadh upaadh rehat; fun baddai bhaag liv laagee |
Sant Singh KhalsaVery fortunate are those who are absorbed in celestial bliss, and released from their entanglements; they are lovingly attached to the Lord.
Manmohan SinghVery fortunate are they, who remain absorbed in the trance of equipoise, embrace love for the Lord and are ultimately freed from wranglings.
Manmohan Singh (Punjabi)ਪਰਮ ਚੰਗੇ ਕਰਮਾਂ ਵਾਲੇ ਹਨ, ਉਹ ਜੋ ਅਡੋਲਤਾ ਦੀ ਤਾੜੀ ਅੰਦਰ ਲੀਨ ਰਹਿੰਦੇ ਹਨ, ਪ੍ਰਭੂ ਨਾਲ ਪਿਆਰ ਪਾਉਂਦੇ ਹਨ ਅਤੇ ਆਖਿਰਕਾਰ ਟੰਟੇ ਬਖੇੜਿਆਂ ਤੋਂ ਆਜ਼ਾਦ ਹੋ ਜਾਂਦੇ ਹਨ।
Fareedkot Teekaਜਿਨੋਂ ਕੀ ਵਡੇ ਭਾਗੋਂ ਕਰ ਤਿਸ ਨਾਮ ਕੇ ਬੀਚ ਬ੍ਰਿਤੀ ਲਾਗੀ ਹੈ, ਤਿਨ ਕੀ ਸੁਭਾਵਕ ਹੀ ਸਮਾਧੀ ਹੈ ਔ ਵਹੁ ਸਰਬ ਉਪਾਧੋਂ ਸੇ ਰਹਿਤ ਹੂਏ ਹੈਂ॥
Prof. Sahib Singhਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।ਪਦ ਅਰਥ ਸਹਜ ਸਮਾਧਿ = ਮਨ ਦਾ ਪੂਰਨ ਟਿਕਾਉ। ਸਹਜ = ਆਤਮਕ ਅਡੋਲਤਾ। ਉਪਾਧਿ = ਕਲੇਸ਼। ਫੁਨਿ = ਫਿਰ, ਮੁੜ। ਬਡੈ ਭਾਗਿ = ਵੱਡੀ ਕਿਸਮਤ ਨਾਲ।
SikhNet (Spanish)Aquéllos que por buena fortuna están entonados en el Nombre del Señor
ਕਹਿ ਰਵਿਦਾਸ. ਪ੍ਰਗਾਸੁ ਰਿਦੈ ਧਰਿ; ਜਨਮ ਮਰਨ ਭੈ ਭਾਗੀ ॥੩॥੪॥
keh ravidaas. pragaas ridai dhar; janam maran bhai bhaagee |3|4|
Sant Singh KhalsaSays Ravi Daas, enshrine the Lord's Light within your heart, and your fear of birth and death shall run away from you. ||3||4||
Manmohan SinghSays Ravi Dass, enshrine thou, the Divine Light within thy mind and the fear of birth and death shall flee from thee.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਤੂੰ ਹੀਸ਼ਵਰੀ ਨੂਰ ਨੂੰ ਆਪਣੇ ਹਿਰਦੇ ਅੰਦਰ ਟਿਕਾ ਅਤੇ ਜੰਮਣ ਤੇ ਮਰਨ ਦਾ ਡਰ ਤੇਰੇ ਕੋਲੋਂ ਦੌੜ ਜਾਵੇਗਾ।
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਤਿਨ ਪੁਰਸ਼ੋਂ ਨੇ ਰਿਦੇ ਮੇਂ ਗਿਆਨ ਰੂਪ ਪ੍ਰਕਾਸ਼ ਧਾਰਨ ਕੀਆ ਹੈ, ਇਸੀ ਤੇ ਤਿਨ ਕਾ ਜਨਮ ਮਰਨ ਕਾ ਭੈ ਦੂਰ ਹੂਆ ਹੈ ਔ ਤ੍ਰਿਸ਼ਨਾ ਭਾਜ ਗਈ। ਵਾ ਤਿਨਸੇ ਜਨਮ ਮਰਨ ਕੇ ਭੈ ਕਾ ਕਾਰਣ ਜੋ ਅਵਿਦ੍ਯਾ ਥੀ ਸੋ ਭਾਗ ਗਈ ਹੈ॥੩॥੪॥☬ਅਪਨੀ ਪ੍ਰੀਤੀ ਕੀ ਦ੍ਰਿੜਤਾ ਦ੍ਰਿਸਟਾਂਤੋਂ ਸਹਤ ਜਨਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਰਵਿਦਾਸ ਆਖਦਾ ਹੈ-ਕੋਈ ਵਿਕਾਰ ਉਸ ਵਿਚ ਨਹੀਂ ਉੱਠਦਾ, ਉਹ ਮਨੁੱਖ ਆਪਣੇ ਹਿਰਦੇ ਵਿਚ ਚਾਨਣ ਪ੍ਰਾਪਤ ਕਰਦਾ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ ॥੩॥੪॥ਪਦ ਅਰਥ ਕਹਿ = ਕਹੇ, ਆਖਦਾ ਹੈ। ਰਿਦੈ = ਹਿਰਦੇ ਵਿਚ। ਭਾਗੀ = ਦੂਰ ਹੋ ਜਾਂਦੇ ਹਨ ॥੩॥੪॥
* ਭਾਵ: ਸਭ ਪਦਾਰਥਾਂ ਦਾ ਦਾਤਾ ਪ੍ਰਭੂ ਆਪ ਹੈ। ਉਸ ਦਾ ਸਿਮਰਨ ਕਰੋ, ਕੋਈ ਭੁੱਖ ਨਹੀਂ ਰਹਿ ਜਾਇਗੀ।
SikhNet (Spanish)y sumergidos en el Trance de Paz, están iluminados en su interior, el miedo de nacer y morir desaparece para siempre. (3‑4)