ੴ

ਸਿੱਖਬਾਣੀ · SikhBani

Ang 658

Sri Guru Granth Sahib · Raag Sorath · 5 shabads, 36 lines
Translations
Shabad Bhagat Ravidas Ji Raag Sorath continued from Ang 657

ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ; ਅਬ ਕਛੁ ਮਰਮੁ ਜਨਾਇਆ ॥

raaj bhueiang prasang jaise heh; ab kachh maram janaaeaa |

Sant Singh KhalsaLike the story of the rope mistaken for a snake, the mystery has now been explained to me.
Manmohan SinghAs is the story of the rope and serpent, I have, now, has some secret explained to me.
Manmohan Singh (Punjabi)ਜਿਸ ਤਰ੍ਹਾਂ ਰੱਸੀ ਤੇ ਸੱਪ ਦੀ ਕਹਾਣੀ ਹੈ, ਹੁਣ ਮੈਨੂੰ ਕੁਝ ਕੁ ਭੇਤ ਦਰਸਾਇਆ ਗਿਆ ਹੈ।
Fareedkot Teekaਜੈਸੇ (ਰਾਜ) ਰਸੀ ਮੇਂ ਭਰਮ ਕਰ ਕੇ (ਭੁਇਅੰਗ) ਸਰਪ ਭਾਸਣੇ ਕਾ ਪ੍ਰਸੰਗ ਹੈ, ਹੇ ਹਰੀ! ਤੈਸੇ ਤੇਰੇ ਮੇਂ ਇਹੁ ਜਗਤੁ ਭ੍ਰਮਕਰ ਭਾਸਤਾ ਹੈ। ਇਸ ਬਾਤ ਕਾ ਭੇਦੁ ਅਬ ਸਤਿਗੁਰੋਂ ਨੇ ਕੁਛਕ ਮੇਰੇ ਤਾਈਂ ਜਣਾਯਾ ਹੈ। ਤਿਸ ਜਣਾਵਣੇ ਸੇ ਅਬ ਐਸੀ ਗਿਆਤ ਭਈ ਹੈ॥
Prof. Sahib Singhਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ।

ਪਦ ਅਰਥ ਰਾਜ = ਰੱਜੂ, ਰੱਸੀ। ਭੁਇਅੰਗ = ਸੱਪ। ਪ੍ਰਸੰਗ = ਵਾਰਤਾ, ਗੱਲ। ਮਰਮੁ = ਭੇਤ, ਰਾਜ਼।

SikhNet (Spanish)En la oscuridad uno confunde la cuerda con la serpiente,

ਅਨਿਕ ਕਟਕ ਜੈਸੇ. ਭੂਲਿ ਪਰੇ; ਅਬ ਕਹਤੇ. ਕਹਨੁ ਨ ਆਇਆ ॥੩॥

anik kattak jaise. bhool pare; ab kahate. kehan na aaeaa |3|

Sant Singh KhalsaLike the many bracelets, which I mistakenly thought were gold; now, I do not say what I said then. ||3||
Manmohan SinghAs I was misled to believes that several bangles were different from gold, but what I then said becomes me not to say, now.
Manmohan Singh (Punjabi)ਜਿਸ ਤਰ੍ਹਾਂ ਭੁਲੇਖਾ ਖਾ ਕੇ, ਮੈਂ ਅਨੇਕਾਂ ਕੜਿਆਂ ਨੂੰ ਸੋਨੇ ਨਾਲੋਂ ਵੱਖਰਾ ਮੰਨਦਾ ਸਾਂ, ਪਰ ਜੋ ਕੁਝ ਮੈਂ ਉਦੋਂ ਕਹਿੰਦਾ ਸੀ, ਹੁਣ ਮੈਨੂੰ ਕਹਿਣਾ ਨਹੀਂ ਬਣਦਾ।
Fareedkot Teekaਜੈਸੇ ਸ੍ਵਰਨ ਕੇ ਭੂਖਨ (ਕਟਕ) ਕੜੇ ਆਦੀ ਅਨੇਕ ਸ੍ਵਰਨ ਸੇ ਭੂਲ ਪਰੇ ਥੇ, ਭਾਵ ਤੁਝ ਆਤਮ ਸ੍ਵਰੂਪ ਸੇ ਭੂਲ ਕਰ ਅਪਨੇ ਕੌ ਦੇਹ ਰੂਪ ਮਾਨ ਰਹੇ ਥੇ। ਸੋ ਅਬ ਸਤਿਗੁਰੋਂ ਕੇ ਉਪਦੇਸ ਸੇ ਐਸੇ ਗਿਆਤ ਵਾਲੇ ਭਏ ਹੈਂ ਕਿ ਅਪਨੇ ਕੋ ਜੀਵੋਹੰ ਕਹਤੇ ਭੀ ਹੈਂ, ਤਉ ਭੀ ਵਹੁ ਕਥਨ ਨਿਸਚੇ ਮੇਂ ਨਹੀਂ ਆਯਾ ਹੈ। ਭਾਵ ਸੇ ਨਿਹਚੇ ਨਹੀਂ ਹੋਤਾ ਹੈ, ਅਬ ਐਸੇ ਦ੍ਰਿੜ ਨਿਸਚੇ ਭਯਾ ਹੈ॥੩॥
Prof. Sahib Singhਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ)। ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ) ॥੩॥

ਪਦ ਅਰਥ ਕਟਕ = ਕੜੇ। ਕਹਤੇ = ਆਖਦਿਆਂ ॥੩॥

SikhNet (Spanish)pero he despertado y aprendido un poco de este misterio, como los muchos brazaletes que pensaba que eran de oro, ahora no pienso lo de antes. (3)

ਸਰਬੇ ਏਕੁ. ਅਨੇਕੈ ਸੁਆਮੀ; ਸਭ ਘਟ ਭੋੁਗਵੈ ਸੋਈ ॥

sarabe ek. anekai suaamee; sabh ghatt bhuogavai soee |

Sant Singh KhalsaThe One Lord is pervading the many forms; He enjoys Himself in all hearts.
Manmohan SinghAmidst all, the One Lord has assumed many forms and He, is enjoying (pervading) in all the hearts.
Manmohan Singh (Punjabi)ਸਮੂਹ ਅੰਦਰ ਇਕ ਸੁਆਮੀ ਨੇ ਅਨੇਕ ਸਰੂਪ ਧਾਰਨ ਕੀਤੇ ਹੋਏ ਹਨ। ਉਹ ਸਾਹਿਬ ਸਾਰਿਆਂ ਦਿਲਾਂ ਅੰਦਰ ਅਨੰਦ ਮਾਣ ਰਿਹਾ ਹੈ।
Fareedkot Teekaਇਸ ਸੰਪੂਰਨ ਸੰਸਾਰ ਮੇਂ ਤੂੰ ਆਪ ਹੀ ਏਕ ਸ੍ਵਾਮੀ ਅਨੇਕ ਰੂਪ ਹੋ ਕਰ, ਸਰਬ ਘਟੋਂ ਮੇਂ ਸੋਈ ਤੂੰ ਭੋਗਤਾ ਰੂਪ ਹੈਂ॥
Prof. Sahib Singhਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ।

ਪਦ ਅਰਥ ਸਰਬੇ = ਸਾਰਿਆਂ ਵਿਚ। ਅਨੇਕੈ = ਅਨੇਕ-ਰੂਪ ਹੋ ਕੇ। ਭਗਵੈ = {ਨੋਟ: ਅੱਖਰ 'ਭ' ਦੇ ਨਾਲ ਦੋ ਲਗਾਂ ਹਨ (ੋ) ਤੇ (ੁ)। ਅਸਲ ਲਫ਼ਜ਼ ਹੈ 'ਭੋਗਵੈ' ਪਰ ਇਥੇ ਪੜ੍ਹਨਾ ਹੈ 'ਭੁਗਵੈ'} ਭੋਗ ਰਿਹਾ ਹੈ, ਮੌਜੂਦ ਹੈ।

SikhNet (Spanish)Aunque de formas diferentes, Dios prevalece en todos los corazones

ਕਹਿ ਰਵਿਦਾਸ. ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥੪॥੧॥

keh ravidaas. haath pai nerai; sahaje hoe su hoee |4|1|

Sant Singh KhalsaSays Ravi Daas, the Lord is nearer than our own hands and feet. Whatever will be, will be. ||4||1||
Manmohan SinghSays Ravi Dass, the Lord is nearer to us than our hands and feet. So let in happen, what may naturally happen.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਸਾਹਿਬ ਸਾਨੂੰ ਆਪਣੇ ਹੱਥਾਂ, ਪੈਰਾਂ ਨਾਲੋਂ ਭੀ ਨੇੜੇ ਹੈ। ਇਸ ਲਈ ਜਿਹੜਾ ਕੁਛ ਕੁਦਰਤੀ ਹੁੰਦਾ ਹੈ, ਹੋਣ ਦਿਓ।
Fareedkot Teekaਸ੍ਰੀ ਰਵਿਦਾਸ ਜੀ ਕਹਿਤੇ ਹੈਂ: ਜਿਨ ਕਾ ਹਾਥੁ ਪੈ ਗਿਆ, ਭਾਵ ਰਿਦੇ ਮੇਂ ਗ੍ਯਾਨ ਹੂਆ ਹੈ, ਤਿਨਾਂ ਕੋ ਤੂੰ ਸਮੀਪੀ ਭਯਾ ਹੈਂ ਵਾ ਹਾਥ ਅਰ ਪੈਰੋਂ ਸੇ ਭੀ ਨੇਰੇ ਹੈਂ, ਭਾਵ ਅਪਨਾ ਆਪ ਹੈਂ। ਜਿਨੋਂ ਨੇ ਤੁਝ ਕੋ ਆਪਨਾ ਆਪ ਰੂਪ ਜਾਣਿਆਂ ਹੈ, ਤਿਨ ਕੇ ਰਿਦੇ ਮੇਂ ਐਸੀ ਦ੍ਰਿੜ੍ਹਤਾ ਹੋਤੀ ਹੈ, ਜੋ (ਸਹਜੇ) ਸ੍ਵਭਾਵਕ ਹੋਵੈ ਸੋ ਸੋ ਹੋਵੈ, ਭਾਵ ਸੇ ਵਹੁ ਆਪ ਕੇ ਭਾਣੇ ਮੇਂ ਪ੍ਰਸੰਨ ਰਹਿਤੇ ਹੈਂ॥੪॥੧॥☬ਏਕ ਸਮੇਂ ਰਵਿਦਾਸ ਜੀ ਕਉ ਪ੍ਰਮੇਸ਼੍ਵਰ ਨੇ ਸਰਗੁਨ ਰੂਪ ਮੇਂ ਦਰਸ਼ਨ ਦੀਆ। ਤਬ ਰਵਿਦਾਸ ਚਰਨਾਂ ਤੇ ਮੱਥਾ ਟੇਕਣ ਲਾਗਾ। ਤਬ ਪ੍ਰੀਛਾ ਨਮਿਤ ਕਹਾ, 'ਮੇਰੇ ਸਾਥ ਸਪ੍ਰਸ਼ ਨਾ ਕਰੁ'। ਤਬ ਏਹੁ ਸ਼ਬਦ ਉਚਾਰਿਆ, ਅਪਨੀ ਪ੍ਰੀਤੀ ਕੀ ਦ੍ਰਿੜਤਾ ਜਨਾਵਤੇ ਸ੍ਰੀ ਅਕਾਲਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singh(ਹੁਣ ਤਾਂ) ਰਵਿਦਾਸ ਆਖਦਾ ਹੈ ਕਿ (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ ॥੪॥੧॥

ਪਦ ਅਰਥ ਪੈ = ਤੋਂ। ਸਹਜੇ = ਸੁਤੇ ਹੀ, ਉਸ ਦੀ ਰਜ਼ਾ ਵਿਚ ॥੪॥੧॥

* ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ। ਪਰ ਜੀਵ ਆਪਣੀ 'ਹਉਂ' ਦੇ ਘੇਰੇ ਵਿਚ ਰਹਿ ਕੇ ਜਗਤ ਨੂੰ ਉਸ ਤੋਂ ਵੱਖਰੀ ਹਸਤੀ ਸਮਝਦਾ ਹੈ। ਜਿਤਨਾ ਚਿਰ 'ਹਉਂ' ਹੈ, ਉਤਨਾ ਚਿਰ ਵਿਤਕਰੇ ਹਨ।

SikhNet (Spanish)y disfruta de todos los estados, dice Ravi Das, aunque Dios está a la mano, Él te encuentra a Su tiempo. (4‑1)

Open this shabad (12 lines, Angs 657-658) →

Shabad Bhagat Ravidas Ji Raag Sorath

ਜਉ ਹਮ ਬਾਂਧੇ. ਮੋਹ ਫਾਸ; ਹਮ ਪ੍ਰੇਮ ਬਧਨਿ. ਤੁਮ ਬਾਧੇ ॥

jau ham baandhe. moh faas; ham prem badhan. tum baadhe |

Sant Singh KhalsaIf I am bound by the noose of emotional attachment, then I shall bind You, Lord, with the bonds of love.
Manmohan SinghIf I am bound with the noose of worldly attachment, Thee, too, O Lord, I have bound with the bond of love.
Manmohan Singh (Punjabi)ਜੇਕਰ ਮੈਂ ਸੰਸਾਰੀ ਲਗਨਾਂ ਦੀ ਫਾਹੀ ਨਾਲ ਬੰਨ੍ਹਿਆ ਹੋਇਆ ਹਾਂ, ਤਾਂ ਮੈਨੂੰ ਭੀ, ਹੇ ਸੁਆਮੀ! ਮੈਂ ਪ੍ਰੀਤ ਦੀ ਜ਼ੰਜੀਰ ਨਾਲ ਜਕੜਿਆ ਹੋਇਆ ਹੈ।
Fareedkot Teekaਜੇਕਰ ਹਮ ਜੀਵ ਤੁਮ ਨੇ ਮੋਹਿ ਕੀ ਫਾਂਸੀ ਮੇਂ ਬਾਂਧੇ ਹੈਂ ਤੌ ਹਮ ਨੇ ਤੁਮ ਪ੍ਰੇਮ ਰੂਪੀ ਬੰਧਨ ਮੇਂ ਬਾਂਧੇ ਹੌਂ॥☬ਜੇ ਆਪ ਕਹੌ ਸੋ ਕਿਉਂ ਨਹੀਂ ਛੁਡਾਇ ਸਕਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singh(ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ।

ਪਦ ਅਰਥ ਬਾਂਧੇ = ਬੱਝੇ ਹੋਏ ਹਾਂ। ਫਾਸ = ਫਾਹੀ। ਬਧਨਿ = ਰੱਸੀ ਨਾਲ। ਤੁਮ = ਤੈਨੂੰ।

SikhNet (Spanish)Si estoy atado por Amor a Ti, oh Dios, también lo estás Tú a mí, pero ve y trata de escapar,

ਅਪਨੇ ਛੂਟਨ ਕੋ ਜਤਨੁ ਕਰਹੁ; ਹਮ ਛੂਟੇ ਤੁਮ ਆਰਾਧੇ ॥੧॥

apane chhoottan ko jatan karahu; ham chhootte tum aaraadhe |1|

Sant Singh KhalsaGo ahead and try to escape, Lord; I have escaped by worshipping and adoring You. ||1||
Manmohan SinghMake Thou effort O Lord to secure Thine release, because I have secured my release by remembering Thee.
Manmohan Singh (Punjabi)ਹੁਣ ਤੂੰ ਖਲਾਸੀ ਕਰਾਉਣ ਦਾ ਉਪਰਾਲਾ ਕਰ। ਮੈਂ ਤਾਂ ਤੇਰਾ ਸਿਮਰਨ ਕਰਨ ਦੁਆਰਾ ਛੁਟਕਾਰਾ ਪਾ ਗਿਆ ਹਾਂ।
Fareedkot Teekaਅਬ ਤੁਮ ਅਪਨੇ ਛੁਟਨੇ ਕਾ ਜਤਨ ਕਰੋ, ਭਾਵ ਹਮਾਰੇ ਪਰੇਮ ਸੇ ਨ ਛੂਟੋਗੇ ਔਰੁ ਹਮ ਤੌ ਤੁਮ ਕੌ ਅਰਾਧ ਕਰ ਮੋਹਿ ਫਾਸੀ ਸੇ ਛੁਟ ਗਏ ਹੈਂ॥੧॥
Prof. Sahib Singhਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ? ॥੧॥

ਪਦ ਅਰਥ ਕੋ = ਦਾ ॥੧॥

SikhNet (Spanish)oh Señor, yo escapé meditando en Ti y Alabándote. (1)

ਮਾਧਵੇ; ਜਾਨਤ ਹਹੁ ਜੈਸੀ ਤੈਸੀ ॥

maadhave; jaanat hahu jaisee taisee |

Sant Singh KhalsaO Lord, You know my love for You.
Manmohan SinghO Lord of wealth, as is my love for Thee, that thou knowest.
Manmohan Singh (Punjabi)ਮੇ ਮਾਇਆ ਦੇ ਪਤੀ! ਜੇਹੋ ਜੇਹੀ ਤੇਰੇ ਨਾਲ ਪ੍ਰੀਤ ਹੈ, ਉਹ ਤੂੰ ਜਾਣਦਾ ਹੀ ਹੈਂ।
Fareedkot Teekaਹੇ ਮਾਧਵ! ਜੈਸੀ ਪ੍ਰੀਤੀ ਮੇਰੀ ਆਪ ਕੇ ਬੀਚ ਹੈ, ਤੈਸੀ ਆਪ ਜਾਨਤੇ ਹੀ ਹੋ॥
Prof. Sahib Singhਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ)।

ਪਦ ਅਰਥ ਜਾਨਤ ਹਹੁ = ਤੁਸੀ ਜਾਣਦੇ ਹੋ। ਜੈਸੀ = ਜਿਹੋ ਜਿਹੀ (ਭਗਤਾਂ ਦੀ ਪ੍ਰੀਤ ਹੈ ਤੇਰੇ ਨਾਲ)।

SikhNet (Spanish)Oh Señor, Tú conoces la intensidad de mi Amor por Ti

ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥

ab kahaa karahuge aisee |1| rahaau |

Sant Singh KhalsaNow, what will You do? ||1||Pause||
Manmohan SinghSuch being my love for Thee, what shalt Thou do now with me? Pause.
Manmohan Singh (Punjabi)ਤੇਰੇ ਨਾਲ ਮੇਰੀ ਐਹੋ ਜੇਹੀ ਪ੍ਰੀਤ ਹੁੰਦਿਆਂ, ਹੁਣ ਤੂੰ ਮੇਰੇ ਨਾਲ ਕੀ ਕਰਨੂੰਗਾ? ਠਹਿਰਾਉ।
Fareedkot Teekaਅਬ ਐਸੀ ਕਿਆ ਕਰੋਗੇ ਕਿ ਅਪਨੀ ਪ੍ਰੀਤਿ ਮੇਰੇ ਸੇ ਛੁਡਾਇ ਲੇਵੌਗੇ ਅਰਥਾਤ ਨਹੀਂ ਛੁਡਾਇ ਸਕਤੇ ਹੋ॥੧॥ ਰਹਾਉ ॥☬ਜੇ ਕਹੋ ਵਹੁ ਪ੍ਰੀਤੀ ਤੁਮਾਰੀ ਕੈਸੇ ਨਹੀਂ ਛੂਟਤੀ? ਤਿਸ ਪਰ ਦ੍ਰਿਸ਼ਟਾਂਤ ਕਹਤੇ ਹੈਂ:
Prof. Sahib Singhਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ ॥੧॥ ਰਹਾਉ ॥

ਪਦ ਅਰਥ ਐਸੀ = ਅਜਿਹੀ ਪ੍ਰੀਤ ਦੇ ਹੁੰਦਿਆਂ। ਕਹਾ ਕਰਹੁਗੇ = ਕੀਹ ਕਰੇਂਗਾ? ਇਸ ਤੋਂ ਬਿਨਾ ਹੋਰ ਕੀਹ ਕਰੇਂਗਾ? (ਭਾਵ, ਤੂੰ ਜ਼ਰੂਰ ਆਪਣੇ ਭਗਤਾਂ ਨੂੰ ਮੋਹ ਤੋਂ ਬਚਾਈ ਰੱਖੇਂਗਾ) ॥੧॥ ਰਹਾਉ ॥

SikhNet (Spanish)y ahora ¿qué Puedes hacer? (1‑Pausa)

ਮੀਨੁ ਪਕਰਿ. ਫਾਂਕਿਓ ਅਰੁ ਕਾਟਿਓ; ਰਾਂਧਿ ਕੀਓ ਬਹੁ ਬਾਨੀ ॥

meen pakar. faankio ar kaattio; raandh keeo bahu baanee |

Sant Singh KhalsaA fish is caught, cut up, and cooked it in many different ways.
Manmohan SinghMan catches a fish, slices it, cuts it and cooks it in many ways.
Manmohan Singh (Punjabi)ਆਦਮੀ ਮੱਛੀ ਨੂੰ ਫੜਦਾ ਹੈ, ਇਸ ਤਰ੍ਹਾਂ ਦੀਆਂ ਫੀੜਆਂ ਕਰਦਾ ਹੈ ਇਸ ਨੂੰ ਕਟਦਾ ਹੈ ਅਤੇ ਕਈ ਤਰੀਕਿਆ ਨਾਲ ਇਸ ਨੂੰ ਰਿੰਨ੍ਹਦਾ ਹੈ।
Fareedkot Teekaਜੈਸੇ ਮੱਛ ਕੋ ਪਕੜ ਕਰ ਜੁਦੀਆਂ ਜੁਦੀਆਂ (ਫਾਂਕਿਓਂ) ਫਾਂਕਾ ਭੀ ਕਰੀਆਂ, ਪੁਨਾ ਕਾਟ ਕਰ ਛੋਟੇ ਛੋਟੇ ਟੁਕੜੇ ਭੀ ਕੀਏ ਔਰ ਤਿਸ ਕੋ ਦੇਜਕੇ ਮੇਂ (ਬਹੁ ਬਾਨੀ) ਬਹੁਤੁ ਮਸਾਲੇ ਪਾ ਕਰ ਵਾ ਬਹੁਤ ਰੰਗੋਂ ਕਰ ਕੇ ਰਿਨ੍ਹਨਾ ਭੀ ਕੀਆ॥
Prof. Sahib Singh(ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ,

ਪਦ ਅਰਥ ਮੀਨੁ = ਮੱਛੀ। ਪਕਰਿ = ਫੜ ਕੇ। ਫਾਂਕਿਓ = ਫਾੜੀ ਫਾੜੀ ਕਰ ਦਿੱਤੀ। ਰਾਂਧਿ ਕੀਓ = ਰਿੰਨ੍ਹ ਲਈ। ਬਹੁ ਬਾਨੀ = ਕਈ ਤਰੀਕਿਆਂ ਨਾਲ।

SikhNet (Spanish)Así como el pez es atrapado, cortado en pedazos y después cocinado y comido,

ਖੰਡ ਖੰਡ ਕਰਿ ਭੋਜਨੁ ਕੀਨੋ; ਤਊ. ਨ ਬਿਸਰਿਓ ਪਾਨੀ ॥੨॥

khandd khandd kar bhojan keeno; taoo. na bisario paanee |2|

Sant Singh KhalsaBit by bit, it is eaten, but still, it does not forget the water. ||2||
Manmohan SinghIt is eaten up, but by bit but still, it forgets not water.
Manmohan Singh (Punjabi)ਉਹ ਬੋਟੀ ਬੋਟੀ ਕਰ ਕੇ ਖਾਧੀ ਜਾਂਦੀ ਹੈ ਤਾਂ ਭੀ ਇਹ ਪਾਣੀ ਨੂੰ ਨਹੀਂ ਭੁੱਲਦੀ।
Fareedkot Teekaਪੁਨਾ ਮੁਖ ਮੇਂ ਤਿਸ ਕੋ (ਖੰਡ ਖੰਡ) ਚਿਥ ਚਿਥ ਕਰ ਕੇ ਭੋਜਨ ਭੀ ਕੀਆ, ਤਾਂ ਵੀ ਤਿਸ ਮੱਛ ਕੋ ਪਾਨੀ ਨਹੀਂ ਭੂਲਾ ਹੈ ਅਰਥਾਤ ਫੇਰ ਭੀ ਤਿਸ ਕੇ ਮਾਸਾਹਾਰੀ ਕੋ ਪਾਨੀ ਕੀ ਪਿਆਸ ਲਗੀ ਰਹਿਤੀ ਹੈ। ਤੈਸੇ ਹੇ ਹਰੀ! ਜਦਪਿ ਕੈਸਾ ਭੀ ਦੁਖ ਆ ਬਨੈ ਤਾਂ ਵੀ ਤੇਰੇ ਭਗਤੋਂ ਸੇ ਤੇਰੀ ਪ੍ਰੀਤ ਨਹੀਂ ਛੁਟਤੀ ਹੈ॥੨॥☬ਜੇਕਰ ਆਪ ਕਹੇ ਹਮਾਰੇ ਮੇਂ ਤੇਰੀ ਪਰੀਤੀ ਕੈਸੇ ਹੋਈ ਹੈ? ਤਿਸ ਪਰ ਕਹਤੇ ਹੈਂ:
Prof. Sahib Singhਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ) ॥੨॥

ਪਦ ਅਰਥ ਖੰਡ = ਟੋਟਾ। ਤਊ = ਤਾਂ ਭੀ ॥੨॥

SikhNet (Spanish)y aún en la mera esencia de sus moléculas añora regresar al agua, así de fuerte es mi añoranza por Ti. (2)

ਆਪਨ ਬਾਪੈ ਨਾਹੀ. ਕਿਸੀ ਕੋ; ਭਾਵਨ ਕੋ ਹਰਿ ਰਾਜਾ ॥

aapan baapai naahee. kisee ko; bhaavan ko har raajaa |

Sant Singh KhalsaThe Lord, our King, is father to no one, except those who love Him.
Manmohan SinghGod, the King, fathers no one but him who loves him.
Manmohan Singh (Punjabi)ਪਾਤਿਸ਼ਾਹ, ਪ੍ਰਮੇਸ਼ਰ ਕਿਸੇ ਦੇ ਵਿਰਸੇ ਵਿੱਚ ਆਇਆ ਹੋਇਆ ਨਹੀਂ। ਉਹ ਉਸੇ ਦਾ ਹੈ, ਜਿਹੜਾ ਉਸ ਨੂੰ ਪਿਆਰ ਕਰਦਾ ਹੈ।
Fareedkot Teekaਹੇ ਹਰੀ ਰਾਜਾ! ਤੂੰ ਕਿਸੀ ਕੇ ਅਪਨੇ ਬਾਪ ਕਾ ਪਦਾਰਥ ਤੌ ਨਹੀਂ ਹੈਂ, ਤੂ ਤੌ ਕੇਵਲ ਭਾਵਨਾ ਕਾ ਹੈਂ, ਭਾਵ ਸੇ ਜੋ ਤੇਰੇ ਮੇਂ ਭਾਵਨਾ ਕਰਤੇ ਹੈਂ ਤਿਨ ਕਾ ਹੀ ਤੂੰ ਹੈਂ॥
Prof. Sahib Singhਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ।

ਪਦ ਅਰਥ ਬਾਪੈ = ਪਿਉ ਦੀ (ਮਲਕੀਅਤ)। ਭਾਵਨ ਕੋ = ਪ੍ਰੇਮ ਦਾ (ਬੱਧਾ ਹੋਇਆ)। ਰਾਜਾ = ਜਗਤ ਦਾ ਮਾਲਕ (❀ ਨੋਟ: ਭਗਤ ਰਵਿਦਾਸ ਜੀ ਆਪਣੀ ਬਾਣੀ ਵਿਚ ਪਰਮਾਤਮਾ ਦੇ ਨਾਵਾਂ ਦੇ ਨਾਲ ਲਫ਼ਜ਼ 'ਰਾਜਾ' ਭੀ ਬਹੁਤ ਵਾਰੀ ਵਰਤਦੇ ਹਨ; ਹਰੇਕ ਕਵੀ ਦਾ ਆਪੋ ਆਪਣਾ ਸੁਭਾਵ ਹੁੰਦਾ ਹੈ ਕਿ ਕੋਈ ਖ਼ਾਸ ਲਫ਼ਜ਼ ਮੁੜ ਮੁੜ ਵਰਤਣਾ ਉਹਨਾਂ ਨੂੰ ਪਿਆਰਾ ਲੱਗਦਾ ਹੈ)।

SikhNet (Spanish)El Señor no es el Padre de nadie más que de aquéllos que están enamorados de Él.

ਮੋਹ ਪਟਲ ਸਭੁ ਜਗਤੁ ਬਿਆਪਿਓ; ਭਗਤ ਨਹੀ ਸੰਤਾਪਾ ॥੩॥

moh pattal sabh jagat biaapio; bhagat nahee santaapaa |3|

Sant Singh KhalsaThe veil of emotional attachment has been cast over the entire world, but it does not bother the Lord's devotee. ||3||
Manmohan SinghThe screen of worldly love is cast over the whole world, but it troubles not the saint.
Manmohan Singh (Punjabi)ਸੰਸਾਰੀ ਮਮਤਾ ਦਾ ਪੜਦਾ ਸਾਰੇ ਸੰਸਾਰ ਤੇ ਪਿਆ ਹੋਇਆ ਹੈ, ਪਰ ਇਹ ਸਾਧੂ ਨੂੰ ਦੁੱਖ ਨਹੀਂ ਦਿੰਦਾ।
Fareedkot Teekaਮੋਹਿ ਰੂਪੀ (ਪਟਲ) ਪੜਦਾ ਸਰਬ ਜਗਤ ਕੋ ਬਿਆਪਾ ਹੂਆ ਹੈ, ਸੋ ਮੋਹਿ ਤੇਰੇ ਭਗਤੋਂ ਕੋ ਸੰਤਾਪ ਨਹੀਂ ਦੇਤਾ ਹੈ॥੩॥
Prof. Sahib Singh(ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ ॥੩॥

ਪਦ ਅਰਥ ਪਟਲ = ਪਰਦਾ। ਬਿਆਪਿਓ = ਛਾਇਆ ਹੋਇਆ ਹੈ। ਸੰਤਾਪ = (ਮੋਹ ਦਾ) ਕਲੇਸ਼ ॥੩॥

SikhNet (Spanish)El mundo entero está encadenado por el apego; sólo el Devoto del Señor es preservado. (3)

ਕਹਿ ਰਵਿਦਾਸ. ਭਗਤਿ ਇਕ ਬਾਢੀ; ਅਬ ਇਹ ਕਾ ਸਿਉ ਕਹੀਐ ॥

keh ravidaas. bhagat ik baadtee; ab ih kaa siau kaheeai |

Sant Singh KhalsaSays Ravi Daas, my devotion to the One Lord is increasing; now, who can I tell this to?
Manmohan SinghSays Ravi Dass, my devotion to one Lord has increased; to whom should I tell this now?
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਇਕ ਪ੍ਰਭੂ ਨਾਲ ਮੇਰੀ ਸ਼ਰਧਾ-ਪ੍ਰੀਤ ਵਧੇਰੀ ਹੋ ਗਈ ਹੈ। ਇਹ ਮੈਂ ਹੁਣ ਕਿਸ ਨੂੰ ਦੱਸਾਂ?
Fareedkot Teekaਸ੍ਰੀ ਰਵਿਦਾਸ ਜੀ ਕਹਿਤੇ ਹੈਂ: ਅਬ ਹਮਾਰੇ ਰਿਦੇ ਮੇਂ ਏਕ ਤੇਰੀ ਭਗਤੀ ਐਸੀ ਵਧੀ ਹੈ, ਸੋ ਇਹ ਭਗਤੀ ਕਾ ਸੁਖ ਕਿਸ ਕੌ ਉਚਾਰ ਕਰ ਕਹੀਏ, ਭਾਵ ਬਿਅੰਤ ਸੁਖ ਹੈਂ॥
Prof. Sahib Singhਰਵਿਦਾਸ ਆਖਦਾ ਹੈ-(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ,

ਪਦ ਅਰਥ ਭਗਤਿ ਇਕ-ਇੱਕ ਪ੍ਰਭੂ ਦੀ ਭਗਤੀ। ਬਾਢੀ = ਵਧਾਈ ਹੈ, ਦ੍ਰਿੜ੍ਹ ਕੀਤੀ ਹੈ। ਅਬ...ਕਹੀਐ = ਹੁਣ ਕਿਸੇ ਨਾਲ ਇਹ ਗੱਲ ਕਰਨ ਦੀ ਲੋੜ ਹੀ ਨਹੀਂ ਰਹੀ।

SikhNet (Spanish)Dice Ravi Das, la Veneración que Te tengo crece dentro de mí, pero ¿a quién podré contar de mi Estado?

ਜਾ ਕਾਰਨਿ ਹਮ. ਤੁਮ ਆਰਾਧੇ; ਸੋ ਦੁਖੁ ਅਜਹੂ ਸਹੀਐ ॥੪॥੨॥

jaa kaaran ham. tum aaraadhe; so dukh ajahoo saheeai |4|2|

Sant Singh KhalsaThat which brought me to worship and adore You - I am still suffering that pain. ||4||2||
Manmohan SinghShall I still suffer the pain, for the removed of which I meditate on thee, O my Master?
Manmohan Singh (Punjabi)ਕੀ ਮੈਂ ਉਹ ਤਕਲੀਫ ਅਜੇ ਭੀ ਉਠਾਵਾਂਗਾ, ਜਿਸ ਤੋਂ ਖਲਾਸੀ ਪਾਉਣ ਲਈ ਮੈਂ ਤੇਰਾ ਸਿਮਰਨ ਕਰਦਾ ਹਾਂ, ਹੇ ਮੇਰੇ ਮਾਲਕ?
Fareedkot Teekaਜਿਸ ਜਨਮ ਮਰਨ ਦੁਖੋਂ ਕੀ ਨਿਬ੍ਰਿਤੀ ਵਾਸਤੇ ਹਮਨੇ ਤੁਮ ਅਰਾਧੇ ਹੋ, ਸੋ ਦੁਖ ਅਜੇ ਭੀ ਸਹਾਰੀਏਗਾ ਅਰਥਾਤ ਨਹੀਂ ਸਹਾਰੀਏਗਾ। ਭਾਵ ਸੇ ਆਪ ਕੀ ਭਗਤੀ ਕਰ ਕੇ ਹਮ ਜਨਮ ਮ੍ਰਿਤੂ ਸੇ ਰਹਿਤ ਹੂਏ ਹੈਂ॥੪॥੨॥☬ਪੁਨਾ ਜੀਵੋਂ ਕੀ ਕਲ੍ਯਾਨ ਹੇਤ ਬੇਨਤੀ ਕਰਤੇ ਹੈਂ:
Prof. Sahib Singhਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ) ॥੪॥੨॥

ਪਦ ਅਰਥ ਜਾ ਕਾਰਨਿ = ਜਿਸ (ਮੋਹ ਤੋਂ ਬਚਣ) ਦੀ ਖ਼ਾਤਰ। ਅਜਹੂ = ਹੁਣ ਤੱਕ ॥੪॥੨॥

* ਸ਼ਬਦ ਦਾ ਭਾਵ: ਮਾਇਆ ਦੇ ਮੋਹ ਦੀ ਫਾਹੀ ਨੂੰ ਤੋੜਨ ਦਾ ਇਕੋ ਇਕ ਤਰੀਕਾ ਹੈ-ਪ੍ਰਭੂ-ਚਰਨਾਂ ਵਿਚ ਪਿਆਰ।

SikhNet (Spanish)Te contemplé para deshacerme de este dolor, pero este dolor de Amor todavía lo tengo. (4‑2)

Open this shabad →

Shabad Bhagat Ravidas Ji Raag Sorath

ਦੁਲਭ ਜਨਮੁ. ਪੁੰਨ ਫਲ ਪਾਇਓ; ਬਿਰਥਾ ਜਾਤ ਅਬਿਬੇਕੈ ॥

dulabh janam. pun fal paaeo; birathaa jaat abibekai |

Sant Singh KhalsaI obtained this precious human life as a reward for my past actions, but without discriminating wisdom, it is wasted in vain.
Manmohan SinghThis precious human life, I have obtained as a reward of good actions, but without discriminating wisdom it is going in vain.
Manmohan Singh (Punjabi)ਇਹ ਨਾਯਾਬ ਮਨੁੱਖੀ-ਜੀਵਨ, ਮੈਨੂੰ ਚੰਗੇ ਕਰਮਾਂ ਦੇ ਸਿਲੇ ਵਜੋਂ ਪ੍ਰਾਪਤ ਹੋਇਆ ਹੈ, ਪਰ ਸੋਚ-ਵਿਚਾਰ ਦੇ ਬਗੈਰ ਇਹ ਵਿਅਰਥ ਜਾ ਰਿਹਾ ਹੈ।
Fareedkot Teekaਅਨੇਕ ਪੁੰਨੋਂ ਕੇ ਫਲ੍ਹ ਕਰ ਇਨ ਜੀਵੋਂ ਨੇ ਦੁਰਲਭ ਮਾਨਸ ਜਨਮੁ ਪਾਯਾ ਹੈ, ਪਰੰਤੂ ਨਾਮ ਰਸ ਕੇ (ਅਬਿਬੇਕੈ) ਵੀਚਾਰੇ ਬਿਨਾ ਵਿਅਰਥ ਹੀ ਜਾਤਾ ਹੈ॥
Prof. Sahib Singhਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, (ਪਿਛਲੇ ਕੀਤੇ) ਭਲੇ ਕੰਮਾਂ ਦੇ ਫਲ ਵਜੋਂ ਅਸਾਨੂੰ ਮਿਲ ਗਿਆ, ਪਰ ਅਸਾਡੇ ਅੰਞਾਣਪੁਣੇ ਵਿਚ ਇਹ ਵਿਅਰਥ ਹੀ ਜਾ ਰਿਹਾ ਹੈ।

ਪਦ ਅਰਥ ਦੁਲਭ = ਦੁਰ-ਲੱਭ, ਜਿਸ ਦਾ ਮਿਲਣਾ ਬਹੁਤ ਹੀ ਔਖਾ ਹੈ। ਪੁੰਨ = ਭਲੇ ਕੰਮ। ਜਾਤ = ਜਾ ਰਿਹਾ ਹੈ। ਅਬਿਬੇਕੈ = ਵਿਚਾਰ-ਹੀਣਤਾ ਦੇ ਕਾਰਨ, ਅੰਞਾਣ-ਪੁਣੇ ਵਿਚ।

SikhNet (Spanish)Por un virtuoso pasado, tomé el nacimiento humano, pero sin Sabiduría, se va a desperdiciar.

ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ; ਬਿਨੁ ਹਰਿ ਭਗਤਿ. ਕਹਹੁ ਕਿਹ ਲੇਖੈ ॥੧॥

raaje indr samasar grih aasan; bin har bhagat. kahahu kih lekhai |1|

Sant Singh KhalsaTell me, without devotional worship of the Lord, of what use are mansions and thrones like those of King Indra? ||1||
Manmohan SinghSay, of what account are the mansion throne like those of king Indra without the Lord's devotional service?
Manmohan Singh (Punjabi)ਦਸ, ਪਾਤਿਸ਼ਾਹਾਂ, ਇੰਦ੍ਰ ਤੁਲ ਘਰ ਤੇ ਤਖਤ ਸਾਹਿਬ ਦੀ ਪ੍ਰੇਮ-ਮਈ, ਦੇ ਬਾਝੋਂ ਕਿਹੜੀ ਗਿਣਤੀ ਵਿੱਚ ਹਨ?
Fareedkot Teekaਜੇਕਰ ਦੇਵਤਿਓਂ ਕੇ ਰਾਜੇ ਇੰਦ੍ਰ ਵਤ ਗ੍ਰਹ ਅਸਥਾਨ ਭੀ ਹੋਵੈ ਔਰ ਗਲੀਚੇ ਆਦੀ ਬੈਠਨੇ ਵਾਸਤੇ ਆਸਨ ਹੋਵੈ, ਤਾਂ ਵੀ ਹੇ ਹਰੀ! ਤੇਰੀ ਭਗਤੀ ਸੇ ਬਿਨਾ ਕਹੋ ਤੌ ਕਿਸ ਹਿਸਾਬ ਵਾ ਅਰਥ ਮੇਂ ਆਵੈਂਗੇ ਅਰਥਾਤ ਨਿਸਫਲ ਹੈਂ॥੧॥
Prof. Sahib Singh(ਅਸਾਂ ਕਦੇ ਸੋਚਿਆ ਹੀ ਨਹੀਂ ਕਿ) ਜੇ ਪ੍ਰਭੂ ਦੀ ਬੰਦਗੀ ਤੋਂ ਵਾਂਜੇ ਰਹੇ ਤਾਂ (ਦੇਵਤਿਆਂ ਦੇ) ਰਾਜੇ ਇੰਦਰ ਦੇ ਸੁਰਗ ਵਰਗੇ ਭੀ ਮਹਿਲ ਮਾੜੀਆਂ ਕਿਸੇ ਕੰਮ ਨਹੀਂ ਹਨ ॥੧॥

ਪਦ ਅਰਥ ਸਮਸਰਿ = ਵਰਗੇ, ਦੇ ਬਰਾਬਰ। ਕਿਹ ਲੇਖੈ = ਕਿਸ ਕੰਮ ਆਏ? ਕਿਸੇ ਅਰਥ ਨਹੀਂ ॥੧॥

SikhNet (Spanish)Aún si uno tiene el trono de Indra, sin Devoción al Señor, no sirve de nada. (1)

ਨ ਬੀਚਾਰਿਓ; ਰਾਜਾ ਰਾਮ ਕੋ ਰਸੁ ॥

n beechaario; raajaa raam ko ras |

Sant Singh KhalsaYou have not considered the sublime essence of the Name of the Lord, our King;
Manmohan SinghThou hast not thought of the relish of the King Lord's Name,
Manmohan Singh (Punjabi)ਤੂੰ ਪਾਤਿਸ਼ਾਹ ਪ੍ਰਮੇਸ਼ਰ ਦੇ ਨਾਮ ਦੇ ਸੁਆਦ ਵਲ ਧਿਆਨ ਨਹੀਂ ਦਿੱਤਾ,
Fareedkot Teekaਹੇ ਰਾਜਾ ਰਾਮ! ਇਨ ਜੀਵੋਂ ਨੇ ਆਪ ਕੇ ਨਾਮ ਰਸ ਕੌ ਵੀਚਾਰਾ ਨਹੀਂ ਹੈ॥
Prof. Sahib Singh(ਅਸਾਂ ਮਾਇਆ-ਧਾਰੀ ਜੀਵਾਂ ਨੇ) ਜਗਤ-ਪ੍ਰਭੂ ਪਰਮਾਤਮਾ ਦੇ ਨਾਮ ਦੇ ਉਸ ਆਨੰਦ ਨੂੰ ਨਹੀਂ ਕਦੇ ਵਿਚਾਰਿਆ,

ਪਦ ਅਰਥ ਰਾਜਾ = ਜਗਤ ਦਾ ਮਾਲਕ। ਰਸੁ = (ਮਿਲਾਪ ਦਾ) ਆਨੰਦ।

SikhNet (Spanish)No he meditado en la Esencia del Señor, habitando en ella,

ਜਿਹ ਰਸ; ਅਨ ਰਸ ਬੀਸਰਿ ਜਾਹੀ ॥੧॥ ਰਹਾਉ ॥

jih ras; an ras beesar jaahee |1| rahaau |

Sant Singh Khalsathis sublime essence shall cause you to forget all other essences. ||1||Pause||
Manmohan Singha relish, in which all other relishes are forgotten. Pause.
Manmohan Singh (Punjabi)ਜਿਸ ਸੁਆਦ ਅੰਦਰ ਹੋਰ ਸਾਰੇ ਸੁਆਦ ਭੁੱਲ ਜਾਂਦੇ ਹਨ। ਠਹਿਰਾਉ।
Fareedkot Teekaਜਿਸ ਆਪ ਕੇ ਨਾਮ ਰਸ ਕੋ ਪ੍ਰਾਪਤਿ ਭਏ ਸੇ ਔਰ ਵਿਸੇ ਰਸ ਸਭੀ ਭੂਲ ਜਾਤੇ ਹੈਂ॥੧॥ ਰਹਾਉ ॥
Prof. Sahib Singhਜਿਸ ਆਨੰਦ ਦੀ ਬਰਕਤਿ ਨਾਲ (ਮਾਇਆ ਦੇ) ਹੋਰ ਸਾਰੇ ਚਸਕੇ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਜਿਹ ਰਸ = ਜਿਸ ਰਸ ਦੀ ਬਰਕਤ ਨਾਲ। ਅਨ ਰਸ = ਹੋਰ ਚਸਕੇ ॥੧॥ ਰਹਾਉ ॥

SikhNet (Spanish)uno acaba por abandonar todos los demás sabores. (1‑Pausa)

ਜਾਨਿ. ਅਜਾਨ ਭਏ ਹਮ ਬਾਵਰ; ਸੋਚ ਅਸੋਚ ਦਿਵਸ ਜਾਹੀ ॥

jaan. ajaan bhe ham baavar; soch asoch divas jaahee |

Sant Singh KhalsaWe do not know what we need to know, and we have become insane. We do not consider what we should consider; our days are passing away.
Manmohan SinghWe have become mad, we know not what we ought to know, and consider not what we out to consider. Like this our days are passing away.
Manmohan Singh (Punjabi)ਅਸੀਂ ਝੱਲੇ ਹੋਏ ਗਏ ਹਾਂ, ਅਸੀਂ ਉਸ ਨੂੰ ਨਹੀਂ ਜਾਣਦੇ ਜਿਹੜਾ ਸਾਨੂੰ ਜਾਨਣ-ਯੋਗ ਹੈ ਅਤੇ ਉਸ ਨੂੰ ਨਹੀਂ ਵਿਚਰਦੇ ਜੋ ਵਿਚਾਰਨਾ ਚਾਹੀਦਾ ਹੈ। ਇਸ ਤਰ੍ਹਾਂ ਸਾਡੇ ਦਿਨ ਬੀਤਦੇ ਜਾ ਰਹੇ ਹਨ।
Fareedkot Teekaਹਮ ਜੀਵ ਬਾਵਰੇ ਜਾਣ ਕੇ ਅਜਾਣ ਹੋ ਰਹੇ ਹੈਂ, ਇਸੀ ਤੇ ਇਨ ਕੇ ਸੰਪੂਰਨ ਦਿਨ (ਸੋਚ ਅਸੋਚ), ਭਾਵ ਹਰਖ ਸੋਗ ਮੇਂ ਵਾ ਵਿਚਾਰੇ ਬੇਵਿਚਾਰ ਮੇਂ ਹੀ ਜਾਤੇ ਹੈਂ॥
Prof. Sahib Singh(ਹੇ ਪ੍ਰਭੂ!) ਜਾਣਦੇ ਬੁੱਝਦੇ ਹੋਏ ਭੀ ਅਸੀਂ ਕਮਲੇ ਤੇ ਮੂਰਖ ਬਣੇ ਹੋਏ ਹਾਂ, ਅਸਾਡੀ ਉਮਰ ਦੇ ਦਿਹਾੜੇ (ਮਾਇਆ ਦੀਆਂ ਹੀ) ਚੰਗੀਆਂ ਮੰਦੀਆਂ ਵਿਚਾਰਾਂ ਵਿਚ ਗੁਜ਼ਰ ਰਹੇ ਹਨ।

ਪਦ ਅਰਥ ਜਾਨਿ = ਜਾਣ ਬੁੱਝ ਕੇ, ਜਾਣਦੇ ਬੁੱਝਦੇ ਹੋਏ। ਅਜਾਨ = ਅੰਞਾਣ। ਬਾਵਰ = ਪਾਗਲ। ਸੋਚ ਅਸੋਚ = ਚੰਗੀਆਂ ਮੰਦੀਆਂ ਸੋਚਾਂ। ਦਿਵਸ = ਉਮਰ ਦੇ ਦਿਨ। ਜਾਹੀ = ਗੁਜ਼ਰ ਰਹੇ ਹਨ।

SikhNet (Spanish)La Sabiduría se me ha escapado, y mis días pasan en la incertidumbre y en la ignorancia.

ਇੰਦ੍ਰੀ ਸਬਲ ਨਿਬਲ; ਬਿਬੇਕ ਬੁਧਿ. ਪਰਮਾਰਥ ਪਰਵੇਸ ਨਹੀ ॥੨॥

eindree sabal nibal; bibek budh. paramaarath paraves nahee |2|

Sant Singh KhalsaOur passions are strong, and our discriminating intellect is weak; we have no access to the supreme objective. ||2||
Manmohan SinghOur evil passion are strong, discriminating sense is weak and to the supreme object, we have no access.
Manmohan Singh (Punjabi)ਸਾਡੇ ਵਿਸ਼ੇ ਵੇਗ ਬਲਵਾਨ ਹਨ ਅਤੇ ਸਾਡੀ ਵਿਚਾਰ ਸਮਝ ਕਮਜ਼ੋਰ ਹੈ। ਸ੍ਰੇਸ਼ਟ ਮਨੋਰਥ ਤਾਂਈਂ ਸਾਡੀ ਪਹੁੰਚ ਨਹੀਂ।
Fareedkot Teekaਇੰਦ੍ਰੀਆਂ ਸਹਤ ਬਲ ਕੇ ਹੋ ਰਹੀਆਂ ਹੈਂ ਔਰ ਬਿਬੇਕ ਕੀ ਬੁਧੀ ਨਿਰਬਲ ਹੋ ਰਹੀ ਹੈ, ਇਸੀ ਤੇ ਇਨ ਕੀ ਬੁਧੀ ਪ੍ਰਮਾਰਥ ਮੇਂ ਪ੍ਰਵੇਸ਼ ਨਹੀਂ ਕਰ ਸਕਤੀ ਹੈ॥੨॥
Prof. Sahib Singhਅਸਾਡੀ ਕਾਮ-ਵਾਸ਼ਨਾ ਵਧ ਰਹੀ ਹੈ, ਵਿਚਾਰ-ਸ਼ਕਤੀ ਘਟ ਰਹੀ ਹੈ, ਇਸ ਗੱਲ ਦੀ ਅਸਾਨੂੰ ਕਦੇ ਸੋਚ ਹੀ ਨਹੀਂ ਫੁਰੀ ਕਿ ਅਸਾਡੀ ਸਭ ਤੋਂ ਵੱਡੀ ਲੋੜ ਕੀਹ ਹੈ ॥੨॥

ਪਦ ਅਰਥ ਇੰਦ੍ਰੀ = ਕਾਮ-ਵਾਸ਼ਨਾ। ਸਬਲ = ਸ-ਬਲ, ਬਲਵਾਨ। ਨਿਬਲ = ਨਿਰਬਲ, ਕਮਜ਼ੋਰ। ਬਿਬੇਕ ਬੁਧਿ = ਪਰਖਣ ਦੀ ਅਕਲ। ਪਰਮਾਰਥ = ਪਰਮ-ਅਰਥ, ਸਭ ਤੋਂ ਵੱਡੀ ਲੋੜ। ਪਰਵੇਸ = ਦਖ਼ਲ ॥੨॥

SikhNet (Spanish)Controlado por los deseos de los sentidos, encuentro débil mi poder de discriminar, y no puedo penetrar en Dios. (2)

ਕਹੀਅਤ ਆਨ. ਅਚਰੀਅਤ ਅਨ ਕਛੁ; ਸਮਝ ਨ ਪਰੈ. ਅਪਰ ਮਾਇਆ ॥

kaheeat aan. achareeat an kachh; samajh na parai. apar maaeaa |

Sant Singh KhalsaWe say one thing, and do something else; entangled in endless Maya, we do not understand anything.
Manmohan SinghWe say one thing and do quite another and deluded by infinite worldly attachments, we obtain not true understanding.
Manmohan Singh (Punjabi)ਅਸੀਂ ਕਹਿੰਦੇ ਕੁੱਝ ਹਾਂ ਅਤੇ ਕਮਾਉਂਦੇ ਬਿਲਕੁਲ ਹੋਰ ਹੀ ਹਾਂ। ਅਨੰਤ ਸੰਸਾਰੀ ਲਗਨਾਂ ਦੇ ਬਹਿਕਾਇਆਂ ਹੋਇਆਂ ਨੂੰ ਸਾਨੂੰ ਕੋਈ ਸੂਝ ਬੂਝ ਨਹੀਂ ਪੈਂਦੀ।
Fareedkot Teekaਤਿਸੀ ਤੇ ਕਹੀਤਾ ਕੁਛ ਔਰ ਹੈ ਪੁਨਾ (ਅਚਰੀਅਤ) ਕਰੀਤਾ ਕੁਛ ਔਰ ਹੈ, ਭਾਵ ਸੇ ਜੈਸੀ ਕਥਨੀ ਹੈ ਤੈਸੀ ਰਹਣੀ ਨਹੀਂ ਹੈ। ਤਿਸ ਕਰ ਕੇ ਅਪਨੇ ਸਰੂਪ ਕੀ ਇਨ ਕੋ ਸਮਝ ਨਹੀਂ ਹੋਤੀ, ਕਿਉਂਕਿ (ਅਪਰ) ਅਪਾਰ ਮਾਯਾ ਹੈ॥
Prof. Sahib Singhਅਸੀਂ ਆਖਦੇ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ, ਮਾਇਆ ਇਤਨੀ ਬਲਵਾਨ ਹੋ ਰਹੀ ਹੈ ਕਿ ਅਸਾਨੂੰ (ਆਪਣੀ ਮੂਰਖਤਾ ਦੀ) ਸਮਝ ਹੀ ਨਹੀਂ ਪੈਂਦੀ।

ਪਦ ਅਰਥ ਆਨ = ਕੁੱਝ ਹੋਰ। ਅਚਰੀਅਤ = ਕਮਾਈਦਾ ਹੈ। ਅਨ ਕਛੁ = ਕੁਝ ਹੋਰ। ਅਪਰ = ਅਪਾਰ, ਬਲੀ।

SikhNet (Spanish)Digo una cosa y hago otra; sin saber nada, estoy siendo engañado por la infinita Maya.

ਕਹਿ ਰਵਿਦਾਸ. ਉਦਾਸ ਦਾਸ ਮਤਿ; ਪਰਹਰਿ ਕੋਪੁ. ਕਰਹੁ ਜੀਅ ਦਇਆ ॥੩॥੩॥

keh ravidaas. udaas daas mat; parahar kop. karahu jeea deaa |3|3|

Sant Singh KhalsaSays Ravi Daas, Your slave, O Lord, I am disillusioned and detached; please, spare me Your anger, and have mercy on my soul. ||3||3||
Manmohan SinghSays Ravi Dass, Thy slave, O Lord, I am sad at heart. Banishing Thine anger, take pity on my soul.
Manmohan Singh (Punjabi)ਤੇਰਾ ਗੋਲਾ! ਹੇ ਸੁਆਮੀ! ਰਵਿਦਾਸ ਆਖਦਾ ਹੈ, ਮੈਂ ਦਿਲੋਂ ਗਮਗੀਨ ਹਾਂ। ਤੂੰ ਆਪਣਾ ਗੁੱਸਾ ਮੇਰੇ ਉਤੋਂ ਹਟਾ ਲੈ ਤੇ ਮੇਰੀ ਜਿੰਦੜੀ ਤੇ ਤਰਸ ਕਰ।
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ ਪਰਮੇਸ੍ਵਰ! ਇਨ ਜੀਵੋਂ ਕੀ ਗਤੀ ਦੇਖ ਕਰ ਮੈਂ ਦਾਸ ਕੀ ਬੁਧੀ ਉਦਾਸ ਹੋ ਰਹੀ ਹੈ। ਤਾਂ ਤੇ ਹੇ ਸ੍ਵਾਮੀ! ਕੋਪ ਕੋ ਤਿਆਗ ਕਰ ਇਨ ਜੀਵੋਂ ਪਰ ਦਯਾ ਕਰੀਏ॥੩॥੩॥☬ਸਰਬ ਪਦਾਰਥ ਵਾਹਿਗੁਰੂ ਕੇ ਅਧੀਨ ਦਿਖਾਵਤੇ ਹੂਏ ਰਾਮ ਨਾਮ ਕਾ ਉਪਦੇਸ਼ ਕਰਤੇ ਹੈਂ:
Prof. Sahib Singh(ਹੇ ਪ੍ਰਭੂ!) ਤੇਰਾ ਦਾਸ ਰਵਿਦਾਸ ਆਖਦਾ ਹੈ-ਮੈਂ ਹੁਣ ਇਸ (ਮੂਰਖ-ਪੁਣੇ) ਤੋਂ ਉਪਰਾਮ ਹੋ ਗਿਆ ਹਾਂ, (ਮੇਰੇ ਅੰਞਾਣਪੁਣੇ ਤੇ) ਗੁੱਸਾ ਨਾਹ ਕਰਨਾ ਤੇ ਮੇਰੀ ਆਤਮਾ ਉਤੇ ਮਿਹਰ ਕਰਨੀ ॥੩॥੩॥

ਪਦ ਅਰਥ ਉਦਾਸ = ਉਪਰਾਮ, ਆਸਾਂ ਤੋਂ ਬਚਿਆ ਹੋਇਆ। ਪਰਹਰਿ = ਛੱਡ ਕੇ, ਦੂਰ ਕਰ ਕੇ। ਕੋਪੁ = ਗੁੱਸਾ। ਜੀਅ = ਜਿੰਦ ਉਤੇ ॥੩॥੩॥

* ਭਾਵ: ਮਾਇਆ ਦਾ ਮੋਹ ਮਨੁੱਖ ਨੂੰ ਅਸਲ ਨਿਸ਼ਾਨੇ ਤੋਂ ਡੇਗ ਦੇਂਦਾ ਹੈ।

SikhNet (Spanish)Dice Ravi Das, esto mantiene mi corazón triste, oh Dios, pero no Te enojes conmigo, ten Compasión de mí. (3‑3)

Open this shabad →

Shabad Bhagat Ravidas Ji Raag Sorath

ਸੁਖ ਸਾਗਰੁ ਸੁਰਤਰ ਚਿੰਤਾਮਨਿ; ਕਾਮਧੇਨੁ ਬਸਿ ਜਾ ਕੇ ॥

sukh saagar suratar chintaaman; kaamadhen bas jaa ke |

Sant Singh KhalsaHe is the ocean of peace; the miraculous tree of life, the wish-fulfilling jewel, and the Kaamadhayna, the cow which fulfills all desires, all are in His power.
Manmohan SinghThe ocean of peace is the Lord, in whose power are the miraculous tree, the wish-fulfilling gem and the elysian cow.
Manmohan Singh (Punjabi)ਆਰਾਮ ਚੈਨ ਦਾ ਸਮੁੰਦਰ ਹੈ, ਸੁਆਮੀ, ਜਿਸ ਦੇ ਇਖਤਿਆਰ ਵਿੱਚ ਹਨ ਕਲਪ-ਬਿਰਛ, ਇਛਾਪੂਰਕ ਰਤਨ ਅਤੇ ਸਵਰਗੀ-ਗਊ।
Fareedkot Teekaਹੇ ਭਾਈ! ਸੁਖੋਂ ਕਾ ਸਮੁੰਦਰ ਜੋ (ਸੁਰਤਰ) ਕਲਪ ਬ੍ਰਿਛ ਹੈ ਔਰ ਚਿੰਤਾ ਮਣੀ ਔ ਕਾਮਧੇਨ ਆਦੀ ਸੰਪੂਰਨ ਪਦਾਰਥ ਜਿਸ ਕੇ ਅਧੀਨ ਹੈਂ॥
Prof. Sahib Singh(ਹੇ ਪੰਡਿਤ!) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜੇ ਰੁੱਖ, ਚਿੰਤਾਮਣਿ ਤੇ ਕਾਮਧੇਨ ਹਨ,

ਪਦ ਅਰਥ ਸੁਰਤਰ = ਸੁਰਗ ਦੇ ਰੁੱਖ (ਇਹ ਗਿਣਤੀ ਵਿਚ ਪੰਜ ਹਨ: ਮੰਦਾਰ, ਪਾਰਿਜਾਤਿ, ਸੰਤਾਨ, ਕਲਪ ਰੁੱਖ, ਹਰਿਚੰਦਨ)। (पंचैते देवतरवो मंदारः पारिजातकः। संतानः कल्पवृक्षश्च पुंसि वा हरिचंदनम्।) ਚਿੰਤਾਮਨਿ = ਉਹ ਮਣੀ ਜਿਸ ਪਾਸੋਂ ਮਨ ਦੀ ਹਰੇਕ ਚਿਤਵਨੀ ਪੂਰੀ ਹੋ ਜਾਂਦੀ ਮੰਨੀ ਜਾਂਦੀ ਹੈ। ਕਾਮਧੇਨੁ = {ਕਾਮ = ਵਾਸ਼ਨਾ। ਧੇਨੁ = ਗਾਂ} ਹਰੇਕ ਵਾਸ਼ਨਾ ਪੂਰੀ ਕਰਨ ਵਾਲੀ ਗਾਂ (ਸੁਰਗ ਵਿਚ ਰਹਿੰਦੀ ਮੰਨੀ ਜਾਂਦੀ ਹੈ)। ਬਸਿ = ਵੱਸ ਵਿਚ। ਜਾ ਕੇ = ਜਿਸ ਪਰਮਾਤਮਾ ਦੇ।

SikhNet (Spanish)Quien es el Océano de Paz, el Árbol que da todas las frutas, la Joya que confiere todos los deseos,

ਚਾਰਿ ਪਦਾਰਥ ਅਸਟ ਦਸਾ ਸਿਧਿ; ਨਵ ਨਿਧਿ ਕਰ ਤਲ ਤਾ ਕੇ ॥੧॥

chaar padaarath asatt dasaa sidh; nav nidh kar tal taa ke |1|

Sant Singh KhalsaThe four great blessings, the eighteen supernatural spiritual powers of the Siddhas, and the nine treasures, are all in the palm of His hand. ||1||
Manmohan SinghThe four cardinal boons, eighteen super-natural powers and nine treasures are on the palm of His hand.
Manmohan Singh (Punjabi)ਚਾਰ ਸ੍ਰੇਸ਼ਟ ਦਾਤਾਂ, ਅਠਾਰਾਂ ਕਰਾਮਾਤੀ ਸ਼ਕਤੀਆਂ ਅਤੇ ਨੌ ਖਜਾਨੇ ਉਸ ਦੇ ਹੱਥ ਦੀ ਤਲੀ ਉਤੇ ਹਨ।
Fareedkot Teekaਧਰਮ, ਅਰਥ, ਕਾਮ, ਮੋਖ, ਇਹ ਚਾਰੋਂ ਪਦਾਰਥ ਔਰ ਅਠਾਰਹਿ ਸਿਧੀਆਂ ਔ ਨੌ ਨਿਧੀਆਂ ਤਿਸ ਕੇ ਹਾਥ ਕੀ ਤਲੀ ਪਰ ਹੈਂ। ਭਾਵ ਸੇ ਜਿਸ ਪਰ ਪਰਸੰਨ ਹੋਤਾ ਹੈ ਤਿਸ ਕੋ ਬਖਸ ਦੇਤਾ ਹੈ, ਐਸਾ ਸਮਰਥ ਔਰ ਦ੍ਯਾਲ ਹੈ॥੧॥
Prof. Sahib Singhਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ ॥੧॥

ਪਦ ਅਰਥ ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਅਸਟ ਦਸਾ = {੮+੧੦} ਅਠਾਰਾਂ। ਨਵ ਨਿਧਿ = ਕੁਬੇਰ ਦੇਵਤੇ ਦੇ ਨੌ ਖ਼ਜ਼ਾਨੇ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ ॥੧॥

SikhNet (Spanish)el Maestro del Kamadhenu, en las Manos de Quien están los Cuatro Objetos de la Vida, los Dieciocho Poderes Psíquicos y los Nueve Tesoros, (1)

ਹਰਿ ਹਰਿ ਹਰਿ; ਨ ਜਪਹਿ ਰਸਨਾ ॥

har har har; na japeh rasanaa |

Sant Singh KhalsaYou do not chant with your tongue the Name of the Lord, Har, Har, Har.
Manmohan SinghWhy utterest thou not, "God, God, God", with thy tongue?
Manmohan Singh (Punjabi)ਤੂੰ ਆਪਣੀ ਜੀਭ ਨਾਲ "ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ" ਦਾ ਉਚਾਰਨ ਕਿਉਂ ਨਹੀਂ ਕਰਦਾ?
Fareedkot Teekaਹੇ ਭਾਈ! ਤੂੰ ਹਰੀ ਕੇ ਹਰਿ ਹਰਿ ਨਾਮ ਕੋ ਵਾ ਮਨ ਤਨ ਸੇ ਰਸਨਾ ਕਰ ਕੇ ਕ੍ਯੋਂ ਨਹੀਂ ਜਪਤਾ ਹੈਂ॥
Prof. Sahib Singh(ਹੇ ਪੰਡਿਤ!) ਤੂੰ ਇਕ ਪਰਮਾਤਮਾ ਦਾ ਨਾਮ ਸਿਮਰਦਾ ਨਹੀਂ।

ਪਦ ਅਰਥ ਰਸਨਾ = ਜੀਭ ਨਾਲ।

SikhNet (Spanish)De ese Señor no cantas el Nombre con tu lengua,

ਅਵਰ ਸਭ ਤਿਆਗਿ; ਬਚਨ ਰਚਨਾ ॥੧॥ ਰਹਾਉ ॥

avar sabh tiaag; bachan rachanaa |1| rahaau |

Sant Singh KhalsaAbandon your involvement in all other words. ||1||Pause||
Manmohan SinghAbandon thou, the involvement in all other words. Pause.
Manmohan Singh (Punjabi)ਤੂੰ ਹੋਰ ਸਾਰਿਆਂ ਸ਼ਬਦਾਂ ਅੰਦਰ ਲੀਨ ਹੋਣਾ ਛੱਡ ਦੇ। ਠਹਿਰਾਉ।
Fareedkot Teekaਸੰਪੂਰਨ ਬਚਨੋਂ ਕੀ ਰਚਨਾ ਕੋ ਤਿਆਗ ਕਰਕੇ, ਭਾਵ ਸੇ ਜਿਹਵਾ ਸੇ ਔਰ ਬਚਨੋਂ ਕਾ ਬੋਲਣਾ ਤਿਆਗ ਕਰ ਨਾਮ ਕੋ ਜਪ॥੧॥ ਰਹਾਉ ॥☬ਪ੍ਰਸ਼ਨ: ਤਿਸ ਵਾਹਿਗੁਰੂ ਕੇ ਨਾਮ ਕਾ ਕਯਾ ਮਹਾਤਮ ਹੈ?☬ਉੱਤਰ:
Prof. Sahib Singhਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਦੇਹ ॥੧॥ ਰਹਾਉ ॥

ਪਦ ਅਰਥ ਬਚਨ ਰਚਨਾ = ਫੋਕੀਆਂ ਗੱਲਾਂ। ਤਿਆਗਿ = ਤਿਆਗ ਕੇ ॥੧॥ ਰਹਾਉ ॥

SikhNet (Spanish)y abandonándolo, tus palabras se tornan huecas. (1‑Pausa)

ਨਾਨਾ ਖਿਆਨ ਪੁਰਾਨ ਬੇਦ ਬਿਧਿ; ਚਉਤੀਸ ਅਖਰ ਮਾਂਹੀ ॥

naanaa khiaan puraan bed bidh; chautees akhar maanhee |

Sant Singh KhalsaThe various Shaastras, Puranaas, and the Vedas of Brahma, are made up of thirty-four letters.
Manmohan SinghAbandon thou, the involvement in all other words. Pause.
Manmohan Singh (Punjabi)ਅਨੇਕਾਂ ਸ਼ਾਸਤਰ, ਪੁਰਾਣ ਅਤੇ ਬ੍ਰਹਮਾ ਦੇ ਵੇਦ ਚੌਂਤੀ ਅੱਖਰਾਂ ਦੇ ਵਿਚੋਂ ਰਚੇ ਹੋਏ ਹਨ।
Fareedkot Teekaਨਨੂ ਅਖਰ ਤੋ ਯੇਹ ਅ ਈ ਊ ਰ੍ਰਿ ਲ੍ਰਿ ਏ ਐ ਓ ਹ ਯ ਵ ਰ ਲ ਞ ਮ ਙ ਣ ਨ ਝ ਭ ਘ ਢ ਧ ਜ ਬ ਗ ਡ ਦ ਖ ਫ ਛ ਠ ਥ ਚ ਟ ਤ ਕ ਪ ਆਦਕ ਹੈਂ। ਸ ਖ ਸ ਹ ਪਾਣਨੀ ਮੁਨੀ ਨੇ ਅਸ੍ਟ ਧ੍ਯਾਈ ਮੇਂ ਲਿਖੇ ਹੈਂ।☬ਸੋ ਈਹਾਂ ਰਵਿਦਾਸ ਜੀ ਨੇ ਚੌਤੀ ਕੈਸੇ ਲਿਖੇ ਹੈਂ? ਇਤਿ:☬ਉਤ੍ਰ: ਦੋ ਹਕਾਰ ਉਚਾਰਣ ਕਰੇ ਹੈਂ, ਸੋ ਪ੍ਰਯੋਗ ਸਿਧਿ ਉਨ ਕਾ ਫਲ ਹੈ। ਅਖਰੋਂ ਕੀ ਗਿਨਤੀ ਮੇਂ ਨਹੀਂ ਹੈ, ਗਿਣਤੀ ਮੇਂ ਤੋ ਏਕ ਹੀ ਹੈ ਇਤਿ। ਬਾਕੀ ਬਤਾਲੀ ਰਹੇ ਹੈ, ਤਿਨ ਕਾ ਵਿਚਾਰ ਕਰਤੇ ਹੈਂ: ਪ੍ਰਥਮ ਸ੍ਵਰੋ ਮੇਂ ਆ ਇ ਉ ਰ੍ਰਿ ਲ੍ਰਿ, ਇਨਮੇਂ ਰ੍ਰਿ ਲ੍ਰਿ ਤੋ ਏਕ ਰੂਪ ਹੈ। ਯਾਂ ਤੇ ਅ ਇ ਉ ਰ੍ਰਿ ਯਹ ਚਾਰ ਸ੍ਵਰ ਹੈਂ ਔਰ ਏ ਐ ਓ ਯਹ ਜੋ ਚਾਰ ਹੈਂ, ਸੋ ਅ ਇ ਊ ਇਨ ਕਾ ਹੀ ਸ੍ਵਰੂਪ ਹੈ। ਜੈਸੇ ਹੈ, ਸੋ ਬ੍ਯਾਕਰਣੋਂ ਮੇਂ ਲਿਖੇ ਹੈਂ, ਸੇਸ ਤੇ ਅ ਇ ਉ ਰ੍ਰਿ ਯਹ ਚਾਰ ਸ੍ਵਰ ਪ੍ਰਧਾਨੀ ਹੈਂ। ੫ ਸ੍ਵਰ ਗਏ ਬਾਕੀ ੩੭ ਰਹੇ। ਆਗੇ ਰਲ ਕੀ ਸਵਰਣਤਾ ਹੈ, ਯਾਂ ਤੇ ਏਕ ਰੂਪ ਹੀ ਹੈਂ। ਬਾਕੀ ੩੬। ਤਾਲਵੀ ਸਕਾਰ ਔਰ ਦੰਤੀ ਕੀ ਸਵਰਣਤਾ ਹੈ, ਯਾਂ ਤੇ ਏਕ ਰੂਪ ਹੈ, ਬਾਕੀ ੩੫। ਅਗੇ ਬ ਵ ਕੀ ਸਵਰਣਤਾ ਹੈ, ਯਾਂ ਤੇ ਏਕ ਰੂਪ ਹੈ ਬਾਕੀ ੩੪ ਹੀ ਰਹੇ। ਯਦ੍ਯਪਿ ਡ ਲ ਕੀ ਸਵਰਣਤਾ ਕਹੀ ਹੈ, ਯਾਂ ਤੇ ੩੩ ਹੀ ਰਹੇਂਗੇ, ਫੇਰ ਵੀ ੩੪ ਨਹੀਂ ਹੋਇਂਗੇ। ਤਥਾਪਿ ਜਿਸ ਅਵਸਥਾ ਮੇਂ ਰ ਲ ਕੀ ਸਵਰਣਤਾ ਹੋਈ, ਤਬ ਲ ਜੋ ਹੈ, ਸੋ ਰ ਰੂਪ ਭਯਾ ਤੇ ਫਿਰ ਡ ਕਿਸਕੇ ਸਾਥ ਸਵਰਣੀ ਹੋਵੈ? ਯਾਂ ਤੇ ਡ ਕੋ ਸੁਤੰਤ੍ਰ ਹੋਨੇ ਤੇ ੩੪ ਹੀ ਸੇਸ ਰਹੇ ਹੈਂ। ਯਦਪਿ ਅਨੁਸ੍ਵਾਰ
Prof. Sahib Singh(ਹੇ ਪੰਡਿਤ!) ਪੁਰਾਣਾਂ ਦੇ ਅਨੇਕ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ, ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ)।

ਪਦ ਅਰਥ ਨਾਨਾ = ਕਈ ਕਿਸਮ ਦੇ। ਖਿਆਨ = ਪ੍ਰਸੰਗ {Skt. आरब्यान}। ਬੇਦ ਬਿਧਿ = ਵੇਦਾਂ ਵਿਚ ਦੱਸੀਆਂ ਧਾਰਮਿਕ ਵਿਧੀਆਂ। ਚਉਤੀਸ ਅਖਰ = {अ इ उ स = ੪, ਪੰਜ ਵਰਗ, ਕ = ਵਰਗ ਆਦਿਕ = ੨੫, य र व ल ह = ੫, ਕੁੱਲ ਜੋੜ = ੩੪। ਨੋਟ: ਅਸਲ 'ਹ੍ਰਸ੍ਵ' ਸਿਰਫ਼ ੩ ਹਨ, 'ੳ, ਅ, ੲ', ਬਾਕੀ ਦੇ ਇਹਨਾਂ ਤੋਂ ਹੀ ਬਣੇ ਹਨ ਲਗਾਂ ਮਾਤ੍ਰਾਂ ਲਾ ਕੇ}। ਚਉਤੀਸ ਅਖਰ ਮਾਂਹੀ = ੩੪ ਅੱਖਰਾਂ ਵਿਚ ਹੀ, ਨਿਰੀ ਵਾਕ ਰਚਨਾ, ਨਿਰੀਆਂ ਗੱਲਾਂ ਜੋ ਆਤਮਕ ਜੀਵਨ ਤੋਂ ਹੇਠਾਂ ਹਨ।

SikhNet (Spanish)Los libros épicos, los Puranas y los Shastras son puras palabras.

ਬਿਆਸ ਬਿਚਾਰਿ ਕਹਿਓ ਪਰਮਾਰਥੁ; ਰਾਮ ਨਾਮ ਸਰਿ ਨਾਹੀ ॥੨॥

biaas bichaar kahio paramaarath; raam naam sar naahee |2|

Sant Singh KhalsaAfter deep contemplation, Vyaas spoke of the supreme objective; there is nothing equal to the Lord's Name. ||2||
Manmohan SinghAfter good reflection Bias has stated the supreme reality, that nothing equals the Lord's Name.
Manmohan Singh (Punjabi)ਬੜੀ ਸੋਚ ਵਿਚਾਰ ਮਗਰੋਂ ਬਿਆਸ ਨੇ ਪਰਮ ਅਸਲੀਅਤ ਬਿਆਨ ਕੀਤੀ ਹੈ ਕਿ ਸੁਆਮੀ ਦੇ ਨਾਮ ਦੇ ਤੁਲ ਕੋਈ ਸ਼ੈ ਨਹੀਂ।
Fareedkot Teekaਯਾਂ ਤੇ ਚੌਂਤੀ ਅਖਰੋਂ ਮੇਂ ਹੀ ਬਿਆਸ ਜੀ ਨੇ ਨਾਨਾ ਖ੍ਯਾਨ ਇਤਿਹਾਸ ਮਹਾਭਾਰਤਾਦਿ ਔ ਪੁਰਾਣ ਔ ਵੇਦੋਂ ਨੇ ਵਿਧਾਨ ਜੋ ਕਰੇ ਹੈਂ ਕਰਮਾਦਿ ਜੋ ਸੰਪੂਰਣ ਇਨਹੀ ਮੇਂ ਕਹੇ ਹੈਂ। ਸੋ ਸੰਪੂਰਣ ਰਾਮ ਨਾਮ ਕੇ ਸੱਦ੍ਰਿਸ ਨਹੀਂ ਹੈ, ਯਹਿ ਬ੍ਯਾਸ ਜੀ ਕਾ ਸਿਧਾਂਤ ਹੈ। ਵਿਚਾਰ ਪੂਰਬਕ- ਨਨੁ: ਬ੍ਯਾਸ ਜੀ ਨੇ ਕਹਾਂ ਲਿਖਾ ਹੈ ਰਾਮ ਨਾਮ ਕਾ ਮਹਾਤਮ, ਇਸ ਅਸੰਕਾ ਕੇ ਹੋਯਾਂ ਕਹਤੇ ਹੈਂ?☬ਉਤ੍ਰ: ਬ੍ਰਹਮਾਂਡ ਪੁਰਾਣ ਕੇ ਉਤਰ ਖੰਡ ਮੇਂ, ਜੋ ਅਧ੍ਯਾਤਮ ਰਮਾਯਣ ਹੈ ਤਿਸ ਕੇ ਅਯੋਧ੍ਯਾ ਕਾਂਡ ਕੇ ਛੀਵੇਂ ਧ੍ਯਾਯ ਮੇਂ ਬਾਲਮੀਕ ਕੇ ਪ੍ਰਸੰਗ ਮੇਂ ਕਹਯਾ ਹੈ। ਤਹਾਂ ਯਹਿ ਸਲੋਕ ਹੈ-☬'ਰਾਮ ਤ੍ਵਨ੍ਨਾਮ ਮਹਿਮਾ ਵਰਣ੍ਯਤੇ ਕੇ ਨਵਾਕਥੰ ਯਤ ਪ੍ਰਭਾਵਾਦਹੰ ਰਾਮ ਬ੍ਰਹਮ ਰਖਿਤ੍ਵ ਸਪ੍ਤਵਾਨਾ॥੧॥☬ਇਤ੍ਯੁਕਤ੍ਤਾ ਰਾਮ ਤੇ ਨਾਮ ਬ੍ਯਤ੍ਯਾਸ੍ਤਾਖ੍ਯਰ ਪੂਰਬਕੰ ਏਕਾਗ੍ਰ ਮਨਸਾ ਤ੍ਰੈਵਮਰੇਤਿ ਜਪ ਸ੍ਰਬਦਾ॥੨॥'☬ਯਹਿ ਬ੍ਯਾਸ ਜੀ ਨੇ ਕਹਾ ਹੈ:
Prof. Sahib Singh(ਹੇ ਪੰਡਿਤ! ਵੇਦਾਂ ਦੇ ਖੋਜੀ) ਵਿਆਸ (ਰਿਸ਼ੀ) ਨੇ ਸੋਚ ਵਿਚਾਰ ਕੇ ਇਹੀ ਧਰਮ-ਤੱਤ ਦੱਸਿਆ ਹੈ ਕਿ (ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ। (ਫਿਰ, ਤੂੰ ਕਿਉਂ ਨਾਮ ਨਹੀਂ ਸਿਮਰਦਾ?) ॥੨॥

ਪਦ ਅਰਥ ਪਰਮਾਰਥੁ = ਪਰਮ-ਅਰਥ, ਸਭ ਤੋਂ ਉੱਚੀ ਗੱਲ। ਸਰਿ = ਬਰਾਬਰ ॥੨॥

SikhNet (Spanish)Vias, el vidente, después de su meditación profunda concluyó: nada iguala al Nombre de Dios. (2)

ਸਹਜ ਸਮਾਧਿ ਉਪਾਧਿ ਰਹਤ; ਫੁਨਿ ਬਡੈ ਭਾਗਿ ਲਿਵ ਲਾਗੀ ॥

sehaj samaadh upaadh rehat; fun baddai bhaag liv laagee |

Sant Singh KhalsaVery fortunate are those who are absorbed in celestial bliss, and released from their entanglements; they are lovingly attached to the Lord.
Manmohan SinghVery fortunate are they, who remain absorbed in the trance of equipoise, embrace love for the Lord and are ultimately freed from wranglings.
Manmohan Singh (Punjabi)ਪਰਮ ਚੰਗੇ ਕਰਮਾਂ ਵਾਲੇ ਹਨ, ਉਹ ਜੋ ਅਡੋਲਤਾ ਦੀ ਤਾੜੀ ਅੰਦਰ ਲੀਨ ਰਹਿੰਦੇ ਹਨ, ਪ੍ਰਭੂ ਨਾਲ ਪਿਆਰ ਪਾਉਂਦੇ ਹਨ ਅਤੇ ਆਖਿਰਕਾਰ ਟੰਟੇ ਬਖੇੜਿਆਂ ਤੋਂ ਆਜ਼ਾਦ ਹੋ ਜਾਂਦੇ ਹਨ।
Fareedkot Teekaਜਿਨੋਂ ਕੀ ਵਡੇ ਭਾਗੋਂ ਕਰ ਤਿਸ ਨਾਮ ਕੇ ਬੀਚ ਬ੍ਰਿਤੀ ਲਾਗੀ ਹੈ, ਤਿਨ ਕੀ ਸੁਭਾਵਕ ਹੀ ਸਮਾਧੀ ਹੈ ਔ ਵਹੁ ਸਰਬ ਉਪਾਧੋਂ ਸੇ ਰਹਿਤ ਹੂਏ ਹੈਂ॥
Prof. Sahib Singhਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਸਹਜ ਸਮਾਧਿ = ਮਨ ਦਾ ਪੂਰਨ ਟਿਕਾਉ। ਸਹਜ = ਆਤਮਕ ਅਡੋਲਤਾ। ਉਪਾਧਿ = ਕਲੇਸ਼। ਫੁਨਿ = ਫਿਰ, ਮੁੜ। ਬਡੈ ਭਾਗਿ = ਵੱਡੀ ਕਿਸਮਤ ਨਾਲ।

SikhNet (Spanish)Aquéllos que por buena fortuna están entonados en el Nombre del Señor

ਕਹਿ ਰਵਿਦਾਸ. ਪ੍ਰਗਾਸੁ ਰਿਦੈ ਧਰਿ; ਜਨਮ ਮਰਨ ਭੈ ਭਾਗੀ ॥੩॥੪॥

keh ravidaas. pragaas ridai dhar; janam maran bhai bhaagee |3|4|

Sant Singh KhalsaSays Ravi Daas, enshrine the Lord's Light within your heart, and your fear of birth and death shall run away from you. ||3||4||
Manmohan SinghSays Ravi Dass, enshrine thou, the Divine Light within thy mind and the fear of birth and death shall flee from thee.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਤੂੰ ਹੀਸ਼ਵਰੀ ਨੂਰ ਨੂੰ ਆਪਣੇ ਹਿਰਦੇ ਅੰਦਰ ਟਿਕਾ ਅਤੇ ਜੰਮਣ ਤੇ ਮਰਨ ਦਾ ਡਰ ਤੇਰੇ ਕੋਲੋਂ ਦੌੜ ਜਾਵੇਗਾ।
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਤਿਨ ਪੁਰਸ਼ੋਂ ਨੇ ਰਿਦੇ ਮੇਂ ਗਿਆਨ ਰੂਪ ਪ੍ਰਕਾਸ਼ ਧਾਰਨ ਕੀਆ ਹੈ, ਇਸੀ ਤੇ ਤਿਨ ਕਾ ਜਨਮ ਮਰਨ ਕਾ ਭੈ ਦੂਰ ਹੂਆ ਹੈ ਔ ਤ੍ਰਿਸ਼ਨਾ ਭਾਜ ਗਈ। ਵਾ ਤਿਨਸੇ ਜਨਮ ਮਰਨ ਕੇ ਭੈ ਕਾ ਕਾਰਣ ਜੋ ਅਵਿਦ੍ਯਾ ਥੀ ਸੋ ਭਾਗ ਗਈ ਹੈ॥੩॥੪॥☬ਅਪਨੀ ਪ੍ਰੀਤੀ ਕੀ ਦ੍ਰਿੜਤਾ ਦ੍ਰਿਸਟਾਂਤੋਂ ਸਹਤ ਜਨਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਰਵਿਦਾਸ ਆਖਦਾ ਹੈ-ਕੋਈ ਵਿਕਾਰ ਉਸ ਵਿਚ ਨਹੀਂ ਉੱਠਦਾ, ਉਹ ਮਨੁੱਖ ਆਪਣੇ ਹਿਰਦੇ ਵਿਚ ਚਾਨਣ ਪ੍ਰਾਪਤ ਕਰਦਾ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ ॥੩॥੪॥

ਪਦ ਅਰਥ ਕਹਿ = ਕਹੇ, ਆਖਦਾ ਹੈ। ਰਿਦੈ = ਹਿਰਦੇ ਵਿਚ। ਭਾਗੀ = ਦੂਰ ਹੋ ਜਾਂਦੇ ਹਨ ॥੩॥੪॥

* ਭਾਵ: ਸਭ ਪਦਾਰਥਾਂ ਦਾ ਦਾਤਾ ਪ੍ਰਭੂ ਆਪ ਹੈ। ਉਸ ਦਾ ਸਿਮਰਨ ਕਰੋ, ਕੋਈ ਭੁੱਖ ਨਹੀਂ ਰਹਿ ਜਾਇਗੀ।

SikhNet (Spanish)y sumergidos en el Trance de Paz, están iluminados en su interior, el miedo de nacer y morir desaparece para siempre. (3‑4)

Open this shabad →

Shabad Bhagat Ravidas Ji Raag Sorath continues on Ang 659

ਜਉ ਤੁਮ ਗਿਰਿਵਰ; ਤਉ ਹਮ ਮੋਰਾ ॥

jau tum girivar; tau ham moraa |

Sant Singh KhalsaIf You are the mountain, Lord, then I am the peacock.
Manmohan SinghIf thou art a mountain, then I am thy peacock, O Lord.
Manmohan Singh (Punjabi)ਜੇ ਤੂੰ ਪਹਾੜ ਹੈ ਤਾਂ ਮੈਂ ਤੇਰਾ ਮੋਰ ਹਾਂ, ਹੇ ਸਾਈਂ।
Fareedkot Teekaਜੇ ਕਰ ਤੁਮ (ਗਿਰਿਵਰ) ਪਰਬਤ ਰੂਪ ਹੋ ਤੋ ਹਮ ਦਾਸ ਮੋਰ ਰੂਪ ਹੈਂ॥
Prof. Sahib Singhਹੇ ਮੇਰੇ ਮਾਧੋ! ਜੇ ਤੂੰ ਸੋਹਣਾ ਜਿਹਾ ਪਹਾੜ ਬਣੇਂ, ਤਾਂ ਮੈਂ (ਤੇਰਾ) ਮੋਰ ਬਣਾਂਗਾ (ਤੈਨੂੰ ਵੇਖ ਵੇਖ ਕੇ ਪੈਲਾਂ ਪਾਵਾਂਗਾ)।

ਪਦ ਅਰਥ ਜਉ = ਜੇ। ਗਿਰਿ = ਪਹਾੜ। ਗਿਰਿਵਰ = ਸੋਹਣਾ ਪਹਾੜ। ਤਉ = ਤਾਂ।

SikhNet (Spanish)Oh Dios, si Tú eres la montaña, yo soy tu pavo real;

ਜਉ ਤੁਮ ਚੰਦ; ਤਉ ਹਮ ਭਏ ਹੈ ਚਕੋਰਾ ॥੧॥

jau tum chand; tau ham bhe hai chakoraa |1|

Sant Singh KhalsaIf You are the moon, then I am the partridge in love with it. ||1||
Manmohan SinghIf Thou art the moon, then I am thine red-legged partridge.
Manmohan Singh (Punjabi)ਜੇਕਰ ਤੂੰ ਚੰਦਰਮਾ ਹੈ ਤਦ ਮੈਂ ਤੇਰਾ ਲਾਲ ਲੱਤਾਂ ਵਾਲਾ ਤਿੱਤਰ (ਚਕੋਰ) ਹਾਂ।
Fareedkot Teekaਜੇ ਕਰ ਆਪ ਚੰਦ੍ਰਮਾ ਹੈ ਤੌ ਹਮ ਦਾਸ ਚਕੋਰ ਭਏ ਹੈਂ॥੧॥
Prof. Sahib Singhਜੇ ਤੂੰ ਚੰਦ ਬਣੇਂ ਤਾਂ ਮੈਂ ਤੇਰੀ ਚਕੋਰ ਬਣਾਂਗਾ (ਤੇ ਤੈਨੂੰ ਵੇਖ ਕੇ ਖ਼ੁਸ਼ ਹੋ ਹੋ ਕੇ ਬੋਲਾਂਗੀ) ॥੧॥

ਪਦ ਅਰਥ ਭਏ ਹੈ = ਬਣਾਂਗਾ ॥੧॥

SikhNet (Spanish)si eres la luna, yo soy Tu Chakori devoto. (1)

ਮਾਧਵੇ ਤੁਮ ਨ ਤੋਰਹੁ; ਤਉ ਹਮ ਨਹੀ ਤੋਰਹਿ ॥

maadhave tum na torahu; tau ham nahee toreh |

Sant Singh KhalsaO Lord, if You will not break with me, then I will not break with You.
Manmohan SinghO Lord of wealth, if Thou breakest not with me, then I will not break with Thee.
Manmohan Singh (Punjabi)ਹੇ ਮਾਇਆਹ ਦੇ ਪਤੀ ਜੇ ਤੂੰ ਮੇਰੇ ਨਾਲੋਂ ਤੋੜ ਵਿਛੋੜੀ ਨਾਂ ਕਰੇ ਤਾਂ ਮੈਂ ਤੇਰੇ ਨਾਲੋਂ ਤੋੜ ਵਿਛੋੜੀ ਨਹੀਂ ਕਰਾਂਗਾ।
Fareedkot Teekaਹੇ ਮਾਧਵ! ਤੁਮ ਮੇਰੇ ਸਾਥ ਪ੍ਰੀਤੀ ਤੋੜੋ ਤੌ ਤੋੜੋ, ਪਰੰਤੂ ਹਮ ਆਪ ਸੇ ਪ੍ਰੀਤੀ ਕਬੀ ਨਹੀਂ ਤੋੜੈਂਗੇ॥
Prof. Sahib Singhਹੇ ਮਾਧੋ! ਜੇ ਤੂੰ (ਮੇਰੇ ਨਾਲੋਂ) ਪਿਆਰ ਨਾਹ ਤੋੜੇਂ, ਤਾਂ ਮੈਂ ਭੀ ਨਹੀਂ ਤੋੜਾਂਗਾ;

ਪਦ ਅਰਥ ਨ ਤੋਰਹੁ = ਨਾਹ ਤੋੜ। ਹਮ ਨਹੀ ਤੋਰਹਿ = ਅਸੀਂ ਨਹੀਂ ਤੋੜਾਂਗੇ, ਮੈਂ ਨਹੀਂ ਤੋੜਾਂਗਾ।

SikhNet (Spanish)Oh Dios, si no me abandonas, yo tampoco a Ti,

ਤੁਮ ਸਿਉ ਤੋਰਿ; ਕਵਨ ਸਿਉ ਜੋਰਹਿ ॥੧॥ ਰਹਾਉ ॥

tum siau tor; kavan siau joreh |1| rahaau |

Sant Singh KhalsaFor, if I were to break with You, with whom would I then join? ||1||Pause||
Manmohan SinghFor, If I break with Thee, with whom else shall I join? Pause.
Manmohan Singh (Punjabi)ਜੇਕਰ ਮੈਂ ਤੇਰੇ ਨਾਲੋਂ ਟੁੱਟ ਜਾਵਾਂ, ਤਦ ਮੈਂ ਹੋਰ ਕੀਹਦੇ ਨਾਲ ਮੇਲ ਮਿਲਾਪ ਕਰਾਂਗਾ? ਠਹਿਰਾਉ।
Fareedkot Teekaਕਿਉਂਕਿ ਆਪ ਸੇ ਤੋੜ ਕਰ ਹਮ ਔਰੁ ਕਿਸ ਸੇ ਪ੍ਰੀਤੀ ਜੋੜੈਂ, ਭਾਵ ਤੇਰੇ ਜੈਸਾ ਔਰ ਮੁਝ ਕੋ ਦ੍ਰਿਸਟ ਨਹੀਂ ਆਵਤਾ ਹੈ॥੧॥ ਰਹਾਉ ॥
Prof. Sahib Singhਕਿਉਂਕਿ ਤੇਰੇ ਨਾਲੋਂ ਤੋੜ ਕੇ ਮੈਂ ਹੋਰ ਕਿਸ ਨਾਲ ਜੋੜ ਸਕਦਾ ਹਾਂ? (ਹੋਰ ਕੋਈ, ਹੇ ਮਾਧੋ! ਤੇਰੇ ਵਰਗਾ ਹੈ ਹੀ ਨਹੀਂ) ॥੧॥ ਰਹਾਉ ॥

ਪਦ ਅਰਥ ਤੋਰਿ = ਤੋੜ ਕੇ। ਸਿਉ = ਨਾਲੋਂ ॥੧॥ ਰਹਾਉ ॥

SikhNet (Spanish)pues si rompo Contigo, ¿con quién me voy a unir? (1‑Pausa)

ਜਉ ਤੁਮ ਦੀਵਰਾ; ਤਉ ਹਮ ਬਾਤੀ ॥

jau tum deevaraa; tau ham baatee |

Sant Singh KhalsaIf You are the lamp, then I am the wick.
Manmohan SinghIf Thou art an earthen lamp, then I am Thy wick.
Manmohan Singh (Punjabi)ਜੇਕਰ ਤੂੰ ਦੀਵਾ ਹੈ ਤਦ ਮੈਂ ਤੇਰੀ ਬੱਤੀ ਹਾਂ।
Fareedkot Teekaਜੋ ਤੁਮ ਦੀਪਕੁ ਰੂਪ ਹੈਂ ਤੌ ਹਮ ਬਤੀ ਰੂਪ ਹੈਂ॥
Prof. Sahib Singhਹੇ ਮਾਧੋ! ਜੇ ਤੂੰ ਸੋਹਣਾ ਦੀਵਾ ਬਣੇਂ, ਮੈਂ (ਤੇਰੀ) ਵੱਟੀ ਬਣ ਜਾਵਾਂ।

ਪਦ ਅਰਥ ਦੀਵਰਾ = ਸੋਹਣਾ ਜਿਹਾ ਦੀਵਾ। ਬਾਤੀ = ਵੱਟੀ।

SikhNet (Spanish)Si Eres la Lámpara, yo soy Tu mecha;

ਜਉ ਤੁਮ ਤੀਰਥ; ਤਉ ਹਮ ਜਾਤੀ ॥੨॥

jau tum teerath; tau ham jaatee |2|

Sant Singh KhalsaIf You are the sacred place of pilgrimage, then I am the pilgrim. ||2||
Manmohan SinghIf thou art a place of pilgrimage, then I am Thine pilgrim.
Manmohan Singh (Punjabi)ਜੇਕਰ ਤੂੰ ਯਾਤ੍ਰਾ-ਅਸਥਾਨ ਹੈ, ਤਦ ਮੈਂ ਤੈਂਡਾ ਯਾਤਰੂ ਹਾਂ।
Fareedkot Teekaਔ ਜੌ ਤੁਮ ਤੀਰਥ ਰੂਪ ਭਏ ਤੌ ਹਮ ਆਪ ਕੇ ਪਰਸਣੇ ਕੋ ਯਾਤ੍ਰੀ ਭਏ ਹੈਂ॥
Prof. Sahib Singhਜੇ ਤੂੰ ਤੀਰਥ ਬਣ ਜਾਏਂ ਤਾਂ ਮੈਂ (ਤੇਰਾ ਦੀਦਾਰ ਕਰਨ ਲਈ) ਜਾਤ੍ਰੂ ਬਣ ਜਾਵਾਂਗਾ ॥੨॥

ਪਦ ਅਰਥ ਜਾਤੀ = ਜਾਤ੍ਰੀ ॥੨॥

SikhNet (Spanish)si eres el Lugar Sagrado de Peregrinaje, entonces yo soy Tu peregrino. (2)

Open this shabad (12 lines, Angs 658-659) →

Ang 658 of 1430