ੴ

ਸਿੱਖਬਾਣੀ · SikhBani

ਜਉ ਤੁਮ ਗਿਰਿਵਰ ਤਉ ਹਮ ਮੋਰਾ ॥

jau tum girivar tau ham moraa
Bhagat Ravidas Ji ਭਗਤ ਰਵਿਦਾਸ ਜੀ · Raag Sorath · Ang 658, 659 · 12 lines
Translations

ਜਉ ਤੁਮ ਗਿਰਿਵਰ; ਤਉ ਹਮ ਮੋਰਾ ॥

jau tum girivar; tau ham moraa | Ang 658

Sant Singh KhalsaIf You are the mountain, Lord, then I am the peacock.
Manmohan SinghIf thou art a mountain, then I am thy peacock, O Lord.
Manmohan Singh (Punjabi)ਜੇ ਤੂੰ ਪਹਾੜ ਹੈ ਤਾਂ ਮੈਂ ਤੇਰਾ ਮੋਰ ਹਾਂ, ਹੇ ਸਾਈਂ।
Fareedkot Teekaਜੇ ਕਰ ਤੁਮ (ਗਿਰਿਵਰ) ਪਰਬਤ ਰੂਪ ਹੋ ਤੋ ਹਮ ਦਾਸ ਮੋਰ ਰੂਪ ਹੈਂ॥
Prof. Sahib Singhਹੇ ਮੇਰੇ ਮਾਧੋ! ਜੇ ਤੂੰ ਸੋਹਣਾ ਜਿਹਾ ਪਹਾੜ ਬਣੇਂ, ਤਾਂ ਮੈਂ (ਤੇਰਾ) ਮੋਰ ਬਣਾਂਗਾ (ਤੈਨੂੰ ਵੇਖ ਵੇਖ ਕੇ ਪੈਲਾਂ ਪਾਵਾਂਗਾ)।

ਪਦ ਅਰਥ ਜਉ = ਜੇ। ਗਿਰਿ = ਪਹਾੜ। ਗਿਰਿਵਰ = ਸੋਹਣਾ ਪਹਾੜ। ਤਉ = ਤਾਂ।

SikhNet (Spanish)Oh Dios, si Tú eres la montaña, yo soy tu pavo real;

ਜਉ ਤੁਮ ਚੰਦ; ਤਉ ਹਮ ਭਏ ਹੈ ਚਕੋਰਾ ॥੧॥

jau tum chand; tau ham bhe hai chakoraa |1| Ang 658

Sant Singh KhalsaIf You are the moon, then I am the partridge in love with it. ||1||
Manmohan SinghIf Thou art the moon, then I am thine red-legged partridge.
Manmohan Singh (Punjabi)ਜੇਕਰ ਤੂੰ ਚੰਦਰਮਾ ਹੈ ਤਦ ਮੈਂ ਤੇਰਾ ਲਾਲ ਲੱਤਾਂ ਵਾਲਾ ਤਿੱਤਰ (ਚਕੋਰ) ਹਾਂ।
Fareedkot Teekaਜੇ ਕਰ ਆਪ ਚੰਦ੍ਰਮਾ ਹੈ ਤੌ ਹਮ ਦਾਸ ਚਕੋਰ ਭਏ ਹੈਂ॥੧॥
Prof. Sahib Singhਜੇ ਤੂੰ ਚੰਦ ਬਣੇਂ ਤਾਂ ਮੈਂ ਤੇਰੀ ਚਕੋਰ ਬਣਾਂਗਾ (ਤੇ ਤੈਨੂੰ ਵੇਖ ਕੇ ਖ਼ੁਸ਼ ਹੋ ਹੋ ਕੇ ਬੋਲਾਂਗੀ) ॥੧॥

ਪਦ ਅਰਥ ਭਏ ਹੈ = ਬਣਾਂਗਾ ॥੧॥

SikhNet (Spanish)si eres la luna, yo soy Tu Chakori devoto. (1)

ਮਾਧਵੇ ਤੁਮ ਨ ਤੋਰਹੁ; ਤਉ ਹਮ ਨਹੀ ਤੋਰਹਿ ॥

maadhave tum na torahu; tau ham nahee toreh | Ang 658

Sant Singh KhalsaO Lord, if You will not break with me, then I will not break with You.
Manmohan SinghO Lord of wealth, if Thou breakest not with me, then I will not break with Thee.
Manmohan Singh (Punjabi)ਹੇ ਮਾਇਆਹ ਦੇ ਪਤੀ ਜੇ ਤੂੰ ਮੇਰੇ ਨਾਲੋਂ ਤੋੜ ਵਿਛੋੜੀ ਨਾਂ ਕਰੇ ਤਾਂ ਮੈਂ ਤੇਰੇ ਨਾਲੋਂ ਤੋੜ ਵਿਛੋੜੀ ਨਹੀਂ ਕਰਾਂਗਾ।
Fareedkot Teekaਹੇ ਮਾਧਵ! ਤੁਮ ਮੇਰੇ ਸਾਥ ਪ੍ਰੀਤੀ ਤੋੜੋ ਤੌ ਤੋੜੋ, ਪਰੰਤੂ ਹਮ ਆਪ ਸੇ ਪ੍ਰੀਤੀ ਕਬੀ ਨਹੀਂ ਤੋੜੈਂਗੇ॥
Prof. Sahib Singhਹੇ ਮਾਧੋ! ਜੇ ਤੂੰ (ਮੇਰੇ ਨਾਲੋਂ) ਪਿਆਰ ਨਾਹ ਤੋੜੇਂ, ਤਾਂ ਮੈਂ ਭੀ ਨਹੀਂ ਤੋੜਾਂਗਾ;

ਪਦ ਅਰਥ ਨ ਤੋਰਹੁ = ਨਾਹ ਤੋੜ। ਹਮ ਨਹੀ ਤੋਰਹਿ = ਅਸੀਂ ਨਹੀਂ ਤੋੜਾਂਗੇ, ਮੈਂ ਨਹੀਂ ਤੋੜਾਂਗਾ।

SikhNet (Spanish)Oh Dios, si no me abandonas, yo tampoco a Ti,

ਤੁਮ ਸਿਉ ਤੋਰਿ; ਕਵਨ ਸਿਉ ਜੋਰਹਿ ॥੧॥ ਰਹਾਉ ॥

tum siau tor; kavan siau joreh |1| rahaau | Ang 658

Sant Singh KhalsaFor, if I were to break with You, with whom would I then join? ||1||Pause||
Manmohan SinghFor, If I break with Thee, with whom else shall I join? Pause.
Manmohan Singh (Punjabi)ਜੇਕਰ ਮੈਂ ਤੇਰੇ ਨਾਲੋਂ ਟੁੱਟ ਜਾਵਾਂ, ਤਦ ਮੈਂ ਹੋਰ ਕੀਹਦੇ ਨਾਲ ਮੇਲ ਮਿਲਾਪ ਕਰਾਂਗਾ? ਠਹਿਰਾਉ।
Fareedkot Teekaਕਿਉਂਕਿ ਆਪ ਸੇ ਤੋੜ ਕਰ ਹਮ ਔਰੁ ਕਿਸ ਸੇ ਪ੍ਰੀਤੀ ਜੋੜੈਂ, ਭਾਵ ਤੇਰੇ ਜੈਸਾ ਔਰ ਮੁਝ ਕੋ ਦ੍ਰਿਸਟ ਨਹੀਂ ਆਵਤਾ ਹੈ॥੧॥ ਰਹਾਉ ॥
Prof. Sahib Singhਕਿਉਂਕਿ ਤੇਰੇ ਨਾਲੋਂ ਤੋੜ ਕੇ ਮੈਂ ਹੋਰ ਕਿਸ ਨਾਲ ਜੋੜ ਸਕਦਾ ਹਾਂ? (ਹੋਰ ਕੋਈ, ਹੇ ਮਾਧੋ! ਤੇਰੇ ਵਰਗਾ ਹੈ ਹੀ ਨਹੀਂ) ॥੧॥ ਰਹਾਉ ॥

ਪਦ ਅਰਥ ਤੋਰਿ = ਤੋੜ ਕੇ। ਸਿਉ = ਨਾਲੋਂ ॥੧॥ ਰਹਾਉ ॥

SikhNet (Spanish)pues si rompo Contigo, ¿con quién me voy a unir? (1‑Pausa)

ਜਉ ਤੁਮ ਦੀਵਰਾ; ਤਉ ਹਮ ਬਾਤੀ ॥

jau tum deevaraa; tau ham baatee | Ang 658

Sant Singh KhalsaIf You are the lamp, then I am the wick.
Manmohan SinghIf Thou art an earthen lamp, then I am Thy wick.
Manmohan Singh (Punjabi)ਜੇਕਰ ਤੂੰ ਦੀਵਾ ਹੈ ਤਦ ਮੈਂ ਤੇਰੀ ਬੱਤੀ ਹਾਂ।
Fareedkot Teekaਜੋ ਤੁਮ ਦੀਪਕੁ ਰੂਪ ਹੈਂ ਤੌ ਹਮ ਬਤੀ ਰੂਪ ਹੈਂ॥
Prof. Sahib Singhਹੇ ਮਾਧੋ! ਜੇ ਤੂੰ ਸੋਹਣਾ ਦੀਵਾ ਬਣੇਂ, ਮੈਂ (ਤੇਰੀ) ਵੱਟੀ ਬਣ ਜਾਵਾਂ।

ਪਦ ਅਰਥ ਦੀਵਰਾ = ਸੋਹਣਾ ਜਿਹਾ ਦੀਵਾ। ਬਾਤੀ = ਵੱਟੀ।

SikhNet (Spanish)Si Eres la Lámpara, yo soy Tu mecha;

ਜਉ ਤੁਮ ਤੀਰਥ; ਤਉ ਹਮ ਜਾਤੀ ॥੨॥

jau tum teerath; tau ham jaatee |2| Ang 658

Sant Singh KhalsaIf You are the sacred place of pilgrimage, then I am the pilgrim. ||2||
Manmohan SinghIf thou art a place of pilgrimage, then I am Thine pilgrim.
Manmohan Singh (Punjabi)ਜੇਕਰ ਤੂੰ ਯਾਤ੍ਰਾ-ਅਸਥਾਨ ਹੈ, ਤਦ ਮੈਂ ਤੈਂਡਾ ਯਾਤਰੂ ਹਾਂ।
Fareedkot Teekaਔ ਜੌ ਤੁਮ ਤੀਰਥ ਰੂਪ ਭਏ ਤੌ ਹਮ ਆਪ ਕੇ ਪਰਸਣੇ ਕੋ ਯਾਤ੍ਰੀ ਭਏ ਹੈਂ॥
Prof. Sahib Singhਜੇ ਤੂੰ ਤੀਰਥ ਬਣ ਜਾਏਂ ਤਾਂ ਮੈਂ (ਤੇਰਾ ਦੀਦਾਰ ਕਰਨ ਲਈ) ਜਾਤ੍ਰੂ ਬਣ ਜਾਵਾਂਗਾ ॥੨॥

ਪਦ ਅਰਥ ਜਾਤੀ = ਜਾਤ੍ਰੀ ॥੨॥

SikhNet (Spanish)si eres el Lugar Sagrado de Peregrinaje, entonces yo soy Tu peregrino. (2)

ਸਾਚੀ ਪ੍ਰੀਤਿ. ਹਮ ਤੁਮ ਸਿਉ ਜੋਰੀ ॥

saachee preet. ham tum siau joree | Ang 659

Sant Singh KhalsaI am joined in true love with You, Lord.
Manmohan SinghTrue love I have joined with Thee, O Lord.
Manmohan Singh (Punjabi)ਸੱਚੀ ਪਿਰਹੜੀ ਮੈਂ ਤੇਰੇ ਨਾਲ ਗੰਢੀ ਹੈ, ਹੇ ਪ੍ਰਭੂ!
Fareedkot Teekaਇਸ ਪ੍ਰਕਾਰ ਹਮ ਨੇ ਆਪ ਕੇ ਸਾਥ ਸਚੀ ਪ੍ਰੀਤੀ ਜੋੜੀ ਹੈ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਨਾਲ ਪੱਕਾ ਪਿਆਰ ਪਾ ਲਿਆ ਹੈ।
SikhNet (Spanish)Oh Dios, estoy enamorado de Ti,

ਤੁਮ ਸਿਉ ਜੋਰਿ. ਅਵਰ ਸੰਗਿ ਤੋਰੀ ॥੩॥

tum siau jor. avar sang toree |3| Ang 659

Sant Singh KhalsaI am joined with You, and I have broken with all others. ||3||
Manmohan SinghAttaching myself to Thee, I have broken with all others.
Manmohan Singh (Punjabi)ਤੇਰੇ ਨਾਲ ਪ੍ਰੇਮ ਵਿੱਚ ਜੁੜ ਕੇ, ਮੈਂ ਹੋਰ ਸਾਰਿਆਂ ਨਾਲੋਂ ਟੁੱਟ ਗਿਆ ਹਾਂ।
Fareedkot Teekaਕਿਉਂਕਿ ਆਪ ਕੇ ਸਾਥ ਪ੍ਰੀਤੀ ਜੋੜ ਕਰ ਔਰ ਪਦਾਰਥੋਂ ਸੇ ਤੋੜ ਦਈ ਹੈ॥੩॥
Prof. Sahib Singhਤੇਰੇ ਨਾਲ ਪਿਆਰ ਗੰਢ ਕੇ ਮੈਂ ਹੋਰ ਸਭਨਾਂ ਨਾਲੋਂ ਤੋੜ ਲਿਆ ਹੈ ॥੩॥

ਪਦ ਅਰਥ ਅਵਰ ਸੰਗਿ = ਹੋਰਨਾਂ ਨਾਲੋਂ ॥੩॥

SikhNet (Spanish)y en ese Amor, he roto con todo lo demás. (3)

ਜਹ ਜਹ ਜਾਉ; ਤਹਾ ਤੇਰੀ ਸੇਵਾ ॥

jeh jeh jaau; tahaa teree sevaa | Ang 659

Sant Singh KhalsaWherever I go, there I serve You.
Manmohan SinghWither-so-ever I go, thither I perform Thine service.
Manmohan Singh (Punjabi)ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਮੈਂ ਤੇਰੀ ਟਹਿਲ ਕਮਾਉਂਦਾ ਹਾਂ।
Fareedkot Teekaਤਾਂ ਤੇ ਅਬ ਇਹ ਕ੍ਰਿਪਾ ਕਰੋ: ਕਰਮੋਂ ਕੇ ਅਨੁਸਾਰ ਜਹਾਂ ਜਹਾਂ ਮੈਂ ਜਾਵੋਂ, ਤਹਾਂ ਤਹਾਂ ਤੇਰੀ ਹੀ ਭਗਤੀ ਰੂਪ ਸੇਵਾ ਕਰੋਂ॥
Prof. Sahib Singhਹੇ ਮਾਧੋ! ਮੈਂ ਜਿੱਥੇ ਜਿੱਥੇ ਜਾਂਦਾ ਹਾਂ (ਮੈਨੂੰ ਹਰ ਥਾਂ ਤੂੰ ਹੀ ਦਿੱਸਦਾ ਹੈਂ, ਮੈਂ ਹਰ ਥਾਂ) ਤੇਰੀ ਹੀ ਸੇਵਾ ਕਰਦਾ ਹਾਂ।

ਪਦ ਅਰਥ ਜਹ ਜਹ = ਜਿੱਥੇ ਜਿੱਥੇ।

SikhNet (Spanish)Donde sea que voy, voy a Servirte,

ਤੁਮ ਸੋ ਠਾਕੁਰੁ; ਅਉਰੁ ਨ ਦੇਵਾ ॥੪॥

tum so tthaakur; aaur na devaa |4| Ang 659

Sant Singh KhalsaThere is no other Lord Master than You, O Divine Lord. ||4||
Manmohan SinghThere is no other Lord, like Thee, O God.
Manmohan Singh (Punjabi)ਤੇਰੇ ਵਰਗਾ ਸੁਆਮੀ ਹੋਰ ਕੋਈ ਨਹੀਂ, ਹੇ ਵਾਹਿਗੁਰੂ!
Fareedkot Teekaਕਿਉਂਕਿ ਹੇ (ਦੇਵਾ) ਪ੍ਰਕਾਸ਼ ਰੂਪ! ਤੇਰੇ ਜੈਸਾ ਸਾਮਰਥ ਸ੍ਵਾਮੀ ਕੋਈ ਨਹੀਂ ਹੈ॥੪॥☬ਜੇ ਕਹੈ ਮੇਰੇ ਜੈਸਾ ਔਰ ਕਿਉਂ ਨਹੀਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਦੇਵ! ਤੇਰੇ ਵਰਗਾ ਕੋਈ ਹੋਰ ਮਾਲਕ ਮੈਨੂੰ ਨਹੀਂ ਦਿੱਸਿਆ ॥੪॥

ਪਦ ਅਰਥ ਤੁਮ ਸੋ = ਤੇਰੇ ਵਰਗਾ। ਠਾਕੁਰੁ = ਮਾਲਕ। ਦੇਵਾ = ਹੇ ਦੇਵ! ॥੪॥

SikhNet (Spanish)pues como Tú, no hay ningún otro Dios. (4)

ਤੁਮਰੇ ਭਜਨ; ਕਟਹਿ ਜਮ ਫਾਂਸਾ ॥

tumare bhajan; katteh jam faansaa | Ang 659

Sant Singh KhalsaMeditating, vibrating upon You, the noose of death is cut away.
Manmohan SinghBy Thy meditation, death's noose is cut away.
Manmohan Singh (Punjabi)ਤੇਰੇ ਸਿਮਰਨ ਦੁਆਰਾ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਆਪ ਕਾ ਭਜਨ ਕਰਨੇ ਸੇ ਜਮ ਕੇ ਫਾਹੇ ਕਾਟੇ ਜਾਤੇ ਹੈਂ, ਭਾਵ ਸੇ ਔਰ ਦੇਵਤਿਓਂ ਕੀ ਸੇਵਾ ਸੇ ਜਮ ਕਾ ਭੈ ਦੂਰ ਨਹੀਂ ਹੋਤਾ ਹੈ॥
Prof. Sahib Singhਤੇਰੀ ਬੰਦਗੀ ਕੀਤਿਆਂ ਜਮਾਂ ਦੇ ਬੰਧਨ ਕੱਟੇ ਜਾਂਦੇ ਹਨ,

ਪਦ ਅਰਥ ਕਟਹਿ = ਕੱਟੇ ਜਾਂਦੇ ਹਨ। ਫਾਂਸਾ = ਫਾਹੇ।

SikhNet (Spanish)Contemplándote, el mensajero de la muerte no se me acerca.

ਭਗਤਿ ਹੇਤ; ਗਾਵੈ ਰਵਿਦਾਸਾ ॥੫॥੫॥

bhagat het; gaavai ravidaasaa |5|5| Ang 659

Sant Singh KhalsaTo attain devotional worship, Ravi Daas sings to You, Lord. ||5||5||
Manmohan SinghTo obtain Thine devotional service, O Lord, Ravi Dass sings Thy praise.
Manmohan Singh (Punjabi)ਤੈਂਡੀ ਪ੍ਰੇਮ ਮਈ ਸੇਵਾ ਪ੍ਰਾਪਤ ਕਰਨ ਲਈ, ਹੇ ਸਾਈਂ! ਰਵਿਦਾਸ ਤੇਰੀ ਮਹਿਮਾ ਗਾਇਨ ਕਰਦਾ ਹੈ।
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਮੈਂ ਤੇਰੇ ਜਸ ਕੋ ਭਗਤੀ ਕੇ ਵਾਸਤੇ ਗਾ੍ਯਨ ਕਰਤਾ ਹੂੰ, ਭਾਵ ਸੇ ਹੇ ਅਕਾਲ ਪੁਰਖ! ਮੁਝ ਕੋ ਅਪਨੀ ਭਗਤੀ ਦਾਨ ਦੀਜੀਏ॥੫॥੫॥☬ਸਰੀਰ ਕੀ ਅਨਿਤਤਾ ਦਿਖਾਵਤੇ ਹੂਏ ਉਪਦੇਸ ਉਚਾਰਨ ਕਰਤੇ ਹੈਂ:
Prof. Sahib Singh(ਤਾਹੀਏਂ) ਰਵਿਦਾਸ ਤੇਰੀ ਭਗਤੀ ਦਾ ਚਾਉ ਹਾਸਲ ਕਰਨ ਲਈ ਤੇਰੇ ਗੁਣ ਗਾਉਂਦਾ ਹੈ ॥੫॥੫॥

ਪਦ ਅਰਥ ਭਗਤਿ ਹੇਤਿ = ਭਗਤੀ ਹਾਸਲ ਕਰਨ ਲਈ ॥੫॥੫॥

* ਸ਼ਬਦ ਦਾ ਭਾਵ: ਪ੍ਰਭੂ ਦੀ ਮਿਹਰ ਨਾਲ ਹੀ ਉਸ ਦੇ ਚਰਨਾਂ ਵਿਚ ਪ੍ਰੀਤਿ ਟਿਕੀ ਰਹਿ ਸਕਦੀ ਹੈ। ਉਹੀ ਪ੍ਰੀਤਿ ਉੱਚੇ ਦਰਜੇ ਦੀ ਹੈ।

SikhNet (Spanish)Oh Dios, es para obtener Tu Devoción que Ravi Das canta Tu Alabanza. (5‑5)
Answers quote the Granth verbatim with Ang citations. AI commentary is not Gurbani and not a religious ruling.