ੴ

ਸਿੱਖਬਾਣੀ · SikhBani

ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ ॥

kabeer maaeaa tajee ta kiaa bheaa jau maan tajiaa nahee jaae
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1372 · 2 lines
Translations

ਕਬੀਰ. ਮਾਇਆ ਤਜੀ. ਤ ਕਿਆ ਭਇਆ; ਜਉ ਮਾਨੁ ਤਜਿਆ. ਨਹੀ ਜਾਇ ॥

kabeer. maaeaa tajee. ta kiaa bheaa; jau maan tajiaa. nahee jaae |

Sant Singh KhalsaKabeer, what good is it to give up Maya, if the mortal does not give up his pride?
Manmohan SinghKabir, what of what avail is the abandonment of mammon, if man abandons not his self-conceit.
Manmohan Singh (Punjabi)ਕਬੀਰ ਧਨ ਦੌਲਤ ਨੂੰ ਛੱਡਣ ਦਾ ਕੀ ਲਾਭ ਹੈ, ਜੇਕਰ ਬੰਦਾ ਆਪਣੀ ਸਵੈ-ਹੰਗਤਾ ਨੂੰ ਨਹੀਂ ਛੱਡਦਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਮਾਯਾ ਕੋ ਤਿਆਗਿਆ, ਭਾਵ ਅਤੀਤ ਭਯਾ ਤੋ ਕਿਆ ਹੂਆ? ਜੋ ਮਨ ਕਾ (ਮਾਨ) ਹੰਕਾਰ ਤਿਆਗਿਆ ਨਹੀਂ ਗਿਆ॥
Prof. Sahib Singhਹੇ ਕਬੀਰ! ('ਊਚ ਭਵਨ ਕਨਕਾਮਨੀ' ਆਦਿਕ) ਮਾਇਆ ਤਿਆਗ ਦਿੱਤੀ ਤਾਂ ਭੀ ਕੁਝ ਨਹੀਂ ਸੰਵਾਰਦਾ, ਜੇ ਅਹੰਕਾਰ ਨਹੀਂ ਤਿਆਗਿਆ ਜਾਂਦਾ।
SikhNet (Spanish)Kabir, ¿de qué sirve dejar a Maya, si uno no entrega su orgullo?,

ਮਾਨ. ਮੁਨੀ ਮੁਨਿਵਰ ਗਲੇ; ਮਾਨੁ. ਸਭੈ ਕਉ ਖਾਇ ॥੧੫੬॥

maan. munee munivar gale; maan. sabhai kau khaae |156|

Sant Singh KhalsaEven the silent sages and seers are destroyed by pride; pride eats up everything. ||156||
Manmohan SinghThe sages and the sublime saints are destroyed by ego, the ego eats up all.
Manmohan Singh (Punjabi)ਰਿਸ਼ੀ ਅਤੇ ਸ੍ਰੇਸ਼ਟ ਸੰਤ ਹੰਕਾਰ ਨੇ ਨਸ਼ਟ ਕਰ ਛੱਡੇ ਹਨ। ਹੰਕਾਰ ਸਾਰਿਆਂ ਨੂੰ ਖਾ ਜਾਂਦਾ ਹੈ।
Fareedkot Teekaਕਿਉਂ ਕਿ ਮੁਨੀਸਰੋਂ ਵਿਚੋਂ ਜੋ ਸ੍ਰੇਸ਼ਟ ਮੁਨੀ ਸੇ ਸੋ ਭੀ ਇਸ (ਮਾਨ) ਹੰਕਾਰ ਕਰ ਕੇ ਗਲੇ ਹੈਂ, ਤਾਂ ਤੇ ਹੇ ਭਾਈ! ਮਾਨ ਹੀ ਸਭ ਕੋ ਖਾਇ ਰਹਿਆ ਹੈ॥੧੫੬॥
Prof. Sahib Singhਵੱਡੇ ਵੱਡੇ ਰਿਸ਼ੀ ਮੁਨੀ (ਤਿਆਗ ਦੇ) ਇਸ ਮਾਣ-ਅਹੰਕਾਰ ਵਿਚ ਗਲ ਜਾਂਦੇ ਹਨ, (ਇਹ ਮਾਣ ਕਿਸੇ ਦਾ ਲਿਹਾਜ਼ ਨਹੀਂ ਕਰਦਾ) ਮਾਣ ਹਰੇਕ ਨੂੰ ਖਾ ਜਾਂਦਾ ਹੈ (ਜੋ ਭੀ ਪ੍ਰਾਣੀ ਅਹੰਕਾਰ ਕਰਦਾ ਹੈ ਉਸ ਦਾ ਆਤਮਕ ਜੀਵਨ ਖ਼ਤਮ ਹੋ ਜਾਂਦਾ ਹੈ) ॥੧੫੬॥

ਪਦ ਅਰਥ ਮੁਨਿਵਰ = ਚੁਣਵੇਂ ਮੁਨੀ, ਵੱਡੇ ਵੱਡੇ ਰਿਸ਼ੀ। ਮਾਨ ਗਲੇ = ਅਹੰਕਾਰ ਨਾਲ ਗਲ ਗਏ। ਸਭੈ ਕਉ = ਹਰੇਕ ਨੂੰ ॥੧੫੬॥

* ਨੋਟ: 'ਊਚ ਭਵਨ ਕਨਕਾਮਨੀ', 'ਸਿਖਰਿ ਧਜਾ' ਆਦਿਕ ਪਦਾਰਥਾਂ ਵਿਚ ਮਸਤ ਰਹਿਣ ਕਰਕੇ ਹੀਰਾ-ਜਨਮ 'ਕਉਡੀ ਬਦਲੈ' ਜਾਂਦਾ ਹੈ, ਕਿਉਂਕਿ ਦੁਨੀਆ ਦੀਆਂ ਮੌਜਾਂ ਦੇ 'ਲੋਭ' ਦੇ ਕਾਰਨ ਮਨੁੱਖ ਆਤਮਕ ਮੌਤ ਸਹੇੜਦਾ ਹੈ। ਪਰ ਇਸ ਦਾ ਇਹ ਭਾਵ ਨਹੀਂ ਕਿ ਕਬੀਰ ਜੀ ਦੁਨੀਆ ਦੇ 'ਤਿਆਗ' ਵਾਲਾ ਰਸਤਾ ਪਸੰਦ ਕਰਦੇ ਹਨ। ਇਹ ਤਾਂ ਸਗੋਂ ਮਾਣ-ਅਹੰਕਾਰ ਪੈਦਾ ਕਰਦਾ ਹੈ। ਵੱਡੇ ਵੱਡੇ ਰਿਸ਼ੀ ਮੁਨੀ ਗ੍ਰਿਹਸਤ ਤਿਆਗ ਕੇ ਜੰਗਲਾਂ ਵਿਚ ਜਾ ਬੈਠੇ, ਪਰ ਇਸ ਤਿਆਗ ਦਾ ਅਹੰਕਾਰ ਹੀ ਉਹਨਾਂ ਨੂੰ ਖਾ ਗਿਆ।

SikhNet (Spanish)aún los silenciosos sabios y los videntes son destruidos por su orgullo, el orgullo se come todo. (156)
Answers quote the Granth verbatim with Ang citations. AI commentary is not Gurbani and not a religious ruling.