ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri (Ashtami)
ਅਸਟਮੀ. ਅਸਟ ਸਿਧਿ ਨਵ ਨਿਧਿ ॥
asattamee. asatt sidh nav nidh |
Sant Singh KhalsaThe eighth day of the lunar cycle: The eight spiritual powers of the Siddhas, the nine treasures,
Manmohan SinghThe eighth Lunar day, the eight occult doers the nine treasures,
Manmohan Singh (Punjabi)ਅੱਠਵੀਂ ਤਿੱਥ-ਅੱਠ ਕਰਾਮਾਤੀ ਸ਼ਕਤੀਆਂ ਨੌ ਖ਼ਜ਼ਾਨੇ,
Fareedkot Teekaਅਸਟਮੀ ਦੁਆਰੇ ਕਹਤੇ ਹੈਂ: ਤਿਨ ਕੌ ਆਠੋਂ ਸਿਧੀਆਂ ਨੌ ਨਿਧਾਂ ਪ੍ਰਾਪਤ ਹੋਤੀ ਹੈਂ॥
Prof. Sahib Singh(ਨਾਮ ਦੇ ਪਰਤਾਪ ਵਿਚ ਹੀ) ਅੱਠੇ ਕਰਾਮਾਤੀ ਤਾਕਤਾਂ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਆ ਜਾਂਦੇ ਹਨ,ਪਦ ਅਰਥ ਅਸਟ = ਅੱਠ। ਸਿਧਿ = ਸਿੱਧੀਆਂ। ਨਵ = ਨੌ। ਨਿਧਿ = ਖ਼ਜ਼ਾਨੇ।
SikhNet (Spanish)El Octavo Día del Ciclo Lunar. Aquél que contempla al Señor obtiene los Ocho Poderes Milagrosos y los Nueve Tesoros.
ਸਗਲ ਪਦਾਰਥ; ਪੂਰਨ ਬੁਧਿ ॥
sagal padaarath; pooran budh |
Sant Singh Khalsaall precious things, perfect intellect,
Manmohan Singhall the precious things, perfect intellect,
Manmohan Singh (Punjabi)ਸਮੂਹ ਵਡਮੁੱਲੀਆਂ ਵਸਤੂਆਂ, ਮੁਕੰਮਲ ਅਕਲ,
Fareedkot Teekaਧਰਮ, ਅਰਥ, ਕਾਮ, ਮੋਖ, ਸੰਪੂਰਨ ਪਦਾਰਥ ਪ੍ਰਾਪਤਿ ਹੋਤੇ ਹੈਂ ਔਰ ਪੂਰਨ ਬੁਧ ਅਰਥਾਤ ਉਨ ਕਾ ਉਪਦੇਸ ਮੁਕਤੀ ਕਾ ਦਾਤਾ ਹੋਤਾ ਹੈ॥
Prof. Sahib Singhਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ, ਉਹ ਅਕਲ ਪ੍ਰਾਪਤ ਹੋ ਜਾਂਦੀ ਹੈ ਜੋ ਕਦੇ ਉਕਾਈ ਨਹੀਂ ਖਾਂਦੀ।ਪਦ ਅਰਥ ਪੂਰਨ = ਮੁਕੰਮਲ, ਜੋ ਕਦੇ ਉਕਾਈ ਨਾਹ ਖਾਏ। ਬੁਧਿ = ਅਕਲ।
SikhNet (Spanish)Logra los cuatro objetivos de la vida y se vuelve todo sabio.
ਕਵਲ ਪ੍ਰਗਾਸ ਸਦਾ ਆਨੰਦ ॥
kaval pragaas sadaa aanand |
Sant Singh Khalsathe opening of the heart-lotus, eternal bliss,
Manmohan Singhthe blossoming of heart lotus, eternal bliss,
Manmohan Singh (Punjabi)ਦਿਲ ਕਮਲ ਦਾ ਖਿੜਾਓ, ਸਦੀਵੀ ਪਰਸੰਨਤਾ,
Fareedkot Teekaਰਿਦਾ ਕਵਲ ਪ੍ਰਫੁਲਤ ਹੋਤਾ ਹੈ ਔਰ ਸਦਾ ਅਨੰਦ ਰਹਤਾ ਹੈ॥
Prof. Sahib Singh(ਮਨ ਵਿਚ) ਸਦਾ ਚਾਉ ਹੀ ਚਾਉ ਟਿਕਿਆ ਰਹਿੰਦਾ ਹੈ, (ਹਿਰਦੇ ਦਾ) ਕੌਲ-ਫੁੱਲ ਖਿੜ ਜਾਂਦਾ ਹੈ (ਜਿਵੇਂ ਸੂਰਜ ਦੀਆਂ ਕਿਰਨਾਂ ਨਾਲ ਕੌਲ-ਫੁੱਲ ਖਿੜਦਾ ਹੈ, ਤਿਵੇਂ ਨਾਮ-ਸਿਮਰਨ ਦੀ ਬਰਕਤਿ ਨਾਲ ਹਿਰਦਾ ਖਿੜਿਆ ਰਹਿੰਦਾ ਹੈ)।ਪਦ ਅਰਥ ਕਵਲ = (ਹਿਰਦੇ ਦਾ) ਕੌਲ-ਫੁੱਲ।
SikhNet (Spanish)El Loto de su mente florece y está en total Éxtasis.
ਨਿਰਮਲ ਰੀਤਿ; ਨਿਰੋਧਰ ਮੰਤ ॥
niramal reet; nirodhar mant |
Sant Singh Khalsapure lifestyle, the infallible Mantra,
Manmohan Singhpure way of life, infallible instruction,
Manmohan Singh (Punjabi)ਪਵਿੱਤ੍ਰ ਜੀਵਨ ਰਹੁਰੀਤੀ, ਅਚੂਕ ਉਪਦੇਸ਼,
Fareedkot Teekaਪੁਨਾ ਨਿਰਮਲ ਰੀਤੀ ਹੋ ਜਾਤੀ ਹੈ, (ਨਿਰੋਧਰ) ਅਚਲ ਮੰਤ੍ਰ ਹੋ ਜਾਤਾ ਹੈ; ਅਰਥਾਤ ਉਨ ਕਾ ਉਪਦੇਸ ਮੁਕਤੀ ਕਾ ਦਾਤਾ ਹੋਤਾ ਹੈ॥
Prof. Sahib Singh(ਪਰਮਾਤਮਾ ਦਾ ਨਾਮ ਇਕ ਐਸਾ) ਮੰਤ੍ਰ ਹੈ ਜਿਸ ਦਾ ਅਸਰ ਜ਼ਾਇਆ ਨਹੀਂ ਹੋ ਸਕਦਾ, (ਇਸ ਮੰਤ੍ਰ ਦੀ ਬਰਕਤਿ ਨਾਲ) ਜੀਵਨ-ਜੁਗਤਿ ਪਵਿਤ੍ਰ ਹੋ ਜਾਂਦੀ ਹੈ।ਪਦ ਅਰਥ ਰੀਤਿ = ਮਰਯਾਦਾ, ਜੀਵਨ-ਜੁਗਤਿ। ਨਿਰੋਧਰ = {निरूध्} ਜਿਸ ਦਾ ਅਸਰ ਰੋਕਿਆ ਨਾਹ ਜਾ ਸਕੇ। ਮੰਤ = ਮੰਤਰ।
SikhNet (Spanish)Sus maneras son puras y su Mantra no falla.
ਸਗਲ ਧਰਮ; ਪਵਿਤ੍ਰ ਇਸਨਾਨੁ ॥
sagal dharam; pavitr isanaan |
Sant Singh Khalsaall Dharmic virtues, sacred purifying baths,
Manmohan Singhall the virtues, sacred ablutions,
Manmohan Singh (Punjabi)ਸਾਰੀਆਂ ਨੇਕੀਆਂ, ਨਿਰਮਲ ਨ੍ਹਾਉਣੇ,
Fareedkot Teekaਔਰ ਸੰਪੂਰਨ ਧਰਮ ਔਰ ਪਵਿਤ੍ਰਤਾ ਪੁਨਾ ਤੀਰਥੋਂ ਕਾ ਇਸਨਾਨ ਕਰ ਲੀਆ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਦਾ ਨਾਮ ਹੀ) ਸਾਰੇ ਧਰਮਾਂ (ਦਾ ਧਰਮ ਹੈ, ਸਾਰੇ ਤੀਰਥ-ਇਸ਼ਨਾਨਾਂ ਨਾਲੋਂ) ਪਵਿਤ੍ਰ-ਇਸ਼ਨਾਨ ਹੈ।
SikhNet (Spanish)Suyos son los méritos obtenidos por vivir en la rectitud y bañarse en lugares santos,
ਸਭ ਮਹਿ ਊਚ; ਬਿਸੇਖ ਗਿਆਨੁ ॥
sabh meh aooch; bisekh giaan |
Sant Singh Khalsathe most lofty and sublime spiritual wisdom
Manmohan Singhand the most lofty and sublime Divine knowledge,
Manmohan Singh (Punjabi)ਅਤੇ ਸਭ ਤੋਂ ਉੱਚਾ ਅਤੇ ਸਰੇਸ਼ਟ ਬ੍ਰਹਮ-ਬੋਧ,
Fareedkot Teekaਸਭ ਕੇ ਬੀਚ ਉਚਤਾ ਔਰ ਬਿਸੇਸ ਗਿਆਨ ਅਰਥਾਤ ਆਤਮ ਬੋਧ ਪ੍ਰਾਪਤਿ ਹੋਤਾ ਹੈ॥
Prof. Sahib Singh(ਨਾਮ-ਸਿਮਰਨ ਹੀ ਸਾਰੇ ਸ਼ਾਸਤ੍ਰ ਆਦਿਕਾਂ ਦੇ ਦਿੱਤੇ ਗਿਆਨਾਂ ਨਾਲੋਂ) ਸਭ ਤੋਂ ਉੱਚਾ ਤੇ ਸ੍ਰੇਸ਼ਟ ਗਿਆਨ ਹੈ।ਪਦ ਅਰਥ ਬਿਸੇਖ = ਵਿਸ਼ੇਸ਼, ਉਚੇਚਾ।
SikhNet (Spanish)y su sabiduría es del más elevado orden.
ਹਰਿ ਹਰਿ ਭਜਨੁ; ਪੂਰੇ ਗੁਰ ਸੰਗਿ ॥
har har bhajan; poore gur sang |
Sant Singh Khalsathese are obtained by meditating, vibrating upon the Lord, Har, Har, in the Company of the Perfect Guru.
Manmohan Singhare obtained by Lord God's meditation in the company of the Perfect Guru.
Manmohan Singh (Punjabi)ਮੁਕੰਮਲ ਗੁਰਾਂ ਦੀ ਸੰਗਤ ਵਿੱਚ ਵਾਹਿਗੁਰੂ ਸੁਆਮੀ ਦੇ ਸਿਮਰਨ ਦੁਆਰਾ ਪਰਾਪਤ ਹੋ ਜਾਂਦੇ ਹਨ।
Fareedkot Teekaਜਿਨੋਂ ਨੇ ਪੂਰੇ ਸਤਿਗੁਰੋਂ ਕੇ ਸੰਗ ਮਿਲਿ ਕਰ ਹਰਿ ਹਰਿ ਕਾ ਭਜਨ ਕੀਆ ਹੈ॥
Prof. Sahib Singhਜੇ ਪੂਰੇ ਗੁਰੂ ਦੀ ਸੰਗਤਿ ਵਿਚ ਰਹਿ ਕੇ ਹਰਿ-ਨਾਮ ਦਾ ਭਜਨ ਕੀਤਾ ਜਾਏ,ਪਦ ਅਰਥ ਸੰਗਿ = ਨਾਲ, ਸੰਗਤਿ ਵਿਚ।
SikhNet (Spanish)Uno medita en su Señor en la Compañía del Perfecto Guru,
ਜਪਿ ਤਰੀਐ ਨਾਨਕ; ਨਾਮ ਹਰਿ ਰੰਗਿ ॥੮॥
jap tareeai naanak; naam har rang |8|
Sant Singh KhalsaYou shall be saved, O Nanak, by lovingly chanting the Lord's Name. ||8||
Manmohan SinghMan is saved, O Nanak by affectionately meditating on God's Name.
Manmohan Singh (Punjabi)ਪਿਆਰ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਹੇ ਨਾਨਕ! ਬੰਦਾ ਪਾਰ ਉਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸੰਗ ਪ੍ਰੇਮ ਕਰ ਹਰਿ ਨਾਮ ਜਪਣੇ ਸੇ ਹੀ ਸੰਸਾਰ ਸਾਗਰ ਸੇ ਤਰੀਤਾ ਹੈ॥੮॥
Prof. Sahib Singh(ਤਾਂ) ਹੇ ਨਾਨਕ! ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕ ਕੇ ਹਰਿ-ਨਾਮ ਜਪ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੮॥ਪਦ ਅਰਥ ਜਪਿ = ਜਪ ਕੇ। ਰੰਗਿ = ਪ੍ਰੇਮ ਵਿਚ ॥੮॥
SikhNet (Spanish)y contemplando el Nombre lleno de Amor al Señor, es emancipado. (8)