ਸਲੋਕੁ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਪਹਿਰਾ ਅਗਨਿ. ਹਿਵੈ ਘਰੁ ਬਾਧਾ; ਭੋਜਨੁ ਸਾਰੁ ਕਰਾਈ ॥
pahiraa agan. hivai ghar baadhaa; bhojan saar karaaee |
Sant Singh KhalsaIf I dressed myself in fire, and built my house of snow, and made iron my food;
Manmohan SinghIf I put on the dress of fire, found a house in snow and make iron my food;
Manmohan Singh (Punjabi)ਜੇਕਰ ਮੈਂ ਅੱਗ ਦੀ ਪੁਸ਼ਾਕ ਪਾ ਲਵਾਂ, ਬਰਫ ਅੰਦਰ ਗ੍ਰਹਿ ਬੰਨ੍ਹ ਲਵਾਂ ਅਤੇ ਲੋਹੇ ਨੂੰ ਆਪਣਾ ਖਾਣਾ ਬਣਾ ਲਵਾਂ।
Fareedkot Teekaਅਗਨ ਕੋ ਬਸਤ੍ਰਾਂ ਸਮ ਪਹਰ ਲਵਾਂ ਸਿੱਧੀ ਕੇ ਬਲ ਕਰ ਜਲਾਇ ਨ ਸਕੇ ਔਰ ਬਰਫ ਵਿਖੇ ਘਰ ਬਾਂਧ ਲਈਏ ਅਰਥਾਤ ਬਰਫ ਮੇਂ ਬੈਠ ਰਹੀਏ ਔਰ ਭੋਜਨ ਲੋਹੇ ਕਾ ਕਰ ਲਈਏ॥
Prof. Sahib Singhਜੇ ਮੈਂ ਅੱਗ (ਭੀ) ਪਹਿਨ ਲਵਾਂ, (ਜਾਂ) ਬਰਫ਼ ਵਿਚ ਘਰ ਬਣਾ ਲਵਾਂ (ਭਾਵ, ਜੇ ਮੇਰੇ ਮਨ ਵਿਚ ਇਤਨੀ ਤਾਕਤ ਆ ਜਾਏ ਕਿ ਅੱਗ ਵਿਚ ਤੇ ਬਰਫ਼ ਵਿਚ ਬੈਠ ਸਕਾਂ) ਲੋਹੇ ਨੂੰ ਭੋਜਨ ਬਣਾ ਲਵਾਂ (ਲੋਹਾ ਖਾ ਸਕਾਂ),ਪਦ ਅਰਥ ਹਿਵੈ = ਹਿਮ, ਬਰਫ਼ ਵਿਚ। ਬਾਧਾ = ਬਾਧਾਂ, ਬੰਨ੍ਹ ਲਵਾਂ, ਬਣਾ ਲਵਾਂ। ਸਾਰੁ = ਲੋਹਾ।
SikhNet (Spanish)Si me vistiera de fuego, si viviera en una casa de nieve, si masticara hierro como mi comida,
ਸਗਲੇ ਦੂਖ ਪਾਣੀ ਕਰਿ ਪੀਵਾ; ਧਰਤੀ ਹਾਕ ਚਲਾਈ ॥
sagale dookh paanee kar peevaa; dharatee haak chalaaee |
Sant Singh Khalsaand if I were to drink in all pain like water, and drive the entire earth before me;
Manmohan SinghAll the troubles if I drink as water and drive before me the earth;
Manmohan Singh (Punjabi)ਸਾਰੀਆਂ ਤਕਲੀਫਾਂ ਨੂੰ ਜੇਕਰ ਮੈਂ ਜਲ ਦੀ ਤਰ੍ਹਾਂ ਪੀ ਜਾਵਾਂ ਅਤੇ ਜਮੀਨ ਨੂੰ ਹਿੱਕ ਕੇ ਆਪਣੇ ਮੂਹਰੇ ਲਾ ਲਵਾਂ।
Fareedkot Teekaਸਰਬ ਦੁਖੋਂ ਕੋ ਪਾਣੀ ਕੀ ਤਰਾਂ ਕਰ ਕੇ ਪੀ ਲੇਵਾਂ ਔਰ ਧਰਤੀ ਕੋ ਹਾਕ ਕਰ ਚਲਾਵਾਂ॥
Prof. Sahib Singhਜੇ ਮੈਂ ਸਾਰੇ ਹੀ ਦੁੱਖ ਬੜੇ ਸੌਖ ਨਾਲ ਸਹਾਰ ਸਕਾਂ, ਸਾਰੀ ਧਰਤੀ ਨੂੰ ਆਪਣੇ ਹੁਕਮ ਵਿਚ ਤੋਰ ਸਕਾਂ,ਪਦ ਅਰਥ ਪਾਣੀ ਕਰਿ = ਪਾਣੀ ਕਰ ਕੇ, ਪਾਣੀ ਵਾਂਗ, (ਭਾਵ,) ਬੜੇ ਸੌਖ ਨਾਲ। ਹਾਕ = ਆਵਾਜ਼, (ਭਾਵ, ਹੁਕਮ)। {ਲਫ਼ਜ਼ 'ਹਾਕ' ਦਾ ਅਰਥ 'ਹਿੱਕ ਕੇ' ਕਰਨਾ ਗ਼ਲਤ ਹੈ, ਇਸ ਹਾਲਤ ਵਿਚ ਇਸ ਦਾ ਜੋੜ 'ਹਾਕਿ' ਚਾਹੀਦਾ ਹੈ, ਜਿਵੇਂ 'ਕਰਿ' ਕਰ ਕੇ, ਨਥਿ = ਨੱਥ ਕੇ, ਆਖਿ = ਆਖ ਕੇ}।
SikhNet (Spanish)Si tragara todo dolor como si fuera agua, y arreara al mundo delante de mí.
ਧਰਿ ਤਾਰਾਜੀ ਅੰਬਰੁ ਤੋਲੀ; ਪਿਛੈ ਟੰਕੁ ਚੜਾਈ ॥
dhar taaraajee anbar tolee; pichhai ttank charraaee |
Sant Singh Khalsaand if I were to place the earth upon a scale and balance it with a single copper coin;
Manmohan SinghBy placing the firmament in the balance pan, were I to weight it with a mere copper put in the hind pan;
Manmohan Singh (Punjabi)ਅਸਮਾਨ ਨੂੰ ਤੱਕੜੀ ਦੇ ਪੱਲੜੇ ਵਿੱਚ ਧਰ ਕੇ ਜੇਕਰ ਮੈਂ ਇਸ ਨੂੰ ਪਿਛਲੇ ਪੱਲੜੇ ਵਿੰਚ ਰੱਖੇ ਹੋਏ ਚਾਰ ਮਾਸੇ ਦੇ ਵੱਟੇ ਨਾਲ ਜੋਖ ਲਵਾਂ।
Fareedkot Teekaਤਕੜੀ ਮੇਂ ਧਰ ਕਰ ਕੇ (ਅੰਬਰੁ) ਅਕਾਸ ਕੋ ਤੋਲੋਂ ਪੀਛੇ ਚਾਰ ਮਾਸੇ ਕਾ ਵੱਟਾ ਚੜਾਈਏ॥
Prof. Sahib Singhਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿਚ ਰੱਖ ਕੇ ਤੇ ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ,ਪਦ ਅਰਥ ਤਾਰਾਜੀ = ਤਰਾਜੂ। ਅੰਬਰੁ = ਆਕਾਸ਼। ਟੰਕੁ = ਚਾਰ ਮਾਸੇ ਦਾ ਤੋਲ।
SikhNet (Spanish)Si pudiera pesar la tierra y los cielos en la balanza como si fueran pequeñas monedas de cobre.
ਏਵਡੁ ਵਧਾ. ਮਾਵਾ ਨਾਹੀ; ਸਭਸੈ ਨਥਿ ਚਲਾਈ ॥
evadd vadhaa. maavaa naahee; sabhasai nath chalaaee |
Sant Singh Khalsaand if I were to become so great that I could not be contained, and if I were to control and lead all;
Manmohan SinghWere I to become so large that I could nowhere be contained and were I to snaffle and lead by the nose one and all;
Manmohan Singh (Punjabi)ਜੇਕਰ ਮੈਂ ਐਡਾ ਵੱਡਾ ਹੋ ਜਾਵਾਂ ਕਿ ਕਿਤੇ ਭੀ ਨਾਂ ਸਮਾਂ ਸਕਾਂ, ਤੇ ਜੇਕਰ ਮੈਂ ਸਾਰਿਆਂ ਨੂੰ ਨਕੇਲ ਪਾ ਨੱਕ ਤੋਂ ਫੜ ਕੇ ਟੋਰੀ ਫਿਰਾਂ।
Fareedkot Teekaਸਿੱਧੀ ਕਰ ਕੇ ਐਸਾ ਵੱਡਾ ਵਧਾਂ ਜੋ ਕਿਸੀ ਜਗਾ ਮੇਂ ਸਮਾਵਾਂ ਨਹੀਂ ਔਰ ਈਸਤਾ ਨਾਮ ਸਿੱਧੀ ਕਰ ਕੇ ਸਰਬ ਕੋ (ਨਥਿ) ਅਧੀਨ ਕਰ ਕੇ ਚਲਾਵਾਂ॥
Prof. Sahib Singhਜੇ ਮੈਂ ਆਪਣੇ ਸਰੀਰ ਨੂੰ ਇਤਨਾ ਵਧਾ ਸਕਾਂ ਕਿ ਕਿਤੇ ਸਮਾ ਹੀ ਨ ਸਕਾਂ, ਸਾਰੇ ਜੀਵਾਂ ਨੂੰ ਨੱਥ ਕੇ ਤੋਰਾਂ, (ਭਾਵ, ਆਪਣੇ ਹੁਕਮ ਵਿਚ ਚਲਾਵਾਂ)ਪਦ ਅਰਥ ਮਾਵਾ = ਮਾਵਾਂ, ਸਮਾ ਸਕਾਂ।
SikhNet (Spanish)Si fuera tan grandioso que al no contenerme, arrasara con todos con mi furia.
ਏਤਾ ਤਾਣੁ ਹੋਵੈ ਮਨ ਅੰਦਰਿ; ਕਰੀ ਭਿ ਆਖਿ ਕਰਾਈ ॥
etaa taan hovai man andar; karee bhi aakh karaaee |
Sant Singh Khalsaand if I were to possess so much power within my mind that I could cause others to do my bidding-so what?
Manmohan SinghIf I possess so much power within my mind that I perform and also at my bidding cause others perform such things but all this is in vain.
Manmohan Singh (Punjabi)ਜੇਕਰ ਮੇਰੇ ਚਿੱਤ ਅੰਦਰ ਐਨਾ ਬਲ ਹੋਵੇ ਕਿ ਇਹੋ ਜੇਹੀਆਂ ਗੱਲਾਂ ਮੈਂ ਕਰਾਂ ਅਤੇ ਆਪਣੇ ਕਹਿਣ ਦੁਆਰਾ ਹੋਰਨਾਂ ਤੋਂ ਭੀ ਕਰਾਵਾਂ, ਪਰ ਇਹ ਸਾਰਾ ਕੁਝ ਬੇਫਾਇਦਾ ਹੈ।
Fareedkot Teeka(ਏਤਾ) ਜਿਤਨਾ ਪੂਰਬ ਬਲ ਕਥਨ ਕੀਆ ਹੈ ਐਸਾ ਬਲ ਮਨ ਅੰਦਰ ਹੋਵੇ ਔਰ ਪੂਰਬ ਕਰੇ ਹੂਏ ਕਾਮ ਆਪ ਭੀ ਕਰ ਲੇਵੋਂ ਔਰੋਂ ਸੇ ਭੀ ਆਖ ਕਰ ਕਰਵਾਇ ਲੇਵੋਂ। ਜੈਸੇ ਗੁਰੂ ਹਰਿ ਕ੍ਰਿਸ਼ਨ ਜੀ ਨੇ ਝੀਵਰ ਸੇ ਗੀਤਾ ਕੇ ਅਰਥ ਸਿਰ ਪਰ ਛਟੀ ਰਖ ਕਰ ਕਰਵਾਏ ਹੈਂ॥
Prof. Sahib Singhਜੇ ਮੇਰੇ ਮਨ ਵਿਚ ਇਤਨਾ ਬਲ ਹੋ ਜਾਏ, ਕਿ ਜੋ ਚਾਹੇ ਕਰਾਂ ਤੇ ਆਖ ਕੇ ਹੋਰਨਾਂ ਪਾਸੋਂ ਕਰਾਵਾਂ (ਤਾਂ ਭੀ ਇਹ ਸਭ ਕੁਝ ਤੁੱਛ ਹੈ)।
SikhNet (Spanish)Si fuera tan poderosa mi mente que lograra siempre mi voluntad y los demás siempre se doblegaran ante mí.
ਜੇਵਡੁ ਸਾਹਿਬੁ. ਤੇਵਡ ਦਾਤੀ; ਦੇ ਦੇ ਕਰੇ ਰਜਾਈ ॥
jevadd saahib. tevadd daatee; de de kare rajaaee |
Sant Singh KhalsaAs Great as our Lord and Master is, so great are His gifts. He bestows them according to His Will.
Manmohan SinghAs great as the Lord is so great are His gifts. He bestows them according to His pleasure.
Manmohan Singh (Punjabi)ਜਿੱਡਾ ਵੱਡਾ ਸੁਆਮੀ ਹੈ, ਓਡੀਆਂ ਵੱਡੀਆਂ ਹੀ ਹਨ ਉਸ ਦੀਆਂ ਬਖਸ਼ਸ਼ਾਂ। ਉਹ ਆਪਣੀ ਰਜਾ ਅਨੁਸਾਰ ਦਾਤਾਂ ਦਿੰਦਾ ਹੈ।
Fareedkot Teekaਜੇਤਾ ਵੱਡਾ ਸਾਹਿਬੁ ਪਰਮੇਸ੍ਵਰ ਹੈ ਉਤਨੀਆਂ ਹੀ ਵੱਡੀਆਂ ਤਿਸਕੀਆਂ ਦਾਤਾਂ ਹੈਂ, ਔਰ (ਰਜਾਈ) ਵਾਹਗੁਰੂ ਦੇਨਾ ਹੀ ਦੇਨਾ ਕਰਤਾ ਹੈ; ਵਾ ਦਾਤਾ ਦੇ ਦੇ ਜੀਵੋਂ ਕੋ ਖੁਸ਼ੀ ਕਰਤਾ ਹੈ॥
Prof. Sahib Singhਖਸਮ ਪ੍ਰਭੂ ਜੇਡਾ ਵੱਡਾ ਆਪ ਹੈ ਉਤਨੀਆਂ ਹੀ ਉਸ ਦੀਆਂ ਬਖ਼ਸ਼ਸ਼ਾਂ ਹਨ, ਜੇ ਰਜ਼ਾ ਦਾ ਮਾਲਕ ਸਾਈਂ ਹੋਰ ਭੀ ਬੇਅੰਤ (ਤਾਕਤਾਂ ਦੀਆਂ) ਦਾਤਾਂ ਮੈਨੂੰ ਦੇ ਦੇਵੇ, (ਤਾਂ ਭੀ ਇਹ ਤੁੱਛ ਹਨ)।ਪਦ ਅਰਥ ਰਜਾਈ = ਰਜ਼ਾ ਦਾ ਮਾਲਕ ਪ੍ਰਭੂ।
SikhNet (Spanish)Vano sería todo esto, porque tan Magnánimo como es el Señor, así de magnánimos son Sus Regalos que Él nos confiere a todos nosotros por Su Gracia.
ਨਾਨਕ ਨਦਰਿ. ਕਰੇ ਜਿਸੁ ਉਪਰਿ; ਸਚਿ; ਨਾਮਿ ਵਡਿਆਈ ॥੧॥
naanak nadar. kare jis upar; sach; naam vaddiaaee |1|
Sant Singh KhalsaO Nanak, those upon whom the Lord casts His Glance of Grace, obtain the glorious greatness of the True Name. ||1||
Manmohan SinghNanak he on whom the Lord casts His merciful glance, obtains the glory of the True Name.
Manmohan Singh (Punjabi)ਨਾਨਕ ਜਿਸ ਉਤੇ ਸਾਈਂ ਆਪਣੀ ਮਿਹਰ ਦੀ ਨਜਰ ਧਾਰਦਾ ਹੈ, ਉਸ ਨੂੰ ਸੱਚੇ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਉਪਰ ਕ੍ਰਿਪਾ ਕਰਤਾ ਹੈ ਤਿਸ ਕੋ ਸਚ ਨਾਮ ਕੀ ਵਡਿਆਈ ਬਖਸਤਾ ਹੈ, ਭਾਵ ਏਹ ਕਿ ਨਾਮ ਪ੍ਰਾਪਤਿ ਹੂਆ ਫਿਰ ਜਾਤਾ ਨਹੀਂ॥੧॥☬ਜੇ ਕਹੇ ਜੋ ਸਿਧੀਓਂ ਕਰ ਤ੍ਰਿਪਤ ਹੈ ਤਿਸ ਕੇ ਤੋ ਕੁਛ ਭੂਖ ਨਹੀਂ ਰਹਤੀ, ਨਾਮ ਕੀ ਕਿਆ ਲੋੜ ਹੈ? ਤਿਸ ਪਰ ਕਹਤੈ ਹੈਂ:
Prof. Sahib Singh(ਅਸਲ ਗੱਲ) ਹੇ ਨਾਨਕ! (ਇਹ ਹੈ ਕਿ) ਜਿਸ ਬੰਦੇ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਆਪਣੇ) ਸੱਚੇ ਨਾਮ ਦੀ ਰਾਹੀਂ ਵਡਿਆਈ ਬਖ਼ਸ਼ਦਾ ਹੈ (ਭਾਵ, ਇਹਨਾਂ ਮਾਨਸਕ ਤਾਕਤਾਂ ਨਾਲੋਂ ਵਧ ਕੇ ਨਾਮ ਦੀ ਬਰਕਤਿ ਹੈ) ॥੧॥ਪਦ ਅਰਥ ਦੇ ਦੇ ਕਰੇ = ਦਾਤਾਂ ਦੇ ਦੇ ਕੇ ਹੋਰ ਦਾਤਾਂ ਦੇਵੇ ॥੧॥
SikhNet (Spanish)Dice Nanak, Quien goza de Su Gracia, se eleva a la Gloria del Verdadero Nombre. (1)