ਪਉੜੀ ॥
paurree | Ang 146
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਸਚਾ ਭੋਜਨੁ ਭਾਉ; ਸਤਿਗੁਰਿ ਦਸਿਆ ॥
sachaa bhojan bhaau; satigur dasiaa | Ang 146
Sant Singh KhalsaThe True Food is the Love of the Lord; the True Guru has spoken.
Manmohan SinghThe True food is the Lord's love. So says the True Guru.
Manmohan Singh (Punjabi)ਸੱਚੀ ਖੁਰਾਕ ਪ੍ਰਭੂ ਦੀ ਪ੍ਰੀਤ ਹੈ। ਸੱਚੇ ਗੁਰੂ ਇਸ ਤਰ੍ਹਾਂ ਦਸਦੇ ਹਨ।
Fareedkot Teekaਸਚਾ ਭੋਜਨੁ ਤੋ (ਭਾਉ) ਗ੍ਯਾਨ ਵਾ ਪ੍ਰੇਮ ਹੈ, ਸੋ ਸਤਗੁਰੋਂ ਨੇ ਬਤਾਇਆ ਹੈ॥
Prof. Sahib Singh(ਜਿਸ ਭਾਗਾਂ ਵਾਲੇ ਨੂੰ) ਸਤਿਗੁਰੂ ਨੇ (ਆਤਮਾ ਲਈ) ਪ੍ਰਭੂ-ਪ੍ਰੇਮ-ਰੂਪ ਸੱਚਾ ਭੋਜਨ ਦੱਸਿਆ ਹੈ,ਪਦ ਅਰਥ ਭਾਉ = ਪ੍ਰੇਮ। ਸਤਿਗੁਰਿ = ਸਤਿਗੁਰੂ ਨੇ।
SikhNet (Spanish)La comida verdadera es el Amor del Señor; así lo ha enseñado el Guru.
ਸਚੇ ਹੀ ਪਤੀਆਇ; ਸਚਿ ਵਿਗਸਿਆ ॥
sache hee pateeae; sach vigasiaa | Ang 146
Sant Singh KhalsaWith this True Food, I am satisfied, and with the Truth, I am delighted.
Manmohan SinghWith the True Good I am appeased and with Truth I am delighted.
Manmohan Singh (Punjabi)ਸੱਚੇ ਖਾਣੇ ਨਾਲ ਮੈਂ ਤ੍ਰਿਪਤ ਹੋ ਗਿਆ ਹਾਂ ਅਤੇ ਸੱਚ ਨਾਲ ਮੈਂ ਪ੍ਰਸੰਨ ਹੋiੈੲਆ ਹਾਂ।
Fareedkot Teekaਸਚੇ ਹੀ ਪੁਰਸ (ਪਤੀਆਇ) ਨਿਹਚੇਵਾਨ ਹੂਏ ਹੈਂ, ਯਾਂ ਤੇ ਤਿਨ ਕਾ ਰਿਦਾ ਕਵਲ ਸਚ ਕਰ ਕੇ ਖਿੜਿਆ ਹੈ॥
Prof. Sahib Singhਉਹ ਮਨੁੱਖ ਸੱਚੇ ਪ੍ਰਭੂ ਵਿਚ ਹੀ ਪਰਚ ਜਾਂਦਾ ਹੈ। ਸੱਚੇ ਪ੍ਰਭੂ ਵਿਚ (ਟਿਕ ਕੇ) ਪ੍ਰਸੰਨ ਰਹਿੰਦਾ ਹੈ।ਪਦ ਅਰਥ ਪਤੀਆਇ = ਪਤੀਜ ਕੇ, ਪਰਚ ਕੇ। ਵਿਗਸਿਆ = ਖਿੜਿਆ, ਪ੍ਰਸੰਨ ਹੋਇਆ।
SikhNet (Spanish)Si uno está complacido por el Señor y florece a través de Su Verdad,
ਸਚੈ ਕੋਟਿ ਗਿਰਾਂਇ; ਨਿਜ ਘਰਿ ਵਸਿਆ ॥
sachai kott giraane; nij ghar vasiaa | Ang 146
Sant Singh KhalsaTrue are the cities and the villages, where one abides in the True Home of the self.
Manmohan SinghTrue are the citadels and hamlets of him, who abides in his own home.
Manmohan Singh (Punjabi)ਸੱਚੇ ਹਨ ਕਿਲ੍ਹੇ ਤੇ ਪਿੰਡ, ਉਸ ਦੇ ਜੋ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸਦਾ ਹੈ।
Fareedkot Teekaਜੋ ਅਪਨੇ ਸ੍ਵਰੂਪ ਮੇਂ ਇਸਥਿਤ ਹੂਆ ਹੈ ਤਿਸ ਕੇ ਕੋਟਿ ਵਾ ਇੰਦ੍ਰੇ ਔਰ (ਗਿਰਾਂਇ) ਸਰੀਰ ਸਚੇ ਹੈਂ॥
Prof. Sahib Singhਉਹ (ਪ੍ਰਭੂ ਦੇ ਚਰਨਾਂ-ਰੂਪ) ਸ੍ਵੈ-ਸਰੂਪ ਵਿਚ ਵੱਸਦਾ ਹੈ (ਮਾਨੋ) ਸਦਾ-ਥਿਰ ਰਹਿਣ ਵਾਲੇ ਕਿਲ੍ਹੇ ਵਿਚ ਪਿੰਡ ਵਿਚ ਵੱਸਦਾ ਹੈ।ਪਦ ਅਰਥ ਕੋਟਿ = ਕੋਟ ਵਿਚ, ਕਿਲ੍ਹੇ ਵਿਚ। ਗਿਰਾਂਇ = ਗਿਰਾਂ ਵਿਚ, ਪਿੰਡ ਵਿਚ।
SikhNet (Spanish)habita entonces en el Recinto de la Verdad de Su ser.
ਸਤਿਗੁਰਿ ਤੁਠੈ ਨਾਉ; ਪ੍ਰੇਮਿ ਰਹਸਿਆ ॥
satigur tutthai naau; prem rahasiaa | Ang 146
Sant Singh KhalsaWhen the True Guru is pleased, one receives the Lord's Name, and blossoms forth in His Love.
Manmohan SinghWhen the True Guru is pleased man receives the Name and flowers in the Lord's love.
Manmohan Singh (Punjabi)ਜਦ ਸੱਚਾ ਗੁਰੂ ਪ੍ਰਸੰਨ ਹੁੰਦਾ ਹੈ, ਇਨਸਾਨ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਅਤੇ ਉਹ ਸਾਈਂ ਦੇ ਸਨੇਹ ਅਦਰ ਪ੍ਰਫੁਲਤ ਹੁੰਦਾ ਹੈ।
Fareedkot Teekaਜਬ ਸਤਿਗੁਰੂ ਪ੍ਰਸਿੰਨ ਹੂਏ ਤਬ ਨਾਮ ਸੇ (ਪ੍ਰੇਮਿ) ਪ੍ਰੇਮੀ ਜਨ (ਰਹਸਿਆ) ਅਨੰਦ ਹੂਆ॥
Prof. Sahib Singhਗੁਰੂ ਦੇ ਤਰੁੱਠਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਤੇ ਪ੍ਰਭੂ ਦੇ ਪ੍ਰੇਮ ਵਿਚ ਰਹਿ ਕੇ ਖਿੜੇ ਰਹਿ ਸਕੀਦਾ ਹੈ।ਪਦ ਅਰਥ ਰਹਸਿਆ = ਖਿੜ ਪਿਆ, ਖ਼ੁਸ਼ ਹੋਇਆ।
SikhNet (Spanish)A través de la Gracia del Guru, uno recibe el Nombre del Señor y florece en el Amor Divino.
ਸਚੈ ਦੈ ਦੀਬਾਣਿ; ਕੂੜਿ. ਨ ਜਾਈਐ ॥
sachai dai deebaan; koorr. na jaaeeai | Ang 146
Sant Singh KhalsaNo one enters the Court of the True Lord through falsehood.
Manmohan SinghIn the Court of the True Lord, one cannot enter through false-hood.
Manmohan Singh (Punjabi)ਸੱਚੇ ਸਾਹਿਬ ਦੇ ਦਰਬਾਰ ਅੰਦਰ ਬੰਦਾ ਝੂਠ ਦੇ ਰਾਹੀਂ ਪ੍ਰਵੇਸ਼ ਨਹੀਂ ਕਰ ਸਕਦਾ।
Fareedkot Teekaਸਚੇ ਪਰਮੇਸ੍ਵਰ ਕੇ (ਦੀਬਾਣਿ) ਸਰੂਪ ਮੇਂ ਝੂਠੇ ਸੰਸਾਰ ਮੇਂ ਲਾਗਨੇ ਸੇ ਨਹੀਂ ਜਾਈਤਾ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਕੂੜ ਦੇ (ਸਉਦੇ) ਦੀ ਰਾਹੀਂ ਨਹੀਂ ਅੱਪੜ ਸਕੀਦਾ।ਪਦ ਅਰਥ ਦੀਬਾਣਿ = ਦਰਬਾਰ ਵਿਚ। ਕੂੜਿ = ਕੂੜ ਦੀ ਰਾਹੀਂ।
SikhNet (Spanish)En la Corte del Uno Verdadero, los falsos no entran;
ਝੂਠੋ ਝੂਠੁ ਵਖਾਣਿ; ਸੁ ਮਹਲੁ ਖੁਆਈਐ ॥
jhoottho jhootth vakhaan; su mehal khuaaeeai | Ang 146
Sant Singh KhalsaBy uttering falsehood and only falsehood, the Mansion of the Lord's Presence is lost.
Manmohan SinghBy telling nothing but untruth, that mansion of the Lord is lost.
Manmohan Singh (Punjabi)ਨਿਰੋਲ ਕੂੜ ਬੋਲਣ ਦੁਆਰਾ, ਬੰਦਾ ਸਾਹਿਬ ਦੇ ਉਸ ਮੰਦਰ ਤੋਂ ਵਾਂਝਿਆ ਰਹਿ ਜਾਂਦਾ ਹੈ।
Fareedkot Teekaਜੋ ਝੂਠ ਮੇਂ ਲਾਗੇ ਹੈਂ ਔਰ ਝੂਠ ਹੀ ਬੋਲਤੇ ਹੈਂ, ਸੋ (ਮਹਲੁ) ਸਰੂਪ ਸੇ (ਖੁਆਈਐ) ਭੂਲਾਏ ਜਾਤੇ ਹੈਂ॥
Prof. Sahib Singhਝੂਠ ਬੋਲ ਬੋਲ ਕੇ ਪ੍ਰਭੂ ਦਾ ਨਿਵਾਸ-ਥਾਂ ਗਵਾ ਬੈਠੀਦਾ ਹੈ।ਪਦ ਅਰਥ ਖੁਆਈਐ = ਖੁੰਝਾ ਲਈਦਾ ਹੈ, ਗਵਾ ਲਈਦਾ ਹੈ।
SikhNet (Spanish)la casa en la que hay nada más que falsedad, se pierde.
ਸਚੈ ਸਬਦਿ ਨੀਸਾਣਿ; ਠਾਕ. ਨ ਪਾਈਐ ॥
sachai sabad neesaan; tthaak. na paaeeai | Ang 147
Sant Singh KhalsaNo one blocks the way of those who are blessed with the Banner of the True Word of the Shabad.
Manmohan SinghNo one obstructs the way of him, who goes with the True Name's flag.
Manmohan Singh (Punjabi)ਜੋ ਸੱਚੇ ਨਾਮ ਦੇ ਝੰਡੇ ਨਾਲ ਜਾਂਦਾ ਹੈ ਉਸ ਦੇ ਮਾਰਗ ਵਿੱਚ ਕੋਈ ਜਣਾ ਰੁਕਾਵਟ ਨਹੀਂ ਪਾਉਂਦਾ।
Fareedkot Teekaਜਿਨ ਕੇ ਪਾਸ (ਸਚੈ ਸਬਦਿ) ਗੁਰੂ ਕਾ ਉਪਦੇਸ ਰੂਪ (ਨੀਸਾਣਿ) ਪਰਵਾਨਾ ਹੈ, ਤਿਨ ਕੋ ਪਰਮੇਸ੍ਵਰ ਮਾਰਗ ਮੇਂ ਕੋਈ ਬਿਘਨ ਰੋਕ ਨਹੀਂ ਸਕਤਾ ਹੈ॥
Prof. Sahib Singhਸੱਚੇ ਸ਼ਬਦ-ਰੂਪ ਰਾਹਦਾਰੀ ਦੀ ਰਾਹੀਂ (ਪ੍ਰਭੂ ਨੂੰ ਮਿਲਣ ਦੇ ਰਾਹ ਵਿਚ) ਕੋਈ ਹੋਰ ਰੋਕ ਨਹੀਂ ਪੈਂਦੀ।ਪਦ ਅਰਥ ਠਾਕ = ਰੋਕ।
SikhNet (Spanish)Nadie podrá obstruir el camino de quien está bendecido con el Estandarte de la Palabra Verdadera del Shabd.
ਸਚੁ ਸੁਣਿ ਬੁਝਿ ਵਖਾਣਿ; ਮਹਲਿ ਬੁਲਾਈਐ ॥੧੮॥
sach sun bujh vakhaan; mehal bulaaeeai |18| Ang 147
Sant Singh KhalsaHearing, understanding and speaking Truth, one is called to the Mansion of the Lord's Presence. ||18||
Manmohan SinghBy hearing, realising and uttering the True Name one is called to the Lord's palace.
Manmohan Singh (Punjabi)ਸੱਚੇ ਨਾਮ ਨੂੰ ਸਰਵਣ ਅਨੁਭਵ ਅਤੇ ਉਚਾਰਣ ਕਰਨ ਦੁਆਰਾ ਇਨਸਾਨ ਸਾਈਂ ਦੇਹ ਮੰਦਰ ਅੰਦਰ ਬੁਲਾ ਲਿਆ ਜਾਂਦਾ ਹੈ।
Fareedkot Teekaਜਿਨ੍ਹੋਂ ਸਚ ਕੋ ਸੁਣ ਕਰ (ਬੁਝਿ) ਸਮਝਿਆ ਹੈ ਔਰ ਉਚਾਰਨ ਕੀਆ ਹੈ, ਸੋ ਸਰੂਪ ਮੇਂ ਬੁਲਾ ਲਈਤੇ ਹੈਂ॥੧੮॥☬ਅਚਲ ਬਟਾਲੇ ਮੇਂ ਸਿਧੋਂ ਕਾ ਗਰਬ ਪ੍ਰਹਾਰਕ ਸਲੋਕ ਉਚਾਰਤੇ ਹੈਂ:
Prof. Sahib Singhਪ੍ਰਭੂ ਦਾ ਨਾਮ ਸੁਣ ਕੇ ਸਮਝ ਕੇ ਤੇ ਸਿਮਰ ਕੇ ਪ੍ਰਭੂ ਦੇ ਮਹਲ ਵਿਚ ਸੱਦਾ ਪੈਂਦਾ ਹੈ ॥੧੮॥
SikhNet (Spanish)Escucha entonces la Verdad, conócela y recítala, y así serás llevado hasta la Presencia del Señor. (18)