ਕਾਨੜਾ ਮਹਲਾ ੫ ॥
kaanarraa mahalaa 5 | Ang 1303
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਜੀਅ ਪ੍ਰਾਨ ਮਾਨ ਦਾਤਾ ॥
jeea praan maan daataa | Ang 1303
Sant Singh KhalsaThe Giver of the soul, the breath of life and honor
Manmohan SinghGod is the Giver of soul, vital breath and the mind.
Manmohan Singh (Punjabi)ਵਾਹਿਗੁਰੂ ਆਤਮਾ, ਜਿੰਦ-ਜਾਨ ਅਤੇ ਮਨ ਦੇਣ ਵਾਲਾ ਹੈ।
Fareedkot Teekaਜੋ ਜੀਵੋਂ ਕੇ ਪ੍ਰਾਨ ਅਰ ਮਾਨ ਕਾ ਦਾਤਾ ਹੈ॥
Prof. Sahib Singhਪਰਮਾਤਮਾ (ਤੈਨੂੰ) ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਇੱਜ਼ਤ ਦੇਣ ਵਾਲਾ ਹੈ।ਪਦ ਅਰਥ ਜੀਅ ਦਾਤਾ = ਜਿੰਦ ਦੇਣ ਵਾਲਾ। ਪ੍ਰਾਨ ਦਾਤਾ = ਪ੍ਰਾਨ ਦੇਣ ਵਾਲਾ। ਮਾਨ ਦਾਤਾ = ਇੱਜ਼ਤ ਦੇਣ ਵਾਲਾ।
SikhNet (Spanish)Olvidando al Señor, al Dador del Alma,
ਹਰਿ ਬਿਸਰਤੇ ਹੀ. ਹਾਨਿ ॥੧॥ ਰਹਾਉ ॥
har bisarate hee. haan |1| rahaau | Ang 1303
Sant Singh Khalsa- forgetting the Lord, all is lost. ||1||Pause||
Manmohan SinghWhen man forgets God, he loses in every way. Pause.
Manmohan Singh (Punjabi)ਜਦ ਬੰਦਾ ਆਪਣੇ ਹਰੀ ਨੂੰ ਭੁਲਾ ਦਿੰਦਾ ਹੈ, ਉਸ ਨੂੰ ਹਰ ਤਰ੍ਹਾਂ ਘਾਟਾ ਹੀ ਹੈ।
Fareedkot Teekaਐਸਾ ਹਰੀ ਬਿਸਰਨੇ ਤੇ ਨਿਸਚੇ ਕਰ ਹਾਨੀ ਹੋਤੀ ਹੈ॥੧॥ ਰਹਾਉ ॥
Prof. Sahib Singh(ਅਜਿਹੇ) ਪਰਮਾਤਮਾ ਨੂੰ ਵਿਸਾਰਦਿਆਂ (ਆਤਮਕ ਜੀਵਨ ਵਿਚ) ਘਾਟਾ ਹੀ ਘਾਟਾ ਪੈਂਦਾ ਹੈ ॥੧॥ ਰਹਾਉ ॥ਪਦ ਅਰਥ ਬਿਸਰਤੇ = ਭੁੱਲਦਿਆਂ। ਹਾਨਿ = ਹਾਨੀ, ਘਾਟਾ, ਆਤਮਕ ਘਾਟ ॥੧॥ ਰਹਾਉ ॥
SikhNet (Spanish)de la Respiración de la Vida y el Honor, todo se pierde. (1-Pausa)
ਗੋਬਿੰਦ ਤਿਆਗਿ. ਆਨ ਲਾਗਹਿ; ਅੰਮ੍ਰਿਤੋ ਡਾਰਿ ਭੂਮਿ ਪਾਗਹਿ ॥
gobind tiaag. aan laageh; amrito ddaar bhoom paageh | Ang 1303
Sant Singh KhalsaYou have forsaken the Lord of the Universe, and become attached to another - you are throwing away the Ambrosial Nectar, to take dust.
Manmohan SinghAbandoning the World-Lord, thou are attached to another, O man and throwing away Nectar, are wholly occupied with dust.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਨੂੰ ਛੱਡ, ਤੂੰ ਹੋਰਸ ਨਾਲ ਜੁੜਿਆ ਹੋਇਆ ਹੈ, ਹੇ ਇਨਸਾਨ! ਅਤੇ ਸੁਧਾਰਸ ਨੂੰ ਸੁਟ ਕੇ ਤੂੰ ਖੇਹ ਨਾਲ ਮਗਨ ਹੋਇਆ ਹੋਇਆ ਹੈ।
Fareedkot Teekaਪ੍ਰਭੂ ਕੋ ਤਿਆਗ ਕੇ ਔਰ ਮੇਂ ਲਾਗਨਾ ਐਸੇ ਹੈ ਜੈਸੇ ਕੋਈ ਅੰਮ੍ਰਿਤ ਕੋ ਤਿਆਗ ਕਰ ਮਿਟੀ ਕੋ ਪਕੜ ਲੇਵੇ॥
Prof. Sahib Singhਹੇ ਮੂਰਖ! ਪਰਮਾਤਮਾ (ਦੀ ਯਾਦ) ਛੱਡ ਕੇ ਤੂੰ ਹੋਰ ਹੋਰ (ਪਦਾਰਥਾਂ) ਵਿਚ ਲੱਗਾ ਰਹਿੰਦਾ ਹੈਂ, ਤੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਡੋਲ੍ਹ ਕੇ ਧਰਤੀ ਵਿਚ ਸੁੱਟ ਰਿਹਾ ਹੈਂ,ਪਦ ਅਰਥ ਤਿਆਗਿ = ਤਿਆਗ ਕੇ, ਭੁਲਾ ਕੇ। ਆਨ = (अन्य) ਹੋਰ ਹੋਰ (ਪਦਾਰਥਾਂ) ਵਿਚ। ਲਾਗਹਿ = ਤੂੰ ਲੱਗ ਰਿਹਾ ਹੈਂ। ਅੰਮ੍ਰਿਤੋ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਡਾਰਿ = ਡੋਲ੍ਹ ਕੇ। ਭੂਮਿ ਪਾਗਹਿ = ਧਰਤੀ ਉਤੇ ਸੁੱਟ ਰਿਹਾ ਹੈਂ।
SikhNet (Spanish)Te has olvidado del Señor del Universo y te has apegado al otro. Estás desperdiciando el Néctar Ambrosial por un poco de polvo.
ਬਿਖੈ ਰਸ ਸਿਉ, ਆਸਕਤ ਮੂੜੇ; ਕਾਹੇ ਸੁਖ ਮਾਨਿ ॥੧॥
bikhai ras siau, aasakat moorre; kaahe sukh maan |1| Ang 1303
Sant Singh KhalsaWhat do you expect from corrupt pleasures? You fool! What makes you think that they will bring peace? ||1||
Manmohan SinghHow can one expect to gain bliss from the pleasure of vice, O fool? Why deem thou that peace lies in them?
Manmohan Singh (Punjabi)ਵਿਸ਼ੇ ਵਿਕਾਰਾਂ ਦੇ ਸੁਆਦਾਂ ਤੋਂ ਜੀਵ ਖੁਸ਼ੀ ਦੀ ਪ੍ਰਾਪਤੀ ਦੀ ਕਿਸ ਤਰ੍ਹਾਂ ਉਮੈਦ ਕਰ ਸਕਦਾ ਹੈ, ਹੇ ਮੂਰਖ? ਤੂੰ ਕਿਉਂ ਖਿਆਲ ਕਰਦਾ ਹੈ ਕਿ ਉਨ੍ਹਾਂ ਵਿੱਚ ਆਰਾਮ ਹੈ?
Fareedkot Teekaਹੇ ਮੂਰਖ ਜੀਵ! ਵਿਸ਼੍ਯ ਰਸੋਂ ਕੇ ਵਿਖੇ ਖਚਤ ਹੂਆ ਹੂਆ ਆਪ ਕੋ ਸੁਖ ਪ੍ਰਾਪਤ ਕਿਸ ਵਾਸਤੇ ਮਾਨਤਾ ਹੈਂ, ਭਾਵ ਦੁਖੀ ਰਹੇਂਗਾ॥੧॥
Prof. Sahib Singhਵਿਸ਼ੇ-ਵਿਕਾਰਾਂ ਦੇ ਸੁਆਦਾਂ ਨਾਲ ਚੰਬੜਿਆ ਹੋਇਆ ਤੂੰ ਕਿਵੇਂ ਸੁਖ ਹਾਸਲ ਕਰ ਸਕਦਾ ਹੈਂ? ॥੧॥ਪਦ ਅਰਥ ਬਿਖੈ ਰਸ ਸਿਉ = ਵਿਸ਼ੇ-ਵਿਕਾਰਾਂ ਦੇ ਸੁਆਦਾਂ ਨਾਲ। ਆਸਕਤ = ਲੰਪਟ, ਚੰਬੜਿਆ ਹੋਇਆ। ਮੂੜੇ = ਹੇ ਮੂਰਖ! ਕਾਹੇ = ਕਿਵੇਂ? ਮਾਨਿ = ਮਾਣ ਸਕਦਾ ਹੈਂ ॥੧॥
SikhNet (Spanish)¿qué esperas de los placeres corruptos? Oh, tonto, ¿qué te hace pensar que pueden traerte Paz? (1)
ਕਾਮਿ ਕ੍ਰੋਧਿ ਲੋਭਿ ਬਿਆਪਿਓ; ਜਨਮ ਹੀ ਕੀ ਖਾਨਿ ॥
kaam krodh lobh biaapio; janam hee kee khaan | Ang 1304
Sant Singh KhalsaEngrossed in unfulfilled sexual desire, unresolved anger and greed, you shall be consigned to reincarnation.
Manmohan SinghThe engrossment in lust, wrath and avarice is the mine of birth and death.
Manmohan Singh (Punjabi)ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਅੰਦਰ ਗਲਤਾਨ ਹੋਣਾ ਜੰਮਣ ਅਤੇ ਮਰਨ ਦੀ ਕਾਨ ਹੈ।
Fareedkot Teekaਜਿਨ ਕਾਮ, ਕ੍ਰੋਧ, ਲੋਭਾਦਿਕੋਂ ਮੇਂ ਜੀਉ ਬਿਆਪਿਆ ਹੂਆ ਹੈ, ਸੋ ਜਨਮਾਂ ਕੀ ਖਾਨ ਹੈਂ॥☬ਤਾਂ ਤੇ ਐਸੇ ਬੇਨਤੀ ਕਰੇ:
Prof. Sahib Singhਹੇ ਮੂਰਖ! ਤੂੰ (ਸਦਾ) ਕਾਮ ਵਿਚ, ਕ੍ਰੋਧ ਵਿਚ, ਲੋਭ ਵਿਚ ਫਸਿਆ ਰਹਿੰਦਾ ਹੈਂ, (ਇਹ ਕਾਮ ਕ੍ਰੋਧ ਲੋਭ ਆਦਿਕ ਤਾਂ) ਜਨਮਾਂ ਦੇ ਗੇੜ ਦਾ ਹੀ ਵਸੀਲਾ ਹਨ।ਪਦ ਅਰਥ ਕਾਮਿ = ਕਾਮ (-ਵਾਸਨਾ) ਵਿਚ। ਬਿਆਪਿਓ = ਫਸਿਆ ਹੋਇਆ। ਖਾਨਿ = ਖਾਣ, ਸੋਮਾ। ਜਨਮ ਹੀ ਕੀ ਖਾਨਿ = ਜਨਮਾਂ ਦੇ ਗੇੜ ਦਾ ਹੀ ਸੋਮਾ।
SikhNet (Spanish)Involucrado en deseos sexuales que no se satisfacen, en enojos y avaricias no resueltos, serás encausado nuevamente a reencarnar.
ਪਤਿਤ. ਪਾਵਨ ਸਰਨਿ ਆਇਓ; ਉਧਰੁ ਨਾਨਕ. ਜਾਨਿ ॥੨॥੧੨॥੩੧॥
patit. paavan saran aaeo; udhar naanak. jaan |2|12|31| Ang 1304
Sant Singh KhalsaBut I have entered the Sanctuary of the Purifier of sinners. O Nanak, I know that I shall be saved. ||2||12||31||
Manmohan SinghO Naka, I have entered the sanctuary of God, the Purifier of the sinners and I know that I shall be ferried across.
Manmohan Singh (Punjabi)ਹੇ ਨਾਨਕ! ਮੈਂ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲੇ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਮੈਂ ਜਾਣਦਾ ਹਾਂ ਕਿ ਮੇਰਾ ਪਾਰ ਉਤਾਰਾ ਹੋ ਜਾਵੇਗਾ।
Fareedkot Teekaਹੇ ਪਾਪੀਓਂ ਕੇ ਪਵਿਤ੍ਰ ਕਰਨੇਹਾਰੇ! ਮੈਂ ਆਪ ਕੀ ਸ਼ਰਣ ਆਇਆ ਹੂੰ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਨੂੰ ਅਪਨਾ ਦਾਸ ਜਾਨ ਕਰ ਉਧਾਰ ਲੇਵੋ॥੨॥੧੨॥੩੧॥
Prof. Sahib Singhਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ! (ਮੈਂ ਤੇਰੀ) ਸਰਨ ਆਇਆ ਹਾਂ, ਮੈਨੂੰ ਨਾਨਕ ਨੂੰ (ਆਪਣੇ ਦਰ ਤੇ ਡਿਗਾ) ਜਾਣ ਕੇ (ਇਹਨਾਂ ਵਿਕਾਰਾਂ ਤੋਂ ਬਚਾਈ ਰੱਖ) ॥੨॥੧੨॥੩੧॥ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਤਿਤ ਪਾਵਨ = ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ! ਉਧਰੁ = ਬਚਾ ਲੈ। ਜਾਨਿ = (ਆਪਣਾ) ਜਾਣ ਕੇ ॥੨॥੧੨॥੩੧॥
SikhNet (Spanish)Ahora he entrado en el Santuario del Purificador de los malvados. Oh, dice Nanak, ahora comprendo que seré salvado. (2-12-31)