ਪਉੜੀ ॥
paurree | Ang 707
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਮਹਾ ਭਇਆਨ ਉਦਿਆਨ; ਨਗਰ ਕਰਿ ਮਾਨਿਆ ॥
mahaa bheaan udiaan; nagar kar maaniaa | Ang 707
Sant Singh KhalsaHe sees the terrible, awful wilderness as a city.
Manmohan SinghThe very terrible wilderness, the man takes as a city.
Manmohan Singh (Punjabi)ਪਰਮ ਡਰਾਉਣੇ ਬੀਆਬਾਨ ਨੂੰ ਬੰਦਾ ਇਕ ਸ਼ਹਿਰ ਕਰ ਕੇ ਮੰਨਦਾ ਹੈ।
Fareedkot Teekaਮਹਾਂ ਭੈ ਦਾਇਕ ਉਜਾੜ ਰੂਪ ਸੰਸਾਰ ਕੋ ਇਨ ਜੀਵੋਂ ਨੇ ਨਗਰ, ਭਾਵ ਅਤੀ ਰੌਣਕ ਰੂਪ ਕਰ ਕੇ ਮਾਨਿਆ ਹੈ॥
Prof. Sahib Singhਬੜੇ ਡਰਾਉਣੇ ਜੰਗਲ ਨੂੰ ਜੀਵਾਂ ਨੇ ਸ਼ਹਿਰ ਕਰ ਕੇ ਮੰਨ ਲਿਆ ਹੈ,
ਪਦ ਅਰਥ ਮਹਾ ਭਇਆਨ = ਬੜਾ ਡਰਾਉਣਾ। ਉਦਿਆਨ = ਜੰਗਲ। ਨਗਰ = ਸ਼ਹਿਰ।
SikhNet (Spanish)Los bosques salvajes y oscuros los hice mi hogar
ਝੂਠ ਸਮਗ੍ਰੀ ਪੇਖਿ; ਸਚੁ ਕਰਿ ਜਾਨਿਆ ॥
jhootth samagree pekh; sach kar jaaniaa | Ang 707
Sant Singh KhalsaGazing upon the false objects, he believes them to be real.
Manmohan SinghBeholding the false paraphernalia, he deems it to be true.
Manmohan Singh (Punjabi)ਕੂੜੇ ਸਾਜ ਸਮਾਨ ਨੂੰ ਵੇਖ ਕੇ, ਉਹ ਇਸ ਨੂੰ ਸੱਚ ਕਰ ਕੇ ਜਾਣਦਾ ਹੈ।
Fareedkot Teekaਔਰ ਤਿਸ ਕੀ ਝੂਠੀ ਸਮਗ੍ਰੀ ਕੋ ਦੇਖ ਕਰ ਸਚ ਕਰ ਕੇ ਜਾਣਿਆਂ ਹੈ॥
Prof. Sahib Singhਇਹਨਾਂ ਨਾਸਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ।
ਪਦ ਅਰਥ ਸਮਗ੍ਰੀ = ਪਦਾਰਥ। ਝੂਠ = ਨਾਸ ਹੋ ਜਾਣ ਵਾਲੇ। ਪੇਖਿ = ਵੇਖ ਕੇ। ਸਚੁ = ਸਦਾ-ਥਿਰ ਰਹਿਣ ਵਾਲੇ।
SikhNet (Spanish)y creí que era verdad lo que realmente era una ilusión.
ਕਾਮ ਕ੍ਰੋਧਿ ਅਹੰਕਾਰਿ; ਫਿਰਹਿ ਦੇਵਾਨਿਆ ॥
kaam krodh ahankaar; fireh devaaniaa | Ang 708
Sant Singh KhalsaEngrossed in sexual desire, anger and egotism, he wanders around insane.
Manmohan SinghEngrossed in lust, wrath and ego he roams about madly.
Manmohan Singh (Punjabi)ਵਿਸ਼ੇ ਭੋਗ, ਗੁੱਸੇ ਤੇ ਗਰੂਰ ਵਿੱਚ ਖੱਚਤ ਹੋਇਆ ਉਹ ਕਮਲਾ ਹੋਇਆ ਫਿਰਦਾ ਹੈ।
Fareedkot Teekaਕਾਮ ਔ ਕ੍ਰੋਧ ਹੰਕਾਰ ਆਦਿ ਵਿਕਾਰੋਂ ਕਰ ਕੇ ਇਹ ਜੀਵ ਦਿਵਾਨੇ ਹੂਏ ਫਿਰਤੇ ਹੈਂ॥
Prof. Sahib Singh(ਇਸ ਵਾਸਤੇ ਇਹਨਾਂ ਦੀ ਖ਼ਾਤਰ) ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਝੱਲੇ ਹੋਏ ਫਿਰਦੇ ਹਨ,
ਪਦ ਅਰਥ ਕ੍ਰੋਧਿ = ਕ੍ਰੋਧ ਵਿਚ। ਦੇਵਾਨਿਆ = ਪਾਗਲ, ਝੱਲੇ।
SikhNet (Spanish)Desviado por la lujuria, el enojo y el egoísmo, vagué a través del mundo como loco.
ਸਿਰਿ ਲਗਾ ਜਮ ਡੰਡੁ; ਤਾ ਪਛੁਤਾਨਿਆ ॥
sir lagaa jam ddandd; taa pachhutaaniaa | Ang 708
Sant Singh KhalsaWhen the Messenger of Death hits him on the head with his club, then he regrets and repents.
Manmohan SinghWhen the club of death falls on his head, then does he regret.
Manmohan Singh (Punjabi)ਜਦ ਮੌਤ ਦਾ ਡੰਡਾ ਉਸ ਦੇ ਸਿਰ ਉਤੇ ਲੱਗਦਾ ਹੈ, ਜਦ ਉਹ ਪਸਚਾਤਾਪ ਕਰਦਾ ਹੈ।
Fareedkot Teekaਜਿਸ ਸਮੇਂ ਸਿਰ ਪਰ ਜਮ ਕਾ ਦੰਡਾ ਲਾਗਤਾ ਹੈ ਤਬ ਪਸਚਾਤਾਪ ਕਰਤੇ ਹੈਂ॥
Prof. Sahib Singhਜਦੋਂ ਮੌਤ ਦਾ ਡੰਡਾ ਸਿਰ ਤੇ ਆ ਵੱਜਦਾ ਹੈ, ਤਦੋਂ ਪਛੁਤਾਉਂਦੇ ਹਨ।
ਪਦ ਅਰਥ ਸਿਰਿ = ਸਿਰ ਉੱਤੇ ।
SikhNet (Spanish)Solamente cuando la muerte me pegó en la cabeza me arrepentí.
ਬਿਨੁ ਪੂਰੇ ਗੁਰਦੇਵ; ਫਿਰੈ ਸੈਤਾਨਿਆ ॥੯॥
bin poore guradev; firai saitaaniaa |9| Ang 708
Sant Singh KhalsaWithout the Perfect, Divine Guru, he roams around like Satan. ||9||
Manmohan SinghWithout the Perfect, Divine Guru, he moves about like a Satan.
Manmohan Singh (Punjabi)ਪੂਰਨ ਪ੍ਰਕਾਸ਼ਵਾਨ ਗੁਰਾਂ ਦੇ ਬਗੈਰ ਉਹ ਸ਼ੈਤਾਨ ਵਾਂਗੂੰ ਫਿਰਦਾ ਹੈ।
Fareedkot Teekaਪੂਰੇ ਸਤਿਗੁਰ ਦੇਵ ਕੇ ਮਿਲੇ ਬਿਨਾਂ (ਸੈਤਾਨਿਆ) ਕਾਮ ਕੇ ਵਿਗੋਏ ਹੂਏ ਫਿਰਤੇ ਹੈਂ ਵਾ ਸੈਤਾਨ ਰੂਪ ਹੂਏ ਫਿਰਤੇ ਹੈਂ॥੯॥
Prof. Sahib Singh(ਹੇ ਭਾਈ! ਮਨੁੱਖ) ਪੂਰੇ ਗੁਰੂ ਦੀ ਸਰਨ ਤੋਂ ਬਿਨਾ ਸ਼ੈਤਾਨ ਵਾਂਗ ਫਿਰਦਾ ਹੈ ॥੯॥
SikhNet (Spanish)Entiende que sin el Perfecto Guru la vida es salvaje como la de un ser de los bajos mundos. (9)