ਸਲੋਕੁ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.
ਬਿਨੁ ਸਤਿਗੁਰ ਸੇਵੇ. ਜੀਅ ਕੇ ਬੰਧਨਾ; ਜੇਤੇ ਕਰਮ ਕਮਾਹਿ ॥
bin satigur seve. jeea ke bandhanaa; jete karam kamaeh |
Sant Singh KhalsaWithout serving the True Guru, the deeds which are done are only chains binding the soul.
Manmohan SinghWithout the True Guru's service, all the deeds, which one does are chains for the soul.
Manmohan Singh (Punjabi)ਸੱਚੇ ਗੁਰਾਂ ਦੀ ਚਾਕਰੀ ਦੇ ਬਾਝੋਂ ਸਾਰੇ ਕੰਮ ਜੋ ਜੀਵ ਕਰਦਾ ਹੈ, ਆਤਮਾਂ ਲਈ ਜ਼ੰਜੀਰ ਹਨ।
Fareedkot Teekaਸਤਿਗੁਰ ਸੇਵਾ ਬਿਨਾਂ ਜਿਤਨੇ ਕਰਮ ਕਮਾਵਤੇ ਹੈਂ ਸਭ ਜੀਵ ਕੇ ਤਾਂਈ ਬੰਧਨ ਰੂਪ ਹੈਂ॥
Prof. Sahib Singhਸਤਿਗੁਰੂ ਦੀ ਦੱਸੀ ਹੋਈ ਕਾਰ ਕਰਨ ਤੋਂ ਬਿਨਾ ਜਿਤਨੇ ਕੰਮ ਜੀਵ ਕਰਦੇ ਹਨ ਉਹ ਉਹਨਾਂ ਲਈ ਬੰਧਨ ਬਣਦੇ ਹਨ।
ਪਦ ਅਰਥ ਜੇਤੇ = ਜਿਤਨੇ ਭੀ।
SikhNet (Spanish)Sin el Servicio al Guru, todas las acciones que uno hace son como cadenas para el Alma,
ਬਿਨੁ ਸਤਿਗੁਰ ਸੇਵੇ. ਠਵਰ ਨ ਪਾਵਹੀ; ਮਰਿ ਜੰਮਹਿ ਆਵਹਿ ਜਾਹਿ ॥
bin satigur seve. tthavar na paavahee; mar jameh aaveh jaeh |
Sant Singh KhalsaWithout serving the True Guru, they find no place of rest. They die, only to be born again - they continue coming and going.
Manmohan SinghSans serving the True Guru, man finds no place of rest. He dies to be born again and continues coming and going.
Manmohan Singh (Punjabi)ਸੱਚੇ ਗੁਰਾਂ ਦੀ ਸੇਵਾ ਦੇ ਬਗੈਰ ਬੰਦੇ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ ਉਹ ਮਰਦਾ ਤੇ ਜੰਮਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਸਤਿਗੁਰੋਂ ਕੇ ਸੇਵੇ ਬਿਨਾਂ ਸੁਭ ਠੌਰ ਨਹੀਂ ਪਾਵਤੇ ਹੈਂ, ਇਸੀ ਤਰਾਂ ਜਨਮ ਕਰ ਆਵਤੇ ਹੈਂ ਔਰੁ ਮਰ ਕਰ ਜਾਤੇ ਰਹਿਤੇ ਹੈਂ॥
Prof. Sahib Singhਸਤਿਗੁਰੂ ਦੀ ਸੇਵਾ ਤੋਂ ਬਿਨਾ ਕੋਈ ਹੋਰ ਆਸਰਾ ਜੀਵਾਂ ਨੂੰ ਮਿਲਦਾ ਨਹੀਂ (ਤੇ ਇਸ ਕਰ ਕੇ) ਮਰਦੇ ਤੇ ਜੰਮਦੇ ਰਹਿੰਦੇ ਹਨ।
ਪਦ ਅਰਥ ਠਵਰ = ਆਸਰਾ। ਨਾ ਪਾਵਹੀ = ਨਹੀਂ ਲੱਭ ਸਕਦੇ।
SikhNet (Spanish)pues sin el Servicio al Guru Verdadero, uno no obtiene Paz, va y viene y nace para morir una y otra vez.
ਬਿਨੁ ਸਤਿਗੁਰ ਸੇਵੇ. ਫਿਕਾ ਬੋਲਣਾ; ਨਾਮੁ. ਨ ਵਸੈ ਮਨਿ ਆਇ ॥
bin satigur seve. fikaa bolanaa; naam. na vasai man aae |
Sant Singh KhalsaWithout serving the True Guru, their speech is insipid. They do not enshrine the Naam, the Name of the Lord, in the mind.
Manmohan SinghSans service the True Guru, one talks insipidly and the Name is enshrined not in his mind.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਏ ਬਗੈਰ ਆਦਮੀ ਰੁੱਖਾ ਬੋਲਦਾ ਹੈ ਅਤੇ ਨਾਮ ਆ ਕੇ ਉਸ ਦੇ ਚਿੱਤ ਅੰਦਰ ਨਹੀਂ ਟਿਕਦਾ।
Fareedkot Teekaਸਤਿਗੁਰੋਂ ਕੀ ਸੇਵਾ ਬਿਨਾਂ ਜਿਤਨਾ ਬੋਲਣਾ ਹੈ, ਸੋ ਸਭ ਫੀਕਾ ਹੈ ਅਰੁ ਮਨ ਮੇਂ ਨਾਮੁ ਆਇ ਕਰ ਨਹੀਂ ਬਸਤਾ ਹੈ॥
Prof. Sahib Singhਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਤੋਂ ਖੁੰਝ ਕੇ ਮਨੁੱਖ ਹੋਰ ਹੋਰ ਫਿੱਕੇ ਬੋਲ ਬੋਲਦਾ ਹੈ ਤੇ ਇਸ ਦੇ ਹਿਰਦੇ ਵਿਚ ਨਾਮ ਨਹੀਂ ਵੱਸਦਾ।
SikhNet (Spanish)Sin el Servicio al Guru, todo nuestro hablar es insípido, y el Nombre no es enaltecido en nuestra mente.
ਨਾਨਕ. ਬਿਨੁ ਸਤਿਗੁਰ ਸੇਵੇ, ਜਮ ਪੁਰਿ ਬਧੇ ਮਾਰੀਅਹਿ; ਮੁਹਿ ਕਾਲੈ ਉਠਿ ਜਾਹਿ ॥੧॥
naanak. bin satigur seve, jam pur badhe maareeeh; muhi kaalai utth jaeh |1|
Sant Singh KhalsaO Nanak, without serving the True Guru, they are bound and gagged, and beaten in the City of Death; they depart with blackened faces. ||1||
Manmohan SinghNanak, without the service of the True Guru, the mortals depart with the blackened faces and after being bound down are beaten in the city of death.
Manmohan Singh (Punjabi)ਨਾਨਕ, ਸੱਚੇ ਗੁਰਾਂ ਦੀ ਸੇਵਾ ਟਹਿਲ ਦੇ ਬਾਝੋਂ, ਪ੍ਰਾਣੀ ਸਿਆਹ ਚਿਹਰੇ ਨਾਲ ਟੁਰ ਜਾਂਦੇ ਹਨ ਅਤੇ ਮੌਤ ਦੇ ਸ਼ਹਿਰ ਅੰਦਰ ਉਹ ਜੂੜ ਕੇ ਕੁਟੇ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਿਨਾਂ ਸਤਿਗੁਰੋਂ ਕੀ ਸੇਵਾ ਕੇ ਜਮ ਲੋਕ ਮੇਂ ਬੰਧੇ ਹੂਏ ਮਾਰੀਤੇ ਹੈਂ ਔ ਮੁਹ ਕਾਲੇ, ਭਾਵ ਕਲੰਕਿਤ ਹੂਏ ਉਠ ਕਰ ਨਰਕੋਂ ਮੇਂ ਜਾਤੇ ਹੈਂ॥੧॥
Prof. Sahib Singhਹੇ ਨਾਨਕ! ਸਤਿਗੁਰੂ ਦੀ ਸੇਵਾ ਤੋਂ ਬਿਨਾ ਜੀਵ (ਮਾਨੋ) ਜਮਪੁਰੀ ਵਿਚ ਬੱਧੇ ਮਾਰੀਦੇ ਹਨ ਤੇ (ਤੁਰਨ ਵੇਲੇ) ਜੱਗ ਤੋਂ ਮੁਕਾਲਖ ਖੱਟ ਕੇ ਜਾਂਦੇ ਹਨ ॥੧॥
SikhNet (Spanish)Dice Nanak, sin el Servicio del Verdadero Guru, uno es obligado a entregar cuentas en la casa de Yama, el mensajero de la muerte, y uno sale de este mundo con el semblante negro. (1)