ੴ

ਸਿੱਖਬਾਣੀ · SikhBani

ਆਸਾ ॥

aasaa
Bhagat Kabir Ji ਭਗਤ ਕਬੀਰ ਜੀ · Raag Aasaa · Ang 479, 480 · 13 lines
Translations

ਆਸਾ ॥

aasaa | Ang 479

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਕਾਹੂ ਦੀਨੑੇ ਪਾਟ ਪਟੰਬਰ; ਕਾਹੂ ਪਲਘ ਨਿਵਾਰਾ ॥

kaahoo deenae paatt pattanbar; kaahoo palagh nivaaraa | Ang 479

Sant Singh KhalsaTo some, the Lord has given silks and satins, and to some, beds decorated with cotton ribbons.
Manmohan SinghTo some the Lord has given satin and silk clothes and to some bedsteads, woven with cotton tapes.
Manmohan Singh (Punjabi)ਕਈਆਂ ਨੂੰ ਸੁਆਮੀ ਨੇ ਪੱਟ ਤੇ ਰੇਸ਼ਮ ਦੇ ਕੱਪੜੇ ਦਿੱਤੇ ਹਨ ਤੇ ਕਈਆਂ ਨੂੰ ਨਵਾਰ ਨਾਲ ਉਣੇ ਹੋਏ ਪਲੰਘ।
Fareedkot Teekaਪੂਰਬ ਕਿਸੀ ਨੇ ਬਸਤ੍ਰ ਔਰ (ਪਟੰਬਰ) ਰੇਸ਼ਮੀ ਬਸਤ੍ਰ ਨਿਵਾਰ ਕੇ ਬੁਨੇ ਪਲੰਘ ਦੀਏ ਹੈਂ, ਸੋ ਤਿਸ ਕਾ ਫਲੁ ਅਬ ਪਰਮੇਸ੍ਵਰ ਨੇ ਉਨ ਕੋ ਵਹੀ ਪਦਾਰਥ ਦੀਏ ਹੈਂ, ਸੋ ਸੁਖ ਭੋਗਤੇ ਹੈਂ॥
Prof. Sahib Singh(ਪਰਮਾਤਮਾ ਨੇ) ਕਈ ਬੰਦਿਆਂ ਨੂੰ ਰੇਸ਼ਮ ਦੇ ਕੱਪੜੇ (ਪਾਣ ਨੂੰ) ਦਿੱਤੇ ਹਨ ਤੇ ਨਿਵਾਰੀ ਪਲੰਘ (ਸੌਣ ਨੂੰ);

ਪਦ ਅਰਥ ਪਟੰਬਰ = ਪਟ ਦੇ ਅੰਬਰ, ਪਟ ਦੇ ਕੱਪੜੇ।

SikhNet (Spanish)Algunos son bendecidos con sedas, otros con doseles en sus camas,

ਕਾਹੂ ਗਰੀ ਗੋਦਰੀ ਨਾਹੀ; ਕਾਹੂ ਖਾਨ ਪਰਾਰਾ ॥੧॥

kaahoo garee godaree naahee; kaahoo khaan paraaraa |1| Ang 479

Sant Singh KhalsaSome do not even have a poor patched coat, and some live in thatched huts. ||1||
Manmohan SinghSome have not even a rotten patched coat and some have a thatched hut.
Manmohan Singh (Punjabi)ਕਈਆਂ ਕੋਲ ਗਲੀ ਸੜੀ ਗੋਦੜੀ ਭੀ ਨਹੀਂ ਅਤੇ ਕਈਆਂ ਕੋਲ ਕੱਖਾਂ ਦੀ ਕੁੱਲੀ ਹੈ।
Fareedkot Teekaਕਿਸੀ ਪੁਰਸ ਕੋ ਗਲੀ ਹੂਈ ਗੋਦੜੀ ਭੀ ਨਹੀਂ ਮਿਲਤੀ, ਕਿਸੀ ਕੇ (ਪਰਾਰਾ) ਆਟੇ ਕੀ ਛਾਨੁ ਸੂੜੀ ਵਾ ਪਰਾ ਆਸਰੇ ਖਾਨੇ ਕੋ ਮਿਲਤਾ ਹੈ। ਵਾ ਕਿਸੀ ਕੇ ਘਰ ਮੇਂ ਸੌਨੇ ਕੇ (ਪਰਾਰਾ) ਧਾਨੋਂ ਕਾ ਪਰਾਲੁ, ਭਾਵ ਕਖ ਫੂਸ ਕਾ ਬਿਸਤ੍ਰਾ ਸੌਨੇ ਵਾਸਤੇ ਹੈ, ਭਾਵ ਯਹਕਿ ਉਨੋਂ ਨੇ ਪੂਰਬ ਜਨਮ ਮੇਂ ਕਿਸੀ ਕੋ ਦਾਨ ਨਹੀਂ ਦੀਆ ਹੈ॥੧॥
Prof. Sahib Singhਪਰ ਕਈ (ਵਿਚਾਰਿਆਂ) ਨੂੰ ਗਲੀ ਹੋਈ ਜੁੱਲੀ ਭੀ ਨਹੀਂ ਮਿਲਦੀ, ਤੇ ਕਈ ਘਰਾਂ ਵਿਚ (ਬਿਸਤਰੇ ਦੇ ਥਾਂ) ਪਰਾਲੀ ਹੀ ਹੈ ॥੧॥

ਪਦ ਅਰਥ ਗਰੀ ਗੋਦਰੀ = ਗਲੀ ਹੋਈ ਗੋਦੜੀ, ਜੁੱਲੀ। ਪਰਾਰਾ = ਪਰਾਲੀ। ਖਾਨ = ਘਰਾਂ ਵਿਚ ॥੧॥

SikhNet (Spanish)mientras que otros no tienen ni siquiera un abrigo andrajoso o un techo de cartón bajo el cual estar. (1)

ਅਹਿਰਖ ਵਾਦੁ; ਨ ਕੀਜੈ. ਰੇ ਮਨ ॥

ahirakh vaad; na keejai. re man | Ang 479

Sant Singh KhalsaDo not indulge in envy and bickering, O my mind.
Manmohan SinghIndulge not in envy and bickering, O my soul.
Manmohan Singh (Punjabi)ਈਰਖਾ ਅਤੇ ਬਖੇੜਾ ਨਾਂ ਕਰ, ਹੇ ਮੇਰੀ ਜਿੰਦੜੀਏ!
Fareedkot Teekaਰੇ ਮਨ! (ਅਹਿਰਖ ਵਾਦੁ) ਈਰਖਾ ਅਰੁ (ਵਾਦ) ਝਗੜਾ ਨ ਕਰੀਏ॥
Prof. Sahib Singh(ਪਰ) ਹੇ ਮਨ! ਈਰਖਾ ਤੇ ਝਗੜਾ ਕਿਉਂ ਕਰਦਾ ਹੈਂ?

ਪਦ ਅਰਥ ਅਹਿਰਖ = ਹਿਰਖ, ਈਰਖਾ, ਗਿਲਾ। ਵਾਦੁ = ਝਗੜਾ।

SikhNet (Spanish)Oh mente, no te metas en la envidia o en la riña;

ਸੁਕ੍ਰਿਤੁ ਕਰਿ ਕਰਿ ਲੀਜੈ; ਰੇ ਮਨ ॥੧॥ ਰਹਾਉ ॥

sukrit kar kar leejai; re man |1| rahaau | Ang 479

Sant Singh KhalsaBy continually doing good deeds, these are obtained, O my mind. ||1||Pause||
Manmohan SinghBy constantly doing good deeds, these are obtained, O my mind. Pause.
Manmohan Singh (Punjabi)ਸ਼ੁਭ ਕਰਮ ਲਗਾਤਾਰ ਕਮਾਉਣ ਦੁਆਰਾ, ਇਹ ਪ੍ਰਾਪਤ ਹੁੰਦੇ ਹਨ ਹੇ ਮੇਰੇ ਮਨੂਏ! ਠਹਿਰਾਉ।
Fareedkot Teekaਹੇ ਮਨ! ਜੋ ਬਸਤੁ ਲੇਨੀ ਹੈ, ਸੋ (ਸੁਕ੍ਰਿਤੁ) ਪੁੰਨ ਕਰ ਕਰ ਕੇ ਲੇ, ਭਾਵ ਯਹ ਕਿ ਜਿਸ ਨੇ ਪਾਈ ਹੈ ਪੁੰਨ ਕਰ ਕੇ ਪਾਈ ਹੈ॥੧॥ ਰਹਾਉ ॥
Prof. Sahib Singhਨੇਕ ਕਮਾਈ ਕਰੀ ਜਾਹ ਤੇ ਤੂੰ ਭੀ (ਇਹ ਸੁਖ) ਹਾਸਲ ਕਰ ਲੈ ॥੧॥ ਰਹਾਉ ॥

ਪਦ ਅਰਥ ਸੁਕ੍ਰਿਤੁ = ਨੇਕ ਕਮਾਈ ॥੧॥ ਰਹਾਉ ॥

SikhNet (Spanish)sólo haz buenas acciones. (1‑Pausa)

ਕੁਮੑਾਰੈ. ਏਕ ਜੁ ਮਾਟੀ ਗੂੰਧੀ; ਬਹੁ ਬਿਧਿ ਬਾਨੀ ਲਾਈ ॥

kumaarai. ek ju maattee goondhee; bahu bidh baanee laaee | Ang 479

Sant Singh KhalsaThe potter works the same clay, and colors the pots in different ways.
Manmohan SinghThe potter kneads the same clay and colours the vessels in various ways.
Manmohan Singh (Punjabi)ਘੁਮਾਰ ਉਸ ਦੀ ਮਿੱਟੀ ਨੂੰ ਗੁੰਨ੍ਹਦਾ ਹੈ ਅਤੇ ਭਾਂਡਿਆਂ ਨੂੰ ਅਨੇਕਾਂ ਤਰੀਕਿਆਂ ਨਾਲ ਰੰਗਦਾ ਹੈ।
Fareedkot Teekaਬ੍ਰਹਮਾ ਕੁਮਾਰ ਨੇ ਪੰਚ ਤਤ੍ਵੋਂ ਰੂਪ ਮਾਟੀ ਗੂੰਧੀ, ਭਾਵ ਤਤੋਂ ਕੋ ਮਿਲਾਯਾ ਹੈ। ਉਸ ਸੇ ਸਭ ਪ੍ਰਕਾਰ ਕੇ ਸਰੀਰੋਂ ਰੂਪ ਭਾਂਡੇ ਬਨਾਏ ਹੈਂ ਅਰੁ ਕਰਮੋਂ ਰੂਪ ਵੰਨੀ ਲਗਾਈ ਹੈ॥
Prof. Sahib Singhਘੁਮਿਆਰ ਨੇ ਇਕੋ ਹੀ ਮਿੱਟੀ ਗੁੰਨ੍ਹੀ ਤੇ ਉਸ ਨੂੰ ਕਈ ਕਿਸਮ ਦੇ ਰੰਗ ਲਾ ਦਿੱਤੇ (ਭਾਵ, ਕਈ ਵੰਨਗੀਆਂ ਦੇ ਭਾਂਡੇ ਬਣਾ ਦਿੱਤੇ)।

ਪਦ ਅਰਥ ਬਹੁ ਬਿਧਿ = ਕਈ ਕਿਸਮਾਂ ਦੀ। ਬਾਨੀ = ਰੰਗਤ, ਵੰਨੀ।

SikhNet (Spanish)El alfarero aplica numerosos colores al barro que confecciona,

ਕਾਹੂ ਮਹਿ ਮੋਤੀ ਮੁਕਤਾਹਲ; ਕਾਹੂ ਬਿਆਧਿ ਲਗਾਈ ॥੨॥

kaahoo meh motee mukataahal; kaahoo biaadh lagaaee |2| Ang 479

Sant Singh KhalsaInto some, he sets pearls, while to others, he attaches filth. ||2||
Manmohan SinghIn some he sets peals and strings of pearls and to others he attached filth.
Manmohan Singh (Punjabi)ਕਈਆਂ ਵਿੱਚ ਉਹ ਮੋਤੀ ਤੇ ਮੋਤੀਆਂ ਦੀਆਂ ਲੜੀਆਂ ਜੜ ਦਿੰਦਾ ਹੈ ਅਤੇ ਹੋਰਨਾ ਨੂੰ ਉਹ ਗੰਦ ਬਲਾ ਲਾ ਦਿੰਦਾ ਹੈ।
Fareedkot Teekaਕਿਸੀ ਸਰੀਰ ਰੂਪ ਬਰਤਨ ਮੇਂ ਬੈਰਾਗਾਦਿ ਮੋਤੀ ਪਾਇ ਦੀਏ ਹੈਂ, ਕਿਸੀ ਮੇਂ (ਮੁਕਤਾਹਲ) ਗਜ ਮੁਕਤਾ ਮੋਖਤਾ ਮੋਖ੍ਯਪਦ ਪਾਇ ਦੀਆ ਹੈ, ਕਿਸੀ ਮੇਂ ਯਾਰੀ ਚੋਰੀ ਮਿਥ੍ਯਾਦ ਕਰਮੋਂ ਕੀ ਬਿਆਧ ਲਗਾਇ ਦਈ ਹੈ॥੨॥
Prof. Sahib Singhਕਿਸੇ ਭਾਂਡੇ ਵਿਚ ਮੋਤੀ ਤੇ ਮੋਤੀਆਂ ਦੀਆਂ ਮਾਲਾਂ (ਮਨੁੱਖ ਨੇ) ਪਾ ਦਿੱਤੀਆਂ ਤੇ ਕਿਸੇ ਵਿਚ (ਸ਼ਰਾਬ ਆਦਿਕ) ਰੋਗ ਲਾਣ ਵਾਲੀਆਂ ਚੀਜ਼ਾਂ ॥੨॥

ਪਦ ਅਰਥ ਮੁਕਤਾਹਲ = ਮੋਤੀਆਂ ਦੀਆਂ ਮਾਲਾਂ। ਬਿਆਧਿ = ਮਧ, ਸ਼ਰਾਬ ਆਦਿਕ ਰੋਗ ਲਾਣ ਵਾਲੀਆਂ ਚੀਜ਼ਾਂ ॥੨॥

SikhNet (Spanish)y mientras que a unos los adorna con collares de perlas, a otros les pone obstáculos creando desventajas. (2)

ਸੂਮਹਿ. ਧਨੁ ਰਾਖਨ ਕਉ ਦੀਆ; ਮੁਗਧੁ ਕਹੈ. ਧਨੁ ਮੇਰਾ ॥

soomeh. dhan raakhan kau deea; mugadh kahai. dhan meraa | Ang 479

Sant Singh KhalsaGod gave wealth to the miser for him to preserve, but the fool calls it his own.
Manmohan SinghTo the miser, God gave the wealth to preserve, but the blockhead calls it his own.
Manmohan Singh (Punjabi)ਕੰਜੂਸ ਨੂੰ ਵਾਹਿਗੁਰੂ ਨੇ ਦੌਲਤ ਸਾਂਭਣ ਲਈ ਦਿੱਤੀ ਹੈ, ਪ੍ਰੰਤੂ ਮੂਰਖ ਇਸ ਨੂੰ ਆਪਣੀ ਨਿੱਜ ਦੀ ਆਖਦਾ ਹੈ।
Fareedkot Teekaਸੂਮ ਕੋ ਧਨ ਇਸ ਵਾਸਤੇ ਦੀਆ ਕਿ ਸੰਭਾਲ ਕੇ ਰਖੇ, ਸੋ ਮੂਰਖ ਕਹਤਾ ਹੈ ਕਿ ਧਨ ਹਮਾਰਾ ਹੈ, ਭਾਵ ਇਹ ਕਿ ਜੇਕਰ ਧਨ ਅਪਨਾ ਹੋਤਾ ਤੋ ਖਰਚ ਕਰਤਾ॥
Prof. Sahib Singhਸ਼ੂਮ ਨੂੰ ਧਨ ਜੋੜ ਕੇ ਰੱਖਣ ਲਈ ਜੁੜਿਆ ਹੈ, (ਅਤੇ) ਮੂਰਖ (ਸ਼ੂਮ) ਆਖਦਾ ਹੈ-ਇਹ ਧਨ ਮੇਰਾ ਹੈ।
SikhNet (Spanish)Al avaro le es dada riqueza para guardar, pero él la usurpa como sí fuera de él. P.

ਜਮ ਕਾ ਡੰਡੁ. ਮੂੰਡ ਮਹਿ ਲਾਗੈ; ਖਿਨ ਮਹਿ. ਕਰੈ ਨਿਬੇਰਾ ॥੩॥

jam kaa ddandd. moondd meh laagai; khin meh. karai niberaa |3| Ang 480

Sant Singh KhalsaWhen the Messenger of Death strikes him with his club, in an instant, everything is settled. ||3||
Manmohan SinghWhen death's mace falls on his head, in a moment every thing is settled.
Manmohan Singh (Punjabi)ਜਦ ਮੌਤ ਦਾ ਮੁੰਗਲਾ ਉਸ ਦੇ ਸਿਰ ਉੱਤੇ ਪੈਦਾ ਹੈ, ਇੱਕ ਮੁਹਤ ਵਿੱਚ ਹਰ ਸ਼ੈ ਦਾ ਫੈਸਲਾ ਹੋ ਜਾਂਦਾ ਹੈ।
Fareedkot Teekaਜਬ ਸਿਰ ਮੇਂ ਜਮ ਕਾ ਡੰਡਾ ਲਗਤਾ ਹੈ ਤਬ ਸਭ ਕਰਮੋਂ ਕਾ ਨਿਬੇੜਾ ਕਰ ਦੇਤਾ ਹੈ, ਭਾਵ ਪਾਪ ਰੂਪ ਕਰਮੋਂ ਕਾ ਦੁਖ ਫਲ ਭੁਗਾਵਤਾ ਹੈ॥੩॥
Prof. Sahib Singh(ਪਰ ਜਿਸ ਵੇਲੇ) ਜਮ ਦਾ ਡੰਡਾ ਸਿਰ ਤੇ ਆ ਵੱਜਦਾ ਹੈ ਤਦੋਂ ਇਕ ਪਲਕ ਵਿਚ ਫ਼ੈਸਲਾ ਕਰ ਦੇਂਦਾ ਹੈ (ਕਿ ਅਸਲ ਵਿਚ ਇਹ ਧਨ ਕਿਸੇ ਦਾ ਭੀ ਨਹੀਂ) ॥੩॥

ਪਦ ਅਰਥ ਮੂੰਡ = ਸਿਰ ॥੩॥

SikhNet (Spanish)Pero cuando el palo del mensajero de la muerte asesta en su cabeza, entonces sus cuentas son ajustadas. (3)

ਹਰਿ ਜਨੁ. ਊਤਮੁ ਭਗਤੁ ਸਦਾਵੈ; ਆਗਿਆ ਮਨਿ. ਸੁਖੁ ਪਾਈ ॥

har jan. aootam bhagat sadaavai; aagiaa man. sukh paaee | Ang 480

Sant Singh KhalsaThe Lord's humble servant is called the most exalted Saint; he obeys the Command of the Lord's Order, and obtains peace.
Manmohan SinghGod's slave is called the sublime saint, he obeys God's order and obtains peace.
Manmohan Singh (Punjabi)ਵਾਹਿਗੁਰੂ ਦਾ ਗੋਲਾ ਸ੍ਰੇਸ਼ਟ ਸੰਤ ਆਖਿਆ ਜਾਂਦਾ ਹੈ। ਵਾਹਿਗੁਰੂ ਦਾ ਹੁਕਮ ਮੰਨ ਕੇ ਉਹ ਆਰਾਮ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਜਿਨੋਂ ਨੇ ਹਰਿ ਗੁਰੂ ਕੀ ਆਗਿਆ ਮਾਨ ਕਰਿ ਸੁਖ ਕੀ ਨਿਧੀ, ਭਾਵ ਮੋਖ ਪਦਵੀ ਪਾਈ ਹੈ, ਸੋ ਹਰਿ ਜਨ ਉਤਮ ਭਗਤ ਕਹਾਉਤੇ ਹੈਂ॥
Prof. Sahib Singhਜੋ ਮਨੁੱਖ ਪਰਮਾਤਮਾ ਦਾ ਸੇਵਕ (ਬਣ ਕੇ ਰਹਿੰਦਾ) ਹੈ, ਉਹ ਪਰਮਾਤਮਾ ਦਾ ਹੁਕਮ ਮੰਨ ਕੇ ਸੁਖ ਮਾਣਦਾ ਹੈ ਤੇ ਜਗਤ ਵਿਚ ਨੇਕ ਭਗਤ ਸਦਾਂਦਾ ਹੈ (ਭਾਵ, ਸੋਭਾ ਪਾਂਦਾ ਹੈ),

ਪਦ ਅਰਥ ਮਨਿ = ਮੰਨ ਕੇ, ਮੰਨਿ।

SikhNet (Spanish)El Sirviente del Señor es Devoto del Señor y, obedeciendo Su Voluntad, vive en Paz.

ਜੋ ਤਿਸੁ ਭਾਵੈ. ਸਤਿ ਕਰਿ ਮਾਨੈ; ਭਾਣਾ ਮੰਨਿ ਵਸਾਈ ॥੪॥

jo tis bhaavai. sat kar maanai; bhaanaa man vasaaee |4| Ang 480

Sant Singh KhalsaWhatever is pleasing to the Lord, he accepts as True; he enshrines the Lord's Will within his mind. ||4||
Manmohan SinghWhatever pleases Him, he accepts as true and Lord's will he abides within his mind.
Manmohan Singh (Punjabi)ਜਿਹੜਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਉਹ ਸੱਚ ਕਰਕੇ ਸਵੀਕਾਰ ਕਰਦਾ ਹੈ। ਸਾਈਂ ਦੀ ਰਜ਼ਾ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ।
Fareedkot Teekaਔ ਜੋ ਅਕਾਲ ਪੁਰਖ ਕੋ ਅਛਾ ਲਗਤਾ ਹੈ ਤਿਸ ਕੋ ਸਚ ਕਰ ਕੇ ਜਾਨਤੇ ਹੈਂ ਅਰ ਤਿਸ ਕੇ ਹੁਕਮ ਕੋ ਮਨ ਮੇਂ ਬਸਾ ਰਖਤੇ ਹੈਂ॥੪॥
Prof. Sahib Singhਪ੍ਰਭੂ ਦੀ ਰਜ਼ਾ ਮਨ ਵਿਚ ਵਸਾਂਦਾ ਹੈ, ਜੋ ਪ੍ਰਭੂ ਨੂੰ ਭਾਂਦਾ ਹੈ ਉਸੇ ਨੂੰ ਹੀ ਠੀਕ ਸਮਝਦਾ ਹੈ ॥੪॥

ਪਦ ਅਰਥ ਸਤਿ = ਅਟੱਲ। ਮੰਨਿ = ਮਨਿ, ਮਨ ਵਿਚ ॥੪॥

SikhNet (Spanish)Lo que le place al Señor, eso acepta como su bendición, y enaltece la Voluntad del Señor en su mente. (4)

ਕਹੈ ਕਬੀਰੁ. ਸੁਨਹੁ ਰੇ ਸੰਤਹੁ; ਮੇਰੀ ਮੇਰੀ ਝੂਠੀ ॥

kahai kabeer. sunahu re santahu; meree meree jhootthee | Ang 480

Sant Singh KhalsaSays Kabeer, listen, O Saints - it is false to call out, "Mine, mine."
Manmohan SinghSays Kabir, listen O saints, false is to indulge in egoism.
Manmohan Singh (Punjabi)ਕਬੀਰ ਜੀ ਆਖਦੇ ਹਨ ਸ੍ਰਵਣ ਕਰੋ, ਹੇ ਸਾਧੂਓ! ਕੂੜੀ ਹੈ ਅਪਣੱਤ ਧਾਰਨ ਕਰਨੀ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਸੰਤਹੁ ਸੁਨੋ! ਇਹ ਜੋ ਮੇਰੀ ਮੇਰੀ ਕਰਨੀ ਹੈ, ਸੋ ਝੂਠੀ ਰੀਤੀ ਹੈ॥
Prof. Sahib Singhਕਬੀਰ ਕਹਿੰਦਾ ਹੈ-ਹੇ ਸੰਤ ਜਨੋ! ਸੁਣੋ, "ਇਹ ਧਨ ਪਦਾਰਥ ਆਦਿਕ ਮੇਰਾ ਹੈ"-ਇਹ ਖ਼ਿਆਲ ਕੂੜਾ ਹੈ (ਭਾਵ, ਦੁਨੀਆ ਦੇ ਪਦਾਰਥਾਂ ਵਾਲੀ ਅਪਣੱਤ ਸਦਾ ਨਹੀਂ ਰਹਿ ਸਕਦੀ);
SikhNet (Spanish)Dice Kabir, escuchen, oh Santos, falso es el escenario de las posesiones,

ਚਿਰਗਟ ਫਾਰਿ, ਚਟਾਰਾ ਲੈ ਗਇਓ; ਤਰੀ ਤਾਗਰੀ ਛੂਟੀ ॥੫॥੩॥੧੬॥

chiragatt faar, chattaaraa lai geo; taree taagaree chhoottee |5|3|16| Ang 480

Sant Singh KhalsaBreaking the bird cage, death takes the bird away, and only the torn threads remain. ||5||3||16||
Manmohan SinghBreaking the bird's cage, the death takes away the bird and the threads and yarns, are shorn.
Manmohan Singh (Punjabi)ਪੰਛੀ ਦੇ ਪਿੰਜਰੇ ਨੂੰ ਤੋੜ ਕੇ ਮੌਤ ਪੰਛੀ ਨੂੰ ਲੈ ਜਾਂਦੀ ਹੈ ਅਤੇ ਧਾਗੇ ਧੂਗੇ ਟੁੱਟ ਜਾਂਦੇ ਹਨ।
Fareedkot Teekaਪ੍ਰਾਨ ਅਪਾਨ ਕੀ ਗਾਂਠ ਜੋ (ਚਿਰਗਟ) ਪਿੰਜਰੇ ਸਮਾਨ ਥੀ, ਤਿਸ ਕੋ ਫਾਰ ਕਰ ਕੇ (ਚਟਾਰਾ) ਜੀਵ ਵਾ ਲਿੰਗ ਸਰੀਰ ਰੂਪ ਚਿੜੇ ਵਾ ਤੋਤੇ ਕੋ ਜਮ ਰੂਪ ਬਿਲਾ ਜਬ ਲੇ ਗਇਆ, ਤਬ (ਤਰੀ ਤਾਗਰੀ) ਕੁਜੀ ਠੂਠੀ ਰੂਪ ਖਾਨ ਪਾਨ ਕੇ ਪਦਾਰਥ ਛੂਟ ਜਾਤੇ ਹੈਂ। ਵਾ ਤਨੀ ਹੂਈ ਨਾੜੀਆਂ ਔਰ ਇੰਦ੍ਰਯੋਂ ਕੀ ਗੋਲਕਾਂ ਰੂਪ ਜਾਲੀ ਜੋ ਥੀ ਸੋ ਛੂਟ ਗਈ॥੫॥੩॥੧੬॥☬ਕੋਈ ਕਾਜੀ ਝਗੜਾ ਕਰਤਾ ਥਾ ਤਿਸ ਪ੍ਰਤੀ ਕਹਤੇ ਹੈਂ:
Prof. Sahib Singh(ਜਿਵੇਂ, ਜੇ) ਪਿੰਜਰੇ ਨੂੰ ਪਾੜ ਕੇ (ਕੋਈ ਬਿੱਲਾ) ਚਿੜੇ ਨੂੰ ਫੜ ਕੇ ਲੈ ਜਾਏ ਤਾਂ (ਉਸ ਪਿੰਜਰੇ-ਪਏ ਪੰਛੀ ਦੀ) ਕੁੱਜੀ ਤੇ ਠੂਠੀ ਧਰੀ ਹੀ ਰਹਿ ਜਾਂਦੀ ਹੈ (ਤਿਵੇਂ, ਮੌਤ ਆਇਆਂ ਬੰਦੇ ਦੇ ਖਾਣ-ਪੀਣ ਵਾਲੇ ਪਦਾਰਥ ਇਥੇ ਹੀ ਧਰੇ ਰਹਿ ਜਾਂਦੇ ਹਨ) ॥੫॥੩॥੧੬॥

ਪਦ ਅਰਥ ਚਿਰਗਟ = ਪਿੰਜਰਾ। ਚਟਾਰਾ = ਚਿੜਾ। ਤਰੀ ਤਾਗਰੀ = ਕੁੱਜੀ ਤੇ ਠੂਠੀ। ਛੂਟੀ = ਛੁੱਟ ਜਾਂਦੀ ਹੈ, ਧਰੀ ਹੀ ਰਹਿ ਜਾਂਦੀ ਹੈ ॥੫॥੩॥੧੬॥

SikhNet (Spanish)porque cuando la jaula del cuerpo se abre, la golondrina del Alma vuela y se va, y sólo permanece la jaula vacía. (5‑3‑16)
Answers quote the Granth verbatim with Ang citations. AI commentary is not Gurbani and not a religious ruling.