ਆਸਾ ਮਹਲਾ ੧ ॥
aasaa mahalaa 1 | Ang 359
Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.
ਗੁਰ ਕਾ ਸਬਦੁ. ਮਨੈ ਮਹਿ ਮੁੰਦ੍ਰਾ; ਖਿੰਥਾ ਖਿਮਾ ਹਢਾਵਉ ॥
gur kaa sabad. manai meh mundraa; khinthaa khimaa hadtaavau | Ang 359
Sant Singh KhalsaLet the Word of the Guru's Shabad be the ear-rings in your mind, and wear the patched coat of tolerance.
Manmohan SinghLet Guru's word be the ear-rings in thy mind, and wear thou the patched coat of for-bearance.
Manmohan Singh (Punjabi)ਗੁਰਾਂ ਦੀ ਕਲਾਮ ਦੀਆਂ ਮੇਰੇ ਚਿੱਤ ਅੰਦਰ ਮੁੰਦਰਾਂ ਹਨ ਤੇ ਮੈਂ ਸਹਿਨਸ਼ੀਲਤਾ ਦੀ ਗੋਦੜੀ ਪਹਿਣਦਾ ਹਾਂ।
Fareedkot Teekaਗੁਰੋਂ ਕਾ ਸਬਦੁ ਜੋ ਕਾਨੋਂ ਦ੍ਵਾਰਾ ਸ੍ਰਵਣ ਕਰ ਮਨ ਮੇਂ ਧਾਰਨ ਕੀਆ ਹੈ ਯਹੀ ਮੁੰਦ੍ਰਾ ਪਹਨੀ ਹੈ, ਖ੍ਯਮਾ ਕੀ (ਖਿੰਥਾ) ਗੋਦੜੀ ਪਹਨਤਾ ਹੂੰ॥
Prof. Sahib Singh(ਹੇ ਜੋਗੀ!) ਗੁਰੂ ਦਾ ਸ਼ਬਦ ਮੈਂ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ ਇਹ ਹਨ ਮੁੰਦ੍ਰਾਂ (ਜੋ ਮੈਂ ਕੰਨਾਂ ਵਿਚ ਨਹੀਂ, ਮਨ ਵਿਚ ਪਾਈਆਂ ਹੋਈਆਂ ਹਨ)। ਮੈਂ ਖਿਮਾ ਦਾ ਸੁਭਾਉ (ਪਕਾ ਰਿਹਾ ਹਾਂ, ਇਹ ਮੈਂ) ਗੋਦੜੀ ਪਹਿਨਦਾ ਹਾਂ।ਪਦ ਅਰਥ ਮਨੈ ਮਹਿ = ਮਨ ਵਿਚ। ਮੁੰਦ੍ਰਾ = ਵਾਲੇ (ਕੱਚ ਆਦਿਕ ਦੇ) ਜੋ ਜੋਗੀ ਲੋਕ ਕੰਨਾਂ ਵਿਚ ਪਾਂਦੇ ਹਨ। ਖਿੰਥਾ = ਗੋਦੜੀ। ਹਢਾਵਉ = ਮੈਂ ਹੰਢਾਂਦਾ ਹਾਂ, ਮੈਂ ਪਹਿਨਦਾ ਹਾਂ।
SikhNet (Spanish)Que la Palabra del Guru sea el arete de tu mente, la Compasión tu abrigo,
ਜੋ ਕਿਛੁ ਕਰੈ. ਭਲਾ ਕਰਿ ਮਾਨਉ; ਸਹਜ ਜੋਗ ਨਿਧਿ ਪਾਵਉ ॥੧॥
jo kichh karai. bhalaa kar maanau; sehaj jog nidh paavau |1| Ang 359
Sant Singh KhalsaWhatever the Lord does, look upon that as good; thus you shall obtain the treasure of Sehj Yoga. ||1||
Manmohan SinghWhatever the Lord does, consider that as good. Thus shalt thou easily obtain the treasure of Yog.
Manmohan Singh (Punjabi)ਜੋ ਕੁਛ ਪ੍ਰਭੂ ਕਰਦਾ ਹੈ, ਉਸ ਨੂੰ ਮੈਂ ਚੰਗਾ ਕਰਕੇ ਮੰਨਦਾ ਹਾਂ। ਇਸ ਤਰ੍ਹਾਂ ਮੈਂ ਯੋਗ ਦੇ ਖ਼ਜ਼ਾਨੇ ਨੂੰ ਸੁਖੈਨ ਹੀ ਪ੍ਰਾਪਤ ਕਰ ਲੈਂਦਾ ਹਾਂ।
Fareedkot Teekaਜੋ ਕਛੁ ਵਾਹਿਗੁਰੂ ਕਰਤਾ ਹੈ, ਸੋ ਅਛਾ ਕਰ ਕੇ ਜਾਨਤਾ ਹੂੰ, ਤਬ ਜੋਗ ਕਰ ਸਹਜ ਹੀ ਨਿਧਿ ਕੋ ਪਾਵਤਾ ਹਾਂ॥੧॥
Prof. Sahib Singhਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਮੈਂ ਜੀਵਾਂ ਦੀ ਭਲਾਈ ਵਾਸਤੇ ਹੀ ਮੰਨਦਾ ਹਾਂ, ਇਸ ਤਰ੍ਹਾਂ ਮੇਰਾ ਮਨ ਡੋਲਣੋਂ ਬਚਿਆ ਰਹਿੰਦਾ ਹੈ-ਇਹ ਹੈ ਜੋਗ-ਸਾਧਨਾਂ ਦਾ ਖ਼ਜ਼ਾਨਾ, ਜੋ ਮੈਂ ਇਕੱਠਾ ਕਰ ਰਿਹਾ ਹਾਂ ॥੧॥ਪਦ ਅਰਥ ਮਾਨਉ = ਮੈਂ ਮੰਨਦਾ ਹਾਂ। ਸਹਜ = ਮਨ ਦੀ ਅਡੋਲਤਾ, ਸ਼ਾਂਤੀ। ਜੋਗ ਨਿਧਿ = ਜੋਗ (ਦੀ ਕਮਾਈ) ਦਾ ਖ਼ਜ਼ਾਨਾ। ਪਾਵਉ = ਮੈਂ ਪ੍ਰਾਪਤ ਕਰਦਾ ਹਾਂ ॥੧॥
SikhNet (Spanish)y sométete amorosamente a Su Voluntad. Así obtendrás la concentración espontánea del Sajesh Yoga. (1)
ਬਾਬਾ ਜੁਗਤਾ ਜੀਉ, ਜੁਗਹ ਜੁਗ ਜੋਗੀ; ਪਰਮ ਤੰਤ ਮਹਿ ਜੋਗੰ ॥
baabaa jugataa jeeo, jugah jug jogee; param tant meh jogan | Ang 360
Sant Singh KhalsaO father, the soul which is united in union as a Yogi, remains united in the supreme essence throughout the ages.
Manmohan SinghO father, the soul thus united is a Yogi, all the ages through, and it is absorbed in the Supreme quintessence.
Manmohan Singh (Punjabi)ਹੇ ਪਿਤਾ, ਐਸ ਤਰ੍ਹਾਂ ਜੁੜੀ ਹੋਈ ਆਤਮਾ, ਸਾਰਿਆਂ ਯੁਗਾਂ ਅੰਦਰ ਯੋਗੀ ਹੈ। ਇਹ ਮਹਾਨ ਤੱਤ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਹੇ ਬਾਬਾ ਭਰਥਰੀ ਜੀ! ਜੋ ਜੀਵ ਜੁਗੋਂ ਜੁਗੋਂ ਕੀ ਸੰਸਾਰ ਜੁਗਤੀਓਂ ਮੇਂ ਜੁੜ ਰਹਾ ਥਾ, ਸੋ ਪਰਮ ਤਤ੍ਵ ਅਕਾਲ ਪੁਰਖ ਮੇਂ (ਜੋਗੰ) ਜੋੜਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦਾ ਪਰਮੇਸਰ ਦੇ ਚਰਨਾਂ ਵਿਚ ਜੋੜ ਹੋ ਗਿਆ ਹੈ ਉਹੀ ਜੁੜਿਆ ਹੋਇਆ ਹੈ ਉਹੀ ਅਸਲ ਜੋਗੀ ਹੈ ਜਿਸ ਦੀ ਸਮਾਧੀ ਸਦਾ ਲਗੀ ਰਹਿੰਦੀ ਹੈ।ਪਦ ਅਰਥ ਜੁਗਤਾ = ਜੁੜਿਆ ਹੋਇਆ। ਜੁਗਹ ਜੁਗ = ਹਰੇਕ ਜੁਗ ਤਕ, ਸਦਾ ਲਈ। ਪਰਮ ਤੰਤ = ਪਰਮਾਤਮਾ। ਜੋਗੰ = ਮਿਲਾਪ।
SikhNet (Spanish)Quien está unido a la Suprema Esencia, es para siempre, a través de las Épocas,
ਅੰਮ੍ਰਿਤੁ ਨਾਮੁ ਨਿਰੰਜਨ ਪਾਇਆ; ਗਿਆਨ ਕਾਇਆ ਰਸ ਭੋਗੰ ॥੧॥ ਰਹਾਉ ॥
amrit naam niranjan paaeaa; giaan kaaeaa ras bhogan |1| rahaau | Ang 360
Sant Singh KhalsaOne who has obtained the Ambrosial Naam, the Name of the Immaculate Lord - his body enjoys the pleasure of spiritual wisdom. ||1||Pause||
Manmohan SinghHe, who has obtained the ambrosial Name of the pleasure of Divine knowledge. Pause.
Manmohan Singh (Punjabi)ਜਿਸ ਨੂੰ ਪਵਿੱਤ੍ਰ ਪ੍ਰਭੂ ਦਾ ਸੁਧਾ-ਸਰੂਪ ਨਾਮ ਪਰਾਪਤ ਹੋਇਆ ਹੈ, ਉਸ ਦੀ ਦੇਹਿ ਬ੍ਰਹਿਮ ਗਿਆਨ ਦਾ ਅਨੰਦ ਮਾਣਦੀ ਹੈ। ਠਹਿਰਾਉ।
Fareedkot Teekaਨਿਰੰਜਨ ਕਾ ਨਾਮ ਅੰਮ੍ਰਤ ਮੈਂ ਪਾਯਾ ਹੈ, ਅਬ ਮੇਰੀ (ਕਾਇਆ) ਬੁਧਿ ਗਿਆਨ ਰਸ ਕੋ ਭੋਗਦੀ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਮਾਇਆ-ਰਹਿਤ ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰ ਲਿਆ ਹੈ ਉਹ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੇ ਆਤਮਕ ਆਨੰਦ ਆਪਣੇ ਹਿਰਦੇ ਵਿਚ (ਸਦਾ) ਮਾਣਦਾ ਹੈ ॥੧॥ ਰਹਾਉ ॥ਪਦ ਅਰਥ ਅੰਮ੍ਰਿਤੁ = ਅਟੱਲ ਆਤਮਕ ਜੀਵਨ ਦੇਣ ਵਾਲਾ। ਨਿਰੰਜਨ = {ਨਿਰ-ਅੰਜਨ। ਅੰਜਨ = ਕਾਲਖ, ਮਾਇਆ ਦੀ ਕਾਲਖ, ਮਾਇਆ ਦਾ ਪ੍ਰਭਾਵ} ਜਿਸ ਤੇ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ ਉਸ ਦਾ। ਨਿਰੰਜਨ ਨਾਮੁ = ਨਿਰੰਜਨ ਦਾ ਨਾਮ। ਗਿਆਨ ਰਸ = ਪਰਮਾਤਮਾ ਨਾਲ ਡੂੰਘੀ ਸਾਂਝ ਦੇ ਆਤਮਕ ਆਨੰਦ। ਕਾਇਆ = ਸਰੀਰ ਵਿਚ, ਹਿਰਦੇ ਵਿਚ। ਭੋਗੰ = ਮਾਣਦਾ ਹੈ ॥੧॥ ਰਹਾਉ ॥
SikhNet (Spanish)un Yogui. Él prueba el Naam Ambrosial del Señor Inmaculado y su cuerpo se baña en la Esencia de la Sabiduría. (1‑Pausa)
ਸਿਵ ਨਗਰੀ ਮਹਿ, ਆਸਣਿ ਬੈਸਉ; ਕਲਪ ਤਿਆਗੀ ਬਾਦੰ ॥
siv nagaree meh, aasan baisau; kalap tiaagee baadan | Ang 360
Sant Singh KhalsaIn the Lord's City, he sits in his Yogic posture, and he forsakes his desires and conflicts.
Manmohan SinghHe forsakes desires and disputes and sits in contemplative mood in the Lord's City (audience).
Manmohan Singh (Punjabi)ਉਹ ਖ਼ਾਹਿਸ਼ਾਂ ਤੇ ਬਖੇੜੇ ਛੱਡ ਦਿੰਦਾ ਹੈ ਅਤੇ ਸੁਆਮੀ ਦੇ ਸ਼ਹਿਰ (ਆਤਮ-ਮੰਡਲ) ਅੰਦਰ ਧਿਆਨ ਅਵਸਥਾ ਵਿੱਚ ਬੈਠਦਾ ਹੈ।
Fareedkot Teeka(ਸਿਵ) ਸਾਂਤ ਵਾ ਕਲਪਨਾ ਰਹਤ, ਭਾਵ ਬ੍ਰਹਮ ਰੂਪ ਨਗਰੀ ਮੇਂ (ਆਸਣ) ਇਸਥਿਤ ਹੋ ਕਰ (ਬੈਸਉ) ਬੈਠਤਾ ਹਾਂ ਔਰ ਬਿ੍ਯਰਥ ਕਲਪਨਾ ਤਿਆਗੀ ਹੈ॥
Prof. Sahib Singh(ਹੇ ਜੋਗੀ!) ਮੈਂ ਭੀ ਆਸਣ ਤੇ ਬੈਠਦਾ ਹਾਂ, ਮੈਂ ਮਨ ਦੀਆਂ ਕਲਪਨਾਂ ਅਤੇ ਦੁਨੀਆ ਵਾਲੇ ਝਗੜੇ-ਝਾਂਝੇ ਛੱਡ ਕੇ ਕਲਿਆਨ-ਸਰੂਪ ਪ੍ਰਭੂ ਦੇ ਦੇਸ ਵਿਚ (ਪ੍ਰਭੂ ਦੇ ਚਰਨਾਂ ਵਿਚ) ਟਿਕ ਕੇ ਬੈਠਦਾ ਹਾਂ (ਇਹ ਹੈ ਮੇਰਾ ਆਸਣ ਉਤੇ ਬੈਠਣਾ)।ਪਦ ਅਰਥ ਸਿਵ = ਪਰਮਾਤਮਾ, ਕਲਿਆਣ-ਸਰੂਪ। ਆਸਣਿ = ਆਸਣ ਉਤੇ। ਬੈਸਉ = ਮੈਂ ਬੈਠਦਾ ਹਾਂ। ਕਲਪ = ਕਲਪਣਾ। ਬਾਦੰ = ਝਗੜੇ, ਧੰਧੇ।
SikhNet (Spanish)Tengo mi aposento en mi ser y he dejado las riñas y el deseo.
ਸਿੰਙੀ ਸਬਦੁ. ਸਦਾ ਧੁਨਿ ਸੋਹੈ; ਅਹਿਨਿਸਿ ਪੂਰੈ ਨਾਦੰ ॥੨॥
singee sabad. sadaa dhun sohai; ahinis poorai naadan |2| Ang 360
Sant Singh KhalsaThe sound of the horn ever rings out its beautiful melody, and day and night, he is filled with the sound current of the Naad. ||2||
Manmohan SinghFrom the horn's sound, an ever lasting and beautiful melody is produced, which day and night, fills him with Divine music.
Manmohan Singh (Punjabi)ਸਿੰਙੀ ਦੀ ਅਵਾਜ਼ ਤੋਂ ਇਕ ਅਨੰਤ ਤੇ ਸੁੰਦਰ ਲੈ ਉਤਪੰਨ ਹੁੰਦੀ ਹੈ ਜੋ ਰਾਤ ਦਿਨ ਉਸ ਨੂੰ ਰੱਬੀ ਕੀਰਤਨ ਨਾਲ ਪਰੀ ਪੂਰਨ ਰਖਦੀ ਹੈ।
Fareedkot Teekaਜੋ ਗੁਰੋਂ ਕਾ ਸਬਦੁ ਏਕ ਰਸ ਜਪਨਾ ਹੈ ਯਹ ਸੋਭਾਇਮਾਨ ਸਿੰਙੀ ਕੀ ਧੁਨੀ ਹੋ ਰਹੀ ਹੈ। ਜੋ ਰਾਤਿ ਦਿਨ ਹਰੀ ਪੂਰਨ ਹੋ ਰਹਾ ਜਾਨਿਆ ਹੈ ਯਹੀ ਨਾਦ ਪੂਰਤੇ ਹੈਂ॥੨॥
Prof. Sahib Singhਹੇ ਜੋਗੀ! ਤੂੰ ਸਿੰਙੀ ਵਜਾਂਦਾ ਹੈਂ) ਮੇਰੇ ਅੰਦਰ ਗੁਰੂ ਦਾ ਸ਼ਬਦ (ਗੱਜ ਰਿਹਾ) ਹੈ; ਇਹ ਹੈ ਸਿੰਙੀ ਦੀ ਮਿੱਠੀ ਸੁਹਾਵਣੀ ਸੁਰ, ਜੇ ਮੇਰੇ ਅੰਦਰ ਹੋ ਰਹੀ ਹੈ। ਦਿਨ ਰਾਤ ਮੇਰਾ ਮਨ ਗੁਰ-ਸ਼ਬਦ ਦਾ ਨਾਦ ਵਜਾ ਰਿਹਾ ਹੈ ॥੨॥ਪਦ ਅਰਥ ਧੁਨਿ = ਆਵਾਜ਼, ਸੁਰੀਲੀ ਸੁਰ। ਅਹਿ = ਦਿਨ। ਨਿਸਿ = ਰਾਤ। ਪੂਰੈ = ਪੂਰਦਾ ਹੈ, ਵਜਾਂਦਾ ਹੈ ॥੨॥
SikhNet (Spanish)Mi corno es la Palabra del Guru y Su Melodía resuena siempre en mi mente. (2)
ਪਤੁ ਵੀਚਾਰੁ. ਗਿਆਨ ਮਤਿ. ਡੰਡਾ; ਵਰਤਮਾਨ ਬਿਭੂਤੰ ॥
pat veechaar. giaan mat. ddanddaa; varatamaan bibhootan | Ang 360
Sant Singh KhalsaMy cup is reflective meditation, and spiritual wisdom is my walking stick; to dwell in the Lord's Presence is the ashes I apply to my body.
Manmohan SinghReflection is his cup, Divine knowledge his sectarian staff and to abide in Lord's presence is his ashes.
Manmohan Singh (Punjabi)ਸਿਮਰਨ ਉਸ ਦਾ ਪਿਆਲਾ ਤੇ ਬ੍ਰਹਿਮ-ਵੀਚਾਰ ਉਸ ਦਾ ਸੰਪ੍ਰਦਾਈ ਸੋਟਾ ਹੈ। ਸੁਆਮੀ ਦੀ ਹਜ਼ੂਰੀ ਵਿੱਚ ਵੱਸਣਾ ਉਸ ਦੀ ਸੁਆਹ ਹੈ।
Fareedkot Teeka(ਪਤੁ) ਪਾਤ੍ਰ ਤੂੰਬਾ ਵਾ ਚਿਪੀ ਯਹ ਬੀਚਾਰ ਕਾ ਹੈ, ਬਰਤਮਾਨ ਯਹ ਜੋ ਪ੍ਰਪੰਚ ਹੈ ਤਿਸ ਕੋ ਨਾਸ ਰੂਪ ਜਾਨਾ ਹੈ ਯਹੀ ਬਿਭੂਤ ਧਾਰਨ ਕਰੀ ਹੈ॥
Prof. Sahib Singh(ਹੇ ਜੋਗੀ! ਤੂੰ ਹੱਥ ਵਿਚ ਖੱਪਰ ਲੈ ਕੇ ਘਰ ਘਰ ਤੋਂ ਭਿੱਛਿਆ ਮੰਗਦਾ ਹੈਂ ਮੈਂ ਪ੍ਰਭੂ ਦੇ ਦਰ ਤੋਂ ਉਸ ਦੇ ਗੁਣਾਂ ਦੀ) ਵਿਚਾਰ (ਮੰਗਦਾ ਹਾਂ, ਇਹ) ਹੈ ਮੇਰਾ ਖੱਪਰ। ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲੀ ਮਤਿ (ਮੇਰੇ ਹੱਥ ਵਿਚ) ਡੰਡਾ ਹੈ (ਜੋ ਕਿਸੇ ਵਿਕਾਰ ਨੂੰ ਨੇੜੇ ਨਹੀਂ ਢੁਕਣ ਦੇਂਦਾ)। ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸੁਆਹ ਹੈ।ਪਦ ਅਰਥ ਪਤੁ = ਪਾਤ੍ਰ, ਪੱਖਰ, ਚਿੱਪੀ। ਵਰਤਮਾਨ = ਹਰ ਥਾਂ ਮੌਜੂਦ। ਬਿਭੂਤ = ਸੁਆਹ।
SikhNet (Spanish)La meditación es mi plato de limosna, mi intelecto despierto es mi bastón y el vivir en la Presencia de Dios son las cenizas que aplico a mi cuerpo.
ਹਰਿ ਕੀਰਤਿ. ਰਹਰਾਸਿ ਹਮਾਰੀ; ਗੁਰਮੁਖਿ ਪੰਥੁ ਅਤੀਤੰ ॥੩॥
har keerat. raharaas hamaaree; guramukh panth ateetan |3| Ang 360
Sant Singh KhalsaThe Praise of the Lord is my occupation; and to live as Gurmukh is my pure religion. ||3||
Manmohan SinghGod's praise is my vocation, and the Exalted Guru's way is my pure religion.
Manmohan Singh (Punjabi)ਵਾਹਿਗੁਰੂ ਦੀ ਸਿਫ਼ਤ-ਸਲਾਹ ਮੇਰੀ ਰਹੁ-ਰੀਤੀ ਹੈ ਅਤੇ ਉਤਕ੍ਰਿਸ਼ਟ ਗੁਰਾਂ ਦਾ ਰਸਤਾ ਮੇਰਾ ਪਵਿੱਤ੍ਰ ਮਜ਼ਹਬ ਹੈ।
Fareedkot Teekaਹਰਿ ਕਾ ਕੀਰਤਨ ਜੋ ਕਰਤੇ ਹੈਂ ਯਹੀ ਹਮਾਰੀ (ਰਹਰਾਸਿ) ਰਹੁਰੀਤ ਹੈ, ਜੋ ਗੁਰੋਂ ਦ੍ਵਾਰੇ (ਅਤੀਤੰ) ਸਭ ਸੇ ਅਸੰਗ ਹੂਏ ਹੈਂ, ਸੋ ਹਮਾਰਾ ਪੰਥ ਹੈ॥੩॥
Prof. Sahib Singhਅਕਾਲ ਪੁਰਖ ਦੀ ਸਿਫ਼ਤਿ-ਸਾਲਾਹ (ਮੇਰੇ ਵਾਸਤੇ) ਜੋਗ ਦੀ (ਪ੍ਰਭੂ ਨਾਲ ਮਿਲਾਪ ਦੀ) ਮਰਯਾਦਾ ਹੈ। ਗੁਰੂ ਦੇ ਸਨਮੁਖ ਟਿਕੇ ਰਹਿਣਾ ਹੀ ਸਾਡਾ ਧਰਮ-ਰਸਤਾ ਹੈ ਜੋ ਸਾਨੂੰ ਮਾਇਆ ਤੋਂ ਵਿਰਕਤ ਰੱਖਦਾ ਹੈ ॥੩॥ਪਦ ਅਰਥ ਰਹਰਾਸਿ = ਮਰਯਾਦਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣਾ। ਅਤੀਤ ਪੰਥੁ = ਵਿਰਕਤ ਪੰਥ ॥੩॥
SikhNet (Spanish)La Alabanza del Señor es mi rutina diaria y el Camino del Guru es mi solitario sendero ascético. (3)
ਸਗਲੀ ਜੋਤਿ, ਹਮਾਰੀ ਸੰਮਿਆ; ਨਾਨਾ ਵਰਨ ਅਨੇਕੰ ॥
sagalee jot, hamaaree samiaa; naanaa varan anekan | Ang 360
Sant Singh KhalsaMy arm-rest is to see the Lord's Light in all, although their forms and colors are so numerous.
Manmohan SinghMine arms -support is to see Lord's light amongst all, and it has various and many colours.
Manmohan Singh (Punjabi)ਸੁਆਮੀ ਦਾ ਨੂਰ ਸਾਰਿਆਂ ਅੰਦਰ ਵੇਖਣਾ, ਮੇਰੀ ਬਾਹਾਂ ਦੀ ਟਿਕਟਿਕੀ (ਬੈਰਾਗਣ) ਹੈ। ਇਸ ਦੇ ਮੁਖਤਲਿਫ ਤੇ ਘਣੇਰੇ ਰੰਗ ਹਨ।
Fareedkot Teekaਸਾਰੀ ਸ੍ਰਿਸ਼੍ਟੀ ਮੇਂ ਜੋ ਨਾਨਾ ਪ੍ਰਕਾਰ ਕੇ ਅਨੇਕ (ਵਰਨ) ਰੰਗ ਹੈਂ ਤਿਸ ਮੇਂ ਇਕ ਜੋਤਿ (ਸੰਮਿਆ) ਸਮਾਈ ਹੂਈ ਜਾਨੀ ਹੈ, ਸੋ ਹਮਾਰੀ ਸੰਙਿਆ ਹੈ॥
Prof. Sahib Singhਸਭ ਜੀਵਾਂ ਵਿਚ ਅਨੇਕਾਂ ਰੰਗਾਂ-ਰੂਪਾਂ ਵਿਚ ਪ੍ਰਭੂ ਦੀ ਜੋਤਿ ਨੂੰ ਵੇਖਣਾ-ਇਹ ਹੈ ਸਾਡੀ ਬੈਰਾਗਣ-ਪਦ ਅਰਥ ਸੰਮਿਆ = ਬੈਰਾਗਣ, ਲੱਕੜ ਆਦਿਕ ਦੀ ਟਿਕਟਿਕੀ ਜਿਸ ਤੇ ਬਾਹਾਂ ਟਿਕਾ ਕੇ ਜੋਗੀ ਸਮਾਧੀ ਵਿਚ ਬੈਠਦਾ ਹੈ। ਨਾਨਾ = ਕਈ ਕਿਸਮਾਂ ਦੇ।
SikhNet (Spanish)Mi palo de sostén es el ver la Luz del Señor en todo, aunque las vestimentas sean variadas.
ਕਹੁ ਨਾਨਕ. ਸੁਣਿ ਭਰਥਰਿ ਜੋਗੀ; ਪਾਰਬ੍ਰਹਮ ਲਿਵ ਏਕੰ ॥੪॥੩॥੩੭॥
kahu naanak. sun bharathar jogee; paarabraham liv ekan |4|3|37| Ang 360
Sant Singh KhalsaSays Nanak, listen, O Bharthari Yogi: love only the Supreme Lord God. ||4||3||37||
Manmohan SinghSay's Nanak, listen thou, O Bharthari Yogi! I profess love only for the Supreme Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਭਰਥਰੀਖ ਯੋਗੀ! ਤੂੰ ਸ੍ਰਵਣ ਕਰ। ਮੈਂ ਕੇਵਲ ਸ਼੍ਰੋਮਣੀ ਸਾਹਿਬ ਨੂੰ ਹੀ ਪਿਆਰ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਰਥਰੀ ਜੋਗੀ ਸੁਨੋ! ਅਬ ਏਕ ਬ੍ਰਹਮ ਮੋ ਹਮਾਰੀ ਲਿਵ ਲਾਗ ਰਹੀ ਹੈ ਏਹ ਹਮਾਰਾ ਜੋਗੁ ਹੈ॥੪॥੩॥੩੭॥☬ਭਰਥਰੀ ਨਾਥ ਨੇ ਕਹਾ ਸਹਜ ਯੋਗ ਤੋ ਆਪ ਨੇ ਠੀਕ ਕਹਾ ਹੈ, ਪਰੰਤੂ ਮਦਰਾ ਕਾ ਪਿਆਲਾ ਪੀਕੇ ਬ੍ਰਿਤੀ ਅਛੀ ਲਾਗਤੀ ਹੈ, ਇਸ ਸੇ ਆਪ ਭੀ ਮਦਰਾ ਪਾਨ ਕਰੋ। ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਭਰਥਰੀ ਜੋਗੀ! ਸੁਣ, ਜੋ ਸਾਨੂੰ ਪ੍ਰਭੂ-ਚਰਨਾਂ ਵਿਚ ਜੁੜਨ ਲਈ ਸਹਾਰਾ ਦੇਂਦੀ ਹੈ ॥੪॥੩॥੩੭॥ਪਦ ਅਰਥ ਭਰਥਰਿ ਜੋਗੀ = ਹੇ ਭਰਥਰ ਜੋਗੀ! ॥੪॥੩॥੩੭॥
* ਨੋਟ: ਗੋਰਖ ਭਰਥਰੀ ਆਦਿਕ ਪ੍ਰਸਿੱਧ ਜੋਗੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋ ਚੁਕੇ ਸਨ। ਸ਼ਰਧਾਲੂ ਲੋਕ ਆਪਣੇ ਇਸ਼ਟ ਗੁਰੂ ਰਾਹਬਰ ਦੇ ਨਾਮ ਤੇ ਆਪਣੇ ਘਰਾਂ ਵਿਚ ਨਾਮ ਰੱਖਦੇ ਰਹਿੰਦੇ ਹਨ। ਮੁਸਲਮਾਨ ਮੁਹੰਮਦ ਅਲੀ ਆਦਿਕ ਨਾਮ ਵਰਤਦੇ ਆ ਰਹੇ ਹਨ; ਹਿੰਦੂ ਰਾਮ ਕ੍ਰਿਸ਼ਨ ਆਦਿਕ ਵਰਤ ਰਹੇ ਹਨ; ਸਿੱਖ ਭੀ ਨਾਨਕ ਅਮਰ ਰਾਮ ਆਦਿਕ ਵਰਤਦੇ ਹਨ। ਇਸੇ ਤਰ੍ਹਾਂ ਜੋਗੀ ਵੀ ਆਪਣੇ ਪ੍ਰਸਿੱਧ ਜੋਗੀਆਂ ਦੇ ਨਾਮ ਵਰਤਦੇ ਰਹੇ ਹਨ। ਭਰਥਰੀ ਨਾਮ ਵਾਲਾ ਜੋਗੀ ਭੀ ਕੋਈ ਇਸੇ ਸ਼੍ਰੇਣੀ ਵਿਚੋਂ ਹੀ ਸੀ। * ਨੋਟ: ਜੋਗੀ ਲੋਕ ਆਪਣੇ ਭੇਖ ਦੇ ਚਿੰਨ੍ਹ ਧਾਰਦੇ ਹਨ। ਮੁੰਦ੍ਰਾ, ਖਿੰਥਾ, ਬਿਭੂਤ, ਸਿੰਗੀ, ਡੰਡਾ, ਬੈਰਾਗਣ (ਸੰਮਿਆ) ਜੋਗ-ਭੇਖ ਦੀਆਂ ਪ੍ਰਸਿੱਧ ਚੀਜ਼ਾਂ ਹਨ। ਲਫ਼ਜ਼ ਜੋਗ ਦਾ ਅਰਥ ਹੈ 'ਮਿਲਾਪ', 'ਜੋਗੀ' ਦਾ ਅਰਥ ਹੈ ਉਹ ਜੀਵ ਜੋ ਪਰਮਾਤਮਾ ਨਾਲ ਮਿਲਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਜੋਗ-ਭੇਖ ਦੇ ਚਿੰਨ੍ਹਾਂ ਦਾ ਟਾਕਰਾ ਪ੍ਰਭੂ-ਚਰਨਾਂ ਵਿਚ ਜੁੜੇ ਹੋਏ ਮਨੁੱਖ ਦੇ ਆਤਮਕ ਜੀਵਨ ਦੇ ਵਖ ਵਖ ਪਹਿਲੂਆਂ ਨਾਲ ਕਰਦੇ ਹਨ।
SikhNet (Spanish)Dice Nanak, esucha Bharthari, ama sólo al Supremo Señor Dios. (4‑3‑37)