ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri (Naomi)
ਨਉਮੀ. ਨਵੇ ਛਿਦ੍ਰ ਅਪਵੀਤ ॥
naumee. nave chhidr apaveet |
Sant Singh KhalsaThe ninth day of the lunar cycle: The nine holes of the body are defiled.
Manmohan SinghThe ninth Lunar day: Defiled are the nine body apertures.
Manmohan Singh (Punjabi)ਨੌਵੀ ਤਿੱਥਕ-ਗੰਦੀਆਂ ਹਨ ਸਰੀਰ ਦੀਆਂ ਨੌ ਹੀ ਗੋਲਕਾਂ।
Fareedkot Teekaਨਉਮੀ ਦ੍ਵਾਰਾ ਕਹਤੇ ਹੈਂ: ਨਾਸਕਾ ੨, ਕਾਨ ੨, ਆਂਖ ੨, ਮੁਖ ੧, ਮੂਲਦੁਆਰ ੧, ਲਿੰਙ ੧, ਏਹ ਨਵੇ ਦੁਆਰੇ ਅਸੁਧ ਹੈਂ॥
Prof. Sahib Singh(ਉਹਨਾਂ ਮਨੁੱਖਾਂ ਦੇ ਕੰਨ ਨੱਕ ਆਦਿਕ) ਨੌ ਹੀ ਇੰਦਰੇ ਗੰਦੇ (ਵਿਕਾਰੀ) ਹੋਏ ਰਹਿੰਦੇ ਹਨ,ਪਦ ਅਰਥ ਨਵੇ = ਨੌ ਹੀ। ਛਿਦ੍ਰ = ਛੇਕ, ਗੋਲਕਾਂ (ਕੰਨ, ਨੱਕ ਆਦਿਕ)। ਅਪਵੀਤ = ਅਪਵਿਤ੍ਰ, ਗੰਦੇ।
SikhNet (Spanish)Noveno Día del Ciclo Lunar: Los nueve órganos del cuerpo se vuelven impuros
ਹਰਿ ਨਾਮੁ. ਨ ਜਪਹਿ; ਕਰਤ ਬਿਪਰੀਤਿ ॥
har naam. na japeh; karat bipareet |
Sant Singh KhalsaPeople do not chant the Lord's Name; instead, they practice evil.
Manmohan SinghThe mortals utter not God's Name and take to evil ways.
Manmohan Singh (Punjabi)ਜੀਵ ਵਾਹਿਗੁਰੂ ਦੇ ਨਾਮ ਦਾ ਉਚਾਰਨ ਨਹੀਂ ਕਰਦੇ ਅਤੇ ਖੋਟੇ ਰਾਹੀਂ ਪੈਦੇ ਹਨ।
Fareedkot Teekaਜੀਵ ਹਰੀ ਕਾ ਨਾਮ ਜਪਤੇ ਨਹੀਂ ਹੈਂ ਜਪਨ ਉਪਲਖਤ ਸਰਬ ਇੰਦ੍ਰੀਓਂ ਕਰ ਭਗਤੀ ਨਹੀਂ ਕਰਤੇ ਹੈਂ, ਭਗਤੀ ਸੇ (ਬਿਪਰੀਤਿ) ਉਲਟੇ ਸਾਕਤਪਣੇ ਕਾ ਕਾਮ ਕਰਤੇ ਹੈਂ॥
Prof. Sahib Singhਜੇਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ। ਉਹ (ਮਨੁੱਖਤਾ ਦੀ ਮਰਯਾਦਾ ਦੇ) ਉਲਟ (ਮੰਦੇ) ਕਰਮ ਕਰਦੇ ਰਹਿੰਦੇ ਹਨ।ਪਦ ਅਰਥ ਬਿਪਰੀਤਿ = ਉਲਟੀ ਰੀਤਿ।
SikhNet (Spanish)si uno no contempla el Nombre y se conduce por el camino de la maldad,
ਪਰ ਤ੍ਰਿਅ ਰਮਹਿ; ਬਕਹਿ ਸਾਧ ਨਿੰਦ ॥
par tria rameh; bakeh saadh nind |
Sant Singh KhalsaThey commit adultery, slander the Saints,
Manmohan SinghThey enjoy another's women, speak ill of the saints,
Manmohan Singh (Punjabi)ਉਹ ਹੋਰਨਾਂ ਦੀਆਂ ਇਸਤਰੀਆਂ ਨੂੰ ਭੋਗਦੇ ਹਨ, ਸੰਤਾਂ ਦੀ ਬਦਖੋਈ ਬਕਦੇ ਹਨ,
Fareedkot Teekaਪਰਾਈ ਇਸਤ੍ਰੀਓਂ ਕੋ ਭੋਗਤੇ ਹੈਂ, ਸੰਤੋਂ ਕੀ ਨਿੰਦਾ ਬਕਤੇ ਹੈਂ॥
Prof. Sahib Singh(ਪ੍ਰਭੂ ਦੇ ਸਿਮਰਨ ਤੋਂ ਖੁੰਝੇ ਹੋਏ ਮਨੁੱਖ) ਪਰਾਈਆਂ ਇਸਤ੍ਰੀਆਂ ਭੋਗਦੇ ਹਨ ਤੇ ਭਲੇ ਮਨੁੱਖਾਂ ਦੀ ਨਿੰਦਾ ਕਰਦੇ ਰਹਿੰਦੇ ਹਨ,ਪਦ ਅਰਥ ਪਰ = ਪਰਾਈ। ਤ੍ਰਿਅ = ਇਸਤ੍ਰੀਆਂ। ਰਮਹਿ = ਭੋਗਦੇ ਹਨ। ਬਕਹਿ = ਬੋਲਦੇ ਹਨ।
SikhNet (Spanish)cometiendo adulterio, calumniando a los Santos,
ਕਰਨ. ਨ ਸੁਨਹੀ; ਹਰਿ ਜਸੁ ਬਿੰਦ ॥
karan. na sunahee; har jas bind |
Sant Singh Khalsaand do not listen to even a tiny bit of the Lord's Praise.
Manmohan Singhand with their ears, hear not even an iota of God praise.
Manmohan Singh (Punjabi)ਅਤੇ ਆਪਣੇ ਕੰਨਾਂ ਨਾਲ ਵਾਹਿਗੁਰੂ ਦੀ ਭੋਰਾ ਭਰ ਭੀ ਕੀਰਤੀ ਨਹੀਂ ਸੁਣਦੇ।
Fareedkot Teekaਹਰੀ ਕਾ ਜਸੁ ਪਲ ਮਾਤ੍ਰ ਭੀ ਕਾਨੋਂ ਕਰ ਕੇ ਨਹੀਂ ਸੁਨਤੇ ਹੈਂ॥
Prof. Sahib Singhਉਹ ਕਦੇ ਰਤਾ ਭਰ ਸਮੇ ਲਈ ਭੀ (ਆਪਣੇ) ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਸੁਣਦੇ।ਪਦ ਅਰਥ ਕਰਨ = ਕੰਨਾਂ ਨਾਲ। ਸੁਨਹੀ = ਸੁਨਹਿ, ਸੁਣਦੇ। ਬਿੰਦ = ਥੋੜਾ ਸਮਾ ਭੀ।
SikhNet (Spanish)sin escuchar ni una gota de la Alabanza del Señor.
ਹਿਰਹਿ ਪਰ ਦਰਬੁ; ਉਦਰ ਕੈ ਤਾਈ ॥
hireh par darab; udar kai taaee |
Sant Singh KhalsaThey steal others' wealth for the sake of their own bellies,
Manmohan SinghFor the sake of their belly they snatch other's wealth,
Manmohan Singh (Punjabi)ਆਪਣੇ ਪੇਟ ਦੀ ਖਾਤਰ ਉਹ ਹੋਰਨਾਂ ਦੀ ਦੋਲਤ ਨੂੰ ਖੱਸਦੇ ਹਨ,
Fareedkot Teekaਉਦਰ ਕੇ ਵਾਸਤੇ ਪਰਾਯਾ ਧਨ ਚੁਰਾਵਤੇ ਹੈਂ॥
Prof. Sahib Singh(ਸਿਮਰਨ-ਹੀਨ ਬੰਦੇ) ਆਪਣਾ ਪੇਟ ਭਰਨ ਦੀ ਖ਼ਾਤਰ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ,ਪਦ ਅਰਥ ਹਿਰਹਿ = ਚੁਰਾਂਦੇ ਹਨ। ਪਰਦਰਬੁ = ਪਰਾਇਆ ਧਨ {द्रव्य}। ਉਦਰ = ਪੇਟ। ਕੈ ਤਾਈ = ਦੀ ਖ਼ਾਤਰ।
SikhNet (Spanish)Roba lo que es el derecho de otros;
ਅਗਨਿ. ਨ ਨਿਵਰੈ; ਤ੍ਰਿਸਨਾ. ਨ ਬੁਝਾਈ ॥
agan. na nivarai; trisanaa. na bujhaaee |
Sant Singh Khalsabut the fire is not extinguished, and their thirst is not quenched.
Manmohan Singhtheir fire is quenched not nor is their desire stilled.
Manmohan Singh (Punjabi)ਉਨ੍ਹਾਂ ਦੀ ਅੱਗ ਨਹੀਂ ਬੁਝਦੀ, ਨਾਂ ਹੀ ਉਨ੍ਹਾਂ ਦੀ ਖਾਹਿਸ਼ ਦੂਰ ਹੁੰਦੀ ਹੈ।
Fareedkot Teekaਕ੍ਰੋਧ ਰੂਪੀ ਅਗਨੀ ਨਿਵਿਰਤ ਨਹੀਂ ਹੋਤੀ ਹੈਂ ਔਰ ਤਿਸਨਾ ਭੀ ਬੁਝਾਈ ਨਹੀਂ ਹੈ॥
Prof. Sahib Singh(ਫੇਰ ਭੀ ਉਹਨਾਂ ਦੀ) ਲਾਲਚ ਦੀ ਅੱਗ ਦੂਰ ਨਹੀਂ ਹੁੰਦੀ, (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਨਹੀਂ ਮਿਟਦੀ।ਪਦ ਅਰਥ ਅਗਨਿ = ਲਾਲਚ ਦੀ ਅੱਗ। ਨਿਵਰੈ = ਦੂਰ ਹੁੰਦੀ।
SikhNet (Spanish)el fuego de sus pasiones no se apaga con nada, y su deseo es insaciable.
ਹਰਿ ਸੇਵਾ ਬਿਨੁ; ਏਹ ਫਲ ਲਾਗੇ ॥
har sevaa bin; eeh fal laage |
Sant Singh KhalsaWithout serving the Lord, these are their rewards.
Manmohan SinghWithout God's service such are the man's deserts.
Manmohan Singh (Punjabi)ਰੱਬ ਦੀ ਟਹਿਲ ਸੇਵਾ ਦੇ ਬਾਝੋਂ ਬੰਦੇ ਨੂੰ ਐਸੇ ਇਵਜ਼ਾਨੇ ਮਿਲਦੇ ਹਨ।
Fareedkot Teekaਏਹੁ ਸੰਪੂਰਨ ਪੂਰਬੋਕਤ ਫਲ ਹਰੀ ਕੀ ਸੇਵਾ ਬਿਨਾਂ ਲਾਗੇ ਹੈਂ॥
Prof. Sahib Singhਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ (ਉਹਨਾਂ ਦੇ ਸਾਰੇ ਉੱਦਮਾਂ ਨੂੰ ਉਪਰ-ਦੱਸੇ ਹੋਏ) ਇਹੋ ਜਿਹੇ ਫਲ ਹੀ ਲੱਗਦੇ ਹਨ।ਪਦ ਅਰਥ ਏਹ ਫਲ = {ਬਹੁ-ਵਚਨ}।
SikhNet (Spanish)Sin el Servicio del Señor, la insatisfacción es lo que se ha ganado.
ਨਾਨਕ. ਪ੍ਰਭ ਬਿਸਰਤ; ਮਰਿ ਜਮਹਿ ਅਭਾਗੇ ॥੯॥
naanak. prabh bisarat; mar jameh abhaage |9|
Sant Singh KhalsaO Nanak, forgetting God, the unfortunate people are born, only to die. ||9||
Manmohan SinghNanak by forgetting the Lord, the unfortunate ones suffer transmigration.
Manmohan Singh (Punjabi)ਨਾਨਕ, ਸੁਆਮੀ ਨੂੰ ਭੁਲਾ ਕੇ, ਨਿਕਰਮਣ ਬੰਦੇ ਆਵਾਗਉਣ ਵਿੱਚ ਪੈਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪ੍ਰਭੂ ਕੋ ਬਿਸਾਰਤੇ ਹੈਂ, ਸੋ ਅਭਾਗੀ ਮਰਤੇ ਜਨਮਤੇ ਹੈਂ॥੮॥
Prof. Sahib Singhਹੇ ਨਾਨਕ! ਪਰਮਾਤਮਾ ਨੂੰ ਵਿਸਾਰਨ ਕਰਕੇ ਉਹ ਭਾਗ-ਹੀਨ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੯॥ਪਦ ਅਰਥ ਮਰਿ = ਮਰ ਕੇ। ਜਮਹਿ = ਜੰਮਦੇ ਹਨ। ਅਭਾਗੇ = ਬਦ-ਨਸੀਬ, ਭਾਗ-ਹੀਣ ॥੯॥
SikhNet (Spanish)El desafortunado que abandona a su Dios es nacido sólo para morir y volver a nacer una y otra vez.(9)