ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਮਨਮੁਖ ਮੈਲੇ; ਮਰਹਿ ਗਵਾਰ ॥
manamukh maile; mareh gavaar |
Sant Singh KhalsaThe filthy, foolish, self-willed manmukhs die.
Manmohan SinghThe filthy and ignorant ego centrics die disgracefully.
Manmohan Singh (Punjabi)ਗੰਦੇ ਅਤੇ ਬੇਸਮਝ ਆਪ-ਹੁਦਰੇ ਬੇਇੱਜ਼ਤ ਹੋ ਮਰਦੇ ਹਨ।
Fareedkot Teekaਹੇ ਭਾਈ! ਮਨਮੁਖ ਗਵਾਰ ਪਾਪੋਂ ਕਰ ਮੈਲੇ ਹੂਏ ਹੂਏ ਜਨਮਤੇ ਮਰਤੇ ਰਹਿਤੇ ਹੈਂ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਵਿਕਾਰੀ ਮਨ ਵਾਲੇ ਰਹਿੰਦੇ ਹਨ ਤੇ ਆਤਮਕ ਮੌਤ ਸਹੇੜ ਲੈਂਦੇ ਹਨ।ਪਦ ਅਰਥ ਮੈਲੇ = ਵਿਕਾਰੀ ਮਨ ਵਾਲੇ। ਮਰਹਿ = ਆਤਮਕ ਮੌਤ ਸਹੇੜਦੇ ਹਨ। ਗਵਾਰ = ਮੂਰਖ।
SikhNet (Spanish)La mente del arrogante Manmukj está manchada y así muere envuelto en la ignorancia.
ਗੁਰਮੁਖਿ ਨਿਰਮਲ; ਹਰਿ ਰਾਖਿਆ ਉਰ ਧਾਰਿ ॥
guramukh niramal; har raakhiaa ur dhaar |
Sant Singh KhalsaThe Gurmukhs are immaculate and pure; they keep the Lord enshrined within their hearts.
Manmohan SinghThe Guru-wards are immaculate, for they keep the Lord clasped to their heart.
Manmohan Singh (Punjabi)ਗੁਰੂ-ਸਮਰਪਨ ਪਵਿੱਤਰ ਹਨ, ਕਿਉਂ ਜੋ ਉਹ ਪ੍ਰਭੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
Fareedkot Teekaਗੁਰਮੁਖਿ ਕੇ ਰਿਦੇ (ਨਿਰਮਲ) ਉਜਲ ਹੈਂ, ਕਿਉਂਕਿ ਤਿਨੋਂ ਨੇ ਹਰੀ ਕਾ ਨਾਮ ਧਾਰਨ ਕਰ ਰਾਖਿਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਵਿੱਤਰ ਜੀਵਨ ਵਾਲੇ ਹੁੰਦੇ ਹਨ (ਕਿਉਂਕਿ ਉਹਨਾਂ ਨੇ) ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੁੰਦਾ ਹੈ।ਪਦ ਅਰਥ ਨਿਰਮਲ = ਪਵਿੱਤਰ ਜੀਵਨ ਵਾਲੇ। ਉਰ = ਹਿਰਦਾ। ਧਾਰਿ = ਟਿਕਾ ਕੇ।
SikhNet (Spanish)Los Gurmukjs son Inmaculados y Puros, pues enaltecen al Señor en su corazón.
ਭਨਤਿ ਨਾਨਕੁ; ਸੁਣਹੁ ਜਨ ਭਾਈ ॥
bhanat naanak; sunahu jan bhaaee |
Sant Singh KhalsaPrays Nanak, listen, O Siblings of Destiny!
Manmohan SinghSays Nanak, hearken O men, by brother.
Manmohan Singh (Punjabi)ਗੁਰੂ ਜੀ ਆਖਦੇ ਹਨ, ਸੁਣੋ ਹੇ ਲੋਕੋ! ਮੇਰੇ ਭਰਾਵ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ ਜਨੋਂ ਸ੍ਰਵਨ ਕਰੋ! ॥
Prof. Sahib Singhਨਾਨਕ ਆਖਦਾ ਹੈ-ਹੇ ਭਾਈ ਜਨੋ! ਸੁਣੋ,ਪਦ ਅਰਥ ਭਨਤਿ = ਆਖਦਾ ਹੈ। ਜਨ ਭਾਈ = ਹੇ ਜਨੋ! ਹੇ ਭਾਈ!
SikhNet (Spanish)Reza Nanak, escuchen, oh hermanos del Destino,
ਸਤਿਗੁਰੁ ਸੇਵਿਹੁ; ਹਉਮੈ ਮਲੁ ਜਾਈ ॥
satigur sevihu; haumai mal jaaee |
Sant Singh KhalsaServe the True Guru, and the filth of your ego shall be gone.
Manmohan SinghIf ye serve the True Guru, your filth of pride shall be washed off.
Manmohan Singh (Punjabi)ਜੇਕਰ ਤੁਸੀਂ ਸੱਚੇ ਗੁਰਾਂ ਦੀ ਟਹਿਲ ਸੇਵਾ ਕਰੋ, ਤੁਹਾਡੀ ਹੰਕਾਰ ਦੀ ਮੈਂਲ ਧੋਤੀ ਜਾਵੇਗੀ।
Fareedkot Teekaਸਤਿਗੁਰੋਂ ਕੀ ਸੇਵਾ ਕਰੀਏ, ਤਿਸ ਤੇ ਹਉਮੈਂ ਮੈਲ ਜਾਤੀ ਰਹੇਗੀ॥
Prof. Sahib Singhਗੁਰੂ ਦੇ ਦੱਸੇ ਰਾਹ ਉਤੇ ਤੁਰਿਆ ਕਰੋ (ਇਸ ਤਰ੍ਹਾਂ ਅੰਦਰੋਂ) ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ।ਪਦ ਅਰਥ ਸੇਵਿਹੁ = ਕਾਰ ਕਰਦੇ ਰਹੋ।
SikhNet (Spanish)si sirven al Guru, la mugre de su ego será lavada.
ਅੰਦਰਿ ਸੰਸਾ ਦੂਖੁ ਵਿਆਪੇ; ਸਿਰਿ ਧੰਧਾ ਨਿਤ ਮਾਰ ॥
andar sansaa dookh viaape; sir dhandhaa nit maar |
Sant Singh KhalsaDeep within, the pain of skepticism afflicts them; their heads are constantly assaulted by worldly entanglements.
Manmohan SinghIn man's mind prevails the pain of doubt and he ever bothers his head in the worldly affairs.
Manmohan Singh (Punjabi)ਮਨੁੱਖ ਦੇ ਮਨ ਅੰਦਰ ਸੰਦੇਹ ਦੀ ਪੀੜ ਵਾਪਰਦੀ ਰਹਿੰਦੀ ਹੈ ਅਤੇ ਉਹ ਸਦਾ ਹੀ ਸੰਸਾਰੀ ਵਿਹਾਰਾਂ ਅੰਦਰ ਆਪਣਾ ਸਿਰ ਖੁਪਾਉਂਦਾ ਹੈ।
Fareedkot Teekaਮਨਮੁਖੋਂ ਕੇ ਰਿਦੇ ਬੀਚ ਸੰਸਾ ਰੂਪ ਦੁਖ ਵਿਆਪ ਰਹਾ ਹੈ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰ ਸਹਿਮ ਤੇ ਕਲੇਸ਼ ਜ਼ੋਰ ਪਾਈ ਰੱਖਦਾ ਹੈ, ਉਹਨਾਂ ਦੇ ਸਿਰ ਉਤੇ (ਇਹੋ ਜਿਹਾ) ਕਜ਼ੀਆ ਖਪਾਣਾ ਬਣਿਆ ਹੀ ਰਹਿੰਦਾ ਹੈ।ਪਦ ਅਰਥ ਸੰਸਾ = ਸਹਿਮ, ਚਿੰਤਾ। ਵਿਆਪੇ = ਜ਼ੋਰ ਪਾਈ ਰੱਖਦਾ ਹੈ। ਸਿਰਿ = ਸਿਰ ਉਤੇ। ਧੰਧਾ = ਕਜ਼ੀਆ। ਮਾਰ = ਖਪਾਣਾ।
SikhNet (Spanish)En lo profundo de su interior el dolor del escepticismo les aflige y sus mentes viven en el acecho de los asuntos mundanos.
ਦੂਜੈ ਭਾਇ ਸੂਤੇ. ਕਬਹੁ, ਨ ਜਾਗਹਿ; ਮਾਇਆ ਮੋਹ ਪਿਆਰ ॥
doojai bhaae soote. kabahu, na jaageh; maaeaa moh piaar |
Sant Singh KhalsaAsleep in the love of duality, they never wake up; they are attached to the love of Maya.
Manmohan SinghThey who are asleep in duality, awake not ever, They are in love with wealth and worldly, attachment.
Manmohan Singh (Punjabi)ਜੋ ਦਵੈਤ-ਭਾਵ ਅੰਦਰ ਸੁੱਤੇ ਹਨ, ਉਹ ਕਦੇ ਭੀ ਜਾਗਦੇ ਨਹੀਂ। ਉਨ੍ਹਾਂ ਦੀ ਮੁਹੱਬਤ ਧਨ-ਦੌਲਤ ਅਤੇ ਸੰਸਾਰੀ ਲਗਨ ਨਾਲ ਹੈ।
Fareedkot Teekaਤਿਸੀ ਕਰ ਨਿਤ ਧੰਧਿਓਂ ਮੇਂ ਹੀ ਸਿਰ ਮਾਰਤੇ ਹੈਂ, ਦ੍ਵੈਤ ਭਾਵ ਸੇ ਅਵਿਦਿਆ ਮੇਂ ਸੋਏ ਹੂਏ ਹੈਂ, ਗਿਆਨ ਮੇਂ ਕਬੀ ਜਾਗਤੇ ਨਹੀਂ ਹੈਂ। ਕਿਉਂਕਿ ਮੋਹਿ ਕਰ ਕੇ ਤਿਨੋਂ ਕਾ ਮਾਯਾ ਮੇਂ ਪਿਆਰ ਹੈ॥
Prof. Sahib Singhਮਾਇਆ ਦੇ ਪਿਆਰ ਵਿਚ (ਫਸ ਕੇ ਉਹ ਸਹੀ ਜੀਵਨ ਵਲੋਂ) ਸੁੱਤੇ ਰਹਿੰਦੇ ਹਨ, ਕਦੇ ਹੋਸ਼ ਨਹੀਂ ਕਰਦੇ।ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ।
SikhNet (Spanish)Embrujados y dormidos en el amor a la dualidad, al deseo y al engaño, nunca despiertan, pues viven apegados al amor a Maya.
ਨਾਮੁ. ਨ ਚੇਤਹਿ, ਸਬਦੁ. ਨ ਵੀਚਾਰਹਿ; ਇਹੁ ਮਨਮੁਖ ਕਾ ਬੀਚਾਰ ॥
naam. na cheteh, sabad. na veechaareh; ihu manamukh kaa beechaar |
Sant Singh KhalsaThey do not remember the Name, and they do not contemplate the Word of the Shabad; this is the view of the self-willed manmukhs.
Manmohan SinghHe remembers not the Name and ponders not over the Guru's hymns. This is the view of the perverse person.
Manmohan Singh (Punjabi)ਉਹ ਨਾਮ ਦਾ ਸਿਮਰਨ ਨਹੀਂ ਕਰਦਾ ਹੈ ਅਤੇ ਗੁਰਾਂ ਦੀ ਬਾਣੀ ਨੂੰ ਸੋਚਦਾ ਵਿਚਾਰਦਾ ਨਹੀਂ। ਇਹ ਹੈ ਨਜ਼ਰੀਆ ਪ੍ਰਤੀਕੂਲ ਪੁਰਸ਼ ਦਾ।
Fareedkot Teekaਤਿਸੀ ਤੇ ਵਹ ਨਾਮ ਕਾ ਸਿਮਰਨ ਨਹੀਂ ਕਰਤੇ ਔਰ ਗੁਰੋਂ ਕੇ ਸਬਦ ਕੋ ਨਹੀਂ ਬੀਚਾਰਤੇ ਹੈਂ। ਤਾਂ ਤੇ ਹੇ ਭਾਈ! ਇਹ ਮਨਮੁਖੋਂ ਕੇ ਅਚਾਰ ਕਰਨੇ ਕਾ ਬੀਚਾਰ ਹੈ॥
Prof. Sahib Singhਮਾਇਆ ਦਾ ਮੋਹ ਮਾਇਆ ਦਾ ਪਿਆਰ (ਇਤਨਾ ਪ੍ਰਬਲ ਹੁੰਦਾ ਹੈ ਕਿ) ਉਹ ਕਦੇ ਹਰਿ-ਨਾਮ ਨਹੀਂ ਸਿਮਰਦੇ, ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਨਹੀਂ ਵਿਚਾਰਦੇ-ਬੱਸ! ਮਨ ਦੇ ਮੁਰੀਦ ਬੰਦਿਆਂ ਦਾ ਸੋਚਣ ਦਾ ਢੰਗ ਹੀ ਇਹ ਬਣ ਜਾਂਦਾ ਹੈ।ਪਦ ਅਰਥ ਨ ਚੇਤਹਿ = ਨਹੀਂ ਸਿਮਰਦੇ। ਬੀਚਾਰ = ਸੋਚਣ ਦਾ ਢੰਗ।
SikhNet (Spanish)Ellos no recuerdan el Nombre, ni meditan en la Palabra del Shabd. Tal es el estado de los ególatras Manmukjs que,
ਹਰਿ ਨਾਮੁ. ਨ ਭਾਇਆ. ਬਿਰਥਾ ਜਨਮੁ ਗਵਾਇਆ; ਨਾਨਕ. ਜਮੁ ਮਾਰਿ ਕਰੇ ਖੁਆਰ ॥੩॥
har naam. na bhaaeaa. birathaa janam gavaaeaa; naanak. jam maar kare khuaar |3|
Sant Singh KhalsaThey do not love the Lord's Name, and they lose their life uselessly. O Nanak, the Messenger of Death attacks them, and humiliates them. ||3||
Manmohan SinghHe Loves not God's Name and loses his life in vain, Death's courier beats and humiliates him, O Nanak.
Manmohan Singh (Punjabi)ਉਹ ਵਾਹਿਗੁਰੂ ਦੇ ਨਾਮ ਨੂੰ ਪਿਆਰ ਨਹੀਂ ਕਰਦਾ ਤੇ ਆਪਣ ਜੀਵਨ ਵਿਅਰਥ ਗੁਆ ਲੈਂਦਾ ਹੈ। ਮੌਤ ਦਾ ਦੂਤ ਉਸ ਨੂੰ ਕੁੱਟਦਾ ਮਾਰਦਾ ਤੇ ਖੱਜਲ-ਖੁਆਰ ਕਰਦਾ ਹੈ, ਹੇ ਨਾਨਕ!
Fareedkot Teekaਤਿਨ ਕੋ ਹਰੀ ਕਾ ਨਾਮ ਭਾਯਾ ਨਹੀਂ ਹੈ ਇਸੀ ਤੇ ਤਿਨੋਂ ਨੇ ਅਪਨਾ ਜਨਮ ਵਿਰਥਾ ਗਵਾਯਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਤਿਨ ਮਨਮੁਖੋਂ ਕੋ ਜਮ ਖੁਆਰ ਕਰ ਕੇ ਮਾਰੇਗਾ ਵਾ ਮਾਰ ਕਰ ਖ੍ਵਾਰ ਕਰੇਗਾ॥੩॥
Prof. Sahib Singhਉਹਨਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ, ਉਹ ਆਪਣੀ ਜ਼ਿੰਦਗੀ ਵਿਅਰਥ ਗਵਾ ਲੈਂਦੇ ਹਨ, ਆਤਮਕ ਮੌਤ ਉਹਨਾਂ ਦੇ ਸਹੀ ਜੀਵਨ ਨੂੰ ਮਾਰ-ਮੁਕਾ ਕੇ ਉਹਨਾਂ ਨੂੰ ਖ਼ੁਆਰ ਕਰਦੀ ਹੈ ॥੩॥ਪਦ ਅਰਥ ਭਾਇਆ = ਚੰਗਾ ਲੱਗਾ। ਜਮੁ = (ਆਤਮਕ) ਮੌਤ। ਮਾਰਿ = ਮਾਰ ਕੇ, ਸਹੀ ਆਤਮਕ ਜੀਵਨ ਮੁਕਾ ਕੇ ॥੩॥
SikhNet (Spanish)sin amar el Nombre del Señor, pierden el mérito de sus vidas y la muerte los sorprende y los destruye. Oh dice Nanak, el mensajero de la muerte los ataca y los humilla.(3)