ੴ

ਸਿੱਖਬਾਣੀ · SikhBani

Ang 852

Sri Guru Granth Sahib · Raag Bilaaval · 6 shabads, 37 lines
Translations
Shabad Guru Amardas Ji Raag Bilaaval continued from Ang 851

ਗੁਰਮੁਖਿ ਵੇਖਣੁ ਬੋਲਣਾ; ਨਾਮੁ ਜਪਤ ਸੁਖੁ ਪਾਇਆ ॥

guramukh vekhan bolanaa; naam japat sukh paaeaa |

Sant Singh KhalsaThe Gurmukh beholds and speaks the Naam, the Name of the Lord; chanting the Naam, he finds peace.
Manmohan SinghHe sees and speaks in the will of the supreme Guru and uttering the Name gathers peace.
Manmohan Singh (Punjabi)ਉਹ ਸ਼ਰੋਮਣੀ ਗੁਰਾਂ ਦੀ ਰਜ਼ਾ ਅੰਦਰ ਤੱਕਦਾ ਤੇ ਡੋਲਦਾ ਹੈ ਅਤੇ ਨਾਮ ਦਾ ਉਚਾਰਨ ਕਰਨ ਦੁਆਰਾ ਆਰਾਮ ਪਾਉਂਦਾ ਹੈ।
Fareedkot Teekaਗੁਰਮੁਖ ਹਰੀ ਕੋ ਹੀ ਨੇਤ੍ਰੋਂ ਕਰ ਦੇਖਤੇ ਹੈਂ ਔਰ ਹਰੀ ਜਸ ਕੋ ਮੁਖ ਕਰ ਬੋਲਤੇ ਹੈਂ, ਤਿਨੋਂ ਨੇ ਨਾਮ ਕੋ ਜਪਤਿਆਂ ਹੀ ਸੁਖ ਕੋ ਪਾਇਆ ਹੈ॥
Prof. Sahib Singh(ਉਹ ਮਨੁੱਖ ਹਰ ਥਾਂ ਪਰਮਾਤਮਾ ਨੂੰ ਹੀ) ਵੇਖਦਾ ਹੈ (ਸਦਾ ਪਰਮਾਤਮਾ ਦਾ) ਨਾਮ ਹੀ ਉਚਾਰਦਾ ਹੈ, ਨਾਮ ਜਪਦਿਆਂ ਉਸ ਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ।
SikhNet (Spanish)El Gurmukj Lo ve y pronuncia el Naam, el Nombre del Señor; cantando el Naam, él encuentra la Paz.

ਨਾਨਕ. ਗੁਰਮੁਖਿ ਗਿਆਨੁ ਪ੍ਰਗਾਸਿਆ; ਤਿਮਰ ਅਗਿਆਨੁ ਅੰਧੇਰੁ ਚੁਕਾਇਆ ॥੨॥

naanak. guramukh giaan pragaasiaa; timar agiaan andher chukaaeaa |2|

Sant Singh KhalsaO Nanak, the spiritual wisdom of the Gurmukh shines forth; the black darkness of ignorance is dispelled. ||2||
Manmohan SinghNanak, through the Guru, Divine knowledge is revealed and blackness and darkness of ignorance are dispelled.
Manmohan Singh (Punjabi)ਨਾਨਕ, ਗੁਰਾਂ ਦੇ ਰਾਹੀਂ, ਬ੍ਰਹਿਮ ਵੀਚਾਰ ਪਰਗਟ ਹੋ ਜਾਂਦੀ ਹੈ ਅਤੇ ਬੇਸਮਝੀ ਦੀ ਕਾਲਖ ਅਤੇ ਅਨ੍ਹੇਰਾ ਦੂਰ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖੋਂ ਕੋ ਗਿਆਨ ਕਾ ਪ੍ਰਕਾਸ਼ ਹੂਆ ਹੈ। ਤਿਸ ਗਿਆਨ ਨੇ ਅਗਿਆਨ ਰੂਪੀ ਅਤੀ ਅੰਧੇਰਾ ਚੁਕਾਇਆ ਹੈ, ਭਾਵ ਯਹਿ ਅਵਰਨ ਔਰ ਵਖੇਪ ਦੋਨੋਂ ਸਕਤੀਆਂ ਸਹਤ ਅਗ੍ਯਾਨ ਦੂਰ ਭਯਾ ਹੈ॥੨॥☬ਏਕ ਸਮੇਂ ਸ੍ਰੀ ਗੁਰੂ ਅਮਰਦੇਵ ਜੀ ਪਾਸ ਸਿਖੋਂ ਨੇ ਬੇਨਤੀ ਕਰ ਕੇ ਪ੍ਰਸ਼ਨ ਕੀਆ: ਹੇ ਭਗਵਨ! ਮਨਮੁਖੋਂ ਔਰ ਗੁਰਮੁਖੋਂ ਕਾ ਕਰਤਤੁ ਕੈਸਾ ਹੈ ਕਿਰਪਾ ਕਰ ਉਚਾਰਨ ਕਰੋ? ਤਬ ਤਿਨੋਂ ਸਿਖੋਂ ਕੇ ਪਰਥਾਇ ਸ੍ਰੀ ਗੁਰੂ ਜੀ ਕਹਤੇ ਭਏ:
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ) ਸਹੀ ਜੀਵਨ ਦੀ ਸੂਝ ਵਜੋਂ ਬੇ-ਸਮਝੀ ਦਾ ਘੁੱਪ ਹਨੇਰਾ ਮੁੱਕ ਜਾਂਦਾ ਹੈ ॥੨॥

ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ। ਤਿਮਰ = ਹਨੇਰਾ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਚੁਕਾਇਆ = ਮੁੱਕ ਜਾਂਦਾ ਹੈ ॥੨॥

SikhNet (Spanish)Oh, dice Nanak, la Sabiduría Espiritual del Gurmukj ilumina su mente y la negra oscuridad de la ignorancia es disipada. (2)

Open this shabad (4 lines, Angs 851-852) →

Shabad Guru Amardas Ji Raag Bilaaval

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਮਨਮੁਖ ਮੈਲੇ; ਮਰਹਿ ਗਵਾਰ ॥

manamukh maile; mareh gavaar |

Sant Singh KhalsaThe filthy, foolish, self-willed manmukhs die.
Manmohan SinghThe filthy and ignorant ego centrics die disgracefully.
Manmohan Singh (Punjabi)ਗੰਦੇ ਅਤੇ ਬੇਸਮਝ ਆਪ-ਹੁਦਰੇ ਬੇਇੱਜ਼ਤ ਹੋ ਮਰਦੇ ਹਨ।
Fareedkot Teekaਹੇ ਭਾਈ! ਮਨਮੁਖ ਗਵਾਰ ਪਾਪੋਂ ਕਰ ਮੈਲੇ ਹੂਏ ਹੂਏ ਜਨਮਤੇ ਮਰਤੇ ਰਹਿਤੇ ਹੈਂ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਵਿਕਾਰੀ ਮਨ ਵਾਲੇ ਰਹਿੰਦੇ ਹਨ ਤੇ ਆਤਮਕ ਮੌਤ ਸਹੇੜ ਲੈਂਦੇ ਹਨ।

ਪਦ ਅਰਥ ਮੈਲੇ = ਵਿਕਾਰੀ ਮਨ ਵਾਲੇ। ਮਰਹਿ = ਆਤਮਕ ਮੌਤ ਸਹੇੜਦੇ ਹਨ। ਗਵਾਰ = ਮੂਰਖ।

SikhNet (Spanish)La mente del arrogante Manmukj está manchada y así muere envuelto en la ignorancia.

ਗੁਰਮੁਖਿ ਨਿਰਮਲ; ਹਰਿ ਰਾਖਿਆ ਉਰ ਧਾਰਿ ॥

guramukh niramal; har raakhiaa ur dhaar |

Sant Singh KhalsaThe Gurmukhs are immaculate and pure; they keep the Lord enshrined within their hearts.
Manmohan SinghThe Guru-wards are immaculate, for they keep the Lord clasped to their heart.
Manmohan Singh (Punjabi)ਗੁਰੂ-ਸਮਰਪਨ ਪਵਿੱਤਰ ਹਨ, ਕਿਉਂ ਜੋ ਉਹ ਪ੍ਰਭੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
Fareedkot Teekaਗੁਰਮੁਖਿ ਕੇ ਰਿਦੇ (ਨਿਰਮਲ) ਉਜਲ ਹੈਂ, ਕਿਉਂਕਿ ਤਿਨੋਂ ਨੇ ਹਰੀ ਕਾ ਨਾਮ ਧਾਰਨ ਕਰ ਰਾਖਿਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਵਿੱਤਰ ਜੀਵਨ ਵਾਲੇ ਹੁੰਦੇ ਹਨ (ਕਿਉਂਕਿ ਉਹਨਾਂ ਨੇ) ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੁੰਦਾ ਹੈ।

ਪਦ ਅਰਥ ਨਿਰਮਲ = ਪਵਿੱਤਰ ਜੀਵਨ ਵਾਲੇ। ਉਰ = ਹਿਰਦਾ। ਧਾਰਿ = ਟਿਕਾ ਕੇ।

SikhNet (Spanish)Los Gurmukjs son Inmaculados y Puros, pues enaltecen al Señor en su corazón.

ਭਨਤਿ ਨਾਨਕੁ; ਸੁਣਹੁ ਜਨ ਭਾਈ ॥

bhanat naanak; sunahu jan bhaaee |

Sant Singh KhalsaPrays Nanak, listen, O Siblings of Destiny!
Manmohan SinghSays Nanak, hearken O men, by brother.
Manmohan Singh (Punjabi)ਗੁਰੂ ਜੀ ਆਖਦੇ ਹਨ, ਸੁਣੋ ਹੇ ਲੋਕੋ! ਮੇਰੇ ਭਰਾਵ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ ਜਨੋਂ ਸ੍ਰਵਨ ਕਰੋ! ॥
Prof. Sahib Singhਨਾਨਕ ਆਖਦਾ ਹੈ-ਹੇ ਭਾਈ ਜਨੋ! ਸੁਣੋ,

ਪਦ ਅਰਥ ਭਨਤਿ = ਆਖਦਾ ਹੈ। ਜਨ ਭਾਈ = ਹੇ ਜਨੋ! ਹੇ ਭਾਈ!

SikhNet (Spanish)Reza Nanak, escuchen, oh hermanos del Destino,

ਸਤਿਗੁਰੁ ਸੇਵਿਹੁ; ਹਉਮੈ ਮਲੁ ਜਾਈ ॥

satigur sevihu; haumai mal jaaee |

Sant Singh KhalsaServe the True Guru, and the filth of your ego shall be gone.
Manmohan SinghIf ye serve the True Guru, your filth of pride shall be washed off.
Manmohan Singh (Punjabi)ਜੇਕਰ ਤੁਸੀਂ ਸੱਚੇ ਗੁਰਾਂ ਦੀ ਟਹਿਲ ਸੇਵਾ ਕਰੋ, ਤੁਹਾਡੀ ਹੰਕਾਰ ਦੀ ਮੈਂਲ ਧੋਤੀ ਜਾਵੇਗੀ।
Fareedkot Teekaਸਤਿਗੁਰੋਂ ਕੀ ਸੇਵਾ ਕਰੀਏ, ਤਿਸ ਤੇ ਹਉਮੈਂ ਮੈਲ ਜਾਤੀ ਰਹੇਗੀ॥
Prof. Sahib Singhਗੁਰੂ ਦੇ ਦੱਸੇ ਰਾਹ ਉਤੇ ਤੁਰਿਆ ਕਰੋ (ਇਸ ਤਰ੍ਹਾਂ ਅੰਦਰੋਂ) ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ।

ਪਦ ਅਰਥ ਸੇਵਿਹੁ = ਕਾਰ ਕਰਦੇ ਰਹੋ।

SikhNet (Spanish)si sirven al Guru, la mugre de su ego será lavada.

ਅੰਦਰਿ ਸੰਸਾ ਦੂਖੁ ਵਿਆਪੇ; ਸਿਰਿ ਧੰਧਾ ਨਿਤ ਮਾਰ ॥

andar sansaa dookh viaape; sir dhandhaa nit maar |

Sant Singh KhalsaDeep within, the pain of skepticism afflicts them; their heads are constantly assaulted by worldly entanglements.
Manmohan SinghIn man's mind prevails the pain of doubt and he ever bothers his head in the worldly affairs.
Manmohan Singh (Punjabi)ਮਨੁੱਖ ਦੇ ਮਨ ਅੰਦਰ ਸੰਦੇਹ ਦੀ ਪੀੜ ਵਾਪਰਦੀ ਰਹਿੰਦੀ ਹੈ ਅਤੇ ਉਹ ਸਦਾ ਹੀ ਸੰਸਾਰੀ ਵਿਹਾਰਾਂ ਅੰਦਰ ਆਪਣਾ ਸਿਰ ਖੁਪਾਉਂਦਾ ਹੈ।
Fareedkot Teekaਮਨਮੁਖੋਂ ਕੇ ਰਿਦੇ ਬੀਚ ਸੰਸਾ ਰੂਪ ਦੁਖ ਵਿਆਪ ਰਹਾ ਹੈ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰ ਸਹਿਮ ਤੇ ਕਲੇਸ਼ ਜ਼ੋਰ ਪਾਈ ਰੱਖਦਾ ਹੈ, ਉਹਨਾਂ ਦੇ ਸਿਰ ਉਤੇ (ਇਹੋ ਜਿਹਾ) ਕਜ਼ੀਆ ਖਪਾਣਾ ਬਣਿਆ ਹੀ ਰਹਿੰਦਾ ਹੈ।

ਪਦ ਅਰਥ ਸੰਸਾ = ਸਹਿਮ, ਚਿੰਤਾ। ਵਿਆਪੇ = ਜ਼ੋਰ ਪਾਈ ਰੱਖਦਾ ਹੈ। ਸਿਰਿ = ਸਿਰ ਉਤੇ। ਧੰਧਾ = ਕਜ਼ੀਆ। ਮਾਰ = ਖਪਾਣਾ।

SikhNet (Spanish)En lo profundo de su interior el dolor del escepticismo les aflige y sus mentes viven en el acecho de los asuntos mundanos.

ਦੂਜੈ ਭਾਇ ਸੂਤੇ. ਕਬਹੁ, ਨ ਜਾਗਹਿ; ਮਾਇਆ ਮੋਹ ਪਿਆਰ ॥

doojai bhaae soote. kabahu, na jaageh; maaeaa moh piaar |

Sant Singh KhalsaAsleep in the love of duality, they never wake up; they are attached to the love of Maya.
Manmohan SinghThey who are asleep in duality, awake not ever, They are in love with wealth and worldly, attachment.
Manmohan Singh (Punjabi)ਜੋ ਦਵੈਤ-ਭਾਵ ਅੰਦਰ ਸੁੱਤੇ ਹਨ, ਉਹ ਕਦੇ ਭੀ ਜਾਗਦੇ ਨਹੀਂ। ਉਨ੍ਹਾਂ ਦੀ ਮੁਹੱਬਤ ਧਨ-ਦੌਲਤ ਅਤੇ ਸੰਸਾਰੀ ਲਗਨ ਨਾਲ ਹੈ।
Fareedkot Teekaਤਿਸੀ ਕਰ ਨਿਤ ਧੰਧਿਓਂ ਮੇਂ ਹੀ ਸਿਰ ਮਾਰਤੇ ਹੈਂ, ਦ੍ਵੈਤ ਭਾਵ ਸੇ ਅਵਿਦਿਆ ਮੇਂ ਸੋਏ ਹੂਏ ਹੈਂ, ਗਿਆਨ ਮੇਂ ਕਬੀ ਜਾਗਤੇ ਨਹੀਂ ਹੈਂ। ਕਿਉਂਕਿ ਮੋਹਿ ਕਰ ਕੇ ਤਿਨੋਂ ਕਾ ਮਾਯਾ ਮੇਂ ਪਿਆਰ ਹੈ॥
Prof. Sahib Singhਮਾਇਆ ਦੇ ਪਿਆਰ ਵਿਚ (ਫਸ ਕੇ ਉਹ ਸਹੀ ਜੀਵਨ ਵਲੋਂ) ਸੁੱਤੇ ਰਹਿੰਦੇ ਹਨ, ਕਦੇ ਹੋਸ਼ ਨਹੀਂ ਕਰਦੇ।

ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ।

SikhNet (Spanish)Embrujados y dormidos en el amor a la dualidad, al deseo y al engaño, nunca despiertan, pues viven apegados al amor a Maya.

ਨਾਮੁ. ਨ ਚੇਤਹਿ, ਸਬਦੁ. ਨ ਵੀਚਾਰਹਿ; ਇਹੁ ਮਨਮੁਖ ਕਾ ਬੀਚਾਰ ॥

naam. na cheteh, sabad. na veechaareh; ihu manamukh kaa beechaar |

Sant Singh KhalsaThey do not remember the Name, and they do not contemplate the Word of the Shabad; this is the view of the self-willed manmukhs.
Manmohan SinghHe remembers not the Name and ponders not over the Guru's hymns. This is the view of the perverse person.
Manmohan Singh (Punjabi)ਉਹ ਨਾਮ ਦਾ ਸਿਮਰਨ ਨਹੀਂ ਕਰਦਾ ਹੈ ਅਤੇ ਗੁਰਾਂ ਦੀ ਬਾਣੀ ਨੂੰ ਸੋਚਦਾ ਵਿਚਾਰਦਾ ਨਹੀਂ। ਇਹ ਹੈ ਨਜ਼ਰੀਆ ਪ੍ਰਤੀਕੂਲ ਪੁਰਸ਼ ਦਾ।
Fareedkot Teekaਤਿਸੀ ਤੇ ਵਹ ਨਾਮ ਕਾ ਸਿਮਰਨ ਨਹੀਂ ਕਰਤੇ ਔਰ ਗੁਰੋਂ ਕੇ ਸਬਦ ਕੋ ਨਹੀਂ ਬੀਚਾਰਤੇ ਹੈਂ। ਤਾਂ ਤੇ ਹੇ ਭਾਈ! ਇਹ ਮਨਮੁਖੋਂ ਕੇ ਅਚਾਰ ਕਰਨੇ ਕਾ ਬੀਚਾਰ ਹੈ॥
Prof. Sahib Singhਮਾਇਆ ਦਾ ਮੋਹ ਮਾਇਆ ਦਾ ਪਿਆਰ (ਇਤਨਾ ਪ੍ਰਬਲ ਹੁੰਦਾ ਹੈ ਕਿ) ਉਹ ਕਦੇ ਹਰਿ-ਨਾਮ ਨਹੀਂ ਸਿਮਰਦੇ, ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਨਹੀਂ ਵਿਚਾਰਦੇ-ਬੱਸ! ਮਨ ਦੇ ਮੁਰੀਦ ਬੰਦਿਆਂ ਦਾ ਸੋਚਣ ਦਾ ਢੰਗ ਹੀ ਇਹ ਬਣ ਜਾਂਦਾ ਹੈ।

ਪਦ ਅਰਥ ਨ ਚੇਤਹਿ = ਨਹੀਂ ਸਿਮਰਦੇ। ਬੀਚਾਰ = ਸੋਚਣ ਦਾ ਢੰਗ।

SikhNet (Spanish)Ellos no recuerdan el Nombre, ni meditan en la Palabra del Shabd. Tal es el estado de los ególatras Manmukjs que,

ਹਰਿ ਨਾਮੁ. ਨ ਭਾਇਆ. ਬਿਰਥਾ ਜਨਮੁ ਗਵਾਇਆ; ਨਾਨਕ. ਜਮੁ ਮਾਰਿ ਕਰੇ ਖੁਆਰ ॥੩॥

har naam. na bhaaeaa. birathaa janam gavaaeaa; naanak. jam maar kare khuaar |3|

Sant Singh KhalsaThey do not love the Lord's Name, and they lose their life uselessly. O Nanak, the Messenger of Death attacks them, and humiliates them. ||3||
Manmohan SinghHe Loves not God's Name and loses his life in vain, Death's courier beats and humiliates him, O Nanak.
Manmohan Singh (Punjabi)ਉਹ ਵਾਹਿਗੁਰੂ ਦੇ ਨਾਮ ਨੂੰ ਪਿਆਰ ਨਹੀਂ ਕਰਦਾ ਤੇ ਆਪਣ ਜੀਵਨ ਵਿਅਰਥ ਗੁਆ ਲੈਂਦਾ ਹੈ। ਮੌਤ ਦਾ ਦੂਤ ਉਸ ਨੂੰ ਕੁੱਟਦਾ ਮਾਰਦਾ ਤੇ ਖੱਜਲ-ਖੁਆਰ ਕਰਦਾ ਹੈ, ਹੇ ਨਾਨਕ!
Fareedkot Teekaਤਿਨ ਕੋ ਹਰੀ ਕਾ ਨਾਮ ਭਾਯਾ ਨਹੀਂ ਹੈ ਇਸੀ ਤੇ ਤਿਨੋਂ ਨੇ ਅਪਨਾ ਜਨਮ ਵਿਰਥਾ ਗਵਾਯਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਤਿਨ ਮਨਮੁਖੋਂ ਕੋ ਜਮ ਖੁਆਰ ਕਰ ਕੇ ਮਾਰੇਗਾ ਵਾ ਮਾਰ ਕਰ ਖ੍ਵਾਰ ਕਰੇਗਾ॥੩॥
Prof. Sahib Singhਉਹਨਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ, ਉਹ ਆਪਣੀ ਜ਼ਿੰਦਗੀ ਵਿਅਰਥ ਗਵਾ ਲੈਂਦੇ ਹਨ, ਆਤਮਕ ਮੌਤ ਉਹਨਾਂ ਦੇ ਸਹੀ ਜੀਵਨ ਨੂੰ ਮਾਰ-ਮੁਕਾ ਕੇ ਉਹਨਾਂ ਨੂੰ ਖ਼ੁਆਰ ਕਰਦੀ ਹੈ ॥੩॥

ਪਦ ਅਰਥ ਭਾਇਆ = ਚੰਗਾ ਲੱਗਾ। ਜਮੁ = (ਆਤਮਕ) ਮੌਤ। ਮਾਰਿ = ਮਾਰ ਕੇ, ਸਹੀ ਆਤਮਕ ਜੀਵਨ ਮੁਕਾ ਕੇ ॥੩॥

SikhNet (Spanish)sin amar el Nombre del Señor, pierden el mérito de sus vidas y la muerte los sorprende y los destruye. Oh dice Nanak, el mensajero de la muerte los ataca y los humilla.(3)

Open this shabad →

Shabad Guru Ramdas Ji Raag Bilaaval

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ; ਸੋ ਸਚਾ ਸਾਹੁ ॥

jis no har bhagat sach bakhaseean; so sachaa saahu |

Sant Singh KhalsaHe alone is a true king, whom the Lord blesses with true devotion.
Manmohan SinghHe alone is the True kind, whom the Lord blesses with His true devotion.
Manmohan Singh (Punjabi)ਕੇਵਲ ਉਹ ਹੀ ਸੱਚਾ ਬਾਦਸ਼ਾਹ ਹੈ, ਜਿਸ ਨੂੰ ਪ੍ਰਭੂ ਆਪਣਾ ਸੱਚਾ ਅਨੁਰਾਗ ਪ੍ਰਦਾਨ ਕਰਦਾ ਹੈ।
Fareedkot Teekaਜਿਸਨੋਂ ਸਚ ਸਰੂਪ ਹਰੀ ਨੇ ਅਪਨੀ ਭਗਤੀ ਬਖਸ਼ੀ ਹੈ, ਸੋਈ ਸਚਾ ਸਾਹੁ ਹੈ, ਭਾਵ ਯਹਿ ਸੋਈ ਨਾਮ ਧਨ ਵਾਲਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੀ ਭਗਤੀ ਸਦਾ ਕਾਇਮ ਰਹਿਣ ਵਾਲਾ ਧਨ ਹੈ। ਜਿਸ ਮਨੁੱਖ ਨੂੰ ਪਰਮਾਤਮਾ ਨੇ ਭਗਤੀ (ਦੀ ਦਾਤਿ) ਬਖ਼ਸ਼ੀ, ਉਹ ਸਦਾ ਲਈ ਸ਼ਾਹੂਕਾਰ ਬਣ ਗਿਆ।

ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਸਚੁ = ਸਦਾ-ਥਿਰ ਨਾਮ-ਧਨ। ਬਖਸੀਅਨੁ = ਬਖ਼ਸ਼ੀ ਹੈ ਉਸ (ਪ੍ਰਭੂ) ਨੇ। ਸਚਾ ਸਾਹੁ = ਉਹ ਸ਼ਾਹੂਕਾਰ ਜਿਸ ਪਾਸੋਂ ਧਨ ਕਦੇ ਮੁੱਕਦਾ ਨਹੀਂ।

SikhNet (Spanish)Sólo el que es bendecido con la Devoción del Señor es el verdadero rey;

ਤਿਸ ਕੀ ਮੁਹਤਾਜੀ. ਲੋਕੁ ਕਢਦਾ; ਹੋਰਤੁ ਹਟਿ. ਨ ਵਥੁ, ਨ ਵੇਸਾਹੁ ॥

tis kee muhataajee. lok kadtadaa; horat hatt. na vath, na vesaahu |

Sant Singh KhalsaPeople pledge their allegiance to him; no other store stocks this merchandise, nor deals in this trade.
Manmohan SinghPeople owe allegiance to him No other shop stocks this merchandise, nor deals in this trade.
Manmohan Singh (Punjabi)ਇਨਸਾਨ ਉਸ ਦੀ ਤਾਬੇਦਾਰੀ ਕਰਦੇ ਹਨ। ਕੋਈ ਹੋਰ ਦੁਕਾਨ ਨਾਂ ਇਹ ਮਾਲ ਰੱਖਦੀ ਹੈ ਅਤੇ ਨਾਂ ਹੀ ਇਸ ਦਾ ਵਪਾਰ ਕਰਦੀ ਹੈ।
Fareedkot Teekaਤਿਸ ਕੀ ਮੋਹਤਾਜੀ ਸਰਬ ਲੋਕੋਂ ਕਾ ਸਮਦਾਯ ਕਢਤਾ ਹੈ, ਭਾਵ ਯਹਿ ਤਿਸੀ ਕੀ ਸਭ ਖੁਸਾਂਮਤ ਕਰਤੇ ਹੈਂ। ਕਿਉਂਕਿ ਔਰ ਕਿਸੀ ਸਰੀਰ ਰੂਪੀ ਹਟ ਮੇਂ ਨਾ ਤੋ ਨਾਮ ਰੂਪੀ ਵਸਤੂ ਹੈ ਔਰ ਨਾ (ਵੇਸਾਹੁ) ਖਰੀਦਨਾ ਹੀ ਹੈ ਵਾ ਨਾ ਤਿਸ ਕੋ ਭਰੋਸਾ ਹੈ॥
Prof. Sahib Singhਸਾਰਾ ਜਗਤ ਉਸ ਦੇ ਦਰ ਦਾ ਅਰਥੀਆ ਬਣਦਾ ਹੈ (ਕਿਉਂਕਿ) ਕਿਸੇ ਹੋਰ ਹੱਟ ਵਿਚ ਨਾਹ ਇਹ ਸੌਦਾ ਹੁੰਦਾ ਹੈ ਨਾਹ ਇਸ ਦਾ ਵਣਜ ਹੁੰਦਾ ਹੈ।

ਪਦ ਅਰਥ ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਮੁਹਤਾਜੀ = ਮੁਥਾਜੀ, ਖ਼ੁਸ਼ਾਮਦ। ਹੋਰਤੁ ਹਟਿ = ਕਿਸੇ ਹੋਰ ਹੱਟ ਵਿਚ। ਵਥੁ = ਸੌਦਾ। ਵੇਸਾਹੁ = ਵਣਜ, ਵਪਾਰ।

SikhNet (Spanish)todos se apoyan en él, pues lo que él tiene, nadie más lo tiene.

ਭਗਤ ਜਨਾ ਕਉ ਸਨਮੁਖੁ ਹੋਵੈ, ਸੁ ਹਰਿ ਰਾਸਿ ਲਏ; ਵੇਮੁਖ ਭਸੁ ਪਾਹੁ ॥

bhagat janaa kau sanamukh hovai, su har raas le; vemukh bhas paahu |

Sant Singh KhalsaThat humble devotee who turns his face towards the Guru and becomes sunmukh, receives the Lord's wealth; the faithless baymukh, who turns his face away from the Guru, gathers only ashes.
Manmohan SinghHe who is faithful to the pious persons, receives God's wealth, The faithless gathers but ashes.
Manmohan Singh (Punjabi)ਜੋ ਪਵਿੱਤਰ ਪੁਰਸ਼ਾਂ ਦਾ ਸ਼ਰਧਾਲੂ ਹੈ, ਉਹ ਵਾਹਿਗੁਰੂ ਦੇ ਪਦਾਰਥ ਨੂੰ ਪਾ ਲੈਂਦਾ ਹੈ। ਸ਼ਰਧਾ-ਹੀਣ ਦੇ ਪੱਲੇ ਕੇਵਲ ਸੁਆਹ ਹੀ ਪੈਂਦੀ ਹੈ।
Fareedkot Teekaਜੋ ਭਗਤ ਜਨੋਂ ਕੇ ਸਨਮੁਖ ਹੋਵੈ ਸੋ ਤਿਨੋਂ ਕੇ ਪਾਸੋਂ ਹਰੀ ਕੇ ਨਾਮ ਕੀ (ਰਾਸਿ) ਪੂੰਜੀ ਲੈਂਦਾ ਹੈ। ਬੇਮੁਖੋਂ ਕੋ (ਭਸੁ) ਸੁਆਹ, ਭਾਵ ਧਿਕਾਰ ਹੋਤੀ ਹੈ॥
Prof. Sahib Singhਜਿਹੜਾ ਮਨੁੱਖ ਭਗਤ ਜਨਾਂ ਵਲ ਆਪਣਾ ਮੂੰਹ ਰੱਖਦਾ ਹੈ, ਉਸ ਨੂੰ ਇਹ ਸਰਮਾਇਆ ਮਿਲ ਜਾਂਦਾ ਹੈ, ਪਰ ਭਗਤ ਜਨਾਂ ਵਲੋਂ ਮੂੰਹ ਮੋੜਨ ਵਾਲੇ ਦੇ ਸਿਰ ਸੁਆਹ ਹੀ ਪੈਂਦੀ ਹੈ।

ਪਦ ਅਰਥ ਕਉ = ਨੂੰ, ਵਲ। ਸਨਮੁਖ = ਸਾਹਮਣੇ ਮੂੰਹ ਰੱਖਣ ਵਾਲਾ। ਰਾਸਿ = ਸਰਮਾਇਆ। ਵੇਮੁਖ = ਪਰੇ ਮੂੰਹ ਰੱਖਣ ਵਾਲਾ, ਪਿੱਠ ਦੇਣ ਵਾਲਾ। ਭਸੁ = ਸੁਆਹ, ਖ਼ਜ਼ਾਲਤ, ਖ਼ੁਆਰੀ। ਪਾਹੁ = ਪੈਂਦੀ ਹੈ।

SikhNet (Spanish)El humilde Devoto que vive en la Presencia del Señor se vuelve un Sunmukj y es bendecido con Su Tesoro; los Baymukjs, que le voltean la cara a Dios, logran sólo cenizas.

ਹਰਿ ਕੇ ਨਾਮ ਕੇ ਵਾਪਾਰੀ. ਹਰਿ ਭਗਤ ਹਹਿ; ਜਮੁ ਜਾਗਾਤੀ ਤਿਨਾ ਨੇੜਿ. ਨ ਜਾਹੁ ॥

har ke naam ke vaapaaree. har bhagat heh; jam jaagaatee tinaa nerr. na jaahu |

Sant Singh KhalsaThe Lord's devotees are dealers in the Name of the Lord. The Messenger of Death, the tax-collector, does not even approach them.
Manmohan SinghGod's saints are the dealers of the Lord's Name Death's Minister the tax-gather, draws not near them.
Manmohan Singh (Punjabi)ਵਾਹਿਗੁਰੂ ਦੇ ਸੰਤ ਪ੍ਰਭੂ ਦੇ ਨਾਮ ਦੇ ਵਣਜਾਰੇ ਹਨ। ਮੌਤ ਦਾ ਦੂਤ, ਮਸੂਲੀਆ, ਉਨ੍ਹਾਂ ਦੇ ਲਾਗੇ ਨਹੀਂ ਲੱਗਦਾ।
Fareedkot Teekaਕਿਉਂਕਿ ਹਰੀ ਕੇ ਨਾਮ ਕੇ ਵਾਪਾਰੀ ਤੋ ਹਰੀ ਕੇ ਭਗਤਿ ਹੀ ਹੈਂ, ਤਿਸੀ ਤੇ ਜਾਗਾਤ ਲੇਨੇ ਵਾਸਤੇ ਜਮ ਭੀ ਤਿਨ ਕੇ ਨਿਕਟ ਨਹੀਂ ਜਾਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਹਨ, ਜਮ ਮਸੂਲੀਆ ਉਹਨਾਂ ਦੇ ਨੇੜੇ ਨਹੀਂ ਢੁਕਦਾ।

ਪਦ ਅਰਥ ਹਹਿ = ਹਨ। ਜਾਗਾਤੀ = ਮਸੂਲੀਆ।

SikhNet (Spanish)Los Devotos tratan sólo con el Nombre del Señor, y la muerte, recaudadora de los impuestos ni siquiera se les acerca.

ਜਨ ਨਾਨਕਿ. ਹਰਿ ਨਾਮ ਧਨੁ ਲਦਿਆ; ਸਦਾ ਵੇਪਰਵਾਹੁ ॥੭॥

jan naanak. har naam dhan ladiaa; sadaa veparavaahu |7|

Sant Singh KhalsaServant Nanak has loaded the wealth of the Name of the Lord, who is forever independent and care-free. ||7||
Manmohan SinghSerf Nanak has loaded the wealth of the Name of ever care-free Lord.
Manmohan Singh (Punjabi)ਨਫਰ ਨਾਨਕ ਨੇ ਸਦੀਵੀ ਮੁਛੰਗਦੀ-ਰਹਿਤ ਸਾਹਿਬ ਦੇ ਨਾਮ ਦੀ ਦੌਲਤ ਲੱਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਹਰੀ ਕਾ ਨਾਮ ਰੂਪੀ ਧਨ ਲਦਿਆ ਹੈ, ਭਾਵ ਯਹਿ ਲੀਆ ਹੈ, ਸੋ ਜਨ ਸਦਾ ਵੇਪਰਵਾਹਿ ਹੂਏ ਹੈਂ, ਭਾਵ ਨਿਰਇਛਤ ਹੂਏ ਹੈਂ॥੭॥
Prof. Sahib Singhਦਾਸ ਨਾਨਕ ਨੇ (ਭੀ) ਪਰਮਾਤਮਾ ਦੇ ਨਾਮ-ਧਨ ਦਾ ਸੌਦਾ ਲੱਦਿਆ ਹੈ (ਇਸ ਵਾਸਤੇ ਦੁਨੀਆ ਦੇ ਧਨ ਵਲੋਂ) ਬੇ-ਮੁਥਾਜ ਰਹਿੰਦਾ ਹੈ ॥੭॥

ਪਦ ਅਰਥ ਨਾਨਕਿ = ਨਾਨਕ ਨੇ। ਵੇਪਰਵਾਹੁ = ਬੇ-ਮੁਥਾਜ ॥੭॥

SikhNet (Spanish)El Sirviente Nanak también ha cargado su carreta con el Nombre del Señor, ese Señor es Autónomo y está Libre de preocupaciones. (7)

Open this shabad →

Shabad Guru Amardas Ji Raag Bilaaval

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਇਸੁ ਜੁਗ ਮਹਿ. ਭਗਤੀ ਹਰਿ ਧਨੁ ਖਟਿਆ; ਹੋਰੁ ਸਭੁ ਜਗਤੁ ਭਰਮਿ ਭੁਲਾਇਆ ॥

eis jug meh. bhagatee har dhan khattiaa; hor sabh jagat bharam bhulaaeaa |

Sant Singh KhalsaIn this age, the devotee earns the wealth of the Lord; all the rest of the world wanders deluded in doubt.
Manmohan SinghIn this age the saint alone earns the Lord's wealth. All other men are gone astray in doubt.
Manmohan Singh (Punjabi)ਇਸ ਯੁੱਗ ਅੰਦਰ ਕੇਵਲ ਸਾਧੂ ਹੀ ਪ੍ਰਭੂ ਦੇ ਪਦਾਰਥ ਦੀ ਖੱਟੀ ਖੱਟਦਾ ਹੈ। ਹੋਰ ਸਾਰੇ ਲੋਕੀਂ ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ।
Fareedkot Teekaਇਸ ਕਲਯੁਗ ਮੇਂ ਭਗਤੋਂ ਨੇ ਹਰਿ ਨਾਮ ਧਨ ਖਟਿਆ ਹੈ, ਹੋਰ ਸੰਪੂਰਨ ਜਗਤ ਭ੍ਰ੍ਰਮ ਕਰ ਭੁਲਾਯਾ ਹੂਆ ਹੈ॥
Prof. Sahib Singhਹੇ ਭਾਈ! ਇਸ ਮਨੁੱਖਾ ਜਨਮ ਵਿਚ (ਸਿਰਫ਼) ਭਗਤਾਂ ਨੇ (ਹੀ) ਪਰਮਾਤਮਾ ਦਾ ਨਾਮ-ਧਨ ਖੱਟਿਆ ਹੈ, ਹੋਰ ਸਾਰਾ ਜਗਤ (ਮਾਇਆ ਦੀ) ਭਟਕਣਾ ਵਿਚ (ਪੈ ਕੇ, ਸਹੀ ਜੀਵਨ-ਰਾਹ ਤੋਂ) ਖੁੰਝਿਆ ਰਹਿੰਦਾ ਹੈ।

ਪਦ ਅਰਥ ਇਸੁ ਜੁਗ ਮਹਿ = ਇਸ ਮਨੁੱਖਾ ਜੀਵਨ ਵਿਚ। ਭਗਤੀ = ਭਗਤੀਂ, ਭਗਤਾਂ ਨੇ। ਸਭੁ = ਸਾਰਾ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਇਆ = ਕੁਰਾਹੇ ਪਿਆ ਹੋਇਆ ਹੈ।

SikhNet (Spanish)Sólo el Devoto del Señor gana la Riqueza del Nombre en esta época; el resto del mundo está engañado por la duda.

ਗੁਰ ਪਰਸਾਦੀ ਨਾਮੁ ਮਨਿ ਵਸਿਆ; ਅਨਦਿਨੁ ਨਾਮੁ ਧਿਆਇਆ ॥

gur parasaadee naam man vasiaa; anadin naam dhiaaeaa |

Sant Singh KhalsaBy Guru's Grace, the Naam, the Name of the Lord, comes to dwell in his mind; night and day, he meditates on the Naam.
Manmohan SinghBy Guru's grace the Name abides in his mind and night and day, he meditates on the Lord's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਨਾਮ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ ਅਤੇ ਰਾਤ ਦਿਨ, ਉਹ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਗੁਰੋਂ ਕੀ ਕਿਰਪਾ ਕਰ ਜਿਨੋਂ ਕੇ ਮਨ ਮੇਂ ਹਰੀ ਕਾ ਨਾਮ ਵਸਿਆ ਹੈ ਤਿਨੋਂ ਨੇ (ਅਨਦਿਨੁ) ਦਿਨੇ ਰਾਤ ਨਾਮ ਕੋ ਹੀ ਧਿਆਯਾ ਹੈ॥
Prof. Sahib Singh(ਜਿਸ ਮਨੁੱਖ ਦੇ) ਮਨ ਵਿਚ ਗੁਰੂ ਦੀ ਮਿਹਰ ਨਾਲ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਹਰ ਵੇਲੇ ਨਾਮ ਸਿਮਰਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਮਨਿ = ਮਨ ਵਿਚ। ਅਨਦਿਨੁ = ਹਰ ਰੋਜ਼, ਹਰ ਵੇਲੇ।

SikhNet (Spanish)Y por la Gracia del Guru, ese Nombre es enriquecido en su mente y contempla para siempre al Señor.

ਬਿਖਿਆ ਮਾਹਿ ਉਦਾਸ ਹੈ; ਹਉਮੈ ਸਬਦਿ ਜਲਾਇਆ ॥

bikhiaa maeh udaas hai; haumai sabad jalaaeaa |

Sant Singh KhalsaIn the midst of corruption, he remains detached; through the Word of the Shabad, he burns away his ego.
Manmohan SinghHe remains detached in the midst of mammon and burns off his ego with the Name.
Manmohan Singh (Punjabi)ਉਹ ਮਾਇਆ ਅੰਦਰ ਨਿਰਲੇਪ ਰਹਿੰਦਾ ਹੈ ਅਤੇ ਨਾਮ ਨਾਲ ਆਪਣੀ ਹੰਗਤਾ ਨੂੰ ਸਾੜ ਸੁੱਟਦਾ ਹੈ।
Fareedkot Teekaਸੋ ਪੁਰਸ (ਬਿਖਿਆ) ਜਹਰ ਰੂਪ, ਭਾਵ ਮਾਯਾ ਮੇਂ ਉਦਾਸ ਹੈ, ਕਿਉਂਕਿ ਗੁਰੋਂ ਕੇ ਸਬਦ ਕਰ ਹਉਮੈਂ ਕੋ ਤਿਨੋਂ ਨੇ ਜਲਾਇ ਦੀਆ ਹੈ॥
Prof. Sahib Singhਉਹ ਮਾਇਆ ਵਿਚ (ਵਿਚਰਦਾ ਹੋਇਆ ਭੀ ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤ ਨਾਲ (ਉਹ ਆਪਣੇ ਅੰਦਰੋਂ) ਹਉਮੈ ਸਾੜ ਦੇਂਦਾ ਹੈ।

ਪਦ ਅਰਥ ਬਿਖਿਆ = ਮਾਇਆ। ਉਦਾਸ = ਉਪਰਾਮ, ਨਿਰਲੇਪ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Él vive desapegado en medio de Maya y a través de la Palabra del Shabd consume su ego negativo.

ਆਪਿ ਤਰਿਆ ਕੁਲ ਉਧਰੇ; ਧੰਨੁ ਜਣੇਦੀ ਮਾਇਆ ॥

aap tariaa kul udhare; dhan janedee maaeaa |

Sant Singh KhalsaHe crosses over, and saves his relatives as well; blessed is the mother who gave birth to him.
Manmohan SinghHe himself crosses over and saves his lineage too. Blessed is his mother, who bore him,
Manmohan Singh (Punjabi)ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।
Fareedkot Teekaਵਹੁ ਸੰਸਾਰ ਸਿੰਧ ਤੇ ਆਪ ਤਰ ਗਿਆ ਹੈ ਔਰ ਤਿਸ ਕੇ ਕੁਲ ਉਧਰ ਗਏ ਹੈਂ। ਤਿਨ ਕੋ ਉਤਪਤਿ ਕਰਨੇ ਵਾਲੀ ਮਾਤਾ ਭੀ ਧੰਨ੍ਯ ਹੈ॥
Prof. Sahib Singhਧੰਨ ਹੈ ਉਸ ਦੀ ਜੰਮਣ ਵਾਲੀ ਮਾਂ! ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ (ਉਸ ਦਾ ਸਦਕਾ ਉਸ ਦੀਆਂ) ਕੁਲਾਂ ਭੀ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੀਆਂ ਹਨ।

ਪਦ ਅਰਥ ਉਧਰੇ = ਬਚ ਗਏ। ਜਣੇਦੀ ਮਾਇਆ = ਜੰਮਣ ਵਾਲੀ ਮਾਂ।

SikhNet (Spanish)Él es emancipado, así como toda su generación; ¡oh, bendita es la madre de tal ser!

ਸਦਾ ਸਹਜੁ ਸੁਖੁ ਮਨਿ ਵਸਿਆ; ਸਚੇ ਸਿਉ ਲਿਵ ਲਾਇਆ ॥

sadaa sehaj sukh man vasiaa; sache siau liv laaeaa |

Sant Singh KhalsaPeace and poise fill his mind forever, and he embraces love for the True Lord.
Manmohan SinghPoise and peace ever abide in his mind and he embraces love for the True Lord.
Manmohan Singh (Punjabi)ਸੁਲੱਖਣੀ ਹੈ ਉਸ ਦੀ ਮਾਤਾ, ਜਿਸ ਨੇ ਉਸ ਨੂੰ ਜਨਮ ਦਿੱਤਾ ਹੈ। ਅਡੋਲ ਤੇ ਆਰਾਮ ਹਮੇਸ਼ਾਂ ਉਸ ਦੇ ਚਿੱਤ ਵਿੱਚ ਵਸਦੇ ਹਨ ਅਤੇ ਸੱਚੇ ਸਾਹਿਬ ਨਾਲ ਉਸ ਦਾ ਪ੍ਰੇਮ ਪੈਂ ਜਾਂਦਾ ਹੈ।
Fareedkot Teekaਤਿਨ ਕੇ ਮਨ ਮੇਂ ਸਦਾ (ਸਹਜੁ ਸੁਖੁ) ਆਤਮ ਸੁਖ ਵਸਿਆ ਹੈ, ਕਿਉਂਕਿ ਤਿਸ ਨੇ ਸਚੇ ਸਾਥ ਬਿਰਤੀ ਕਾ ਲਗਾਵਣਾ ਕੀਆ ਹੈ॥
Prof. Sahib Singhਉਸ ਦੇ ਮਨ ਵਿੱਚ ਸਦਾ ਹੀ ਆਤਮਕ ਅਡੋਲਤਾ ਦਾ ਆਨੰਦ ਟਿਕਿਆ ਰਹਿੰਦਾ ਹੈ ਅਤੇ ਉਹ ਸਦਾ-ਥਿਰ ਪ੍ਰਭੂ ਨਾਲ ਆਪਣੀ ਬ੍ਰਿਤੀ ਜੋੜ ਕੇ ਰੱਖਦਾ ਹੈ।

ਪਦ ਅਰਥ ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ। ਸਚੇ ਸਿਉ = ਸਦਾ-ਥਿਰ ਪ੍ਰਭੂ ਨਾਲ। ਲਿਵ = ਲਗਨ।

SikhNet (Spanish)Su mente está siempre llena de Paz y él está entonado en el Uno Verdadero.

ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ; ਹਉਮੈ ਮੋਹੁ ਵਧਾਇਆ ॥

brahamaa bisan mahaadeo trai gun bhule; haumai mohu vadhaaeaa |

Sant Singh KhalsaBrahma, Vishnu and Shiva wander in the three qualities, while their egotism and desire increase.
Manmohan SinghBrahma, Vishnu stray in three qualities and increase their ego and desire.
Manmohan Singh (Punjabi)ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਤਿੰਨਾਂ ਸੁਭਾਵਾਂ ਅੰਦਰ ਭਟਕਦੇ ਹਨ ਅਤੇ ਆਪਣੇ ਹੰਕਾਰ ਅਤੇ ਖਾਹਿਸ਼ ਨੂੰ ਵਧਾਉਂਦੇ ਹਨ।
Fareedkot Teekaਬ੍ਰਹਮਾ ਜੀ ਅਪਨੀ ਪੁਤ੍ਰੀ ਮੇਂ ਭੂਲੇ ਔਰ ਵਿਸਨ ਜੀ ਬ੍ਰਿੰਦਾ ਨਾਮਨੀ ਜਲੰਧ੍ਰ ਦੈਂਤ ਕੀ ਇਸਤ੍ਰੀ ਸੇ ਛਲ ਕਰ ਪਤਿਬ੍ਰਤ ਰੂਪ ਧਰਮ ਭੰਗ ਕੀਆ ਹੈ ਔਰ ਸਿਵਜੀ ਮੋਹਨੀ ਅਵਿਤਾਰ ਮੇਂ ਭੂਲੇ ਹੈਂ। ਕਈ ਮੁਤਕ ਨਿਆਇ ਹੈ ਕਿ ਜਬ ਐਸੇ ਈਸਰ ਭੂਲ ਗਏ ਹੈਂ ਤੌ ਔਰ ਜੀਵੋਂ ਕੀ ਕਿਆ ਗਿਣਤੀ ਹੈ। ਜਿਨੋਂ ਨੇ ਮਾਯਾ ਕਾ ਮੋਹਿ ਵਧਾਯਾ ਹੂਆ ਹੈ, ਸੋ ਭੂਲੇ ਹੈਂ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ) ਬ੍ਰਹਮਾ, ਵਿਸ਼ਨੂ, ਸ਼ਿਵ ਜੀ (ਵਰਗੇ ਵੱਡੇ ਵੱਡੇ ਦੇਵਤੇ ਭੀ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਸਹੀ ਜੀਵਨ-ਰਾਹ ਤੋਂ ਖੁੰਝਦੇ ਰਹੇ (ਉਹਨਾਂ ਦੇ ਅੰਦਰ) ਹਉਮੈ ਵਧਦੀ ਰਹੀ (ਮਾਇਆ ਦਾ) ਮੋਹ ਵਧਦਾ ਰਿਹਾ।

ਪਦ ਅਰਥ ਮਹਾਦੇਉ = ਸ਼ਿਵ ਜੀ।

SikhNet (Spanish)Brahma, Vishnú y Shiva se encuentran engañados por las tres Gunas y a través de ellas, los deseos se afilan más.

ਪੰਡਿਤ ਪੜਿ ਪੜਿ ਮੋਨੀ ਭੁਲੇ; ਦੂਜੈ ਭਾਇ ਚਿਤੁ ਲਾਇਆ ॥

panddit parr parr monee bhule; doojai bhaae chit laaeaa |

Sant Singh KhalsaThe Pandits, the religious scholars and the silent sages read and debate in confusion; their consciousness is centered on the love of duality.
Manmohan SinghReading and uttering their texts, the Pandits and the silent sages are gone astray. They fix their mind on another's love.
Manmohan Singh (Punjabi)ਆਪਣਿਆਂ ਨੂੰ ਗ੍ਰੰਥਾਂ ਨੂੰ ਵਾਚਦੇ ਤੇ ਉਚਾਰਦੇ ਹੋਏ, ਪੰਡਤ ਅਤੇ ਖਾਮੋਸ਼ ਰਿਸ਼ੀ ਕੁਰਾਹੇ ਪਏ ਹੋਏ ਹਨ। ਉਹ ਆਪਣਾ ਮਨ ਉਸ ਦੀ ਪ੍ਰੀਤ ਨਾਲ ਜੋੜਦੇ ਹਨ।
Fareedkot Teekaਪੁਨਾ ਵਹੁ ਪੰਡਤ ਪੜ ਪੜ ਕੇ ਔਰ ਮੋਨੀ ਮੌਨ ਧਾਰਤੇ ਹੂਏ ਭੂਲੇ ਹੈਂ, ਜਿਨੋਂ ਨੇ ਦ੍ਵੈਤ ਭਾਵ ਮੇਂ ਚਿਤ ਲਗਾਯਾ ਹੂਆ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ) ਪੰਡਿਤ (ਵੇਦ ਆਦਿਕ ਧਰਮ-ਪੁਸਤਕ) ਪੜ੍ਹ ਪੜ੍ਹ ਕੇ (ਭੀ) ਖੁੰਝਦੇ ਰਹੇ, ਮੁਨੀ ਲੋਕ (ਮੋਨ ਧਾਰ ਕੇ) ਖੁੰਝਦੇ ਰਹੇ, (ਉਹਨਾਂ ਨੇ ਭੀ) ਮਾਇਆ ਦੇ ਮੋਹ ਵਿਚ ਹੀ ਆਪਣਾ ਚਿੱਤ ਜੋੜੀ ਰੱਖਿਆ।

ਪਦ ਅਰਥ ਭੁਲੇ = ਗ਼ਲਤੀ ਖਾ ਗਏ। ਪੜਿ = ਪੜ੍ਹ ਕੇ। ਮੋਨੀ = ਸਮਾਧੀਆਂ ਲਾਣ ਵਾਲੇ। ਦੂਜੈ ਭਾਇ = ਮਾਇਆ ਦੇ ਮੋਹ ਵਿਚ।

SikhNet (Spanish)Los Pandits recitando sus textos y los hombres de silencio también se encuentran engañados por el otro.

ਜੋਗੀ ਜੰਗਮ ਸੰਨਿਆਸੀ ਭੁਲੇ; ਵਿਣੁ ਗੁਰ ਤਤੁ. ਨ ਪਾਇਆ ॥

jogee jangam saniaasee bhule; vin gur tat. na paaeaa |

Sant Singh KhalsaThe Yogis, wandering pilgrims and Sanyaasees are deluded; without the Guru, they do not find the essence of reality.
Manmohan SinghDeceived are the renunciators, pilgrims and solitarians. Without the Guru, they attain not the reality.
Manmohan Singh (Punjabi)ਠੱਗੇ ਹੋਏ ਹਨ ਤਿਆਗੀ, ਯਾਤਰੂ ਅਤੇ ਇਕਾਂਤੀ ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਅਸਲੀਅਤ ਪਰਾਪਤ ਨਹੀਂ ਹੁੰਦੀ।
Fareedkot Teekaਜੋਗੀ ਔਰ ਜੰਗਮ ਸੰਨਿਆਸੀ ਸਰਬ ਭੇਖੋਂ ਵਾਲੇ ਭ੍ਰਮ ਮੇਂ ਭੂਲੇ ਹੂਏ ਹੈਂ। ਬਿਨਾ ਪੂਰਨ ਗੁਰੋਂ ਸੇ ਤਿਨੋਂ ਨੇ ਤਤ ਸਰੂਪ ਕੋ ਪਾਇਆ ਨਹੀਂ ਹੈ, ਭਾਵ ਬ੍ਰਹਮ ਨੇਸਟੀ ਗੁਰੂ ਦੁਰਲਭ ਹੈ॥
Prof. Sahib Singhਹੇ ਭਾਈ! ਗੁਰੂ ਤੋਂ ਬਿਨਾ ਜੋਗੀ ਜੰਗਮ ਸੰਨਿਆਸੀ ਭੀ ਕੁਰਾਹੇ ਪਏ ਰਹੇ, ਉਹਨਾਂ ਨੇ ਭੀ ਅਸਲੀ ਵਸਤ ਨਾਹ ਲੱਭੀ।

ਪਦ ਅਰਥ ਜੰਗਮ = ਸ਼ੈਵ ਮਤ ਦੇ ਰਮਤੇ। ਤਤੁ = ਅਸਲ ਚੀਜ਼।

SikhNet (Spanish)Los Yoguis, los Yangams y los Sanyasas están igual, pues no pueden encontrar la Esencia sin el Guru.

ਮਨਮੁਖ ਦੁਖੀਏ ਸਦਾ ਭ੍ਰਮਿ ਭੁਲੇ; ਤਿਨੑੀ ਬਿਰਥਾ ਜਨਮੁ ਗਵਾਇਆ ॥

manamukh dukhee sadaa bhram bhule; tinaee birathaa janam gavaaeaa |

Sant Singh KhalsaThe miserable self-willed manmukhs are forever deluded by doubt; they waste away their lives uselessly.
Manmohan SinghThe woe-begone apostates ever go wrong in doubt and they lose their life in vain.
Manmohan Singh (Punjabi)ਕਸ਼ਟ ਪੀੜਤ ਅਧਰਮੀ ਹਮੇਸ਼ਾਂ ਹੀ ਸੰਦੇਹ ਅੰਦਰ ਗੁੰਮਰਾਹ ਹੋਏ ਹਨ ਤੇ ਉਹ ਆਪਣਾ ਜੀਵਨ ਨਿਸਫਲ ਗੁਆ ਲੈਂਦੇ ਹਨ।
Fareedkot Teekaਮਨਮੁਖ ਜੋ ਦੁਖਦੇ ਹੈਂ, ਸੋ ਸਦਾ ਭ੍ਰਮ ਸੇ ਭੂਲੇ ਹੈਂ, ਤਿਨੋਂ ਨੇ ਅਪਨਾ ਜਨਮ ਵਿਅਰਥ ਹੀ ਗਵਾਯਾ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਸਦਾ ਦੁਖੀ ਹੀ ਰਹੇ, ਭਟਕਣਾ ਵਿਚ ਪੈ ਕੇ ਸਹੀ ਜੀਵਨ-ਰਾਹ ਤੋਂ ਖੁੰਝੇ ਹੀ ਰਹੇ, ਉਹਨਾਂ ਆਪਣਾ ਜਨਮ ਵਿਅਰਥ ਹੀ ਗਵਾਇਆ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭ੍ਰਮਿ = ਭਟਕਣਾ ਵਿਚ (ਪੈ ਕੇ)।

SikhNet (Spanish)Los ególatras están siempre dolientes, al estar ofuscados por la duda, pues desperdician su vida en vano.

ਨਾਨਕ. ਨਾਮਿ ਰਤੇ, ਸੇਈ ਜਨ ਸਮਧੇ; ਜਿ ਆਪੇ ਬਖਸਿ ਮਿਲਾਇਆ ॥੧॥

naanak. naam rate, seee jan samadhe; ji aape bakhas milaaeaa |1|

Sant Singh KhalsaO Nanak, those who are imbued with the Naam are balanced and poised; forgiving them, the Lord blends them with Himself. ||1||
Manmohan SinghNanak the men who are imbued with the Name remain unwavering. Forgiving them the Lord blends them with Himself.
Manmohan Singh (Punjabi)ਨਾਨਕ, ਜਿਹੜੇ ਇਨਸਾਨ ਨਾਮ ਨਾਲ ਰੰਗੀਜੇ ਹਨ, ਉਹ ਅਡੋਲ ਰਹਿੰਦੇ ਹਨ। ਮੁਆਫੀ ਦੇ ਕੇ ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਨਾਮੀ ਮੇਂ ਪ੍ਰੀਤਵਾਨ ਹੋ ਕਰ ਜਨ (ਸਮਧੇ) ਸਮਝੇ ਹੈਂ ਜਿਨੋਂ ਕੋ ਵਾਹਿਗੁਰੂ ਨੇ ਆਪ ਹੀ ਬਖਸ ਕਰ ਸਾਧ ਸੰਗਤਿ ਮੇਂ ਮਿਲਾਯਾ ਹੈ॥੧॥
Prof. Sahib Singhਪਰ, ਹੇ ਨਾਨਕ! (ਜੀਵਾਂ ਦੇ ਕੀਹ ਵੱਸ?) ਜਿਨ੍ਹਾਂ ਮਨੁੱਖ ਨੂੰ (ਪਰਮਾਤਮਾ) ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ, ਉਹ (ਉਸ ਦੇ) ਨਾਮ ਵਿਚ ਰੰਗੇ ਰਹਿੰਦੇ ਹਨ ਤੇ ਉਹੀ ਕਾਮਯਾਬ ਜੀਵਨ ਵਾਲੇ ਹੁੰਦੇ ਹਨ ॥੧॥

ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੱਤੇ, ਰੰਗੇ ਹੋਏ। ਸਮਧੇ = ਸਮਾਧੀ ਵਾਲੇ ਹੋਏ, ਪੂਰਨ ਅਵਸਥਾ ਵਾਲੇ ਬਣੇ। ਜਿ = ਜਿਨ੍ਹਾਂ ਨੂੰ। ਬਖਸਿ = ਬਖ਼ਸ਼ਸ਼ ਕਰ ਕੇ, ਮਿਹਰ ਕਰ ਕੇ ॥੧॥

SikhNet (Spanish)Dice Nanak, los que están imbuidos en el Nombre del Señor viven en Paz; sí, aquéllos a los que el Señor por Sí Mismo perdona, los une en Su Ser. (1)

Open this shabad →

Shabad Guru Amardas Ji Raag Bilaaval

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਨਾਨਕ. ਸੋ ਸਾਲਾਹੀਐ; ਜਿਸੁ ਵਸਿ ਸਭੁ ਕਿਛੁ ਹੋਇ ॥

naanak. so saalaaheeai; jis vas sabh kichh hoe |

Sant Singh KhalsaO Nanak, praise Him, who has control over everything.
Manmohan SinghNanak, praise thou Him, under whose sway all things are.
Manmohan Singh (Punjabi)ਨਾਨਕ ਨੂੰ ਉਸ ਦੀ ਉਸਤਤੀ ਕਰ, ਜਿਸ ਦੇ ਇਖਤਿਆਰ ਵਿੱਚ ਸਾਰਾ ਕੁਝ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਪਾਰਬ੍ਰਹਮ ਸਦਾ ਸਲਾਹੀਏ, ਹੇ ਭਾਈ! ਜਿਸ ਕੇ (ਵਸਿ) ਅਧੀਨ ਸਭ ਕਿਛੁ ਹੋ ਰਹਾ ਹੈ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜਿਸ ਪਰਮਾਤਮਾ ਦੇ ਇਖ਼ਤਿਆਰ ਵਿਚ ਹਰੇਕ ਚੀਜ਼ ਹੈ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ।

ਪਦ ਅਰਥ ਨਾਨਕ = ਹੇ ਨਾਨਕ! ਸਾਲਾਹੀਐ = ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਜਿਸੁ ਵਸਿ = ਜਿਸ (ਪਰਮਾਤਮਾ) ਦੇ ਵੱਸ ਵਿਚ। ਸਭੁ ਕਿਛੁ = ਹਰੇਕ ਚੀਜ਼।

SikhNet (Spanish)Dice Nanak, alaben a ese Señor que tiene todo bajo Su Comando,

ਤਿਸਹਿ ਸਰੇਵਹੁ ਪ੍ਰਾਣੀਹੋ; ਤਿਸੁ ਬਿਨੁ ਅਵਰੁ. ਨ ਕੋਇ ॥

tiseh sarevahu praaneeho; tis bin avar. na koe |

Sant Singh KhalsaRemember Him, O mortals - without Him, there is no other at all.
Manmohan SinghRemember that Lord, O mortals, without whom, there is not any other.
Manmohan Singh (Punjabi)ਉਹ ਸਾਹਿਬ ਦਾ ਸਿਮਰਨ ਕਰੋ, ਹੇ ਫਾਨੀ ਬੰਦਿਓ! ਜਿਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਤਾਂ ਤੇ ਹੇ ਪ੍ਰਾਣੀਓਂ! ਤਿਸੀ ਕੇ ਨਾਮ ਕੋ ਸ੍ਰੇਵਹੁ, ਕਿਉਂਕਿ ਤਿਸ ਤੇ ਬਿਨਾ ਸਮਰਥ ਔਰ ਕੋਈ ਨਹੀਂ॥
Prof. Sahib Singhਹੇ ਪ੍ਰਾਣੀਓ! ਉਸ ਪ੍ਰਭੂ ਨੂੰ (ਸਦਾ) ਸਿਮਰਦੇ ਰਹੋ, ਉਸ ਤੋਂ ਬਿਨਾ ਕੋਈ ਹੋਰ (ਉਸ ਵਰਗਾ) ਨਹੀਂ ਹੈ।

ਪਦ ਅਰਥ ਸਰੇਵਹੁ = ਸਿਮਰੋ। ਪ੍ਰਾਣੀਹੋ = ਹੇ ਪ੍ਰਾਣੀਓ!

SikhNet (Spanish)sirvan a Aquél sin el Cuál no existe nada más;

ਗੁਰਮੁਖਿ ਅੰਤਰਿ ਮਨਿ ਵਸੈ; ਸਦਾ ਸਦਾ ਸੁਖੁ ਹੋਇ ॥੨॥

guramukh antar man vasai; sadaa sadaa sukh hoe |2|

Sant Singh KhalsaHe dwells deep within those who are Gurmukh; forever and ever, they are at peace. ||2||
Manmohan SinghBy the Guru's grace, the Lord abides in the mind and then one ever, and ever remains at peace.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਹਿਰਦੇ ਅੰਦਰ ਟਿਕ ਜਾਂਦਾ ਹੈ ਅਤੇ ਇਨਸਾਨ ਹਮੇਸ਼ਾ, ਹਮੇਸ਼ਾਂ ਹੀ ਆਰਾਮ ਅੰਦਰ ਵਸਦਾ ਹੈ।
Fareedkot Teekaਗੁਰਮੁਖੋਂ ਕੇ ਮਨ ਅੰਤਰ ਸਦਾ ਨਾਮ ਵਸਦਾ ਹੈ। ਤਾਂ ਤੇ ਤਿਨ ਕੋ ਸਰਬ ਸਮੇਂ ਮੇਂ ਸਦਾ ਸੁਖ ਹੋਤਾ ਹੈ॥੨॥
Prof. Sahib Singhਪਰ, ਹੇ ਭਾਈ! ਗੁਰੂ ਦੀ ਸਰਨ ਪਿਆਂ ਹੀ (ਉਹ ਪਰਮਾਤਮਾ ਮਨੁੱਖ ਦੇ) ਹਿਰਦੇ ਵਿਚ ਮਨ ਵਿਚ ਵੱਸਦਾ ਹੈ (ਜਿਸ ਦੇ ਅੰਦਰ ਆ ਵੱਸਦਾ ਹੈ, ਉਸ ਦੇ ਅੰਦਰ) ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੨॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਅੰਤਰਿ = ਅੰਦਰ, ਹਿਰਦੇ ਵਿਚ। ਮਨਿ = ਮਨ ਵਿਚ ॥੨॥

SikhNet (Spanish)enaltezcan a Dios en la mente por la Gracia del Guru y vivirán para siempre en Paz.(2)

Open this shabad →

Shabad Guru Ramdas Ji Raag Bilaaval continues on Ang 853

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਨੀ ਗੁਰਮੁਖਿ. ਹਰਿ ਨਾਮ ਧਨੁ, ਨ ਖਟਿਓ; ਸੇ ਦੇਵਾਲੀਏ ਜੁਗ ਮਾਹਿ ॥

jinee guramukh. har naam dhan, na khattio; se devaalee jug maeh |

Sant Singh KhalsaThose who do not become Gurmukh and earn the wealth of the Lord's Name, are bankrupt in this age.
Manmohan SinghThey, who through the Guru, earn not the wealth of the Lord's Name, they are bankrupts in this age.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਪ੍ਰਭੂ ਦੇ ਨਾਮ ਦੀ ਦੌਲਤ ਨੂੰ ਨਹੀਂ ਕਮਾਉਂਦੇ; ਉਹ ਇਸ ਯੁੱਗ ਅੰਦਰ ਨੰਗ-ਮਲੰਗ ਹਨ।
Fareedkot Teekaਜਿਨੋਂ ਨੇ ਗੁਰੋਂ ਦ੍ਵਾਰੇ ਹਰਿ ਨਾਮ ਧਨ ਖਟਿਆ ਨਹੀਂ ਹੈ, ਸੋ ਇਸ ਯੁਗ ਮੇਂ ਸਦਾ ਦਿਵਾਲੀਏ ਹੈਂ, ਭਾਵ ਰਿਖੀ ਦੇਵਤਾ ਅਰੁ ਪਿਤਰੋਂ ਕੇ ਰਿਣੀ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਧਨ ਨਹੀਂ ਕਮਾਇਆ, ਉਹ ਜਗਤ ਵਿਚ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਚੁਕੇ ਸਮਝੋ (ਜਿਵੇਂ ਜੁਆਰੀਆ ਜੂਏ ਵਿਚ ਹਾਰ ਕੇ ਕੰਗਾਲ ਹੋ ਜਾਂਦਾ ਹੈ)।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਦੇਵਾਲੀਏ = ਮਨੁੱਖਾ ਜੀਵਨ ਦੀ ਬਾਜ਼ੀ ਹਾਰੇ ਹੋਏ। ਜੁਗ ਮਾਹਿ = ਜਗਤ ਵਿਚ।

SikhNet (Spanish)Los que no se vuelven Gurmukjs y ganan las Riquezas del Nombre del Señor, se quedan en bancarrota en esta época.

ਓਇ ਮੰਗਦੇ ਫਿਰਹਿ ਸਭ ਜਗਤ ਮਹਿ; ਕੋਈ ਮੁਹਿ ਥੁਕ. ਨ ਤਿਨ ਕਉ ਪਾਹਿ ॥

oe mangade fireh sabh jagat meh; koee muhi thuk. na tin kau paeh |

Sant Singh KhalsaThey wander around begging all over the world, but no one even spits in their faces.
Manmohan SinghThey go abegging throughout the whole world and no one even spits in their mouth.
Manmohan Singh (Punjabi)ਉਹ ਸਾਰੇ ਜਹਾਨ ਅੰਦਰ ਮੰਗਦੇ ਪਿੰਨਦੇ ਫਿਰਦੇ ਹਨ ਅਤੇ ਕੋਈ ਉਨ੍ਹਾਂ ਦੇ ਮੂੰਹ ਵਿੱਚ ਥੁੱਕਦਾ ਤੱਕ ਨਹੀਂ।
Fareedkot Teekaਵੋਹ ਸਰਬ ਜਗਤ ਮੇਂ ਮੰਗਤੇ ਫਿਰਤੇ ਹੈਂ, ਪਰੰਤੂ ਤਿਨ ਕੇ ਮੁਖ ਪਰ ਕੋਈ ਥੁਕ ਬੀ ਨਹੀਂ ਪਾਵਤਾ ਹੈ। ਭਾਵ ਯਹਿ ਤਿਸ ਕੋ ਅਤੀ ਧ੍ਰਿਕਾਰਿਆ ਹੂਆ ਨਿਰਲਜ ਜਾਨਤੇ ਹੈਂ॥
Prof. Sahib Singhਇਹੋ ਜਿਹੇ ਮਨੁੱਖ (ਉਹਨਾਂ ਮੰਗਤਿਆਂ ਵਰਗੇ ਹਨ ਜੋ) ਸਾਰੇ ਸੰਸਾਰ ਵਿਚ ਮੰਗਦੇ ਫਿਰਦੇ ਹਨ, ਪਰ ਉਹਨਾਂ ਦੇ ਮੂੰਹ ਉਤੇ ਕੋਈ ਥੁੱਕਦਾ ਭੀ ਨਹੀਂ।

ਪਦ ਅਰਥ ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਮੁਹਿ = ਮੂੰਹ ਉਤੇ। ਨ ਪਾਹਿ = ਨਹੀਂ ਪਾਂਦੇ।

SikhNet (Spanish)Pordiosean de puerta en puerta, pero nadie, siquiera, les escupe en la cara.

ਪਰਾਈ ਬਖੀਲੀ ਕਰਹਿ. ਆਪਣੀ ਪਰਤੀਤਿ ਖੋਵਨਿ; ਸਗਵਾ ਭੀ ਆਪੁ ਲਖਾਹਿ ॥

paraaee bakheelee kareh. aapanee parateet khovan; sagavaa bhee aap lakhaeh |

Sant Singh KhalsaThey gossip about others, and lose their credit, and expose themselves as well.
Manmohan SinghThey back-bite others, lose their credit, rather get themselves exposed as well.
Manmohan Singh (Punjabi)ਉਹ ਹੋਰਨਾਂ ਦੀ ਚੁੱਗਲੀ ਕਰਦੇ ਹਨ, ਆਪਣਾ ਇਤਬਾਰ ਗੁਆ ਲੈਂਦੇ ਹਨ। ਸਗੋਂ ਆਪਣੇ ਆਪ ਨੂੰ ਨੰਗਾ ਭੀ ਕਰ ਲੈਂਦੇ ਹਨ।
Fareedkot Teekaਪਰਾਈ ਬਖੀਲੀ ਕਰਤੇ ਹੈਂ ਔਰ ਅਪਨੀ ਪ੍ਰਤੀਤ ਖੋਵਤੇ ਹੈਂ। (ਸਗਵਾ) ਉਲਟਾ ਆਪ ਨੂੰ ਲਖਾਵਤੇ ਹੈਂ, ਭਾਵ ਮੂਰਖ ਵਾ ਨਿੰਦਕ ਜਣਾਵਤੇ ਹੈਂ॥
Prof. Sahib Singhਹੇ ਭਾਈ! ਇਹੋ ਜਿਹੇ ਬੰਦੇ ਦੂਜਿਆਂ ਦੀ ਨਿੰਦਾ ਕਰਦੇ ਹਨ (ਤੇ ਇਸ ਤਰ੍ਹਾਂ) ਆਪਣਾ ਇਤਬਾਰ ਗਵਾ ਲੈਂਦੇ ਹਨ, ਸਗੋਂ ਚੰਗੀ ਤਰ੍ਹਾਂ ਆਪਣਾ (ਭੈੜਾ) ਅਸਲਾ ਨਸ਼ਰ ਕਰਦੇ ਹਨ।

ਪਦ ਅਰਥ ਬਖੀਲੀ = ਨਿੰਦਾ, ਚੁਗ਼ਲੀ। ਪਰਤੀਤਿ = ਇਤਬਾਰ। ਖੋਵਨਿ = ਗਵਾ ਲੈਂਦੇ ਹਨ। ਸਗਵਾ = ਸਗੋਂ ਚੰਗੀ ਤਰ੍ਹਾਂ। ਆਪੁ = ਆਪਣਾ (ਭੈੜਾ) ਅਸਲਾ। ਲਖਾਹਿ = ਨਸ਼ਰ ਕਰਦੇ ਹਨ।

SikhNet (Spanish)Calumnian a otros y pierden crédito, quedando, a la vez, expuestos.

ਜਿਸੁ ਧਨ ਕਾਰਣਿ ਚੁਗਲੀ ਕਰਹਿ, ਸੋ ਧਨੁ. ਚੁਗਲੀ ਹਥਿ, ਨ ਆਵੈ; ਓਇ ਭਾਵੈ ਤਿਥੈ ਜਾਹਿ ॥

jis dhan kaaran chugalee kareh, so dhan. chugalee hath, na aavai; oe bhaavai tithai jaeh |

Sant Singh KhalsaThat wealth, for which they slander others, does not come into their hands, no matter where they go.
Manmohan Singhthe wealth for which they slander others, that wealth comes not to their hand through backbiting, though they may wander wheresoever they like.
Manmohan Singh (Punjabi)ਜਿਸ ਧਨ ਪਦਾਰਥ ਦੀ ਖਾਤਿਰ ਉਹ ਹੋਰਨਾਂ ਦੀ ਨਿੰਦਾ ਕਰਦੇ ਹਨ, ਉਹ ਧਨ ਪਦਾਰਥ ਚੁਗਲੀ ਬਖੀਲੀ ਰਾਹੀਂ ਉਨ੍ਹਾਂ ਦੇ ਹੱਥ ਨਹੀਂ ਲੱਗਦਾ, ਭਾਵੇਂ ਉਹ ਜਿਥੇ ਭੀ ਚਾਹੁੱ ਭਟਕਦੇ ਫਿਰਨ।
Fareedkot Teekaਜਿਸ ਧਨ ਕੇ ਵਾਸਤੇ ਪਰਾਈ ਚੁਗਲੀ ਕਰਤੇ ਹੈਂ, ਸੋ ਧਨ ਚੁਗਲੀ ਕਰਨੇ ਸੇ ਹਥ ਨਹੀਂ ਆਵਤਾ ਹੈ। ਜਹਾਂ ਉਨ ਕੋ ਭਾਵੈ ਤਹਾਂ ਹੀ ਜਾਵੈ, ਭਾਵ ਯਹਿ ਹੰਕਾਰ ਸਹਤ ਕਿਤਨੇ ਹੀ ਕਰਮ ਕਰੈ ਔਰ ਕਹੀ ਜਾਵੈ, ਪਰੰਤੂ ਤਿਨਕੌ ਹਰਿ ਧਨ ਨਹੀਂ ਮਿਲੇਗਾ॥
Prof. Sahib Singhਅਜੇਹੇ ਮਨੁੱਖ ਜਿਥੇ ਜੀ ਚਾਹੇ ਜਾਣ, ਜਿਸ ਧਨ ਦੀ ਖ਼ਾਤਰ (ਲਾਲਚ ਵਿਚ ਆ ਕੇ) ਚੁਗ਼ਲੀ ਕਰਦੇ ਹਨ, ਚੁਗਲੀ ਨਾਲ ਉਹ ਧਨ ਉਹਨਾਂ ਨੂੰ ਲੱਭਦਾ ਨਹੀਂ।

ਪਦ ਅਰਥ ਕਾਰਣਿ = ਵਾਸਤੇ। ਹਥਿ = ਹੱਥ ਵਿਚ। ਜਾਹਿ = ਜਾਣ।

SikhNet (Spanish)Las riquezas por las que calumnian a otros nunca las consiguen por más que tratan.

Open this shabad (6 lines, Angs 852-853) →

Ang 852 of 1430