ਮਃ ੧ ॥
mahalaa 1 |
Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਵਸਤ੍ਰ ਪਖਾਲਿ. ਪਖਾਲੇ ਕਾਇਆ; ਆਪੇ ਸੰਜਮਿ ਹੋਵੈ ॥
vasatr pakhaal. pakhaale kaaeaa; aape sanjam hovai |
Sant Singh KhalsaThey wash their clothes, and scrub their bodies, and try to practice self-discipline.
Manmohan SinghMan washes his cloth and washes his body and thinks that he is automatically rendered pure.
Manmohan Singh (Punjabi)ਬੰਦਾ ਆਪਣੇ ਕਪੜੇ ਧੋਦਾਂ ਹੈ ਤੇ ਆਪਣੀ ਦੇਹਿ ਧੋਦਾਂ ਹੈ ਅਤੇ ਖਿਆਲ ਕਰਦਾ ਹੈ ਕਿ ਉਹ ਖੁਦ-ਬ-ਖੁਦ ਹੀ ਪਵਿੱਤ੍ਰ ਹੋ ਗਿਆ ਹੈ।
Fareedkot Teekaਬਸਤ੍ਰ (ਪਖਾਲਿ) ਧੋ ਲੈਣੇ ਪੁਨਾ ਦੇਹ ਧੋ ਲੈਣੀ ਔਰ ਆਪ ਹੀ ਸੰਜਮੀ ਹੋ ਬੈਠਣਾ, ਭਾਵ ਏਹ ਕਿ ਆਪ ਕੋ ਪਵਿਤ੍ਰ ਮਾਨਣਾ॥
Prof. Sahib Singh(ਜੋ ਮਨੁੱਖ ਨਿੱਤ) ਕੱਪੜੇ ਧੋ ਕੇ ਸਰੀਰ ਧੋਂਦਾ ਹੈ (ਤੇ ਸਿਰਫ਼ ਕਪੜੇ ਤੇ ਸਰੀਰ ਸੁੱਚੇ ਰੱਖਣ ਨਾਲ ਹੀ) ਆਪਣੇ ਵੱਲੋਂ ਤਪਸ੍ਵੀ ਬਣ ਬੈਠਦਾ ਹੈ,ਪਦ ਅਰਥ ਵਸਤ੍ਰ = ਕਪੜੇ। ਪਖਾਲਿ = ਧੋ ਕੇ। ਆਪੇ = ਆਪ ਹੀ, ਆਪਣੇ ਵਲੋਂ। ਸੰਜਮਿ = ਸੰਜਮੀ, ਜਿਸ ਨੇ ਕਾਮ ਆਦਿਕ ਵਿਕਾਰਾਂ ਨੂੰ ਵੱਸ ਵਿਚ ਕਰ ਲਿਆ ਹੈ, ਰਿਸ਼ੀ, ਤਪਸ੍ਵੀ।
SikhNet (Spanish)Si uno lava su ropa y su cuerpo, y observa todas las disciplinas de autocontrol,
ਅੰਤਰਿ ਮੈਲੁ ਲਗੀ. ਨਹੀ ਜਾਣੈ; ਬਾਹਰਹੁ ਮਲਿ ਮਲਿ ਧੋਵੈ ॥
antar mail lagee. nahee jaanai; baaharahu mal mal dhovai |
Sant Singh KhalsaBut they are not aware of the filth staining their inner being, while they try and try to wash off the outer dirt.
Manmohan SinghKnowing not of filth attaching to his inner-self he rubs and cleanses himself externally.
Manmohan Singh (Punjabi)ਇਹ ਨਾਂ ਜਾਣਦਾ ਹੋਇਆ ਕਿ ਉਸ ਦੇ ਅੰਦਰਵਾਰ ਮਲੀਣਤਾ ਲੱਗੀ ਹੋਈ ਹੈ, ਉਹ ਆਪਣਾ ਬਾਹਰਵਾਰ ਰਗੜਦਾ ਤੇ ਸਾਫ ਕਰਦਾ ਹੈ।
Fareedkot Teekaਅੰਤ੍ਰ ਕੀ ਮੈਲ ਅਰਥਾਤ ਬੇਦ ਵਾਦ ਕੀ ਵਾ (ਅੰਤਿਰ) ਅੰਤਹਕਰਣ ਮੇਂ ਜੋ ਰਾਗ ਦ੍ਵੈਖ ਰੂਪੀ ਮੈਲ ਲਗੀ ਹੂਈ ਹੈ, ਉਸ ਕੋ ਨਹੀਂ ਜਾਨਤਾ, ਬਾਹਰ ਸੇ ਮਲ ਮਲ ਕਰ ਧੋਵਤਾ ਹੈ॥
Prof. Sahib Singh(ਪਰ) ਮਨ ਵਿਚ ਲੱਗੀ ਹੋਈ ਮੈਲ ਦੀ ਉਸ ਨੂੰ ਖ਼ਬਰ ਹੀ ਨਹੀਂ, (ਸਦਾ ਸਰੀਰ ਨੂੰ) ਬਾਹਰੋਂ ਹੀ ਮਲ ਮਲ ਕੇ ਧੋਂਦਾ ਹੈ,ਪਦ ਅਰਥ ਅੰਤਰਿ = ਮਨ ਵਿਚ।
SikhNet (Spanish)se limpia tan sólo de la mugre superficial, pero en lo interior y profundo permanecerá impuro todavía.
ਅੰਧਾ ਭੂਲਿ; ਪਇਆ ਜਮ ਜਾਲੇ ॥
andhaa bhool; peaa jam jaale |
Sant Singh KhalsaThe blind go astray, caught by the noose of Death.
Manmohan SinghThe blind man goes astray and falls into the death's noose.
Manmohan Singh (Punjabi)ਮੁਨਾਖਾ ਮਨੁੱਖ ਕੁਰਾਹੇ ਪੈ ਗਿਆ ਹੈ ਅਤੇ ਮੌਤ ਦੀ ਫਾਹੀ ਵਿੱਚ ਆ ਫਸਦਾ ਹੈ।
Fareedkot Teekaਅਗ੍ਯਾਨੀ ਜੀਵ ਪਰਮੇਸ੍ਵਰ ਸੇ ਭੂਲਾ ਹੂਆ ਜਮ ਕੇ ਜਾਲ ਮੇਂ ਪੜਾ ਹੈ॥
Prof. Sahib Singh(ਉਹ) ਅੰਨ੍ਹਾ ਮਨੁੱਖ (ਸਿੱਧੇ ਰਾਹ ਤੋਂ) ਖੁੰਝ ਕੇ ਮੌਤ ਦਾ ਡਰ ਪੈਦਾ ਕਰਨ ਵਾਲੇ ਜਾਲ ਵਿਚ ਫਸਿਆ ਹੋਇਆ ਹੈ,ਪਦ ਅਰਥ ਭੂਲਿ = ਖੁੰਝ ਕੇ। ਜਮ ਜਾਲੇ = ਮੌਤ ਦੇ ਜਾਲ ਵਿਚ, ਉਸ ਧੰਦੇ-ਰੂਪ ਜਾਲ ਵਿਚ ਜਿੱਥੇ ਸਦਾ ਮੌਤ ਦਾ ਡਰ ਟਿਕਿਆ ਰਹੇ।
SikhNet (Spanish)El Mirmidón de la muerte lo tiene atrapado en su red.
ਵਸਤੁ ਪਰਾਈ ਅਪੁਨੀ ਕਰਿ ਜਾਨੈ; ਹਉਮੈ ਵਿਚਿ ਦੁਖੁ ਘਾਲੇ ॥
vasat paraaee apunee kar jaanai; haumai vich dukh ghaale |
Sant Singh KhalsaThey see other people's property as their own, and in egotism, they suffer in pain.
Manmohan SinghHe deems other's commodity as his own and in pride suffers pain.
Manmohan Singh (Punjabi)ਹੋਰਸ ਦੇ ਮਾਲ ਨੂੰ ਉਹ ਆਪਣਾ ਕਰਕੇ ਜਾਣਦਾ ਹੈ ਅਤੇ ਹੰਕਾਰ ਅੰਦਰ ਤਕਲੀਫ ਉਠਾਉਂਦਾ ਹੈ।
Fareedkot Teekaਦੇਹ ਪਰਾਈ ਵਸਤੂ ਹੈ, ਭਾਵ ਏਹ ਕਿ ਇਸ ਕੇ ਅਭਮਾਨੀ ਬਹੁਤ ਹੈਂ, ਜਥਾ ਗੁਰੂ ਵਾਕ-☬"ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ॥"☬ਤਿਸ ਦੇਹ ਕੋ ਅਪਨੀ ਮਾਨਤਾ ਹੈ, ਯਾਂ ਤੇ ਹੰਤਾ ਮਮਤਾ ਮੇਂ ਦੁਖ ਪਾਵਤਾ ਹੈ॥☬ਏਹੁ ਤੋ ਦੁਖ ਪਾਵਨੇ ਕਾ ਪਰਕਾਰ ਕਹਾ ਹੈ, ਅਬ ਸੁਖੀ ਹੋਨੇ ਕਾ ਕਹਤੇ ਹੈਂ:
Prof. Sahib Singhਹਉਮੈ ਵਿਚ ਦੁੱਖ ਸਹਾਰਦਾ ਹੈ ਕਿਉਂਕਿ ਪਰਾਈ ਵਸਤ (ਸਰੀਰ ਤੇ ਹੋਰ ਪਦਾਰਥ ਆਦਿਕਾਂ) ਨੂੰ ਆਪਣੀ ਸਮਝ ਬੈਠਦਾ ਹੈ।ਪਦ ਅਰਥ ਦੁਖੁ ਘਾਲੇ = ਦੁੱਖ ਸਹਾਰਦਾ ਹੈ।
SikhNet (Spanish)Se aferra a lo que no es suyo, y en ego, sufre dolor.
ਨਾਨਕ. ਗੁਰਮੁਖਿ ਹਉਮੈ ਤੁਟੈ; ਤਾ ਹਰਿ ਹਰਿ ਨਾਮੁ ਧਿਆਵੈ ॥
naanak. guramukh haumai tuttai; taa har har naam dhiaavai |
Sant Singh KhalsaO Nanak, the egotism of the Gurmukhs is broken, and then, they meditate on the Name of the Lord, Har, Har.
Manmohan SinghNanak, when under the Guru's guidance pride is dispelled, man then reflects over the Lord God's Name.
Manmohan Singh (Punjabi)ਨਾਨਕ, ਜਦ ਗੁਰਾਂ ਦੀ ਅਗਵਾਈ ਤਾਬੇ ਹੰਕਾਰ ਦੂਰ ਹੋ ਜਾਂਦਾ ਹੈ, ਤਦ ਆਦਮੀ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੋਂ ਦੁਆਰਾ ਜੀਵ ਕਾ (ਹਉਮੈ) ਹੰਤਾ ਮਮਤਾ ਰੂਪ ਪੜਦਾ ਟੂਟ ਜਾਵੇ ਤਬ ਮਨ ਤਨ ਕਰ ਹਰੀ ਨਾਮ ਸਿਮਰਨ ਕਰੇ॥
Prof. Sahib Singhਹੇ ਨਾਨਕ! (ਜਦੋਂ) ਗੁਰੂ ਦੇ ਸਨਮੁਖ ਹੋ ਕੇ (ਮਨੁੱਖ ਦੀ) ਹਉਮੈ ਦੂਰ ਹੁੰਦੀ ਹੈ, ਤਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ,
SikhNet (Spanish)Dice Nanak, si el ego se canaliza a través del Guru, uno habita en el Naam, el Nombre del Señor.
ਨਾਮੁ ਜਪੇ ਨਾਮੋ ਆਰਾਧੇ; ਨਾਮੇ ਸੁਖਿ ਸਮਾਵੈ ॥੨॥
naam jape naamo aaraadhe; naame sukh samaavai |2|
Sant Singh KhalsaThey chant the Naam, meditate on the Naam, and through the Naam, they are absorbed in peace. ||2||
Manmohan SinghHe repeats the name meditates on the Name, and through the Name is absorbed in peace.
Manmohan Singh (Punjabi)ਉਹ ਨਾਮ ਦਾ ਉਚਾਰਨ ਕਰਦਾ ਹੈ, ਨਾਮ ਨੂੰ ਸਿਮਰਦਾ ਹੈ, ਅਤੇ ਨਾਮ ਦੇ ਰਾਹੀਂ ਆਰਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਔਰ ਨਾਮ ਕੋ ਜਪੈ ਨਾਮ ਕਾ ਹੀ ਅਰਾਧਨਾ ਕਰੇ, ਨਾਮ ਸੇ ਸੁਖ ਮੇਂ ਸਮਾਇ ਜਾਤਾ ਹੈ॥੨॥
Prof. Sahib Singhਨਾਮ ਜਪਦਾ ਹੈ, ਨਾਮ ਹੀ ਯਾਦ ਕਰਦਾ ਹੈ ਤੇ ਨਾਮ ਦੀ ਹੀ ਬਰਕਤਿ ਨਾਲ ਸੁਖ ਵਿਚ ਟਿਕਿਆ ਰਹਿੰਦਾ ਹੈ ॥੨॥ਪਦ ਅਰਥ ਨਾਮੇ = ਨਾਮ ਦੀ ਰਾਹੀਂ ਹੀ। ਸੁਖੀ = ਸੁਖ ਵਿਚ ॥੨॥
SikhNet (Spanish)Reflexiona y medita en el Naam, el Nombre, y a través del Naam, el Nombre, inmérgete en la Gran Paz Divina.(2)