ਜਉ ਤੁਮੑ. ਮੋ ਕਉ ਦੂਰਿ ਕਰਤ ਹਉ; ਤਉ ਤੁਮ ਮੁਕਤਿ ਬਤਾਵਹੁ ॥
jau tuma. mo kau door karat hau; tau tum mukat bataavahu |
Sant Singh KhalsaIf You keep me far away from You, then tell me, what is liberation?
Manmohan SinghIf thou keep me away from Thee, O Lord, then tell me Thou what is salvation?
Manmohan Singh (Punjabi)ਜੇਕਰ ਤੂੰ ਮੈਨੂੰ ਆਪਣੇ ਕੋਲੋਂ ਦੁਰੇਡੇ ਰਖਦਾ ਹੈਂ, ਹੇ ਸੁਆਮੀ! ਤਦ ਤੂੰ ਮੈਨੂੰ ਦੱਸ, ਮੋਖ਼ਸ਼ ਕੀ ਹੈ?
Fareedkot Teekaਜਬ ਆਪ ਮੈਨੂੰ ਦੂਰ ਕਰਤੇ ਹੋ, ਤਬ ਆਪ ਮੁਕਤੀ ਦਸੋ ਕੈਸੀ ਹੈ? ਤਬ ਭਗਵਾਨ ਨੇ ਕਹਾ: ਮੇਰੇ ਕੋ ਔ ਆਪ ਕੋ ਤੂੰ ਕੀ ਜਾਨਤਾ ਹੈਂ?☬ਤਿਸ ਪਰ ਕਹਤੇ ਹੈਂ:
Prof. Sahib Singhਹੇ ਰਾਮ! ਜੇ ਤੂੰ ਮੈਨੂੰ ਆਪਣੇ ਚਰਨਾਂ ਤੋਂ ਵਿਛੋੜ ਦੇਵੇਂ, ਤਾਂ ਦੱਸ ਹੋਰ ਮੁਕਤੀ ਕੀਹ ਹੈ?ਪਦ ਅਰਥ ਜਉ = ਜੇ। ਮੋ ਕਉ = ਮੈਨੂੰ। ਦੂਰ ਕਰਤ ਹਉ = ਤੂੰ (ਮੈਨੂੰ) ਆਪਣੇ ਚਰਨਾਂ ਤੋਂ ਵਿਛੋੜ ਦੇਵੇਂ।
SikhNet (Spanish)Oh Señor, si me conservas alejado de Ti, ¿qué puede ser la Emancipación?
ਏਕ. ਅਨੇਕ ਹੋਇ ਰਹਿਓ ਸਗਲ ਮਹਿ; ਅਬ ਕੈਸੇ ਭਰਮਾਵਹੁ ॥੧॥
ek. anek hoe rahio sagal meh; ab kaise bharamaavahu |1|
Sant Singh KhalsaThe One has many forms, and is contained within all; how can I be fooled now? ||1||
Manmohan SinghThou, O One Lord, has many forms and are contained within all. How can Thou delude me now?
Manmohan Singh (Punjabi)ਤੂੰ ਹੇ ਅਦੁੱਤੀ ਪ੍ਰਭੂ ਘਣੇਰਿਆਂ ਸਰੂਪਾਂ ਵਾਲਾ ਹੈਂ ਅਤੇ ਸਾਰਿਆਂ ਅੰਦਰ ਵਿਆਪਕ ਹੈਂ। ਤੂੰ ਹੁਣ ਮੈਨੂੰ ਕਿਸ ਤਰ੍ਹਾਂ ਭਰਮਾ ਸਕਦਾ ਹੈਂ?
Fareedkot Teekaਤੂੰ ਏਕ ਹੀ ਸਰਬ ਮੇਂ ਮਿਲਕੈ ਅਨੇਕ ਰੂਪ ਹੋ ਰਹਿਆ ਹੈਂ, ਅਬ ਮੇਰੇ ਕੋ ਕੈਸੇ ਭ੍ਰਮਾਵਤੇ ਹੋ॥੧॥
Prof. Sahib Singhਤੂੰ ਇਕ ਪ੍ਰਭੂ ਅਨੇਕਾਂ ਰੂਪ ਧਾਰ ਕੇ ਸਾਰੇ ਜੀਵਾਂ ਵਿਚ ਵਿਆਪਕ ਹੈਂ (ਮੇਰੇ ਅੰਦਰ ਭੀ ਬੈਠ ਕੇ ਮੈਨੂੰ ਮਿਲਿਆ ਹੋਇਆ ਹੈਂ)। ਹੁਣ ਮੈਨੂੰ ਕਿਸੇ ਹੋਰ ਭੁਲੇਖੇ ਵਿਚ ਕਿਉਂ ਪਾਂਦਾ ਹੈਂ (ਕਿ ਮੁਕਤੀ ਕਿਸੇ ਹੋਰ ਥਾਂ ਕਿਸੇ ਹੋਰ ਕਿਸਮ ਦੀ ਮਿਲੇਗੀ)? ॥੧॥ਪਦ ਅਰਥ ਭਰਮਾਵਹੁ = ਮੈਨੂੰ ਭੁਲੇਖੇ ਵਿਚ ਪਾਂਦਾ ਹੈਂ ॥੧॥
SikhNet (Spanish)Ahora que sé que Tú, el Uno, estás en todos, ¿cómo puedes darme más ilusiones? (1)
ਰਾਮ. ਮੋ ਕਉ ਤਾਰਿ; ਕਹਾਂ ਲੈ ਜਈ ਹੈ ॥
raam. mo kau taar; kahaan lai jee hai |
Sant Singh KhalsaO Lord, where will You take me, to save me?
Manmohan SinghO Lord, whither shall Thou take me for salvation?
Manmohan Singh (Punjabi)ਹੇ ਸੁਆਮੀ! ਮੋਖ਼ਸ਼ ਦੇ ਲਈ ਤੂੰ ਮੈਨੂੰ ਕਿੱਥੇ ਲੈ ਕੇ ਜਾਵੇਗਾਂ?
Fareedkot Teekaਹੇ ਰਾਮ! ਮੇਰੇ ਕੋ ਤਾਰ ਕੇ ਕਹਾਂ ਲੈ ਜਾਵੋਗੇ?
Prof. Sahib Singhਹੇ ਰਾਮ! (ਮੈਂ ਤਾਂ ਅੱਗੇ ਹੀ ਤੇਰੇ ਚਰਨਾਂ ਵਿਚ ਜੁੜਿਆ ਬੈਠਾ ਹਾਂ। ਲੋਕ ਆਖਦੇ ਹਨ ਕਿ ਮਰਨ ਪਿਛੋਂ ਮੁਕਤੀ ਮਿਲਦੀ ਹੈ) ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਕੇ ਹੋਰ ਕਿੱਥੇ ਲੈ ਜਾਏਂਗਾ? (ਤੇਰੇ ਚਰਨਾਂ ਵਿਚ ਟਿਕੇ ਰਹਿਣਾ ਹੀ ਮੇਰੇ ਲਈ ਮੁਕਤੀ ਹੈ।ਪਦ ਅਰਥ ਰਾਮ = ਹੇ ਰਾਮ! ਤਾਰਿ = ਤਾਰ ਕੇ। ਕਹਾ = (ਆਪਣੇ ਚਰਨਾਂ ਤੋਂ ਪਰੇ ਹੋਰ) ਕਿੱਥੇ? ਲੈ ਜਈ ਹੈ = ਲੈ ਜਾਏਂਗਾ।
SikhNet (Spanish)Oh Dios, ¿a dónde me podrías llevar estando liberado?
ਸੋਧਉ ਮੁਕਤਿ. ਕਹਾ ਦੇਉ ਕੈਸੀ; ਕਰਿ ਪ੍ਰਸਾਦੁ. ਮੋਹਿ ਪਾਈ ਹੈ ॥੧॥ ਰਹਾਉ ॥
sodhau mukat. kahaa deo kaisee; kar prasaad. mohi paaee hai |1| rahaau |
Sant Singh KhalsaTell me where, and what sort of liberation shall You give me? By Your Grace, I have already obtained it. ||1||Pause||
Manmohan SinghTell me, where and what sort of emancipation shall Thou give me? By Thy grace, I have already obtained it. Pause.
Manmohan Singh (Punjabi)ਮੈਨੂੰ ਦਸ, ਤੂੰ ਮੈਨੂੰ ਕਿਥੇ ਅਤੇ ਕੇਹੋ ਜੇਹੀ ਕਲਿਆਣ ਦੇਵੇਗਾਂ? ਤੇਰੀ ਮਿਹਰ ਦੁਆਰਾ ਪਹਿਲਾਂ ਹੀ ਮੈਂ ਇਸ ਨੂੰ ਪਰਾਪਤ ਕਰ ਲਿਆ ਹੈ। ਠਹਿਰਾਉ।
Fareedkot Teekaਮੈਂ ਬਿਚਾਰਤਾ ਹੂੰ ਮੇਰੇ ਕੋ ਮੁਕਤੀ ਕਹਾਂ ਦੇਵੋਗੇ ਔ ਵਹੁ ਮੁਕਤੀ ਕੈਸੀ ਹੈ, ਭਾਵ ਮੁਕਤੀ ਕਾ ਸਰੂਪ ਕਿਆ ਹੈ? ਮੈਨੇ ਤਉ ਤੇਰੀ ਕਿਰਪਾ ਕਰ ਕੇ ਮੁਕਤੀ ਪਾਇ ਲਈ ਹੈ॥੧॥ ਰਹਾਉ ॥☬ਜੇ ਪਰਮੇਸਰ ਕਹੇ ਤੂੰ ਤਰਿਆ ਨਹੀਂ ਚਾਹਿਤਾ? ਤਿਸ ਪਰ ਕਹਤੇ ਹੈਂ:
Prof. Sahib Singhਜੇ ਤੇਰੇ ਚਰਨਾਂ ਵਿਚ ਜੁੜੇ ਰਹਿਣਾ ਮੁਕਤੀ ਨਹੀਂ ਹੈ, ਤਾਂ) ਮੈਂ ਪੁੱਛਦਾ ਹਾਂ-ਉਹ ਮੁਕਤੀ ਕਿਹੋ ਜਿਹੀ ਹੋਵੇਗੀ, ਤੇ ਮੈਨੂੰ ਹੋਰ ਕਿਥੇ ਲੈ ਜਾ ਕੇ ਤੂੰ ਦੇਵੇਂਗਾ? (ਤੇਰੇ ਚਰਨਾਂ ਵਿਚ ਜੁੜੇ ਰਹਿਣ ਵਾਲੀ ਮੁਕਤੀ ਤਾਂ) ਤੇਰੀ ਕਿਰਪਾ ਨਾਲ ਮੈਂ ਅੱਗੇ ਹੀ ਪ੍ਰਾਪਤ ਕੀਤੀ ਹੋਈ ਹੈ ॥੧॥ ਰਹਾਉ ॥ਪਦ ਅਰਥ ਸੋਧਉ = ਸੋਧਉਂ, ਮੈਂ ਪੁੱਛਦਾ ਹਾਂ। ਕੈਸੀ = ਕਿਹੋ ਜਿਹੀ (ਮੁਕਤੀ)? ਪ੍ਰਸਾਦੁ = ਕਿਰਪਾ। ਮੋਹਿ = ਮੈਂ। ਪਾਈ ਹੈ = ਲੱਭ ਲਈ ਹੈ ॥੧॥ ਰਹਾਉ ॥
SikhNet (Spanish)Te pregunto, por favor, ¿cómo y de qué forma puede ser mi Liberación, cuando por Tu Gracia, ya estoy liberado y redimido? (1-Pausa)
ਤਾਰਨ ਤਰਨੁ ਤਬੈ ਲਗੁ ਕਹੀਐ; ਜਬ ਲਗੁ ਤਤੁ. ਨ ਜਾਨਿਆ ॥
taaran taran tabai lag kaheeai; jab lag tat. na jaaniaa |
Sant Singh KhalsaPeople talk of salvation and being saved, as long as they do not understand the essence of reality.
Manmohan SinghAs long as man knows not the quintessence, so long he talks of the saviour and the saved.
Manmohan Singh (Punjabi)ਜਦ ਤਾਂਈਂ ਬੰਦਾ ਅਸਲੀਅਤ ਨੂੰ ਨਹੀਂ ਜਾਣਦਾ, ਉਦੋਂ ਤਾਂਈਂ ਉਹ ਤਾਰਨ ਵਾਲਾ ਅਤੇ ਤਰਨ ਵਾਲਾ ਆਖਦਾ ਹੈ।
Fareedkot Teekaਇਸ ਕੋ ਤਾਰਨਾ ਹੈ ਔ ਇਹ ਤਰਨ ਜੋਗ ਹੈ, ਇਹੁ ਕਲਪਨਾ ਤਬ ਲਗ ਕਹੀਤੀ ਹੈ ਜਿਤਨਾਂ ਪਰਯੰਤ ਸਾਰ ਕੋ ਨਹੀਂ ਜਾਨਿਆਂ॥
Prof. Sahib Singhਸੰਸਾਰ-ਸਮੁੰਦਰ ਤੋਂ ਪਾਰ ਲੰਘਾਣਾ ਤੇ ਪਾਰ ਲੰਘਣਾ-ਇਹ ਗੱਲ ਤਦ ਤਕ ਹੀ ਕਹੀਦੀ ਹੈ, ਜਦ ਤਕ ਜਗਤ ਦੇ ਮੂਲ-ਪ੍ਰਭੂ ਨਾਲ ਸਾਂਝ ਨਹੀਂ ਪਾਈ ਜਾਂਦੀ।ਪਦ ਅਰਥ ਤਾਰਨ = (ਕਿਸੇ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣਾ। ਤਰਨੁ = ਤਰਨਾ, ਪਾਰ ਲੰਘਣਾ। ਕਹੀਐ = (ਇਹ ਗੱਲ) ਆਖੀਦੀ ਹੈ। ਤਤੁ = ਸਾਰੇ ਜਗਤ ਦਾ ਮੂਲ-ਪ੍ਰਭੂ। ਨ ਜਾਨਿਆ = ਜਾਣ-ਪਛਾਣ ਨਹੀਂ ਕੀਤੀ, ਸਾਂਝ ਨਹੀਂ ਪਾਈ।
SikhNet (Spanish)Mientras uno no conozca la Quintaesencia, pensará que hay distinción entre el Salvador y el salvado.
ਅਬ ਤਉ ਬਿਮਲ ਭਏ ਘਟ ਹੀ ਮਹਿ; ਕਹਿ ਕਬੀਰ. ਮਨੁ ਮਾਨਿਆ ॥੨॥੫॥
ab tau bimal bhe ghatt hee meh; keh kabeer. man maaniaa |2|5|
Sant Singh KhalsaI have now become pure within my heart, says Kabeer, and my mind is pleased and appeased. ||2||5||
Manmohan SinghSays Kabir, I have now become immaculate within my mind and my soul has become happy.
Manmohan Singh (Punjabi)ਕਬੀਰ ਜੀ ਆਖਦੇ ਹਨ, ਹੁਣ ਮੈਂ ਆਪਣੇ ਅੰਤਰ-ਆਤਮੇ ਮੈਲ-ਰਹਿਤ ਹੋ ਗਿਆ ਹਾਂ ਅਤੇ ਮੇਰੀ ਜਿੰਦੜੀ ਪ੍ਰਸੰਨ ਥੀ ਗਈ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹਮਾਰਾ ਮਨ ਤੇਰੇ ਮੇਂ ਮਾਨਿਆ ਹੈ ਅਬ ਤੋ ਹਮ ਘਟ ਹੀ ਕੇ ਬੀਚ ਨਿਰਮਲ ਭਏ ਹੈਂ॥੨॥੫॥☬ਵੈਰਾਗ ਸੂਚਕ ਉਪਦੇਸ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਮੈਂ ਤਾਂ ਹੁਣ ਹਿਰਦੇ ਵਿਚ ਹੀ (ਤੇਰੇ ਮਿਲਾਪ ਦੀ ਬਰਕਤਿ ਨਾਲ) ਪਵਿੱਤਰ ਹੋ ਚੁਕਾ ਹਾਂ ਮੇਰਾ ਮਨ (ਤੇਰੇ ਨਾਲ ਹੀ) ਪਰਚ ਗਿਆ ਹੈ (ਕਿਸੇ ਹੋਰ ਮੁਕਤੀ ਦੀ ਮੈਨੂੰ ਲੋੜ ਨਹੀਂ ਹੈ) ॥੨॥੫॥ਪਦ ਅਰਥ ਬਿਮਲ = ਪਵਿੱਤਰ। ਘਟ ਹੀ ਮਹਿ = ਹਿਰਦੇ ਵਿਚ ਹੀ। ਮਾਨਿਆ = ਮੰਨ ਗਿਆ ਹੈ, ਗਿੱਝ ਗਿਆ ਹੈ, ਪਰਚ ਗਿਆ ਹੈ ॥੨॥੫॥
* ਸ਼ਬਦ ਦਾ ਭਾਵ: ਪ੍ਰਭੂ ਦੇ ਚਰਨਾਂ ਵਿਚ ਸਦਾ ਸੁਰਤ ਟਿਕੇ ਰਹਿਣ ਦਾ ਨਾਮ ਹੀ ਮੁਕਤੀ ਹੈ।
SikhNet (Spanish)Ahora que mi corazón se ha vuelto inmaculado, encuentro en mi mente una gran complacencia. (2-5)