ਜਿਨਿ ਗੜ ਕੋਟ ਕੀਏ ਕੰਚਨ ਕੇ; ਛੋਡਿ ਗਇਆ ਸੋ ਰਾਵਨੁ ॥੧॥
jin garr kott kee kanchan ke; chhodd geaa so raavan |1|
Sant Singh KhalsaRaawan made castles and fortresses of gold, but he had to abandon them when he left. ||1||
Manmohan SinghHe who has make fortress and rampart of gold, abandoning them that Rawan had to go.
Manmohan Singh (Punjabi)ਜਿਸ ਨੇ ਸੋਨੇ ਦਾ ਕਿਲ੍ਹਾ ਅਤੇ ਫ਼ਸੀਲ ਬਣਾਏ ਸਨ; ਉਨ੍ਹਾਂ ਨੂੰ ਛੱਡ ਕੇ ਉਸ ਰਾਵਨ ਨੂੰ ਜਾਣਾ ਪਿਆ।
Fareedkot Teekaਹੇ ਭਾਈ! ਜਿਸ ਰਾਵਨ ਨੇ (ਗੜ) ਕਿਲੇ ਔਰ ਕੋਟ ਸਭ ਸੋਇਨੇ ਕੇ ਕੀਏ ਥੇ, ਸੋ ਰਾਵਨ ਭੀ ਛੋਡ ਕੇ ਚਲਾ ਗਿਆ ਹੈ॥੧॥
Prof. Sahib Singhਜਿਸ ਰਾਵਣ ਨੇ ਸੋਨੇ ਦੇ ਕਿਲ੍ਹੇ ਬਣਾਏ (ਦੱਸੀਏ ਹਨ), ਉਹ ਭੀ (ਉਹ ਕਿਲ੍ਹੇ ਇਥੇ ਹੀ) ਛੱਡ ਗਿਆ ॥੧॥ਪਦ ਅਰਥ ਜਿਨਿ = ਜਿਸ (ਰਾਵਣ) ਨੇ। ਗੜ ਕੋਟ = ਕਿਲ੍ਹੇ। ਕੰਚਨ = ਸੋਨਾ ॥੧॥
SikhNet (Spanish)Aquéllos como Ravana, que construyeron una ciudad de oro, al final también la abandonaron. (1)
ਕਾਹੇ ਕੀਜਤੁ ਹੈ; ਮਨਿ ਭਾਵਨੁ ॥
kaahe keejat hai; man bhaavan |
Sant Singh KhalsaWhy do you act only to please your mind?
Manmohan SinghO man, why acts thou as it pleases thy mind?
Manmohan Singh (Punjabi)ਹੇ ਬੰਦੇ! ਤੂੰ ਕਿਉਂ ਆਪਣੀਆਂ ਮਨ-ਮਾਨੀਆਂ ਕਰਦਾ ਹੈਂ?
Fareedkot Teekaਹੇ ਪੁਰਸ! ਕਿਉਂ ਤੂੰ ਮਨ ਭਾਵਤੀਆਂ ਕਰਤਾ ਹੈਂ, ਭਾਵ ਤੂੰ ਅਮੋੜ ਕਿਉਂ ਹੋਇਆ ਹੈਂ॥
Prof. Sahib Singhਕਿਉਂ ਆਪਣੀ ਮਨ-ਮਰਜ਼ੀ ਕਰਦਾ ਹੈਂ?ਪਦ ਅਰਥ ਮਨਿ = ਮਨ ਵਿਚ। ਮਨਿ ਭਾਵਨੁ = ਆਪਣੇ ਮਨ ਵਿਚ (ਪੈਦਾ ਹੋਈ) ਮਰਜ਼ੀ, ਮਨ ਮਰਜ਼ੀ।
SikhNet (Spanish)¿Por qué entonces, ser humano, obedeces de tal forma a tu mente?
ਜਬ ਜਮੁ ਆਇ ਕੇਸ ਤੇ ਪਕਰੈ; ਤਹ ਹਰਿ ਕੋ ਨਾਮੁ ਛਡਾਵਨ ॥੧॥ ਰਹਾਉ ॥
jab jam aae kes te pakarai; teh har ko naam chhaddaavan |1| rahaau |
Sant Singh KhalsaWhen Death comes and grabs you by the hair, then only the Name of the Lord will save you. ||1||Pause||
Manmohan SinghWhen Death's courier comes and catches thee by the hair; then God's Name alone shall save thee there. Pause.
Manmohan Singh (Punjabi)ਜਦ ਮੌਤ ਦੇ ਦੂਤ ਨੇ ਆ ਕੇ ਤੈਨੂੰ ਜੁੰਡਿਆਂ ਤੋਂ ਫੜਿਆ, ਤਦ ਉਥੇ ਕੇਵਲ ਵਾਹਿਗੁਰੂ ਦਾ ਨਾਮ ਹੀ ਤੇਰੀ ਖ਼ਲਾਸੀ ਕਰਾਵੇਗਾ। ਠਹਿਰਾਉ।
Fareedkot Teekaਜਬ ਜਮ ਆਇਕੇ ਕੇਸ ਪਕੜੇਗਾ ਤਬ ਹਰੀ ਕਾ ਨਾਮ ਤੇਰੇ ਕੋ ਛੁਡਾਵਨੇ ਵਾਲਾ ਹੈ, ਭਾਵ ਕਿਸੇ ਨਹੀਂ ਰਹਿਣਾ ਤੂੰ ਕਿਉਂ ਨਹੀਂ ਸਮਝਤਾ ਹੈਂ॥੧॥ ਰਹਾਉ ॥
Prof. Sahib Singhਜਦੋਂ ਜਮਦੂਤ ਆ ਕੇ ਕੇਸਾਂ ਤੋਂ ਫੜ ਲੈਂਦਾ ਹੈ (ਭਾਵ, ਜਦੋਂ ਮੌਤ ਸਿਰ ਤੇ ਆ ਜਾਂਦੀ ਹੈ) ਉਸ ਵੇਲੇ ਪਰਮਾਤਮਾ ਦਾ ਨਾਮ ਹੀ (ਉਸ ਮੌਤ ਦੇ ਸਹਿਮ ਤੋਂ) ਬਚਾਂਦਾ ਹੈ ॥੧॥ ਰਹਾਉ ॥
SikhNet (Spanish)Sí, cuando Yama, el mensajero de la muerte te pesque del cuello, entonces tu Único Salvador será el Nombre del Señor. (1-Pausa)
ਕਾਲੁ. ਅਕਾਲੁ ਖਸਮ ਕਾ ਕੀਨੑਾ; ਇਹੁ ਪਰਪੰਚੁ ਬਧਾਵਨੁ ॥
kaal. akaal khasam kaa keenaa; ihu parapanch badhaavan |
Sant Singh KhalsaDeath, and deathlessness are the creations of our Lord and Master; this show, this expanse, is only an entanglement.
Manmohan SinghDeath and birth are the Lord's creation. This world is but an entanglement.
Manmohan Singh (Punjabi)ਮੌਤ ਅਤੇ ਜਨਮ ਸੁਆਮੀ ਦੀ ਰਚਨਾ ਹਨ। ਇਹ ਸੰਸਾਰ ਇੱਕ ਫਾਹੀ ਹੀ ਹੈ।
Fareedkot Teekaਮਰਣਾ ਔ ਜੰਮਣਾ ਏਹੁ (ਖਸਮੁ) ਪਰਮੇਸਰ ਕਾ ਕੀਆ ਹੂਆ ਸਿਰ ਪਰ ਹੈ ਤਾਂ ਵੀ ਇਹ ਜੀਵ ਪਰਪੰਚ ਕੋ ਹੀ ਵਧਾਵਤਾ ਹੈ; ਵਾ ਇਹੁ ਪ੍ਰਪੰਚ ਕਾ ਵਧਾਵਣਾ ਘਟਾਵਣਾ ਭੀ ਉਸੀ ਕਾ ਕੀਆ ਹੂਆ ਹੈ॥
Prof. Sahib Singhਕਬੀਰ ਆਖਦਾ ਹੈ ਕਿ ਇਹ ਅਮੋੜ ਮੌਤ ਅਤੇ ਬੰਧਨ-ਰੂਪ ਇਹ ਜਗਤ ਪਰਮਾਤਮਾ ਦੇ ਹੀ ਬਣਾਏ ਹੋਏ ਹਨ।ਪਦ ਅਰਥ ਅਕਾਲੁ = ਅ-ਕਾਲੁ, ਮੌਤ-ਰਹਿਤ, ਅਮੋੜ। ਪਰਪੰਚੁ = ਜਗਤ। ਬਧਵਨੁ = ਬੰਧਨ।
SikhNet (Spanish)Esta muerte inmortal, es también la creación de Dios, para aniquilar el mundo de las formas.
ਕਹਿ ਕਬੀਰ. ਤੇ ਅੰਤੇ ਮੁਕਤੇ; ਜਿਨੑ ਹਿਰਦੈ ਰਾਮ ਰਸਾਇਨੁ ॥੨॥੬॥
keh kabeer. te ante mukate; jina hiradai raam rasaaein |2|6|
Sant Singh KhalsaSays Kabeer, those who have the sublime essence of the Lord in their hearts - in the end, they are liberated. ||2||6||
Manmohan SinghSays Kabir, they, in the end, are emancipate within whose mind is the elixir of the Lord's Name.
Manmohan Singh (Punjabi)ਕਬੀਰ ਜੀ ਆਖਦੇ ਹਨ, ਉਹ ਓੜਕ ਨੂੰ ਮੋਖ਼ਸ਼ ਹੋ ਜਾਂਦੇ ਹਨ, ਜਿਨ੍ਹਾਂ ਦੇ ਮਨ ਅੰਦਰ ਸਾਹਿਬ ਦੇ ਨਾਮ ਦਾ ਅੰਮ੍ਰਿਤ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤੇ ਅੰਤ ਕੋ ਮੁਕਤ ਹੂਏ ਹੈਂ ਜਿਨ ਕੇ ਰਿਦੇ ਮੇਂ ਰਾਮੁ ਅੰਮ੍ਰਿਤ ਹੈ॥੨॥੬॥
Prof. Sahib Singhਇਹਨਾਂ ਤੋਂ ਬਚਦੇ ਉਹੀ ਹਨ ਜਿਨ੍ਹਾਂ ਦੇ ਹਿਰਦੇ ਵਿਚ ਸਭ ਰਸਾਂ ਦਾ ਘਰ ਪਰਮਾਤਮਾ ਦਾ ਨਾਮ ਮੌਜੂਦ ਹੈ ॥੨॥੬॥ਪਦ ਅਰਥ ਕਹਿ = ਕਹੈ, ਆਖਦਾ ਹੈ। ਅੰਤੇ = ਆਖ਼ਰ ਨੂੰ। ਮੁਕਤੇ = ਪਰਪੰਚ-ਰੂਪ ਬੰਧਨ ਤੋਂ ਆਜ਼ਾਦ। ਰਸਾਇਨੁ = ਰਸ-ਅਯਨ, ਰਸਾਂ ਦਾ ਘਰ ॥੨॥੬॥
* ਸ਼ਬਦ ਦਾ ਭਾਵ: ਧਨ-ਪਦਾਰਥ ਦੇ ਮਾਣ ਵਿਚ ਆ ਕੇ ਮਨ ਦੀਆਂ ਮੌਜਾਂ ਵਿਚ ਨਹੀਂ ਫਸਣਾ ਚਾਹੀਦਾ। ਇਹਨਾਂ ਨਾਲ ਸਦਾ ਸਾਥ ਨਹੀਂ ਨਿਭਦਾ। ਆਖ਼ਰ ਮੌਤ ਆ ਕੂਕਦੀ ਹੈ। ਮੌਤ ਦੇ ਸਹਿਮ ਤੋਂ ਬਚਾਣ ਵਾਲਾ ਇਕ ਨਾਮ ਹੀ ਹੈ। * ਨੋਟ: ਵੇਖੋ ਰਹਾਉ ਦੀ ਤੁਕ। ਸਧਾਰਨ ਜਿਹਾ ਜ਼ਿਕਰ ਕਰਨ ਵੇਲੇ ਜਮਾਂ ਦਾ ਕੇਸਾਂ ਤੋਂ ਆ ਪਕੜਨ ਦਾ ਮੁਹਾਵਰਾ ਕਬੀਰ ਜੀ ਵਰਤਦੇ ਹਨ। ਕੀ ਇਸ ਦਾ ਭਾਵ ਇਹ ਨਹੀਂ ਕਿ ਕਬੀਰ ਜੀ ਕੇਸਾਧਾਰੀ ਸਨ?
SikhNet (Spanish)Dice Kabir, al final, son emancipados de seguro, quienes tienen en su corazón el Nombre, el Tesoro de Éxtasis. (2-6)