ੴ

ਸਿੱਖਬਾਣੀ · SikhBani

ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥

audak samund salal kee saakhiaa nadee tarang samaavahige
Bhagat Kabir Ji ਭਗਤ ਕਬੀਰ ਜੀ · Raag Maaroo · Ang 1103, 1104 · 10 lines
Translations

ਉਦਕ ਸਮੁੰਦ ਸਲਲ ਕੀ ਸਾਖਿਆ; ਨਦੀ ਤਰੰਗ ਸਮਾਵਹਿਗੇ ॥

audak samund salal kee saakhiaa; nadee tarang samaavahige | Ang 1103

Sant Singh KhalsaLike drops of water in the water of the ocean, and like waves in the stream, I merge in the Lord.
Manmohan SinghLike water in the water of the sea and the wave in the stream, I shall merge in the Lord.
Manmohan Singh (Punjabi)ਸਮੁੰਦਰ ਦੇ ਪਾਣੀ ਅਤੇ ਲਹਿਰਾਂ ਦੇ ਦਰਿਆਂ ਵਿੱਚ ਦੀ ਮਾਨੰਦ, ਮੈਂ ਪ੍ਰਭੂ ਅੰਦਰ ਲੀਨ ਹੋ ਜਾਵਾਂਗਾ।
Fareedkot Teekaਉਦਕ ਅਰ ਸਮੁੰਦ੍ਰ ਨਦੀ ਔ ਤਰੰਗ ਏਹ ਜਲ ਕੀ ਹੀ ਸੰਙਿਆ ਹੈ, ਜਬ ਸਮਾਇ ਜਾਵੇਂਗੇ ਸੋ ਫੇਰ ਜਲ ਕਾ ਜਲ ਹੀ ਹੈ॥
Prof. Sahib Singhਜਿਵੇਂ ਪਾਣੀ ਸਮੁੰਦਰ ਦੇ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ, ਜਿਵੇਂ ਨਦੀ ਦੇ ਪਾਣੀ ਦੀਆਂ ਲਹਿਰਾਂ ਨਦੀ ਦੇ ਪਾਣੀ ਵਿਚ ਲੀਨ ਹੋ ਜਾਂਦੀਆਂ ਹਨ,

ਪਦ ਅਰਥ ਉਦਕ = ਪਾਣੀ। ਸਲਲ = ਪਾਣੀ। ਸਾਖਿਆ = ਤਰ੍ਹਾਂ, ਵਾਂਗ। ਤਰੰਗ = ਲਹਿਰਾਂ। ਸਮਾਵਹਿਗੇ = ਅਸੀਂ ਸਮਾ ਗਏ ਹਾਂ, ਮੈਂ ਲੀਨ ਹੋ ਗਿਆ ਹਾਂ।

SikhNet (Spanish)Como el agua en las aguas del mar, como las olas de los ríos que llegan al mar, así nos fundiremos.

ਸੁੰਨਹਿ ਸੁੰਨੁ ਮਿਲਿਆ ਸਮਦਰਸੀ; ਪਵਨ ਰੂਪ ਹੋਇ ਜਾਵਹਿਗੇ ॥੧॥

suneh sun miliaa samadarasee; pavan roop hoe jaavahige |1| Ang 1103

Sant Singh KhalsaMerging my being into the Absolute Being of God, I have become impartial and transparent, like the air. ||1||
Manmohan SinghMeeting with the supreme soul, my soul shall become impartial like the air.
Manmohan Singh (Punjabi)ਪਰਮ ਆਤਮਾ ਨਾਲ ਮਿਲ ਕੇ ਮੇਰੀ ਆਤਮਾ ਹਵਾ ਦੀ ਮਾਨੰਦ ਪੱਖਪਾਤ-ਰਹਿਤ ਹੋ ਜਾਵੇਗੀ।
Fareedkot Teekaਜਬ ਸਮਦਰਸੀ ਔ ਅਫੁਰ ਹੋ ਕੇ ਮੇਰਾ ਮਨ ਜੋ ਅਫੁਰ ਮੇਂ ਮਿਲਿਆ, ਤੌ ਜੈਸੇ ਪਵਨ ਮੇਂ ਪਵਨ ਅਭੇਦ ਹੋਤਾ ਹੈ, ਤੈਸੇ ਹੀ ਹਮ ਭੀ ਅਭੇਦ ਹੋ ਜਾਵੇਂਗੇ॥੧॥
Prof. Sahib Singhਜਿਵੇਂ ਹਵਾ ਹਵਾ ਵਿਚ ਮਿਲ ਜਾਂਦੀ ਹੈ, ਤਿਵੇਂ ਵਾਸ਼ਨਾ-ਰਹਿਤ ਹੋਇਆ ਮੇਰਾ ਮਨ ਅਫੁਰ ਪ੍ਰਭੂ ਵਿਚ ਮਿਲ ਗਿਆ ਹੈ, ਤੇ ਹੁਣ ਮੈਨੂੰ ਹਰ ਥਾਂ ਪ੍ਰਭੂ ਹੀ ਦਿੱਸ ਰਿਹਾ ਹੈ ॥੧॥

ਪਦ ਅਰਥ ਸੁੰਨਹਿ = ਸੁੰਨ ਵਿਚ, ਅਫੁਰ ਪ੍ਰਭੂ ਵਿਚ। ਸੁੰਨੁ = ਅਫੁਰ ਹੋਇਆ ਆਤਮਾ। ਮਿਲਿਆ = ਮਿਲ ਗਿਆ ਹੈ। ਸਮ = ਸਮਾਨ, ਬਰਾਬਰ। ਪਵਨ ਰੂਪ = ਹਵਾ ਵਾਂਗ। ਪਵਨ ਰੂਪ ਹੋਇ ਜਾਵਹਿਗੇ = ਅਸੀਂ ਹਵਾ ਵਾਂਗ ਹੋ ਗਏ ਹਾਂ, ਮੈਂ ਹਵਾ ਵਾਂਗ ਹੋ ਗਿਆ ਹਾਂ, ਜਿਵੇਂ ਹਵਾ ਹਵਾ ਵਿਚ ਮਿਲ ਜਾਂਦੀ ਹੈ ਤਿਵੇਂ ਮੈਂ ਭੀ ॥੧॥

SikhNet (Spanish)Sí, cuando el vacío del Alma se inmerge en el Vacío de Dios, como el aire, vemos todo de la misma forma. (1)

ਬਹੁਰਿ; ਹਮ ਕਾਹੇ ਆਵਹਿਗੇ ॥

bahur; ham kaahe aavahige | Ang 1103

Sant Singh KhalsaWhy should I come into the world again?
Manmohan SinghWhy shall I come into this world again?
Manmohan Singh (Punjabi)ਮੈਂ ਇਸ ਦੁਨੀਆਂ ਅੰਦਰ ਮੁੜ ਕੇ ਕਿਊਂ ਆਉਂਗਾ?
Fareedkot Teekaਫੇਰ ਅਸੀਂ ਸੰਸਾਰ ਸਮੁੰਦ੍ਰ ਮੇਂ ਕਿਉਂ ਆਵੈਂਗੇ? ॥
Prof. Sahib Singhਮੈਂ ਫਿਰ ਕਦੇ (ਜਨਮ ਮਰਨ ਦੇ ਗੇੜ ਵਿਚ) ਨਹੀਂ ਆਵਾਂਗਾ।

ਪਦ ਅਰਥ ਬਹੁਰਿ = ਮੁੜ, ਫੇਰ। ਹਮ = ਮੈਂ, ਅਸਾਂ।

SikhNet (Spanish)¿Por qué venir entonces de nuevo al mundo?

ਆਵਨ ਜਾਨਾ ਹੁਕਮੁ ਤਿਸੈ ਕਾ; ਹੁਕਮੈ ਬੁਝਿ ਸਮਾਵਹਿਗੇ ॥੧॥ ਰਹਾਉ ॥

aavan jaanaa hukam tisai kaa; hukamai bujh samaavahige |1| rahaau | Ang 1103

Sant Singh KhalsaComing and going is by the Hukam of His Command; realizing His Hukam, I shall merge in Him. ||1||Pause||
Manmohan SinghComing and going is in His will. Realising the Lord's will I shall merge in Him. Pause.
Manmohan Singh (Punjabi)ਆਉਣਾ ਅਤੇ ਜਾਣਾ ਉਸ ਦੀ ਰਜ਼ਾ ਅੰਦਰ ਹੈ। ਪ੍ਰਭੂ ਦੀ ਰਜ਼ਾ ਨੂੰ ਅਨੁਭਵ ਕਰਨ ਦੁਆਰਾ ਮੈਂ ਉਸ ਅੰਦਰ ਲੀਨ ਹੋ ਜਾਵਾਂਗਾ। ਠਹਿਰਾਉ।
Fareedkot Teekaਆਵਨਾ ਔ ਜਾਨਾ ਤਿਸ ਪਰਮੇਸਰ ਕਾ ਹੁਕਮ ਹੈ। ਤਿਸ ਕਾ ਜਬ ਹੁਕਮ ਜਾਣ ਲੀਆ ਹੈ, ਤੋ ਹਮ ਤਿਸੀ ਮੇਂ (ਸਮਾਵਹਿਗੇ) ਅਭੇਦ ਹੋਵੇਂਗੇ॥੧॥ ਰਹਾਉ ॥
Prof. Sahib Singhਇਹ ਜਨਮ ਮਰਨ ਦਾ ਗੇੜ ਪ੍ਰਭੂ ਦੀ ਰਜ਼ਾ (ਅਨੁਸਾਰ) ਹੀ ਹੈ, ਮੈਂ ਉਸ ਰਜ਼ਾ ਨੂੰ ਸਮਝ ਕੇ (ਰਜ਼ਾ ਵਿਚ) ਲੀਨ ਹੋ ਗਿਆ ਹਾਂ ॥੧॥ ਰਹਾਉ ॥

ਪਦ ਅਰਥ ਬੁਝਿ = ਸਮਝ ਕੇ ॥੧॥ ਰਹਾਉ ॥

SikhNet (Spanish)Es la Voluntad del Señor que nos hace ir y venir y, realizando esta Voluntad, nos fundiremos en Ella. (1-Pausa)

ਜਬ ਚੂਕੈ ਪੰਚ ਧਾਤੁ ਕੀ ਰਚਨਾ; ਐਸੇ ਭਰਮੁ ਚੁਕਾਵਹਿਗੇ ॥

jab chookai panch dhaat kee rachanaa; aise bharam chukaavahige | Ang 1103

Sant Singh KhalsaWhen the body, formed of the five elements, perishes, then any such doubts shall end.
Manmohan SinghWhen the make of the five elements perishes, then I shall merge in God and like this my wandering shall cease.
Manmohan Singh (Punjabi)ਜਦ ਪੰਜਾਂ ਤੱਤਾਂ ਦੀ ਬਨਾਵਟ ਬਿਨਸ ਜਾਊਗੀ ਤਾਂ ਮੈਂ ਵਾਹਿਗੁਰੂ ਵਿੱਚ ਲੀਨ ਹੋ ਜਵਾਂਗਾ ਤੇ ਇਸ ਪਰਕਾਰ ਮੇਰਾ ਭਟਕਣਾ ਮੁੱਕ ਜਾਵੇਗਾ।
Fareedkot Teekaਜਬ ਐਸੇ ਪੂਰਬੋਕਤ ਪ੍ਰਕਾਰ ਸੇ ਭ੍ਰਮ ਕੋ ਚੁਕਾਵੇਂਗੇ ਤਬ ਪੰਜ ਤਤੋਂ ਕੀ ਰਚਨਾ ਦੂਰ ਹੋਵੈਗੀ, ਭਾਵ ਜਨਮ ਮਰਨ ਰਹਿਤ ਹੋਵੈਗਾ॥
Prof. Sahib Singhਹੁਣ ਜਦੋਂ (ਪ੍ਰਭੂ ਵਿਚ ਲੀਨ ਹੋਣ ਕਰਕੇ) ਮੇਰਾ ਪੰਜ-ਤੱਤੀ ਸਰੀਰ ਦਾ ਮੋਹ ਮੁੱਕ ਗਿਆ ਹੈ, ਮੈਂ ਆਪਣਾ ਭੁਲੇਖਾ ਭੀ ਇਉਂ ਮੁਕਾ ਲਿਆ ਹੈ,

ਪਦ ਅਰਥ ਜਬ = ਹੁਣ ਜਦੋਂ। ਚੂਕੈ = ਮੁੱਕ ਗਈ ਹੈ। ਪੰਚ ਧਾਤੁ ਕੀ ਰਚਨਾ = ਪੰਜ-ਤੱਤੀ ਸਰੀਰ ਦੀ ਖੇਡ, ਪੰਜ-ਤੱਤੀ ਸਰੀਰ ਦਾ ਮੋਹ, ਦੇਹ = ਅੱਭਿਆਸ, ਸਰੀਰ ਦੇ ਦੁਖ-ਸੁਖ ਦੀ ਸੁਰਤ। ਐਸੇ = ਇਸ ਤਰ੍ਹਾਂ। ਚੁਕਾਵਹਿਗੇ = ਮੈਂ ਮੁਕਾ ਦਿੱਤਾ ਹੈ।

SikhNet (Spanish)Cuando la ilusión de la creación de los cinco elementos se acabe para nosotros,

ਦਰਸਨੁ ਛੋਡਿ ਭਏ ਸਮਦਰਸੀ; ਏਕੋ ਨਾਮੁ ਧਿਆਵਹਿਗੇ ॥੨॥

darasan chhodd bhe samadarasee; eko naam dhiaavahige |2| Ang 1103

Sant Singh KhalsaGiving up the different schools of philosophy, I look upon all equally; I meditate only on the One Name. ||2||
Manmohan SinghForsaking sects I look on all as equal and meditate on the Name alone.
Manmohan Singh (Punjabi)ਭੇਖਾਂ ਨੂੰ ਤਿਆਗ, ਮੈਂ ਸਾਰਿਆਂ ਨੂੰ ਇਕ ਸਮਾਨ ਵੇਖਦਾ ਹਾਂ ਅਤੇ ਕੇਵਲ ਨਾਮ ਦਾ ਹੀ ਆਰਾਧਨ ਕਰਦਾ ਹਾਂ।
Fareedkot Teekaਨਾਮ ਰੂਪ (ਦਰਸਨੁ) ਦ੍ਰਿਸਟੀ ਕੋ ਛੋਡ ਕੈ ਸਮ ਰੂਪ ਬ੍ਰਹਮ ਕੋ ਦੇਖਤੇ ਭਏ ਹੈਂ ਔ ਏਕ ਨਾਮ ਕੋ ਹੀ ਧਿਆਵਤੇ ਹੈਂ॥੨॥
Prof. Sahib Singhਕਿ ਕਿਸੇ ਖ਼ਾਸ ਭੇਖ (ਦੀ ਮਹੱਤਤਾ ਦਾ ਖ਼ਿਆਲ) ਛੱਡ ਕੇ ਮੈਨੂੰ ਸਭਨਾਂ ਵਿਚ ਹੀ ਪਰਮਾਤਮਾ ਦਿੱਸਦਾ ਹੈ, ਮੈਂ ਇਕ ਪ੍ਰਭੂ ਦਾ ਨਾਮ ਹੀ ਸਿਮਰ ਰਿਹਾ ਹਾਂ ॥੨॥

ਪਦ ਅਰਥ ਦਰਸਨੁ = ਭੇਖ, ਕਿਸੇ ਭੇਖ ਦੀ ਉੱਚਤਾ ਦਾ ਖ਼ਿਆਲ। ਧਿਆਵਹਿਗੇ = ਮੈਂ ਸਿਮਰਦਾ ਹਾਂ ॥੨॥

SikhNet (Spanish)nos liberaremos de toda duda. Ahora, quitándose el caparazón del conocimiento religioso, nos veremos todos iguales, viviendo en el Nombre de Dios. (2)

ਜਿਤ ਹਮ ਲਾਏ. ਤਿਤ ਹੀ ਲਾਗੇ; ਤੈਸੇ ਕਰਮ ਕਮਾਵਹਿਗੇ ॥

jit ham laae. tith hee laage; taise karam kamaavahige | Ang 1103

Sant Singh KhalsaWhatever I am attached to, to that I am attached; such are the deeds I do.
Manmohan SinghHowsoever I am attached to, that-wise attached am I and similar are the deeds that I do.
Manmohan Singh (Punjabi)ਜਿਸ ਤਰ੍ਹਾਂ ਮੈਨੂੰ ਜੋੜਿਆ ਗਿਆ ਹੈ, ਉਸੇ ਤਰ੍ਹਾਂ ਹੀ ਮੈਂ ਮੁੜ ਗਿਆ ਹਾਂ ਅਤੇ ਓਹੋਂ ਜੇਹੇ ਹੀ ਮੈਂ ਕੰਮ ਕਰਦਾ ਹਾਂ।
Fareedkot Teekaਜਿਸ ਤਰਫ ਹਮ ਲਾਏ ਹੈਂ, ਤਿਸੀ ਤਰਫ ਲਾਗੇ ਹੈਂ ਤੈਸੇ ਹੀ ਕਰਮ ਕਮਾਵਤੇ ਹੈਂ; ਵਾ ਜਿਸ ਤਰਫ ਹਮ ਨੇ ਗ੍ਯਾਨ ਇੰਦ੍ਰੇ ਲਗਾਏ ਹਨ ਤਿਸੀ ਤਰਫ ਲਗੇ ਹੈਂ, ਪੁਨਃ ਜੈਸੇ ਹਮ ਕਹੇਂਗੇ ਤੈਸੇ ਕਰਮ ਇੰਦ੍ਰੇ ਕਮਾਵੈਂਗੇ॥
Prof. Sahib Singh(ਪਰ, ਇਹ ਪ੍ਰਭੂ ਦੀ ਆਪਣੀ ਹੀ ਮਿਹਰ ਹੈ) ਜਿਸ ਪਾਸੇ ਉਸ ਨੇ ਮੈਨੂੰ ਲਾਇਆ ਹੈ ਮੈਂ ਉਧਰ ਹੀ ਲੱਗ ਪਿਆ ਹਾਂ (ਜਿਹੋ ਜਿਹੇ ਕੰਮ ਉਹ ਮੈਥੋਂ ਕਰਾਉਂਦਾ ਹੈ) ਉਹੋ ਜਿਹੇ ਕੰਮ ਮੈਂ ਕਰ ਰਿਹਾ ਹਾਂ।

ਪਦ ਅਰਥ ਜਿਤੁ = ਜਿਸ ਪਾਸੇ। ਹਮ = ਸਾਨੂੰ, ਮੈਨੂੰ। ਲਾਗੇ = ਮੈਂ ਲੱਗਾ ਹੋਇਆ ਹਾਂ। ਕਮਾਵਹਿਗੇ = ਮੈਂ ਕਮਾ ਰਿਹਾ ਹਾਂ।

SikhNet (Spanish)Así como el Señor lo desea, así dedicamos nuestras vidas.

ਹਰਿ ਜੀ ਕ੍ਰਿਪਾ ਕਰੇ ਜਉ ਅਪਨੀ; ਤੌ ਗੁਰ ਕੇ ਸਬਦਿ ਸਮਾਵਹਿਗੇ ॥੩॥

har jee kripaa kare jau apanee; tau gur ke sabad samaavahige |3| Ang 1103

Sant Singh KhalsaWhen the Dear Lord grants His Grace, then I am merged in the Word of the Guru's Shabad. ||3||
Manmohan SinghWhen the Reverend Lord bestows His mercy, then merge I in the Guru's word.
Manmohan Singh (Punjabi)ਜਦ ਪੂਜਨੀਯ ਪ੍ਰਭੂ ਆਪਣੀ ਮਿਹਰ ਧਾਰਦਾ ਹੈ, ਤਦ ਮੈਂ ਗੁਰਾਂ ਦੀ ਬਾਣੀ ਅੰਦਰ ਲੀਨ ਹੋ ਜਾਂਦਾ ਹਾਂ।
Fareedkot Teekaਜੇ ਹਰਿ ਜੀ ਅਪਨੀ ਕਿਰਪਾ ਕਰੇ ਤੌ ਗੁਰੋਂ ਕੇ ਉਪਦੇਸ ਮੇਂ ਸਮਾਇ ਜਾਵੇਂਗੇ॥੩॥
Prof. Sahib Singhਜਦੋਂ ਭੀ (ਜਿਨ੍ਹਾਂ ਉੱਤੇ) ਪ੍ਰਭੂ ਜੀ ਆਪਣੀ ਮਿਹਰ ਕਰਦੇ ਹਨ, ਉਹ ਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ ॥੩॥

ਪਦ ਅਰਥ ਸਮਾਵਹਿਗੇ = ਮੈਂ ਸਮਾ ਰਿਹਾ ਹਾਂ ॥੩॥

SikhNet (Spanish)Cuando el Señor nos otorga Su Visión, nos sumergimos en la Palabra del Shabd del Guru. (3)

ਜੀਵਤ ਮਰਹੁ. ਮਰਹੁ ਫੁਨਿ ਜੀਵਹੁ; ਪੁਨਰਪਿ ਜਨਮੁ. ਨ ਹੋਈ ॥

jeevat marahu. marahu fun jeevahu; punarap janam. na hoee | Ang 1103

Sant Singh KhalsaDie while yet alive, and by so dying, be alive; thus you shall not be reborn again.
Manmohan SinghIf thou die while living and so thus return to new life again, then thou shall be born no more.
Manmohan Singh (Punjabi)ਜੇਕਰ ਤੂੰ ਜੀਉਂਦੇ ਜੀ ਮਰ ਵੰਝੇਂ ਤੇ ਇਸ ਤਰ੍ਹਾਂ ਮਰ ਕੇ ਮੁੜ ਜੀਉ ਪਵੇਂ, ਤਦ ਤੂੰ ਫੇਰ ਜਨਮ ਨਹੀਂ ਧਾਰੇਗਾਂ।
Fareedkot Teekaਜਿਸ ਜਗਤ ਮੇਂ ਜੀਵਤੇ ਹੋ ਤਿਸ ਸੇ ਮਰੋ ਔ ਜਿਸ ਪਰਮੇਸਰ ਕੀ ਤਰਫ ਮਰੇ ਹੋ ਤਿਸ ਤਰਫ ਜੀਵੋਂ ਕੋ (ਪੁਨਰਪਿ) ਫੇਰ ਨਿਸਚੇ ਕਰ ਕੇ ਜਨਮ ਨਹੀਂ ਹੋਵੇਗਾ॥
Prof. Sahib Singhਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਪਹਿਲਾਂ) ਵਿਕਾਰਾਂ ਵਲੋਂ ਮਰੋ। ਜਦੋਂ ਇਸ ਤਰ੍ਹਾਂ ਮਰੋਗੇ, ਤਾਂ ਫਿਰ ਆਤਮਕ ਜੀਵਨ ਵਾਲੇ ਪਾਸੇ ਜੀਊ ਪਵੋਗੇ। ਫਿਰ ਕਦੇ ਜਨਮ (ਮਰਨ ਦਾ ਗੇੜ) ਨਹੀਂ ਹੋਵੇਗਾ।

ਪਦ ਅਰਥ ਜੀਵਤ = ਜਿਊਂਦੇ ਹੀ, ਦੁਨੀਆ ਵਿਚ ਰਹਿੰਦੇ ਹੋਏ ਹੀ। ਮਰਹੁ = ਵਿਸ਼ਿਆਂ ਵਲੋਂ ਮਰ ਜਾਉ। ਫੁਨਿ = ਮੁੜ, ਆਤਮਕ ਜੀਵਨ ਵਾਲੇ ਪਾਸੇ। ਪੁਨਰਪਿ {ਪੁਨਹ-ਅਪਿ} ਫਿਰ ਭੀ, ਫਿਰ ਕਦੇ।

SikhNet (Spanish)Si uno muere para su ego, muriendo vive eternamente, para no volver a nacer.

ਕਹੁ ਕਬੀਰ. ਜੋ ਨਾਮਿ ਸਮਾਨੇ; ਸੁੰਨ ਰਹਿਆ ਲਿਵ ਸੋਈ ॥੪॥੪॥

kahu kabeer. jo naam samaane; sun rahiaa liv soee |4|4| Ang 1104

Sant Singh KhalsaSays Kabeer, whoever is absorbed in the Naam remains lovingly absorbed in the Primal, Absolute Lord. ||4||4||
Manmohan SinghSays Kabir, whosoever is absorbed in the Name; He remains fixed in the Lord's love.
Manmohan Singh (Punjabi)ਕਬੀਰ ਜੀ ਆਖਦੇ ਹਨ, ਜੋ ਕੋਈ ਭੀ ਨਾਮ ਅੰਦਰ ਲੀਨ ਹੋ ਜਾਂਦਾ ਹੈ, ਉਹ ਪ੍ਰਭੂ ਦੀ ਪ੍ਰੀਤ ਅੰਦਰ ਇਸਥਿਤ ਰਿਹੰਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੋ ਨਾਮੀ ਮੇਂ ਸਮਾਏ ਹੈਂ, ਸੋ ਤਿਨ ਕਾ ਮਨ ਅਫੁਰ ਮੇਂ ਬਿਰਤੀ ਲਗਾਇ ਰਹਿਆ ਹੈ॥੪॥੪॥☬ਏਕ ਕਾਲ ਮੇਂ ਕਬੀਰ ਕੇ ਨਿਸਚੇ ਕੀ ਪਰੀਖ੍ਯਾ ਅਰਥਾਤ ਭਗਵੰਤ ਪ੍ਰਤਖ ਹੂਏ, ਔ ਕਬੀਰ ਜੀ ਨਮਸਕਾਰ ਕਰਨੇ ਲਗੇ ਤੌ ਭਗਵਾਨ ਪਰੇ ਹੂਏ ਅਰ ਕਹਾ: ਰੇ ਜੁਲਾਹੇ! ਤੂੰ ਪਰੇ ਰਹੁ, ਮੇਰੇ ਕੋ ਭ੍ਰਿਸਟ ਨਾ ਕਰ। ਤਬ ਕਬੀਰ ਜੀ ਨੇ ਕਹਾ: ਤੇਰੀ ਉਪਾਸਨਾ ਬਿਅਰਥ ਹੋਈ ਜੇ ਭੇਦ ਰਹਾ। ਤਿਸ ਪਰ ਭਗਵਾਨ ਕਹੇਂ: ਤੇਰੇ ਕੋ ਮੁਕਤ ਕਰ ਲਵੇਂਗੇ। ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਜੋ ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ, ਉਹ ਅਫੁਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੪॥੪॥

ਪਦ ਅਰਥ ਨਾਮਿ = ਨਾਮ ਵਿਚ। ਸੁੰਨ = ਅਫੁਰ ਪ੍ਰਭੂ। ਸੋਈ = ਉਹੀ ਮਨੁੱਖ ॥੪॥੪॥

* ਸ਼ਬਦ ਦਾ ਭਾਵ: ਪ੍ਰਭੂ ਦੇ ਨਾਮ ਵਿਚ ਜੁੜਿਆਂ ਪ੍ਰਭੂ ਦੀ ਸਮਝ ਪੈਂਦੀ ਹੈ। ਰਜ਼ਾ ਵਿਚ ਤੁਰਿਆਂ ਪ੍ਰਭੂ ਨਾਲ ਇਉਂ ਇਕ-ਮਿਕ ਹੋ ਜਾਈਦਾ ਹੈ, ਜਿਵੇਂ ਨਦੀ ਦੀਆਂ ਲਹਿਰਾਂ ਨਦੀ ਦੇ ਪਾਣੀ ਨਾਲ, ਜਿਵੇਂ ਹਵਾ ਹਵਾ ਨਾਲ। ਫਿਰ ਜੰਮਣ ਮਰਨ ਦੇ ਗੇੜ ਦੀ ਕੋਈ ਸੰਭਾਵਨਾ ਰਹਿ ਹੀ ਨਹੀਂ ਜਾਂਦੀ। * ਨੋਟ: ਹਰੇਕ ਤੁਕ ਦੇ ਅਖ਼ੀਰ ਉੱਤੇ ਅੱਖਰ 'ਗੇ' ਨੂੰ ਪਦ-ਪੂਰਤੀ ਲਈ ਹੀ ਸਮਝਣਾ, ਕਿਸੇ ਭਵਿੱਖਤ ਸਮੇ ਦੀ ਗੱਲ ਨਹੀਂ ਕਰ ਰਹੇ। ਨਾਮ ਸਿਮਰਨ ਨਾਲ ਜੋ ਹਾਲਤ ਬੰਦਗੀ ਵਾਲੇ ਦੀ ਬਣਦੀ ਹੈ, ਉਸ ਦਾ ਜ਼ਿਕਰ ਹੈ। ਸਿਮਰਨ ਨੇ ਹੁਣੇ ਹੀ, ਐਸ ਵੇਲੇ ਹੀ, ਇਸੇ ਜੀਵਨ ਵਿਚ ਹੀ ਤਬਦੀਲੀ ਲਿਆਉਣੀ ਹੈ।

SikhNet (Spanish)Dice Kabir, quien vive absorto en el Naam, permanece totalmente imbuido en el Señor Primordial y Absoluto. (4-4)
Answers quote the Granth verbatim with Ang citations. AI commentary is not Gurbani and not a religious ruling.