ੴ

ਸਿੱਖਬਾਣੀ · SikhBani

Ang 1104

Sri Guru Granth Sahib · Raag Maaroo · 5 shabads, 38 lines
Translations
Shabad Bhagat Kabir Ji Raag Maaroo continued from Ang 1103

ਕਹੁ ਕਬੀਰ. ਜੋ ਨਾਮਿ ਸਮਾਨੇ; ਸੁੰਨ ਰਹਿਆ ਲਿਵ ਸੋਈ ॥੪॥੪॥

kahu kabeer. jo naam samaane; sun rahiaa liv soee |4|4|

Sant Singh KhalsaSays Kabeer, whoever is absorbed in the Naam remains lovingly absorbed in the Primal, Absolute Lord. ||4||4||
Manmohan SinghSays Kabir, whosoever is absorbed in the Name; He remains fixed in the Lord's love.
Manmohan Singh (Punjabi)ਕਬੀਰ ਜੀ ਆਖਦੇ ਹਨ, ਜੋ ਕੋਈ ਭੀ ਨਾਮ ਅੰਦਰ ਲੀਨ ਹੋ ਜਾਂਦਾ ਹੈ, ਉਹ ਪ੍ਰਭੂ ਦੀ ਪ੍ਰੀਤ ਅੰਦਰ ਇਸਥਿਤ ਰਿਹੰਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੋ ਨਾਮੀ ਮੇਂ ਸਮਾਏ ਹੈਂ, ਸੋ ਤਿਨ ਕਾ ਮਨ ਅਫੁਰ ਮੇਂ ਬਿਰਤੀ ਲਗਾਇ ਰਹਿਆ ਹੈ॥੪॥੪॥☬ਏਕ ਕਾਲ ਮੇਂ ਕਬੀਰ ਕੇ ਨਿਸਚੇ ਕੀ ਪਰੀਖ੍ਯਾ ਅਰਥਾਤ ਭਗਵੰਤ ਪ੍ਰਤਖ ਹੂਏ, ਔ ਕਬੀਰ ਜੀ ਨਮਸਕਾਰ ਕਰਨੇ ਲਗੇ ਤੌ ਭਗਵਾਨ ਪਰੇ ਹੂਏ ਅਰ ਕਹਾ: ਰੇ ਜੁਲਾਹੇ! ਤੂੰ ਪਰੇ ਰਹੁ, ਮੇਰੇ ਕੋ ਭ੍ਰਿਸਟ ਨਾ ਕਰ। ਤਬ ਕਬੀਰ ਜੀ ਨੇ ਕਹਾ: ਤੇਰੀ ਉਪਾਸਨਾ ਬਿਅਰਥ ਹੋਈ ਜੇ ਭੇਦ ਰਹਾ। ਤਿਸ ਪਰ ਭਗਵਾਨ ਕਹੇਂ: ਤੇਰੇ ਕੋ ਮੁਕਤ ਕਰ ਲਵੇਂਗੇ। ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਜੋ ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ, ਉਹ ਅਫੁਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੪॥੪॥

ਪਦ ਅਰਥ ਨਾਮਿ = ਨਾਮ ਵਿਚ। ਸੁੰਨ = ਅਫੁਰ ਪ੍ਰਭੂ। ਸੋਈ = ਉਹੀ ਮਨੁੱਖ ॥੪॥੪॥

* ਸ਼ਬਦ ਦਾ ਭਾਵ: ਪ੍ਰਭੂ ਦੇ ਨਾਮ ਵਿਚ ਜੁੜਿਆਂ ਪ੍ਰਭੂ ਦੀ ਸਮਝ ਪੈਂਦੀ ਹੈ। ਰਜ਼ਾ ਵਿਚ ਤੁਰਿਆਂ ਪ੍ਰਭੂ ਨਾਲ ਇਉਂ ਇਕ-ਮਿਕ ਹੋ ਜਾਈਦਾ ਹੈ, ਜਿਵੇਂ ਨਦੀ ਦੀਆਂ ਲਹਿਰਾਂ ਨਦੀ ਦੇ ਪਾਣੀ ਨਾਲ, ਜਿਵੇਂ ਹਵਾ ਹਵਾ ਨਾਲ। ਫਿਰ ਜੰਮਣ ਮਰਨ ਦੇ ਗੇੜ ਦੀ ਕੋਈ ਸੰਭਾਵਨਾ ਰਹਿ ਹੀ ਨਹੀਂ ਜਾਂਦੀ। * ਨੋਟ: ਹਰੇਕ ਤੁਕ ਦੇ ਅਖ਼ੀਰ ਉੱਤੇ ਅੱਖਰ 'ਗੇ' ਨੂੰ ਪਦ-ਪੂਰਤੀ ਲਈ ਹੀ ਸਮਝਣਾ, ਕਿਸੇ ਭਵਿੱਖਤ ਸਮੇ ਦੀ ਗੱਲ ਨਹੀਂ ਕਰ ਰਹੇ। ਨਾਮ ਸਿਮਰਨ ਨਾਲ ਜੋ ਹਾਲਤ ਬੰਦਗੀ ਵਾਲੇ ਦੀ ਬਣਦੀ ਹੈ, ਉਸ ਦਾ ਜ਼ਿਕਰ ਹੈ। ਸਿਮਰਨ ਨੇ ਹੁਣੇ ਹੀ, ਐਸ ਵੇਲੇ ਹੀ, ਇਸੇ ਜੀਵਨ ਵਿਚ ਹੀ ਤਬਦੀਲੀ ਲਿਆਉਣੀ ਹੈ।

SikhNet (Spanish)Dice Kabir, quien vive absorto en el Naam, permanece totalmente imbuido en el Señor Primordial y Absoluto. (4-4)

Open this shabad (10 lines, Angs 1103-1104) →

Shabad Bhagat Kabir Ji Raag Maaroo

ਜਉ ਤੁਮੑ. ਮੋ ਕਉ ਦੂਰਿ ਕਰਤ ਹਉ; ਤਉ ਤੁਮ ਮੁਕਤਿ ਬਤਾਵਹੁ ॥

jau tuma. mo kau door karat hau; tau tum mukat bataavahu |

Sant Singh KhalsaIf You keep me far away from You, then tell me, what is liberation?
Manmohan SinghIf thou keep me away from Thee, O Lord, then tell me Thou what is salvation?
Manmohan Singh (Punjabi)ਜੇਕਰ ਤੂੰ ਮੈਨੂੰ ਆਪਣੇ ਕੋਲੋਂ ਦੁਰੇਡੇ ਰਖਦਾ ਹੈਂ, ਹੇ ਸੁਆਮੀ! ਤਦ ਤੂੰ ਮੈਨੂੰ ਦੱਸ, ਮੋਖ਼ਸ਼ ਕੀ ਹੈ?
Fareedkot Teekaਜਬ ਆਪ ਮੈਨੂੰ ਦੂਰ ਕਰਤੇ ਹੋ, ਤਬ ਆਪ ਮੁਕਤੀ ਦਸੋ ਕੈਸੀ ਹੈ? ਤਬ ਭਗਵਾਨ ਨੇ ਕਹਾ: ਮੇਰੇ ਕੋ ਔ ਆਪ ਕੋ ਤੂੰ ਕੀ ਜਾਨਤਾ ਹੈਂ?☬ਤਿਸ ਪਰ ਕਹਤੇ ਹੈਂ:
Prof. Sahib Singhਹੇ ਰਾਮ! ਜੇ ਤੂੰ ਮੈਨੂੰ ਆਪਣੇ ਚਰਨਾਂ ਤੋਂ ਵਿਛੋੜ ਦੇਵੇਂ, ਤਾਂ ਦੱਸ ਹੋਰ ਮੁਕਤੀ ਕੀਹ ਹੈ?

ਪਦ ਅਰਥ ਜਉ = ਜੇ। ਮੋ ਕਉ = ਮੈਨੂੰ। ਦੂਰ ਕਰਤ ਹਉ = ਤੂੰ (ਮੈਨੂੰ) ਆਪਣੇ ਚਰਨਾਂ ਤੋਂ ਵਿਛੋੜ ਦੇਵੇਂ।

SikhNet (Spanish)Oh Señor, si me conservas alejado de Ti, ¿qué puede ser la Emancipación?

ਏਕ. ਅਨੇਕ ਹੋਇ ਰਹਿਓ ਸਗਲ ਮਹਿ; ਅਬ ਕੈਸੇ ਭਰਮਾਵਹੁ ॥੧॥

ek. anek hoe rahio sagal meh; ab kaise bharamaavahu |1|

Sant Singh KhalsaThe One has many forms, and is contained within all; how can I be fooled now? ||1||
Manmohan SinghThou, O One Lord, has many forms and are contained within all. How can Thou delude me now?
Manmohan Singh (Punjabi)ਤੂੰ ਹੇ ਅਦੁੱਤੀ ਪ੍ਰਭੂ ਘਣੇਰਿਆਂ ਸਰੂਪਾਂ ਵਾਲਾ ਹੈਂ ਅਤੇ ਸਾਰਿਆਂ ਅੰਦਰ ਵਿਆਪਕ ਹੈਂ। ਤੂੰ ਹੁਣ ਮੈਨੂੰ ਕਿਸ ਤਰ੍ਹਾਂ ਭਰਮਾ ਸਕਦਾ ਹੈਂ?
Fareedkot Teekaਤੂੰ ਏਕ ਹੀ ਸਰਬ ਮੇਂ ਮਿਲਕੈ ਅਨੇਕ ਰੂਪ ਹੋ ਰਹਿਆ ਹੈਂ, ਅਬ ਮੇਰੇ ਕੋ ਕੈਸੇ ਭ੍ਰਮਾਵਤੇ ਹੋ॥੧॥
Prof. Sahib Singhਤੂੰ ਇਕ ਪ੍ਰਭੂ ਅਨੇਕਾਂ ਰੂਪ ਧਾਰ ਕੇ ਸਾਰੇ ਜੀਵਾਂ ਵਿਚ ਵਿਆਪਕ ਹੈਂ (ਮੇਰੇ ਅੰਦਰ ਭੀ ਬੈਠ ਕੇ ਮੈਨੂੰ ਮਿਲਿਆ ਹੋਇਆ ਹੈਂ)। ਹੁਣ ਮੈਨੂੰ ਕਿਸੇ ਹੋਰ ਭੁਲੇਖੇ ਵਿਚ ਕਿਉਂ ਪਾਂਦਾ ਹੈਂ (ਕਿ ਮੁਕਤੀ ਕਿਸੇ ਹੋਰ ਥਾਂ ਕਿਸੇ ਹੋਰ ਕਿਸਮ ਦੀ ਮਿਲੇਗੀ)? ॥੧॥

ਪਦ ਅਰਥ ਭਰਮਾਵਹੁ = ਮੈਨੂੰ ਭੁਲੇਖੇ ਵਿਚ ਪਾਂਦਾ ਹੈਂ ॥੧॥

SikhNet (Spanish)Ahora que sé que Tú, el Uno, estás en todos, ¿cómo puedes darme más ilusiones? (1)

ਰਾਮ. ਮੋ ਕਉ ਤਾਰਿ; ਕਹਾਂ ਲੈ ਜਈ ਹੈ ॥

raam. mo kau taar; kahaan lai jee hai |

Sant Singh KhalsaO Lord, where will You take me, to save me?
Manmohan SinghO Lord, whither shall Thou take me for salvation?
Manmohan Singh (Punjabi)ਹੇ ਸੁਆਮੀ! ਮੋਖ਼ਸ਼ ਦੇ ਲਈ ਤੂੰ ਮੈਨੂੰ ਕਿੱਥੇ ਲੈ ਕੇ ਜਾਵੇਗਾਂ?
Fareedkot Teekaਹੇ ਰਾਮ! ਮੇਰੇ ਕੋ ਤਾਰ ਕੇ ਕਹਾਂ ਲੈ ਜਾਵੋਗੇ?
Prof. Sahib Singhਹੇ ਰਾਮ! (ਮੈਂ ਤਾਂ ਅੱਗੇ ਹੀ ਤੇਰੇ ਚਰਨਾਂ ਵਿਚ ਜੁੜਿਆ ਬੈਠਾ ਹਾਂ। ਲੋਕ ਆਖਦੇ ਹਨ ਕਿ ਮਰਨ ਪਿਛੋਂ ਮੁਕਤੀ ਮਿਲਦੀ ਹੈ) ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਕੇ ਹੋਰ ਕਿੱਥੇ ਲੈ ਜਾਏਂਗਾ? (ਤੇਰੇ ਚਰਨਾਂ ਵਿਚ ਟਿਕੇ ਰਹਿਣਾ ਹੀ ਮੇਰੇ ਲਈ ਮੁਕਤੀ ਹੈ।

ਪਦ ਅਰਥ ਰਾਮ = ਹੇ ਰਾਮ! ਤਾਰਿ = ਤਾਰ ਕੇ। ਕਹਾ = (ਆਪਣੇ ਚਰਨਾਂ ਤੋਂ ਪਰੇ ਹੋਰ) ਕਿੱਥੇ? ਲੈ ਜਈ ਹੈ = ਲੈ ਜਾਏਂਗਾ।

SikhNet (Spanish)Oh Dios, ¿a dónde me podrías llevar estando liberado?

ਸੋਧਉ ਮੁਕਤਿ. ਕਹਾ ਦੇਉ ਕੈਸੀ; ਕਰਿ ਪ੍ਰਸਾਦੁ. ਮੋਹਿ ਪਾਈ ਹੈ ॥੧॥ ਰਹਾਉ ॥

sodhau mukat. kahaa deo kaisee; kar prasaad. mohi paaee hai |1| rahaau |

Sant Singh KhalsaTell me where, and what sort of liberation shall You give me? By Your Grace, I have already obtained it. ||1||Pause||
Manmohan SinghTell me, where and what sort of emancipation shall Thou give me? By Thy grace, I have already obtained it. Pause.
Manmohan Singh (Punjabi)ਮੈਨੂੰ ਦਸ, ਤੂੰ ਮੈਨੂੰ ਕਿਥੇ ਅਤੇ ਕੇਹੋ ਜੇਹੀ ਕਲਿਆਣ ਦੇਵੇਗਾਂ? ਤੇਰੀ ਮਿਹਰ ਦੁਆਰਾ ਪਹਿਲਾਂ ਹੀ ਮੈਂ ਇਸ ਨੂੰ ਪਰਾਪਤ ਕਰ ਲਿਆ ਹੈ। ਠਹਿਰਾਉ।
Fareedkot Teekaਮੈਂ ਬਿਚਾਰਤਾ ਹੂੰ ਮੇਰੇ ਕੋ ਮੁਕਤੀ ਕਹਾਂ ਦੇਵੋਗੇ ਔ ਵਹੁ ਮੁਕਤੀ ਕੈਸੀ ਹੈ, ਭਾਵ ਮੁਕਤੀ ਕਾ ਸਰੂਪ ਕਿਆ ਹੈ? ਮੈਨੇ ਤਉ ਤੇਰੀ ਕਿਰਪਾ ਕਰ ਕੇ ਮੁਕਤੀ ਪਾਇ ਲਈ ਹੈ॥੧॥ ਰਹਾਉ ॥☬ਜੇ ਪਰਮੇਸਰ ਕਹੇ ਤੂੰ ਤਰਿਆ ਨਹੀਂ ਚਾਹਿਤਾ? ਤਿਸ ਪਰ ਕਹਤੇ ਹੈਂ:
Prof. Sahib Singhਜੇ ਤੇਰੇ ਚਰਨਾਂ ਵਿਚ ਜੁੜੇ ਰਹਿਣਾ ਮੁਕਤੀ ਨਹੀਂ ਹੈ, ਤਾਂ) ਮੈਂ ਪੁੱਛਦਾ ਹਾਂ-ਉਹ ਮੁਕਤੀ ਕਿਹੋ ਜਿਹੀ ਹੋਵੇਗੀ, ਤੇ ਮੈਨੂੰ ਹੋਰ ਕਿਥੇ ਲੈ ਜਾ ਕੇ ਤੂੰ ਦੇਵੇਂਗਾ? (ਤੇਰੇ ਚਰਨਾਂ ਵਿਚ ਜੁੜੇ ਰਹਿਣ ਵਾਲੀ ਮੁਕਤੀ ਤਾਂ) ਤੇਰੀ ਕਿਰਪਾ ਨਾਲ ਮੈਂ ਅੱਗੇ ਹੀ ਪ੍ਰਾਪਤ ਕੀਤੀ ਹੋਈ ਹੈ ॥੧॥ ਰਹਾਉ ॥

ਪਦ ਅਰਥ ਸੋਧਉ = ਸੋਧਉਂ, ਮੈਂ ਪੁੱਛਦਾ ਹਾਂ। ਕੈਸੀ = ਕਿਹੋ ਜਿਹੀ (ਮੁਕਤੀ)? ਪ੍ਰਸਾਦੁ = ਕਿਰਪਾ। ਮੋਹਿ = ਮੈਂ। ਪਾਈ ਹੈ = ਲੱਭ ਲਈ ਹੈ ॥੧॥ ਰਹਾਉ ॥

SikhNet (Spanish)Te pregunto, por favor, ¿cómo y de qué forma puede ser mi Liberación, cuando por Tu Gracia, ya estoy liberado y redimido? (1-Pausa)

ਤਾਰਨ ਤਰਨੁ ਤਬੈ ਲਗੁ ਕਹੀਐ; ਜਬ ਲਗੁ ਤਤੁ. ਨ ਜਾਨਿਆ ॥

taaran taran tabai lag kaheeai; jab lag tat. na jaaniaa |

Sant Singh KhalsaPeople talk of salvation and being saved, as long as they do not understand the essence of reality.
Manmohan SinghAs long as man knows not the quintessence, so long he talks of the saviour and the saved.
Manmohan Singh (Punjabi)ਜਦ ਤਾਂਈਂ ਬੰਦਾ ਅਸਲੀਅਤ ਨੂੰ ਨਹੀਂ ਜਾਣਦਾ, ਉਦੋਂ ਤਾਂਈਂ ਉਹ ਤਾਰਨ ਵਾਲਾ ਅਤੇ ਤਰਨ ਵਾਲਾ ਆਖਦਾ ਹੈ।
Fareedkot Teekaਇਸ ਕੋ ਤਾਰਨਾ ਹੈ ਔ ਇਹ ਤਰਨ ਜੋਗ ਹੈ, ਇਹੁ ਕਲਪਨਾ ਤਬ ਲਗ ਕਹੀਤੀ ਹੈ ਜਿਤਨਾਂ ਪਰਯੰਤ ਸਾਰ ਕੋ ਨਹੀਂ ਜਾਨਿਆਂ॥
Prof. Sahib Singhਸੰਸਾਰ-ਸਮੁੰਦਰ ਤੋਂ ਪਾਰ ਲੰਘਾਣਾ ਤੇ ਪਾਰ ਲੰਘਣਾ-ਇਹ ਗੱਲ ਤਦ ਤਕ ਹੀ ਕਹੀਦੀ ਹੈ, ਜਦ ਤਕ ਜਗਤ ਦੇ ਮੂਲ-ਪ੍ਰਭੂ ਨਾਲ ਸਾਂਝ ਨਹੀਂ ਪਾਈ ਜਾਂਦੀ।

ਪਦ ਅਰਥ ਤਾਰਨ = (ਕਿਸੇ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣਾ। ਤਰਨੁ = ਤਰਨਾ, ਪਾਰ ਲੰਘਣਾ। ਕਹੀਐ = (ਇਹ ਗੱਲ) ਆਖੀਦੀ ਹੈ। ਤਤੁ = ਸਾਰੇ ਜਗਤ ਦਾ ਮੂਲ-ਪ੍ਰਭੂ। ਨ ਜਾਨਿਆ = ਜਾਣ-ਪਛਾਣ ਨਹੀਂ ਕੀਤੀ, ਸਾਂਝ ਨਹੀਂ ਪਾਈ।

SikhNet (Spanish)Mientras uno no conozca la Quintaesencia, pensará que hay distinción entre el Salvador y el salvado.

ਅਬ ਤਉ ਬਿਮਲ ਭਏ ਘਟ ਹੀ ਮਹਿ; ਕਹਿ ਕਬੀਰ. ਮਨੁ ਮਾਨਿਆ ॥੨॥੫॥

ab tau bimal bhe ghatt hee meh; keh kabeer. man maaniaa |2|5|

Sant Singh KhalsaI have now become pure within my heart, says Kabeer, and my mind is pleased and appeased. ||2||5||
Manmohan SinghSays Kabir, I have now become immaculate within my mind and my soul has become happy.
Manmohan Singh (Punjabi)ਕਬੀਰ ਜੀ ਆਖਦੇ ਹਨ, ਹੁਣ ਮੈਂ ਆਪਣੇ ਅੰਤਰ-ਆਤਮੇ ਮੈਲ-ਰਹਿਤ ਹੋ ਗਿਆ ਹਾਂ ਅਤੇ ਮੇਰੀ ਜਿੰਦੜੀ ਪ੍ਰਸੰਨ ਥੀ ਗਈ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹਮਾਰਾ ਮਨ ਤੇਰੇ ਮੇਂ ਮਾਨਿਆ ਹੈ ਅਬ ਤੋ ਹਮ ਘਟ ਹੀ ਕੇ ਬੀਚ ਨਿਰਮਲ ਭਏ ਹੈਂ॥੨॥੫॥☬ਵੈਰਾਗ ਸੂਚਕ ਉਪਦੇਸ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਮੈਂ ਤਾਂ ਹੁਣ ਹਿਰਦੇ ਵਿਚ ਹੀ (ਤੇਰੇ ਮਿਲਾਪ ਦੀ ਬਰਕਤਿ ਨਾਲ) ਪਵਿੱਤਰ ਹੋ ਚੁਕਾ ਹਾਂ ਮੇਰਾ ਮਨ (ਤੇਰੇ ਨਾਲ ਹੀ) ਪਰਚ ਗਿਆ ਹੈ (ਕਿਸੇ ਹੋਰ ਮੁਕਤੀ ਦੀ ਮੈਨੂੰ ਲੋੜ ਨਹੀਂ ਹੈ) ॥੨॥੫॥

ਪਦ ਅਰਥ ਬਿਮਲ = ਪਵਿੱਤਰ। ਘਟ ਹੀ ਮਹਿ = ਹਿਰਦੇ ਵਿਚ ਹੀ। ਮਾਨਿਆ = ਮੰਨ ਗਿਆ ਹੈ, ਗਿੱਝ ਗਿਆ ਹੈ, ਪਰਚ ਗਿਆ ਹੈ ॥੨॥੫॥

* ਸ਼ਬਦ ਦਾ ਭਾਵ: ਪ੍ਰਭੂ ਦੇ ਚਰਨਾਂ ਵਿਚ ਸਦਾ ਸੁਰਤ ਟਿਕੇ ਰਹਿਣ ਦਾ ਨਾਮ ਹੀ ਮੁਕਤੀ ਹੈ।

SikhNet (Spanish)Ahora que mi corazón se ha vuelto inmaculado, encuentro en mi mente una gran complacencia. (2-5)

Open this shabad →

Shabad Bhagat Kabir Ji Raag Maaroo

ਜਿਨਿ ਗੜ ਕੋਟ ਕੀਏ ਕੰਚਨ ਕੇ; ਛੋਡਿ ਗਇਆ ਸੋ ਰਾਵਨੁ ॥੧॥

jin garr kott kee kanchan ke; chhodd geaa so raavan |1|

Sant Singh KhalsaRaawan made castles and fortresses of gold, but he had to abandon them when he left. ||1||
Manmohan SinghHe who has make fortress and rampart of gold, abandoning them that Rawan had to go.
Manmohan Singh (Punjabi)ਜਿਸ ਨੇ ਸੋਨੇ ਦਾ ਕਿਲ੍ਹਾ ਅਤੇ ਫ਼ਸੀਲ ਬਣਾਏ ਸਨ; ਉਨ੍ਹਾਂ ਨੂੰ ਛੱਡ ਕੇ ਉਸ ਰਾਵਨ ਨੂੰ ਜਾਣਾ ਪਿਆ।
Fareedkot Teekaਹੇ ਭਾਈ! ਜਿਸ ਰਾਵਨ ਨੇ (ਗੜ) ਕਿਲੇ ਔਰ ਕੋਟ ਸਭ ਸੋਇਨੇ ਕੇ ਕੀਏ ਥੇ, ਸੋ ਰਾਵਨ ਭੀ ਛੋਡ ਕੇ ਚਲਾ ਗਿਆ ਹੈ॥੧॥
Prof. Sahib Singhਜਿਸ ਰਾਵਣ ਨੇ ਸੋਨੇ ਦੇ ਕਿਲ੍ਹੇ ਬਣਾਏ (ਦੱਸੀਏ ਹਨ), ਉਹ ਭੀ (ਉਹ ਕਿਲ੍ਹੇ ਇਥੇ ਹੀ) ਛੱਡ ਗਿਆ ॥੧॥

ਪਦ ਅਰਥ ਜਿਨਿ = ਜਿਸ (ਰਾਵਣ) ਨੇ। ਗੜ ਕੋਟ = ਕਿਲ੍ਹੇ। ਕੰਚਨ = ਸੋਨਾ ॥੧॥

SikhNet (Spanish)Aquéllos como Ravana, que construyeron una ciudad de oro, al final también la abandonaron. (1)

ਕਾਹੇ ਕੀਜਤੁ ਹੈ; ਮਨਿ ਭਾਵਨੁ ॥

kaahe keejat hai; man bhaavan |

Sant Singh KhalsaWhy do you act only to please your mind?
Manmohan SinghO man, why acts thou as it pleases thy mind?
Manmohan Singh (Punjabi)ਹੇ ਬੰਦੇ! ਤੂੰ ਕਿਉਂ ਆਪਣੀਆਂ ਮਨ-ਮਾਨੀਆਂ ਕਰਦਾ ਹੈਂ?
Fareedkot Teekaਹੇ ਪੁਰਸ! ਕਿਉਂ ਤੂੰ ਮਨ ਭਾਵਤੀਆਂ ਕਰਤਾ ਹੈਂ, ਭਾਵ ਤੂੰ ਅਮੋੜ ਕਿਉਂ ਹੋਇਆ ਹੈਂ॥
Prof. Sahib Singhਕਿਉਂ ਆਪਣੀ ਮਨ-ਮਰਜ਼ੀ ਕਰਦਾ ਹੈਂ?

ਪਦ ਅਰਥ ਮਨਿ = ਮਨ ਵਿਚ। ਮਨਿ ਭਾਵਨੁ = ਆਪਣੇ ਮਨ ਵਿਚ (ਪੈਦਾ ਹੋਈ) ਮਰਜ਼ੀ, ਮਨ ਮਰਜ਼ੀ।

SikhNet (Spanish)¿Por qué entonces, ser humano, obedeces de tal forma a tu mente?

ਜਬ ਜਮੁ ਆਇ ਕੇਸ ਤੇ ਪਕਰੈ; ਤਹ ਹਰਿ ਕੋ ਨਾਮੁ ਛਡਾਵਨ ॥੧॥ ਰਹਾਉ ॥

jab jam aae kes te pakarai; teh har ko naam chhaddaavan |1| rahaau |

Sant Singh KhalsaWhen Death comes and grabs you by the hair, then only the Name of the Lord will save you. ||1||Pause||
Manmohan SinghWhen Death's courier comes and catches thee by the hair; then God's Name alone shall save thee there. Pause.
Manmohan Singh (Punjabi)ਜਦ ਮੌਤ ਦੇ ਦੂਤ ਨੇ ਆ ਕੇ ਤੈਨੂੰ ਜੁੰਡਿਆਂ ਤੋਂ ਫੜਿਆ, ਤਦ ਉਥੇ ਕੇਵਲ ਵਾਹਿਗੁਰੂ ਦਾ ਨਾਮ ਹੀ ਤੇਰੀ ਖ਼ਲਾਸੀ ਕਰਾਵੇਗਾ। ਠਹਿਰਾਉ।
Fareedkot Teekaਜਬ ਜਮ ਆਇਕੇ ਕੇਸ ਪਕੜੇਗਾ ਤਬ ਹਰੀ ਕਾ ਨਾਮ ਤੇਰੇ ਕੋ ਛੁਡਾਵਨੇ ਵਾਲਾ ਹੈ, ਭਾਵ ਕਿਸੇ ਨਹੀਂ ਰਹਿਣਾ ਤੂੰ ਕਿਉਂ ਨਹੀਂ ਸਮਝਤਾ ਹੈਂ॥੧॥ ਰਹਾਉ ॥
Prof. Sahib Singhਜਦੋਂ ਜਮਦੂਤ ਆ ਕੇ ਕੇਸਾਂ ਤੋਂ ਫੜ ਲੈਂਦਾ ਹੈ (ਭਾਵ, ਜਦੋਂ ਮੌਤ ਸਿਰ ਤੇ ਆ ਜਾਂਦੀ ਹੈ) ਉਸ ਵੇਲੇ ਪਰਮਾਤਮਾ ਦਾ ਨਾਮ ਹੀ (ਉਸ ਮੌਤ ਦੇ ਸਹਿਮ ਤੋਂ) ਬਚਾਂਦਾ ਹੈ ॥੧॥ ਰਹਾਉ ॥
SikhNet (Spanish)Sí, cuando Yama, el mensajero de la muerte te pesque del cuello, entonces tu Único Salvador será el Nombre del Señor. (1-Pausa)

ਕਾਲੁ. ਅਕਾਲੁ ਖਸਮ ਕਾ ਕੀਨੑਾ; ਇਹੁ ਪਰਪੰਚੁ ਬਧਾਵਨੁ ॥

kaal. akaal khasam kaa keenaa; ihu parapanch badhaavan |

Sant Singh KhalsaDeath, and deathlessness are the creations of our Lord and Master; this show, this expanse, is only an entanglement.
Manmohan SinghDeath and birth are the Lord's creation. This world is but an entanglement.
Manmohan Singh (Punjabi)ਮੌਤ ਅਤੇ ਜਨਮ ਸੁਆਮੀ ਦੀ ਰਚਨਾ ਹਨ। ਇਹ ਸੰਸਾਰ ਇੱਕ ਫਾਹੀ ਹੀ ਹੈ।
Fareedkot Teekaਮਰਣਾ ਔ ਜੰਮਣਾ ਏਹੁ (ਖਸਮੁ) ਪਰਮੇਸਰ ਕਾ ਕੀਆ ਹੂਆ ਸਿਰ ਪਰ ਹੈ ਤਾਂ ਵੀ ਇਹ ਜੀਵ ਪਰਪੰਚ ਕੋ ਹੀ ਵਧਾਵਤਾ ਹੈ; ਵਾ ਇਹੁ ਪ੍ਰਪੰਚ ਕਾ ਵਧਾਵਣਾ ਘਟਾਵਣਾ ਭੀ ਉਸੀ ਕਾ ਕੀਆ ਹੂਆ ਹੈ॥
Prof. Sahib Singhਕਬੀਰ ਆਖਦਾ ਹੈ ਕਿ ਇਹ ਅਮੋੜ ਮੌਤ ਅਤੇ ਬੰਧਨ-ਰੂਪ ਇਹ ਜਗਤ ਪਰਮਾਤਮਾ ਦੇ ਹੀ ਬਣਾਏ ਹੋਏ ਹਨ।

ਪਦ ਅਰਥ ਅਕਾਲੁ = ਅ-ਕਾਲੁ, ਮੌਤ-ਰਹਿਤ, ਅਮੋੜ। ਪਰਪੰਚੁ = ਜਗਤ। ਬਧਵਨੁ = ਬੰਧਨ।

SikhNet (Spanish)Esta muerte inmortal, es también la creación de Dios, para aniquilar el mundo de las formas.

ਕਹਿ ਕਬੀਰ. ਤੇ ਅੰਤੇ ਮੁਕਤੇ; ਜਿਨੑ ਹਿਰਦੈ ਰਾਮ ਰਸਾਇਨੁ ॥੨॥੬॥

keh kabeer. te ante mukate; jina hiradai raam rasaaein |2|6|

Sant Singh KhalsaSays Kabeer, those who have the sublime essence of the Lord in their hearts - in the end, they are liberated. ||2||6||
Manmohan SinghSays Kabir, they, in the end, are emancipate within whose mind is the elixir of the Lord's Name.
Manmohan Singh (Punjabi)ਕਬੀਰ ਜੀ ਆਖਦੇ ਹਨ, ਉਹ ਓੜਕ ਨੂੰ ਮੋਖ਼ਸ਼ ਹੋ ਜਾਂਦੇ ਹਨ, ਜਿਨ੍ਹਾਂ ਦੇ ਮਨ ਅੰਦਰ ਸਾਹਿਬ ਦੇ ਨਾਮ ਦਾ ਅੰਮ੍ਰਿਤ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤੇ ਅੰਤ ਕੋ ਮੁਕਤ ਹੂਏ ਹੈਂ ਜਿਨ ਕੇ ਰਿਦੇ ਮੇਂ ਰਾਮੁ ਅੰਮ੍ਰਿਤ ਹੈ॥੨॥੬॥
Prof. Sahib Singhਇਹਨਾਂ ਤੋਂ ਬਚਦੇ ਉਹੀ ਹਨ ਜਿਨ੍ਹਾਂ ਦੇ ਹਿਰਦੇ ਵਿਚ ਸਭ ਰਸਾਂ ਦਾ ਘਰ ਪਰਮਾਤਮਾ ਦਾ ਨਾਮ ਮੌਜੂਦ ਹੈ ॥੨॥੬॥

ਪਦ ਅਰਥ ਕਹਿ = ਕਹੈ, ਆਖਦਾ ਹੈ। ਅੰਤੇ = ਆਖ਼ਰ ਨੂੰ। ਮੁਕਤੇ = ਪਰਪੰਚ-ਰੂਪ ਬੰਧਨ ਤੋਂ ਆਜ਼ਾਦ। ਰਸਾਇਨੁ = ਰਸ-ਅਯਨ, ਰਸਾਂ ਦਾ ਘਰ ॥੨॥੬॥

* ਸ਼ਬਦ ਦਾ ਭਾਵ: ਧਨ-ਪਦਾਰਥ ਦੇ ਮਾਣ ਵਿਚ ਆ ਕੇ ਮਨ ਦੀਆਂ ਮੌਜਾਂ ਵਿਚ ਨਹੀਂ ਫਸਣਾ ਚਾਹੀਦਾ। ਇਹਨਾਂ ਨਾਲ ਸਦਾ ਸਾਥ ਨਹੀਂ ਨਿਭਦਾ। ਆਖ਼ਰ ਮੌਤ ਆ ਕੂਕਦੀ ਹੈ। ਮੌਤ ਦੇ ਸਹਿਮ ਤੋਂ ਬਚਾਣ ਵਾਲਾ ਇਕ ਨਾਮ ਹੀ ਹੈ। * ਨੋਟ: ਵੇਖੋ ਰਹਾਉ ਦੀ ਤੁਕ। ਸਧਾਰਨ ਜਿਹਾ ਜ਼ਿਕਰ ਕਰਨ ਵੇਲੇ ਜਮਾਂ ਦਾ ਕੇਸਾਂ ਤੋਂ ਆ ਪਕੜਨ ਦਾ ਮੁਹਾਵਰਾ ਕਬੀਰ ਜੀ ਵਰਤਦੇ ਹਨ। ਕੀ ਇਸ ਦਾ ਭਾਵ ਇਹ ਨਹੀਂ ਕਿ ਕਬੀਰ ਜੀ ਕੇਸਾਧਾਰੀ ਸਨ?

SikhNet (Spanish)Dice Kabir, al final, son emancipados de seguro, quienes tienen en su corazón el Nombre, el Tesoro de Éxtasis. (2-6)

Open this shabad →

Shabad Bhagat Kabir Ji Raag Maaroo

ਦੇਹੀ ਗਾਵਾ. ਜੀਉ ਧਰ ਮਹਤਉ; ਬਸਹਿ ਪੰਚ ਕਿਰਸਾਨਾ ॥

dehee gaavaa. jeeo dhar mahtau; baseh panch kirasaanaa |

Sant Singh KhalsaThe body is a village, and the soul is the owner and farmer; the five farm-hands live there.
Manmohan SinghThe body is a village and the soul is the farm-owner. The five husband-men dwell therein.
Manmohan Singh (Punjabi)ਕਾਂਇਆ ਇੱਕ ਪਿੰਡ ਹੈ ਅਤੇ ਆਤਮਾ ਖੇਤ ਦੀ ਮਾਲਕਣ ਹੈ। ਪੰਜ ਕਾਸ਼ਤਕਾਰ ਉਸ ਵਿੱਚਵਸਦੇ ਹਨ।
Fareedkot Teekaਖੇਤੀ ਕੇ ਦ੍ਰਿਸਟਾਂਤ ਕਰ: ਦੇਹੀ ਮੇਂ ਵਿਖੇ ਜਨ ਦੂਖ ਸੂਚਨ ਕਰਾਵਤੇ ਹੈਂ, ਜਗ੍ਯਾਸੂ ਬੇਨਤੀ ਕਰਤਾ ਹੈ, ਅਸਥੂਲ ਸਰੀਰ ਇਹੀ ਗ੍ਰਾਮੁ ਹੈ ਔ ਜੀਵ ਇਸ ਧਰਤੀ ਕਾ ਧਾਰਨੇ ਵਾਲਾ (ਮਹਤਉ) ਚੌਧਰੀ ਹੈ ਔ ਗ੍ਰਾਮ ਮੇਂ ਪੰਚ ਕਿਰਸਾਨ ਵਸਤੇ ਹੈਂ॥
Prof. Sahib Singhਇਹ ਮਨੁੱਖਾ ਸਰੀਰ (ਮਾਨੋ ਇਕ) ਨਗਰ ਹੈ, ਜੀਵ ਇਸ (ਨਗਰ ਦੀ) ਧਰਤੀ ਦਾ ਚੌਧਰੀ ਹੈ, ਇਸ ਵਿਚ ਪੰਜ ਕਿਸਾਨ ਵੱਸਦੇ ਹਨ-

ਪਦ ਅਰਥ ਦੇਹੀ = ਸਰੀਰ। ਗਾਵਾ = ਗਾਂਵ, ਨਗਰ। ਜੀਉ = ਜੀਵ, ਆਤਮਾ। ਧਰ ਮਹਤਉ = ਧਰਤੀ ਦਾ ਚੌਧਰੀ। ਕਿਰਸਾਨ = ਮੁਜ਼ਾਰੇ। ਬਸਹਿ = ਵੱਸਦੇ ਹਨ।

SikhNet (Spanish)En la villa del cuerpo, la mente es el granjero respetable que tiene como inquilinos a cinco vándalos terribles, que lo ultrajan a diario.

ਨੈਨੂ ਨਕਟੂ ਸ੍ਰਵਨੂ ਰਸਪਤਿ; ਇੰਦ੍ਰੀ ਕਹਿਆ. ਨ ਮਾਨਾ ॥੧॥

nainoo nakattoo sravanoo rasapat; indree kahiaa. na maanaa |1|

Sant Singh KhalsaThe eyes, nose, ears, tongue and sensory organs of touch do not obey any order. ||1||
Manmohan SinghThe eyes, nose, ears, tongue and touch organs obey not my order.
Manmohan Singh (Punjabi)ਅੱਖਾਂ, ਨੱਕ, ਕੰਨ, ਜੀਭ ਅਤੇ ਸਪਰਸ਼; ਇਹ ਅੰਗ ਮੇਰਾ ਹੁਕਮ ਨਹੀਂ ਮੰਨਦੇ।
Fareedkot Teekaਪ੍ਰਸ਼ਨ: ਵਹੁ ਕੌਨ ਹੈਂ?☬ਉੱਤ੍ਰ: (ਨੈਨੂ) ਨੇਤ੍ਰ, (ਨਕਟੁ) ਘ੍ਰਾਣ, ਭਾਵ 'ਨਕ', (ਸ੍ਰਵਨੁ) ਕੰਨ ਔ (ਰਸ) ਰਸਨਾ ਪੁਨਃ (ਪੜਿ) ਤੁਚਾ। ਇਨ ਇੰਦ੍ਰੀਓਂ ਰੂਪ ਕਿਰਸਾਣੋਂ ਨੇ ਮੇਰਾ ਕਹਿਆ ਨਹੀਂ ਮੰਨਿਆਂ ਹੈ, ਭਾਵ ਅਮੋੜ ਹੈਂ॥੧॥
Prof. Sahib Singhਅੱਖਾਂ, ਨੱਕ, ਕੰਨ, ਜੀਭ ਤੇ (ਕਾਮ-ਵਾਸ਼ਨਾ ਵਾਲੀ) ਇੰਦ੍ਰੀ। ਇਹ ਪੰਜੇ ਹੀ ਜੀਵ-ਚੌਧਰੀ ਦਾ ਕਿਹਾ ਨਹੀਂ ਮੰਨਦੇ (ਅਮੋੜ ਹਨ) ॥੧॥

ਪਦ ਅਰਥ ਨੈਨੂੰ = ਅੱਖਾਂ। ਨਕਟੂ = ਨੱਕ। ਸ੍ਰਵਨੂ = ਕੰਨ। ਰਸ ਪਤਿ = ਰਸਾਂ ਦਾ ਪਤੀ, ਜੀਭ ॥੧॥

SikhNet (Spanish)Sí, los ojos, la nariz, los oídos, el paladar, los órganos sexuales no nos prestan obediencia alguna. (1)

ਬਾਬਾ; ਅਬ. ਨ ਬਸਉ ਇਹ ਗਾਉ ॥

baabaa; ab. na bsau ih gaau |

Sant Singh KhalsaO father, now I shall not live in this village.
Manmohan SinghO Father, I shall abide not in this village now.
Manmohan Singh (Punjabi)ਹੇ ਪਿਤਾ! ਮੈਂ ਹੁਣ ਇਸ ਪਿੰਡ ਵਿੱਚ ਨਹੀਂ ਰਹਿਣਾ।
Fareedkot Teeka(ਬਾਬਾ) ਹੇ ਭਾਈ! ਮੈਂ ਇਸ ਸਰੀਰ ਗਾਉਂ ਵਿਖੇ ਅਬ ਨਹੀਂ ਬਸੂੰਗਾ, ਭਾਵ ਦੇਹ ਸਬੰਧ ਕੀ ਇਛਾ ਮੇਰੀ ਉਠ ਗਈ ਹੈ॥
Prof. Sahib Singhਹੇ ਬਾਬਾ! ਹੁਣ ਮੈਂ ਇਸ ਪਿੰਡ ਵਿਚ ਨਹੀਂ ਵੱਸਣਾ,

ਪਦ ਅਰਥ ਨ ਬਸਉ = ਨ ਬਸਉਂ, ਮੈਂ ਨਹੀਂ ਵੱਸਾਂਗਾ।

SikhNet (Spanish)Oh amigo, en verdad no me gustaría estar en esa villa, cuando mi conciencia,

ਘਰੀ ਘਰੀ ਕਾ ਲੇਖਾ ਮਾਗੈ; ਕਾਇਥੁ. ਚੇਤੂ ਨਾਉ ॥੧॥ ਰਹਾਉ ॥

gharee gharee kaa lekhaa maagai; kaaeith. chetoo naau |1| rahaau |

Sant Singh KhalsaThe accountants summoned Chitar and Gupat, the recording scribes of the conscious and the unconscious, to ask for an account of each and every moment. ||1||Pause||
Manmohan SinghThe accountants called Chitar and Gupat ask for a account of every moment of mine. Pause.
Manmohan Singh (Punjabi)ਚਿਤ੍ਰ ਤੇ ਗੁਪਤ ਨਾਮ ਦੇ ਮੁਨੀਮ ਮੇਰੇ ਕੋਲੋਂ ਮੇਰੇ ਹਰ ਇਕ ਘੜੀ ਦਾ ਹਿਸਾਬ-ਕਿਤਾਬ ਮੰਗਦੇ ਹਨ। ਠਹਿਰਾਉ।
Fareedkot Teekaਕਿਉਂਕਿ ਚਿਤ੍ਰ ਗੁਪਤ ਨਾਮ ਵਾਲਾ ਜੋ (ਕਾਇਥੁ) ਮੁਨਸੀ ਹੈ, ਸੋ ਘੜੀ ਘੜੀ ਕਾ ਲੇਖਾ ਮਾਂਗਤਾ ਹੈ॥੧॥ ਰਹਾਉ ॥
Prof. Sahib Singhਜਿੱਥੇ ਰਿਹਾਂ ਉਹ ਪਟਵਾਰੀ ਜਿਸ ਦਾ ਨਾਮ ਚਿਤ੍ਰਗੁਪਤ ਹੈ, ਹਰੇਕ ਘੜੀ ਦਾ ਲੇਖਾ ਮੰਗਦਾ ਹੈ ॥੧॥ ਰਹਾਉ ॥

ਪਦ ਅਰਥ ਕਾਇਥੁ = ਕਾਇਸਥ (ਉਧਰ ਆਮ ਤੌਰ ਤੇ ਕਾਇਸਬ ਹੀ ਪੜ੍ਹੇ-ਲਿਖੇ ਤੇ ਪਟਵਾਰੀ ਹੁੰਦੇ ਸਨ), ਪਟਵਾਰੀ। ਚੇਤੂ = ਚਿੱਤਰ ਗੁਪਤ ॥੧॥ ਰਹਾਉ ॥

SikhNet (Spanish)guardadora del detalle de mis acciones, me pida cuentas de cada una de ellas. (1-Pausa)

ਧਰਮ ਰਾਇ ਜਬ ਲੇਖਾ ਮਾਗੈ; ਬਾਕੀ ਨਿਕਸੀ ਭਾਰੀ ॥

dharam raae jab lekhaa maagai; baakee nikasee bhaaree |

Sant Singh KhalsaWhen the Righteous Judge of Dharma calls for my account, there shall be a very heavy balance against me.
Manmohan SinghWhen the Righteous judge shall call for my account, there shall be a heavy balance against me.
Manmohan Singh (Punjabi)ਜਦ ਧਰਮਰਾਜਾ ਮੇਰੇ ਕੋਲੋਂ ਲੇਖਾ ਪੱਤਾ ਮੰਗੇਗਾ ਤਾਂ ਮੇਰੇ ਜ਼ਿੰਮੇ ਵੱਡਾ ਬਕਾਇਆ ਨਿਕਲੇਗਾ।
Fareedkot Teekaਜਬ ਧਰਮਰਾਇ ਨੇ ਪਾਪ ਕਰਮੋਂ ਕਾ ਲੇਖਾ ਮੰਗਿਆ ਤੋ ਪਾਪੋਂ ਰੂਪ ਬਾਕੀ ਭਾਰੀ ਨਿਕਸੀ॥
Prof. Sahib Singh(ਜੋ ਜੀਵ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਰਹਿੰਦਾ ਹੈ) ਜਦੋਂ ਧਰਮਰਾਜ (ਇਸ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਉਸ ਦੇ ਜ਼ਿੰਮੇ) ਬਹੁਤ ਕੁਝ ਦੇਣਾ ਨਿਕਲਦਾ ਹੈ।

ਪਦ ਅਰਥ ਬਾਕੀ = ਉਹ ਰਕਮ ਜੋ ਜ਼ਿੰਮੇ ਨਿਕਲੇ।

SikhNet (Spanish)Cuando el Rey del Dharma pide cuentas, hay siempre un saldo de las acciones muy grande en contra,

ਪੰਚ ਕ੍ਰਿਸਾਨਵਾ ਭਾਗਿ ਗਏ; ਲੈ ਬਾਧਿਓ ਜੀਉ. ਦਰਬਾਰੀ ॥੨॥

panch krisaanavaa bhaag ge; lai baadhio jeeo. darabaaree |2|

Sant Singh KhalsaThe five farm-hands shall then run away, and the bailiff shall arrest the soul. ||2||
Manmohan SinghThe five farmers shall then run away and the bailiff shall arrest the soul.
Manmohan Singh (Punjabi)ਪੰਜ ਕਿਸਾਨ ਤਦ ਨੱਸ ਜਾਣਗੇ ਅਤੇ ਪਿਆਦਾ ਆਤਮਾ ਨੂੰ ਗ੍ਰਿਫਤਾਰ ਕਰ ਲਵੇਗਾ।
Fareedkot Teekaਪੂਰਬੋਕਤਿ ਜੋ ਪੰਚ ਕ੍ਰਿਸਾਨ ਗ੍ਯਾਨ ਇੰਦ੍ਰੇ ਸੇ ਸੋ ਭਾਗ ਗਏ ਅਰਥਾਤ ਮੁਕਰ ਗਏ। ਕਿ ਅਸੀਂ ਜੀਵ ਕੇ ਅਧੀਨ ਥੇ ਜੈਸਾ ਕਹਾ ਤੈਸੇ ਹਮਨੇ ਕੀਆ ਹੈ। ਪੁਨਃ ਧਰਮਰਾਇ ਕੀ ਆਗ੍ਯਾ ਲੈ ਕੇ ਦਰਬਾਰ ਕੇ ਰਹਿਨੇ ਵਾਲੇ ਦੂਤੋਂ ਨੇ ਜੀਵ ਕੋ ਬਾਂਧ ਲੀਆ ॥੨॥
Prof. Sahib Singh(ਸਰੀਰ ਢਹਿ ਜਾਣ ਤੇ) ਉਹ ਪੰਜ ਮੁਜ਼ਾਰੇ ਤਾਂ ਭੱਜ ਜਾਂਦੇ ਹਨ ਪਰ ਜੀਵ ਨੂੰ (ਲੇਖਾ ਮੰਗਣ ਵਾਲੇ) ਦਰਬਾਰੀ ਬੰਨ੍ਹ ਲੈਂਦੇ ਹਨ ॥੨॥

ਪਦ ਅਰਥ ਵਾ = ਉਹ। ਦਰਬਾਰੀ = ਦਰਬਾਰੀਆਂ ਨੇ ॥੨॥

SikhNet (Spanish)porque los cinco granjeros andarán aún sueltos, así la pobre Alma será atrapada por los mensajeros de Dios. (2)

ਕਹੈ ਕਬੀਰੁ. ਸੁਨਹੁ ਰੇ ਸੰਤਹੁ; ਖੇਤ ਹੀ ਕਰਹੁ ਨਿਬੇਰਾ ॥

kahai kabeer. sunahu re santahu; khet hee karahu niberaa |

Sant Singh KhalsaSays Kabeer, listen, O Saints: settle your accounts in this farm.
Manmohan SinghSays Kabir, hear O Saints, settle your accounts in this very life-farm.
Manmohan Singh (Punjabi)ਕਬੀਰ ਜੀ ਆਖਦੇ ਹਨ, ਸੁਣੋ ਹੇ ਸਾਧੂਓ! ਆਪਣਾ ਹਿਸਾਬ ਕਿਤਾਬ ਇਸ ਜੀਵਨ ਦੀ ਪੈਲੀ ਵਿੱਚ ਹੀ ਮੁਕਾ ਕਿਓ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਸੰਤੋ! ਤੁਮ ਸੁਨੋ (ਖੇਤ) ਏਸ ਸਰੀਰ ਮੇਂ ਨਬੇੜਾ ਕਰੋ, ਭਾਵ ਮੈਂ ਇਸ ਸਰੀਰ ਕੇ ਹੋਤੇ ਹੀ ਭਜਨ ਕਰ ਕੇ ਪਾਪ ਨਿਵਰਤ ਕਰੋ॥
Prof. Sahib Singhਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਇਸੇ ਹੀ ਮਨੁੱਖਾ ਜਨਮ ਵਿਚ (ਇਹਨਾਂ ਇੰਦ੍ਰਿਆਂ ਦਾ) ਹਿਸਾਬ ਮੁਕਾਉ,

ਪਦ ਅਰਥ ਖੇਤ ਹੀ = ਖੇਤ ਵਿਚ ਹੀ, ਇਸੇ ਸਰੀਰ ਵਿਚ ਹੀ, ਇਸੇ ਜਨਮ ਵਿਚ।

SikhNet (Spanish)Dice Kabir: Escúchenme oh Santos, y ajusten las cuentas en mi granja,

ਅਬ ਕੀ ਬਾਰ. ਬਖਸਿ ਬੰਦੇ ਕਉ; ਬਹੁਰਿ. ਨ ਭਉਜਲਿ ਫੇਰਾ ॥੩॥੭॥

ab kee baar. bakhas bande kau; bahur. na bhaujal feraa |3|7|

Sant Singh KhalsaO Lord, please forgive Your slave now, in this life, so that he may not have to return again to this terrifying world-ocean. ||3||7||
Manmohan SinghForgive Thou Thy slave this time, that he may not have to return again to this terrible ocean.
Manmohan Singh (Punjabi)ਤੂੰ ਆਪਣੇ ਗੋਲੇ (ਸੇਵਕ) ਨੂੰ ਐਸ ਵਾਰੀ ਮੁਆਫ਼ ਕਰ ਦੇ, ਤਾਂ ਜੋ ਉਹ ਮੁੜ ਕੇ ਇਸ ਭਿਆਨਕ ਸਮੁੰਦਰ ਵਲ ਗੇੜਾ ਨਾਂ ਕੱਢੋ।
Fareedkot Teekaਐਸੇ ਪ੍ਰਾਰਥਨਾ ਕਰਤਾ ਹੂੰ, ਕੇ ਹੇ ਹਰੀ! (ਅਬ ਕੀ ਬਾਰ) ਅਬ ਮਾਨੁਖ ਜਨਮ ਵਿਖੈ ਹੀ ਮੈਂ ਦਾਸ ਕੋ ਬਖਸਿ ਲੇਹੁ ਪੁਨਃ ਸੰਸਾਰ ਮੇਂ ਫੇਰਾ ਨਾ ਹੋਵੈ॥੩॥੭॥☬ਦਿਲੀ ਕੇ ਨਜੀਕ ਕਾ ਬੈਰਾਗੀ ਸਾਧੂ ਥਾ ਤਿਸ ਨੇ ਕਬੀਰ ਜੀ ਸੇ ਪੁਛਿਆ, ਕਿ ਹੇ ਭਗਵਨ! ਅਨਭਉ ਰੂਪ ਪਰਮੇਸਰ ਕੋ ਕੈਸੇ ਦੇਖੈ ਔ ਭੈ ਸੇ ਰਹਿਤ ਕੈਸੇ ਹੋਵੈ? ਤਿਸ ਪਰ ਕਹਤੇ ਹੈਂ:
Prof. Sahib Singh(ਤੇ ਪ੍ਰਭੂ ਅੱਗੇ ਨਿੱਤ ਅਰਦਾਸ ਕਰੋ-ਹੇ ਪ੍ਰਭੂ! ਇਸੇ ਹੀ ਵਾਰੀ (ਭਾਵ, ਇਸੇ ਹੀ ਜਨਮ ਵਿਚ) ਮੈਨੂੰ ਆਪਣੇ ਸੇਵਕ ਨੂੰ ਬਖ਼ਸ਼ ਲੈ, ਇਸ ਸੰਸਾਰ-ਸਮੁੰਦਰ ਵਿਚ ਮੇਰਾ ਮੁੜ ਫੇਰ ਨਾਹ ਹੋਵੇ ॥੩॥੭॥

ਪਦ ਅਰਥ ਭਉਜਲਿ = ਭਉਜਲ ਵਿਚ, ਸੰਸਾਰ-ਸਮੁੰਦਰ ਵਿਚ ॥੩॥੭॥

* ਸ਼ਬਦ ਦਾ ਭਾਵ: ਅੱਖਾਂ, ਕੰਨ, ਨੱਕ ਆਦਿਕ ਇੰਦ੍ਰੇ ਮਨੁੱਖ ਨੂੰ ਮੁੜ ਮੁੜ ਵਿਕਾਰਾਂ ਵਲ ਪ੍ਰੇਰਦੇ ਹਨ। ਇਹਨਾਂ ਦੀ ਮੰਦੀ ਪ੍ਰੇਰਨਾ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ-ਪਰਮਾਤਮਾ ਦੇ ਦਰ ਤੇ ਨਿੱਤ ਅਰਦਾਸ ਕਰਨੀ ਚਾਹੀਦੀ ਹੈ।

SikhNet (Spanish)bendíganme con el perdón en esta vida, para que no tenga que tratar de cruzar de nuevo el mar de las existencias. (3-7)

Open this shabad →

Shabad Bhagat Kabir Ji Raag Maaroo

ਰਾਗੁ ਮਾਰੂ ਬਾਣੀ ਕਬੀਰ ਜੀਉ ਕੀ ॥

raag maaroo baanee kabeer jeeo kee |

Sant Singh KhalsaRaag Maaroo, The Word Of Kabeer Jee:
Manmohan SinghRam Maru. Hymns of Sire Kabir.
Manmohan Singh (Punjabi)ਰਾਗ ਮਾਰੂ। ਕਬੀਰ ਮਹਾਰਾਜਾ ਦੇ ਸ਼ਬਦ।
Prof. Sahib Singhਰਾਗ ਮਾਰੂ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Rag Maru, Palabras del Reverendo Kabir yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਅਨਭਉ ਕਿਨੈ. ਨ ਦੇਖਿਆ; ਬੈਰਾਗੀਅੜੇ ॥

anbhau kinai. na dekhiaa; bairaageearre |

Sant Singh KhalsaNo one has seen the Fearless Lord, O renunciate.
Manmohan SinghO renouncer, none has seen the Fear-free Lord.
Manmohan Singh (Punjabi)ਹੇ ਤਿਆਗੀ, ਕਿਸੇ ਨੇ ਭੀ ਭੈ-ਰਹਿਤ ਸੁਆਮੀ ਨੂੰ ਨਹੀਂ ਵੇਖਿਆ।
Fareedkot Teekaਹੇ ਬੈਰਾਗੀ! ਅਨੁਭਵ ਰੂਪ ਪਰਮੇਸਰ ਕੋ ਕਿਸੀ ਨੇ ਦੇਖਿਆ ਨਹੀਂ ਹੈ॥
Prof. Sahib Singhਹੇ ਅੰਞਾਣ ਵੈਰਾਗੀ! (ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਕਦੇ) ਕਿਸੇ ਨੇ ਨਹੀਂ ਵੇਖਿਆ, ਉਸ ਦਾ ਤਾਂ ਆਤਮਕ ਝਲਕਾਰਾ ਹੀ ਵੱਜਦਾ ਹੈ।

ਪਦ ਅਰਥ ਅਨਭਉ = {Skt. अनुभव = Direct perception or cognition} ਝਲਕਾਰਾ, ਆਤਮਕ ਗਿਆਨ। ਕਿਨੈ = ਕਿਸੇ ਮਨੁੱਖ ਨੇ। ਨ ਦੇਖਿਆ = ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਨਹੀਂ ਵੇਖਿਆ। ਬੈਰਾਗੀਅੜੇ = ਹੇ ਅੰਞਾਣ ਵੈਰਾਗੀ!

SikhNet (Spanish)A Él, al Uno Desapegado, ¿quién Lo ha visto intuitivamente? No, nadie Lo ha visto así.

ਬਿਨੁ ਭੈ. ਅਨਭਉ ਹੋਇ; ਵਣਾਹੰਬੈ ॥੧॥

bin bhai. anbhau hoe; vanaahanbai |1|

Sant Singh KhalsaWithout the Fear of God, how can the Fearless Lord be obtained? ||1||
Manmohan SinghCan the Fearless Being be obtained without fearing Him, O brother?
Manmohan Singh (Punjabi)ਕੀ ਨਿੱਡਰ ਪ੍ਰਭੂ, ਉਸ ਦਾ ਡਰ ਧਾਰਨ ਕਰਨ ਦੇ ਬਗ਼ੈਰ ਪਾਇਆ ਜਾ ਸਕਦਾ ਹੈ, ਹੇ ਭਾਈ?
Fareedkot Teekaਬਿਨਾਂ ਪਰਮੇਸ੍ਵਰ ਕੇ ਭੈ ਧਾਰਨੇ ਸੇ ਕੋਈ (ਅਨਭਉ) ਨਿਰਭਉ ਹੋਤਾ ਹੈ, ਭਾਵ ਨਹੀਂ ਹੋਤਾ (ਵਣਾਹੰਬੈ) ਹਾਂ। ਐਸੇ ਕਹਣਾ ਬਣਤਾ ਹੈ, ਭਾਵ ਆਪ ਕਾ ਵਾਕ ਸਤ ਹੈ॥੧॥
Prof. Sahib Singhਤੇ, ਇਹ ਆਤਮਕ ਝਲਕਾਰਾ ਤਦੋਂ ਵੱਜਦਾ ਹੈ, ਜਦੋਂ ਮਨੁੱਖ ਦੁਨੀਆ ਦੇ ਡਰਾਂ ਤੋਂ ਰਹਿਤ ਹੋ ਜਾਂਦਾ ਹੈ ॥੧॥

ਪਦ ਅਰਥ ਬਿਨੁ ਭੈ = ਸੰਸਾਰਕ ਡਰਾਂ ਤੋਂ ਰਹਿਤ। ਹੋਇ = ਹੁੰਦਾ ਹੈ, ਪਰਗਟ ਹੁੰਦਾ ਹੈ। ਵਣਾਹੰਭੈ = ਇਹ ਲਫ਼ਜ਼ ਛੰਦ ਦੀ ਸਿਰਫ਼ ਪਦ-ਪੂਰਤੀ ਲਈ ਹੈ, ਇਸ ਦਾ ਅਰਥ ਕੋਈ ਨਹੀਂ ਹੈ, ਜਿਵੇਂ 'ਫੁਨਹੇ' ਦੀ ਬਾਣੀ ਵਿਚ ਲਫ਼ਜ਼ 'ਹਰਿਹਾਂ' ਹੈ ॥੧॥

SikhNet (Spanish)Es cuando uno se libera de sus miedos, que la intuición despierta en uno.

ਸਹੁ ਹਦੂਰਿ ਦੇਖੈ; ਤਾਂ ਭਉ ਪਵੈ ਬੈਰਾਗੀਅੜੇ ॥

sahu hadoor dekhai; taan bhau pavai bairaageearre |

Sant Singh KhalsaIf one sees the Presence of his Husband Lord near at hand, then he feels the Fear of God, O renunciate.
Manmohan SinghIf the mortal sees the spouse near as hand, then alone feels he His fear, O renounce.
Manmohan Singh (Punjabi)ਜੇਕਰ ਪ੍ਰਾਣੀ ਕੰਤ ਨੂੰ ਨੇੜੇ (ਅੰਗ ਸੰਗ) ਹੀ ਵੇਖੇ, ਕੇਵਲ ਤਦ, ਹੀ ਉਹ ਉਸ ਦਾ ਡਰ ਧਾਰਨ ਕਰਦਾ ਹੈ, ਹੇ ਤਿਆਗੀ।
Fareedkot Teekaਹੇ ਬੈਰਾਗੀ! ਜੇ (ਸਹੁ) ਪਰਮੇਸ੍ਵਰ ਕੋ ਪਾਸ ਦੇਖੇ ਤਾ ਭਉ ਪਵੈ ਅਰਥਾਤ ਭੈ ਕੋ ਧਾਰੇ॥
Prof. Sahib Singhਹੇ ਅੰਞਾਣ ਬੈਰਾਗੀ! ਜੋ ਮਨੁੱਖ ਪਰਮਾਤਮਾ-ਖਸਮ ਨੂੰ ਹਰ ਵੇਲੇ ਅੰਗ-ਸੰਗ ਸਮਝਦਾ ਹੈ, ਉਸ ਦੇ ਅੰਦਰ ਉਸ ਦਾ ਡਰ ਪੈਦਾ ਹੁੰਦਾ ਹੈ (ਕਿ ਪ੍ਰਭੂ ਸਾਡੇ ਸਾਰੇ ਕੀਤੇ ਕਰਮਾਂ ਨੂੰ ਵੇਖ ਰਿਹਾ ਹੈ)।

ਪਦ ਅਰਥ ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਭਉ = ਪਰਮਾਤਮਾ ਦਾ ਡਰ। ਪਵੈ = (ਹਿਰਦੇ ਵਿਚ) ਟਿਕਦਾ ਹੈ।

SikhNet (Spanish)Si uno ve la Presencia del Señor, uno es bendecido con su Reverencia y Fervor,

ਹੁਕਮੈ ਬੂਝੈ; ਤ ਨਿਰਭਉ ਹੋਇ ਵਣਾਹੰਬੈ ॥੨॥

hukamai boojhai; ta nirbhau hoe vanaahanbai |2|

Sant Singh KhalsaIf he realizes the Hukam of the Lord's Command, then he becomes fearless. ||2||
Manmohan SinghIf man realises the Lord's will, then alone becomes he fear-free, O brother.
Manmohan Singh (Punjabi)ਜੇਕਰ ਇਨਸਾਨ ਪ੍ਰਭੂ ਦੀ ਰਜ਼ਾ ਨੂੰ ਅਨੁਭਵ ਕਰ ਲਵੇ, ਕੇਵਲ ਤਦ ਹੀ ਉਹ ਡਰ-ਰਹਿਤ ਹੁੰਦਾ ਹੈ, ਹੇ ਭਾਈ!
Fareedkot Teekaਪੁਨ: ਹੁਕਮ ਕੋ ਸਮਝੈ ਤਾਂ ਇਹ ਜੀਵ ਨਿਰਭਉ ਹੋਵੈ। ਹਾਂ ਜੀ ਐਸੇ ਹੀ ਹੈ॥੨॥
Prof. Sahib Singhਇਸ ਡਰ ਦੀ ਬਰਕਤਿ ਨਾਲ ਮਨੁੱਖ ਉਸ ਪ੍ਰਭੂ ਦਾ) ਹੁਕਮ ਸਮਝਦਾ ਹੈ (ਭਾਵ, ਇਹ ਸਮਝਣ ਦੀ ਕੋਸ਼ਸ਼ ਕਰਦਾ ਹੈ ਕਿ ਸਾਨੂੰ ਜੀਵਾਂ ਨੂੰ ਕਿਵੇਂ ਜੀਊਣਾ ਚਾਹੀਦਾ ਹੈ) ਤਾਂ ਸੰਸਾਰਕ ਡਰਾਂ ਤੋਂ ਰਹਿਤ ਹੋ ਜਾਂਦਾ ਹੈ (ਕਿਉਂਕਿ ਰਜ਼ਾ ਨੂੰ ਸਮਝ ਕੇ ਸੰਸਾਰਕ ਡਰਾਂ ਵਾਲੇ ਕੰਮ ਕਰਨੇ ਛੱਡ ਦੇਂਦਾ ਹੈ) ॥੨॥

ਪਦ ਅਰਥ ਨਿਰਭਉ = ਦੁਨੀਆ ਦੇ ਡਰਾਂ ਤੋਂ ਰਹਿਤ ॥੨॥

SikhNet (Spanish)y uno realiza Su Voluntad librándose de todo miedo. (2)

ਹਰਿ. ਪਾਖੰਡੁ, ਨ ਕੀਜਈ; ਬੈਰਾਗੀਅੜੇ ॥

har. paakhandd, na keejee; bairaageearre |

Sant Singh KhalsaDon't practice hypocrisy with the Lord, O renunciate!
Manmohan SinghPractise thou not hypocrisy with thy God, O solitarian!
Manmohan Singh (Punjabi)ਤੂੰ ਆਪਣੇ ਵਾਹਿਗੁਰੂ ਨਾਲ ਦੰਭ ਨਾਂ ਕਰ, ਹੇ ਇਕਾਂਤੀ!
Fareedkot Teekaਹੇ ਬੈਰਾਗੀ! ਜੇ ਤੂੰ ਹਰੀ ਕੇ ਸਾਥ ਮਿਲਾ ਚਾਹੇ ਤੋ ਪਾਖੰਡ ਨਾ ਕਰਿ॥
Prof. Sahib Singhਹੇ ਅੰਞਾਣ ਬੈਰਾਗੀ! (ਇਹ ਤੀਰਥ ਆਦਿਕ ਕਰ ਕੇ) ਪਰਮਾਤਮਾ ਨਾਲ ਠੱਗੀ ਨਾਹ ਕਰੀਏ,
SikhNet (Spanish)Oh hombre, no tengas pretensión alguna para ver a Tu Dios Desapegado,

ਪਾਖੰਡਿ ਰਤਾ ਸਭੁ ਲੋਕੁ; ਵਣਾਹੰਬੈ ॥੩॥

paakhandd rataa sabh lok; vanaahanbai |3|

Sant Singh KhalsaThe whole world is filled with hypocrisy. ||3||
Manmohan SinghAll the men are imbued with hypocrisy, O brother.
Manmohan Singh (Punjabi)ਸਾਰੇ ਪੁਰਸ਼ ਦੰਭ ਨਾਲ ਰੰਗੇ ਹੋਏ ਹਨ, ਹੇ ਭਰਾ!
Fareedkot Teekaਕਿਉਂਕਿ ਪਾਖੰਡ ਮੇਂ ਹੀ ਸਭ ਲੋਕ ਰਤਾ ਹੂਆ ਹੈ ਇਸੀ ਤੇ ਪ੍ਰਾਪਤੀ ਨਹੀਂ ਹੋਤੀ ਹੈ। ਹਾਂ ਜੀ ਇਸੀ ਤਰਾਂ ਬਣਤਾ ਹੈ॥੩॥
Prof. Sahib Singhਸਾਰਾ ਜਗਤ (ਤੀਰਥ ਆਦਿਕ ਕਰਨ ਦੇ ਵਹਿਣ ਵਿਚ ਪੈ ਕੇ) ਪਖੰਡ ਵਿਚ ਰੁੱਝਾ ਪਿਆ ਹੈ ॥੩॥

ਪਦ ਅਰਥ ਪਾਖੰਡਿ = ਪਖੰਡ ਵਿਚ। ਰਤਾ = ਰੰਗਿਆ ਹੋਇਆ। ਲੋਕੁ = ਜਗਤ ॥੩॥

SikhNet (Spanish)pues el mundo entero pretende, y sin embargo, no Lo ha visto aún. (3)

ਤ੍ਰਿਸਨਾ ਪਾਸੁ. ਨ ਛੋਡਈ, ਬੈਰਾਗੀਅੜੇ ॥

trisanaa paas. na chhoddee, bairaageearre |

Sant Singh KhalsaThirst and desire do not just go away, O renunciate.
Manmohan SinghCovetousness leaves not the pursuit of man, O Forsaker.
Manmohan Singh (Punjabi)ਲਾਲਚ ਇਨਸਾਨ ਦਾ ਖਹਿੜਾ ਨਹੀਂ ਛੱਡਦਾ, ਹੇ ਵਿੱਰਕਤ!
Fareedkot Teekaਹੇ ਬੈਰਾਗੀ! ਤ੍ਰਿਸਨਾ ਇਸ ਜੀਵ ਕਾ (ਪਾਸੁ) ਸੰਗਿ ਨਹੀਂ ਛੋਡਤੀ॥
Prof. Sahib Singhਹੇ ਅੰਞਾਣ ਬੈਰਾਗੀ! (ਪਖੰਡ-ਕਰਮ ਕੀਤਿਆਂ) ਤ੍ਰਿਸ਼ਨਾ ਖ਼ਲਾਸੀ ਨਹੀਂ ਕਰਦੀ,

ਪਦ ਅਰਥ ਪਾਸੁ = ਪਾਸਾ, ਸਾਥ।

SikhNet (Spanish)La ansiedad no nos deja aunque pretendamos estar desapegados,

ਮਮਤਾ ਜਾਲਿਆ ਪਿੰਡੁ ਵਣਾਹੰਬੈ ॥੪॥

mamataa jaaliaa pindd vanaahanbai |4|

Sant Singh KhalsaThe body is burning in the fire of worldly love and attachment. ||4||
Manmohan SinghThe mortal's body is burning in the fire of worldly love, O brother.
Manmohan Singh (Punjabi)ਪ੍ਰਾਣੀ ਦੀ ਦੇਹ ਸੰਸਾਰੀ ਮੋਹ ਦੀ ਅੱਗ ਵਿੱਚ ਸੜ ਰਹੀ ਹੈ, ਹੇ ਭਾਈ!
Fareedkot Teekaਇਸੀ ਤੇ ਮਮਤਾ ਨੇ ਸਰੀਰ ਹੀ ਜਾਲ ਦੀਆ ਹੈ। ਹਾਂ ਜੀ ਐਸੇ ਆਪ ਕਾ ਕਹਣਾ ਬਣਤਾ ਹੈ, ਭਾਵ ਸਤਿ ਹੈ॥੪॥
Prof. Sahib Singhਸਗੋਂ ਮਾਇਆ ਦੀ ਮਮਤਾ ਸਰੀਰ ਨੂੰ ਸਾੜ ਦੇਂਦੀ ਹੈ ॥੪॥

ਪਦ ਅਰਥ ਜਾਲਿਆ = ਸਾੜ ਦਿੱਤਾ ਹੈ। ਪਿੰਡੁ = ਸਰੀਰ ॥੪॥

SikhNet (Spanish)ya que el ser es consumido constantemente en el fuego del deseo.

ਚਿੰਤਾ ਜਾਲਿ ਤਨੁ ਜਾਲਿਆ; ਬੈਰਾਗੀਅੜੇ ॥

chintaa jaal tan jaaliaa; bairaageearre |

Sant Singh KhalsaAnxiety is burned, and the body is burned, O renunciate,
Manmohan SinghThe fire of care has burnt the body, O Forsaker.
Manmohan Singh (Punjabi)iਫ਼ਕਰ ਦੀ ਅੱਗ ਨੇ ਦੇਹ ਨੂੰ ਸਾੜ ਸੁੱਟਿਆ ਹੈ, ਹੇ ਤਿਆਗੀ!
Fareedkot Teekaਹੇ ਬੈਰਾਗੀ! ਚਿੰਤਾ ਕੇ ਸੰਬੂਹ ਨੇ ਵਾ ਲਾਟ ਨੇ ਸੂਖਮ ਸਰੀਰੁ ਮਨੁ ਜਾਲ ਦੀਆ ਹੈ॥
Prof. Sahib Singhਹੇ ਅੰਞਾਣ ਬੈਰਾਗੀ! ਜੇ ਮਨੁੱਖ ਦਾ ਮਨ (ਤ੍ਰਿਸ਼ਨਾ ਮਮਤਾ ਵਲੋਂ) ਮਰ ਜਾਏ,

ਪਦ ਅਰਥ ਜਾਲਿ = ਸਾੜ ਕੇ। ਤਨੁ = ਸਰੀਰ, ਸਰੀਰ ਦਾ ਮੋਹ।

SikhNet (Spanish)Si uno echa al fuego sus preocupaciones, quema también el sentido del cuerpo,

ਜੇ ਮਨੁ ਮਿਰਤਕੁ ਹੋਇ; ਵਣਾਹੰਬੈ ॥੫॥

je man miratak hoe; vanaahanbai |5|

Sant Singh Khalsaonly if one lets his mind become dead. ||5||
Manmohan SinghMan escapes from it, if he deadens his mind, O brother.
Manmohan Singh (Punjabi)ਇਨਸਾਨ ਇਸ ਕੋਲੋਂ ਬੱਚ ਜਾਂਦਾ ਹੈ, ਜੇਕਰ ਉਹ ਆਪਦੇ ਮਨ ਨੂੰ ਮਾਰ ਲਵੇ, ਹੇ ਭਾਈ!
Fareedkot Teekaਪ੍ਰਸ਼ਨ: ਜੀ ਹਰਿਆ ਕੈਸੇ ਹੋਵੈ?☬ਉੱਤ੍ਰ: ਜੇ ਮਨੁ ਮਰੇ। ਹਾਂ ਜੀ ਐਸੇ ਹੀ ਹੈ॥੫॥
Prof. Sahib Singh(ਤਾਂ ਉਹ ਸੱਚਾ ਬੈਰਾਗੀ ਬਣ ਜਾਂਦਾ ਹੈ, ਉਸ ਅਜਿਹੇ ਬੈਰਾਗੀ ਨੇ) ਚਿੰਤਾ ਸਾੜ ਕੇ ਸਰੀਰ (ਦਾ ਮੋਹ) ਸਾੜ ਲਿਆ ਹੈ ॥੫॥

ਪਦ ਅਰਥ ਮਿਰਤਕੁ = ਮੁਰਦਾ, ਤ੍ਰਿਸ਼ਨਾ ਮਮਤਾ ਵਲੋਂ ਮੁਰਦਾ ॥੫॥

SikhNet (Spanish)si sólo la mente de uno también muriera para su propio ser. (5)

ਸਤਿਗੁਰ ਬਿਨੁ ਬੈਰਾਗੁ. ਨ ਹੋਵਈ; ਬੈਰਾਗੀਅੜੇ ॥

satigur bin bairaag. na hovee; bairaageearre |

Sant Singh KhalsaWithout the True Guru, there can be no renunciation,
Manmohan SinghWithout the True Guru, there can be no detachment, O renouncer,
Manmohan Singh (Punjabi)ਹੇ ਤਿਆਗੀ! ਸੱਚੇ ਗੁਰਾਂ ਦੇ ਬਗ਼ੈਰ, ਕੋਈ ਉਪਰਾਮਤਾ ਨਹੀਂ ਹੋ ਸਕਦੀ,
Fareedkot Teekaਹੇ ਬੈਰਾਗੀ! ਬਿਨਾਂ ਸਤਿਗੁਰੋਂ ਕੋ ਉਪਦੇਸ ਸੇ ਬੈਰਾਗੁ ਨਹੀਂ ਹੋਤਾ॥
Prof. Sahib Singh(ਪਰ) ਹੇ ਅੰਞਾਣ ਬੈਰਾਗੀ! ਸਤਿਗੁਰੂ (ਦੀ ਸ਼ਰਨ ਆਉਣ) ਤੋਂ ਬਿਨਾ (ਹਿਰਦੇ ਵਿਚ) ਵੈਰਾਗ ਪੈਦਾ ਨਹੀਂ ਹੋ ਸਕਦਾ,

ਪਦ ਅਰਥ ਬੈਰਾਗੁ = ਤ੍ਰਿਸ਼ਨਾ ਮਮਤਾ ਵਲੋਂ ਉਪਰਾਮਤਾ।

SikhNet (Spanish)Sin el Guru Verdadero, uno no logra el Desapego,

ਜੇ ਲੋਚੈ ਸਭੁ ਕੋਇ; ਵਣਾਹੰਬੈ ॥੬॥

je lochai sabh koe; vanaahanbai |6|

Sant Singh Khalsaeven though all the people may wish for it. ||6||
Manmohan Singheven though everyone may desire it.
Manmohan Singh (Punjabi)ਭਾਵੇਂ ਹਰ ਜਣਾ ਇਸ ਦੀ ਖ਼ਾਹਿਸ਼ ਪਿਆ ਕਰੇ।
Fareedkot Teekaਚਾਹੇ ਸਭ ਕੋਈ ਚਾਹੇ। ਹਾਂ ਜੀ ਐਸੇ ਹੀ ਬਨਤਾ ਹੈ॥੬॥
Prof. Sahib Singhਭਾਵੇਂ ਕੋਈ ਕਿਤਨੀ ਹੀ ਤਾਂਘ ਕਰੇ ॥੬॥

ਪਦ ਅਰਥ ਸਭੁ ਕੋਇ = ਹਰੇਕ ਜੀਵ ॥੬॥

SikhNet (Spanish)aunque lo añore y lo deseé. (6)

ਕਰਮੁ ਹੋਵੈ ਸਤਿਗੁਰੁ ਮਿਲੈ; ਬੈਰਾਗੀਅੜੇ ॥

karam hovai satigur milai; bairaageearre |

Sant Singh KhalsaWhen God grants His Grace, one meets the True Guru, O renunciate,
Manmohan SinghO Forsaker, if the Lord's grace be on the mortal, he meets with the True Guru,
Manmohan Singh (Punjabi)ਹੇ ਤਿਆਗੀ, ਜੇਕਰ ਪ੍ਰਾਣੀ ਉੱਤੇ ਸਾਹਿਬ ਦੀ ਰਹਿਮਤ ਹੋਵ ਤਾਂ ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ,
Fareedkot Teekaਹੇ ਬੈਰਾਗੀ! ਜੇ ਪੂਰਬਲੇ ਕਰਮ ਹੋਣ ਤੋ ਸਤਿਗੁਰ ਮਿਲਤੇ ਹੈਂ॥
Prof. Sahib Singhਹੇ ਅੰਞਾਣ ਬੈਰਾਗੀ! ਸਤਿਗੁਰੂ ਤਦੋਂ ਮਿਲਦਾ ਹੈ ਜੇ (ਪ੍ਰਭੂ ਦੀ) ਕਿਰਪਾ ਹੋਵੇ,

ਪਦ ਅਰਥ ਕਰਮੁ = ਬਖ਼ਸ਼ਸ਼।

SikhNet (Spanish)Si uno logra la Compasión del Señor, se encuentra con el Guru Verdadero,

ਸਹਜੇ ਪਾਵੈ ਸੋਇ; ਵਣਾਹੰਬੈ ॥੭॥

sahaje paavai soe; vanaahanbai |7|

Sant Singh Khalsaand automatically, intuitively finds that Lord. ||7||
Manmohan Singhand easily attains unto that Lord.
Manmohan Singh (Punjabi)ਅਤੇ ਸੁਚੈਨ ਹੀ ਉਸ ਪ੍ਰਭੂ ਨੂੰ ਪਾ ਲੈਂਦਾ ਹੈ।
Fareedkot Teekaਪੁਨ: ਜਬ ਮਿਲੇ ਤੋ ਸੋ ਪੁਰਸ ਬੈਰਾਗ ਕੌ ਸਹਜੇ ਪਾ ਲੇਤਾ ਹੈ। ਹਾਂ ਜੀ ਐਸੇ ਹੀ ਬਨਤਾ ਹੈ॥
Prof. Sahib Singhਉਹ ਮਨੁੱਖ (ਫਿਰ) ਸਹਿਜੇ ਹੀ (ਵੈਰਾਗ) ਪ੍ਰਾਪਤ ਕਰ ਲੈਂਦਾ ਹੈ ॥੭॥

ਪਦ ਅਰਥ ਸਹਜੇ = ਸਹਿਜ ਅਵਸਥਾ ਵਿਚ ਟਿਕ ਕੇ, ਤ੍ਰਿਸ਼ਨਾ ਆਦਿਕ ਵਿਚ ਡੋਲਣ ਤੋਂ ਹਟ ਕੇ ॥੭॥

SikhNet (Spanish)y obtiene a Dios de forma espontánea. (7)

ਕਹੁ ਕਬੀਰ. ਇਕ ਬੇਨਤੀ ਬੈਰਾਗੀਅੜੇ ॥

kahu kabeer. ik benatee bairaageearre |

Sant Singh KhalsaSays Kabeer, I offer this one prayer, O renunciate.
Manmohan SinghO Forsaker! Kabir makes a supplication,
Manmohan Singh (Punjabi)ਹੇ ਤਿਆਗੀ! ਕਬੀਰ ਜੀ ਇਕ ਬੇਨਤੀ ਕਰਦੇ ਹਨ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਬੈਰਾਗੀ! ਤੂੰ ਇਕ ਬੇਨਤੀ ਕਹੁ॥
Prof. Sahib Singhਕਬੀਰ ਆਖਦਾ ਹੈ- ਹੇ ਅੰਞਾਣ ਬੈਰਾਗੀ! (ਪਖੰਡ ਨਾਲ ਕੁਝ ਨਹੀਂ ਸੌਰਨਾ, ਪ੍ਰਭੂ ਅੱਗੇ) ਇਉਂ ਅਰਦਾਸ ਕਰ,
SikhNet (Spanish)Dice Kabir, tengo esta oración para ponerme a Tus Pies, oh mi Dios:

ਮੋ ਕਉ ਭਉਜਲੁ ਪਾਰਿ ਉਤਾਰਿ; ਵਣਾਹੰਬੈ ॥੮॥੧॥੮॥

mo kau bhaujal paar utaar; vanaahanbai |8|1|8|

Sant Singh KhalsaCarry me across the terrifying world-ocean. ||8||1||8||
Manmohan Singhthat God may ferry him across the dreadful world-ocean.
Manmohan Singh (Punjabi)ਕਿ ਪ੍ਰਭੂ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੌਂ ਪਾਰ ਦੇਵੇ।
Fareedkot Teekaਕਿ ਹੇ ਭਗਵਨ! ਤੂੰ ਮੈਨੂੰ ਸਤਿਗੁਰੋਂ ਕੇ ਸਾਥ ਮਿਲਾਇਕੇ (ਭਉਜਲੁ) ਭੈ ਕਾ ਹੀ ਜਲੁ ਹੈ, ਜਿਸ ਮੇਂ ਐਸੇ ਸੰਸਾਰ ਸਮੁੰਦ੍ਰ ਤੇ ਪਾਰ ਉਤਾਰ। ਤੌ ਬੈਰਾਗੀ ਕਹਤਾ ਹੈ: ਹਾਂ ਜੀ ਐਸੇ ਹੀ ਕਰੂੰਗਾ। ਐਸੇ ਮਾਨਕੇ ਸੰਸਾਰ ਸੇ ਪਾਰ ਹੂਆ॥੮॥੧॥੮॥☬ਪਰਮੇਸਰ ਕੇ ਪਾਵਣੇ ਮੇਂ ਪ੍ਰੇਮ ਕੀ ਪ੍ਰਧਾਨਤਾ ਦਿਖਾਤੇ ਹੂਏ ਕਹਤੇ ਹੈਂ: ਜਬ ਪਾਂਡਵੋਂ ਕੇ ਵਕੀਲ ਹੋਇਕੈ ਕ੍ਰਿਸਨ ਜੀ ਦੁਰਯੋਧਨ ਕੇ ਆਏ ਤਬ ਤਿਸ ਕੀ ਸਫਾਈ ਨਾ ਜਾਨ ਕਰ ਬਿਦਰ ਕੇ ਚਲੇ ਗਏ। ਦੂਸਰੇ ਦਿਨ ਜਬ ਮਿਲੇ ਤਬ ਦੁਰਯੋਧਨ ਹਾਥੀ ਘੋੜੇ ਦੇਖਨੇ ਕੇ ਬਹਾਨੇ ਕਰ ਤਬੇਲੇ ਮੇਂ ਚਲਾ ਗਿਆ ਪੁਨਾ ਕ੍ਰਿਸਨ ਜੀ ਕੋ ਆਪਣੀ ਸਮਗ੍ਰੀ ਦਿਖਾਈ ਅਰ ਕਹਾ, 'ਕਿ ਆਪ ਨੇ ਹਮਾਰੇ ਪਦਰਾਥ ਛੋਡ ਕਰ ਗੋਲੇ ਕੇ ਘਰ ਮੇਂ ਜਾਇ ਕਰ ਕਿਆ ਸੁਖ ਪਾਇਆ?' ਤਿਸ ਪਰ ਕਹਤੇ ਹੈਂ:
Prof. Sahib Singh'ਹੇ ਪ੍ਰਭੂ! ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ' ॥੮॥੧॥੮॥

ਪਦ ਅਰਥ ਮੋ ਕਉ = ਮੈਨੂੰ। ਭਉਜਲੁ = ਸੰਸਾਰ-ਸਮੁੰਦਰ ॥੮॥੧॥੮॥

SikhNet (Spanish)por favor, llévame a través del tumultuoso mar de la existencia. (8-1-8)

Open this shabad →

Ang 1104 of 1430