ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿiਾਹੀ।
SikhNet (Spanish)Sarang, Mejl Guru Aryan Dev, Quinto Canal Divino.
ਅਪੁਨੇ ਗੁਰ ਪੂਰੇ ਬਲਿਹਾਰੈ ॥
apune gur poore balihaarai |
Sant Singh KhalsaI am a sacrifice to my Perfect Guru.
Manmohan SinghUnto my Perfect Guru, I am a sacrifice.
Manmohan Singh (Punjabi)ਆਪਣੇ ਪੂਰਨ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਅਪਨੇ ਪੂਰੇ ਗੁਰ ਕੇ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਆਪਣੇ ਪੂਰੇ ਗੁਰੂ ਤੋਂ ਕੁਰਬਾਨ ਜਾਂਦਾ ਹੈ।ਪਦ ਅਰਥ ਬਲਿਹਾਰੈ = ਸਦਕੇ, ਕੁਰਬਾਨ।
SikhNet (Spanish)Ofrezco mi ser en sacrificio a mi Guru Perfecto,
ਪ੍ਰਗਟ ਪ੍ਰਤਾਪੁ ਕੀਓ ਨਾਮ ਕੋ; ਰਾਖੇ ਰਾਖਨਹਾਰੈ ॥੧॥ ਰਹਾਉ ॥
pragatt prataap keeo naam ko; raakhe raakhanahaarai |1| rahaau |
Sant Singh KhalsaMy Savior Lord has saved me; He has revealed the Glory of His Name. ||1||Pause||
Manmohan SinghGod, the Saviour, has saved me and has made manifest the glory of His Name. Pause.
Manmohan Singh (Punjabi)ਰੱਖਿਆ ਕਰਨ ਵਾਲੇ ਹਰੀ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਆਪਣੇ ਨਾਮ ਦੀ ਪ੍ਰਭਤਾ ਪਰਤੱਖ ਕਰ ਵਿਖਾਲੀ ਹੈ। ਠਹਿਰਾਉ।
Fareedkot Teekaਜਿਨੋਂ ਨੇ ਨਾਮ ਕੇ ਪ੍ਰਤਾਪ ਕੋ ਪ੍ਰਗਟ ਕੀਆ ਹੈ ਔਰ ਰਾਖਨਹਾਰ ਹੋ ਕਰ ਅਪਨੇ ਦਾਸ ਸੰਸਾਰ ਸੇ ਰਾਖੇ ਹੈਂ॥੧॥ ਰਹਾਉ ॥
Prof. Sahib Singh(ਗੁਰੂ ਪਰਮਾਤਮਾ ਦੇ) ਨਾਮ ਦਾ ਪਰਤਾਪ (ਜਗਤ ਵਿਚ) ਪ੍ਰਸਿੱਧ ਕਰਦਾ ਹੈ। ਰੱਖਿਆ ਕਰਨ ਦੀ ਸਮਰਥਾ ਵਾਲਾ ਪ੍ਰਭੂ (ਨਾਮ ਜਪਣ ਵਾਲਿਆਂ ਨੂੰ ਅਨੇਕਾਂ ਦੁੱਖਾਂ ਤੋਂ) ਬਚਾਂਦਾ ਹੈ ॥੧॥ ਰਹਾਉ ॥ਪਦ ਅਰਥ ਕੋ = ਦਾ। ਰਾਖਨਹਾਰੈ = ਰੱਖਿਆ ਕਰ ਸਕਣ ਵਾਲੇ ਨੇ ॥੧॥ ਰਹਾਉ ॥
SikhNet (Spanish)pues Él me ha emancipado y ha hecho manifiesta en mí la Gloria del Nombre del Señor. (1-Pausa)
ਨਿਰਭਉ ਕੀਏ. ਸੇਵਕ ਦਾਸ ਅਪਨੇ; ਸਗਲੇ ਦੂਖ ਬਿਦਾਰੈ ॥
nirbhau kee. sevak daas apane; sagale dookh bidaarai |
Sant Singh KhalsaHe makes His servants and slaves fearless, and takes away all their pain.
Manmohan SinghHis servants and slaves the Lord makes fear-free and rids them of all their sorrows.
Manmohan Singh (Punjabi)ਆਪਣੇ ਨੌਕਰ ਅਤੇ ਗੋਲਿਆਂ ਨੂੰ ਪ੍ਰਭੂ ਭੈ-ਰਹਿਤ ਕਰ ਦਿੰਦਾ ਹੈ ਤੇ ਉਹਨਾਂ ਦੇ ਸਾਰੇ ਦੁਖੜੇ ਮੇਟ ਦਿੰਦਾ ਹੈ।
Fareedkot Teekaਰਖ੍ਯਾ ਕਰ ਕੇ ਅਪਨੇ ਸੇਵਕ ਨਿਰਭੈ ਕੀਏ ਹੈਂ ਔਰ ਤਿਨ ਦਾਸੋਂ ਕੇ ਸਗਲ ਦੂਖ ਬਿਦਾਰ ਦੀਏ ਹੈਂ॥
Prof. Sahib Singh(ਗੁਰੂ ਦੀ ਕਿਰਪਾ ਨਾਲ ਹੀ) ਪ੍ਰਭੂ ਆਪਣੇ ਸੇਵਕਾਂ ਦਾਸਾਂ ਨੂੰ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਦਲੇਰ ਕਰ ਦੇਂਦਾ ਹੈ, (ਸੇਵਕਾਂ ਦੇ) ਸਾਰੇ ਦੁੱਖ ਨਾਸ ਕਰਦਾ ਹੈ।ਪਦ ਅਰਥ ਬਿਦਾਰੈ = ਨਾਸ ਕਰ ਦੇਂਦਾ ਹੈ।
SikhNet (Spanish)Él libera a Sus Sirvientes de sus miedos y de sus penas, abandona entonces todo esfuerzo,
ਆਨ ਉਪਾਵ ਤਿਆਗਿ. ਜਨ ਸਗਲੇ; ਚਰਨ ਕਮਲ ਰਿਦ ਧਾਰੈ ॥੧॥
aan upaav tiaag. jan sagale; charan kamal rid dhaarai |1|
Sant Singh KhalsaSo renounce all other efforts, and enshrine the Lord's Lotus Feet within your mind. ||1||
Manmohan SinghO men, abandon thou all other efforts and enshrine the Lord's lotus feet with thy mind.
Manmohan Singh (Punjabi)ਹੇ ਬੰਦੇ! ਤੂੰ ਹੋਰ ਸਾਰੇ ਉਪਰਾਲੇ ਛੱਡ ਦੇ ਅਤੇ ਪ੍ਰਭੂ ਦੇ ਕੰਵਲ ਪੈਰਾਂ ਨੂੰ ਆਪਣੇ ਮਨ ਅੰਦਰ ਟਿਕਾ ਲੈ।
Fareedkot Teekaਔਰ ਉਪਾਵ ਸਗਲੇ ਜਨੋਂ ਨੇ ਤ੍ਯਾਗ ਕਰ ਕੇ ਏਕ ਪ੍ਰਭੂ ਕੇ ਚਰਨ ਕਮਲ ਰਿਦੇ ਮੇਂ ਧਾਰਨ ਕੀਏ ਹੈਂ॥੧॥
Prof. Sahib Singh(ਪ੍ਰਭੂ ਦਾ) ਸੇਵਕ (ਭੀ) ਹੋਰ ਸਾਰੇ ਹੀਲੇ ਛੱਡ ਕੇ ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖਦਾ ਹੈ ॥੧॥ਪਦ ਅਰਥ ਆਨ = {अन्य} ਹੋਰ ਹੋਰ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ, ਜਤਨ। ਤਿਆਗਿ = ਛੱਡ ਕੇ। ਧਾਰੈ = ਟਿਕਾਂਦਾ ਹੈ। ਰਿਦ = ਹਿਰਦੇ ਵਿਚ। ਸਗਲੇ ਉਪਾਵ = ਸਾਰੇ ਹੀਲੇ ॥੧॥
SikhNet (Spanish)oh criatura de Dios, y enaltece el Loto de Sus Pies en tu corazón. (1)
ਪ੍ਰਾਨ ਅਧਾਰ ਮੀਤ ਸਾਜਨ; ਪ੍ਰਭ ਏਕੈ ਏਕੰਕਾਰੈ ॥
praan adhaar meet saajan; prabh ekai ekankaarai |
Sant Singh KhalsaGod is the Support of the breath of life, my Best Friend and Companion, the One and Only Creator of the Universe.
Manmohan SinghThe One Unique Lord, my Friend and Intimate is the mainstay of my vital-breath.
Manmohan Singh (Punjabi)ਮੇਰਾ ਮਿੱਤਰ ਅਤੇ ਯਾਰ ਇਕ ਅਦੁੱਤੀ ਪ੍ਰਭੂ ਮੇਰੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਪ੍ਰਾਨੋਂ ਕਾ ਆਸਰਾ ਔਰ ਸੰਤੋਂ ਕਾ ਮਿਤ੍ਰ ਜੋ ਪ੍ਰਭੂ ਹੈ (ਏਕ) ਅਦੁਤੀ ਓਅੰਕਾਰ ਰੂਪ ਹੈ॥
Prof. Sahib Singh(ਜਿਹੜੇ ਮਨੁੱਖ ਗੁਰੂ ਦੀ ਮਿਹਰ ਨਾਲ ਨਾਮ ਜਪਦੇ ਹਨ, ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਸਿਰਫ਼ ਪਰਮਾਤਮਾ ਹੀ ਸਿਰਫ਼ ਪ੍ਰਭੂ ਹੀ ਪ੍ਰਾਣਾਂ ਦਾ ਆਸਰਾ ਹੈ ਤੇ ਸੱਜਣ ਮਿੱਤਰ ਹੈ।ਪਦ ਅਰਥ ਅਧਾਰ = ਆਸਰਾ। ਏਕੰਕਾਰੈ = ਪਰਮਾਤਮਾ (ਹੀ)।
SikhNet (Spanish)Tu Señor Todopoderoso, el Único Ser Supremo, es tu Único Amigo,
ਸਭ ਤੇ ਊਚ ਠਾਕੁਰੁ ਨਾਨਕ ਕਾ; ਬਾਰ ਬਾਰ ਨਮਸਕਾਰੈ ॥੨॥੪੯॥੭੨॥
sabh te aooch tthaakur naanak kaa; baar baar namasakaarai |2|49|72|
Sant Singh KhalsaNanak's Lord and Master is the Highest of all; again and again, I humbly bow to Him. ||2||49||72||
Manmohan SinghThe Highest of high is He, the Lord of Nanak, Again and again, I make obeisance unto Him.
Manmohan Singh (Punjabi)ਬੁਲੰਦਾਂ ਦਾ ਪਰਮ ਬੁਲੰਦ ਹੈ, ਉਹ ਨਾਨਕ ਦਾ ਸੁਆਮੀ। ਬਹੁਤ ਬਹੁਤ ਮੈਂ ਉਸ ਨੂੰ ਬੰਦਨਾ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮਾਰਾ ਠਾਕੁਰ ਸਭ ਤੇ ਊਚਾ ਹੈ ਔ ਬਾਰ ਬਾਰ ਮੈਂ ਤਿਸ ਕੋ ਨਿਮਸਕਾਰ ਕਰਤਾ ਹੂੰ॥੨॥੪੯॥੭੨॥
Prof. Sahib Singh(ਦਾਸ) ਨਾਨਕ ਦਾ (ਤਾਂ ਪਰਮਾਤਮਾ ਹੀ) ਸਭ ਤੋਂ ਉੱਚਾ ਮਾਲਕ ਹੈ। (ਨਾਨਕ) ਸਦਾ ਮੁੜ ਮੁੜ (ਪਰਮਾਤਮਾ ਨੂੰ ਹੀ) ਸਿਰ ਨਿਵਾਂਦਾ ਹੈ ॥੨॥੪੯॥੭੨॥ਪਦ ਅਰਥ ਤੇ = ਤੋਂ। ਠਾਕੁਰੁ = ਮਾਲਕ-ਪ੍ਰਭੂ। ਬਾਰ ਬਾਰ = ਮੁੜ ਮੁੜ ॥੨॥੪੯॥੭੨॥
SikhNet (Spanish)lo más Alto de lo alto, postra siempre tu ser en obediencia a Él. (2-49-72)