ੴ

ਸਿੱਖਬਾਣੀ · SikhBani

ਕਰਉ ਬੇਨੰਤੀ ਸੁਨਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥

krau benantee sunahu mere meetaa sant ttehal kee belaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 205 · 11 lines
Translations

ਗਉੜੀ₂ ਮਹਲਾ ੫ ॥

gaurree₂ mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਅਉਧ ਘਟੈ; ਦਿਨਸੁ ਰੈਨਾਰੇ ॥

aaudh ghattai; dinas rainaare |

Sant Singh KhalsaThis life is diminishing, day and night.
Manmohan SinghBy day and night the life goes in diminishing.
Manmohan Singh (Punjabi)ਦਿਨ ਰਾਤ ਉਮਰ ਘਟ ਹੁੰਦੀ ਜਾ ਰਹੀ ਹੈ।
Fareedkot Teekaਦਿਨ ਰਾਤ ਅਵਸਥਾ ਘਟਤੀ ਜਾਤੀ ਹੈ॥
Prof. Sahib Singhਹੇ ਭਾਈ! (ਤੇਰੀ) ਉਮਰ (ਇਕ ਇਕ) ਦਿਨ (ਇਕ ਇਕ) ਰਾਤ ਕਰ ਕੇ ਘਟਦੀ ਜਾ ਰਹੀ ਹੈ।

ਪਦ ਅਰਥ ਅਉਧ = ਉਮਰ। ਰੈਨਾ = ਰਾਤ। ਰੇ = ਹੇ ਭਾਈ!

SikhNet (Spanish)Día y noche tu tiempo de vida disminuye;

ਮਨ ਗੁਰ ਮਿਲਿ; ਕਾਜ ਸਵਾਰੇ ॥੧॥ ਰਹਾਉ ॥

man gur mil; kaaj savaare |1| rahaau |

Sant Singh KhalsaMeeting with the Guru, your affairs shall be resolved. ||1||Pause||
Manmohan SinghBy meeting the Guru, O man, set aright thine affairs. Pause.
Manmohan Singh (Punjabi)ਹੇ ਬੰਦੇ! ਗੁਰਾਂ ਨੂੰ ਭੇਟਣ ਦੁਆਰਾ ਤੂੰ ਆਪਣੇ ਕਾਰਜ ਰਾਸ ਕਰ ਲੈ। ਠਹਿਰਾਉ।
Fareedkot Teekaਹੇ ਮਨ ਪਿਆਰਿਓ! ਪੁਰਸ਼ ਕੋ ਚਾਹੀਏ ਗੁਰੋਂ ਕੇ ਸਾਥ ਮਿਲ ਕਰ ਕੇ ਅਪਨਾ ਮੋਖ ਰੂਪੀ ਕਾਰਜ ਸੰਵਾਰ ਲੇਵੇ॥੧॥ ਰਹਾਉ ॥
Prof. Sahib Singhਹੇ ਮਨ! (ਜਿਸ ਕੰਮ ਲਈ ਤੂੰ ਜਗਤ ਵਿਚ ਆਇਆ ਹੈਂ, ਆਪਣੇ ਉਸ) ਕੰਮ ਨੂੰ ਗੁਰੂ ਨੂੰ ਮਿਲ ਕੇ ਸਿਰੇ ਚਾੜ੍ਹ ॥੧॥ ਰਹਾਉ ॥

ਪਦ ਅਰਥ ਮਨ = ਹੇ ਮਨ! ਮਿਲਿ = ਮਿਲ ਕੇ। ਸਵਾਰੇ = ਸਵਾਰਿ ॥੧॥ ਰਹਾਉ ॥

SikhNet (Spanish)ve entonces y llama al Guru para así cumplir tu Destino. (1-Pausa)

ਕਰਉ ਬੇਨੰਤੀ. ਸੁਨਹੁ ਮੇਰੇ ਮੀਤਾ; ਸੰਤ ਟਹਲ ਕੀ ਬੇਲਾ ॥

krau benantee. sunahu mere meetaa; sant ttehal kee belaa |

Sant Singh KhalsaListen, my friends, I beg of you: now is the time to serve the Saints!
Manmohan SinghI make supplication. Listen to me. O my friend. This is the high time to serve the saints.
Manmohan Singh (Punjabi)ਮੈਂ ਪ੍ਰਾਰਥਨਾ ਕਰਦਾ ਹਾਂ, ਸ੍ਰਵਣ ਕਰ ਹੈ ਮੇਰੇ ਮਿਤ੍ਰ ਸਾਧੂਆਂ ਦੀ ਸੇਵਾ ਕਰਨ ਦਾ ਇਹ ਸੁਹਾਉਣਾ ਸਮਾਂ ਹੈ।
Fareedkot Teekaਹੇ ਮੇਰੇ ਮੀਤ! ਮੈਂ (ਬੇਨਤੀ) ਨਿਮ੍ਰਿਤਾ ਸੇ ਉਪਦੇਸ਼ ਕਰਤਾ ਹੂੰ: ਏਹ ਮਾਨੁਖ ਜਨਮ ਸੰਤ ਕੀ ਟਹਲ ਕਾ ਵੇਲਾ ਹੈ, ਵਾ ਹੇ ਮੇਰੇ ਮਿਤ੍ਰ! ਬਾਣੀ ਕਰ ਪਰਮੇਸ੍ਵਰ ਆਗੇ ਬੇਨਤੀ ਕਰੋ, ਕਾਨੋ ਕਰ ਕੇ ਜਸੁ ਸੁਣਹੁ, ਸਰੀਰ ਕਰ ਸੰਤ ਸੇਵਾ (ਕੀ) ਕੀਆ ਕਰੋ, ਏਹੁ ਦੁਰਲਭ ਸਮਾਂ ਹੈ॥
Prof. Sahib Singhਹੇ ਮੇਰੇ ਮਿੱਤਰ! ਸੁਣ, ਮੈਂ (ਤੇਰੇ ਅੱਗੇ) ਬੇਨਤੀ ਕਰਦਾ ਹਾਂ (ਇਹ ਮਨੁੱਖਾ ਜਨਮ) ਸੰਤਾਂ ਦੀ ਟਹਲ ਕਰਨ ਦਾ ਸਮਾ ਹੈ।

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ। ਮੀਤਾ = ਹੇ ਮਿੱਤਰ! ਬੇਲਾ = ਵੇਲਾ, ਸਮਾ।

SikhNet (Spanish)Mira, oh mi amigo, te suplico, ahora es tu momento para servir a los Santos.

ਈਹਾ. ਖਾਟਿ ਚਲਹੁ ਹਰਿ ਲਾਹਾ; ਆਗੈ ਬਸਨੁ ਸੁਹੇਲਾ ॥੧॥

eehaa. khaatt chalahu har laahaa; aagai basan suhelaa |1|

Sant Singh KhalsaIn this world, earn the profit of the Lord's Name, and hereafter, you shall dwell in peace. ||1||
Manmohan SinghOver here, earn the profit of God's Name and depart. Hereafter, thou shalt have an adorned abode.
Manmohan Singh (Punjabi)ਏਥੋ ਰੱਬ ਦੇ ਨਾਮ ਦੀ ਖੱਟੀ ਖਟ ਕੇ ਚਾਲੇ ਪਾ। ਪ੍ਰਲੋਕ ਵਿੱਚ ਤੈਨੂੰ ਸਸ਼ੋਭਤ ਨਿਵਾਸ ਅਸਥਾਨ ਮਿਲੇਗਾ।
Fareedkot Teekaਜਬ ਇਸ ਲੋਕ ਮੇਂ ਸੰਤ ਸੇਵਾ ਕਰ ਕੇ ਨਾਮ ਰੂਪ ਲਾਹਾ ਖਾਟ ਕਰ ਚਲੋਗੇ, ਤਬ ਪ੍ਰਲੋਕ ਮੇਂ ਬਸਨਾ ਸੁਖਾਲਾ ਹੋਵੇਗਾ॥੧॥
Prof. Sahib Singhਇਥੋਂ ਹਰਿ-ਨਾਮ ਦਾ ਲਾਭ ਖੱਟ ਕੇ ਤੁਰੋ, ਪਰਲੋਕ ਵਿਚ ਸੌਖਾ ਵਾਸ ਪ੍ਰਾਪਤ ਹੋਵੇਗਾ ॥੧॥

ਪਦ ਅਰਥ ਈਹਾ = ਇੱਥੇ, ਇਸ ਲੋਕ ਵਿਚ। ਲਾਹਾ = ਲਾਭ। ਆਗੈ = ਪਰਲੋਕ ਵਿਚ। ਸੁਹੇਲਾ = ਸੌਖਾ। ਬਸਨੁ = ਵਾਸ ॥੧॥

SikhNet (Spanish)Si uno hace méritos aquí, uno puede vivir en Éxtasis aquí después. (1)

ਇਹੁ ਸੰਸਾਰੁ ਬਿਕਾਰੁ ਸਹਸੇ ਮਹਿ; ਤਰਿਓ ਬ੍ਰਹਮ ਗਿਆਨੀ ॥

eihu sansaar bikaar sahase meh; tario braham giaanee |

Sant Singh KhalsaThis world is engrossed in corruption and cynicism. Only those who know God are saved.
Manmohan SinghThis world is engrossed in wickedness and scepticism. God's diving alone is saved.
Manmohan Singh (Punjabi)ਇਹ ਜਹਾਨ ਬਦਫੈਲੀ ਅਤੇ ਸੰਦੇਹ ਅੰਦਰ ਗਲਤਾਨ ਹੈ। ਕੇਵਲ ਰੱਬ ਨੂੰ ਜਾਨਣ ਵਾਲੇ ਦਾ ਹੀ ਬਚਾ ਹੁੰਦਾ ਹੈ।
Fareedkot Teekaਇਹ ਸੰਸਾਰ (ਬਿਕਾਰੁ) ਬਿਅਰਥ ਹੈ ਔਰ ਸੰਸਿਓਂ ਰੂਪੀ ਸਮੁੰਦ੍ਰ ਮੇਂ ਡੁਬਾ ਹੂਆ ਹੈ, ਇਨ ਸੰਸਿਓਂ ਮੇਂ ਸੇ ਬ੍ਰਹਮ ਗ੍ਯਾਨੀ ਤਰਿਓ ਹੈ॥
Prof. Sahib Singh(ਹੇ ਭਾਈ!) ਇਹ ਜਗਤ ਵਿਕਾਰ-ਰੂਪ ਬਣਿਆ ਪਿਆ ਹੈ (ਵਿਕਾਰਾਂ ਨਾਲ ਭਰਪੂਰ ਹੈ, ਵਿਕਾਰਾਂ ਵਿਚ ਫਸ ਕੇ ਜੀਵ) ਚਿੰਤਾ-ਫ਼ਿਕਰਾਂ ਵਿਚ (ਡੁੱਬੇ ਰਹਿੰਦੇ ਹਨ)। ਜਿਸ ਮਨੁੱਖ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ, ਉਹ (ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘ ਜਾਂਦਾ ਹੈ।

ਪਦ ਅਰਥ ਸਹਸੇ ਮਹਿ = ਚਿੰਤਾ-ਫ਼ਿਕਰ ਵਿਚ। ਬ੍ਰਹਮ ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ।

SikhNet (Spanish)No tiene sentido el viaje por el mundo infiltrado por la duda; sólo los Sabios que habitan en Dios son salvados.

ਜਿਸਹਿ ਜਗਾਇ ਪੀਆਏ ਹਰਿ ਰਸੁ; ਅਕਥ ਕਥਾ ਤਿਨਿ ਜਾਨੀ ॥੨॥

jiseh jagaae peeae har ras; akath kathaa tin jaanee |2|

Sant Singh KhalsaThose who are awakened by the Lord to drink in this sublime essence, come to know the Unspoken Speech of the Lord. ||2||
Manmohan SinghHe, whom God awakens to drink this essence of His Name, knows the discourse of the Ineffable Lord.
Manmohan Singh (Punjabi)ਜਿਸ ਨੂੰ ਹਰੀ ਜਗਾ ਕੇ ਆਪਣੇ ਨਾਮ ਦਾ ਇਹ ਜੌਹਰ ਛਕਾਉਂਦਾ ਹੈ ਉਹ ਨਾਂ ਬਿਆਨ ਹੋ ਸਕਣ ਵਾਲੇ ਪ੍ਰਭੂ ਦੀ ਗਿਆਨ ਗੋਸ਼ਟ ਨੂੰ ਸਮਝ ਲੈਂਦਾ ਹੈ।
Fareedkot Teekaਜਿਸ ਕੋ ਹਰੀ ਮੋਹਿ ਨਿੰਦ੍ਰਾ ਸੇ ਜਗਾਇ ਕਰ ਅਪਨਾ ਅੰਮ੍ਰਿਤ ਰੂਪ ਪ੍ਰੇਮ ਪੀਆਵਤਾ ਹੈ, ਤਿਸ ਨੇ ਅਕਥ ਪਰਮੇਸ੍ਵਰ ਕੀ ਕਥਾ ਜਾਨੀ ਹੈ॥੨॥
Prof. Sahib Singhਜਿਸ ਮਨੁੱਖ ਨੂੰ (ਪਰਮਾਤਮਾ ਵਿਕਾਰਾਂ ਦੀ ਨੀਂਦ ਵਿਚੋਂ) ਸੁਚੇਤ ਕਰਦਾ ਹੈ, ਉਸ ਨੂੰ ਆਪਣਾ ਹਰਿ-ਨਾਮ-ਰਸ ਪਿਲਾਂਦਾ ਹੈ। ਉਸ ਮਨੁੱਖ ਨੇ ਫਿਰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਡੂੰਘੀ ਸਾਂਝ ਪਾ ਲਈ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੨॥

ਪਦ ਅਰਥ ਜਿਸਹਿ = ਜਿਸ ਮਨੁੱਖ ਨੂੰ। ਪੀਆਏ = ਪਿਲਾਂਦਾ ਹੈ। ਅਕਥ ਕਥਾ = ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਤਿਨਿ = ਉਸ (ਮਨੁੱਖ) ਨੇ ॥੨॥

SikhNet (Spanish)Aquél que despierta y se alimenta del Néctar de Dios, se vuelve consciente de la Inefable Enseñanza del Señor. (2)

ਜਾ ਕਉ ਆਏ. ਸੋਈ ਵਿਹਾਝਹੁ; ਹਰਿ ਗੁਰ ਤੇ ਮਨਹਿ ਬਸੇਰਾ ॥

jaa kau aae. soee vihaajhahu; har gur te maneh baseraa |

Sant Singh KhalsaPurchase only that for which you have come into the world, and through the Guru, the Lord shall dwell within your mind.
Manmohan SinghBuy only that commodity, for which thou hast come. Through Guru's grace, God shall dwell within thy heart.
Manmohan Singh (Punjabi)ਕੇਵਲ ਉਹੀ ਸੌਦਾ ਖਰੀਦ ਜਿਸ ਲਈ ਤੂੰ ਆਇਆ ਹੈ। ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਤੇਰੇ ਦਿਲ ਅੰਦਰ ਨਿਵਾਸ ਕਰ ਲਵੇਗਾ।
Fareedkot Teekaਤਾਂ ਤੇ ਜਿਸ ਨਾਮ ਸਉਦੇ ਕੋ ਆਏ ਹੋ ਅਰਥਾਤ ਮਾਨੁਖ ਜਨਮ ਧਾਰਿਆ ਹੈ, ਸੋਈ ਖਰੀਦਹੁ॥☬ਪ੍ਰਸ਼ਨ: ਕਹਾਂ ਤੇ ਖਰੀਦੀਏ?☬ਉੱਤਰ: ਗੁਰੋਂ ਕੀ ਕ੍ਰਿਪਾ ਸੇ ਹਰੀ ਨਾਮ ਕਾ ਮਨ ਮੇਂ ਵਾਸ ਹੋਤਾ ਹੈ॥☬ਜੇ ਕਹੇ ਨਾਮ ਮਨ ਮੇਂ ਵਸਣੇ ਕਾ ਕਿਆ ਫਲ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਭਾਈ! ਜਿਸ (ਨਾਮ-ਪਦਾਰਥ ਦੇ ਖ਼ਰੀਦਣ) ਵਾਸਤੇ (ਜਗਤ ਵਿਚ) ਆਏ ਹੋ, ਉਹ ਸੌਦਾ ਖ਼ਰੀਦੋ।

ਪਦ ਅਰਥ ਜਾ ਕਉ = ਜਿਸ ਦੀ ਖ਼ਾਤਰ। ਵਿਹਾਝਹੁ = ਖ਼ਰੀਦੋ। ਤੇ = ਤੋਂ। ਗੁਰ ਤੇ = ਗੁਰੂ ਦੀ ਸਹਾਇਤਾ ਨਾਲ। ਮਨਹਿ = ਮਨ ਵਿਚ। ਹਰਿ ਬਸੇਰਾ = ਹਰੀ ਦਾ ਨਿਵਾਸ।

SikhNet (Spanish)Viniste aquí para lograr un Estado de Conciencia; concéntrate y haz tratos sólo para lograr ese fin, y tu Dios llegará a tu recinto.

ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ; ਬਹੁਰਿ. ਨ ਹੋਇਗੋ ਫੇਰਾ ॥੩॥

nij ghar mehal paavahu sukh sahaje; bahur. na hoeigo feraa |3|

Sant Singh KhalsaWithin the home of your own inner being, you shall obtain the Mansion of the Lord's Presence with intuitive ease. You shall not be consigned again to the wheel of reincarnation. ||3||
Manmohan SinghIn thy own home, thou shalt in comfort and ease obtain Lord's presence and thou shalt not undergo around again.
Manmohan Singh (Punjabi)ਆਪਣੇ ਨਿਜ ਦੇ ਗ੍ਰਹਿ ਅੰਦਰ ਹੀ ਤੂੰ ਆਰਾਮ ਚੈਨ ਨਾਲ ਸੁਆਮੀ ਦੀ ਹਜ਼ੂਰੀ ਨੂੰ ਪ੍ਰਾਪਤ ਹੋ ਜਾਵੇਗਾ ਅਤੇ ਤੈਨੂੰ ਮੁੜ ਕੇ ਗੇੜਾ ਨਹੀਂ ਪਵੇਗਾ।
Fareedkot Teekaਅਪਨੇ ਸਰੀਰ ਕੇ ਬੀਚ ਹੀ ਅਪਨਾ (ਮਹਲੁ) ਸਰੂਪ ਪਾਵੋਗੇ ਤਬ ਤੁਮ ਕੋ ਸੁਭਾਵਕ ਹੀ ਸੁਖ ਹੋਵੇਗਾ॥☬ਪ੍ਰਸ਼ਨ: ਕੇਵਲ ਸੁਖ ਹੀ ਹੋਵੇਗਾ ਵਾ ਔਰ ਭੀ ਕੁਛ ਲਾਭ ਹੋਵੇਗਾ?☬ਉੱਤ੍ਰ: (ਬਹੁਰਿ) ਪੁਨਾ ਚੌਰਾਸੀ ਲਾਖ ਜੂਨ ਮੇਂ ਫਿਰਨਾ ਨਾ ਹੋਵੇਗਾ ਅਰਥਾਤ ਜਨਮ ਕਾ ਅਭਾਵ ਹੋਵੇਗਾ॥☬ਪ੍ਰਸ਼ਨ: ਜਿਨ ਸੰਤੋਂ ਕੀ ਕ੍ਰਿਪਾ ਸੇ ਜਨਮ ਕਾ ਅਭਾਵ ਹੋਤਾ ਹੈ, ਤਿਨ ਕੀ ਪ੍ਰਾਪਤੀ ਕੈਸੇ ਹੋਤੀ ਹੈ?☬ਉੱਤ੍ਰ: ਪਰਮੇਸ੍ਵਰ ਕੇ ਆਗੇ ਬੇਨਤੀ ਕਰੇ॥੩॥
Prof. Sahib Singhਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਦਾ ਵਾਸ ਮਨ ਵਿਚ ਹੋ ਸਕਦਾ ਹੈ। ਹੇ ਭਾਈ! (ਗੁਰੂ ਦੀ ਸਰਨ ਪੈ ਕੇ) ਆਤਮਕ ਅਡੋਲਤਾ ਦੇ ਆਨੰਦ ਵਿਚ ਟਿਕ ਕੇ ਆਪਣਾ ਹਿਰਦੇ-ਘਰ ਵਿਚ ਪਰਮਾਤਮਾ ਦਾ ਟਿਕਾਣਾ ਲੱਭੋ। ਇਸ ਤਰ੍ਹਾਂ ਮੁੜ ਜਨਮ ਮਰਨ ਦਾ ਗੇੜ ਨਹੀਂ ਮਿਲੇਗਾ ॥੩॥

ਪਦ ਅਰਥ ਨਿਜ ਘਰਿ = ਆਪਣੇ ਹਿਰਦੇ-ਘਰ ਵਿਚ। ਮਹਲੁ = ਪਰਮਾਤਮਾ ਦਾ ਟਿਕਾਣਾ ॥੩॥

SikhNet (Spanish)Tu mente llegará a su Hogar y encontrará su aposento en la Gran Paz y así tu ronda terminará.

ਅੰਤਰਜਾਮੀ ਪੁਰਖ ਬਿਧਾਤੇ; ਸਰਧਾ ਮਨ ਕੀ ਪੂਰੇ ॥

antarajaamee purakh bidhaate; saradhaa man kee poore |

Sant Singh KhalsaO Inner-knower, Searcher of hearts, Primal Being, Architect of Destiny: please fulfill this yearning of my mind.
Manmohan SinghO Lord, the knower of hearts, and the designer of chances, fulfil Thou my heart's yearning.
Manmohan Singh (Punjabi)ਹੈ ਦਿਲਾਂ ਦੀਆਂ ਜਾਨਣ ਵਾਲੇ ਅਤੇ ਢੋ ਮੇਲ ਮੇਲਣਹਾਰ ਪ੍ਰਭੂ ਤੂੰ ਮੇਰੇ ਦਿਲ ਦੀ ਸੱਧਰ ਪੂਰੀ ਕਰ।
Fareedkot Teekaਹੇ ਅੰਤਰਜਾਮੀ ਪੁਰਖ! ਹੇ ਬਿਧਾਤੇ ਅਰਥਾਤ ਸਰਬ ਬਿਦੋਂ ਕੇ ਧਾਰਨਹਾਰੇ ਵਾ ਕਰਮ ਫਲ ਪ੍ਰਦਾਤੇ! ਹਮਾਰੇ ਮਨ ਕੀ ਸਰਧਾ ਪੂਰਨ ਕਰੋ॥
Prof. Sahib Singhਹੇ ਅੰਤਰਜਾਮੀ ਸਰਬ-ਵਿਆਪਕ ਕਰਤਾਰ! ਮੇਰੇ ਮਨ ਦੀ ਸਰਧਾ ਪੂਰੀ ਕਰ।

ਪਦ ਅਰਥ ਬਿਧਾਤੇ = ਹੇ ਕਰਤਾਰ! ਪੂਰੇ = ਪੂਰਿ, ਪੂਰੀ ਕਰ।

SikhNet (Spanish)Oh Tú, Conocedor de nuestros más íntimos deseos, Creador nuestro, concede el deseo de mi mente,

ਨਾਨਕੁ ਦਾਸੁ. ਇਹੀ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ॥੪॥੩॥੧੨੪॥

naanak daas. ihee sukh maagai; mo kau kar santan kee dhoore |4|3|124|

Sant Singh KhalsaNanak, Your slave, begs for this happiness: let me be the dust of the feet of the Saints. ||4||3||124||
Manmohan SinghServant Nanak asks for this happiness that make me the dust of the feet of Thine saints, O Lord.
Manmohan Singh (Punjabi)ਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ ਕਿ ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਲੈ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰਾ ਸੇਵਕ ਏਹੀ ਸੁਖੋਂ ਕਾ ਸਾਧਨੁ ਚਾਹਤਾ ਹੂੰ, ਮੇਰੇ ਕੋ ਸੰਤੋਂ ਕੇ ਚਰਨੋਂ ਕੀ ਧੂਰੀ ਪ੍ਰਾਪਤਿ ਕਰ॥੪॥੩॥੧੨੪॥☬ਆਦਿ ਮੇਂ ਬੇਨਤੀ ਅੰਤ ਮੇਂ ਫਲ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਤੇਰਾ ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ-ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾ ਦੇ ॥੪॥੩॥੧੨੪॥

ਪਦ ਅਰਥ ਮੋ ਕਉ = ਮੈਨੂੰ। ਧੂਰੇ = ਧੂਰਿ, ਚਰਨ-ਧੂੜ ॥੪॥

SikhNet (Spanish)dice Nanak, Tu Esclavo, no quiere otra dicha más que poderse volver el Polvo que pisan Tus Santos.(4-3-124)
Answers quote the Granth verbatim with Ang citations. AI commentary is not Gurbani and not a religious ruling.