ੴ

ਸਿੱਖਬਾਣੀ · SikhBani

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥

kaagaa karang dtandtoliaa sagalaa khaaeaa maas
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1382 · 2 lines
Translations

ਕਾਗਾ ਕਰੰਗ ਢੰਢੋਲਿਆ; ਸਗਲਾ ਖਾਇਆ ਮਾਸੁ ॥

kaagaa karang dtandtoliaa; sagalaa khaaeaa maas |

Sant Singh KhalsaThe crows have searched my skeleton, and eaten all my flesh.
Manmohan SinghThe crows have searched my skeleton and eaten up all flesh.
Manmohan Singh (Punjabi)ਕਾਵਾਂ ਨੇ ਮੇਰੇ ਪਿੰਜਰ ਦੀ ਖੋਜ ਭਾਲ ਕਰ ਲਈ ਹੈ ਤੇ ਮੇਰਾ ਸਾਰਾ ਗੋਸ਼ਤ ਖਾ ਲਿਆ ਹੈ।
Fareedkot Teekaਹੇ ਕਾਗ! ਤੁਮਨੇ ਮੇਰੇ ਕਰੰਗ ਕੋ ਢੂੰਡ ਕਰ ਕੇ ਅਰਥਾਤ ਭਾਲ ਭਾਲ ਕੇ ਮੇਰਾ ਸੰਪੂਰਨ ਮਾਸ ਖਾਇ ਲੀਆ ਹੈ॥
Prof. Sahib Singhਕਾਵਾਂ ਨੇ ਪਿੰਜਰ ਭੀ ਫੋਲ ਮਾਰਿਆ ਹੈ, ਅਤੇ ਸਾਰਾ ਮਾਸ ਖਾ ਲਿਆ ਹੈ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਅੱਤ ਲਿੱਸੇ ਹੋਏ ਹੋਏ ਸਰੀਰ ਨੂੰ ਭੀ ਚੋਭਾਂ ਲਾਈ ਜਾ ਰਹੇ ਹਨ, ਇਸ ਭੌਂਕੇ ਸਰੀਰ ਦੀ ਸਾਰੀ ਸੱਤਿਆ ਇਹਨਾਂ ਨੇ ਖਿੱਚ ਲਈ ਹੈ)।

ਪਦ ਅਰਥ ਕਾਗਾ = ਕਾਗਾਂ ਨੇ, ਕਾਵਾਂ ਨੇ, ਵਿਕਾਰਾਂ ਨੇ, ਦੁਨੀਆਵੀ ਪਦਾਰਥਾਂ ਦੇ ਚਸਕਿਆਂ ਨੇ। ਕਰੰਗ = ਪਿੰਜਰ, ਬਹੁਤ ਲਿੱਸਾ ਹੋਇਆ ਹੋਇਆ ਸਰੀਰ। ਸਗਲਾ = ਸਾਰਾ।

SikhNet (Spanish)Los cuervos se han comido toda mi carne

ਏ ਦੁਇ ਨੈਨਾ. ਮਤਿ ਛੁਹਉ; ਪਿਰ ਦੇਖਨ ਕੀ ਆਸ ॥੯੧॥

e due nainaa. mat chhuhau; pir dekhan kee aas |91|

Sant Singh KhalsaBut please do not touch these eyes; I hope to see my Lord. ||91||
Manmohan SinghO crows! Touch ye not these two eyes, as I hope to behold my Beloved.
Manmohan Singh (Punjabi)ਹੇ ਕਾਵੋਂ! ਇਨ੍ਹਾਂ ਦੋਨਾ ਅੱਖਾਂ ਨੂੰ ਤੁਸਾਂ ਨਾਂ ਛੇੜਨਾ, ਕਿਉਂਕਿ ਮੈਨੂੰ ਆਪਣੇ ਪਿਆਰੇ ਨੂੰ ਵੇਖਣ ਦੀ ਊਮੈਦ ਹੈ।
Fareedkot Teekaਪਰੰਤੂ ਇਨ ਦੋਨੋਂ ਨੇਤ੍ਰੋਂ ਕੋ ਤੁਮ ਮਤ ਛੋਹਣਾ ਕਰੋ, ਕਿਉਂ ਕਿ ਮੁਝ ਕੋ ਇਨ ਨੇਤ੍ਰੋਂ ਸਾਥ ਸਰਗੁਨ ਸਰੂਪ ਪਤੀ ਕੇ ਦੇਖਣੇ ਕੀ ਆਸ਼ਾ ਹੈ; ਵਾ ਹੇ ਕਾਲ ਰੂਪੀ ਕਾਗ! ਸਰੀਰ ਰੂਪੀ ਕਰੰਗੋਂ ਕੇ ਢੂੰਡਣੇ ਵਾਲੇ ਤੈਨੇ ਸੁਭ ਗੁਣੋਂ ਰੂਪੀ ਮੇਰਾ ਮਾਸ ਸਭ ਖਾਇ ਲੀਆ ਹੈ। ਪਰੰਤੂ ਮਨ ਔ ਬੁਧੀ ਰੂਪੀ ਇਨ ਦੋਨੋਂ ਕੋ ਤੁਮ ਸਪਰਸ ਨਾ ਕਰੋ, ਕਿਉਂ ਕਿ ਮੁਝ ਕੋ ਇਨ ਨੇਤਰੋਂ ਸਾਥ ਨਿਰਗੁਣ ਸਰੂਪ ਪਤੀ ਕੇ ਦੇਖਣੇ ਕੀ ਆਸ ਹੈ॥੯੧॥
Prof. Sahib Singhਰੱਬ ਕਰ ਕੇ ਕੋਈ ਵਿਕਾਰ (ਮੇਰੀਆਂ) ਅੱਖਾਂ ਅੱਖਾਂ ਨੂੰ ਨਾਹ ਛੇੜੇ, ਇਹਨਾਂ ਵਿਚ ਤਾਂ ਪਿਆਰੇ ਪ੍ਰਭੂ ਨੂੰ ਵੇਖਣ ਦੀ ਤਾਂਘ ਟਿਕੀ ਰਹੇ ॥੯੧॥

ਪਦ ਅਰਥ ਮਤਿ ਛੁਹਉ = ਰੱਬ ਕਰ ਕੇ ਕੋਈ ਨਾਹ ਛੇੜੇ (ਵੇਖੋ, ਸ਼ਲੋਕ ਨੰ: ੨੫ ਵਿਚ ਲਫ਼ਜ਼ 'ਭਿਜਉ', 'ਵਰਸਉ' ਅਤੇ 'ਤੁਟਉ')। ਆਸ = ਤਾਂਘ ॥੯੧॥

SikhNet (Spanish)pero por favor no toquen estos ojos pues tengo que ver a mi Señor. (91)
Answers quote the Granth verbatim with Ang citations. AI commentary is not Gurbani and not a religious ruling.