ੴ

ਸਿੱਖਬਾਣੀ · SikhBani

ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥

kaagaa choondd na pinjaraa basai ta uddar jaeh
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1382 · 2 lines
Translations

ਕਾਗਾ ਚੂੰਡਿ. ਨ ਪਿੰਜਰਾ; ਬਸੈ ਤ. ਉਡਰਿ ਜਾਹਿ ॥

kaagaa choondd. na pinjaraa; basai ta. uddar jaeh |

Sant Singh KhalsaO crow, do not peck at my skeleton; if you have landed on it, fly away.
Manmohan SinghO Crow, corrode thou not my skeleton. If thou have perched upon it, then fly thou away.
Manmohan Singh (Punjabi)ਹੇ ਕਾਵਾਂ! ਤੂੰ ਮੇਰੇ ਕਰੰਗ ਨੂੰ ਨਾਂ ਚੂੰਡ। ਜੇਕਰ ਤੂੰ ਹਿਸ ਤੇ ਬਹਿ ਗਿਆ ਹੈ ਤਾਂ ਤੂੰ ਉਡ ਜਾ।
Fareedkot Teekaਹੇ ਕਾਗਾ! ਇਸ ਸਰੀਰ ਰੂਪੀ ਪਿੰਜਰੇ ਕੋ ਚੂੰਡਣਾ ਨਾ ਕਰ, ਬਸਿਆ ਹੈਂ ਤਾਂ ਵੀ ਇਥੋਂ ਉਡ ਕਰ ਚਲਾ ਜਾਹ॥
Prof. Sahib Singhਹੇ ਕਾਂ! ਮੇਰਾ ਪਿੰਜਰ ਨਾਹ ਠੂੰਗ, ਜੇ ਤੇਰੇ ਵੱਸ ਵਿਚ (ਇਹ ਗੱਲ) ਹੈ ਤਾਂ (ਇਥੋਂ) ਉੱਡ ਜਾਹ,

ਪਦ ਅਰਥ ਕਾਗਾ = ਹੇ ਕਾਂ! ਹੇ ਦੁਨੀਆਵੀ ਪਦਾਰਥਾਂ ਦੇ ਚਸਕੇ! ਚੂੰਡਿ ਨ = ਨਾਹ ਠੂੰਗ। ਪਿੰਜਰਾ = ਸੁੱਕਾ ਹੋਇਆ ਸਰੀਰ। ਬਸੈ = (ਜੇ) ਵੱਸ ਵਿਚ (ਹੈ), ਜੇ ਤੇਰੇ ਵੱਸ ਵਿਚ ਹੈ, ਜੇ ਤੂੰ ਕਰ ਸਕੇਂ। ਤ = ਤਾਂ।

SikhNet (Spanish)Farid, oh cuervos, no picoteen mi esqueleto, emprendan su vuelo,

ਜਿਤੁ ਪਿੰਜਰੈ ਮੇਰਾ ਸਹੁ ਵਸੈ; ਮਾਸੁ. ਨ ਤਿਦੂ ਖਾਹਿ ॥੯੨॥

jit pinjarai meraa sahu vasai; maas. na tidoo khaeh |92|

Sant Singh KhalsaDo not eat the flesh from that skeleton, within which my Husband Lord abides. ||92||
Manmohan SinghThe skeleton, wherein dwells my spouse, eat thou not flesh therefrom.
Manmohan Singh (Punjabi)ਜਿਸ ਕਰੰਗ ਅੰਦਰ ਮੇਰਾ ਕੰਤ ਰਹਿੰਦਾ ਹੈ, ਉਸ ਵਿਚੋਂ ਤੂੰ ਗੋਸ਼ਤ ਨਾਂ ਖਾ।
Fareedkot Teekaਕਿਉਂ ਕਿ ਜਿਸ ਪਿੰਜਰੇ ਮੇਂ ਮੇਰਾ (ਸਹੁ) ਪਤੀ ਪਰਮੇਸ੍ਵਰ ਨਿਵਾਸ ਕਰਤਾ ਹੈ ਤਿਸ ਪਿੰਜਰੇ ਸੇ ਮਾਸ ਨਾ ਖਾਹੁ॥੯੨॥
Prof. Sahib Singhਜਿਸ ਸਰੀਰ ਵਿਚ ਮੇਰਾ ਖਸਮ-ਪ੍ਰਭੂ ਵੱਸ ਰਿਹਾ ਹੈ, ਇਸ ਵਿਚੋਂ ਮਾਸ ਨਾਹ ਖਾਹ, (ਭਾਵ, ਹੇ ਵਿਸ਼ਿਆਂ ਦੇ ਚਸਕੇ! ਮੇਰੇ ਇਸ ਸਰੀਰ ਨੂੰ ਚੋਭਾਂ ਲਾਣੀਆਂ ਛੱਡ ਦੇਹ, ਤਰਸ ਕਰ, ਤੇ ਜਾਹ, ਖ਼ਲਾਸੀ ਕਰ। ਇਸ ਸਰੀਰ ਵਿਚ ਤਾਂ ਖਸਮ-ਪ੍ਰਭੂ ਦਾ ਪਿਆਰ ਵੱਸ ਰਿਹਾ ਹੈ, ਤੂੰ ਇਸ ਨੂੰ ਵਿਸ਼ੇ-ਭੋਗਾਂ ਵਲ ਪ੍ਰੇਰਨ ਦਾ ਜਤਨ ਨਾਹ ਕਰ) ॥੯੨॥

ਪਦ ਅਰਥ ਜਿਤੁ = ਜਿਸ ਵਿਚ। ਜਿਤੁ ਪਿੰਜਰੈ = ਜਿਸ ਸਰੀਰ ਵਿਚ। ਤਿਦੂ = ਉਸ ਸਰੀਰ ਵਿਚੋਂ ॥੯੨॥

SikhNet (Spanish)no coman del esqueleto en donde mi Señor Esposo habita. (92)
Answers quote the Granth verbatim with Ang citations. AI commentary is not Gurbani and not a religious ruling.