ਭਰਣ ਪੋਖਣ ਕਰੰਤ ਜੀਆ; ਬਿਸ੍ਰਾਮ ਛਾਦਨ ਦੇਵੰਤ ਦਾਨੰ ॥
bharan pokhan karant jeea; bisraam chhaadan devant daanan |
Sant Singh KhalsaThe Lord feeds and sustains all living beings; He blesses them gifts of restful peace and fine clothes.
Manmohan SinghThe Lord feeds and sustains the beings and blesses them with the bounties of rest and raiments.
Manmohan Singh (Punjabi)ਪ੍ਰਭੂ ਜੀਵ ਨੂੰ ਖਿਲਾਉਂਦਾ ਪਿਲਾਉਂਦਾ ਅਤੇ ਪਾਲਦਾ-ਪੋਸਦਾ ਹੈ ਅਤੇ ਉਲ੍ਹਾਂ ਨੂੰ ਆਰਾਮ ਅਤੇ ਬਸਤਰਾਂ ਦੀਆਂ ਦਾਤਾ ਬਖਸ਼ਦਾ ਹੈ।
Fareedkot Teekaਪੁਨਾ ਸੋ ਵਾਹਿਗੁਰੂ ਕੈਸਾ ਹੈ?☬ਪ੍ਰਥਮੇ ਜੀਵੋਂ ਕੇ ਉਦਰ ਸਰਬ ਪਰਕਾਰ ਕੇ ਰਸੋਂ ਸੇ ਭਰ ਕਰ (ਪੋਖਣ) ਪੁਸ਼ਟੀ ਕਰਤਾ ਹੈ, ਪੁਨਾ ਸੈਨ ਕਰਨੇ ਕੌ ਅਸਥਾਨ ਔ ਪਲੰਘ ਆਦੀ ਔ ਪਹਿਰਨੇ ਕੋ (ਛਾਦਨ) ਬਸਤਰ ਆਦੀ ਦਾਨ ਦੇਤਾ ਹੈ॥
Prof. Sahib Singhਸਾਰੇ ਜੀਵਾਂ ਦਾ ਪਾਲਣ-ਪੋਸ਼ਣ ਕਰਦਾ ਹੈ, ਕੱਪੜਾ ਆਸਰਾ ਆਦਿਕ ਦਾਤਾਂ ਦੇਂਦਾ ਹੈ।ਪਦ ਅਰਥ ਭਰਣ ਪੋਖਣ = ਪਾਲਣ-ਪੋਸਣ। ਬਿਸ੍ਰਾਮ = ਟਿਕਾਣਾ, ਸਹਾਰਾ। ਛਾਦਨ = ਕੱਪੜਾ (छादनं = clothing)।
SikhNet (Spanish)El Señor alimenta y da sustento a todos los seres vivientes, los bendice con Regalos de buena ropa,
ਸ੍ਰਿਜੰਤ ਰਤਨ ਜਨਮ; ਚਤੁਰ ਚੇਤਨਹ ॥
srijant ratan janam; chatur chetanah |
Sant Singh KhalsaHe created the jewel of human life, with all its cleverness and intelligence.
Manmohan SinghHe has created the invaluable, wise and clever human body.
Manmohan Singh (Punjabi)ਉਸ ਨੇ ਅਮੋਲਕ, ਸਿਆਣਾ ਅਤੇ ਚੁਸਤ ਮਨੁੱਖੀ ਸਰੀਰ ਰਚਿਆ ਹੈ।
Fareedkot Teekaਸਰਬ ਜੋਨੀਓਂ ਮੇਂ ਸੇ ਊਤਮ (ਰਤਨ) ਅਮੋਲਕ ਮਾਨਸ ਜਨਮ (ਸ੍ਰਿਜੰਤ) ਰਚ ਕਰ ਦੀਆ ਹੈ, ਸੋ ਤਿਸ ਹਰੀ ਕਾ (ਚੇਤਨਹ) ਸਿਮਰਨ ਕਰਨੇ ਕੋ ਪਰਮ ਚਤਰ ਹੈ। ਭਾਵ ਇਹ ਕਿ ਨਿਜ ਬਿਵਹਾਰੋਂ ਕੀ ਸਿਧੀ ਔਰ ਜੋਨੀਓਂ ਮੇਂ ਭੀ ਹੋ ਜਾਤੀ ਹੈ, ਪਰੰਤੂ ਨਾਮ ਕਾ ਸਿਮਰਨ ਔਰ ਮੇਂ ਨਹੀਂ ਹੋਤਾ, ਇਸੀ ਜਨਮ ਤੇ ਹੋਤਾ ਹੈ॥
Prof. Sahib Singhਸਮਰੱਥ ਚੇਤਨ-ਸਰੂਪ ਪਰਮਾਤਮਾ (ਹੀ ਜੀਵਾਂ ਨੂੰ) ਸ੍ਰੇਸ਼ਟ ਮਨੁੱਖਾ ਜਨਮ ਦੇਂਦਾ ਹੈ।ਪਦ ਅਰਥ ਸ੍ਰਿਜੰਤ = ਪੈਦਾ ਕਰਦਾ ਹੈ (सृज् = to create)। ਚਤੁਰ = ਸਿਆਣਾ, ਸਮਰੱਥ। ਚੇਤਨਹ = ਸਜਿੰਦ, ਸਭ ਕੁਝ ਅਨੁਭਵ ਕਰ ਸਕਣ ਵਾਲਾ (चित् = to perceive)।
SikhNet (Spanish)y una vida de tranquilidad y paz. Él creó la Joya de la vida humana, con todo y sus astucias e inteligencias
ਵਰਤੰਤਿ ਸੁਖ; ਆਨੰਦ ਪ੍ਰਸਾਦਹ ॥ ਸਿਮਰੰਤ ਨਾਨਕ ਹਰਿ ਹਰਿ ਹਰੇ ॥ ਅਨਿਤੵ ਰਚਨਾ; ਨਿਰਮੋਹ ਤੇ ॥੨੩॥
varatant sukh; aanand prasaadah | simarant naanak har har hare | anitay rachanaa; niramoh te |23|
Sant Singh KhalsaBy His Grace, mortals abide in peace and bliss. O Nanak, meditating in remembrance on the Lord, Har, Har, Haray, The mortal is released from attachment to the world. ||23||
Manmohan SinghBy God's grace, the mortals abide in peace and pleasure. O Nanak, contemplating on the Lord God's Name, man's love with the perishable world is severed.
Manmohan Singh (Punjabi)ਵਾਹਿਗੁਰੂ ਦੀ ਮਿਹਰ ਸਦਕਾ, ਪ੍ਰਾਣੀ ਆਰਾਮ ਤੇ ਖੁਸ਼ੀ ਅੰਦਰ ਵਸਦੇ ਹਨ। ਹੇ ਨਾਨਕ, ਸਾਈਂ ਹਰੀ ਦੇ ਨਾਮ ਦਾ ਚਿੰਤਨ ਕਰਨ ਦੁਆਰਾ,ਾ, ਬੰਦੇ ਦਾ ਨਾਸਵੰਤ ਦੁਨੀਆਂ ਨਾਲੋਂ ਪਿਆਰ ਟੁਟ ਜਾਂਦਾ ਹੈ।
Fareedkot Teekaਪੁਨਾ ਇਹ ਸੰਪੂਰਨ ਜੀਵਨ ਤਿਸ ਅਨੰਦ ਰੂਪ ਵਾਹਿਗੁਰੂ ਕੀ (ਪ੍ਰਸਾਦਹ) ਕਿਰਪਾ ਸੇ ਸੁਖ ਮੇਂ ਵਰਤਤੇ ਹੈਂ॥ ਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਇਸ ਮਾਨਸ ਜਨਮ ਮੇਂ ਜੋ ਸਰਬ ਕੇ ਹਰੇ ਕਰਨੇ ਵਾਲੇ ਹਰੀ ਕੇ ਨਾਮ ਕੋ ਹਰ ਪਰਕਾਰ ਸੇ ਸਿਮਰਨ ਕਰਤੇ ਹੈਂ॥ ਸੋ ਸੰਸਾਰ ਕੀ ਅਨਿਤ ਰੂਪ ਰਚਨਾ ਤੇ ਨਿਰਮੋਹ ਹੂਏ ਹੈਂ, ਭਾਵ ਇਹ ਸੰਸਾਰੀ ਮੋਹਿ ਕੋ ਤਿਆਗ ਕਰ ਨਾਮ ਮੇਂ ਪ੍ਰੇਮੀ ਭਏ ਹੈਂ॥੨੩॥☬ਤਿਨ ਪੰਡਤੋਂ ਨੇ ਰਾਜਿਓਂ ਕੀ ਗਤੀ ਪੂਛੀ, ਤਿਸ ਪਰ ਕਹਿਤੇ ਹੈਂ:
Prof. Sahib Singhਉਸ ਆਨੰਦ-ਰੂਪ ਪ੍ਰਭੂ ਦੀ ਕਿਰਪਾ ਨਾਲ ਜੀਵ ਸੁਖੀ ਰਹਿੰਦੇ ਹਨ। ਹੇ ਨਾਨਕ! ਜੋ ਜੀਵ ਉਸ ਹਰੀ ਨੂੰ ਸਿਮਰਦੇ ਹਨ, ਉਸ ਇਸ ਨਾਸਵੰਤ ਰਚਨਾ ਤੋਂ ਨਿਰਮੋਹ ਰਹਿੰਦੇ ਹਨ ॥੨੩॥ਪਦ ਅਰਥ ਪ੍ਰਸਾਦਹ = ਕਿਰਪਾ ਨਾਲ। ਅਨਿਤ੍ਯ੍ਯ = ਨਾਹ ਨਿੱਤ ਰਹਿਣ ਵਾਲਾ। ਨਿਰਮੋਹ = ਮੋਹ ਤੋਂ ਬਚੇ ਹੋਏ। ਤੇ = ਉਹ ਮਨੁੱਖ ॥੨੩॥
* ਭਾਵ: ਜਿਹੜੇ ਮਨੁੱਖ ਸਭ ਦਾਤਾਂ ਦੇਣ ਵਾਲੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਇਹਨਾਂ ਨਾਸਵੰਤ ਪਦਾਰਥਾਂ ਦੇ ਮੋਹ ਤੋਂ ਬਚੇ ਰਹਿੰਦੇ ਹਨ।
SikhNet (Spanish)y por Su Gracia los mortales habitan en Paz y Éxtasis. Oh dice Nanak, meditando en el Señor, Jar, Jar, Jari, el mortal es liberado de los apegos del mundo. (23)