ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਮਹਾ ਤਪਤਿ ਤੇ. ਭਈ ਸਾਂਤਿ; ਪਰਸਤ ਪਾਪ ਨਾਠੇ ॥
mahaa tapat te. bhee saant; parasat paap naatthe |
Sant Singh KhalsaThe great fire is put out and cooled; meeting with the Guru, sins run away.
Manmohan SinghMeeting with the Guru man's sins flee, his great fire is quenched and he is comforted.
Manmohan Singh (Punjabi)ਗੁਰਾਂ ਦੇ ਨਾਲ ਮਿਲਣ ਦੁਆਰਾ ਇਨਸਾਨ ਦੇ ਪਾਪ ਦੌੜ ਜਾਂਦੇ ਹਨ, ਉਸ ਦੀ ਸਖਤ ਅੱਗੇ ਅੱਗ ਬੁੱਝ ਜਾਂਦੀ ਹੈ ਅਤੇ ਉਹ ਸੁਖੀ ਹੋ ਜਾਂਦਾ ਹੈ।
Fareedkot Teekaਪੁਨ: ਸੋ ਸੰਤ ਜਨ ਕੈਸੇ ਹੈਂ? ਜਿਨਕੇ ਦਰਸ਼ਨ ਸੇ (ਮਹਾਂ ਤਪਤਿ) ਵਿਸਹੁ ਕੀ ਤ੍ਰਿਸਨਾ ਜਲਨਤਾ ਰੂਪੀ ਅਗਨ ਵਾ ਹਰੀ ਕੇ ਵਯੋਗ ਰੂਪੀ ਅਗਨੀ ਕੀ ਅਤੀ ਤਪਤ ਸਾਂਤਿ ਭਈ ਹੈ ਔਰ ਸੰਤਾਂ ਕੇ ਚਰਨ ਸਪਰਸ ਕਰਨੇ ਤੇ ਸੰਪੂਰਨ ਪਾਪ ਨਸਟ ਹੋ ਜਾਤੇ ਭਏ ਹੈਂ॥
Prof. Sahib Singhਹੇ ਭਾਈ! (ਉਹਨਾਂ ਸੰਤ ਜਨਾਂ ਦੇ ਪੈਰ) ਪਰਸਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, ਮਨ ਵਿਚ ਵਿਕਾਰਾਂ ਦੀ ਭਾਰੀ ਤਪਸ਼ ਤੋਂ ਸ਼ਾਂਤੀ ਬਣ ਜਾਂਦੀ ਹੈ।ਪਦ ਅਰਥ ਤਪਤਿ = (ਵਿਕਾਰਾਂ ਦੀ) ਤਪਸ਼। ਸਾਂਤਿ = ਸ਼ਾਂਤੀ, ਸੀਤਲਤਾ। ਪਰਸਤ = ਛੁੰਹਦਿਆਂ।
SikhNet (Spanish)Encontrando al Guru uno se lava de sus errores; el fuego interno se extingue y uno es confortado.
ਅੰਧ ਕੂਪ ਮਹਿ ਗਲਤ ਥੇ; ਕਾਢੇ ਦੇ ਹਾਥੇ ॥੧॥
andh koop meh galat the; kaadte de haathe |1|
Sant Singh KhalsaI fell into the deep dark pit; giving me His Hand, He pulled me out. ||1||
Manmohan SinghI had fallen into the blind well. Giving his hand the Guru has pulled me out.
Manmohan Singh (Punjabi)ਮੈਂ ਅੰਨ੍ਹੇ ਖੂਹ ਵਿੱਚ ਡਿੱਗਿਆ ਹੋਇਆ ਸਾ। ਆਪਣਾ ਹੱਥ ਦੇ ਕੇ ਗੁਰਾਂ ਨੇ ਮੈਨੂੰ ਬਾਹਰ ਕੱਢ ਲਿਆ ਹੈ।
Fareedkot Teekaਪੁਨ: ਪਾਪੋਂ ਰੂਪੀ ਅੰਧੇਰੇ ਕੂਏ ਮੇਂ ਪੜੇ (ਗਲਤ) ਗਲਿ ਰਹੇ ਥੇ, ਸੋ ਤਿਨ ਹੀ ਸੰਤ ਜਨੋਂ ਨੇ ਹਾਥ ਦੇ ਕਰ ਕਾਢ ਲੀਏ ਹੈਂ॥੧॥
Prof. Sahib Singhਜੇਹੜੇ ਮਨੁੱਖ (ਵਿਕਾਰਾਂ ਪਾਪਾਂ ਦੇ) ਘੁੱਪ ਹਨੇਰੇ ਖੂਹ ਵਿਚ ਗਲ-ਸੜ ਰਹੇ ਹੁੰਦੇ ਹਨ, ਉਹਨਾਂ ਨੂੰ (ਉਹ ਸੰਤ ਜਨ ਆਪਣਾ) ਹੱਥ ਦੇ ਕੇ (ਉਸ ਖੂਹ ਵਿਚੋਂ) ਕੱਢ ਲੈਂਦੇ ਹਨ ॥੧॥ਪਦ ਅਰਥ ਅੰਧ ਕੂਪ = ਹਨੇਰਾ ਖੂਹ। ਦੇ = ਦੇ ਕੇ ॥੧॥
SikhNet (Spanish)Sí, aquél que ha caído en el pozo oscuro de su conciencia, a él el Señor lo saca de ahí. (1)
ਓਇ ਹਮਾਰੇ ਸਾਜਨਾ; ਹਮ ਉਨ ਕੀ ਰੇਨ ॥
oe hamaare saajanaa; ham un kee ren |
Sant Singh KhalsaHe is my friend; I am the dust of His Feet.
Manmohan Singhhe, the Guru is my friend and I am the dust of his feet.
Manmohan Singh (Punjabi)ਉਹ ਗੁਰੂ ਜੀ ਮੇਰੇ ਮਿੱਤ੍ਰ ਹਨ ਅਤੇ ਮੈਂ ਉਨ੍ਹਾਂ ਦੇ ਚਰਨਾਂ ਦੀ ਧੂੜ ਹਾਂ।
Fareedkot Teekaਓਹੀ ਸੰਤ ਜਨ ਹਮਾਰੇ ਸਾਜਨ ਹੈਂ ਔ ਉਨ ਹੀ ਕੇ ਚਰਨਾਂ ਕੀ ਹਮ (ਰੇਨ) ਧੂੜੀ ਹੈਂ॥
Prof. Sahib Singhਹੇ ਭਾਈ! ਜੇਹੜੇ (ਸੰਤ ਜਨ ਮੈਨੂੰ) ਆਤਮਕ ਜੀਵਨ ਦੀ ਦਾਤ ਦੇਂਦੇ ਹਨ, ਉਹ (ਹੀ) ਮੇਰੇ (ਅਸਲ) ਮਿੱਤਰ ਹਨ।ਪਦ ਅਰਥ ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਸੰਤ ਜਨ। ਸਾਜਨਾ = ਸੱਜਣ, ਮਿੱਤਰ। ਰੇਨ = ਚਰਨ-ਧੂੜ।
SikhNet (Spanish)Sólo ellos son nuestros amigos; nosotros el Polvo de Sus Pies.
ਜਿਨ ਭੇਟਤ ਹੋਵਤ ਸੁਖੀ; ਜੀਅ ਦਾਨੁ ਦੇਨ ॥੧॥ ਰਹਾਉ ॥
jin bhettat hovat sukhee; jeea daan den |1| rahaau |
Sant Singh KhalsaMeeting with Him, I am at peace; He blesses me with the gift of the soul. ||1||Pause||
Manmohan SinghMeeting with whom I am at peace and who blesses me with the gift of spiritual life. Pause.
Manmohan Singh (Punjabi)ਜਿਨ੍ਹਾਂ ਨਾਲ ਮਿਲਣ ਦੁਆਰਾ ਮੈਂ ਆਰਾਮ ਵਿੱਚ ਹਾਂ ਅਤੇ ਜ ਮੈਨੂੰ ਰੂਹਾਨੀ ਜੀਵਨ ਦੀ ਦਾਤ ਬਖਸ਼ਦੇ ਹਨ। ਠਹਿਰਾਉ।
Fareedkot Teekaਜਿਨ ਕੇ (ਭੇਟਤ) ਮਿਲਾਪ ਤੇ (ਜੀਅ) ਜੀਵ ਸੁਖੀ ਹੋਤਾ ਹੈ, ਸੋ ਸੰਤ ਜਨ ਦਾਨ ਕੇ ਦੇਨੇ ਹਾਰੇ ਹੈਂ, ਭਾਵ ਚੌਰਾਸੀ ਤੇ ਛੁਡਾਵਤੇ ਹੈਂ॥੧॥ ਰਹਾਉ ॥
Prof. Sahib Singhਜਿਨ੍ਹਾਂ ਨੂੰ ਮਿਲਿਆਂ (ਮੇਰਾ ਮਨ) ਆਨੰਦ ਨਾਲ ਭਰਪੂਰ ਹੋ ਜਾਂਦਾ ਹੈ, ਮੈਂ ਉਹਨਾਂ ਦੇ ਚਰਨਾਂ ਦੀ ਧੂੜ (ਲੋਚਦਾ) ਹਾਂ ॥੧॥ ਰਹਾਉ ॥ਪਦ ਅਰਥ ਭੇਟਤ = ਮਿਲਿਆਂ। ਜੀਅ ਦਾਨੁ = ਆਤਮਕ ਜੀਵਨ ਦੀ ਦਾਤਿ। ਦੇਨ = ਦੇਨਿ, ਦੇਂਦੇ ਹਨ ॥੧॥ ਰਹਾਉ ॥
SikhNet (Spanish)Encontrándolos vivimos en Paz y ellos nos bendicen con la Vida del Alma. (1-Pausa)
ਪਰਾ ਪੂਰਬਲਾ ਲੀਖਿਆ; ਮਿਲਿਆ ਅਬ ਆਇ ॥
paraa poorabalaa leekhiaa; miliaa ab aae |
Sant Singh KhalsaI have now received my pre-ordained destiny.
Manmohan SinghI have now received what was destined for me since the very beginning.
Manmohan Singh (Punjabi)ਮੈਂ ਹੁਣ ਉਹ ਕੁਛ ਪਰਾਪਤ ਕਰ ਲਿਆ ਹੈ ਜੋ ਮੇਰੇ ਲਈ ਐਨ ਆਰੰਭ ਤੋਂ ਲਿਖਿਆ ਹੋਇਆ ਸੀ।
Fareedkot Teekaਤਾਂ ਤੇ (ਪਰਾ) ਸਰਬ ਤੇ ਪਰਾ ਰੂਪ ਹੇ ਵਾਹਿਗੁਰੂ! ਤੇਰਾ ਜੋ ਪੂਰਬ ਕਾ ਲੇਖ ਲਿਖਿਆ ਹੂਆ ਹੈ, ਤਿਸ ਕਰ ਕੇ ਹਮ ਕੋ ਤੇਰੇ ਸੰਤੋਂ ਕਾ ਸੰਗ ਅਬ ਆਇ ਮਿਲਿਆ ਹੈ॥
Prof. Sahib Singhਹੇ ਭਾਈ! ਇਸ ਮਨੁੱਖਾ ਜਨਮ ਵਿਚ (ਜਦੋਂ ਕਿਸੇ ਮਨੁੱਖ ਨੂੰ ਕੋਈ ਸੰਤ ਜਨ ਮਿਲ ਪੈਂਦਾ ਹੈ, ਤਾਂ) ਬੜੇ ਪੂਰਬਲੇ ਜਨਮ ਤੋਂ ਉਸ ਦੇ ਮੱਥੇ ਉਤੇ ਲਿਖਿਆ ਲੇਖ ਉਘੜ ਪੈਂਦਾ ਹੈ।ਪਦ ਅਰਥ ਪਰਾ ਪੂਰਬਲਾ = ਬਹੁਤ ਜਨਮਾਂ ਦਾ। ਅਬ = ਹੁਣ ਜਦੋਂ ਹਰਿ-ਸਾਧ ਮਿਲਿਆ ਹੈ।
SikhNet (Spanish)Lo que fue inscrito en el pasado, uno lo vive en el presente, y si uno habita
ਬਸਤ ਸੰਗਿ ਹਰਿ ਸਾਧ ਕੈ; ਪੂਰਨ ਆਸਾਇ ॥੨॥
basat sang har saadh kai; pooran aasaae |2|
Sant Singh KhalsaDwelling with the Lord's Holy Saints, my hopes are fulfilled. ||2||
Manmohan SinghAbiding with the Lord's saints, mind's aspirations are fulfilled.
Manmohan Singh (Punjabi)ਸੁਆਮੀ ਦੇ ਸੰਤਾਂ ਦੇ ਨਾਲ ਵਸਣ ਦੁਆਰਾ ਮਨ ਦੀਆਂ ਅਭਿਲਾਸ਼ਾ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਹੇ ਹਰੀ! ਤੇਰੇ ਸੰਤੋਂ ਕੇ ਸੰਗ ਮੇਂ ਨਿਵਾਸ ਕਰਨੇ ਤੇ ਸਰਬ ਆਸਾਂ ਹਮਾਰੀਆਂ ਪੂਰਨ ਹੋ ਗਈਆਂ ਹੈਂ॥੨॥
Prof. Sahib Singhਪ੍ਰਭੂ ਦੇ ਸੇਵਕ-ਜਨ ਦੀ ਸੰਗਤਿ ਵਿਚ ਵੱਸਦਿਆਂ (ਉਸ ਮਨੁੱਖ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ ॥੨॥ਪਦ ਅਰਥ ਸੰਗਿ = ਨਾਲ। ਹਰਿ ਸਾਧ ਕੈ ਸੰਗਿ = ਪ੍ਰਭੂ ਦੇ ਭਗਤ ਨਾਲ। ਆਸਾਇ = ਆਸਾਂ ॥੨॥
SikhNet (Spanish)en la Sociedad de los Santos del Señor, todos nuestros deseos se cumplen. (2)
ਭੈ ਬਿਨਸੇ ਤਿਹੁ ਲੋਕ ਕੇ; ਪਾਏ ਸੁਖ ਥਾਨ ॥
bhai binase tihu lok ke; paae sukh thaan |
Sant Singh KhalsaThe fear of the three worlds is dispelled, and I have found my place of rest and peace.
Manmohan SinghMy fears of the three worlds are dispelled and I have obtained the place of rest.
Manmohan Singh (Punjabi)ਮੇਰੇ ਤਿੰਨਾਂ ਜਹਾਨਾਂ ਦੇ ਡਰ ਦੂਰ ਹੋ ਗਏ ਅਤੇ ਮੈਨੂੰ ਆਰਾਮ ਦਾ ਟਿਕਾਣਾ ਮਿਲ ਗਿਆ ਹੈ।
Fareedkot Teekaਤਿਸ ਸਤਸੰਗ ਰੂਪ ਅਸਥਾਨ ਮੇਂ ਵਸਣੇ ਤੇ ਤੀਨ ਲੋਕ ਕੇ ਜਨਮ ਮ੍ਰਿਤੂ ਆਦੀ ਭੈ ਦੂਰ ਹੋ ਗਏ ਹੈਂ, ਔ ਸਰਬ ਪ੍ਰਕਾਰ ਕੇ ਸੁਖ ਅਸਥਾਨ ਹਮਨੇ ਪਾਇ ਲੀਏ ਹੈਂ॥
Prof. Sahib Singhਹੇ ਭਾਈ! (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਸਾਰੇ ਜਗਤ ਨੂੰ ਡਰਾਣ ਵਾਲੇ (ਉਸ ਦੇ) ਸਾਰੇ ਡਰ ਨਾਸ ਹੋ ਜਾਂਦੇ ਹਨ।ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਤਿਹੁ ਲੋਕ ਕੇ = ਤਿੰਨਾਂ ਭਵਨਾਂ ਦੇ, ਸਾਰੇ ਜਗਤ ਦੇ। ਸੁਖ ਥਾਨ = ਸੁਖ ਦੇਣ ਵਾਲਾ ਥਾਂ, ਸਾਧ ਸੰਗਤਿ।
SikhNet (Spanish)Los temores a las tres Gunas desaparecen, uno encuentra su sitio de Paz.
ਦਇਆ ਕਰੀ ਸਮਰਥ ਗੁਰਿ; ਬਸਿਆ ਮਨਿ ਨਾਮ ॥੩॥
deaa karee samarath gur; basiaa man naam |3|
Sant Singh KhalsaThe all-powerful Guru has taken pity upon me, and the Naam has come to dwell in my mind. ||3||
Manmohan SinghThe powerful has taken pity on me and the Name has come to abide within my mind.
Manmohan Singh (Punjabi)ਬਲਵਾਨ ਗੁਰਾਂ ਨੇ ਮੇਰੇ ਉਤੇ ਮਿਹਰ ਧਾਰੀ ਹੈ ਅਤੇ ਮੇਰੇ ਚਿੱਤ ਅੰਦਰ ਨਾਮ ਆ ਕੇ ਟਿਕ ਗਿਆ ਹੈ।
Fareedkot Teekaਸਰਬ ਪ੍ਰਕਾਰ ਸਮਰਥ ਜੋ ਹਮਾਰੇ ਸਤਿਗੁਰੂ ਹੈਂ ਤਿਨਾਂ ਨੇ ਦ੍ਯਾ ਕਰੀ, ਤਿਸ ਤੇ ਹਮਾਰੇ ਮਨ ਮੇਂ ਤੇਰਾ ਨਾਮੁ ਆਨ ਬਸਾ ਹੈ॥੩॥
Prof. Sahib Singhਸਭ ਕੁਝ ਕਰ ਸਕਣ ਵਾਲੇ ਗੁਰੂ ਨੇ ਜਿਸ ਮਨੁੱਖ ਉਤੇ ਦਇਆ ਕੀਤੀ, ਉਸ ਨੂੰ ਸੁਖਾਂ ਦਾ ਟਿਕਾਣਾ (ਸਾਧ-ਸੰਗ) ਮਿਲ ਜਾਂਦਾ ਹੈ ॥੩॥ਪਦ ਅਰਥ ਗੁਰਿ = ਗੁਰੂ ਨੇ। ਸਮਰਥ = ਸਭ ਕੁਝ ਕਰ ਸਕਣ ਵਾਲਾ। ਮਨਿ = ਮਨ ਵਿਚ ॥੩॥
SikhNet (Spanish)El Guru Todopoderoso es Compasivo y bendice a la mente con el Nombre del Señor. (3)
ਨਾਨਕ ਕੀ ਤੂ ਟੇਕ ਪ੍ਰਭ; ਤੇਰਾ ਆਧਾਰ ॥
naanak kee too ttek prabh; teraa aadhaar |
Sant Singh KhalsaO God, You are the Anchor and Support of Nanak.
Manmohan SinghO Lord, Thou art the refuge of Nanak and he has Thine support alone.
Manmohan Singh (Punjabi)ਹੇ ਸੁਆਮੀ, ਤੂੰ ਨਾਨਕ ਦੀ ਪਨਾਹ ਹੈਂ ਅਤੇ ਉਸ ਨੂੰ ਕੇਵਲ ਤੇਰਾ ਹੀ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਮਨ ਕਰ ਕੇ ਤੂੰਹੀ ਟੇਕ ਹੈਂ ਔਰ ਤੇਰਾ ਹੀ ਹਮ ਕੋ ਤਨ ਕਰ ਕੇ (ਆਧਾਰ) ਆਸਰਾ ਹੈ॥
Prof. Sahib Singhਹੇ ਜਗਤ ਦੇ ਮੂਲ ਪ੍ਰਭੂ! ਨਾਨਕ ਦੀ ਤੂੰ ਹੀ ਓਟ ਹੈਂ, ਨਾਨਕ ਦਾ ਤੂੰ ਹੀ ਆਸਰਾ ਹੈਂ।ਪਦ ਅਰਥ ਟੇਕ = ਓਟ, ਸਹਾਰਾ। ਪ੍ਰਭ = ਹੇ ਪ੍ਰਭੂ! ਆਧਾਰ = ਆਸਰਾ।
SikhNet (Spanish)Oh Señor, eres la vida de Nanak, él sólo se apoya en Ti.
ਕਰਣ ਕਾਰਣ ਸਮਰਥ ਪ੍ਰਭ; ਹਰਿ ਅਗਮ ਅਪਾਰ ॥੪॥੧੯॥੪੯॥
karan kaaran samarath prabh; har agam apaar |4|19|49|
Sant Singh KhalsaHe is the Doer, the Cause of causes; the All-powerful Lord God is inaccessible and infinite. ||4||19||49||
Manmohan SinghThe Omnipotent Lord God is inaccessible, infinite and the Cause of causes.
Manmohan Singh (Punjabi)ਸਰਬ-ਸ਼ਕਤੀਵਾਨ ਸੁਆਮੀ ਵਾਹਿਗੁਰੂ ਪਹੁੰਚ ਤੋਂ ਪਰੇ ਬੇਅੰਤ ਅਤੇ ਹੇਤੂਆਂ ਦਾ ਹੇਤੂ ਹੈ।
Fareedkot Teekaਹੇ ਕਰਨ ਕਰਾਵਨ ਸਮਰਥ ਹਰੀ! ਮੇਰੇ (ਪ੍ਰਭ) ਸ੍ਵਾਮੀ ਤੂੰ ਕੈਸਾ ਹੈਂ? ਮਨ ਬਾਣੀ ਤੇ ਅਗਮ ਹੈਂ ਔ (ਅਪਾਰ) ਬਿਅੰਤ ਸਰੂਪ ਹੈਂ॥੪॥੧੯॥੪੯॥☬ਸੰਤੋਂ ਕੀ ਮਹਿਮਾਂ ਔ ਬੇਮੁਖੋਂ ਕੀ ਨਸੇਧੀ ਪੂਰਬਕ ਬੇਨਤੀ ਕਰਤੇ ਹੈਂ:
Prof. Sahib Singhਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਹੇ ਅਪਹੁੰਚ ਹਰੀ! ਹੇ ਬੇਅੰਤ ਹਰੀ! (ਮੈਨੂੰ ਨਾਨਕ ਨੂੰ ਭੀ ਗੁਰੂ ਮਿਲਾ, ਸੰਤ ਜਨ ਮਿਲਾ) ॥੪॥੧੯॥੪੯॥ਪਦ ਅਰਥ ਕਰਣ ਕਾਰਣ = ਜਗਤ ਦਾ ਕਾਰਨ, ਜਗਤ ਦਾ ਮੂਲ। ਅਗਮ = ਅਪਹੁੰਚ। ਅਪਾਰ = ਬੇਅੰਤ ॥੪॥੧੯॥੪੯॥
SikhNet (Spanish)Oh Dios, Creador y Causa, nuestro Señor Todopoderoso, Insondable e Infinito. (4-14-49)