ਬਿਲਾਵਲੁ ਮਹਲਾ ੫ ॥
bilaaval mahalaa 5 | Ang 812
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਏਕ ਟੇਕ ਗੋਵਿੰਦ ਕੀ; ਤਿਆਗੀ ਅਨ ਆਸ ॥
ek ttek govind kee; tiaagee an aas | Ang 812
Sant Singh KhalsaThe Lord of the Universe is my only Support. I have renounced all other hopes.
Manmohan SinghThe World-Lord is my sole support. I have relinquished other hopes.
Manmohan Singh (Punjabi)ਸ਼੍ਰਿਸ਼ਟੀ ਦਾ ਸੁਆਮੀ ਹੀ ਮੇਰਾ ਇਕੋ ਇਕ ਆਸਰਾ ਹੈ। ਹੋਰ ਉਮੀਦਾਂ ਮੈਂ ਲਾਹ ਸੁੱਟੀਆਂ ਹਨ।
Fareedkot Teekaਸੰਤਾਂ ਨੇ ਏਕ ਗੋਬਿੰਦ ਹੀ ਕੀ ਟੇਕ ਮਨ ਮੇਂ ਧਾਰ ਕਰ ਔਰ ਆਸਾ ਸਰਬ ਤਿਆਗੀ ਹੈ॥☬ਜਿਸ ਕੀ ਆਸਾ ਹੈ ਵਹੁ ਕੈਸਾ ਹੈ?
Prof. Sahib Singhਹੇ ਭਾਈ! ਪ੍ਰਭੂ ਦੇ ਭਗਤ ਇਕ ਪ੍ਰਭੂ ਦੀ ਹੀ ਓਟ ਲੈਂਦੇ ਹਨ, ਹੋਰ (ਆਸਰਿਆਂ ਦੀ) ਆਸ ਛੱਡ ਦੇਂਦੇ ਹਨ।ਪਦ ਅਰਥ ਟੇਕ = ਓਟ। ਅਨ = {अन्य} ਹੋਰ।
SikhNet (Spanish)Me apoyo sólo en Gobind y he abandonado toda otra esperanza,
ਸਭ ਊਪਰਿ ਸਮਰਥ ਪ੍ਰਭ; ਪੂਰਨ ਗੁਣਤਾਸ ॥੧॥
sabh aoopar samarath prabh; pooran gunataas |1| Ang 812
Sant Singh KhalsaGod is All-powerful, above all; He is the perfect treasure of virtue. ||1||
Manmohan SinghLord, the Perfect Treasure of virtues is powerful over all.
Manmohan Singh (Punjabi)ਸੰਪੂਰਨ ਨੇਕੀਆਂ ਦਾ ਖਜਾਨਾ ਸਾਹਿਬ ਸਾਰਿਆਂ ਉਪਰ ਬਲੀ ਹੈ।
Fareedkot Teekaਸੋ (ਪ੍ਰਭ) ਸੁਆਮੀ ਸਰਬ ਕੇ ਊਪਰ ਹੈ ਅਰੁ ਸਮਰਥ ਔਰ ਸਰਬ ਮੇਂ ਪਰੀ ਪੂਰਣ ਗੁਣੋਂ ਕਾ (ਤਾਸ) ਪਾਤ੍ਰ, ਭਾਵ ਸਮੁੰਦ੍ਰ ਰੂਪ ਹੈ॥੧॥
Prof. Sahib Singh(ਉਹਨਾਂ ਨੂੰ ਨਿਸ਼ਚਾ ਰਹਿੰਦਾ ਹੈ ਕਿ) ਪ੍ਰਭੂ ਸਭ ਜੀਵਾਂ ਉਤੇ ਤਾਕਤ ਰੱਖਣ ਵਾਲਾ ਹੈ, ਸਭ ਤਾਕਤਾਂ ਨਾਲ ਭਰਪੂਰ ਹੈ, ਸਭ ਗੁਣਾਂ ਦਾ ਖ਼ਜ਼ਾਨਾ ਹੈ ॥੧॥ਪਦ ਅਰਥ ਸਮਰਥ = ਤਾਕਤ ਰੱਖਣ ਵਾਲਾ। ਗੁਣ ਤਾਸ = ਗੁਣਾਂ ਦਾ ਖ਼ਜ਼ਾਨਾ ॥੧॥
SikhNet (Spanish)pues mi Señor es el Tesoro Perfecto de Virtud y el Todopoderoso. (1)
ਜਨ ਕਾ ਨਾਮੁ ਅਧਾਰੁ ਹੈ; ਪ੍ਰਭ ਸਰਣੀ ਪਾਹਿ ॥
jan kaa naam adhaar hai; prabh saranee paeh | Ang 812
Sant Singh KhalsaThe Naam, the Name of the Lord, is the Support of the humble servant who seeks God's Sanctuary.
Manmohan SinghThe Name is the prop of the Lord's slave who has sought His refuge.
Manmohan Singh (Punjabi)ਸਾਹਿਬ ਦੇ ਗੋਲੇ ਦਾ, ਜਿਸ ਨੇ ਉਸ ਦੀ ਪਨਾਹ ਲਈ ਹੈ, ਨਾਮ ਹੀ ਆਸਰਾ ਹੈ।
Fareedkot Teekaਹੇ ਭਾਈ! ਜਿਨ ਜਨੋਂ ਕੋ ਤਿਸ ਕੇ ਨਾਮ ਕਾ ਆਸਰਾ ਹੈ, ਸੋ ਸਦਾ ਤਿਸ ਪ੍ਰਭੂ ਕੀ ਸਰਣ ਪੜਤੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਸੇਵਕਾਂ (ਦੀ ਜ਼ਿੰਦਗੀ) ਦਾ ਆਸਰਾ ਪਰਮਾਤਮਾ ਦਾ ਨਾਮ (ਹੀ ਹੁੰਦਾ) ਹੈ, ਸੇਵਕ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ।ਪਦ ਅਰਥ ਜਨ = ਦਾਸ, ਸੇਵਕ। ਅਧਾਰੁ = ਆਸਰਾ। ਪਾਹਿ = (ਦਾਸ) ਪੈਂਦੇ ਹਨ।
SikhNet (Spanish)El Nombre del Señor es la Vida del Devoto y él sólo busca Su Amparo.
ਪਰਮੇਸਰ ਕਾ ਆਸਰਾ; ਸੰਤਨ ਮਨ ਮਾਹਿ ॥੧॥ ਰਹਾਉ ॥
paramesar kaa aasaraa; santan man maeh |1| rahaau | Ang 812
Sant Singh KhalsaIn their minds, the Saints take the Support of the Transcendent Lord. ||1||Pause||
Manmohan SinghIn their heart, the saints have the support of the Supreme Lord. Pause.
Manmohan Singh (Punjabi)ਸਾਧੂਆਂ ਦੇ ਦਿਲ ਅੰਦਰ ਸ਼ਰੋਮਣੀ ਸਾਹਿਬ ਦੀ ਹੀ ਟੇਕ ਹੈ। ਠਹਿਰਾਉ।
Fareedkot Teekaਤਿਸ ਕੋ ਸਪਸਟ ਕਰਤੇ ਹੈਂ: ਤਿਨ ਸੰਤ ਜਨੋਂ ਕੇ ਮਨ ਮੇਂ ਤਿਸ ਪਰਮੇਸ੍ਵਰ ਕਾ ਹੀ ਆਸਰਾ ਸਦਾ ਰਹਿਤਾ ਹੈ॥੧॥ ਰਹਾਉ ॥
Prof. Sahib Singhਸੇਵਕਾਂ ਦੇ ਮਨ ਵਿਚ ਸਦਾ ਪਰਮਾਤਮਾ (ਦੇ ਨਾਮ) ਦਾ ਹੀ ਸਹਾਰਾ ਹੁੰਦਾ ਹੈ ॥੧॥ ਰਹਾਉ ॥ਪਦ ਅਰਥ ਮਾਹਿ = ਵਿਚ ॥੧॥ ਰਹਾਉ ॥
SikhNet (Spanish)Sí, los Santos se apoyan sólo en su Señor, el Dios de dioses.(1-Pausa)
ਆਪਿ ਰਖੈ ਆਪਿ ਦੇਵਸੀ; ਆਪੇ ਪ੍ਰਤਿਪਾਰੈ ॥
aap rakhai aap devasee; aape pratipaarai | Ang 812
Sant Singh KhalsaHe Himself preserves, and He Himself gives. He Himself cherishes.
Manmohan SinghThe Lord Himself preserves, He Himself bestows and He Himself cherishes.
Manmohan Singh (Punjabi)ਸਾਈਂ ਖੁਦ ਰਖਿਆ ਹੋਇਆ ਹੈ ਉਹ ਖੁਦ ਦਾਤਾਂ ਦਿੰਦਾ ਹੈ ਅਤੇ ਉਹ ਖੁਦ ਹੀ ਪਾਲਣ-ਪੋਸਣ ਕਰਦਾ ਹੈ।
Fareedkot Teekaਤਿਨ ਸੰਤੋਂ ਕੀ ਆਪ ਹੀ ਆਪ ਓਹੁ ਰਖ੍ਯਾ ਕਰਤਾ ਹੈ ਔ ਆਪ ਹੀ ਅਪਨੀ ਦਾਤ ਦੇਤਾ ਹੈ ਔਰ (ਦੇਵਸੀ) ਆਪ ਹੀ ਭਵਿਖਤ ਮੇਂ ਭੀ ਦੇਵੇਗਾ॥
Prof. Sahib Singh(ਹੇ ਭਾਈ! ਸੰਤ ਜਨਾਂ ਨੂੰ ਯਕੀਨ ਹੈ ਕਿ) ਪਰਮਾਤਮਾ ਆਪ ਹਰੇਕ ਜੀਵ ਦੀ ਰੱਖਿਆ ਕਰਦਾ ਹੈ, ਆਪ ਹਰੇਕ ਦਾਤ ਦੇਂਦਾ ਹੈ, ਆਪ ਹੀ (ਹਰੇਕ ਦੀ) ਪਾਲਣਾ ਕਰਦਾ ਹੈ।ਪਦ ਅਰਥ ਆਪਿ = ਪ੍ਰਭੂ ਆਪ। ਪ੍ਰਤਿਪਾਰੈ = ਪਾਲਦਾ ਹੈ।
SikhNet (Spanish)El Señor Mismo protege, Él Mismo bendice, Él Mismo sostiene a todos;
ਦੀਨ ਦਇਆਲ ਕ੍ਰਿਪਾ ਨਿਧੇ; ਸਾਸਿ ਸਾਸਿ ਸਮੑਾਰੈ ॥੨॥
deen deaal kripaa nidhe; saas saas samaarai |2| Ang 813
Sant Singh KhalsaMerciful to the meek, the treasure of mercy, He remembers and protects us with each and every breath. ||2||
Manmohan SinghLord, the merciful to the meek and the treasure of compassion protects us at every breath.
Manmohan Singh (Punjabi)ਮਸਕੀਨਾਂ ਤੇ ਮਿਹਰਬਾਨ, ਅਤੇ ਰਹਿਮਤ ਦਾ ਖਜਾਨਾ ਸੁਆਮੀ ਹਰ ਸੁਆਸ ਸਾਡੀ ਰੱਖਿਆ ਕਰਦਾ ਹੈ।
Fareedkot Teekaਸਰਬ ਪ੍ਰਕਾਰ ਕਰ ਪ੍ਰਤਿਪਾਲਤਾ ਹੈ, ਕ੍ਯੋਂ ਜੋ ਓਹੁ ਸੰਤ ਤਿਸ ਦੀਨਦ੍ਯਾਲੁ ਕ੍ਰਿਪਾ ਨਿਧਾਨ ਕੇ ਨਾਮ ਕੋ ਸ੍ਵਾਸ ਸ੍ਵਾਸ ਸਿਮਰਨ ਕਰਤੇ ਹੈਂ॥੨॥
Prof. Sahib Singhਪ੍ਰਭੂ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਕਿਰਪਾ ਦਾ ਸੋਮਾ ਹੈ, ਤੇ, (ਹਰੇਕ ਜੀਵ ਦੇ) ਹਰੇਕ ਸਾਹ ਨਾਲ ਸੰਭਾਲ ਕਰਦਾ ਹੈ ॥੨॥ਪਦ ਅਰਥ ਕ੍ਰਿਪਾ ਨਿਧੇ = ਕਿਰਪਾ ਦਾ ਖ਼ਜ਼ਾਨਾ। ਸਾਸਿ ਸਾਸਿ = (ਜੀਵ ਦੇ) ਹਰੇਕ ਸਾਹ ਦੇ ਨਾਲ। ਸਮ੍ਹ੍ਹਾਰੈ = ਸੰਭਾਲ ਕਰਦਾ ਹੈ ॥੨॥
SikhNet (Spanish)Misericordioso con el débil, Tesoro de Misericordia, Él nos protege en cada respiración. (2)
ਕਰਣਹਾਰੁ. ਜੋ ਕਰਿ ਰਹਿਆ; ਸਾਈ ਵਡਿਆਈ ॥
karanahaar. jo kar rahiaa; saaee vaddiaaee | Ang 813
Sant Singh KhalsaWhatever the Creator Lord does is glorious and great.
Manmohan SinghWhat the Creator is doing, in that is our advantage.
Manmohan Singh (Punjabi)ਜਿਹੜਾ ਕੁਛ ਸਿਰਜਣਹਾਰ ਕਰ ਰਿਹਾ ਹੈ, ਉਸੇ ਵਿੱਚ ਸਾਡੀ ਬਿਹਤਰੀ ਹੈ।
Fareedkot Teekaਪੁਨ: ਜੋ ਓਹ ਕਰਨਹਾਰ ਸ੍ਵਾਮੀ ਕਰ ਰਿਹਾ ਹੈ, ਸੋ ਸੰਤ ਤਿਸੀ ਕੀ ਸਰਬ ਵਡਿਆਈ ਜਾਨਤੇ ਹੈਂ॥
Prof. Sahib Singhਹੇ ਭਾਈ! ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਜੋ ਕੁਝ ਕਰ ਰਿਹਾ ਹੈ ਉਹੀ ਜੀਵਾਂ ਦੀ ਭਲਾਈ ਵਾਸਤੇ ਹੈ।ਪਦ ਅਰਥ ਕਰਣਹਾਰੁ = ਸਭ ਕੁਝ ਕਰ ਸਕਣ ਵਾਲਾ। ਸਾਈ = ਉਹੀ।
SikhNet (Spanish)Lo que el Señor está haciendo, es Su Gloria;
ਗੁਰਿ ਪੂਰੈ ਉਪਦੇਸਿਆ; ਸੁਖੁ ਖਸਮ ਰਜਾਈ ॥੩॥
gur poorai upadesiaa; sukh khasam rajaaee |3| Ang 813
Sant Singh KhalsaThe Perfect Guru has instructed me, that peace comes by the Will of our Lord and Master. ||3||
Manmohan SinghThe Perfect Guru has instructed me that peace is in the acceptance of the Master's Will.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸਿੱਖ-ਮਤ ਦਿੱਤੀ ਹੈ ਕਿ ਆਰਾਮ, ਚੈਨ ਮਾਲਕ ਦੀ ਰਜ਼ਾ ਨੂੰ ਕਬੂਲ ਕਰਨ ਵਿੱਚ ਹੈ।
Fareedkot Teekaਜਿਨੋਂ ਕੋ ਪੂਰੇ ਸਤਿਗੁਰਾਂ ਨੇ ਉਪਦੇਸ ਦੀਆ ਹੈ, ਸੋ ਤਿਸ ਖਸਮ ਕੀ ਆਗ੍ਯਾ ਮੇਂ ਚਲਕਰ ਸੁਖੀ ਭਏ ਹੈਂ॥੩॥
Prof. Sahib Singhਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਸਹੀ ਜੀਵਨ ਦੀ) ਸਿੱਖਿਆ ਦਿੱਤੀ (ਉਸ ਨੂੰ ਯਕੀਨ ਬਣ ਗਿਆ ਕਿ) ਮਾਲਕ-ਪ੍ਰਭੂ ਦੀ ਰਜ਼ਾ ਵਿਚ ਰਿਹਾਂ ਹੀ ਸੁਖ ਮਿਲਦਾ ਹੈ ॥੩॥ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਰਜਾਈ = ਰਜ਼ਾਈ, ਰਜ਼ਾ ਵਿਚ (ਰਿਹਾਂ) ॥੩॥
SikhNet (Spanish)la Instrucción del Guru Perfecto muestra que el Éxtasis se vive cuando uno acepta Su Voluntad. (3)
ਚਿੰਤ ਅੰਦੇਸਾ ਗਣਤ ਤਜਿ; ਜਨਿ ਹੁਕਮੁ ਪਛਾਤਾ ॥
chint andesaa ganat taj; jan hukam pachhaataa | Ang 813
Sant Singh KhalsaAnxieties, worries and calculations are dismissed; the Lord's humble servant accepts the Hukam of His Command.
Manmohan SinghDismissing care, anxiety and calculations the Lord's slave, recognises the Lord's Order.
Manmohan Singh (Punjabi)ਫਿਕਰ ਸਾਹਸੇ ਅਤੇ ਗਿਣਤੀ ਮਿਣਤੀ ਨੂੰ ਛੱਡ ਕੇ, ਸਾਹਿਬ ਦਾ ਗੋਲਾ ਸਾਹਿਬ ਦੇ ਫੁਰਮਾਨ ਨੂੰ ਸਿੰਞਾਣਦਾ ਹੈ।
Fareedkot Teekaਤਿਨ ਜਨੋਂ ਨੇ ਸਰਬ ਚਿੰਤਾ ਔ (ਅੰਦੇਸਾ) ਸੰਸਾ ਔਰ ਗਿਣਤੀ ਤਿਆਗ ਕਰ ਤਿਸ ਕੇ ਹੁਕਮ ਕੋ ਪਛਾਣ ਲੀਆ ਹੈ ਅਰਥਾਤ ਸਭ ਤਿਸ ਕੇ ਹੁਕਮ ਮੇਂ ਜਾਨਤੇ ਹੈਂ॥
Prof. Sahib Singhਹੇ ਨਾਨਕ! ਪਰਮਾਤਮਾ ਦੇ ਦਾਸ ਨੇ (ਦੁਨੀਆ ਵਾਲੇ) ਚਿੰਤਾ ਫ਼ਿਕਰ ਝੋਰੇ ਛੱਡ ਕੇ ਸਦਾ ਪਰਮਾਤਮਾ ਦੇ ਹੁਕਮ ਨੂੰ (ਹੀ ਆਪਣੇ ਭਲੇ ਵਾਸਤੇ) ਪਛਾਣਿਆ ਹੈ।ਪਦ ਅਰਥ ਤਜਿ = ਛੱਡ ਕੇ। ਜਨਿ = ਦਾਸ ਨੇ।
SikhNet (Spanish)El Devoto del Señor abandona todas sus preocupaciones, ansiedades, maquinaciones, y se funde en la Voluntad del Señor.
ਨਹ ਬਿਨਸੈ. ਨਹ ਛੋਡਿ ਜਾਇ; ਨਾਨਕ ਰੰਗਿ ਰਾਤਾ ॥੪॥੧੮॥੪੮॥
neh binasai. neh chhodd jaae; naanak rang raataa |4|18|48| Ang 813
Sant Singh KhalsaHe does not die, and He does not leave; Nanak is attuned to His Love. ||4||18||48||
Manmohan SinghNanak in imbued with the love of the Lord, who perishes not, nor leaves him.
Manmohan Singh (Punjabi)ਨਾਨਕ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ, ਜੋ ਨਾਂ ਨਾਸ ਹੁੰਦਾ ਹੈ ਨਾਂ ਹੀ ਉਸ ਨੂੰ ਤਿਆਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾ ਓਹੁ ਵਾਹਿਗੁਰੂ ਬਿਨਸਤਾ ਹੈ ਨਾ ਕਹੀਂ ਛੋਡ ਜਾਤਾ ਹੈ। ਐਸੇ ਅਬਿਨਾਸੀ ਕੇ ਪ੍ਰੇਮੁ ਮੇਂ ਤਿਨ ਕਾ ਮਨ ਸਦਾ ਰੱਤਾ ਹੂਆ ਹੈ॥੪॥੧੮॥੪੮॥☬ਸੰਤੋਂ ਕੀ ਮਹਿਮਾਂ ਉਚਾਰਤੇ ਹੂਏ ਹਰੀ ਪੈ ਬੇਨਤੀ ਕਰਤੇ ਹੈਂ:
Prof. Sahib Singhਪ੍ਰਭੂ ਦਾ ਦਾਸ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ (ਉਸ ਨੂੰ ਯਕੀਨ ਹੈ ਕਿ) ਪ੍ਰਭੂ ਕਦੇ ਮਰਦਾ ਨਹੀਂ, ਅਤੇ ਹੀ ਆਪਣੇ ਸੇਵਕ ਦਾ ਸਾਥ ਛੱਡਦਾ ਹੈ ॥੪॥੧੮॥੪੮॥ਪਦ ਅਰਥ ਰੰਗਿ = ਰੰਗ ਵਿਚ, ਪਿਆਰ ਵਿਚ ॥੪॥੧੮॥੪੮॥
SikhNet (Spanish)Vive imbuido en el Amor del Señor, Quien no muere ni nos suelta de la mano.(4-18-48)