ੴ

ਸਿੱਖਬਾਣੀ · SikhBani

Ang 813

Sri Guru Granth Sahib · Raag Bilaaval · 5 shabads, 41 lines
Translations
Shabad Guru Arjan Dev Ji Raag Bilaaval continued from Ang 812

ਦੀਨ ਦਇਆਲ ਕ੍ਰਿਪਾ ਨਿਧੇ; ਸਾਸਿ ਸਾਸਿ ਸਮੑਾਰੈ ॥੨॥

deen deaal kripaa nidhe; saas saas samaarai |2|

Sant Singh KhalsaMerciful to the meek, the treasure of mercy, He remembers and protects us with each and every breath. ||2||
Manmohan SinghLord, the merciful to the meek and the treasure of compassion protects us at every breath.
Manmohan Singh (Punjabi)ਮਸਕੀਨਾਂ ਤੇ ਮਿਹਰਬਾਨ, ਅਤੇ ਰਹਿਮਤ ਦਾ ਖਜਾਨਾ ਸੁਆਮੀ ਹਰ ਸੁਆਸ ਸਾਡੀ ਰੱਖਿਆ ਕਰਦਾ ਹੈ।
Fareedkot Teekaਸਰਬ ਪ੍ਰਕਾਰ ਕਰ ਪ੍ਰਤਿਪਾਲਤਾ ਹੈ, ਕ੍ਯੋਂ ਜੋ ਓਹੁ ਸੰਤ ਤਿਸ ਦੀਨਦ੍ਯਾਲੁ ਕ੍ਰਿਪਾ ਨਿਧਾਨ ਕੇ ਨਾਮ ਕੋ ਸ੍ਵਾਸ ਸ੍ਵਾਸ ਸਿਮਰਨ ਕਰਤੇ ਹੈਂ॥੨॥
Prof. Sahib Singhਪ੍ਰਭੂ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਕਿਰਪਾ ਦਾ ਸੋਮਾ ਹੈ, ਤੇ, (ਹਰੇਕ ਜੀਵ ਦੇ) ਹਰੇਕ ਸਾਹ ਨਾਲ ਸੰਭਾਲ ਕਰਦਾ ਹੈ ॥੨॥

ਪਦ ਅਰਥ ਕ੍ਰਿਪਾ ਨਿਧੇ = ਕਿਰਪਾ ਦਾ ਖ਼ਜ਼ਾਨਾ। ਸਾਸਿ ਸਾਸਿ = (ਜੀਵ ਦੇ) ਹਰੇਕ ਸਾਹ ਦੇ ਨਾਲ। ਸਮ੍ਹ੍ਹਾਰੈ = ਸੰਭਾਲ ਕਰਦਾ ਹੈ ॥੨॥

SikhNet (Spanish)Misericordioso con el débil, Tesoro de Misericordia, Él nos protege en cada respiración. (2)

ਕਰਣਹਾਰੁ. ਜੋ ਕਰਿ ਰਹਿਆ; ਸਾਈ ਵਡਿਆਈ ॥

karanahaar. jo kar rahiaa; saaee vaddiaaee |

Sant Singh KhalsaWhatever the Creator Lord does is glorious and great.
Manmohan SinghWhat the Creator is doing, in that is our advantage.
Manmohan Singh (Punjabi)ਜਿਹੜਾ ਕੁਛ ਸਿਰਜਣਹਾਰ ਕਰ ਰਿਹਾ ਹੈ, ਉਸੇ ਵਿੱਚ ਸਾਡੀ ਬਿਹਤਰੀ ਹੈ।
Fareedkot Teekaਪੁਨ: ਜੋ ਓਹ ਕਰਨਹਾਰ ਸ੍ਵਾਮੀ ਕਰ ਰਿਹਾ ਹੈ, ਸੋ ਸੰਤ ਤਿਸੀ ਕੀ ਸਰਬ ਵਡਿਆਈ ਜਾਨਤੇ ਹੈਂ॥
Prof. Sahib Singhਹੇ ਭਾਈ! ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਜੋ ਕੁਝ ਕਰ ਰਿਹਾ ਹੈ ਉਹੀ ਜੀਵਾਂ ਦੀ ਭਲਾਈ ਵਾਸਤੇ ਹੈ।

ਪਦ ਅਰਥ ਕਰਣਹਾਰੁ = ਸਭ ਕੁਝ ਕਰ ਸਕਣ ਵਾਲਾ। ਸਾਈ = ਉਹੀ।

SikhNet (Spanish)Lo que el Señor está haciendo, es Su Gloria;

ਗੁਰਿ ਪੂਰੈ ਉਪਦੇਸਿਆ; ਸੁਖੁ ਖਸਮ ਰਜਾਈ ॥੩॥

gur poorai upadesiaa; sukh khasam rajaaee |3|

Sant Singh KhalsaThe Perfect Guru has instructed me, that peace comes by the Will of our Lord and Master. ||3||
Manmohan SinghThe Perfect Guru has instructed me that peace is in the acceptance of the Master's Will.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸਿੱਖ-ਮਤ ਦਿੱਤੀ ਹੈ ਕਿ ਆਰਾਮ, ਚੈਨ ਮਾਲਕ ਦੀ ਰਜ਼ਾ ਨੂੰ ਕਬੂਲ ਕਰਨ ਵਿੱਚ ਹੈ।
Fareedkot Teekaਜਿਨੋਂ ਕੋ ਪੂਰੇ ਸਤਿਗੁਰਾਂ ਨੇ ਉਪਦੇਸ ਦੀਆ ਹੈ, ਸੋ ਤਿਸ ਖਸਮ ਕੀ ਆਗ੍ਯਾ ਮੇਂ ਚਲਕਰ ਸੁਖੀ ਭਏ ਹੈਂ॥੩॥
Prof. Sahib Singhਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਸਹੀ ਜੀਵਨ ਦੀ) ਸਿੱਖਿਆ ਦਿੱਤੀ (ਉਸ ਨੂੰ ਯਕੀਨ ਬਣ ਗਿਆ ਕਿ) ਮਾਲਕ-ਪ੍ਰਭੂ ਦੀ ਰਜ਼ਾ ਵਿਚ ਰਿਹਾਂ ਹੀ ਸੁਖ ਮਿਲਦਾ ਹੈ ॥੩॥

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਰਜਾਈ = ਰਜ਼ਾਈ, ਰਜ਼ਾ ਵਿਚ (ਰਿਹਾਂ) ॥੩॥

SikhNet (Spanish)la Instrucción del Guru Perfecto muestra que el Éxtasis se vive cuando uno acepta Su Voluntad. (3)

ਚਿੰਤ ਅੰਦੇਸਾ ਗਣਤ ਤਜਿ; ਜਨਿ ਹੁਕਮੁ ਪਛਾਤਾ ॥

chint andesaa ganat taj; jan hukam pachhaataa |

Sant Singh KhalsaAnxieties, worries and calculations are dismissed; the Lord's humble servant accepts the Hukam of His Command.
Manmohan SinghDismissing care, anxiety and calculations the Lord's slave, recognises the Lord's Order.
Manmohan Singh (Punjabi)ਫਿਕਰ ਸਾਹਸੇ ਅਤੇ ਗਿਣਤੀ ਮਿਣਤੀ ਨੂੰ ਛੱਡ ਕੇ, ਸਾਹਿਬ ਦਾ ਗੋਲਾ ਸਾਹਿਬ ਦੇ ਫੁਰਮਾਨ ਨੂੰ ਸਿੰਞਾਣਦਾ ਹੈ।
Fareedkot Teekaਤਿਨ ਜਨੋਂ ਨੇ ਸਰਬ ਚਿੰਤਾ ਔ (ਅੰਦੇਸਾ) ਸੰਸਾ ਔਰ ਗਿਣਤੀ ਤਿਆਗ ਕਰ ਤਿਸ ਕੇ ਹੁਕਮ ਕੋ ਪਛਾਣ ਲੀਆ ਹੈ ਅਰਥਾਤ ਸਭ ਤਿਸ ਕੇ ਹੁਕਮ ਮੇਂ ਜਾਨਤੇ ਹੈਂ॥
Prof. Sahib Singhਹੇ ਨਾਨਕ! ਪਰਮਾਤਮਾ ਦੇ ਦਾਸ ਨੇ (ਦੁਨੀਆ ਵਾਲੇ) ਚਿੰਤਾ ਫ਼ਿਕਰ ਝੋਰੇ ਛੱਡ ਕੇ ਸਦਾ ਪਰਮਾਤਮਾ ਦੇ ਹੁਕਮ ਨੂੰ (ਹੀ ਆਪਣੇ ਭਲੇ ਵਾਸਤੇ) ਪਛਾਣਿਆ ਹੈ।

ਪਦ ਅਰਥ ਤਜਿ = ਛੱਡ ਕੇ। ਜਨਿ = ਦਾਸ ਨੇ।

SikhNet (Spanish)El Devoto del Señor abandona todas sus preocupaciones, ansiedades, maquinaciones, y se funde en la Voluntad del Señor.

ਨਹ ਬਿਨਸੈ. ਨਹ ਛੋਡਿ ਜਾਇ; ਨਾਨਕ ਰੰਗਿ ਰਾਤਾ ॥੪॥੧੮॥੪੮॥

neh binasai. neh chhodd jaae; naanak rang raataa |4|18|48|

Sant Singh KhalsaHe does not die, and He does not leave; Nanak is attuned to His Love. ||4||18||48||
Manmohan SinghNanak in imbued with the love of the Lord, who perishes not, nor leaves him.
Manmohan Singh (Punjabi)ਨਾਨਕ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ, ਜੋ ਨਾਂ ਨਾਸ ਹੁੰਦਾ ਹੈ ਨਾਂ ਹੀ ਉਸ ਨੂੰ ਤਿਆਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾ ਓਹੁ ਵਾਹਿਗੁਰੂ ਬਿਨਸਤਾ ਹੈ ਨਾ ਕਹੀਂ ਛੋਡ ਜਾਤਾ ਹੈ। ਐਸੇ ਅਬਿਨਾਸੀ ਕੇ ਪ੍ਰੇਮੁ ਮੇਂ ਤਿਨ ਕਾ ਮਨ ਸਦਾ ਰੱਤਾ ਹੂਆ ਹੈ॥੪॥੧੮॥੪੮॥☬ਸੰਤੋਂ ਕੀ ਮਹਿਮਾਂ ਉਚਾਰਤੇ ਹੂਏ ਹਰੀ ਪੈ ਬੇਨਤੀ ਕਰਤੇ ਹੈਂ:
Prof. Sahib Singhਪ੍ਰਭੂ ਦਾ ਦਾਸ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ (ਉਸ ਨੂੰ ਯਕੀਨ ਹੈ ਕਿ) ਪ੍ਰਭੂ ਕਦੇ ਮਰਦਾ ਨਹੀਂ, ਅਤੇ ਹੀ ਆਪਣੇ ਸੇਵਕ ਦਾ ਸਾਥ ਛੱਡਦਾ ਹੈ ॥੪॥੧੮॥੪੮॥

ਪਦ ਅਰਥ ਰੰਗਿ = ਰੰਗ ਵਿਚ, ਪਿਆਰ ਵਿਚ ॥੪॥੧੮॥੪੮॥

SikhNet (Spanish)Vive imbuido en el Amor del Señor, Quien no muere ni nos suelta de la mano.(4-18-48)

Open this shabad (11 lines, Angs 812-813) →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਮਹਾ ਤਪਤਿ ਤੇ. ਭਈ ਸਾਂਤਿ; ਪਰਸਤ ਪਾਪ ਨਾਠੇ ॥

mahaa tapat te. bhee saant; parasat paap naatthe |

Sant Singh KhalsaThe great fire is put out and cooled; meeting with the Guru, sins run away.
Manmohan SinghMeeting with the Guru man's sins flee, his great fire is quenched and he is comforted.
Manmohan Singh (Punjabi)ਗੁਰਾਂ ਦੇ ਨਾਲ ਮਿਲਣ ਦੁਆਰਾ ਇਨਸਾਨ ਦੇ ਪਾਪ ਦੌੜ ਜਾਂਦੇ ਹਨ, ਉਸ ਦੀ ਸਖਤ ਅੱਗੇ ਅੱਗ ਬੁੱਝ ਜਾਂਦੀ ਹੈ ਅਤੇ ਉਹ ਸੁਖੀ ਹੋ ਜਾਂਦਾ ਹੈ।
Fareedkot Teekaਪੁਨ: ਸੋ ਸੰਤ ਜਨ ਕੈਸੇ ਹੈਂ? ਜਿਨਕੇ ਦਰਸ਼ਨ ਸੇ (ਮਹਾਂ ਤਪਤਿ) ਵਿਸਹੁ ਕੀ ਤ੍ਰਿਸਨਾ ਜਲਨਤਾ ਰੂਪੀ ਅਗਨ ਵਾ ਹਰੀ ਕੇ ਵਯੋਗ ਰੂਪੀ ਅਗਨੀ ਕੀ ਅਤੀ ਤਪਤ ਸਾਂਤਿ ਭਈ ਹੈ ਔਰ ਸੰਤਾਂ ਕੇ ਚਰਨ ਸਪਰਸ ਕਰਨੇ ਤੇ ਸੰਪੂਰਨ ਪਾਪ ਨਸਟ ਹੋ ਜਾਤੇ ਭਏ ਹੈਂ॥
Prof. Sahib Singhਹੇ ਭਾਈ! (ਉਹਨਾਂ ਸੰਤ ਜਨਾਂ ਦੇ ਪੈਰ) ਪਰਸਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, ਮਨ ਵਿਚ ਵਿਕਾਰਾਂ ਦੀ ਭਾਰੀ ਤਪਸ਼ ਤੋਂ ਸ਼ਾਂਤੀ ਬਣ ਜਾਂਦੀ ਹੈ।

ਪਦ ਅਰਥ ਤਪਤਿ = (ਵਿਕਾਰਾਂ ਦੀ) ਤਪਸ਼। ਸਾਂਤਿ = ਸ਼ਾਂਤੀ, ਸੀਤਲਤਾ। ਪਰਸਤ = ਛੁੰਹਦਿਆਂ।

SikhNet (Spanish)Encontrando al Guru uno se lava de sus errores; el fuego interno se extingue y uno es confortado.

ਅੰਧ ਕੂਪ ਮਹਿ ਗਲਤ ਥੇ; ਕਾਢੇ ਦੇ ਹਾਥੇ ॥੧॥

andh koop meh galat the; kaadte de haathe |1|

Sant Singh KhalsaI fell into the deep dark pit; giving me His Hand, He pulled me out. ||1||
Manmohan SinghI had fallen into the blind well. Giving his hand the Guru has pulled me out.
Manmohan Singh (Punjabi)ਮੈਂ ਅੰਨ੍ਹੇ ਖੂਹ ਵਿੱਚ ਡਿੱਗਿਆ ਹੋਇਆ ਸਾ। ਆਪਣਾ ਹੱਥ ਦੇ ਕੇ ਗੁਰਾਂ ਨੇ ਮੈਨੂੰ ਬਾਹਰ ਕੱਢ ਲਿਆ ਹੈ।
Fareedkot Teekaਪੁਨ: ਪਾਪੋਂ ਰੂਪੀ ਅੰਧੇਰੇ ਕੂਏ ਮੇਂ ਪੜੇ (ਗਲਤ) ਗਲਿ ਰਹੇ ਥੇ, ਸੋ ਤਿਨ ਹੀ ਸੰਤ ਜਨੋਂ ਨੇ ਹਾਥ ਦੇ ਕਰ ਕਾਢ ਲੀਏ ਹੈਂ॥੧॥
Prof. Sahib Singhਜੇਹੜੇ ਮਨੁੱਖ (ਵਿਕਾਰਾਂ ਪਾਪਾਂ ਦੇ) ਘੁੱਪ ਹਨੇਰੇ ਖੂਹ ਵਿਚ ਗਲ-ਸੜ ਰਹੇ ਹੁੰਦੇ ਹਨ, ਉਹਨਾਂ ਨੂੰ (ਉਹ ਸੰਤ ਜਨ ਆਪਣਾ) ਹੱਥ ਦੇ ਕੇ (ਉਸ ਖੂਹ ਵਿਚੋਂ) ਕੱਢ ਲੈਂਦੇ ਹਨ ॥੧॥

ਪਦ ਅਰਥ ਅੰਧ ਕੂਪ = ਹਨੇਰਾ ਖੂਹ। ਦੇ = ਦੇ ਕੇ ॥੧॥

SikhNet (Spanish)Sí, aquél que ha caído en el pozo oscuro de su conciencia, a él el Señor lo saca de ahí. (1)

ਓਇ ਹਮਾਰੇ ਸਾਜਨਾ; ਹਮ ਉਨ ਕੀ ਰੇਨ ॥

oe hamaare saajanaa; ham un kee ren |

Sant Singh KhalsaHe is my friend; I am the dust of His Feet.
Manmohan Singhhe, the Guru is my friend and I am the dust of his feet.
Manmohan Singh (Punjabi)ਉਹ ਗੁਰੂ ਜੀ ਮੇਰੇ ਮਿੱਤ੍ਰ ਹਨ ਅਤੇ ਮੈਂ ਉਨ੍ਹਾਂ ਦੇ ਚਰਨਾਂ ਦੀ ਧੂੜ ਹਾਂ।
Fareedkot Teekaਓਹੀ ਸੰਤ ਜਨ ਹਮਾਰੇ ਸਾਜਨ ਹੈਂ ਔ ਉਨ ਹੀ ਕੇ ਚਰਨਾਂ ਕੀ ਹਮ (ਰੇਨ) ਧੂੜੀ ਹੈਂ॥
Prof. Sahib Singhਹੇ ਭਾਈ! ਜੇਹੜੇ (ਸੰਤ ਜਨ ਮੈਨੂੰ) ਆਤਮਕ ਜੀਵਨ ਦੀ ਦਾਤ ਦੇਂਦੇ ਹਨ, ਉਹ (ਹੀ) ਮੇਰੇ (ਅਸਲ) ਮਿੱਤਰ ਹਨ।

ਪਦ ਅਰਥ ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਸੰਤ ਜਨ। ਸਾਜਨਾ = ਸੱਜਣ, ਮਿੱਤਰ। ਰੇਨ = ਚਰਨ-ਧੂੜ।

SikhNet (Spanish)Sólo ellos son nuestros amigos; nosotros el Polvo de Sus Pies.

ਜਿਨ ਭੇਟਤ ਹੋਵਤ ਸੁਖੀ; ਜੀਅ ਦਾਨੁ ਦੇਨ ॥੧॥ ਰਹਾਉ ॥

jin bhettat hovat sukhee; jeea daan den |1| rahaau |

Sant Singh KhalsaMeeting with Him, I am at peace; He blesses me with the gift of the soul. ||1||Pause||
Manmohan SinghMeeting with whom I am at peace and who blesses me with the gift of spiritual life. Pause.
Manmohan Singh (Punjabi)ਜਿਨ੍ਹਾਂ ਨਾਲ ਮਿਲਣ ਦੁਆਰਾ ਮੈਂ ਆਰਾਮ ਵਿੱਚ ਹਾਂ ਅਤੇ ਜ ਮੈਨੂੰ ਰੂਹਾਨੀ ਜੀਵਨ ਦੀ ਦਾਤ ਬਖਸ਼ਦੇ ਹਨ। ਠਹਿਰਾਉ।
Fareedkot Teekaਜਿਨ ਕੇ (ਭੇਟਤ) ਮਿਲਾਪ ਤੇ (ਜੀਅ) ਜੀਵ ਸੁਖੀ ਹੋਤਾ ਹੈ, ਸੋ ਸੰਤ ਜਨ ਦਾਨ ਕੇ ਦੇਨੇ ਹਾਰੇ ਹੈਂ, ਭਾਵ ਚੌਰਾਸੀ ਤੇ ਛੁਡਾਵਤੇ ਹੈਂ॥੧॥ ਰਹਾਉ ॥
Prof. Sahib Singhਜਿਨ੍ਹਾਂ ਨੂੰ ਮਿਲਿਆਂ (ਮੇਰਾ ਮਨ) ਆਨੰਦ ਨਾਲ ਭਰਪੂਰ ਹੋ ਜਾਂਦਾ ਹੈ, ਮੈਂ ਉਹਨਾਂ ਦੇ ਚਰਨਾਂ ਦੀ ਧੂੜ (ਲੋਚਦਾ) ਹਾਂ ॥੧॥ ਰਹਾਉ ॥

ਪਦ ਅਰਥ ਭੇਟਤ = ਮਿਲਿਆਂ। ਜੀਅ ਦਾਨੁ = ਆਤਮਕ ਜੀਵਨ ਦੀ ਦਾਤਿ। ਦੇਨ = ਦੇਨਿ, ਦੇਂਦੇ ਹਨ ॥੧॥ ਰਹਾਉ ॥

SikhNet (Spanish)Encontrándolos vivimos en Paz y ellos nos bendicen con la Vida del Alma. (1-Pausa)

ਪਰਾ ਪੂਰਬਲਾ ਲੀਖਿਆ; ਮਿਲਿਆ ਅਬ ਆਇ ॥

paraa poorabalaa leekhiaa; miliaa ab aae |

Sant Singh KhalsaI have now received my pre-ordained destiny.
Manmohan SinghI have now received what was destined for me since the very beginning.
Manmohan Singh (Punjabi)ਮੈਂ ਹੁਣ ਉਹ ਕੁਛ ਪਰਾਪਤ ਕਰ ਲਿਆ ਹੈ ਜੋ ਮੇਰੇ ਲਈ ਐਨ ਆਰੰਭ ਤੋਂ ਲਿਖਿਆ ਹੋਇਆ ਸੀ।
Fareedkot Teekaਤਾਂ ਤੇ (ਪਰਾ) ਸਰਬ ਤੇ ਪਰਾ ਰੂਪ ਹੇ ਵਾਹਿਗੁਰੂ! ਤੇਰਾ ਜੋ ਪੂਰਬ ਕਾ ਲੇਖ ਲਿਖਿਆ ਹੂਆ ਹੈ, ਤਿਸ ਕਰ ਕੇ ਹਮ ਕੋ ਤੇਰੇ ਸੰਤੋਂ ਕਾ ਸੰਗ ਅਬ ਆਇ ਮਿਲਿਆ ਹੈ॥
Prof. Sahib Singhਹੇ ਭਾਈ! ਇਸ ਮਨੁੱਖਾ ਜਨਮ ਵਿਚ (ਜਦੋਂ ਕਿਸੇ ਮਨੁੱਖ ਨੂੰ ਕੋਈ ਸੰਤ ਜਨ ਮਿਲ ਪੈਂਦਾ ਹੈ, ਤਾਂ) ਬੜੇ ਪੂਰਬਲੇ ਜਨਮ ਤੋਂ ਉਸ ਦੇ ਮੱਥੇ ਉਤੇ ਲਿਖਿਆ ਲੇਖ ਉਘੜ ਪੈਂਦਾ ਹੈ।

ਪਦ ਅਰਥ ਪਰਾ ਪੂਰਬਲਾ = ਬਹੁਤ ਜਨਮਾਂ ਦਾ। ਅਬ = ਹੁਣ ਜਦੋਂ ਹਰਿ-ਸਾਧ ਮਿਲਿਆ ਹੈ।

SikhNet (Spanish)Lo que fue inscrito en el pasado, uno lo vive en el presente, y si uno habita

ਬਸਤ ਸੰਗਿ ਹਰਿ ਸਾਧ ਕੈ; ਪੂਰਨ ਆਸਾਇ ॥੨॥

basat sang har saadh kai; pooran aasaae |2|

Sant Singh KhalsaDwelling with the Lord's Holy Saints, my hopes are fulfilled. ||2||
Manmohan SinghAbiding with the Lord's saints, mind's aspirations are fulfilled.
Manmohan Singh (Punjabi)ਸੁਆਮੀ ਦੇ ਸੰਤਾਂ ਦੇ ਨਾਲ ਵਸਣ ਦੁਆਰਾ ਮਨ ਦੀਆਂ ਅਭਿਲਾਸ਼ਾ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਹੇ ਹਰੀ! ਤੇਰੇ ਸੰਤੋਂ ਕੇ ਸੰਗ ਮੇਂ ਨਿਵਾਸ ਕਰਨੇ ਤੇ ਸਰਬ ਆਸਾਂ ਹਮਾਰੀਆਂ ਪੂਰਨ ਹੋ ਗਈਆਂ ਹੈਂ॥੨॥
Prof. Sahib Singhਪ੍ਰਭੂ ਦੇ ਸੇਵਕ-ਜਨ ਦੀ ਸੰਗਤਿ ਵਿਚ ਵੱਸਦਿਆਂ (ਉਸ ਮਨੁੱਖ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ ॥੨॥

ਪਦ ਅਰਥ ਸੰਗਿ = ਨਾਲ। ਹਰਿ ਸਾਧ ਕੈ ਸੰਗਿ = ਪ੍ਰਭੂ ਦੇ ਭਗਤ ਨਾਲ। ਆਸਾਇ = ਆਸਾਂ ॥੨॥

SikhNet (Spanish)en la Sociedad de los Santos del Señor, todos nuestros deseos se cumplen. (2)

ਭੈ ਬਿਨਸੇ ਤਿਹੁ ਲੋਕ ਕੇ; ਪਾਏ ਸੁਖ ਥਾਨ ॥

bhai binase tihu lok ke; paae sukh thaan |

Sant Singh KhalsaThe fear of the three worlds is dispelled, and I have found my place of rest and peace.
Manmohan SinghMy fears of the three worlds are dispelled and I have obtained the place of rest.
Manmohan Singh (Punjabi)ਮੇਰੇ ਤਿੰਨਾਂ ਜਹਾਨਾਂ ਦੇ ਡਰ ਦੂਰ ਹੋ ਗਏ ਅਤੇ ਮੈਨੂੰ ਆਰਾਮ ਦਾ ਟਿਕਾਣਾ ਮਿਲ ਗਿਆ ਹੈ।
Fareedkot Teekaਤਿਸ ਸਤਸੰਗ ਰੂਪ ਅਸਥਾਨ ਮੇਂ ਵਸਣੇ ਤੇ ਤੀਨ ਲੋਕ ਕੇ ਜਨਮ ਮ੍ਰਿਤੂ ਆਦੀ ਭੈ ਦੂਰ ਹੋ ਗਏ ਹੈਂ, ਔ ਸਰਬ ਪ੍ਰਕਾਰ ਕੇ ਸੁਖ ਅਸਥਾਨ ਹਮਨੇ ਪਾਇ ਲੀਏ ਹੈਂ॥
Prof. Sahib Singhਹੇ ਭਾਈ! (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਸਾਰੇ ਜਗਤ ਨੂੰ ਡਰਾਣ ਵਾਲੇ (ਉਸ ਦੇ) ਸਾਰੇ ਡਰ ਨਾਸ ਹੋ ਜਾਂਦੇ ਹਨ।

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਤਿਹੁ ਲੋਕ ਕੇ = ਤਿੰਨਾਂ ਭਵਨਾਂ ਦੇ, ਸਾਰੇ ਜਗਤ ਦੇ। ਸੁਖ ਥਾਨ = ਸੁਖ ਦੇਣ ਵਾਲਾ ਥਾਂ, ਸਾਧ ਸੰਗਤਿ।

SikhNet (Spanish)Los temores a las tres Gunas desaparecen, uno encuentra su sitio de Paz.

ਦਇਆ ਕਰੀ ਸਮਰਥ ਗੁਰਿ; ਬਸਿਆ ਮਨਿ ਨਾਮ ॥੩॥

deaa karee samarath gur; basiaa man naam |3|

Sant Singh KhalsaThe all-powerful Guru has taken pity upon me, and the Naam has come to dwell in my mind. ||3||
Manmohan SinghThe powerful has taken pity on me and the Name has come to abide within my mind.
Manmohan Singh (Punjabi)ਬਲਵਾਨ ਗੁਰਾਂ ਨੇ ਮੇਰੇ ਉਤੇ ਮਿਹਰ ਧਾਰੀ ਹੈ ਅਤੇ ਮੇਰੇ ਚਿੱਤ ਅੰਦਰ ਨਾਮ ਆ ਕੇ ਟਿਕ ਗਿਆ ਹੈ।
Fareedkot Teekaਸਰਬ ਪ੍ਰਕਾਰ ਸਮਰਥ ਜੋ ਹਮਾਰੇ ਸਤਿਗੁਰੂ ਹੈਂ ਤਿਨਾਂ ਨੇ ਦ੍ਯਾ ਕਰੀ, ਤਿਸ ਤੇ ਹਮਾਰੇ ਮਨ ਮੇਂ ਤੇਰਾ ਨਾਮੁ ਆਨ ਬਸਾ ਹੈ॥੩॥
Prof. Sahib Singhਸਭ ਕੁਝ ਕਰ ਸਕਣ ਵਾਲੇ ਗੁਰੂ ਨੇ ਜਿਸ ਮਨੁੱਖ ਉਤੇ ਦਇਆ ਕੀਤੀ, ਉਸ ਨੂੰ ਸੁਖਾਂ ਦਾ ਟਿਕਾਣਾ (ਸਾਧ-ਸੰਗ) ਮਿਲ ਜਾਂਦਾ ਹੈ ॥੩॥

ਪਦ ਅਰਥ ਗੁਰਿ = ਗੁਰੂ ਨੇ। ਸਮਰਥ = ਸਭ ਕੁਝ ਕਰ ਸਕਣ ਵਾਲਾ। ਮਨਿ = ਮਨ ਵਿਚ ॥੩॥

SikhNet (Spanish)El Guru Todopoderoso es Compasivo y bendice a la mente con el Nombre del Señor. (3)

ਨਾਨਕ ਕੀ ਤੂ ਟੇਕ ਪ੍ਰਭ; ਤੇਰਾ ਆਧਾਰ ॥

naanak kee too ttek prabh; teraa aadhaar |

Sant Singh KhalsaO God, You are the Anchor and Support of Nanak.
Manmohan SinghO Lord, Thou art the refuge of Nanak and he has Thine support alone.
Manmohan Singh (Punjabi)ਹੇ ਸੁਆਮੀ, ਤੂੰ ਨਾਨਕ ਦੀ ਪਨਾਹ ਹੈਂ ਅਤੇ ਉਸ ਨੂੰ ਕੇਵਲ ਤੇਰਾ ਹੀ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਮਨ ਕਰ ਕੇ ਤੂੰਹੀ ਟੇਕ ਹੈਂ ਔਰ ਤੇਰਾ ਹੀ ਹਮ ਕੋ ਤਨ ਕਰ ਕੇ (ਆਧਾਰ) ਆਸਰਾ ਹੈ॥
Prof. Sahib Singhਹੇ ਜਗਤ ਦੇ ਮੂਲ ਪ੍ਰਭੂ! ਨਾਨਕ ਦੀ ਤੂੰ ਹੀ ਓਟ ਹੈਂ, ਨਾਨਕ ਦਾ ਤੂੰ ਹੀ ਆਸਰਾ ਹੈਂ।

ਪਦ ਅਰਥ ਟੇਕ = ਓਟ, ਸਹਾਰਾ। ਪ੍ਰਭ = ਹੇ ਪ੍ਰਭੂ! ਆਧਾਰ = ਆਸਰਾ।

SikhNet (Spanish)Oh Señor, eres la vida de Nanak, él sólo se apoya en Ti.

ਕਰਣ ਕਾਰਣ ਸਮਰਥ ਪ੍ਰਭ; ਹਰਿ ਅਗਮ ਅਪਾਰ ॥੪॥੧੯॥੪੯॥

karan kaaran samarath prabh; har agam apaar |4|19|49|

Sant Singh KhalsaHe is the Doer, the Cause of causes; the All-powerful Lord God is inaccessible and infinite. ||4||19||49||
Manmohan SinghThe Omnipotent Lord God is inaccessible, infinite and the Cause of causes.
Manmohan Singh (Punjabi)ਸਰਬ-ਸ਼ਕਤੀਵਾਨ ਸੁਆਮੀ ਵਾਹਿਗੁਰੂ ਪਹੁੰਚ ਤੋਂ ਪਰੇ ਬੇਅੰਤ ਅਤੇ ਹੇਤੂਆਂ ਦਾ ਹੇਤੂ ਹੈ।
Fareedkot Teekaਹੇ ਕਰਨ ਕਰਾਵਨ ਸਮਰਥ ਹਰੀ! ਮੇਰੇ (ਪ੍ਰਭ) ਸ੍ਵਾਮੀ ਤੂੰ ਕੈਸਾ ਹੈਂ? ਮਨ ਬਾਣੀ ਤੇ ਅਗਮ ਹੈਂ ਔ (ਅਪਾਰ) ਬਿਅੰਤ ਸਰੂਪ ਹੈਂ॥੪॥੧੯॥੪੯॥☬ਸੰਤੋਂ ਕੀ ਮਹਿਮਾਂ ਔ ਬੇਮੁਖੋਂ ਕੀ ਨਸੇਧੀ ਪੂਰਬਕ ਬੇਨਤੀ ਕਰਤੇ ਹੈਂ:
Prof. Sahib Singhਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਹੇ ਅਪਹੁੰਚ ਹਰੀ! ਹੇ ਬੇਅੰਤ ਹਰੀ! (ਮੈਨੂੰ ਨਾਨਕ ਨੂੰ ਭੀ ਗੁਰੂ ਮਿਲਾ, ਸੰਤ ਜਨ ਮਿਲਾ) ॥੪॥੧੯॥੪੯॥

ਪਦ ਅਰਥ ਕਰਣ ਕਾਰਣ = ਜਗਤ ਦਾ ਕਾਰਨ, ਜਗਤ ਦਾ ਮੂਲ। ਅਗਮ = ਅਪਹੁੰਚ। ਅਪਾਰ = ਬੇਅੰਤ ॥੪॥੧੯॥੪੯॥

SikhNet (Spanish)Oh Dios, Creador y Causa, nuestro Señor Todopoderoso, Insondable e Infinito. (4-14-49)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਸੋਈ ਮਲੀਨੁ ਦੀਨੁ ਹੀਨੁ; ਜਿਸੁ ਪ੍ਰਭੁ ਬਿਸਰਾਨਾ ॥

soee maleen deen heen; jis prabh bisaraanaa |

Sant Singh KhalsaOne who forgets God is filthy, poor and low.
Manmohan SinghHe alone is filthy; poor and low, who forgets his Lord.
Manmohan Singh (Punjabi)ਕੇਵਲ ਉਹ ਹੀ ਗੰਦਾ, ਗਰੀਬ ਅਤੇ ਨੀਚ ਹੈ ਜੋ ਆਪਣੇ ਸੁਆਮੀ ਨੂੰ ਭੁਲਾਉਂਦਾ ਹੈ।
Fareedkot Teekaਹੇ ਪ੍ਰਭੂ! ਸੋਈ ਪੁਰਸ਼ ਮਲੀਨ ਔ ਦੀਨ, ਸੋਭਾ ਤੇ ਹੀਨ ਹੈ ਜਿਸ ਕੋ ਤੇਰਾ ਨਾਮ ਚਿਤ ਤੇ ਵਿਸਰ ਗਯਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ, ਉਹੀ ਮਨੁੱਖ ਗੰਦਾ ਹੈ, ਕੰਗਾਲ ਹੈ, ਨੀਚ ਹੈ।

ਪਦ ਅਰਥ ਸੋਈ = ਉਹੀ ਮਨੁੱਖ। ਮਲੀਨੁ = ਮੈਲਾ, ਗੰਦਾ। ਦੀਨੁ = ਕੰਗਾਲ। ਹੀਨੁ = ਨੀਚ।

SikhNet (Spanish)Aquél que abandona a su Señor se vuelve impuro, pobre y de baja casta,

ਕਰਨੈਹਾਰੁ. ਨ ਬੂਝਈ; ਆਪੁ ਗਨੈ ਬਿਗਾਨਾ ॥੧॥

karanaihaar. na boojhee; aap ganai bigaanaa |1|

Sant Singh KhalsaThe fool does not understand the Creator Lord; instead, he thinks that he himself is the doer. ||1||
Manmohan SinghThe unwise understands not the Creator, rather counts himself the doer.
Manmohan Singh (Punjabi)ਗਿਆਨੀ ਸਿਰਜਣਹਾਰ ਨੂੰ ਨਹੀਂ ਸਮਝਦਾ, ਸਗੋਂ ਆਪਣੇ ਆਪ ਨੂੰ ਕਰਨ ਵਾਲਾ ਗਿਣਤਾ ਹੈ।
Fareedkot Teekaਸਰਬ ਕੇ ਕਰਨੇਹਾਰ ਜੋ ਤੂੰ ਹੈਂ, ਸੋ ਮਨਮੁਖ ਤੇਰੇ ਪ੍ਰਤਾਪ ਕੋ ਨਹੀਂ ਪਛਾਣਤਾ। ਦੇਹ ਅਧ੍ਯਾਸ ਕਰ ਅਪਨੇ ਆਪ ਹੀ ਕੋ ਕਰਤਾ ਗਿਨੈ ਹੈ। ਸੋ (ਬਿਗਾਨਾ) ਮੂਰਖ ਹੈ ਵਾ ਤੇਰੇ ਸੇ ਬਿਗਾਨਾ ਹੂਆ ਹੈ। ਵਾ ਜਮੋਂ ਕਾ ਅਰ ਦੇਵਤਾ ਕਾ ਪਸੂ ਦਾਸੁ ਹੈ॥੧॥
Prof. Sahib Singhਉਹ ਮੂਰਖ ਮਨੁੱਖ ਆਪਣੇ ਆਪ ਨੂੰ (ਕੋਈ ਵੱਡੀ ਹਸਤੀ) ਸਮਝਦਾ ਰਹਿੰਦਾ ਹੈ, ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਨੂੰ ਕੁਝ ਸਮਝਦਾ ਹੀ ਨਹੀਂ ॥੧॥

ਪਦ ਅਰਥ ਆਪੁ = ਆਪਣੇ ਆਪ ਨੂੰ। ਗਨੈ = ਸਮਝਦਾ ਹੈ, ਖ਼ਿਆਲ ਕਰਦਾ ਹੈ। ਬਿਗਾਨਾ = ਬੇ-ਗਿਆਨਾ, ਮੂਰਖ ॥੧॥

SikhNet (Spanish)pues ese tonto no realiza a su Señor Creador, ni supervisa su ego. (1)

ਦੂਖੁ ਤਦੇ. ਜਦਿ ਵੀਸਰੈ; ਸੁਖੁ. ਪ੍ਰਭ ਚਿਤਿ ਆਏ ॥

dookh tade. jad veesarai; sukh. prabh chit aae |

Sant Singh KhalsaPain comes, when one forgets Him. Peace comes when one remembers God.
Manmohan SinghThen alone man is in pain, when he forgets the Lord. Peace wells up when the Lord is remembered.
Manmohan Singh (Punjabi)ਕੇਵਲ ਤਾਂ ਹੀ ਬੰਦਾ ਤਕਲੀਫ ਵਿੱਚ ਹੁੰਦਾ ਹੈ, ਜਦ ਉਹ ਸਾਈਂ ਨੂੰ ਭੁਲਾਉਂਦਾ ਹੈ। ਜਦ ਸਾਈਂ ਚੇਤੇ ਕੀਤਾ ਜਾਂਦਾ ਹੈ, ਆਰਾਮ ਉਤਪੰਨ ਹੁੰਦਾ ਹੈ।
Fareedkot Teekaਹੇ ਪ੍ਰਭੂ! ਜਬ ਤੂੰ ਵਿਸਰ ਜਾਤਾ ਹੈਂ ਤਬ ਪਰਮ ਦੁਖੀ ਹੋਵੀਤਾ ਹੈ, ਔਰ ਜਬ ਤੂੰ ਚਿਤ ਆਵੇਂ ਤਬ ਪਰਮ ਸੁਖ ਪ੍ਰਾਪਤਿ ਹੋਤਾ ਹੈ॥
Prof. Sahib Singh(ਹੇ ਭਾਈ! ਮਨੁੱਖ ਨੂੰ) ਤਦੋਂ ਹੀ ਦੁੱਖ ਵਾਪਰਦਾ ਹੈ ਜਦੋਂ ਇਸ ਨੂੰ ਪਰਮਾਤਮਾ ਭੁੱਲ ਜਾਂਦਾ ਹੈ। ਪਰਮਾਤਮਾ ਮਨ ਵਿਚ ਵੱਸਿਆਂ (ਸਦਾ) ਸੁਖ ਪ੍ਰਤੀਤ ਹੁੰਦਾ ਹੈ।

ਪਦ ਅਰਥ ਤਦੇ = ਤਦੋਂ ਹੀ। ਜਦਿ = ਜਦੋਂ। ਚਿਤਿ = ਚਿੱਤ ਵਿਚ। ਪ੍ਰਭ ਚਿਤਿ ਆਏ = ਪ੍ਰਭੂ ਚਿੱਤ ਵਿਚ ਆਇਆਂ।

SikhNet (Spanish)El que olvida a su Dios, vive en el dolor; el que Lo alaba, vive en la Dicha pura.

ਸੰਤਨ ਕੈ ਆਨੰਦੁ ਏਹੁ; ਨਿਤ ਹਰਿ ਗੁਣ ਗਾਏ ॥੧॥ ਰਹਾਉ ॥

santan kai aanand ehu; nit har gun gaae |1| rahaau |

Sant Singh KhalsaThis is the way the Saints are in bliss - they continually sing the Glorious Praises of the Lord. ||1||Pause||
Manmohan SinghThe saints sing ever the Lord's praise. In this alone lies their bliss. Pause.
Manmohan Singh (Punjabi)ਸਾਧੂ ਸਦੀਵ ਹੀ ਸਾਹਿਬ ਦੀ ਕੀਰਤੀ ਗਾਇਨ ਕਰਦੇ ਹਨ। ਕੇਵਲ ਇਸ ਅੰਦਰ ਉਨ੍ਹਾਂ ਦੀ ਖੁਸ਼ੀ ਹੈ। ਠਹਿਰਾਉ।
Fareedkot Teekaਤੇਰੇ ਸੰਤਾਂ ਕੋ ਇਹੀ ਆਨੰਦ ਨਿਤ ਬਣਿਆ ਰਹਿਤਾ ਹੈ, ਜੋ ਓਹੁ ਸਰਬ ਸਮੇਂ ਮੇਂ ਹੇ ਹਰੀ! ਤੇਰੇ ਹੀ ਗੁਣਾਂ ਕੋ ਗਾਵਤੇ ਹੈਂ॥੧॥ ਰਹਾਉ ॥
Prof. Sahib Singhਪ੍ਰਭੂ ਦਾ ਸੇਵਕ ਸਦਾ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਸੇਵਕਾਂ ਦੇ ਹਿਰਦੇ ਵਿਚ ਇਹ ਆਨੰਦ ਟਿਕਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਗਾਏ = ਗਾਂਦਾ ਹੈ ॥੧॥ ਰਹਾਉ ॥

SikhNet (Spanish)Los Santos están en Éxtasis, pues alaban siempre a su Señor.(1-Pausa)

ਊਚੇ ਤੇ ਨੀਚਾ ਕਰੈ; ਨੀਚ ਖਿਨ ਮਹਿ ਥਾਪੈ ॥

aooche te neechaa karai; neech khin meh thaapai |

Sant Singh KhalsaThe high, He makes low, and the low, he elevates in an instant.
Manmohan SinghThe high, the Lord makes low and the low in an instant he establishes aloft.
Manmohan Singh (Punjabi)ਉਚਿਆਂ ਨੂੰ ਸਾਈਂ ਨੀਵਾਂ ਕਰ ਦਿੰਦਾ ਹੈ ਅਤੇ ਨੀਵਿਆਂ ਨੂੰ ਉਹ ਇਕ ਮੁਹਤ ਵਿੱਚ ਉਚਾ ਅਸਥਾਪਨ ਕਰ ਦਿੰਦਾ ਹੈ।
Fareedkot Teekaਤੂੰ ਊਚੇ ਤੇ ਨੀਚ ਕਰ ਦੇਤਾ ਹੈਂ ਔ ਨੀਚ ਕਉ ਅਪਨੀ ਕ੍ਰਿਪਾ ਸੇ ਊਚ ਪਦ ਮੇਂ ਇਕ ਖਿਨ ਮੇਂ ਅਸਥਾਪਨ ਕਰ ਦੇਤਾ ਹੈਂ॥
Prof. Sahib Singh(ਪਰ, ਹੇ ਭਾਈ! ਯਾਦ ਰੱਖ) ਪਰਮਾਤਮਾ ਉੱਚੇ (ਆਕੜਖਾਨ) ਤੋਂ ਨੀਵਾਂ ਬਣਾ ਦੇਂਦਾ ਹੈ, ਅਤੇ ਨੀਵਿਆਂ ਨੂੰ ਇਕ ਖਿਨ ਵਿਚ ਹੀ ਇੱਜ਼ਤ ਵਾਲੇ ਬਣਾ ਦੇਂਦਾ ਹੈ।

ਪਦ ਅਰਥ ਤੇ = ਤੋਂ। ਖਿਨ ਮਹਿ = ਤੁਰਤ। ਥਾਪੈ = ਗੱਦੀ ਤੇ ਬਿਠਾ ਦੇਂਦਾ ਹੈ, ਇੱਜ਼ਤ ਵਾਲਾ ਬਣਾ ਦੇਂਦਾ ਹੈ।

SikhNet (Spanish)A lo bajo, Él lo eleva, a lo alto, lo baja en un instante;

ਕੀਮਤਿ ਕਹੀ. ਨ ਜਾਈਐ; ਠਾਕੁਰ ਪਰਤਾਪੈ ॥੨॥

keemat kahee. na jaaeeai; tthaakur parataapai |2|

Sant Singh KhalsaThe value of the glory of our Lord and Master cannot be estimated. ||2||
Manmohan SinghThe worth of the Lord's magnificence can be narrated not.
Manmohan Singh (Punjabi)ਪ੍ਰਭੂ ਦੀ ਵਿਸ਼ਾਲਤਾ ਦਾ ਮੁੱਲ ਵਰਣਨ ਨਹੀਂ ਕੀਤਾ ਜਾ ਸਕਦਾ।
Fareedkot Teekaਤਾਂ ਤੇ ਹੇ (ਠਾਕੁਰ) ਸਰਬ ਕੇ ਸ੍ਵਾਮੀ! ਤੇਰੇ ਪ੍ਰਤਾਪ ਕੀ ਕੀਮਤਿ ਕਹੀ ਨਹੀਂ ਜਾਤੀ ਹੈ॥੨॥
Prof. Sahib Singhਉਸ ਪਰਮਾਤਮਾ ਦੇ ਪਰਤਾਪ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥

ਪਦ ਅਰਥ ਠਾਕੁਰ ਪਰਤਾਪੈ = ਠਾਕੁਰ ਦੇ ਪਰਤਾਪ ਦੀ ॥੨॥

SikhNet (Spanish)nadie puede evaluar la Gloria y la Magnificencia de mi Maestro. (2)

ਪੇਖਤ ਲੀਲਾ ਰੰਗ ਰੂਪ; ਚਲਨੈ ਦਿਨੁ ਆਇਆ ॥

pekhat leelaa rang roop; chalanai din aaeaa |

Sant Singh KhalsaWhile he gazes upon beautiful dramas and plays, the day of his departure dawns.
Manmohan SinghSeeing the beauteous plays and revelments, dawns the day of departure.
Manmohan Singh (Punjabi)ਸੁੰਦਰ ਖੇਡਾਂ ਅਤੇ ਰੰਗ-ਰਲੀਆਂ ਵੇਖਦਿਆਂ ਹੋਇਆਂ ਨੂੰ ਕੂਚ ਦਾ ਦਿਹਾੜਾ ਆ ਜਾਂਦਾ ਹੈ।
Fareedkot Teekaਰੰਗ ਰੂਪੋਂ ਕੀ ਲੀਲਾ ਦੇਖਤਿਆਂ ੨ ਮਨਮੁਖੋਂ ਕੋ (ਚਲਨੇ) ਮ੍ਰਿਤ੍ਯ ਹੋਣੇ ਕਾ ਦਿਨ ਜਬ ਆਇ ਪ੍ਰਾਪਤ ਭਯਾ॥
Prof. Sahib Singh(ਹੇ ਭਾਈ! ਦੁਨੀਆ ਦੇ) ਖੇਲ-ਤਮਾਸ਼ੇ (ਦੁਨੀਆ ਦੇ) ਰੰਗ ਰੂਪ ਵੇਖਦਿਆਂ ਵੇਖਦਿਆਂ (ਹੀ ਮਨੁੱਖ ਦਾ ਦੁਨੀਆ ਤੋਂ) ਤੁਰਨ ਦਾ ਦਿਨ ਆ ਪਹੁੰਚਦਾ ਹੈ।

ਪਦ ਅਰਥ ਲੀਲਾ = ਖੇਲ ਤਮਾਸੇ।

SikhNet (Spanish)Viéndola por un corto tiempo, la bella obra del mundo desaparece el mismo día de la muerte.

ਸੁਪਨੇ ਕਾ ਸੁਪਨਾ ਭਇਆ; ਸੰਗਿ ਚਲਿਆ ਕਮਾਇਆ ॥੩॥

supane kaa supanaa bheaa; sang chaliaa kamaaeaa |3|

Sant Singh KhalsaThe dream becomes the dream, and his actions do not go along with him. ||3||
Manmohan SinghThe dream becomes the dream and the mortal's actions go with him.
Manmohan Singh (Punjabi)ਸੁਫਨਾ ਸੁਫਨਾ ਹੀ ਹੋ ਜਾਂਦਾ ਹੈ ਅਤੇ ਪ੍ਰਾਣੀ ਦੇ ਅਮਲ ਉਸ ਦੇ ਨਾਲ ਜਾਂਦੇ ਹਨ।
Fareedkot Teekaਤਿਸ ਸਮੇਂ ਮੇਂ ਸ੍ਵਪਨ ਸਮ ਜੋ ਅਸਤ੍ਯ ਪਰਪੰਚ ਥਾ, ਸੋ ਸੁਪਨਾ ਰੂਪ ਹੀ ਹੋ ਗ੍ਯਾ ਅਰਥਾਤ ਕੋਈ ਪਦਾਰਥ ਸੰਗੀ ਨ ਭਯਾ। ਜੋ ਕਰਮ ਕੀਆ ਹੂਆ ਥਾ ਸੋਈ ਸਾਥ ਚਲਤਾ ਭਯਾ॥੩॥
Prof. Sahib Singhਇਹਨਾਂ ਰੰਗ-ਤਮਾਸ਼ਿਆਂ ਨਾਲੋਂ ਸਾਥ ਮੁੱਕਣਾ ਹੀ ਸੀ, ਉਹ ਸਾਥ ਮੁੱਕ ਜਾਂਦਾ ਹੈ, ਮਨੁੱਖ ਦੇ ਨਾਲ ਕੀਤੇ ਹੋਏ ਕਰਮ ਹੀ ਜਾਂਦੇ ਹਨ ॥੩॥

ਪਦ ਅਰਥ ਸੁਪਨੇ ਕਾ ਸੁਪਨਾ ਭਇਆ = ਜੇਹੜੀ ਚੀਜ਼ ਹੈ ਹੀ ਸੀ ਸੁਪਨਾ, ਉਹ ਆਖ਼ਰ ਸੁਪਨਾ ਹੀ ਬਣ ਗਈ। ਸੰਗਿ = ਨਾਲ। ਕਮਾਇਆ = ਕੀਤੇ ਹੋਏ ਕਰਮ ॥੩॥

SikhNet (Spanish)El sueño entonces termina como un sueño y lo que uno gana aquí espiritualmente es lo único que se lleva al más allá.(3)

ਕਰਣ ਕਾਰਣ ਸਮਰਥ ਪ੍ਰਭ; ਤੇਰੀ ਸਰਣਾਈ ॥

karan kaaran samarath prabh; teree saranaaee |

Sant Singh KhalsaGod is All-powerful, the Cause of causes; I seek Your Sanctuary.
Manmohan SinghThou, O Lord, are Omnipotent to do all the deeds. I seek Thine protection.
Manmohan Singh (Punjabi)ਤੂੰ, ਹੇ ਸੁਆਮੀ! ਸਾਰੇ ਕਾਰਜ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਮੈਂ ਤੇਰੀ ਪਨਾਹ ਲੋੜਦਾ ਹਾਂ।
Fareedkot Teekaਤਾਂ ਤੇ ਹੇ ਸਰਬ ਜਗਤ ਰੂਪ ਕਾਰਜ ਕੇ ਕਰਣੇ ਕੋ ਸਮਰਥ ਪ੍ਰਭ! ਹਮ ਤੋ ਸਦਾ ਤੇਰੀ ਹੀ ਸਰਣ ਕੋ ਪ੍ਰਾਪਤ ਭਏ ਹੈਂ॥
Prof. Sahib Singhਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! (ਤੇਰਾ ਦਾਸ ਨਾਨਕ) ਤੇਰੀ ਸਰਣ ਆਇਆ ਹੈ।

ਪਦ ਅਰਥ ਕਰਣ ਕਾਰਣ = ਹੇ ਜਗਤ ਦੇ ਰਚਨਹਾਰ! ਕਰਣ = ਜਗਤ।

SikhNet (Spanish)Oh Señor Todopoderoso, Causa de causas, busco Tu Refugio;

ਹਰਿ ਦਿਨਸੁ ਰੈਣਿ ਨਾਨਕੁ ਜਪੈ; ਸਦ ਸਦ ਬਲਿ ਜਾਈ ॥੪॥੨੦॥੫੦॥

har dinas rain naanak japai; sad sad bal jaaee |4|20|50|

Sant Singh KhalsaDay and night, Nanak meditates on the Lord; forever and ever he is a sacrifice. ||4||20||50||
Manmohan SinghDay and night Nanak contemplates God and is ever, ever a sacrifice unto him.
Manmohan Singh (Punjabi)ਦਿਨ ਅਤੇ ਰਾਤ ਨਾਨਕ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਅਤੇ ਹਮੇਸ਼ਾ, ਹਮੇਸ਼ਾਂ ਉਸ ਉਤੋਂ ਕੁਰਬਾਨ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਤੇਰੇ ਨਾਮ ਕੋ ਦਿਨੇ ਰਾਤ੍ਰ ਜਪਤਾ ਹੂੰ ਪੁਨਾ ਸਰਬ ਸਮੇਂ ਮੇਂ ਬਲਿਹਾਰਨੇ ਜਾਤਾ ਹੂੰ॥੪॥੨੦॥੫੦॥☬ਅਬ ਸੰਤੋਂ ਕੀ ਸੇਵਾ ਮਾਂਗਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਹਰੀ! ਨਾਨਕ ਦਿਨ ਰਾਤ (ਤੇਰਾ ਹੀ ਨਾਮ) ਜਪਦਾ ਹੈ, ਤੈਥੋਂ ਹੀ ਸਦਾ ਸਦਾ ਸਦਕੇ ਜਾਂਦਾ ਹੈ ॥੪॥੨੦॥੫੦॥

ਪਦ ਅਰਥ ਦਿਨਸੁ ਰੈਣਿ = ਦਿਨ ਰਾਤ। ਨਾਨਕੁ ਜਪੈ = ਨਾਨਕ ਜਪਦਾ ਹੈ {ਲਫ਼ਜ਼ 'ਨਾਨਕ' ਅਤੇ 'ਨਾਨਕੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਸਦ ਸਦ = ਸਦਾ ਹੀ। ਬਲਿ ਜਾਈ = ਸਦਕੇ ਜਾਂਦਾ ਹੈ ॥੪॥੨੦॥੫੦॥

SikhNet (Spanish)Te contemplo siempre y ofrezco para siempre mi ser en sacrificio a Ti. (4-20-50)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਜਲੁ ਢੋਵਉ, ਇਹ ਸੀਸ ਕਰਿ; ਕਰ ਪਗ ਪਖਲਾਵਉ ॥

jal dtovau, ih sees kar; kar pag pakhalaavau |

Sant Singh KhalsaI carry water on my head, and with my hands I wash their feet.
Manmohan SinghWith this head of mine, I carry water for the saints and with my hand I wash their feet.
Manmohan Singh (Punjabi)ਆਪਣੇ ਇਸ ਸਿਰ ਨਾਲ ਮੈਂ ਸੰਤਾਂ ਲਈ ਪਾਣੀ ਢੋਂਦਾ ਹਾਂ ਅਤੇ ਆਪਣਿਆਂ ਹੱਥਾਂ ਨਾਲ ਉਨ੍ਹਾਂ ਦੇ ਪੈਰ ਧੋਂਦਾ ਹਾਂ।
Fareedkot Teekaਹੇ ਹਰੀ! ਇਸ ਸੀਸ ਕਰ ਕੇ ਜਲ ਢੋਵੋਂ ਔਰੁ ਹਾਥੋਂ ਕਰ ਤਿਨ ਕੇ ਚਰਨਾਂ ਕੋ (ਪਖਲਾਵਉ) ਧੋਵੂੰ॥
Prof. Sahib Singh(ਹੇ ਭਾਈ! ਮੇਰੀ ਇਹ ਤਾਂਘ ਹੈ ਕਿ ਗੁਰੂ ਦੇ ਘਰ ਵਿਚ) ਮੈਂ ਆਪਣੇ ਸਿਰ ਨਾਲ ਪਾਣੀ ਢੋਇਆ ਕਰਾਂ, ਅਤੇ ਆਪਣੇ ਹੱਥਾਂ ਨਾਲ (ਸੰਤ ਜਨਾਂ ਦੇ) ਪੈਰ ਧੋਇਆ ਕਰਾਂ।

ਪਦ ਅਰਥ ਢੋਵਉ = ਢੋਵਉਂ, ਮੈਂ ਢੋਵਾਂ। ਇਹ ਸੀਸ ਕਰਿ = ਇਸ ਸਿਰ ਨਾਲ। ਕਰ = ਹੱਥਾਂ ਨਾਲ {ਕਰਣ ਕਾਰਕ, ਬਹੁ-ਵਚਨ}। ਪਗ = {ਬਹੁ-ਵਚਨ} ਦੋਵੇਂ ਪੈਰ। ਪਖਲਾਵਉ = ਪਖਲਾਵਉਂ, ਮੈਂ ਧੋਵਾਂ।

SikhNet (Spanish)He traído agua sobre mi cabeza para los Santos, pues quiero lavar Sus Pies con mis manos.

ਬਾਰਿ ਜਾਉ. ਲਖ ਬੇਰੀਆ; ਦਰਸੁ ਪੇਖਿ ਜੀਵਾਵਉ ॥੧॥

baar jaau. lakh bereea; daras pekh jeevaavau |1|

Sant Singh KhalsaTens of thousands of times, I am a sacrifice to them; gazing upon the Blessed Vision of their Darshan, I live. ||1||
Manmohan SinghLakhs of times I am devoted unto them and I live by seeing their vision.
Manmohan Singh (Punjabi)ਲੱਖਾਂ ਵਾਰੀ ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ ਅਤੇ ਉਨ੍ਹਾਂ ਦਾ ਦਰਸ਼ਨ ਦੇਖ ਕੇ ਮੈਂ ਜੀਉਂਦਾ ਹਾਂ।
Fareedkot Teekaਪੁਨਾ ਤਿਸ ਸੰਤੋਂ ਪਰ ਲਾਖੋਂ ਬੇਰ ਬਲਿਹਾਰਨੇ ਜਾਊਂ। ਤਿਨ ਕੇ ਦਰਸਨ ਕੋ ਦੇਖ ਕਰ ਅਪਨੇ ਮਨ ਮ੍ਰਿਤ ਹੂਏ ਕੋ ਤੇਰੇ ਨਾਮ ਸੇ ਹੀ ਜੀਵਾਵੂੰ॥੧॥
Prof. Sahib Singhਮੈਂ ਲੱਖਾਂ ਵਾਰੀ (ਗੁਰੂ ਤੋਂ) ਸਦਕੇ ਜਾਵਾਂ ਅਤੇ (ਗੁਰੂ ਦੀ ਸੰਗਤਿ ਦਾ) ਦਰਸਨ ਕਰ ਕੇ (ਆਪਣੇ ਅੰਦਰ) ਆਤਮਕ ਜੀਵਨ ਪੈਦਾ ਕਰਦਾ ਰਹਾਂ ॥੧॥

ਪਦ ਅਰਥ ਬਾਰਿ ਜਾਉ = ਬਾਰਿ ਜਾਉਂ, ਮੈਂ ਕੁਰਬਾਨ ਜਾਵਾਂ। ਬੇਰੀਆ = ਵਾਰੀ। ਪੇਖਿ = ਵੇਖ ਕੇ। ਜੀਵਾਵਉ = ਜੀਵਾਵਉਂ (ਆਪਣੇ ਅੰਦਰ) ਮੈਂ ਆਤਮਕ ਜੀਵਨ ਪੈਦਾ ਕਰਾਂ ॥੧॥

SikhNet (Spanish)Ofrezco mi ser por siempre en sacrificio a Ti, oh Señor, pues sólo cuando tengo Tu Visión, me siento vivo.(1)

ਕਰਉ ਮਨੋਰਥ ਮਨੈ ਮਾਹਿ; ਅਪਨੇ ਪ੍ਰਭ ਤੇ ਪਾਵਉ ॥

krau manorath manai maeh; apane prabh te paavau |

Sant Singh KhalsaThe hopes which I cherish in my mind - my God fulfills them all.
Manmohan SinghAll the aspirations which I cherish within my mind; My Lord fulfills them all.
Manmohan Singh (Punjabi)ਸਾਰੀਆਂ ਅਭਿਲਾਸ਼ਾਂ ਜਿਹੜੀਆਂ ਮੈਂ ਆਪਣੇ ਚਿੱਤ ਅੰਦਰ ਧਾਰਨ ਕਰਦਾ ਹਾਂ, ਮੇਰਾ ਸੁਆਮੀ ਉਨ੍ਹਾਂ ਸਾਰੀਆਂ ਨੂੰ ਪੂਰੀਆਂ ਕਰ ਦਿੰਦਾ ਹੈ।
Fareedkot Teekaਹੇ ਪ੍ਰਭੂ! ਮੈਂ ਅਪਨੇ ਮੇਂ ਜੋ ਇਹੁ ਮਨੋਰਥ ਕਰਤਾ ਹੂੰ, ਸੋ ਤੇਰੇ ਪਾਸੋਂ ਹੀ ਪਾਵੂੰ॥☬ਸੋ ਕ੍ਯਾ ਹੈ?
Prof. Sahib Singh(ਹੇ ਭਾਈ! ਮੇਰੀ ਸਦਾ ਇਹੀ ਅਰਜ਼ੋਈ ਹੈ ਕਿ) ਮੈਂ ਜੇਹੜੀ ਭੀ ਮੰਗ ਆਪਣੇ ਮਨ ਵਿਚ ਕਰਾਂ, ਉਹ ਮੰਗ ਮੈਂ ਆਪਣੇ ਪਰਮਾਤਮਾ ਤੋਂ ਪ੍ਰਾਪਤ ਕਰ ਲਵਾਂ।

ਪਦ ਅਰਥ ਕਰਉ = ਕਰਉਂ, ਮੈਂ ਕਰਾਂ। ਮਨੋਰਥ = ਲੋੜ, ਮੰਗ। ਤੇ = ਤੋਂ। ਪਾਵਉ = ਪਾਵਉਂ। ਦੇਉ = ਦੇਉਂ, ਮੈਂ ਦਿਆਂ।

SikhNet (Spanish)Lo que deseo en mi mente, Dios me lo da;

ਦੇਉ ਸੂਹਨੀ ਸਾਧ ਕੈ; ਬੀਜਨੁ ਢੋਲਾਵਉ ॥੧॥ ਰਹਾਉ ॥

deo soohanee saadh kai; beejan dtolaavau |1| rahaau |

Sant Singh KhalsaWith my broom, I sweep the homes of the Holy Saints, and wave the fan over them. ||1||Pause||
Manmohan SinghWith a broom, sweep I the saints' abode, and wave the fan over them.
Manmohan Singh (Punjabi)ਝਾੜੂ ਨਾਲ ਮੈਂ ਸੰਤਾਂ ਦਾ ਨਿਵਾਸ-ਅਸਥਾਨ ਸੰਵਰਦਾ ਹਾਂ, ਅਤੇ ਉਨ੍ਹਾਂ ਨੂੰ ਪੱਖਾ ਝੱਲਦਾ ਹਾਂ।
Fareedkot Teekaਤੇਰੇ ਸੰਤ ਜਨਾਂ ਕੇ ਅਸਥਾਨ ਮੇਂ (ਸੂਹਨੀ) ਬਹਾਰੂ ਵਾ ਝਾੜੂ ਦੇਊਂ ਔ (ਬੀਜਨੁ) ਪੱਖਾ ਝੁਲਾਊਂ॥੧॥ ਰਹਾਉ ॥
Prof. Sahib Singhਮੈਂ ਗੁਰੂ ਦੇ ਘਰ ਵਿਚ (ਸਾਧ ਸੰਗਤਿ ਵਿਚ) ਝਾੜੂ ਦਿਆ ਕਰਾਂ ਅਤੇ ਪੱਖਾਂ ਝੱਲਿਆ ਕਰਾਂ ॥੧॥ ਰਹਾਉ ॥

ਪਦ ਅਰਥ ਸੂਹਨੀ = ਝਾੜੂ। ਸਾਧ ਕੈ = ਗੁਰੂ ਦੇ ਘਰ ਵਿਚ। ਬੀਜਨੁ = ਪੱਖਾ। ਢੋਲਾਵਉ = ਢੋਲਾਵਉਂ, ਮੈਂ ਝੱਲਾਂ ॥੧॥ ਰਹਾਉ ॥

SikhNet (Spanish)barro y limpio el piso del recinto del Santo y muevo el abanico sobre su cabeza.(1-Pausa)

ਅੰਮ੍ਰਿਤ ਗੁਣ ਸੰਤ ਬੋਲਤੇ; ਸੁਣਿ ਮਨਹਿ ਪੀਲਾਵਉ ॥

amrit gun sant bolate; sun maneh peelaavau |

Sant Singh KhalsaThe Saints chant the Ambrosial Praises of the Lord; I listen, and my mind drinks it in.
Manmohan SinghThe saints utter the ambrosial praise of God, I hear and make my soul quaff it.
Manmohan Singh (Punjabi)ਸਾਧੂ ਵਾਹਿਗੁਰੂ ਦੀ ਅੰਮ੍ਰਿਤਮਈ ਕੀਰਤੀ ਉਚਾਰਦੇ ਹਨ, ਮੈਂ ਇਸ ਨੂੰ ਸੁਣਦਾ ਅਤੇ ਆਪਣੀ ਆਤਮਾ ਨੂੰ ਪਿਆਉਂਦਾ ਹਾਂ।
Fareedkot Teekaਅਉਰ ਜੋ ਤੇਰੇ ਸੰਤਜਨ ਤੇਰੇ ਗੁਣਾਂ ਰੂਪੀ ਅੰਮ੍ਰਿਤ ਕੋ ਮੁਖ ਤੇ ਉਚਾਰਨ ਕਰਤੇ ਹੈਂ, ਤਿਨ ਕੋ ਸ੍ਰਵਨ ਕਰ ਨਿਜ ਮਨ ਕੋ ਪੀਲਾਵੂੰ॥
Prof. Sahib Singh(ਹੇ ਭਾਈ! ਮੇਰੀ ਇਹ ਅਰਦਾਸਿ ਹੈ ਕਿ ਸਾਧ ਸੰਗਤਿ ਵਿਚ) ਸੰਤ ਜਨ ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਜੋ ਗੁਣ ਉਚਾਰਦੇ ਹਨ, ਉਹਨਾਂ ਨੂੰ ਸੁਣ ਕੇ ਮੈਂ ਆਪਣੇ ਮਨ ਨੂੰ (ਨਾਮ-ਅੰਮ੍ਰਿਤ) ਪਿਲਾਇਆ ਕਰਾਂ।

ਪਦ ਅਰਥ ਅੰਮ੍ਰਿਤ ਗੁਣ = ਆਤਮਕ ਜੀਵਨ ਦੇਣ ਵਾਲੇ ਹਰਿ-ਗੁਣ। ਸੁਣਿ = ਸੁਣ ਕੇ। ਮਨਹਿ = ਮਨ ਨੂੰ। ਪੀਵਾਵਉ = ਪੀਲਾਵਉਂ।

SikhNet (Spanish)Los Santos recitan la Palabra Ambrosial; escuchándola, esa Palabra se hunde en mi mente.

ਉਆ ਰਸ ਮਹਿ ਸਾਂਤਿ ਤ੍ਰਿਪਤਿ ਹੋਇ; ਬਿਖੈ ਜਲਨਿ ਬੁਝਾਵਉ ॥੨॥

auaa ras meh saant tripat hoe; bikhai jalan bujhaavau |2|

Sant Singh KhalsaThat sublime essence calms and soothes me, and quenches the fire of sin and corruption. ||2||
Manmohan SinghWith that elixir I am pacified and sated and quench the fire of sin.
Manmohan Singh (Punjabi)ਉਸ ਅੰਮ੍ਰਿਤ ਨਾਲ ਮੈਂ ਸੀਤਲ ਅਤੇ ਸੰਤੁਸ਼ਟ ਹੋ ਜਾਂਦਾ ਹਾਂ ਅਤੇ ਪਾਪਾਂ ਦੀ ਅੱਗ ਨੂੰ ਬੁਝਾਉਂਦਾ ਹਾਂ।
Fareedkot Teekaਉਸੀ ਰਸ ਮੇਂ ਲੀਨ ਹੋ ਕਰ ਤ੍ਰਿਪਤੀ ਔ ਸਾਂਤੀ ਕੋ ਪਾਇਕਰ ਵਿਸਿਅਹੁ ਰੂਪੀ ਅਗਨੀ ਕੀ ਜਲਨਤਾ ਕੋ ਬੁਝਾਵੂੰ॥੨॥
Prof. Sahib Singh(ਨਾਮ-ਅੰਮ੍ਰਿਤ ਦੇ) ਉਸ ਸੁਆਦ ਵਿਚ (ਮੇਰੇ ਅੰਦਰ) ਸ਼ਾਂਤੀ ਅਤੇ (ਤ੍ਰਿਸ਼ਨਾ ਤੋਂ) ਰਜੇਵਾਂ ਪੈਦਾ ਹੋਵੇ, (ਨਾਮ-ਅੰਮ੍ਰਿਤ ਦੀ ਸਹਾਇਤਾ ਨਾਲ) ਮੈਂ (ਆਪਣੇ ਅੰਦਰੋਂ) ਵਿਸ਼ਿਆਂ ਦੀ ਸੜਨ ਬੁਝਾਂਦਾ ਰਹਾਂ ॥੨॥

ਪਦ ਅਰਥ ਸਾਤਿ = ਸ਼ਾਂਤੀ, ਸ਼ਾਂਤਿ। ਤ੍ਰਿਪਤਿ = ਰਜੇਵਾਂ। ਬਿਖੈ ਜਲਨਿ = ਵਿਸ਼ਿਆਂ ਦੀ ਸੜਨ। ਬੁਝਾਵਉ = ਬੁਝਾਵਉਂ ॥੨॥

SikhNet (Spanish)De inmediato el fuego del vicio en mí es extinguido y vivo saciado y contento en Su Delicioso Sabor. (2)

ਜਬ ਭਗਤਿ ਕਰਹਿ ਸੰਤ ਮੰਡਲੀ; ਤਿਨੑ ਮਿਲਿ ਹਰਿ ਗਾਵਉ ॥

jab bhagat kareh sant manddalee; tina mil har gaavau |

Sant Singh KhalsaWhen the galaxy of Saints worship the Lord in devotion, I join them, singing the Glorious Praises of the Lord.
Manmohan SinghWhen the galaxy of saints worship my Lord, meeting with those saints; I too sing His praise
Manmohan Singh (Punjabi)ਜਦ ਸਾਧ ਸੰਗਤ ਮੇਰੇ ਸਾਈਂ ਦੀ ਉਪਾਸ਼ਨਾ ਕਰਦੀ ਹੈ, ਉਨ੍ਹਾਂ ਸੰਤਾਂ ਨਾਲ ਮਿਲ ਕੇ ਮੈਂ ਵੀ ਉਸ ਦਾ ਜੱਸ ਗਾਉਂਦਾ ਹਾਂ।
Fareedkot Teekaਜਿਸ ਸਮੇਂ ਐਸੇ ਤੇਰੇ ਸੰਤੋਂ ਕੀ ਮੰਡਲੀ ਤੇਰੀ ਭਗਤੀ ਕਰੈ ਤਬ ਤਿਨ ਕੇ ਵਿਖੇ ਮਿਲਕਰ ਹੇ ਹਰੀ! ਮੈਂ ਭੀ ਤੇਰੇ ਗੁਣਾਂ ਕੋ ਗਾਯਨ ਕਰੂੰ॥
Prof. Sahib Singh(ਹੇ ਭਾਈ! ਮੇਰੀ ਇਹੀ ਅਰਦਾਸਿ ਹੈ ਕਿ) ਜਦੋਂ ਸੰਤ ਜਨ ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹਨਾਂ ਨਾਲ ਮਿਲ ਕੇ ਮੈਂ ਭੀ ਪਰਮਾਤਮਾ ਦੇ ਗੁਣ ਗਾਇਆ ਕਰਾਂ।

ਪਦ ਅਰਥ ਕਰਹਿ = ਕਰਦੇ ਹਨ। ਸੰਤ ਮੰਡਲੀ = ਸਤਸੰਗੀ। ਮਿਲਿ = ਮਿਲ ਕੇ। ਗਾਵਉ = ਗਾਵਉਂ।

SikhNet (Spanish)Cuando los Santos alaban a mi Dios, me uno a ellos para cantar;

ਕਰਉ ਨਮਸਕਾਰ ਭਗਤ ਜਨ; ਧੂਰਿ ਮੁਖਿ ਲਾਵਉ ॥੩॥

krau namasakaar bhagat jan; dhoor mukh laavau |3|

Sant Singh KhalsaI bow in reverence to the humble devotees, and apply the dust of their feet to my face. ||3||
Manmohan SinghI make obeisance to the pious persons and apply the dust of their feet to my face.
Manmohan Singh (Punjabi)ਮੈਂ ਪਵਿੱਤ੍ਰ ਪੁਰਸ਼ਾਂ ਨੂੰ ਪ੍ਰਣਾਮ ਕਰਦਾ ਹਾਂ ਅਤੇ ਉਨ੍ਹਾਂ ਦੇ ਪੈਰਾਂ ਦੀ ਧੂੜ ਆਪਣੇ ਚਿਹਰੇ ਨੂੰ ਲਾਉਂਦਾ ਹਾਂ।
Fareedkot Teekaਪੁਨਾ ਐਸੇ ਤੇਰੇ ਭਗਤਿ ਜਨੋਂ ਕੋ ਨਮਸਕਾਰ ਕਰ ਕੇ ਤਿਨ੍ਹਾਂ ਕੇ ਚਰਨਾਂ ਕੀ ਧੂੜੀ ਅਪਨੇ ਮੁਖ ਪਰ ਲਗਾਵੂੰ॥੩॥
Prof. Sahib Singhਮੈਂ ਸੰਤ ਜਨਾਂ ਅੱਗੇ ਸਿਰ ਨਿਵਾਇਆ ਕਰਾਂ, ਅਤੇ ਉਹਨਾਂ ਦੇ ਚਰਨਾਂ ਦੀ ਧੂੜ (ਆਪਣੇ) ਮੱਥੇ ਉੱਤੇ ਲਾਇਆ ਕਰਾਂ ॥੩॥

ਪਦ ਅਰਥ ਮੁਖਿ = ਮੂੰਹ ਉਤੇ, ਮੱਥੇ ਉਤੇ। ਲਾਵਉ = ਲਾਵਉਂ, ਮੈਂ ਲਾਵਾਂ ॥੩॥

SikhNet (Spanish)presto también obediencia a los Santos y me unto el Polvo de Sus Pies en mi cara. (3)

ਊਠਤ ਬੈਠਤ ਜਪਉ ਨਾਮੁ; ਇਹੁ ਕਰਮੁ ਕਮਾਵਉ ॥

aootthat baitthat jpau naam; ihu karam kamaavau |

Sant Singh KhalsaSitting down and standing up, I chant the Naam, the Name of the Lord; this is what I do.
Manmohan SinghSitting and standing I recite Thy Name, this is the only deed I do;
Manmohan Singh (Punjabi)ਖਲੋਤਿਆਂ ਅਤੇ ਬਹਿੰਦਿਆਂ ਮੈਂ ਤੇਰੇ ਨਾਮ ਨੂੰ ਉਚਾਰਦਾ ਹਾਂ, ਕੇਵਲ ਇਹ ਅਮਲ ਹੀ ਮੈਂ ਕਮਾਉਂਦਾ ਹਾਂ,
Fareedkot Teekaਪੁਨਾ ਉਠਤਿਆਂ ਬੈਠਤਿਆਂ ਤੇਰੇ ਨਾਮ ਕਾ ਹੀ ਜਾਪ ਕਰੂੰ, ਇਸ ਕਰਮ ਕੋ ਕਮਾਊਂ॥
Prof. Sahib Singhਹੇ ਪ੍ਰਭੂ! (ਤੇਰੇ ਦਰ ਤੇ) ਨਾਨਕ ਦੀ ਇਹੀ ਬੇਨਤੀ ਹੈ ਕਿ ਉਠਦਿਆਂ ਬੈਠਦਿਆਂ (ਹਰ ਵੇਲੇ) ਮੈਂ (ਤੇਰਾ) ਨਾਮ ਜਪਿਆ ਕਰਾਂ।

ਪਦ ਅਰਥ ਜਪਉ = ਜਪਉਂ, ਮੈਂ ਜਪਾਂ। ਕਰਮੁ = ਕੰਮ। ਕਮਾਵਉ = ਕਮਾਵਉਂ, ਮੈਂ ਕਰਾਂ।

SikhNet (Spanish)Parado y sentado contemplo Tu Nombre; deja que ésta sea mi única acción, oh Dios.

ਨਾਨਕ ਕੀ ਪ੍ਰਭ ਬੇਨਤੀ; ਹਰਿ ਸਰਨਿ ਸਮਾਵਉ ॥੪॥੨੧॥੫੧॥

naanak kee prabh benatee; har saran samaavau |4|21|51|

Sant Singh KhalsaThis is Nanak's prayer to God, that he may merge in the Lord's Sanctuary. ||4||21||51||
Manmohan SinghNanak's prayer is that he may merge in Thy refuge, O my Lord God.
Manmohan Singh (Punjabi)ਹੇ ਮੇਰੇ ਸੁਆਮੀ ਵਾਹਿਗੁਰੂ! ਨਾਨਕ ਦੀ ਅਰਦਾਸ ਹੈ ਕਿ ਉਹ ਤੇਰੀ ਸ਼ਰਣਾਗਤ ਅੰਦਰ ਲੀਨ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਸਰਬ ਕੇ ਪ੍ਰਭੂ! ਹਮਾਰੀ ਤੇਰੇ ਆਗੇ ਇਹੀ ਬੇਨਤੀ ਹੈ: ਜੋ ਤੇਰੀ ਸਰਨ ਮੇਂ ਅਪਨੇ ਚਿਤ ਕਾ ਸਮਾਵਣਾ ਕਰੂੰ॥੪॥੨੧॥੫੧॥☬ਸੰਤਾਂ ਕੀ ਮਹਿਮਾਂ ਦਿਖਾਵਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਮੈਂ ਇਸ ਕੰਮ ਨੂੰ (ਹੀ ਸ੍ਰੇਸ਼ਟ ਜਾਣ ਕੇ ਨਿੱਤ) ਕਰਿਆ ਕਰਾਂ, ਅਤੇ, ਹੇ ਹਰੀ! ਮੈਂ ਤੇਰੇ ਹੀ ਚਰਨਾਂ ਵਿਚ ਲੀਨ ਰਹਾਂ ॥੪॥੨੧॥੫੧॥

ਪਦ ਅਰਥ ਪ੍ਰਭ = ਹੇ ਪ੍ਰਭੂ! ਸਮਾਵਉ = ਸਮਾਵਉਂ, ਮੈਂ ਲੀਨ ਰਹਾਂ ॥੪॥੨੧॥੫੧॥

SikhNet (Spanish)Nanak reza, oh Señor, bendíceme para que siempre habite en Tu Refugio. (4-21-51)

Open this shabad →

Shabad Guru Arjan Dev Ji Raag Bilaaval continues on Ang 814

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਇਹੁ ਸਾਗਰੁ ਸੋਈ ਤਰੈ; ਜੋ ਹਰਿ ਗੁਣ ਗਾਏ ॥

eihu saagar soee tarai; jo har gun gaae |

Sant Singh KhalsaHe alone crosses over this world-ocean, who sings the Glorious Praises of the Lord.
Manmohan SinghHe alone crosses this world-ocean, who sings the Lord's praises.
Manmohan Singh (Punjabi)ਕੇਵਲ ਉਹ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਹੁੰਦਾ ਹੈ, ਜੋ ਪ੍ਰਭੂ ਦੀਆਂ ਸਿਫਤਾਂ ਗਾਇਨ ਕਰਦਾ ਹੈ।
Fareedkot Teekaਹੇ ਭਾਈ! ਇਸ ਸੰਸਾਰ ਸਮੁੰਦ੍ਰ ਕੋ ਸੋਈ ਸੰਤ ਜਨ ਤਰੇ ਹੈਂ, ਜਿਨੋਂ ਨੇ ਤਿਸ ਹਰੀ ਕੇ ਗੁਣਾਂ ਕੋ ਗਾਯਨ ਕੀਆ ਹੈ॥
Prof. Sahib Singh(ਹੇ ਭਾਈ! ਇਹ ਜਗਤ, ਮਾਨੋ, ਇਕ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦਾ ਪਾਣੀ ਠਾਠਾਂ ਮਾਰ ਰਿਹਾ ਹੈ) ਇਸ ਸਮੁੰਦਰ ਵਿਚੋਂ ਉਹੀ ਮਨੁੱਖ ਪਾਰ ਲੰਘਦਾ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ।

ਪਦ ਅਰਥ ਸਾਗਰੁ = ਸਮੁੰਦਰ। ਸੋਈ = ਉਹੀ ਮਨੁੱਖ।

SikhNet (Spanish)Sólo aquél que canta la Alabanza del Señor cruza en verdad el mar de la existencia,

ਸਾਧਸੰਗਤਿ ਕੈ ਸੰਗਿ ਵਸੈ; ਵਡਭਾਗੀ ਪਾਏ ॥੧॥

saadhasangat kai sang vasai; vaddabhaagee paae |1|

Sant Singh KhalsaHe dwells with the Saadh Sangat, the Company of the Holy; by great good fortune, he finds the Lord. ||1||
Manmohan SinghHe abides with the society of saints and with good fortune obtains the Lord.
Manmohan Singh (Punjabi)ਉਹ ਸਤਿ ਸੰਗਤ ਨਾਲ ਵੱਸਦਾ ਹੈ ਅਤੇ ਪਰਮ ਚੰਗੇ ਨਸੀਬਾਂ ਦੁਆਰਾ ਪ੍ਰਭੂ ਨੂੰ ਪਰਾਪਤ ਕਰ ਲੈਂਦਾ ਹੈ।
Fareedkot Teekaਸਾਧ ਸੰਗਤ ਕੇ ਸੰਗ ਵਿਖੇ (ਵਸੈ) ਵਾਸ ਕੋ ਵਡਭਾਗੀ ਪਾਵਤੇ ਹੈਂ॥੧॥
Prof. Sahib Singhਜੇਹੜਾ ਸਾਧ ਸੰਗਤਿ ਦੇ ਨਾਲ ਮੇਲ-ਜੋਲ ਰੱਖਦਾ ਹੈ। (ਪਰ ਇਹ ਦਾਤਿ) ਕੋਈ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ॥੧॥

ਪਦ ਅਰਥ ਕੈ ਸੰਗਿ = ਦੇ ਨਾਲ। ਵਸੈ = ਵੱਸਦਾ ਹੈ। ਵਡਭਾਗੀ = ਵੱਡੇ ਭਾਗਾਂ ਵਾਲਾ ਮਨੁੱਖ ॥੧॥

SikhNet (Spanish)y por una muy buena Fortuna llega a vivir en la Saad Sangat, la Sociedad de los Santos. (1)

Open this shabad (11 lines, Angs 813-814) →

Ang 813 of 1430