ੴ

ਸਿੱਖਬਾਣੀ · SikhBani

ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ ॥

soee maleen deen heen jis prabh bisaraanaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 813 · 11 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਸੋਈ ਮਲੀਨੁ ਦੀਨੁ ਹੀਨੁ; ਜਿਸੁ ਪ੍ਰਭੁ ਬਿਸਰਾਨਾ ॥

soee maleen deen heen; jis prabh bisaraanaa |

Sant Singh KhalsaOne who forgets God is filthy, poor and low.
Manmohan SinghHe alone is filthy; poor and low, who forgets his Lord.
Manmohan Singh (Punjabi)ਕੇਵਲ ਉਹ ਹੀ ਗੰਦਾ, ਗਰੀਬ ਅਤੇ ਨੀਚ ਹੈ ਜੋ ਆਪਣੇ ਸੁਆਮੀ ਨੂੰ ਭੁਲਾਉਂਦਾ ਹੈ।
Fareedkot Teekaਹੇ ਪ੍ਰਭੂ! ਸੋਈ ਪੁਰਸ਼ ਮਲੀਨ ਔ ਦੀਨ, ਸੋਭਾ ਤੇ ਹੀਨ ਹੈ ਜਿਸ ਕੋ ਤੇਰਾ ਨਾਮ ਚਿਤ ਤੇ ਵਿਸਰ ਗਯਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ, ਉਹੀ ਮਨੁੱਖ ਗੰਦਾ ਹੈ, ਕੰਗਾਲ ਹੈ, ਨੀਚ ਹੈ।

ਪਦ ਅਰਥ ਸੋਈ = ਉਹੀ ਮਨੁੱਖ। ਮਲੀਨੁ = ਮੈਲਾ, ਗੰਦਾ। ਦੀਨੁ = ਕੰਗਾਲ। ਹੀਨੁ = ਨੀਚ।

SikhNet (Spanish)Aquél que abandona a su Señor se vuelve impuro, pobre y de baja casta,

ਕਰਨੈਹਾਰੁ. ਨ ਬੂਝਈ; ਆਪੁ ਗਨੈ ਬਿਗਾਨਾ ॥੧॥

karanaihaar. na boojhee; aap ganai bigaanaa |1|

Sant Singh KhalsaThe fool does not understand the Creator Lord; instead, he thinks that he himself is the doer. ||1||
Manmohan SinghThe unwise understands not the Creator, rather counts himself the doer.
Manmohan Singh (Punjabi)ਗਿਆਨੀ ਸਿਰਜਣਹਾਰ ਨੂੰ ਨਹੀਂ ਸਮਝਦਾ, ਸਗੋਂ ਆਪਣੇ ਆਪ ਨੂੰ ਕਰਨ ਵਾਲਾ ਗਿਣਤਾ ਹੈ।
Fareedkot Teekaਸਰਬ ਕੇ ਕਰਨੇਹਾਰ ਜੋ ਤੂੰ ਹੈਂ, ਸੋ ਮਨਮੁਖ ਤੇਰੇ ਪ੍ਰਤਾਪ ਕੋ ਨਹੀਂ ਪਛਾਣਤਾ। ਦੇਹ ਅਧ੍ਯਾਸ ਕਰ ਅਪਨੇ ਆਪ ਹੀ ਕੋ ਕਰਤਾ ਗਿਨੈ ਹੈ। ਸੋ (ਬਿਗਾਨਾ) ਮੂਰਖ ਹੈ ਵਾ ਤੇਰੇ ਸੇ ਬਿਗਾਨਾ ਹੂਆ ਹੈ। ਵਾ ਜਮੋਂ ਕਾ ਅਰ ਦੇਵਤਾ ਕਾ ਪਸੂ ਦਾਸੁ ਹੈ॥੧॥
Prof. Sahib Singhਉਹ ਮੂਰਖ ਮਨੁੱਖ ਆਪਣੇ ਆਪ ਨੂੰ (ਕੋਈ ਵੱਡੀ ਹਸਤੀ) ਸਮਝਦਾ ਰਹਿੰਦਾ ਹੈ, ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਨੂੰ ਕੁਝ ਸਮਝਦਾ ਹੀ ਨਹੀਂ ॥੧॥

ਪਦ ਅਰਥ ਆਪੁ = ਆਪਣੇ ਆਪ ਨੂੰ। ਗਨੈ = ਸਮਝਦਾ ਹੈ, ਖ਼ਿਆਲ ਕਰਦਾ ਹੈ। ਬਿਗਾਨਾ = ਬੇ-ਗਿਆਨਾ, ਮੂਰਖ ॥੧॥

SikhNet (Spanish)pues ese tonto no realiza a su Señor Creador, ni supervisa su ego. (1)

ਦੂਖੁ ਤਦੇ. ਜਦਿ ਵੀਸਰੈ; ਸੁਖੁ. ਪ੍ਰਭ ਚਿਤਿ ਆਏ ॥

dookh tade. jad veesarai; sukh. prabh chit aae |

Sant Singh KhalsaPain comes, when one forgets Him. Peace comes when one remembers God.
Manmohan SinghThen alone man is in pain, when he forgets the Lord. Peace wells up when the Lord is remembered.
Manmohan Singh (Punjabi)ਕੇਵਲ ਤਾਂ ਹੀ ਬੰਦਾ ਤਕਲੀਫ ਵਿੱਚ ਹੁੰਦਾ ਹੈ, ਜਦ ਉਹ ਸਾਈਂ ਨੂੰ ਭੁਲਾਉਂਦਾ ਹੈ। ਜਦ ਸਾਈਂ ਚੇਤੇ ਕੀਤਾ ਜਾਂਦਾ ਹੈ, ਆਰਾਮ ਉਤਪੰਨ ਹੁੰਦਾ ਹੈ।
Fareedkot Teekaਹੇ ਪ੍ਰਭੂ! ਜਬ ਤੂੰ ਵਿਸਰ ਜਾਤਾ ਹੈਂ ਤਬ ਪਰਮ ਦੁਖੀ ਹੋਵੀਤਾ ਹੈ, ਔਰ ਜਬ ਤੂੰ ਚਿਤ ਆਵੇਂ ਤਬ ਪਰਮ ਸੁਖ ਪ੍ਰਾਪਤਿ ਹੋਤਾ ਹੈ॥
Prof. Sahib Singh(ਹੇ ਭਾਈ! ਮਨੁੱਖ ਨੂੰ) ਤਦੋਂ ਹੀ ਦੁੱਖ ਵਾਪਰਦਾ ਹੈ ਜਦੋਂ ਇਸ ਨੂੰ ਪਰਮਾਤਮਾ ਭੁੱਲ ਜਾਂਦਾ ਹੈ। ਪਰਮਾਤਮਾ ਮਨ ਵਿਚ ਵੱਸਿਆਂ (ਸਦਾ) ਸੁਖ ਪ੍ਰਤੀਤ ਹੁੰਦਾ ਹੈ।

ਪਦ ਅਰਥ ਤਦੇ = ਤਦੋਂ ਹੀ। ਜਦਿ = ਜਦੋਂ। ਚਿਤਿ = ਚਿੱਤ ਵਿਚ। ਪ੍ਰਭ ਚਿਤਿ ਆਏ = ਪ੍ਰਭੂ ਚਿੱਤ ਵਿਚ ਆਇਆਂ।

SikhNet (Spanish)El que olvida a su Dios, vive en el dolor; el que Lo alaba, vive en la Dicha pura.

ਸੰਤਨ ਕੈ ਆਨੰਦੁ ਏਹੁ; ਨਿਤ ਹਰਿ ਗੁਣ ਗਾਏ ॥੧॥ ਰਹਾਉ ॥

santan kai aanand ehu; nit har gun gaae |1| rahaau |

Sant Singh KhalsaThis is the way the Saints are in bliss - they continually sing the Glorious Praises of the Lord. ||1||Pause||
Manmohan SinghThe saints sing ever the Lord's praise. In this alone lies their bliss. Pause.
Manmohan Singh (Punjabi)ਸਾਧੂ ਸਦੀਵ ਹੀ ਸਾਹਿਬ ਦੀ ਕੀਰਤੀ ਗਾਇਨ ਕਰਦੇ ਹਨ। ਕੇਵਲ ਇਸ ਅੰਦਰ ਉਨ੍ਹਾਂ ਦੀ ਖੁਸ਼ੀ ਹੈ। ਠਹਿਰਾਉ।
Fareedkot Teekaਤੇਰੇ ਸੰਤਾਂ ਕੋ ਇਹੀ ਆਨੰਦ ਨਿਤ ਬਣਿਆ ਰਹਿਤਾ ਹੈ, ਜੋ ਓਹੁ ਸਰਬ ਸਮੇਂ ਮੇਂ ਹੇ ਹਰੀ! ਤੇਰੇ ਹੀ ਗੁਣਾਂ ਕੋ ਗਾਵਤੇ ਹੈਂ॥੧॥ ਰਹਾਉ ॥
Prof. Sahib Singhਪ੍ਰਭੂ ਦਾ ਸੇਵਕ ਸਦਾ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਸੇਵਕਾਂ ਦੇ ਹਿਰਦੇ ਵਿਚ ਇਹ ਆਨੰਦ ਟਿਕਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਗਾਏ = ਗਾਂਦਾ ਹੈ ॥੧॥ ਰਹਾਉ ॥

SikhNet (Spanish)Los Santos están en Éxtasis, pues alaban siempre a su Señor.(1-Pausa)

ਊਚੇ ਤੇ ਨੀਚਾ ਕਰੈ; ਨੀਚ ਖਿਨ ਮਹਿ ਥਾਪੈ ॥

aooche te neechaa karai; neech khin meh thaapai |

Sant Singh KhalsaThe high, He makes low, and the low, he elevates in an instant.
Manmohan SinghThe high, the Lord makes low and the low in an instant he establishes aloft.
Manmohan Singh (Punjabi)ਉਚਿਆਂ ਨੂੰ ਸਾਈਂ ਨੀਵਾਂ ਕਰ ਦਿੰਦਾ ਹੈ ਅਤੇ ਨੀਵਿਆਂ ਨੂੰ ਉਹ ਇਕ ਮੁਹਤ ਵਿੱਚ ਉਚਾ ਅਸਥਾਪਨ ਕਰ ਦਿੰਦਾ ਹੈ।
Fareedkot Teekaਤੂੰ ਊਚੇ ਤੇ ਨੀਚ ਕਰ ਦੇਤਾ ਹੈਂ ਔ ਨੀਚ ਕਉ ਅਪਨੀ ਕ੍ਰਿਪਾ ਸੇ ਊਚ ਪਦ ਮੇਂ ਇਕ ਖਿਨ ਮੇਂ ਅਸਥਾਪਨ ਕਰ ਦੇਤਾ ਹੈਂ॥
Prof. Sahib Singh(ਪਰ, ਹੇ ਭਾਈ! ਯਾਦ ਰੱਖ) ਪਰਮਾਤਮਾ ਉੱਚੇ (ਆਕੜਖਾਨ) ਤੋਂ ਨੀਵਾਂ ਬਣਾ ਦੇਂਦਾ ਹੈ, ਅਤੇ ਨੀਵਿਆਂ ਨੂੰ ਇਕ ਖਿਨ ਵਿਚ ਹੀ ਇੱਜ਼ਤ ਵਾਲੇ ਬਣਾ ਦੇਂਦਾ ਹੈ।

ਪਦ ਅਰਥ ਤੇ = ਤੋਂ। ਖਿਨ ਮਹਿ = ਤੁਰਤ। ਥਾਪੈ = ਗੱਦੀ ਤੇ ਬਿਠਾ ਦੇਂਦਾ ਹੈ, ਇੱਜ਼ਤ ਵਾਲਾ ਬਣਾ ਦੇਂਦਾ ਹੈ।

SikhNet (Spanish)A lo bajo, Él lo eleva, a lo alto, lo baja en un instante;

ਕੀਮਤਿ ਕਹੀ. ਨ ਜਾਈਐ; ਠਾਕੁਰ ਪਰਤਾਪੈ ॥੨॥

keemat kahee. na jaaeeai; tthaakur parataapai |2|

Sant Singh KhalsaThe value of the glory of our Lord and Master cannot be estimated. ||2||
Manmohan SinghThe worth of the Lord's magnificence can be narrated not.
Manmohan Singh (Punjabi)ਪ੍ਰਭੂ ਦੀ ਵਿਸ਼ਾਲਤਾ ਦਾ ਮੁੱਲ ਵਰਣਨ ਨਹੀਂ ਕੀਤਾ ਜਾ ਸਕਦਾ।
Fareedkot Teekaਤਾਂ ਤੇ ਹੇ (ਠਾਕੁਰ) ਸਰਬ ਕੇ ਸ੍ਵਾਮੀ! ਤੇਰੇ ਪ੍ਰਤਾਪ ਕੀ ਕੀਮਤਿ ਕਹੀ ਨਹੀਂ ਜਾਤੀ ਹੈ॥੨॥
Prof. Sahib Singhਉਸ ਪਰਮਾਤਮਾ ਦੇ ਪਰਤਾਪ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥

ਪਦ ਅਰਥ ਠਾਕੁਰ ਪਰਤਾਪੈ = ਠਾਕੁਰ ਦੇ ਪਰਤਾਪ ਦੀ ॥੨॥

SikhNet (Spanish)nadie puede evaluar la Gloria y la Magnificencia de mi Maestro. (2)

ਪੇਖਤ ਲੀਲਾ ਰੰਗ ਰੂਪ; ਚਲਨੈ ਦਿਨੁ ਆਇਆ ॥

pekhat leelaa rang roop; chalanai din aaeaa |

Sant Singh KhalsaWhile he gazes upon beautiful dramas and plays, the day of his departure dawns.
Manmohan SinghSeeing the beauteous plays and revelments, dawns the day of departure.
Manmohan Singh (Punjabi)ਸੁੰਦਰ ਖੇਡਾਂ ਅਤੇ ਰੰਗ-ਰਲੀਆਂ ਵੇਖਦਿਆਂ ਹੋਇਆਂ ਨੂੰ ਕੂਚ ਦਾ ਦਿਹਾੜਾ ਆ ਜਾਂਦਾ ਹੈ।
Fareedkot Teekaਰੰਗ ਰੂਪੋਂ ਕੀ ਲੀਲਾ ਦੇਖਤਿਆਂ ੨ ਮਨਮੁਖੋਂ ਕੋ (ਚਲਨੇ) ਮ੍ਰਿਤ੍ਯ ਹੋਣੇ ਕਾ ਦਿਨ ਜਬ ਆਇ ਪ੍ਰਾਪਤ ਭਯਾ॥
Prof. Sahib Singh(ਹੇ ਭਾਈ! ਦੁਨੀਆ ਦੇ) ਖੇਲ-ਤਮਾਸ਼ੇ (ਦੁਨੀਆ ਦੇ) ਰੰਗ ਰੂਪ ਵੇਖਦਿਆਂ ਵੇਖਦਿਆਂ (ਹੀ ਮਨੁੱਖ ਦਾ ਦੁਨੀਆ ਤੋਂ) ਤੁਰਨ ਦਾ ਦਿਨ ਆ ਪਹੁੰਚਦਾ ਹੈ।

ਪਦ ਅਰਥ ਲੀਲਾ = ਖੇਲ ਤਮਾਸੇ।

SikhNet (Spanish)Viéndola por un corto tiempo, la bella obra del mundo desaparece el mismo día de la muerte.

ਸੁਪਨੇ ਕਾ ਸੁਪਨਾ ਭਇਆ; ਸੰਗਿ ਚਲਿਆ ਕਮਾਇਆ ॥੩॥

supane kaa supanaa bheaa; sang chaliaa kamaaeaa |3|

Sant Singh KhalsaThe dream becomes the dream, and his actions do not go along with him. ||3||
Manmohan SinghThe dream becomes the dream and the mortal's actions go with him.
Manmohan Singh (Punjabi)ਸੁਫਨਾ ਸੁਫਨਾ ਹੀ ਹੋ ਜਾਂਦਾ ਹੈ ਅਤੇ ਪ੍ਰਾਣੀ ਦੇ ਅਮਲ ਉਸ ਦੇ ਨਾਲ ਜਾਂਦੇ ਹਨ।
Fareedkot Teekaਤਿਸ ਸਮੇਂ ਮੇਂ ਸ੍ਵਪਨ ਸਮ ਜੋ ਅਸਤ੍ਯ ਪਰਪੰਚ ਥਾ, ਸੋ ਸੁਪਨਾ ਰੂਪ ਹੀ ਹੋ ਗ੍ਯਾ ਅਰਥਾਤ ਕੋਈ ਪਦਾਰਥ ਸੰਗੀ ਨ ਭਯਾ। ਜੋ ਕਰਮ ਕੀਆ ਹੂਆ ਥਾ ਸੋਈ ਸਾਥ ਚਲਤਾ ਭਯਾ॥੩॥
Prof. Sahib Singhਇਹਨਾਂ ਰੰਗ-ਤਮਾਸ਼ਿਆਂ ਨਾਲੋਂ ਸਾਥ ਮੁੱਕਣਾ ਹੀ ਸੀ, ਉਹ ਸਾਥ ਮੁੱਕ ਜਾਂਦਾ ਹੈ, ਮਨੁੱਖ ਦੇ ਨਾਲ ਕੀਤੇ ਹੋਏ ਕਰਮ ਹੀ ਜਾਂਦੇ ਹਨ ॥੩॥

ਪਦ ਅਰਥ ਸੁਪਨੇ ਕਾ ਸੁਪਨਾ ਭਇਆ = ਜੇਹੜੀ ਚੀਜ਼ ਹੈ ਹੀ ਸੀ ਸੁਪਨਾ, ਉਹ ਆਖ਼ਰ ਸੁਪਨਾ ਹੀ ਬਣ ਗਈ। ਸੰਗਿ = ਨਾਲ। ਕਮਾਇਆ = ਕੀਤੇ ਹੋਏ ਕਰਮ ॥੩॥

SikhNet (Spanish)El sueño entonces termina como un sueño y lo que uno gana aquí espiritualmente es lo único que se lleva al más allá.(3)

ਕਰਣ ਕਾਰਣ ਸਮਰਥ ਪ੍ਰਭ; ਤੇਰੀ ਸਰਣਾਈ ॥

karan kaaran samarath prabh; teree saranaaee |

Sant Singh KhalsaGod is All-powerful, the Cause of causes; I seek Your Sanctuary.
Manmohan SinghThou, O Lord, are Omnipotent to do all the deeds. I seek Thine protection.
Manmohan Singh (Punjabi)ਤੂੰ, ਹੇ ਸੁਆਮੀ! ਸਾਰੇ ਕਾਰਜ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਮੈਂ ਤੇਰੀ ਪਨਾਹ ਲੋੜਦਾ ਹਾਂ।
Fareedkot Teekaਤਾਂ ਤੇ ਹੇ ਸਰਬ ਜਗਤ ਰੂਪ ਕਾਰਜ ਕੇ ਕਰਣੇ ਕੋ ਸਮਰਥ ਪ੍ਰਭ! ਹਮ ਤੋ ਸਦਾ ਤੇਰੀ ਹੀ ਸਰਣ ਕੋ ਪ੍ਰਾਪਤ ਭਏ ਹੈਂ॥
Prof. Sahib Singhਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! (ਤੇਰਾ ਦਾਸ ਨਾਨਕ) ਤੇਰੀ ਸਰਣ ਆਇਆ ਹੈ।

ਪਦ ਅਰਥ ਕਰਣ ਕਾਰਣ = ਹੇ ਜਗਤ ਦੇ ਰਚਨਹਾਰ! ਕਰਣ = ਜਗਤ।

SikhNet (Spanish)Oh Señor Todopoderoso, Causa de causas, busco Tu Refugio;

ਹਰਿ ਦਿਨਸੁ ਰੈਣਿ ਨਾਨਕੁ ਜਪੈ; ਸਦ ਸਦ ਬਲਿ ਜਾਈ ॥੪॥੨੦॥੫੦॥

har dinas rain naanak japai; sad sad bal jaaee |4|20|50|

Sant Singh KhalsaDay and night, Nanak meditates on the Lord; forever and ever he is a sacrifice. ||4||20||50||
Manmohan SinghDay and night Nanak contemplates God and is ever, ever a sacrifice unto him.
Manmohan Singh (Punjabi)ਦਿਨ ਅਤੇ ਰਾਤ ਨਾਨਕ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਅਤੇ ਹਮੇਸ਼ਾ, ਹਮੇਸ਼ਾਂ ਉਸ ਉਤੋਂ ਕੁਰਬਾਨ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਤੇਰੇ ਨਾਮ ਕੋ ਦਿਨੇ ਰਾਤ੍ਰ ਜਪਤਾ ਹੂੰ ਪੁਨਾ ਸਰਬ ਸਮੇਂ ਮੇਂ ਬਲਿਹਾਰਨੇ ਜਾਤਾ ਹੂੰ॥੪॥੨੦॥੫੦॥☬ਅਬ ਸੰਤੋਂ ਕੀ ਸੇਵਾ ਮਾਂਗਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਹਰੀ! ਨਾਨਕ ਦਿਨ ਰਾਤ (ਤੇਰਾ ਹੀ ਨਾਮ) ਜਪਦਾ ਹੈ, ਤੈਥੋਂ ਹੀ ਸਦਾ ਸਦਾ ਸਦਕੇ ਜਾਂਦਾ ਹੈ ॥੪॥੨੦॥੫੦॥

ਪਦ ਅਰਥ ਦਿਨਸੁ ਰੈਣਿ = ਦਿਨ ਰਾਤ। ਨਾਨਕੁ ਜਪੈ = ਨਾਨਕ ਜਪਦਾ ਹੈ {ਲਫ਼ਜ਼ 'ਨਾਨਕ' ਅਤੇ 'ਨਾਨਕੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਸਦ ਸਦ = ਸਦਾ ਹੀ। ਬਲਿ ਜਾਈ = ਸਦਕੇ ਜਾਂਦਾ ਹੈ ॥੪॥੨੦॥੫੦॥

SikhNet (Spanish)Te contemplo siempre y ofrezco para siempre mi ser en sacrificio a Ti. (4-20-50)
Answers quote the Granth verbatim with Ang citations. AI commentary is not Gurbani and not a religious ruling.