ਰਾਗੁ ਕਲਿਆਨੁ ਮਹਲਾ ੫ ਘਰੁ ੧ ॥
raag kaliaan mahalaa 5 ghar 1 |
Sant Singh KhalsaRaag Kalyaan, Fifth Mehl, First House:
Manmohan SinghRag Kalyan 5th Guru.
Manmohan Singh (Punjabi)ਰਾਗੁ ਕਲਿਆਨ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕਲਿਆਨੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag, Kalyaan, Mejl Guru Aryan Dev, Quinto Canal Divino, Quinta Casa.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਹਮਾਰੈ; ਏਹ ਕਿਰਪਾ ਕੀਜੈ ॥
hamaarai; eeh kirapaa keejai |
Sant Singh KhalsaPlease grant me this blessing:
Manmohan SinghMy Master, bless thou me with thy mercy.
Manmohan Singh (Punjabi)ਮੇਰੇ ਮਾਲਕ! ਤੂੰ ਮੇਰੇ ਉਤੇ ਮਿਹਰ ਧਾਰ।
Fareedkot Teekaਹੇ ਪਰਮੇਸ੍ਵਰ! ਹਮਾਰੇ ਊਪਰ ਇਹ ਕਿਰਪਾ ਕਰੀਏ॥
Prof. Sahib Singhਹੇ ਪ੍ਰਭੂ! ਮੇਰੇ ਉੱਤੇ ਇਹ ਮਿਹਰ ਕਰ-ਪਦ ਅਰਥ ਹਮਾਰੈ = ਸਾਡੇ ਉੱਤੇ, ਮੇਰੇ ਉੱਤੇ। ਕੀਜੈ = ਕਰੋ।
SikhNet (Spanish)Concédeme la Bendición para que la abeja humilde de mi mente se inmerja una
ਅਲਿ ਮਕਰੰਦ ਚਰਨ ਕਮਲ ਸਿਉ; ਮਨੁ. ਫੇਰਿ ਫੇਰਿ ਰੀਝੈ ॥੧॥ ਰਹਾਉ ॥
al makarand charan kamal siau; man. fer fer reejhai |1| rahaau |
Sant Singh KhalsaMay the bumble-bee of my mind be immersed again and again in the Honey of Your Lotus Feet. ||1||Pause||
Manmohan SinghThat the black-bee of my mind may over and ever again remain attached with the honey of Thine lotus feet. Pause.
Manmohan Singh (Punjabi)ਕਿ ਮੇਰੇ ਚਿੱਤ ਦਾ ਭੌਰਾ ਤੇਰੇ ਕੰਵਲ ਪੈਰਾਂ ਦੇ ਸ਼ਹਿਦ ਨਾਲ ਮੁੜ ਮੁੜ ਕੇ ਜੁੜਿਆ ਰਹੇ। ਠਹਿਰਾਓ।
Fareedkot Teekaਮੇਰਾ ਮਨ ਜੋ ਭਵਰੇ ਵਤ ਹੈ, ਸੋ ਤੇਰੇ ਚਰਨ ਕਮਲੋਂ ਕੇ (ਮਕਰੰਦ) ਰਸ ਮੇਂ (ਫੇਰਿ ਫੇਰਿ) ਪੁਨਹ ਪੁਨਹ (ਰੀਝੇ) ਪ੍ਰਸੰਨ ਹੋਵੈ॥੧॥ ਰਹਾਉ ॥☬ਪਪੀਹੇ ਕੇ ਦ੍ਰਿਸ਼ਟਾਂਤ ਕਰ ਨਾਮ ਕੋ ਮਾਂਗਤੇ ਹੈਂ:
Prof. Sahib Singhਕਿ (ਜਿਵੇਂ) ਭੌਰਾ ਫੁੱਲ ਦੇ ਰਸ ਨਾਲ ਰੀਝਿਆ ਰਹਿੰਦਾ ਹੈ, (ਤਿਵੇਂ ਮੇਰਾ ਮਨ) (ਤੇਰੇ) ਸੋਹਣੇ ਚਰਨਾਂ ਨਾਲ ਮੁੜ ਮੁੜ ਲਪਟਿਆ ਰਹੇ ॥੧॥ ਰਹਾਉ ॥ਪਦ ਅਰਥ ਅਲਿ = ਭੌਰਾ। ਮਕਰੰਦ = (Pollen dust) ਫੁੱਲ ਦੀ ਅੰਦਰਲੀ ਧੂੜੀ, ਫੁੱਲ ਦਾ ਰਸ। ਕਮਲ = ਕੌਲ ਫੁੱਲ। ਸਿਉ = ਨਾਲ। ਫੇਰਿ ਫੇਰਿ = ਮੁੜ ਮੁੜ। ਰੀਝੈ = ਲਪਟਿਆ ਰਹੇ ॥੧॥ ਰਹਾਉ ॥
SikhNet (Spanish)y otra vez en la miel del Loto de Tus Pies. (1-Pausa)
ਆਨ ਜਲਾ ਸਿਉ ਕਾਜੁ. ਨ ਕਛੂਐ; ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥
aan jalaa siau kaaj. na kachhooai; har boond chaatrik kau deejai |1|
Sant Singh KhalsaI am not concerned with any other water; please bless this songbird with a Drop of Your Water, Lord. ||1||
Manmohan SinghI have no concern with any other water, O God; bless Thou me, the pied cuckoo, with a drop of Thy Name-Nectar.
Manmohan Singh (Punjabi)ਮੇਰਾ ਕਿਸੇ ਹੋਰਸ ਪ੍ਰਾਣੀ ਨਾਲ ਲਗਾਓ ਨਹੀਂ, ਹੇ ਵਾਹਿਗੁਰੂ! ਤੂੰ ਮੈਂ, ਪਪੀਹੇ ਨੂੰ, ਆਪਣੇ ਨਾਮ-ਭਾਣੀ ਦੀ ਇੱਕ ਕਣੀ ਪ੍ਰਦਾਨ ਕਰ।
Fareedkot Teekaਹੇ ਹਰੀ! ਪਦਾਰਥਾਂ ਰੂਪੀ ਔਰ ਜਲੋਂ ਕੇ ਸਾਥ ਹਮਾਰਾ ਕੁਛ ਕਾਮ ਨਹੀਂ, ਮੁਝ ਪਪੀਹੇ ਕੋ ਸ੍ਵਾਂਤੀ ਰੂਪ ਏਕ ਅਪਨੇ ਨਾਮ ਕੀ ਬੂੰਦ ਦੀਜੀਏ॥੧॥
Prof. Sahib Singhਹੇ ਪ੍ਰਭੂ! (ਜਿਵੇਂ) ਪਪੀਹੇ ਨੂੰ (ਵਰਖਾ ਦੀ ਬੂੰਦ ਤੋਂ ਬਿਨਾ) ਹੋਰ ਪਾਣੀਆਂ ਨਾਲ ਕੋਈ ਗ਼ਰਜ਼ ਨਹੀਂ ਹੁੰਦੀ, ਤਿਵੇਂ ਮੈਨੂੰ ਪਪੀਹੇ ਨੂੰ (ਆਪਣੇ ਨਾਮ ਅੰਮ੍ਰਿਤ ਦੀ) ਬੂੰਦ ਦੇਹ ॥੧॥ਪਦ ਅਰਥ ਆਨ = ਹੋਰ ਹੋਰ। ਜਲਾ ਸਿਉ = ਪਾਣੀਆਂ ਨਾਲ। ਕਾਜੁ = ਗ਼ਰਜ਼। ਕਛੂਐ = ਕੋਈ ਭੀ। ਚਾਤ੍ਰਿਕ = ਪਪੀਹਾ ॥੧॥
SikhNet (Spanish)Cualquier otra agua no sirve, por favor bendice a este Chatvik con la Gota de Tu Agua, oh Señor. (1)
ਬਿਨੁ ਮਿਲਬੇ. ਨਾਹੀ ਸੰਤੋਖਾ; ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥
bin milabe. naahee santokhaa; pekh darasan naanak jeejai |2|1|
Sant Singh KhalsaUnless I meet my Lord, I am not satisfied. Nanak lives, gazing upon the Blessed Vision of His Darshan. ||2||1||
Manmohan SinghWithout meeting with my God, I am contented not. Nanak survives by seeing His Lord's vision.
Manmohan Singh (Punjabi)ਆਪਣੇ ਵਾਹਿਗੁਰੂ ਦੇ ਮਿਲਣ ਦੇ ਬਗੈਰ, ਮੈਨੂੰ ਸਬਰ ਨਹੀਂ ਆਉਂਦਾ। ਨਾਨਕ ਆਪਣੇ ਸੁਆਮੀ ਦਾ ਦੀਦਾਰ ਦੇਖਣ ਦੁਆਰਾ ਹੀ ਜੀਉਂਦਾ ਹੈ।
Fareedkot Teekaਕਿਉਂਕਿ ਤੇਰੇ ਮਿਲੇ ਬਿਨਾਂ ਮੇਰੇ ਕੋ ਸੰਤੋਖ ਨਹੀਂ ਹੋਤਾ, ਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਦਰਸਨ ਦੇਖ ਕਰ ਜੀਵਣਾ ਹੋਤਾ ਹੈ॥੨॥੧॥
Prof. Sahib Singhਹੇ ਪ੍ਰਭੂ! ਤੇਰੇ ਮਿਲਾਪ ਤੋਂ ਬਿਨਾ (ਮੇਰੇ ਅੰਦਰ) ਠੰਢ ਨਹੀਂ ਪੈਂਦੀ, (ਮਿਹਰ ਕਰ; ਤੇਰਾ ਦਾਸ) ਨਾਨਕ (ਤੇਰਾ) ਦਰਸਨ ਕਰ ਕੇ ਆਤਮਕ ਜੀਵਨ ਹਾਸਲ ਕਰਦਾ ਰਹੇ ॥੨॥੧॥ਪਦ ਅਰਥ ਬਿਨੁ ਮਿਲਬੇ = ਮਿਲਣ ਤੋਂ ਬਿਨਾ। ਸੰਤੋਖਾ = ਸ਼ਾਂਤੀ। ਪੇਖਿ = ਵੇਖ ਕੇ। ਜੀਜੈ = ਜੀਉਂਦਾ ਰਹੇ ॥੨॥੧॥
SikhNet (Spanish)No estaré satisfecho hasta que encuentre a mi Señor. Nanak vive con su mirada puesta en la Visión Bendita de Su Darshan. (2-1)
ਕਲਿਆਨ ਮਹਲਾ ੫ ॥
kaliaan mahalaa 5 |
Sant Singh KhalsaKalyaan, Fifth Mehl:
Manmohan SinghKalyan 5th Guru.
Manmohan Singh (Punjabi)ਕਲਿਆਨ ਪੰਜਵੀਂ ਪਾਤਿਸ਼ਾਹੀ।
SikhNet (Spanish)Kalyaan, Mejl Guru Aryan Dev, Quinto Canal Divino.
ਜਾਚਿਕੁ; ਨਾਮੁ ਜਾਚੈ ਜਾਚੈ ॥
jaachik; naam jaachai jaachai |
Sant Singh KhalsaThis beggar begs and begs for Your Name, Lord.
Manmohan SinghThy mumper, O Lord, asks and begs for Thy Name.
Manmohan Singh (Punjabi)ਤੇਰਾ ਮੰਗਤਾ, ਹੇ ਸਾਈਂ! ਤੇਰਾ ਨਾਮ ਹੀ ਮੰਗਦਾ ਅਤੇ ਲੋਚਦਾ ਹੈ।
Fareedkot Teekaਹੇ ਪਰਮੇਸ੍ਵਰ! ਮੇਂ (ਜਾਚਿਕੁ) ਭਿਖਾਰੀ (ਜਾਚੈ ਜਾਚੈ) ਬਾਰੰਬਾਰ ਤੇਰਾ ਨਾਮ ਮਾਂਗਤਾ ਹੂੰ॥
Prof. Sahib Singh(ਤੇਰੇ ਦਰ ਦਾ) ਮੰਗਤਾ (ਤੇਰੇ ਦਰ ਤੋਂ) ਨਿੱਤ ਮੰਗਦਾ ਰਹਿੰਦਾ ਹੈ,ਪਦ ਅਰਥ ਜਾਚਿਕੁ = ਮੰਗਤਾ। ਜਾਚੈ = ਮੰਗਦਾ ਹੈ। ਜਾਚੈ ਜਾਚੈ = ਨਿੱਤ ਮੰਗਦਾ ਰਹਿੰਦਾ ਹੈ।
SikhNet (Spanish)Hincado, este pordiosero suplica y suplica obtener tu Nombre, oh Señor,
ਸਰਬ ਧਾਰ ਸਰਬ ਕੇ ਨਾਇਕ; ਸੁਖ ਸਮੂਹ ਕੇ ਦਾਤੇ ॥੧॥ ਰਹਾਉ ॥
sarab dhaar sarab ke naaeik; sukh samooh ke daate |1| rahaau |
Sant Singh KhalsaYou are the Support of all, the Master of all, the Giver of absolute peace. ||1||Pause||
Manmohan SinghThou, O Lord are the support of all, the Master of all and the but, they receive only that, What Thou are pleased to give.
Manmohan Singh (Punjabi)ਤੂੰ ਹੇ ਸਾਈਂ! ਸਾਰਿਆਂ ਦਾ ਆਸਰਾ, ਸਾਰਿਆਂ ਦਾ ਮਾਲਕ ਅਤੇ ਸਾਰੇ ਆਰਾਮ ਦੇਣ ਵਾਲਾ ਹੈਂ। ਠਹਿਰਾਓ।
Fareedkot Teekaਤੁਮ ਕੈਸੇ ਹੋ? ਸਰਬ ਕੇ ਧਾਰਨੇ ਵਾਲੇ ਪੁਨਹ ਸਰਬ ਕੇ (ਨਾਇਕ) ਸੁਆਮੀ ਹੋ ਔਰ ਸਰਬ ਸੁਖੋਂ ਕੇ ਦਾਤੇ ਹੋ॥੧॥ ਰਹਾਉ ॥
Prof. Sahib Singhਹੇ ਸਭ ਜੀਵਾਂ ਦੇ ਆਸਰੇ ਪ੍ਰਭੂ! ਹੇ ਸਭ ਜੀਵਾਂ ਦੇ ਮਾਲਕ! ਹੇ ਸਾਰੇ ਸੁਖਾਂ ਦੇ ਦੇਣ ਵਾਲੇ! (ਸਾਰਾ ਜਗਤ ਤੇਰੇ ਅੱਗੇ ਭਿਖਾਰੀ ਹੈ) ॥੧॥ ਰਹਾਉ ॥ਪਦ ਅਰਥ ਸਰਬ ਧਾਰ = ਹੇ ਸਭ ਜੀਵਾਂ ਦੇ ਆਸਰੇ! ਨਾਇਕ = ਹੇ ਮਾਲਕ! ਸਮੂਹ ਸੁਖ = ਸਾਰੇ ਸੁਖ। ਦਾਤੇ = ਹੇ ਦੇਣ ਵਾਲੇ! ॥੧॥ ਰਹਾਉ ॥
SikhNet (Spanish)eres el Soporte de todos y el Maestro de todos, el Dador de la Paz Absoluta. (1-Pausa)
ਕੇਤੀ ਕੇਤੀ ਮਾਂਗਨਿ ਮਾਗੈ; ਭਾਵਨੀਆ ਸੋ ਪਾਈਐ ॥੧॥
ketee ketee maangan maagai; bhaavaneea so paaeeai |1|
Sant Singh KhalsaSo many, so very many, beg for charity at Your Door; they receive only what You are pleased to give. ||1||
Manmohan SinghMyriads beg alms at thy door. but, they receive only that, what thou are pleased to give.
Manmohan Singh (Punjabi)ਕ੍ਰੋੜਾਂ ਹੀ ਤੇਰੇ ਬੂਹੇ ਤੇ ਖੈਰ ਮੰਗਦੇ ਹਨ, ਪ੍ਰੰਤੂ ਉਨ੍ਹਾਂ ਨੂੰ ਕੇਵਲ ਉਹ ਹੀ ਮਿਲਦਾ ਹੈ, ਜੋ ਕੁਝ ਤੂੰ ਪ੍ਰਸੰਨ ਹੋ ਕੇ ਦਿੰਦਾ ਹੈਂ।
Fareedkot Teeka(ਕੇਤੀ) ਕਿਤਨੀ ਹੀ ਸ੍ਰਿਸ਼ਟੀ (ਕੇਤੀ) ਬਹੁਤੀ ਵੇਰ ਵਾ ਬਹੁਤੀਆਂ ਚੀਜਾਂ (ਮਾਂਗਨਿ) ਭਿਖਾਰੀ ਹੋ ਕੇ ਮਾਂਗਤਾ ਹੈਂ, ਪਰੰਤੂ ਜੋ ਪੁਰਸ਼ (ਭਾਵਨੀਆ) ਸਰਧਾ ਪੂਰਬਕ ਮਾਂਗਤੇ ਹੈਂ, ਸੋ ਤੇਰੇ ਸੇ ਪਾਇ ਲੇਤੇ ਹੈਂ॥੧॥
Prof. Sahib Singhਬੇਅੰਤ ਲੁਕਾਈ (ਪ੍ਰਭੂ ਦੇ ਦਰ ਤੋਂ) ਹਰੇਕ ਮੰਗ ਮੰਗਦੀ ਰਹਿੰਦੀ ਹੈ, ਜਿਹੜੀ ਭੀ ਮਨ ਦੀ ਮੁਰਾਦ ਹੁੰਦੀ ਹੈ ਉਹ ਹਾਸਲ ਕਰ ਲਈਦੀ ਹੈ ॥੧॥ਪਦ ਅਰਥ ਕੇਤੀ ਕੇਤੀ = ਬੇਅੰਤ ਲੁਕਾਈ। ਮਾਂਗਨਿ ਮਾਗੈ = ਹਰੇਕ ਮੰਗ ਮੰਗਦੀ ਰਹਿੰਦੀ ਹੈ। ਭਾਵਨੀਆ = ਮਨ ਦੀ ਮੁਰਾਦ। ਪਾਈਐ = ਪ੍ਰਾਪਤ ਕਰ ਲਈਦੀ ਹੈ ॥੧॥
SikhNet (Spanish)Hay tantos pero tantos que hincados piden por Caridad a Tu Puerta y ellos reciben sólo lo que Te complace darles. (1)
ਸਫਲ ਸਫਲ ਸਫਲ ਦਰਸੁ ਰੇ; ਪਰਸਿ ਪਰਸਿ ਗੁਨ ਗਾਈਐ ॥
safal safal safal daras re; paras paras gun gaaeeai |
Sant Singh KhalsaFruitful, fruitful, fruitful is the Blessed Vision of His Darshan; touching His Touch, I sing His Glorious Praises.
Manmohan SinghO men, fruitful, gainful and successful is the Lord's vision, seeing and beholding which, sing I His praise.
Manmohan Singh (Punjabi)ਐ ਇਨਸਾਨ, ਫਲਦਾਇਕ! ਲਾਭਦਾਇਕ ਅਤੇ ਸਫਲ ਹੈ ਸਾਈਂ ਦਾ ਦਰਸ਼ਨ, ਜਿਸ ਨੂੰ ਵੇਖਣ, ਵੇਖਣ ਦੁਆਰਾ ਮੈਂ ਉਸ ਦੀਆਂ ਸਿਫ਼ਤਾਂ ਗਾਇਨ ਕਰਦਾ ਹਾਂ।
Fareedkot Teekaਪੁਨਹ ਹੇ ਵਾਹਿਗੁਰੂ! ਤੀਨੋਂ ਕਾਲੋਂ ਮੇਂ ਜੋ ਤੇਰਾ ਸਫਲ ਦਰਸ਼ਨ ਹੈ ਤਿਸ ਕੋ (ਪਰਸਿ ਪਰਸਿ) ਅਰਥਾਤ ਪੁਨਾ ਪੁਨਾ ਪਾਇ ਕਰ ਸਦੀਵ ਤੇਰੇ ਗੁਣੋਂ ਕੋ ਗਾਵੀਏ॥
Prof. Sahib Singhਹੇ ਭਾਈ! ਪ੍ਰਭੂ ਐਸਾ ਹੈ ਜਿਸ ਦਾ ਦਰਸਨ ਸਾਰੇ ਹੀ ਫਲ ਦੇਣ ਵਾਲਾ ਹੈ। ਆਓ ਉਸ ਦੇ ਚਰਨ ਸਦਾ ਛੁਹ ਛੁਹ ਕੇ ਉਸ ਦੇ ਗੁਣ ਗਾਂਦੇ ਰਹੀਏ।ਪਦ ਅਰਥ ਸਫਲ ਦਰਸੁ = ਉਹ ਜਿਸ ਦਾ ਦਰਸਨ ਸਾਰੇ ਫਲ ਦੇਣ ਵਾਲਾ ਹੈ। ਰੇ = ਹੇ ਭਾਈ! ਪਰਸਿ = ਛੁਹ ਕੇ। ਪਰਸਿ ਪਰਸਿ = ਨਿਤ ਛੁਹ ਕੇ। ਗਾਈਐ = ਆਓ ਗਾਂਦੇ ਰਹੀਏ।
SikhNet (Spanish)Fructífera, Fructífera, Fructífera es la Visión Bendita de Su Darshan. Teniendo Su Toque canto Sus Gloriosas Alabanzas.
ਨਾਨਕ. ਤਤ ਤਤ ਸਿਉ ਮਿਲੀਐ; ਹੀਰੈ ਹੀਰੁ ਬਿਧਾਈਐ ॥੨॥੨॥
naanak. tat tat siau mileeai; heerai heer bidhaaeeai |2|2|
Sant Singh KhalsaO Nanak, one's essence is blended into the Essence; the diamond of the mind is pierced through by the Diamond of the Lord. ||2||2||
Manmohan SinghNanak, my quintessence is blended with the Lord's quintessence and my mind's jewel is pierced through by the jewel of His Love.
Manmohan Singh (Punjabi)ਨਾਨਕ, ਮੇਰਾ ਸਾਰ-ਅੰਸ਼ ਸੁਆਮੀ ਦੇ ਸਾਰ-ਅੰਸ਼ ਨਾਲ ਅਭੇਦ ਹੋ ਗਿਆ ਹੈ ਅਤੇ ਮੇਰੇ ਮਨ ਦਾ ਜਵੇਹਰ ਉਸ ਦੇ ਪਿਆਰ ਦੇ ਜਵੇਹਰ ਨਾਲ ਵਿੰਨ੍ਹਿਆਂ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੀਰਾ ਜੋ ਗੁਰੋਂ ਕਾ ਉਪਦੇਸ਼ ਹੈ ਤਿਸ ਕੇ ਸਾਥ ਮਨ ਰੂਪ ਹੀਰੇ ਕੋ ਬੇਧੀਏ ਅਰ ਤਤ ਰੂਪ ਹੋ ਕਰ ਤੇਰੇ ਤਤ ਸ੍ਵਰੂਪ ਮੇਂ ਮਿਲ ਜਾਵੀਏ॥੨॥੨॥☬ਉਪਦੇਸ਼:
Prof. Sahib Singhਹੇ ਨਾਨਕ! (ਜਿਵੇਂ ਪਾਣੀ ਆਦਿਕ) ਤੱਤ (ਪਾਣੀ) ਤੱਤ ਨਾਲ ਮਿਲ ਜਾਂਦਾ ਹੈ (ਤਿਵੇਂ ਗੁਣ ਗਾਵਣ ਦੀ ਬਰਕਤਿ ਨਾਲ) ਮਨ-ਹੀਰਾ ਪ੍ਰਭੂ-ਹੀਰੇ ਨਾਲ ਵਿੰਨ੍ਹ ਲਈਦਾ ਹੈ ॥੨॥੨॥ਪਦ ਅਰਥ ਮਿਲੀਐ = ਮਿਲ ਜਾਈਦਾ ਹੈ। ਤਤ ਤਤ ਸਿਉ = (ਜਿਵੇਂ ਪਾਣੀ ਆਦਿਕ) ਤੱਤ (ਪਾਣੀ) ਤਤ ਨਾਲ। ਹੀਰੈ = ਹੀਰੇ ਨਾਲ। ਹੀਰ ਬਿਧਾਈਐ = ਹੀਰਾ ਵਿੰਨ੍ਹ ਲਈਦਾ ਹੈ ॥੨॥੨॥
SikhNet (Spanish)Oh, dice Nanak, la esencia propia se funde con la Esencia Divina, el diamante de la mente es atravesado por el Diamante del Señor. (2-2)