ਕਲਿਆਨ ਮਹਲਾ ੫ ॥
kaliaan mahalaa 5 |
Sant Singh KhalsaKalyaan, Fifth Mehl:
Manmohan SinghKalyan 5th Guru.
Manmohan Singh (Punjabi)ਕਲਿਆਨ ਪੰਜਵੀਂ ਪਾਤਿਸ਼ਾਹੀ।
SikhNet (Spanish)Kalyaan, Mejl Guru Aryan Dev, Quinto Canal Divino.
ਮੇਰੇ ਲਾਲਨ ਕੀ ਸੋਭਾ ॥
mere laalan kee sobhaa |
Sant Singh KhalsaO, the Wondrous Glory of my Beloved!
Manmohan SinghWondrous is the magnificence of my Beloved.
Manmohan Singh (Punjabi)ਅਦਭੁਤ ਹੈ ਪ੍ਰਭਤਾ ਮੇਰੇ ਪ੍ਰੀਤਮ ਦੀ।
Fareedkot Teekaਮੇਰੇ (ਲਾਲਨ) ਪਿਆਰੇ ਕੀ ਜੋ ਸੋਭਾ ਹੈ॥
Prof. Sahib Singhਮੇਰੇ ਸੋਹਣੇ ਪ੍ਰਭੂ ਦੀ ਸੋਭਾ-ਵਡਿਆਈ-ਪਦ ਅਰਥ ਲਾਲਨ ਕੀ = ਸੋਹਣੇ ਲਾਲ ਦੀ, ਪਿਆਰੇ ਦੀ।
SikhNet (Spanish)¡Oh, qué maravillosa es la Gloria de mi Bienamado!
ਸਦ ਨਵਤਨ; ਮਨ ਰੰਗੀ ਸੋਭਾ ॥੧॥ ਰਹਾਉ ॥
sad navatan; man rangee sobhaa |1| rahaau |
Sant Singh KhalsaMy mind is rejuvenated forever by His Wondrous Love. ||1||Pause||
Manmohan SinghEver refreshing and pleasing unto the mind is His glory. Pause.
Manmohan Singh (Punjabi)ਸਦੀਵ ਹੀ ਨਵੀਂ ਨਕੋਰ ਅਤੇ ਚਿੱਤ ਨੂੰ ਖੁਸ਼ ਕਰਨ ਵਾਲੀ ਹੈ ਉਸ ਦੀ ਕੀਰਤੀ। ਠਹਿਰਾਓ।
Fareedkot Teekaਸਦਾ ਨਵੀਨ ਹੈ ਤਿਸ ਸੋਭਾ ਮੇਂ ਮੇਰੇ ਮਨ ਕੀ ਬਿਰਤੀ ਰੰਗੀ ਹੈ॥੧॥ ਰਹਾਉ ॥☬ਜੇ ਕਹੈ ਵਹੁ ਕੈਸਾ ਹੈ? ਸੋ ਕਹਤੇ ਹੈਂ:
Prof. Sahib Singhਸਦਾ ਹੀ ਨਵੀਂ (ਰਹਿੰਦੀ ਹੈ, ਖਿੱਚ ਪਾਂਦੀ ਰਹਿੰਦੀ ਹੈ, ਅਤੇ) ਸਦਾ ਹੀ ਮਨ ਨੂੰ (ਪਿਆਰ ਦਾ) ਰੰਗ ਚਾੜ੍ਹਦੀ ਰਹਿੰਦੀ ਹੈ ॥੧॥ ਰਹਾਉ ॥ਪਦ ਅਰਥ ਸਦ = ਸਦਾ। ਨਵਤਨ = ਨਵੀਂ। ਮਨ ਰੰਗੀ = ਮਨ ਨੂੰ (ਪ੍ਰੇਮ ਦਾ) ਰੰਗ ਦੇਣ ਵਾਲੀ ॥੧॥ ਰਹਾਉ ॥
SikhNet (Spanish)Mi mente rejuvenece para siempre con Su Precioso Amor. (1-Pausa)
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ; ਭਗਤਿ ਦਾਨੁ ਜਸੁ ਮੰਗੀ ॥੧॥
braham mahes sidh mun indraa; bhagat daan jas mangee |1|
Sant Singh KhalsaBrahma, Shiva, the Siddhas, the silent sages and Indra beg for the charity of His Praise and devotion to Him. ||1||
Manmohan SinghBrahma, Shiva, adepts, silent sages and Indra, ask for the alms of the Lord's meditation and praise.
Manmohan Singh (Punjabi)ਬ੍ਰਹਮਾ, ਸ਼ਿਵਜੀ, ਕਰਾਮਾਤੀ ਪੁਰਸ਼, ਚੁਪ ਕਰੀਤੇ ਰਿਸ਼ੀ ਅਤੇ ਇੱਦਰ, ਸੁਆਮੀ ਦੇ ਸਿਮਰਨ ਅਤੇ ਕੀਰਤੀ ਦੀ ਖ਼ੈਰ ਮੰਗਦੇ ਹਨ।
Fareedkot Teekaਬ੍ਰਹਮਾ ਔ ਸ਼ਿਵਜੀ, ਸਿਧ ਔਰ ਮੁਨੀਸ਼੍ਵਰ ਪੁਨਹ (ਇੰਦ੍ਰਾ) ਲਛਮੀ ਵਾ ਇੰਦ੍ਰਾਦਿਕ, ਜਿਸ ਕੀ ਰਸ ਰੂਪ ਭਗਤੀ ਕਾ ਦਾਨ ਮਾਂਗਤੇ ਹੈਂ॥੧॥
Prof. Sahib Singhਬ੍ਰਹਮਾ, ਸ਼ਿਵ, ਸਿੱਧ, ਮੁਨੀ, ਇੰਦ੍ਰ, (ਆਦਿਕ ਦੇਵਤੇ)-ਇਹ ਸਾਰੇ (ਪ੍ਰਭੂ ਦੇ ਦਰ ਤੋਂ ਉਸ ਦੀ) ਭਗਤੀ ਦਾ ਦਾਨ ਮੰਗਦੇ ਹਨ, ਉਸ ਦੀ ਸਿਫ਼ਤ-ਸਾਲਾਹ ਦੀ ਦਾਤ ਮੰਗਦੇ ਰਹਿੰਦੇ ਹਨ ॥੧॥ਪਦ ਅਰਥ ਮਹੇਸ = ਸ਼ਿਵ। ਸਿਧ = ਜੋਗ-ਸਾਧਨਾਂ ਵਿਚ ਪੁੱਗ ਹੋਏ ਜੋਗੀ। ਜਸੁ = ਸਿਫ਼ਤ-ਸਾਲਾਹ ॥੧॥
SikhNet (Spanish)Bhrama, Shiva, los Sidhas, los santos silenciosos e Indra, hincados piden por la Caridad de Su Alabanza y Devoción. (1)
ਜੋਗ ਗਿਆਨ ਧਿਆਨ ਸੇਖਨਾਗੈ; ਸਗਲ ਜਪਹਿ, ਤਰੰਗੀ ॥
jog giaan dhiaan sekhanaagai; sagal japeh, tarangee |
Sant Singh KhalsaYogis, spiritual teachers, meditators and the thousand-headed serpent all meditate on the Waves of God.
Manmohan SinghThe yogis, divine men of reflection and the thousand hooded serpent, all meditate on the playful Lord.
Manmohan Singh (Punjabi)ਯੋਗੀ, ਬ੍ਰਹਮ ਬੇਤੇ, ਵਿਚਾਰਵਾਨ ਅਤੇ ਹਜ਼ਾਰਾਂ ਫਣਾਂ ਵਾਲਾ ਸਰੂਪ, ਸਾਰੇ ਹੀ ਚੋਜੀ ਪ੍ਰਭੂ ਦਾ ਸਿਮਰਨ ਕਰਦੇ ਹਨ।
Fareedkot Teekaਜੋਗ ਕਰਨੇ ਵਾਲੇ ਜੋਗੀ ਔਰ ਗਿਆਨ ਧਿਆਨ ਵਾਲੇ ਪੁਨਹ ਸ਼ੇਸ਼ਨਾਗ ਜੀ ਔਰ ਸੰਪੂਰਨ ਜੀਵ ਜਿਸ ਕੇ ਨਾਮ ਕੋ ਜਪਤੇ ਹੈਂ, ਵਹੁ ਆਪ (ਤਰੰਗੀ) ਲਹਿਰਾਂ ਵਾਲਾ ਹੈ, ਭਾਵ ਇਹ ਕਿ ਨਾਮ ਰੂਪ ਜਗਤ ਤਿਸ ਕੀਆਂ ਲਹਿਰਾਂ ਹੈਂ॥
Prof. Sahib Singhਜੋਗੀ, ਗਿਆਨੀ, ਧਿਆਨੀ, ਸ਼ੇਸ਼ਨਾਗ (ਆਦਿਕ ਇਹ) ਸਾਰੇ ਉਸ ਅਨੇਕਾਂ ਚੋਜਾਂ ਦੇ ਮਾਲਕ-ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ।ਪਦ ਅਰਥ ਸੇਖਨਾਗੈ = ਸ਼ੇਸ਼ਨਾਗ। ਸਗਲ = (ਇਹ) ਸਾਰੇ। ਜਪਹਿ = ਜਪਦੇ ਹਨ (ਬਹੁ-ਵਚਨ)। ਤਰੰਗੀ = ਤਰੰਗਾਂ ਵਾਲੇ ਨੂੰ, ਅਨੇਕਾਂ ਲਹਿਰਾਂ ਦੇ ਮਾਲਕ-ਹਰੀ ਨੂੰ।
SikhNet (Spanish)Los Yoguis, los maestros espirituales, los meditadores y hasta la serpiente de las mil cabezas meditan en las Olas de Dios.
ਕਹੁ ਨਾਨਕ. ਸੰਤਨ ਬਲਿਹਾਰੈ; ਜੋ ਪ੍ਰਭ ਕੇ ਸਦ ਸੰਗੀ ॥੨॥੩॥
kahu naanak. santan balihaarai; jo prabh ke sad sangee |2|3|
Sant Singh KhalsaSays Nanak, I am a sacrifice to the Saints, who are the Eternal Companions of God. ||2||3||
Manmohan SinghSays Nanak, I am a sacrifice unto the saints who are the lasting associates of the Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਸਾਧੂਆਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਸੁਆਮੀ ਦੇ ਨਿੱਤ ਦੇ ਹਮਜੋਲੀ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨ ਸੰਤੋਂ ਕੇ ਬਲਿਹਾਰਨੇ ਜਾਤਾ ਹੂੰ ਜੋ ਪ੍ਰਭੂ ਕੇ ਸਦੀਵ ਸੰਗੀ ਹੈਂ॥੨॥੩॥
Prof. Sahib Singhਨਾਨਕ ਆਖਦਾ ਹੈ- ਮੈਂ ਉਹਨਾਂ ਸੰਤ ਜਨਾਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜੇ ਪਰਮਾਤਮਾ ਦੇ ਸਦਾ ਸਾਥੀ ਬਣੇ ਰਹਿੰਦੇ ਹਨ ॥੨॥੩॥ਪਦ ਅਰਥ ਸਦ = ਸਦਾ। ਸੰਗੀ = ਸਾਥੀ ॥੨॥੩॥
SikhNet (Spanish)Nanak dice, ofrezco mi vida en sacrificio a los Santos, quienes son los eternos compañeros de Dios. (2-3)