ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਨਾਰੀ ਪੁਰਖ ਪਿਆਰੁ; ਪ੍ਰੇਮਿ ਸੀਗਾਰੀਆ ॥
naaree purakh piaar; prem seegaareea |
Sant Singh KhalsaThe soul-bride loves her Husband Lord; she is embellished with His Love.
Manmohan SinghThe bride loves her Spouse and with His affection she is embellished.
Manmohan Singh (Punjabi)ਪਤਨੀ ਆਪਣੇ ਪਤੀ ਨੂੰ ਮੁਹੱਬਤ ਕਰਦੀ ਹੈ ਅਤੇ ਉਸ ਦੀ ਪ੍ਰੀਤ ਨਾਲ ਸ਼ਿੰਗਾਰੀ ਹੋਈ ਹੈ।
Fareedkot Teekaਭਗਤੋਂ ਰੂਪੀ ਇਸਤ੍ਰੀਓਂ ਕਾ ਪੁਰਖ ਰੂਪ ਜੋ ਪਰਮੇਸ੍ਵਰ ਹੈ ਤਿਸ ਮੇਂ ਪਯਾਰ ਹੈ, ਔਰ ਤਿਨ੍ਹੋਂ ਨੇ ਪ੍ਰੇਮ ਕਾ ਸਿੰਗਾਰ ਕੀਆ ਹੈ॥
Prof. Sahib Singhਜਿਨ੍ਹਾਂ ਜੀਵ-ਇਸਤ੍ਰੀਆਂ ਦਾ ਪ੍ਰਭੂ-ਪਤੀ ਨਾਲ ਪਿਆਰ ਹੈ, ਉਹ ਇਸ ਪਿਆਰ (-ਰੂਪ ਗਹਣੇ ਨਾਲ) ਸਜੀਆਂ ਹੋਈਆਂ ਹਨ,ਪਦ ਅਰਥ ਨਾਰੀ = ਜੀਵ-ਇਸਤ੍ਰੀ। ਪ੍ਰੇਮ = (ਪ੍ਰਭੂ) ਪਿਆਰ (-ਰੂਪ ਗਹਣੇ) ਨਾਲ। ਸੀਗਾਰੀਆ = ਸਜੀਆਂ ਹੋਇਆਂ।
SikhNet (Spanish)El apego de la novia a su Esposo está embellecido por el Amor;
ਕਰਨਿ ਭਗਤਿ. ਦਿਨੁ ਰਾਤਿ; ਨ ਰਹਨੀ. ਵਾਰੀਆ ॥
karan bhagat. din raat; na rahanee. vaareea |
Sant Singh KhalsaShe worships Him day and night; she cannot be restrained from doing so.
Manmohan SinghShe perform His devotional service day and night and is not held back by restraining.
Manmohan Singh (Punjabi)ਦਿਹੁੰ ਰੈਣ ਉਹ ਉਸ ਦੀ ਪ੍ਰੇਮ ਮਈ ਸੇਵਾ ਕਮਾਉਂਦੀ ਹੈ ਅਤੇ ਰੋਕਣ ਦੁਆਰਾ ਉਹ ਰੁਕਦੀ ਨਹੀਂ।
Fareedkot Teekaਨਿਰੰਤਰ ਭਗਤੀ ਕਰਤੀਆਂ ਹੈ, (ਵਾਰੀਆ) ਵਰਜੀਆਂ ਹੋਈਆਂ ਭੀ ਨਹੀਂ ਹਟਤੀਆਂ॥
Prof. Sahib Singhਉਹ ਦਿਨ ਰਾਤ (ਪ੍ਰਭੂ-ਪਤੀ ਦੀ) ਭਗਤੀ ਕਰਦੀਆਂ ਹਨ, ਵਰਜੀਆਂ (ਭੀ ਭਗਤੀ ਤੋਂ) ਹਟਦੀਆਂ ਨਹੀਂ ਹਨ।ਪਦ ਅਰਥ ਵਾਰੀਆ = ਵਰਜੀਆਂ।
SikhNet (Spanish)ella alaba a su Señor noche y día sin parar.
ਮਹਲਾ ਮੰਝਿ ਨਿਵਾਸੁ; ਸਬਦਿ ਸਵਾਰੀਆ ॥
mahalaa manjh nivaas; sabad savaareea |
Sant Singh KhalsaIn the Mansion of the Lord's Presence, she has made her home; she is adorned with the Word of His Shabad.
Manmohan SinghIn Lord's palace, she has her abode and with his Name she is bedecked.
Manmohan Singh (Punjabi)ਸਾਈਂ ਦੇ ਮੰਦਰ ਅੰਦਰ ਉਸ ਦਾ ਵਸੇਬਾ ਹੈ ਅਤੇ ਉਸ ਦੇ ਨਾਮ ਨਾਲ ਊਹ ਸਜੀ ਧਜੀ ਹੋਈ ਹੈ।
Fareedkot Teekaਜੋ ਗੁਰੂ ਕੇ ਸਬਦ ਕਰ ਸਵਾਰੀਆਂ ਹੂਈਆਂ ਹੈਂ, ਭਾਵ ਏਹਿ ਕਿ ਸੁਧ ਅੰਤਹਕਰਣ ਵਾਲੀਆਂ ਹੈਂ, ਤਿਨ (ਮਹਲਾ) ਇਸਤ੍ਰੀਓਂ ਕਾ ਪਤੀ ਕੇ ਸ੍ਵਰੂਪ ਮੇਂ ਨਿਵਾਸ ਹੂਆ ਹੈ॥
Prof. Sahib Singhਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੁਧਰੀਆਂ ਹੋਈਆਂ ਉਹ (ਮਾਨੋ) ਮਹਲਾਂ ਵਿਚ ਵੱਸਦੀਆਂ ਹਨ।
SikhNet (Spanish)La Palabra del Shabd la vuelve bella, y así habita en el Castillo del Señor.
ਸਚੁ ਕਹਨਿ ਅਰਦਾਸਿ; ਸੇ ਵੇਚਾਰੀਆ ॥
sach kehan aradaas; se vechaareea |
Sant Singh KhalsaShe is humble, and she offers her true and sincere prayer.
Manmohan SinghShe the meek one makes the hearty supplication.
Manmohan Singh (Punjabi)ਉਹ ਮਸਕੀਨ ਸੱਚੇ ਦਿਲੋਂ ਪ੍ਰਾਰਥਨਾਂ ਕਰਦੀ ਹੈ।
Fareedkot Teekaਔਰ ਜੋ ਵੀਚਾਰਵਾਨ ਹੋ ਕਰ ਸਚੇ ਵਾਹਿਗੁਰੂ ਕੇ ਆਗੇ ਬੇਨਤੀਆਂ ਕਰਤੀਆਂ ਹੈਂ॥
Prof. Sahib Singhਉਹ ਵਿਚਾਰਵਾਨ (ਹੋ ਜਾਣ ਦੇ ਕਾਰਨ) ਸਦਾ-ਥਿਰ ਰਹਿਣ ਵਾਲੀ ਅਰਦਾਸ ਕਰਦੀਆਂ ਹਨ (ਭਾਵ, ਦੁਨੀਆ ਦੇ ਨਾਸਵੰਤ ਪਦਾਰਥ ਨਹੀਂ ਮੰਗਦੀਆਂ, ਸਦਾ-ਕਾਇਮ ਰਹਿਣ ਵਾਲਾ 'ਪਿਆਰ' ਹੀ ਮੰਗਦੀਆਂ ਹਨ)।
SikhNet (Spanish)¡Qué Verdadera es la oración de la novia reverente;
ਸੋਹਨਿ ਖਸਮੈ ਪਾਸਿ; ਹੁਕਮਿ ਸਿਧਾਰੀਆ ॥
sohan khasamai paas; hukam sidhaareea |
Sant Singh KhalsaShe is beautiful in the Company of her Lord and Master; she walks in the Way of His Will.
Manmohan SinghShe looks beauteous near her Husband and walks, according to His order.
Manmohan Singh (Punjabi)ਉਹ ਆਪਣੇ ਮਾਲਕ ਦੇ ਕੋਲ ਸੁੰਦਰ ਲੱਗਦੀ ਹੈ ਅਤੇ ਉਸ ਦੇ ਫੁਰਮਾਨ ਅਨੁਸਾਰ ਤੁਰਦੀ ਹੈ।
Fareedkot Teekaਜੋ ਸ੍ਰੁਤੀ ਸਿੰਮ੍ਰਤੀ ਕੀ ਆਗ੍ਯਾ ਕੋ ਮਾਨ ਕਰ (ਸਿਧਾਰੀਆ) ਪਹੁੰਚੀਆਂ ਹੈਂ, ਸੋ ਵਾਹਗੁਰੂ ਕੇ ਪਾਸ ਸੋਭਤੀਆਂ ਹੈਂ॥
Prof. Sahib Singh(ਪਤੀ-ਪ੍ਰਭੂ ਦੇ) ਹੁਕਮ ਅਨੁਸਾਰ (ਪਤੀ-ਪ੍ਰਭੂ ਤਕ) ਅੱਪੜੀਆਂ ਹੋਈਆਂ ਉਹ ਖਸਮ-ਪ੍ਰਭੂ ਦੇ ਕੋਲ (ਬੈਠੀਆਂ) ਸੋਭਦੀਆਂ ਹਨ।ਪਦ ਅਰਥ ਸਿਧਾਰੀਆ = ਅੱਪੜੀਆਂ ਹੋਈਆਂ।
SikhNet (Spanish)qué bella se ve con su Señor!, pues ella camina en Su Voluntad.
ਸਖੀ ਕਹਨਿ ਅਰਦਾਸਿ; ਮਨਹੁ ਪਿਆਰੀਆ ॥
sakhee kehan aradaas; manahu piaareea |
Sant Singh KhalsaWith her dear friends, she offers her heart-felt prayers to her Beloved.
Manmohan SinghWith her dear bosom and friends she says prayers before her Lord.
Manmohan Singh (Punjabi)ਆਪਣੀਆਂ ਦਿਲੀ ਤੇ ਸਨੇਹੀ ਸਹੀਆਂ ਨਾਲ ਉਹ ਆਪਣੇ ਸਿਰ ਦੇ ਸਾਈਂ ਅੱਗੇ ਬੇਨਤੀ ਆਖਦੀ ਹੈ।
Fareedkot Teekaਸਖੀ ਭਾਵ ਸੇ ਅਰਜ ਕਰਤੀਆਂ ਹੈਂ ਮਨ ਸੇ ਪਤੀ ਕੋ ਪਿਆਰੀਆਂ ਹੈਂ॥
Prof. Sahib Singhਪ੍ਰਭੂ ਨੂੰ ਦਿਲੋਂ ਪਿਆਰ ਕਰਦੀਆਂ ਹਨ ਤੇ ਸਖੀ-ਭਾਵਨਾਂ ਨਾਲ ਉਸ ਅੱਗੇ ਅਰਦਾਸ ਕਰਦੀਆਂ ਹਨ।ਪਦ ਅਰਥ ਸਖੀ = ਸਖੀਆਂ, ਗੋਲੀਆਂ, ਸੇਵਕਾ। ਮਨਹੁ = ਦਿਲੋਂ, ਸੱਚੇ ਦਿਲੋਂ।
SikhNet (Spanish)A sus queridas amigas les dice esto en oración:
ਬਿਨੁ ਨਾਵੈ. ਧ੍ਰਿਗੁ ਵਾਸੁ; ਫਿਟੁ ਸੁ ਜੀਵਿਆ ॥
bin naavai. dhrig vaas; fitt su jeeviaa |
Sant Singh KhalsaCursed is that home, and shameful is that life, which is without the Name of the Lord.
Manmohan SinghAccursed is the abode and reproachable the life of those who are without the Lord's Name.
Manmohan Singh (Punjabi)ਲਾਨ੍ਹਤ ਮਾਰਿਆ ਹੈ ਵਾਸਾ, ਅਤੇ ਧ੍ਰਿਕਾਰ ਯੋਗ ਹੈ ਜੀਵਨ, ਉਨ੍ਹਾਂ ਦਾ ਜੋ ਸਾਹਿਬ ਦੇ ਨਾਮ ਦੇ ਬਗੈਰ ਹਨ।
Fareedkot Teekaਨਾਮ ਸੇ ਬਿਨਾ ਵਸਣੇ ਕੋ ਧਿਕਾਰ ਹੈ ਔਰ ਜੀਵਨੇ ਕੋ ਧਿਕਾਰ ਹੈ॥
Prof. Sahib Singh(ਪਰ) ਉਹ ਜੀਊਣ ਫਿਟਕਾਰ-ਜੋਗ ਹੈ, ਉਸ ਵਸੇਬੇ ਨੂੰ ਲਾਹਨਤ ਹੈ ਜੋ ਨਾਮ ਤੋਂ ਸੱਖਣਾ ਹੈ।ਪਦ ਅਰਥ ਧ੍ਰਿਗੁ = ਫਿਟੁ, ਫਿਟਕਾਰ-ਯੋਗ।
SikhNet (Spanish)“Ahora que he sido adornada con la Palabra del Shabd y he saboreado el Néctar del Señor,
ਸਬਦਿ ਸਵਾਰੀਆਸੁ; ਅੰਮ੍ਰਿਤੁ ਪੀਵਿਆ ॥੨੨॥
sabad savaareeaas; amrit peeviaa |22|
Sant Singh KhalsaBut she who is adorned with the Word of His Shabad, drinks in the Amrit of His Nectar. ||22||
Manmohan SinghShe is ornamented with her Lord's Name and quaffs Nectar.
Manmohan Singh (Punjabi)ਉਹ ਆਪਣੇ ਸੁਆਮੀ ਦੇ ਨਾਮ ਨਾਲ ਸ਼ਿੰਗਾਰੀ ਹੋਈ ਹੈ ਅਤੇ ਸੁਧਾ-ਰਸ ਪਾਨ ਕਰਦੀ ਹੈ।
Fareedkot Teekaਜੋ ਗੁਰ ਉਪਦੇਸ ਕਰ ਸਵਾਰੀ ਹੈ, ਤਿਸੀ ਨੇ (ਆਸੁ) ਮੁਖ ਕਰ ਕੇ ਨਾਮ ਅੰਮ੍ਰਿਤ ਪੀਵਿਆ ਹੈ, ਭਾਵ ਏਹ ਕਿ ਨਾਮ ਕਾ ਜਾਪ ਕੀਆ ਹੈ॥☬ਨਾਮ ਕੀ ਪ੍ਰੀਤ ਵਾਲਿਓਂ ਪਰ ਦ੍ਰਿਸ੍ਟਾਂਤ ਕਹਤੇ ਹੈਂ:
Prof. Sahib Singhਜਿਸ ਜੀਵ-ਇਸਤ੍ਰੀ ਨੂੰ (ਅਕਾਲ ਪੁਰਖ) ਨੇ ਗੁਰ-ਸ਼ਬਦ ਦੀ ਰਾਹੀਂ ਸੁਧਾਰਿਆ ਹੈ ਉਸ ਨੇ (ਨਾਮ-) ਅੰਮ੍ਰਿਤ ਪੀਤਾ ਹੈ ॥੨੨॥ਪਦ ਅਰਥ ਸਵਾਰੀ ਆਸੁ = ਜੋ ਉਸ ਨੇ ਸੁਧਾਰੀ ਹੈ ॥੨੨॥
SikhNet (Spanish)les digo que la vida es, en verdad, desafortunada, sin el Nombre del Señor”.(22)