ੴ

ਸਿੱਖਬਾਣੀ · SikhBani

ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥

naanak parakhe aap kau taa paarakh jaan
Guru Angad Dev Ji ਗੁਰੂ ਅੰਗਦ ਦੇਵ ਜੀ · Raag Maajh · Ang 148 · 8 lines
Translations

ਮਹਲਾ ੨ ॥

mahalaa 2 |

Sant Singh KhalsaSecond Mehl:
Manmohan SinghSecond Guru.
Manmohan Singh (Punjabi)ਦੂਸਰੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਨਾਨਕ. ਪਰਖੇ ਆਪ ਕਉ; ਤਾ ਪਾਰਖੁ ਜਾਣੁ ॥

naanak. parakhe aap kau; taa paarakh jaan |

Sant Singh KhalsaO Nanak, if someone judges himself, only then is he known as a real judge.
Manmohan SinghNanak if man assays his own-self, then alone deem him an assayer.
Manmohan Singh (Punjabi)ਨਾਨਕ, ਜੇਕਰ ਬੰਦਾ ਆਪਣੇ ਆਪ ਸਿਨਾਖਤ ਕਰ ਲਵੇ, ਕੇਵਲ ਤਦ ਹੀ ਉਸ ਨੂੰ ਸ਼ਿਨਾਖਤ ਕਰਨ ਵਾਲਾ ਸਮਝ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਆਪ ਕੋ ਪਰਖੇ ਸੋ ਜਾਣੋ (ਪਾਰਖੁ) ਜਗਿਆਸੂਓਂ ਕੀ ਪਰੀਛਾ ਕਰਨੇ ਵਾਲਾ ਗੁਰੂ ਹੈ॥
Prof. Sahib Singhਹੇ ਨਾਨਕ! (ਦੂਜਿਆਂ ਦੀ ਪੜਚੋਲ ਕਰਨ ਦੇ ਥਾਂ) ਜੇ ਮਨੁੱਖ ਆਪਣੇ ਆਪ ਨੂੰ ਪਰਖੇ, ਤਾਂ ਉਸ ਨੂੰ (ਅਸਲ) ਪਾਰਖੂ ਸਮਝੋ।
SikhNet (Spanish)Dice Nanak, un verdadero juez es aquél que se examina a sí mismo,

ਰੋਗੁ ਦਾਰੂ ਦੋਵੈ ਬੁਝੈ; ਤਾ ਵੈਦੁ ਸੁਜਾਣੁ ॥

rog daaroo dovai bujhai; taa vaid sujaan |

Sant Singh KhalsaIf someone understands both the disease and the medicine, only then is he a wise physician.
Manmohan SinghIf one understands both the disease and the medicine, then consider him a shrewd physician.
Manmohan Singh (Punjabi)ਜੇਕਰ ਬੰਦਾ ਬਿਮਾਰੀ ਤੇ ਦਵਾਈ ਦੋਹਾਂ ਨੂੰ ਸਮਝਦਾ ਹੋਵੇ ਤਦ ਹੀ ਉਹ ਪ੍ਰਬੀਨ ਹਕੀਮ ਜਾਣ।
Fareedkot Teekaਜੋ ਮਲ ਵਖੇਪੁ ਅਵਰਣ ਰੋਗ ਹੈ, ਤਿਨ ਕਾ ਦਾਰੂ ਨਿਸਕਾਮ ਕਰਮ ਉਪਾਸਨਾ ਗਿਆਨ, ਇਨ ਦੋਨੋਂ ਕੋ ਜੋ ਸਮਝੇ ਸੋ ਗੁਰੂ ਰੂਪੀ ਵੈਦ ਚਤੁਰ ਹੈ॥
Prof. Sahib Singh(ਦੂਜਿਆਂ ਦੇ ਵਿਕਾਰ-ਰੂਪ ਰੋਗ ਲੱਭਣ ਦੇ ਥਾਂ) ਜੇ ਮਨੁੱਖ ਆਪਣਾ (ਆਤਮਕ) ਰੋਗ ਤੇ ਰੋਗ ਦਾ ਇਲਾਜ ਦੋਵੇਂ ਸਮਝ ਲਏ ਤਾਂ ਉਸ ਨੂੰ ਸਿਆਣਾ ਹਕੀਮ ਜਾਣ ਲਵੋ।

ਪਦ ਅਰਥ ਸੁਜਾਣੁ = ਸਿਆਣਾ।

SikhNet (Spanish)y solamente será médico aquél que conoce la enfermedad y la cura.

ਵਾਟ. ਨ ਕਰਈ ਮਾਮਲਾ; ਜਾਣੈ ਮਿਹਮਾਣੁ ॥

vaatt. na karee maamalaa; jaanai mihamaan |

Sant Singh KhalsaDo not involve yourself in idle business on the way; remember that you are only a guest here.
Manmohan SinghThe mortal ought not to transact idle business in the way, but should deem himself to be a guest.
Manmohan Singh (Punjabi)ਪ੍ਰਾਣੀ ਨੂੰ ਰਾਹ ਵਿੱਚ ਕੋਈ ਵਿਰਲਾ ਅਡੰਬਰ ਰਚਨਾ ਉਚਿਤ ਨਹੀਂ ਪ੍ਰੰਤੂ ਉਸ ਨੂੰ ਆਪਣੇ ਆਪ ਨੂੰ ਪ੍ਰਾਹੁਣਾ ਸਮਝਣਾ ਚਾਹੀਦਾ ਹੈ।
Fareedkot Teekaਆਪ ਕੋ ਵਾਟ ਚਲਤਾ ਮਿਹਮਾਨ, ਭਾਵ ਰਾਹੀ ਜਾਨੇ ਅਰ (ਮਾਮਲਾ) ਅਰਥਾਤ ਕਿਸੀ ਵਿਵਹਾਰ ਕਾ ਵਿਸਥਾਰ ਨ ਕਰੇ. ਵਾ ਪਦਾਰਥੁ (ਵਾਟ) ਵੱਟ ਜੋੜ ਕਰ ਸੰਗ੍ਰਹ ਨ ਕਰੇ॥
Prof. Sahib Singh(ਇਹੋ ਜਿਹਾ 'ਸੁਜਾਣ ਵੈਦ') (ਜ਼ਿੰਦਗੀ ਦੇ) ਰਾਹ ਵਿਚ (ਹੋਰਨਾਂ ਨਾਲ) ਝੇੜੇ ਨਹੀਂ ਪਾ ਬੈਠਦਾ, ਉਹ (ਆਪਣੇ ਆਪ ਨੂੰ ਜਗਤ ਵਿਚ) ਮੁਸਾਫ਼ਿਰ ਜਾਣਦਾ ਹੈ।

ਪਦ ਅਰਥ ਵਾਟ = ਰਾਹ ਵਿਚ। ਮਾਮਲਾ = ਝੰਬੇਲਾ, ਝੇੜਾ।

SikhNet (Spanish)En su camino, el viajero no asume compromisos, y tiene bien en cuenta que en todas partes es sólo un invitado.

ਮੂਲੁ ਜਾਣਿ ਗਲਾ ਕਰੇ; ਹਾਣਿ ਲਾਏ ਹਾਣੁ ॥

mool jaan galaa kare; haan laae haan |

Sant Singh KhalsaSpeak with those who know the Primal Lord, and renounce your evil ways.
Manmohan SinghHe should converse with the knowers of the Primal Lord and ought to abrogate the harmful sins.
Manmohan Singh (Punjabi)ਊਸ ਨੂੰ ਆਦੀ ਸਾਹਿਬ ਨੂੰ ਜਾਨਣ ਵਾਲਿਆਂ ਨਾਲ ਗੱਲ ਬਾਤ ਕਰਨੀ ਲੋੜੀਦੀ ਹੈ ਅਤੇ ਹਾਨੀਕਾਰਕ ਪਾਪਾਂ ਨੂੰ ਮਿਟਾ ਦੇਣਾ ਚਾਹੀਦਾ ਹੈ।
Fareedkot Teekaਮੂਲ ਰੂਪ ਪਰਮੇਸ੍ਵਰ ਕੇ ਜਾਨਣੇ ਕੀ, ਵਾ ਮੂਲ ਰੂਪ ਪਰਮੇਸ੍ਵਰ ਨੂੰ ਜਾਣਕੇ ਅਰ ਹਾਣੀ ਨਾਲ ਹਾਣੀ, ਭਾਵ ਈਸਰ ਨਾਲ ਜੀਵ ਕੀ ਅਭੇਦਤਾ ਕੀਆਂ ਗੱਲਾਂ ਕਰੇ, ਜੋ (ਹਾਣਿ) ਨੁਕਸਾਨ ਕਰਨੇ ਵਾਲੇ ਕਾਮਾਦਿਕ ਹੈਂ ਤਿਨ ਕੀ ਹਾਨੀ ਕਰੇ॥
Prof. Sahib Singh(ਆਪਣੇ) ਅਸਲੇ (ਪ੍ਰਭੂ) ਨਾਲ ਡੂੰਘੀ ਸਾਂਝ ਪਾ ਕੇ, ਜੋ ਭੀ ਗੱਲ ਕਰਦਾ ਹੈ ਆਪਣਾ ਸਮਾ ਸਤ-ਸੰਗੀਆਂ ਨਾਲ (ਮਿਲ ਕੇ) ਗੁਜ਼ਾਰਦਾ ਹੈ।

ਪਦ ਅਰਥ ਮੂਲੁ = ਅਸਲਾ। ਹਾਣੁ = ਉਮਰ, ਜ਼ਿੰਦਗੀ ਦਾ ਸਮਾ। ਹਾਣਿ = ਹਾਣੀ, ਹਮ-ਉਮਰ, ਆਪਣੇ ਸੁਭਾਉ ਵਾਲੇ, ਸਤ-ਸੰਗੀ

SikhNet (Spanish)Él habla después de conocer la Gran Presencia, y se hace amigo de gente como él.

ਲਬਿ. ਨ ਚਲਈ. ਸਚਿ ਰਹੈ; ਸੋ ਵਿਸਟੁ ਪਰਵਾਣੁ ॥

lab. na chalee. sach rahai; so visatt paravaan |

Sant Singh KhalsaThat virtuous person who does not walk in the way of greed, and who abides in Truth, is accepted and famous.
Manmohan SinghThe virtuous person, who walks not the way of avarice and abides in truth, becomes acceptable.
Manmohan Singh (Punjabi)ਉਹ ਨੇਕ ਪੁਰਸ਼ ਜੋ ਲਾਲਚ ਦੇ ਰਸਤੇ ਨਹੀਂ ਟੁਰਦਾ ਤੇ ਸੱਚ ਵਿੱਚ ਵੱਸਦਾ ਹੈ, ਕਬੂਲ ਪੈ ਜਾਂਦਾ ਹੈ।
Fareedkot Teekaਲਬ ਮੇਂ ਚਲਾਇਵਾਨ ਨ ਹੋਵੇ ਸਚ ਮੇਂ ਇਸਥਿਤ ਰਹੇ ਸੋ ਪਰਮੇਸ੍ਵਰ ਸਾਧ ਮਿਲਾਵਣੇ ਕੋ (ਵਿਸੁਟ) ਵਕੀਲ, ਭਾਵ ਗੁਰੂ ਪ੍ਰਮਾਣ ਹੈ॥
Prof. Sahib Singhਉਹ ਮਨੁੱਖ ਲੱਬ ਦੇ ਆਸਰੇ ਨਹੀਂ ਤੁਰਦਾ, ਸੱਚ ਵਿਚ ਟਿਕਿਆ ਰਹਿੰਦਾ ਹੈ (ਐਸਾ ਮਨੁੱਖ ਆਪ ਤਾਂ ਤੁਰਦਾ ਹੀ ਹੈ, ਹੋਰਨਾਂ ਲਈ ਭੀ) ਪਰਮਾਣੀਕ ਵਿਚੋਲਾ ਬਣ ਜਾਂਦਾ ਹੈ।

ਪਦ ਅਰਥ ਲਬਿ = ਲੱਬ ਨਾਲ, ਲੱਬ ਦੇ ਆਸਰੇ। ਵਿਸਟੁ = ਵਿਚੋਲਾ। ਪਰਵਾਣੁ = ਮੰਨਿਆ ਪ੍ਰਮੰਨਿਆ।

SikhNet (Spanish)Hace de sí mismo un intermediario, no está influenciado por lo que va a ganar o a perder, y se basa en la Verdad.

ਸਰੁ ਸੰਧੇ ਆਗਾਸ ਕਉ; ਕਿਉ ਪਹੁਚੈ ਬਾਣੁ ॥

sar sandhe aagaas kau; kiau pahuchai baan |

Sant Singh KhalsaIf an arrow is shot at the sky, how can it reach there?
Manmohan SinghIf an arrow be aimed at the sky, how can the arrow reach there?
Manmohan Singh (Punjabi)ਜੇਕਰ ਨੇਕ ਤੀਰ ਅਸਮਾਨ ਨੂੰ ਮਾਰਿਆ, ਜਾਵੇ, ਉਹ ਤੀਰ ਕਿਸ ਤਰ੍ਹਾਂ ਉਥੇ ਪੁੱਜ ਸਕਦਾ ਹੈ?
Fareedkot Teekaਜੋ ਤਿਸ ਕੇ ਸਾਥ ਈਰਖਾ ਕਰੇ ਤੌ ਤਿਸੀ ਕਾ ਬੁਰਾ ਹੋਣਾ ਹੈ, ਇਸ ਪਰ ਦ੍ਰਿਸਟਾਂਤ- (ਸਰੁ) ਤੀਰ ਅਗਾਸ ਕੋ (ਸੰਧੇ) ਜੋੜੇ ਸੋ ਅਕਾਸ ਕੇ ਬੇਧਨੇ ਕੋ ਬਾਣ ਕੈਸੇ ਪਹੁੰਚ ਸਕਤਾ ਹੈ, ਅਰਥਾਤ ਨਹੀਂ ਪਹੁੰਚ ਸਕਤਾ ਹੈ॥
Prof. Sahib Singh(ਪਰ ਜੇ ਆਪ ਹੋਵੇ ਮਨਮੁਖ ਤੇ ਅੜੇ ਗੁਰਮੁਖਾਂ ਨਾਲ, ਉਹ ਇਉਂ ਹੀ ਹੈ ਜਿਵੇਂ ਆਕਾਸ਼ ਨੂੰ ਤੀਰ ਮਾਰਦਾ ਹੈ) ਜੋ ਮਨੁੱਖ ਆਕਾਸ਼ ਵਲ ਤੀਰ ਚਲਾਂਦਾ ਹੈ, (ਉਸ ਦਾ) ਤੀਰ ਕਿਵੇਂ (ਨਿਸ਼ਾਨੇ ਤੇ) ਅੱਪੜੇ?

ਪਦ ਅਰਥ ਸਰੁ = ਤੀਰੁ। ਸੰਧੈ = ਚਲਾਏ। ਬਾਣੁ = ਤੀਰ।

SikhNet (Spanish)Si un hombre apunta su flecha hacia el cielo, ¿cuándo va a llegar?

ਅਗੈ. ਓਹੁ ਅਗੰਮੁ ਹੈ; ਵਾਹੇਦੜੁ ਜਾਣੁ ॥੨॥

agai. ohu agam hai; vaahedarr jaan |2|

Sant Singh KhalsaThe sky above is unreachable-know this well, O archer! ||2||
Manmohan SinghThe sky above is inaccessible Know that the arrow will recoil on the archer.
Manmohan Singh (Punjabi)ਊਪਰ ਉਹ ਅਸਮਾਨ ਪਹੁੰਚ ਤੋਂ ਪਰੇਡੇ ਹੈ। ਸਮਝ ਲੈ ਕਿ ਤੀਰ, ਤੀਰ ਚਲਾਉਣ ਵਾਲੇ ਨੂੰ ਹੀ ਮੁੜ ਕੇ ਲਗੇਗਾ।
Fareedkot Teekaਅਗੇ ਵਹੁ ਅਕਾਸ ਅਗੰਮ ਹੈ ਜਾਣੋ ਉਲਟ ਕੇ (ਵਾਹੇਦੜੁ) ਤੀਰ ਮਾਰਨੇ ਵਾਲੇ ਪਰ ਪੜੇਗਾ। ਭਾਵ ਜੋਗੀ ਮੇਂ ਗੁਰੂ ਦੀ ਸਕਤੀ ਅਰੁ ਲਖਣੁ ਨਹੀਂ ਥੇ ਗੁਰੂ ਕਾ ਬੁਰਾ ਚਿਤਵਿਆ ਥਾ ਉਲਟਾ ਉਸੀ ਕਾ ਹੀ ਬੁਰਾ ਹੂਆ ਹੈ॥੨॥
Prof. Sahib Singhਉਹ ਆਕਾਸ਼ ਤਾਂ ਅੱਗੋਂ ਅਪਹੁੰਚ ਹੈ, ਸੋ, (ਯਕੀਨ) ਜਾਣੋ ਕਿ ਤੀਰ ਚਲਾਣ ਵਾਲਾ ਹੀ (ਵਿੰਨ੍ਹਿਆ ਜਾਂਦਾ ਹੈ) ॥੨॥

ਪਦ ਅਰਥ ਅਗੰਮੁ = ਜਿਸ ਤਕ ਪਹੁੰਚਿਆ ਨਾਹ ਜਾ ਸਕੇ। ਵਾਹੇਦੜੁ = ਤੀਰ ਵਾਹਣ ਵਾਲਾ ॥੨॥

SikhNet (Spanish)Sabe, oh arquero, que el cielo está muy, muy lejos. (2)
Answers quote the Granth verbatim with Ang citations. AI commentary is not Gurbani and not a religious ruling.