ਸਲੋਕੁ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਮਾਰੂ. ਮੀਹਿ ਨ ਤ੍ਰਿਪਤਿਆ; ਅਗੀ. ਲਹੈ ਨ ਭੁਖ ॥
maaroo. meehi na tripatiaa; agee. lahai na bhukh |
Sant Singh KhalsaThe desert is not satisfied by rain, and the fire is not quenched by desire.
Manmohan SinghThe desert is not satiated with rain and the hunger of fire is not quenched.
Manmohan Singh (Punjabi)ਰੇਤਲਾ ਥਲ ਬਾਰਸ਼ ਨਾਲ ਸੰਤੁਸ਼ਟ ਨਹੀਂ ਹੁੰਦਾ ਅਤੇ ਅੱਗ ਦੀ ਖੁਦਿਆ ਨਵਿਰਤ ਨਹੀਂ ਹੁੰਦੀ।
Fareedkot Teekaਜੈਸੇ ਮਾਰੂ ਅਸਥਲ ਬਰਖਾ ਕਰ ਕੇ ਤ੍ਰਿਪਤ ਨਹੀਂ ਹੂਆ ਹੈ, (ਅਗੀ) ਅਗਨੀ ਕੀ ਲਕੜੀਓਂ ਕਰ ਛੁਦਾ ਨਿਵਰਤ ਨਹੀਂ ਹੋਤੀ॥
Prof. Sahib Singhਰੇਤ-ਥਲਾ ਮੀਂਹ ਨਾਲ (ਕਦੇ) ਰੱਜਦਾ ਨਹੀਂ, ਅੱਗ ਦੀ (ਸਾੜਨ ਦੀ) ਭੁੱਖ (ਕਦੇ ਬਾਲਣ ਨਾਲ) ਨਹੀਂ ਮਿਟਦੀ।
ਪਦ ਅਰਥ ਮਾਰੂ = ਰੇਤ-ਥਲਾ। ਮੀਹਿ = ਮੀਂਹ ਨਾਲ।
SikhNet (Spanish)Los desiertos buscan la lluvia, y el fuego la madera.
ਰਾਜਾ. ਰਾਜਿ ਨ ਤ੍ਰਿਪਤਿਆ; ਸਾਇਰ ਭਰੇ. ਕਿਸੁਕ ॥
raajaa. raaj na tripatiaa; saaeir bhare. kisuk |
Sant Singh KhalsaThe king is not satisfied with his kingdom, and the oceans are full, but still they thirst for more.
Manmohan SinghThe King is satiated not with his dominion and who has ever filled the oceans?
Manmohan Singh (Punjabi)ਪਾਤਸ਼ਾਹ ਪਾਤਸ਼ਾਹਤ ਨਾਲ ਨਹੀਂ ਰੱਜਦਾ ਅਤੇ ਸਮੁੰਦਰ ਕਦੋਂ ਕਿਸੇ ਨੇ ਭਰਪੂਰ ਕੀਤੇ ਹਨ?
Fareedkot Teekaਪੁਨਾ ਰਾਜਾ ਰਾਜ ਕਰ ਤ੍ਰਿਪਤ ਨਹੀਂ ਹੋਤਾ ਹੈ, (ਸਾਇਰ) ਸਮੁੰਦ੍ਰ (ਕਿਸੁਕ) ਕਿਸ ਨੇ ਭਰੇ ਹੈਂ ਅਰਥਾਤ ਕਿਸੇ ਨੇ ਨਹੀਂ ਭਰੇ॥
Prof. Sahib Singh(ਕੋਈ) ਰਾਜਾ ਕਦੇ ਰਾਜ (ਕਰਨ) ਨਾਲ ਨਹੀਂ ਰੱਜਿਆ, ਭਰੇ ਸਮੁੰਦਰ ਨੂੰ ਸੁੱਕ ਕੀਹ ਆਖ ਸਕਦੀ ਹੈ? (ਭਾਵ, ਕਿਤਨੀ ਤਪਸ਼ ਪਈ ਪਵੇ, ਭਰੇ ਸਮੁੰਦਰਾਂ ਦੇ ਡੂੰਘੇ ਪਾਣੀਆਂ ਨੂੰ ਸੁੱਕ ਨਹੀਂ ਮੁਕਾ ਸਕਦੀ)।
ਪਦ ਅਰਥ ਰਾਜਿ = ਰਾਜ ਨਾਲ। ਸਾਇਰ ਭਰੇ = ਭਰੇ ਹੋਏ ਸਮੁੰਦਰ ਨੂੰ। ਕਿ = ਕੀਹ? ਸੁਕ = ਪਾਣੀ ਦਾ ਸੁੱਕਣਾ।
SikhNet (Spanish)El rey no está satisfecho con sus dominios, y los océanos, tienen sed tan pronto como están llenos.
ਨਾਨਕ ਸਚੇ ਨਾਮ ਕੀ; ਕੇਤੀ ਪੁਛਾ ਪੁਛ ॥੧॥
naanak sache naam kee; ketee puchhaa puchh |1|
Sant Singh KhalsaO Nanak, how many times must I seek and ask for the True Name? ||1||
Manmohan SinghHow many inquiries and interrogations should Nanak make regarding the True Name? His hunger for it never appeases.
Manmohan Singh (Punjabi)ਸੱਚੇ ਨਾਮ ਸੰਬੰਧੀ ਨਾਨਕ ਕਿੰਨੀਆਂ ਪੁੱਛਾਂ ਗਿੱਛਾਂ ਕਰੇ? ਇਸ ਲਈ ਉਸ ਦੀ ਭੁੱਖ ਕਦਾਚਿਤ ਤ੍ਰਿਪਤ ਨਹੀਂ ਹੁੰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਸਚੇ ਨਾਮ ਕੀ ਪ੍ਰੀਤੀ ਹੈ, ਤਿਨ ਕੋ ਨਾਮ ਕੀ ਭੁਖ ਕਿਤਨੀਕ ਪੁਛੀਏ। ਪੁਛ ਕਰ ਦੇਖੈ ਹੈ ਅਧਿਕ ਹੀ ਚਾਹ ਰਹਤੀ ਹੈ, ਜੈਸੇ-☬"ਇਕਦੂ ਜੀਭੌ ਲਖ ਹੋਹਿ ਲਖ ਹੋਵਹਿ ਲਖਵੀਸ॥"☬"ਮਾਧਉ ਜਲ ਕੀ ਪਿਆਸ ਨ ਜਾਇ॥"☬ਇਤਯਾਦੀ ਪ੍ਰਮਾਣ ਸਿਧ ਹੈਂ॥੧॥☬ਸਿਖ ਨੇ ਗੁਰੂ ਅੰਗਦ ਜੀ ਸੇ ਜਨਮ ਕੀ ਸਫਲਤਾ ਨਿਸਫਲਤਾ ਪੂਛੀ ਤਿਸ ਪਰ ਕਹਤੇ ਹੈਂ:
Prof. Sahib Singh(ਤਿਵੇਂ) ਹੇ ਨਾਨਕ! (ਨਾਮ ਜਪਣ ਵਾਲਿਆਂ ਦੇ ਅੰਦਰ) ਸੱਚੇ ਨਾਮ ਦੀ ਕਿਤਨੀ ਕੁ ਤਾਂਘ ਹੁੰਦੀ ਹੈ, -ਇਹ ਗੱਲ ਦੱਸੀ ਨਹੀਂ ਜਾ ਸਕਦੀ ॥੧॥
ਪਦ ਅਰਥ ਕੇਤੀ ਪੁਛਾ ਪੁਛ = ਅੰਤ ਪਾਇਆ ਨਹੀਂ ਜਾ ਸਕਦਾ, ਕਿਤਨੀ ਕੁ ਤਾਂਘ ਹੁੰਦੀ ਹੈ, ਇਹ ਗੱਲ ਦੱਸੀ ਨਹੀਂ ਜਾ ਸਕਦੀ ॥੧॥
* ਨੋਟ: ਰੇਤ-ਥਲੇ ਦਾ ਸੁੱਕਾ ਰਹਿਣ ਦਾ ਸੁਭਾਉ ਮੀਂਹ ਨਾਲ ਨਹੀਂ ਹਟਦਾ, ਲੱਕੜਾਂ ਅੱਗ ਸਾੜਨ ਦੇ ਸੁਭਾਉ ਨੂੰ ਮਿਟਾ ਨਹੀਂ ਸਕਦੀਆਂ; ਭਰੇ ਸਮੁੰਦਰ ਦੀ ਅਗਾਧਤਾ ਨੂੰ ਸੁੱਕ ਨਹੀਂ ਮੁਕਾ ਸਕਦੀ, ਇਸੇ ਤਰ੍ਹਾਂ ਨਾਮ-ਰਸ ਵਾਲਿਆਂ ਦੀ ਨਾਮ ਭੁੱਖ ਦਾ ਕਦੇ ਖ਼ਾਤਮਾ ਨਹੀਂ ਹੁੰਦਾ।
SikhNet (Spanish)Dice Nanak, tal es mi sed por el Verdadero Nombre; yo busco Su Compañía por siempre y para siempre. (1)