ਮਃ ੩ ॥
mahalaa 3 | Ang 651
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਬਿਨੁ ਸਬਦੈ ਸੁਧੁ. ਨ ਹੋਵਈ; ਜੇ ਅਨੇਕ ਕਰੈ ਸੀਗਾਰ ॥
bin sabadai sudh. na hovee; je anek karai seegaar | Ang 651
Sant Singh KhalsaWithout the Word of the Shabad, purity is not obtained, even though the soul-bride may adorn herself with all sorts of decorations.
Manmohan SinghWithout the Name, the bride becomes not pure, even through she may make many decorations.
Manmohan Singh (Punjabi)ਨਾਮ ਦੇ ਬਾਝੋਂ ਪਤਨੀ ਪਵਿੱਤਰ ਨਹੀਂ ਹੁੰਦੀ, ਭਾਵੇਂ ਉਹ ਕਿੰਨੇ ਹਾਰ-ਸ਼ਿੰਗਾਰ ਕਰ ਲਵੇ।
Fareedkot Teekaਜੇਕਰ ਅਨੇਕ ਪ੍ਰਕਾਰ ਕੇ ਸੁਭ ਗੁਣੋਂ ਰੂਪ ਸੀਗਾਰ ਭੀ ਕਰਤੀ ਹੈ, ਤੋ ਭੀ ਸਤਿਗੁਰੋਂ ਕੇ ਉਪਦੇਸ ਸੇ ਬਿਨਾਂ ਇਹ ਜੀਵ ਰੂਪ ਇਸਤ੍ਰੀ ਕਬੀ ਸੁਧ ਨਹੀਂ ਹੋਤੀ ਹੈ॥
Prof. Sahib Singhਸਤਿਗੁਰੂ ਦੇ ਸ਼ਬਦ ਤੋਂ ਬਿਨਾ (ਜੀਵ-ਇਸਤ੍ਰੀ) ਭਾਵੇਂ ਬਿਅੰਤ ਸ਼ਿੰਗਾਰ ਕਰੇ ਸੁੱਧ ਨਹੀਂ ਹੋ ਸਕਦੀ,
SikhNet (Spanish)Sin la Palabra del Shabd, la Pureza no se obtiene, aunque la novia Alma se decore de muchas formas.
ਪਿਰ ਕੀ ਸਾਰ. ਨ ਜਾਣਈ; ਦੂਜੈ ਭਾਇ ਪਿਆਰੁ ॥
pir kee saar. na jaanee; doojai bhaae piaar | Ang 652
Sant Singh KhalsaShe does not know the value of her Husband Lord; she is attached to the love of duality.
Manmohan SinghShe knows not the worth of her spouse and is attached to another's love.
Manmohan Singh (Punjabi)ਉਹ ਆਪਣੇ ਪਤੀ ਦੀ ਕਦਰ ਨੂੰ ਨਹੀਂ ਪਛਾਣਦੀ ਅਤੇ ਹੋਰਸ ਦੀ ਪ੍ਰੀਤ ਨਾਲ ਜੁੜੀ ਹੋਈ ਹੈ।
Fareedkot Teekaਤਬ ਲਗ ਅਪਨੇ ਪਤੀ ਪ੍ਰਮੇਸਰ ਕੀ ਸਾਰ ਕੋ ਨਹੀਂ ਜਾਣਤੀ ਹੈ, ਜਬ ਲਗ ਵਹੁ ਦ੍ਵੈਤ ਭਾਵ ਮੇਂ ਪਿਆਰ ਕਰਤੀ ਹੈ॥
Prof. Sahib Singh(ਕਿਉਂਕਿ) ਉਹ ਪਤੀ ਦੀ ਕਦਰ ਨਹੀਂ ਜਾਣਦੀ ਤੇ ਉਸ ਦੀ ਮਾਇਆ ਦੇ ਵਿਚ ਸੁਰਤਿ ਹੁੰਦੀ ਹੈ।
ਪਦ ਅਰਥ ਸਾਰ = ਕਦਰ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ॥
SikhNet (Spanish)No conoce el Valor de su Señor Esposo y vive enamorada de la dualidad.
ਸਾ ਕੁਸੁਧ ਸਾ ਕੁਲਖਣੀ; ਨਾਨਕ. ਨਾਰੀ ਵਿਚਿ ਕੁਨਾਰਿ ॥੨॥
saa kusudh saa kulakhanee; naanak. naaree vich kunaar |2| Ang 652
Sant Singh KhalsaShe is impure, and ill-mannered, O Nanak; among women, she is the most evil woman. ||2||
Manmohan SinghNanak, she is impure, she is of ill-conduct and, amongst women, an evil woman.
Manmohan Singh (Punjabi)ਨਾਨਕ, ਉਹ ਅਪਵਿੱਤਰ ਹੈ, ਉਹ ਬਦਚਲਣ ਅਤੇ ਇਸਤਰੀਆਂ ਵਿੱਚੋਂ ਮੰਦੀ ਇਸਤਰੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਅਸੁੱਧ ਔ ਖੋਟੇ ਲਖਣੋਂ ਵਾਲੀ ਜੀਵ ਰੂਪ ਇਸਤ੍ਰੀਓਂ ਬੀਚ ਖੋਟੀ ਇਸਤ੍ਰੀ ਹੈ॥੨॥
Prof. Sahib Singhਹੇ ਨਾਨਕ! ਇਹੋ ਜਹੀ ਇਸਤ੍ਰੀ ਮਨੋਂ ਖੋਟੀ ਤੇ ਭੈੜੇ ਲੱਛਣਾਂ ਵਾਲੀ ਹੁੰਦੀ ਹੈ ਤੇ ਨਾਰੀਆਂ ਵਿਚ ਉਹ ਭੈੜੀ ਨਾਰਿ (ਕਹਾਉਂਦੀ ਹੈ) ॥੨॥
SikhNet (Spanish)Es impura y de malos modales, oh, dice Nanak, de entre las mujeres es la más malvada. (2)