ਬਿਲਾਵਲੁ ਮਹਲਾ ੫ ॥
bilaaval mahalaa 5 | Ang 818
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਮੀਤ ਹਮਾਰੇ ਸਾਜਨਾ; ਰਾਖੇ ਗੋਵਿੰਦ ॥
meet hamaare saajanaa; raakhe govind | Ang 818
Sant Singh KhalsaThe Lord of the Universe has saved my friends and companions.
Manmohan SinghThe Lord of the universe has saved my intimates and friends.
Manmohan Singh (Punjabi)ਆਲਮ ਦੇ ਸੁਆਮੀ ਨੇ ਮੇਰੇ ਮਿੱਤਰਾਂ ਅਤੇ ਦੋਸਤਾਂ ਦੀ ਰਖਿਆ ਕੀਤੀ ਹੈ।
Fareedkot Teekaਹੇ ਸਾਜਨ ਪਿਆਰਿਓ! ਹਮਰੇ ਮਿਤ੍ਰ ਵਾਹਿਗੁਰੂ ਨੇ ਹਰਿ ਗੋਬਿੰਦ ਜੀ ਰਾਖ ਲੀਏ ਹੈਂ॥
Prof. Sahib Singhਹੇ ਮੇਰੇ ਮਿੱਤਰੋ! ਹੇ ਮੇਰੇ ਸੱਜਣੋ! (ਯਕੀਨ ਰੱਖੋ ਕਿ) ਪਰਮਾਤਮਾ (ਆਪਣੇ ਸੇਵਕਾਂ ਦੀ ਜ਼ਰੂਰ) ਰੱਖਿਆ ਕਰਦਾ ਹੈ।ਪਦ ਅਰਥ ਮੀਤ ਹਮਾਰੇ ਸਾਜਨਾ = ਹੇ ਮੇਰੇ ਮਿੱਤਰੋ! ਹੇ ਮੇਰੇ ਸੱਜਣੋ! ਰਾਖੇ = ਰੱਖਿਆ ਕਰਦਾ ਹੈ। ਗੋਬਿੰਦ = ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ।
SikhNet (Spanish)Mi Señor ha salvado a mis amigos y compañeros;
ਨਿੰਦਕ ਮਿਰਤਕ ਹੋਇ ਗਏ; ਤੁਮੑ ਹੋਹੁ ਨਿਚਿੰਦ ॥੧॥ ਰਹਾਉ ॥
nindak miratak hoe ge; tuma hohu nichind |1| rahaau | Ang 818
Sant Singh KhalsaThe slanderers have died, so do not worry. ||1||Pause||
Manmohan SinghThe slanderers have died, be thou carefree therefore. Pause.
Manmohan Singh (Punjabi)ਦੂਸ਼ਨ ਲਾਉਣ ਵਾਲੇ ਮਰ ਗਏ ਹਨ, ਇਸ ਲਈ ਤੂੰ ਹੁਣ ਬੇਫਿਕਰ ਹੋ ਜਾ। ਠਹਿਰਾਉ।
Fareedkot Teekaਔਰ ਨਿੰਦਕ ਅਪਨੇ ਆਪ ਜਸ ਕੋ ਸੁਣ ਕਰ ਕੇ ਅਬ ਮਾਨੋ ਮ੍ਰਿਤਕ ਹੋ ਗਏ ਹੈਂ, ਤਾਂ ਤੇ ਅਬ ਤੁਮ ਨਿਚਿੰਦਿ ਹੋਵੋ। ਸਾਸਤ੍ਰ ਮੇਂ ਜਿਸ ਕਾ ਅਪਜਸ ਹੋ ਸੋ ਮ੍ਰਿਤੂ ਤੁਲ ਲਿਖਾ ਹੈ॥੧॥ ਰਹਾਉ ॥
Prof. Sahib Singh(ਸੇਵਕਾਂ ਦੀ) ਨਿੰਦਾ ਕਰਨ ਵਾਲੇ (ਆਪ ਹੀ) ਆਤਮਕ ਮੌਤੇ ਮਰ ਜਾਂਦੇ ਹਨ। (ਇਸ ਵਾਸਤੇ ਤੁਸੀ ਪਰਮਾਤਮਾ ਦਾ ਆਸਰਾ-ਪਰਨਾ ਲਈ ਰੱਖੋ, ਤੇ ਨਿੰਦਕਾਂ ਵਲੋਂ) ਬੇ-ਫ਼ਿਕਰ ਰਹੋ ॥੧॥ ਰਹਾਉ ॥ਪਦ ਅਰਥ ਮਿਰਤਕ = ਆਤਮਕ ਤੌਰ ਤੇ ਮੁਰਦੇ। ਨਿਚਿੰਦ = ਬੇ-ਫ਼ਿਕਰ ॥੧॥ ਰਹਾਉ ॥
SikhNet (Spanish)mis calumniadores han sido reducidos a polvo y mis preocupaciones han desaparecido, (1-Pausa)
ਸਗਲ ਮਨੋਰਥ ਪ੍ਰਭਿ ਕੀਏ; ਭੇਟੇ ਗੁਰਦੇਵ ॥
sagal manorath prabh kee; bhette guradev | Ang 818
Sant Singh KhalsaGod has fulfilled all hopes and desires; I have met the Divine Guru.
Manmohan SinghThe Lord has fulfilled all my desires and I have met the Guru-God.
Manmohan Singh (Punjabi)ਸਾਹਿਬ ਨੇ ਮੇਰੀਆਂ ਸਾਰੀਆਂ ਅਭਿਲਾਸ਼ਾਂ ਪੂਰਨ ਕਰ ਦਿੱਤੀਆਂ ਹਨ ਅਤੇ ਮੈਂ ਗੁਰੂ-ਪਰਮੇਸ਼ਰ ਨੂੰ ਮਿਲ ਪਿਆ ਹਾਂ।
Fareedkot Teekaਸੰਪੂਰਨ ਮਨੋਰਥ ਹਮਾਰੇ ਪ੍ਰਭੂ ਨੇ ਪੂਰਨ ਕੀਏ ਹੈਂ, ਕਿਉਂਕਿ ਸਤਿਗੁਰ ਦੇਵ ਹਮ ਕੌ (ਭੇਟੇ) ਮਿਲੇ ਹੈਂ॥
Prof. Sahib Singhਹੇ ਮੇਰੇ ਮਿੱਤਰੋ! ਜਿਸ ਨੂੰ (ਭਾਗਾਂ ਨਾਲ) ਗੁਰੂ ਮਿਲ ਪਿਆ, ਉਸ ਪ੍ਰਭੂ ਨੇ (ਸਦਾ ਹੀ ਉਸ ਸੇਵਕ ਦੇ) ਸਾਰੇ ਮਨੋਰਥ ਪੂਰੇ ਕੀਤੇ ਹਨ।ਪਦ ਅਰਥ ਸਗਲ = ਸਾਰੇ। ਪ੍ਰਭਿ = ਪ੍ਰਭੂ ਨੇ। ਭੇਟੇ = ਮਿਲ ਪਏ।
SikhNet (Spanish)desde que conocí al Guru Divino.
ਜੈ ਜੈ ਕਾਰੁ ਜਗਤ ਮਹਿ; ਸਫਲ ਜਾ ਕੀ ਸੇਵ ॥੧॥
jai jai kaar jagat meh; safal jaa kee sev |1| Ang 819
Sant Singh KhalsaGod is celebrated and acclaimed all over the world; it is fruitful and rewarding to serve Him. ||1||
Manmohan SinghIn this world praise be to the Lord, fruitful is whose service. Lofty, Infinite and
Manmohan Singh (Punjabi)ਇਸ ਸੰਸਾਰ ਅੰਰਦ ਮਹਿਮਾ ਸੁਆਮੀ ਦੀ ਹੈ। ਫਲਦਾਇਕ ਹੈ ਜਿਸ ਦੀ ਟਹਿਲ ਸੇਵਾ।
Fareedkot Teekaਤਿਸ ਵਾਹਿਗੁਰੂ ਨੇ ਜਗਤ ਮੇਂ ਹਮਾਰਾ ਜੈ ਜੈ ਕਾਰ ਕਰਾਇਆ ਹੈ। ਜਾਂ ਕੀ ਸੇਵਾ ਸਫਲ ਹੈ ਉਨ ਕੀ ਭਗਤੀ ਫਲਹੀਨ ਨਹੀਂ ਹੋਤੀ॥੧॥
Prof. Sahib Singhਜਿਸ ਪ੍ਰਭੂ ਦੀ ਸੇਵਾ-ਭਗਤੀ ਮਨੋਰਥ ਪੂਰੇ ਕਰਦੀ ਹੈ, (ਉਸ ਦੀ ਦੇਵਾ ਦੁਆਰਾ ਨਿਰੇ ਮਨੋਰਥ ਹੀ ਪੂਰੇ ਨਹੀਂ ਹੁੰਦੇ) ਸਾਰੇ ਜਗਤ ਵਿਚ ਉਸ ਦੀ ਸੋਭਾ ਪਈ ਹੁੰਦੀ ਹੈ ॥੧॥ਪਦ ਅਰਥ ਜੈ ਜੈਕਾਰੁ = ਸੋਭਾ ਹੀ ਸੋਭਾ। ਜਾ ਕੀ ਸੇਵ = ਜਿਸ (ਪ੍ਰਭੂ) ਦੀ ਸੇਵਾ-ਭਗਤੀ। ਸਫਲ = ਫਲ ਦੇਣ ਵਾਲੀ ॥੧॥
SikhNet (Spanish)Gloria al Señor en el Mundo entero, servirlo a Él da Fruto y Recompensa. (1)
ਊਚ ਅਪਾਰ ਅਗਨਤ ਹਰਿ; ਸਭਿ ਜੀਅ ਜਿਸੁ ਹਾਥਿ ॥
aooch apaar aganat har; sabh jeea jis haath | Ang 819
Sant Singh KhalsaLofty, infinite and immeasurable is the Lord; all beings are in His Hands.
Manmohan SinghImmeasurable is the Lord, in whose hand are all the beings.
Manmohan Singh (Punjabi)ਬੁਲੰਦ ਬੇਅੰਤ ਅਤੇ ਬੇਅੰਦਾਜ ਹੈ ਪ੍ਰਭੂ, ਜਿਸ ਦੇ ਹੱਥ ਅੰਦਰ ਹਨ ਸਾਰੇ ਜੀਵ-ਜੰਤੂ।
Fareedkot Teekaਸਰਬ ਤੇ ਊਚ ਔ (ਅਪਾਰ) ਬਿਅੰਤ ਅਗਿਣਤ ਗੁਣੋਂ ਵਾਲਾ ਹਰੀ ਹੈ ਔਰ ਸੰਪੂਰਨ ਜੀਵ ਜਿਸ ਕੇ ਹਾਥ ਮੇਂ ਹੈਂ। ਭਾਵ ਯੇਹਿ ਸਭ ਜੀਵ ਜਿਸ ਕੇ ਅਧੀਨ ਹੈਂ ਐਸਾ ਸਾਮਰਥ ਹਰੀ ਹੈ॥
Prof. Sahib Singhਜੇਹੜਾ ਪ੍ਰਭੂ (ਸਭ ਤੋਂ) ਉੱਚਾ ਹੈ, ਬੇਅੰਤ ਹੈ, ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ, ਸਾਰੇ ਹੀ ਜੀਵ ਜਿਸ ਦੇ ਵੱਸ ਵਿਚ ਹਨ,ਪਦ ਅਰਥ ਅਪਾਰ = ਬੇਅੰਤ {ਅ-ਪਾਰ}। ਅਗਨਤ = {ਅ-ਗਨਤ} ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ। ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਜਿਸੁ ਹਾਥਿ = ਜਿਸ (ਪ੍ਰਭੂ) ਦੇ ਹੱਥ ਵਿਚ।
SikhNet (Spanish)Lo más Alto de lo alto, Infinito, más allá de toda medida es el Señor; en Sus Manos están todos los seres.
ਨਾਨਕ ਪ੍ਰਭ ਸਰਣਾਗਤੀ; ਜਤ ਕਤ ਮੇਰੈ ਸਾਥਿ ॥੨॥੧੦॥੭੪॥
naanak prabh saranaagatee; jat kat merai saath |2|10|74| Ang 819
Sant Singh KhalsaNanak has entered the Sanctuary of God; He is with me everywhere. ||2||10||74||
Manmohan SinghNanak has entered the sanctuary of the Lord, who is with him everywhere.
Manmohan Singh (Punjabi)ਨਾਨਕ ਨੇ ਸਾਹਿਬ ਦੀ ਸ਼ਰਣ ਲਈ ਹੈ, ਜੋ ਹਰ ਥਾਂ ਉਸ ਦੇ ਅੰਗ ਸੰਗ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਪ੍ਰਭੂ ਕੀ ਸਰਣ ਕੋ ਪ੍ਰਾਪਤਿ ਭਇਆ ਹੂੰ, ਸੋਈ ਵਾਹਿਗੁਰੂ (ਜਤ ਕਤ) ਜਹਾਂ ਕਹਾਂ ਮੇਰੇ ਸਾਥ ਸਹਾਇਕ ਹੈ॥੨॥੧੦॥੭੪॥☬ਪੁਨਾ ਤਿਸੀ ਪ੍ਰਥਾਇ ਕਹਤੇ ਹੈਂ:
Prof. Sahib Singhਹੇ ਨਾਨਕ! (ਤੂੰ ਉਸ) ਪ੍ਰਭੂ ਦੀ ਸਰਨ ਪਿਆ ਰਹੁ (ਤੇ, ਯਕੀਨ ਰੱਖ ਕਿ) ਉਹ ਪ੍ਰਭੂ ਹਰ ਥਾਂ ਮੇਰੇ ਅੰਗ-ਸੰਗ ਹੈ ॥੨॥੧੦॥੭੪॥ਪਦ ਅਰਥ ਜਤ ਕਤ = ਜਿਥੇ ਕਿੱਥੇ, ਹਰ ਥਾਂ। ਮੇਰੈ ਸਾਥਿ = ਮੇਰੇ ਨਾਲ ॥੨॥੧੦॥੭੪॥
SikhNet (Spanish)Nanak ha buscado el Refugio de Dios, Quien habita en él en todo momento.(2-10-74)