ਸਾਰਗ ਮਹਲਾ ੫ ॥
saarag mahalaa 5 | Ang 1202
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino,
ਹਰਿ ਜੀਉ ਅੰਤਰਜਾਮੀ ਜਾਨ ॥
har jeeo antarajaamee jaan | Ang 1202
Sant Singh KhalsaThe Dear Lord is the Inner-knower, the Searcher of hearts.
Manmohan SinghO man, know thou the Sire Lord is the Searcher of hearts.
Manmohan Singh (Punjabi)ਹੇ ਬੰਦੇ! ਤੂੰ ਜਾਣ ਲੈ ਕਿ ਮਹਾਰਾਜ ਮਾਲਕ ਦਿਲਾਂ ਦੀਆਂ ਜਾਣਨਹਾਰ ਹੈ।
Fareedkot Teekaਹਰਿ ਜੀਉ ਅੰਤਰਜਾਮੀ ਹੈ, ਯਾਂ ਤੇ (ਜਾਨ) ਸਭ ਕੁਛ ਜਾਣ ਰਹਾ ਹੈ॥
Prof. Sahib Singhਪ੍ਰਭੂ ਜੀ ਹਰੇਕ ਦੇ ਦਿਲ ਦੀ ਜਾਣਨ ਵਾਲੇ ਹਨ ਅਤੇ ਸੁਜਾਨ ਹਨ।ਪਦ ਅਰਥ ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਜਾਨ = ਸੁਜਾਨ, ਸਿਆਣਾ।
SikhNet (Spanish)El Señor es el Conocedor Íntimo de los corazones y aunque uno esconda su vergüenza de los demás,
ਕਰਤ ਬੁਰਾਈ. ਮਾਨੁਖ ਤੇ ਛਪਾਈ; ਸਾਖੀ ਭੂਤ ਪਵਾਨ ॥੧॥ ਰਹਾਉ ॥
karat buraaee. maanukh te chhapaaee; saakhee bhoot pavaan |1| rahaau | Ang 1202
Sant Singh KhalsaThe mortal does evil deeds, and hides from others, but like the air, the Lord is present everywhere. ||1||Pause||
Manmohan SinghHiding from man, thou do evil, but like the air, the Lord is present every where. Pause.
Manmohan Singh (Punjabi)ਮਨੁੱਸ਼ ਤੋਂ ਲੁਕਾ ਕੇ, ਤੇ ਬਦੀ ਕਮਾਉਂਦਾ ਹੈ, ਪ੍ਰੰਤੂ ਹਵਾ ਦੀ ਮਾਨਿੰਦ ਪ੍ਰਭੂ ਹਰ ਥਾਂ ਹਾਜਰ ਨਾਜਰ ਹੈ। ਠਹਿਰਾਉ।
Fareedkot Teekaਮਨੁਖ ਤੇ ਛਪਾਇ ਕਰ ਜੀਉ ਬੁਰਾਈ ਕਰਤਾ ਹੈ, ਪਰੰਤੂ ਪਰਮੇਸ਼ਰ (ਸਾਖੀ ਭੂਤ) ਸਾਖੀ ਰੂਪ ਹੈ ਔਰ (ਪਵਾਨ) ਪਵਨ ਸਮ ਸਰਬ ਗਤ ਹੈ॥੧॥ ਰਹਾਉ ॥
Prof. Sahib Singh(ਜਿਹੜਾ ਮਨੁੱਖ) ਹੋਰਨਾਂ ਮਨੁੱਖਾਂ ਪਾਸੋਂ ਲੁਕਾ ਕੇ ਕੋਈ ਭੈੜਾ ਕੰਮ ਕਰਦਾ ਹੈ (ਉਹ ਇਹ ਨਹੀਂ ਜਾਣਦਾ ਕਿ) ਪਰਮਾਤਮਾ ਤਾਂ ਪਿਛਲੇ ਬੀਤੇ ਸਮੇ ਦੇ ਕਰਮਾਂ ਤੋਂ ਲੈ ਕੇ ਅਗਾਂਹ ਭਵਿੱਖ ਦੇ ਕੀਤੇ ਜਾਣ ਵਾਲੇ ਸਾਰੇ ਕੰਮਾਂ ਦਾ ਵੇਖਣ ਵਾਲਾ ਹੈ ॥੧॥ ਰਹਾਉ ॥ਪਦ ਅਰਥ ਮਾਨੁਖ ਤੇ = ਮਨੁੱਖਾਂ ਪਾਸੋਂ। ਸਾਖੀ = ਵੇਖਣ ਵਾਲਾ। ਭੂਤ = ਪਿਛਲੇ ਕੀਤੇ ਸਮੇ ਦਾ। ਪਵਾਨ = ਭਵਾਨ, ਭਵਿੱਖਤ ਦਾ ॥੧॥ ਰਹਾਉ ॥
SikhNet (Spanish)Dios, como la brisa, lo observa todo. (1-Pausa)
ਬੈਸਨੌ ਨਾਮੁ. ਕਰਤ ਖਟ ਕਰਮਾ; ਅੰਤਰਿ ਲੋਭ ਜੂਠਾਨ ॥
baisanau naam. karat khatt karamaa; antar lobh jootthaan | Ang 1202
Sant Singh KhalsaYou call yourself a devotee of Vishnu and you practice the six rituals, but your inner being is polluted with greed.
Manmohan SinghThou call thyself a disciple of Vision, and practise six rituals, but within thee is the impurity of covetousness.
Manmohan Singh (Punjabi)ਤੂੰ ਆਪਣੇ ਆਪ ਨੂੰ ਵਿਸ਼ਨੂੰ ਦਾ ਸ਼ਿਸ਼ ਅਖਵਾਉਂਦਾ ਹੈ ਅਤੇ ਛੇ ਕਰਮ ਕਾਂਡ ਕਰਦਾ ਹੈ, ਪ੍ਰੰਤੂ ਤੇਰੇ ਅੰਦਰ ਲਾਲਚ ਦੀ ਅਪਵਿੱਤਰਤਾ ਹੈ।
Fareedkot Teekaਵੈਸ਼ਨੋਂ ਨਾਮ ਹੈ ਔਰ ਖਟ ਕਰਮ ਕਰਤਾ ਹੈ ਔਰ ਹਿਰਦਾ ਲੋਭ ਕਰ ਕੇ ਜੂਠਾ ਹੋ ਰਹਾ ਹੈ॥
Prof. Sahib Singh(ਜਿਹੜੇ ਮਨੁੱਖ) ਆਪਣੇ ਆਪ ਨੂੰ ਵੈਸ਼ਨੋ ਅਖਵਾਂਦੇ ਹਨ, (ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮ ਭੀ ਕਰਦੇ ਹਨ, (ਪਰ ਜੇ ਉਹਨਾਂ ਦੇ) ਅੰਦਰ (ਮਨ ਨੂੰ) ਮੈਲਾ ਕਰਨ ਵਾਲਾ ਲੋਭ ਵੱਸ ਰਿਹਾ ਹੈ,ਪਦ ਅਰਥ ਬੈਸਨੌ = ਵਿਸ਼ਨੂੰ ਦਾ ਭਗਤ, ਹਰੇਕ ਕਿਸਮ ਦੀ ਸਰੀਰਕ ਸੁੱਚ ਰੱਖਣ ਵਾਲਾ। ਖਟ ਕਰਮਾ = ਸ਼ਾਸਤ੍ਰਾਂ ਅਨੁਸਾਰ ਜ਼ਰੂਰੀ ਮਿਥੇ ਹੋਏ ਛੇ ਕਰਮ (ਦਾਨ ਦੇਣਾ ਤੇ ਲੈਣਾ, ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨਾ ਤੇ ਕਰਾਣਾ)। ਜੂਠਾਨ = ਮਲੀਨ ਕਰਨ ਵਾਲਾ।
SikhNet (Spanish)Uno se hace llamar Vaishnava y practica los seis pasos yóguicos,
ਸੰਤ ਸਭਾ ਕੀ ਨਿੰਦਾ ਕਰਤੇ; ਡੂਬੇ ਸਭ ਅਗਿਆਨ ॥੧॥
sant sabhaa kee nindaa karate; ddoobe sabh agiaan |1| Ang 1202
Sant Singh KhalsaThose who slander the Society of the Saints, shall all be drowned in their ignorance. ||1||
Manmohan SinghThey, who slander the society of the saints; are all drowned in spiritual darkness.
Manmohan Singh (Punjabi)ਜੋ, ਸਤਿਸੰਗਤ ਦੀ ਬਦਖੋਈ ਕਰਦੇ ਹਨ, ਉਹ ਸਾਰੇ ਆਦਮਕ ਅਨ੍ਹੇਰੇ ਵਿੱਚ ਡੁੱਬ ਜਾਂਦੇ ਹਨ।
Fareedkot Teekaਸੰਤ ਸਭਾ ਕੀ ਜੋ ਨਿੰਦਾ ਕਰਤੇ ਹੈਂ, ਸੋ ਸਭ ਅਗਿਆਨ ਕਰ ਡੂਬੇ ਹੂਏ ਹੈਂ॥
Prof. Sahib Singh(ਜੇ ਉਹ) ਸਾਧ ਸੰਗਤ ਦੀ ਨਿੰਦਾ ਕਰਦੇ ਹਨ (ਤਾਂ ਉਹ ਸਾਰੇ ਮਨੁੱਖ) ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ ॥੧॥ਪਦ ਅਰਥ ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ ॥੧॥
SikhNet (Spanish)pero en el interior vive el perro de la avaricia. Si uno calumnia a los Santos, uno se hunde en el mar de la locura. (1)
ਕਰਹਿ ਸੋਮ ਪਾਕੁ, ਹਿਰਹਿ ਪਰ ਦਰਬਾ; ਅੰਤਰਿ ਝੂਠ ਗੁਮਾਨ ॥
kareh som paak, hireh par darabaa; antar jhootth gumaan | Ang 1203
Sant Singh KhalsaThe mortal eats the food which he has carefully prepared, and then steals the wealth of others. His inner being is filled with falsehood and pride.
Manmohan SinghMan eats self-cooked food, but he steals other's wealth and within him is falsehood and self-conceit.
Manmohan Singh (Punjabi)ਬੰਦਾ ਸਵੈ-ਪਕਾਇਆ ਹੋਇਆ ਭੋਜਨ ਖਾਂਦਾ ਹੈ, ਪ੍ਰੰਤੁ ਉਹ ਪਰਾਇਆ ਧਨ ਚੁਰਾਉਂਦਾ ਹੈ ਅਤੇ ਉਸ ਦੇ ਅੰਦਰ ਕੂੜ ਅਤੇ ਸਵੈ-ਹੰਗਤਾ ਹੈ।
Fareedkot Teeka(ਸੋਮ ਪਾਕੁ) ਚੰਦ੍ਰਮਾਂ ਕੋ ਦੇਖ ਕਰ ਅਪਣੀ ਹਥੀਂ ਭੋਜਨ ਕਰਤੇ ਹੈਂ ਔਰ ਪਰਾਏ ਦਰਬ ਕੋ (ਹਿਰਹਿ) ਖੋਸ ਲੇਤੇ ਹੈਂ, ਹਿਰਦੇ ਮੇਂ ਝੂਠ ਔਰ ਗੁਮਾਨ ਹੈ॥
Prof. Sahib Singh(ਇਹੋ ਜਿਹੇ ਵੈਸ਼ਨੋ ਅਖਵਾਣ ਵਾਲੇ ਮਨੁੱਖ) ਆਪਣੀ ਹੱਥੀਂ ਆਪਣਾ ਭੋਜਨ ਤਿਆਰ ਕਰਦੇ ਹਨ ਪਰ ਪਰਾਇਆ ਧਨ ਚੁਰਾਂਦੇ ਹਨ, ਉਹਨਾਂ ਦੇ ਅੰਦਰ ਝੂਠ ਵੱਸਦਾ ਹੈ ਅਹੰਕਾਰ ਵੱਸਦਾ ਹੈ।ਪਦ ਅਰਥ ਕਰਹਿ = ਕਰਦੇ ਹਨ। ਸੋਮ ਪਾਕ = {स्वयं पाक} ਆਪਣੀ ਹੱਥੀਂ ਭੋਜਨ ਤਿਆਰ ਕਰਨਾ। ਹਿਰਹਿ = ਚੁਰਾਂਦੇ ਹਨ। ਦਰਬਾ = ਧਨ। ਗੁਮਾਨ = ਅਹੰਕਾਰ।
SikhNet (Spanish)Uno come alimentos puros, pero se roba las monedas de otros, y en su interior hay falso orgullo,
ਸਾਸਤ੍ਰ ਬੇਦ ਕੀ ਬਿਧਿ. ਨਹੀ ਜਾਣਹਿ; ਬਿਆਪੇ ਮਨ ਕੈ ਮਾਨ ॥੨॥
saasatr bed kee bidh. nahee jaaneh; biaape man kai maan |2| Ang 1203
Sant Singh KhalsaHe knows nothing of the Vedas or the Shaastras; his mind is gripped by pride. ||2||
Manmohan SinghHe knows not the way of the Vedas and the Shastras and is perturbed with his mind's pride.
Manmohan Singh (Punjabi)ਉਹ ਵੇਦਾਂ ਅਤੇ ਸ਼ਾਸਤਰਾਂ ਦੀ ਰੀਤੀ ਨੂੰ ਨਹੀਂ ਜਾਣਦਾ ਅਤੇ ਆਪਣੇ ਚਿੱਤ ਦੇ ਹੰਕਾਰ ਨਾਲ ਵਿਆਕੁਲ ਹੋਇਆ ਹੋਇਆ ਹੈ।
Fareedkot Teekaਸਾਸਤ੍ਰ ਅਰ ਬੇਦ ਕੀ ਬਿਧੀ ਕੋ ਤੋ ਜਾਨਤੇ ਨਹੀਂ ਔਰ ਮਨ ਕੇ ਅਭਿਮਾਨ ਮੇਂ ਬਿਆਪੇ ਹੂਏ ਹੈਂ॥੨॥
Prof. Sahib Singhਉਹ ਮਨੁੱਖ (ਆਪਣੇ ਧਰਮ-ਪੁਸਤਕਾਂ) ਵੇਦ ਸ਼ਾਸਤ੍ਰਾਂ ਦੀ ਆਤਮਕ ਮਰਯਾਦਾ ਨਹੀਂ ਸਮਝਦੇ, ਉਹ ਤਾਂ ਆਪਣੇ ਮਨ ਦੇ ਅਹੰਕਾਰ ਵਿਚ ਹੀ ਫਸੇ ਰਹਿੰਦੇ ਹਨ ॥੨॥ਪਦ ਅਰਥ ਬਿਧਿ = ਢੰਗ, ਮਰਯਾਦਾ। ਬਿਆਪੇ = ਫਸੇ ਹੋਏ। ਮਨ ਕੈ ਮਾਨ = ਮਨ ਦੇ ਮਾਣ ਵਿਚ ॥੨॥
SikhNet (Spanish)pues no conoce el camino de los Vedas y los Shastras, ya que el ego le voltea la mente. (2)
ਸੰਧਿਆ ਕਾਲ. ਕਰਹਿ ਸਭਿ ਵਰਤਾ; ਜਿਉ ਸਫਰੀ ਦੰਫਾਨ ॥
sandhiaa kaal. kareh sabh varataa; jiau safaree danfaan | Ang 1203
Sant Singh KhalsaHe says his evening prayers, and observes all the fasts, but this is all just a show.
Manmohan SinghHis saying of evening-time prayers and observance of all fasts, are like the false show of a conjurer.
Manmohan Singh (Punjabi)ਉਸ ਦਾ ਸ਼ਾਮ ਦੇ ਵੇਲੇ ਦੀ ਪੂਜਾ ਕਰਨਾ ਅਤੇ ਸਾਰੇ ਉਪਹਾਸ ਰਖਣੇ, ਇਕ ਮਦਾਰੀ ਦੇ ਝੂਠੇ ਦਿਖਾਵੇ ਦੀ ਤਰ੍ਹਾਂ ਦੇ ਹਨ।
Fareedkot Teekaਤ੍ਰਿਕਾਲ ਸੰਧਿਆ ਕਰਤੇ ਹੈਂ ਅਰ ਸਭ ਬ੍ਰਤ ਧਾਰਨ ਕਰਤੇ ਹੈਂ। ਉਨ ਕਾ ਦੰਭ ਸੰਯੁਗਤ ਕਰਨਾ ਐਸਾ ਹੈ ਜਿਸ ਪਰਕਾਰ (ਸਫਰੀ ਦੰਫਾਨ) ਮਦਾਰੀ ਕਾ ਦੰਭ ਹੋਤਾ ਹੈ॥
Prof. Sahib Singh(ਇਹੋ ਜਿਹੇ ਵੈਸ਼ਨੋ ਅਖਵਾਣ ਵਾਲੇ ਉਂਞ ਤਾਂ) ਤਿੰਨੇ ਵੇਲੇ ਸੰਧਿਆ ਕਰਦੇ ਹਨ, ਸਾਰੇ ਵਰਤ ਭੀ ਰੱਖਦੇ ਹਨ, (ਪਰ ਉਹਨਾਂ ਦਾ ਇਹ ਸਾਰਾ ਉੱਦਮ ਇਉਂ ਹੀ ਹੈ) ਜਿਵੇਂ ਕਿਸੇ ਮਦਾਰੀ ਦਾ ਤਮਾਸ਼ਾ (ਰੋਟੀ ਕਮਾਣ ਲਈ ਹੀ)।ਪਦ ਅਰਥ ਸਭਿ = ਸਾਰੇ। ਸਫਰੀ = ਮਦਾਰੀ। ਦੰਫਾਨ = ਤਮਾਸ਼ਾ।
SikhNet (Spanish)Uno podrá hacer ayunos y decir sus oraciones en horas precisas del día, pero esto es puro teatro,
ਪ੍ਰਭੂ ਭੁਲਾਏ ਊਝੜਿ ਪਾਏ; ਨਿਹਫਲ ਸਭਿ ਕਰਮਾਨ ॥੩॥
prabhoo bhulaae aoojharr paae; nihafal sabh karamaan |3| Ang 1203
Sant Singh KhalsaGod made him stray from the path, and sent him into the wilderness. All his actions are useless. ||3||
Manmohan SinghStraying him, the Lord has but him on the path of wilderness. Vain are all his deeds.
Manmohan Singh (Punjabi)ਉਸ ਨੂੰ ਬੁਲਾ ਕੇ ਸੁਆਮੀ ਨੇ ਉਸ ਨੂੰ ਉਜਾੜ ਬੀਆਬਾਨ ਦੇ ਰਾਹੇ ਪਾ ਦਿੱਤਾ ਹੈ। ਵਿਅਰਥ ਹਨ ਉਸ ਦੇ ਸਾਰੇ ਕਰਮ।
Fareedkot Teekaਜੋ ਪ੍ਰਭੂ ਨੇ ਭੁਲਾਇ ਕਰ ਔਝੜ ਪਾਏ ਹੈਂ ਉਨ ਕੇ (ਕਰਮਾਨ) ਕਰਮ ਕੀਏ ਹੂਏ ਸਭ ਨਿਸਫਲ ਹੈਂ॥੩॥
Prof. Sahib Singh(ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਨੇ ਆਪ ਹੀ ਉਹਨਾਂ ਨੂੰ ਸਹੀ ਰਾਹ ਤੋਂ ਖੁੰਝਾਇਆ ਹੈ, ਗ਼ਲਤ ਰਸਤੇ ਪਾਇਆ ਹੋਇਆ ਹੈ, ਉਹਨਾਂ ਦੇ ਸਾਰੇ (ਕੀਤੇ ਹੋਏ ਧਾਰਮਿਕ) ਕਰਮ ਵਿਅਰਥ ਜਾਂਦੇ ਹਨ ॥੩॥ਪਦ ਅਰਥ ਊਝੜਿ = ਕੁਰਾਹੇ। ਕਰਮਾਨ = ਕਰਮ ॥੩॥
SikhNet (Spanish)vanos son todos los actos, cuando somos desviados por Dios. (3)
ਸੋ ਗਿਆਨੀ ਸੋ ਬੈਸਨੌ ਪੜੑਿਆ; ਜਿਸੁ ਕਰੀ ਕ੍ਰਿਪਾ ਭਗਵਾਨ ॥
so giaanee so baisanau parraa; jis karee kripaa bhagavaan | Ang 1203
Sant Singh KhalsaHe alone is a spiritual teacher, and he alone is a devotee of Vishnu and a scholar, whom the Lord God blesses with His Grace.
Manmohan SinghHe alone is the diving and he alone the Vaishnav and the scholar, on whom is the mercy of the Lord.
Manmohan Singh (Punjabi)ਕੇਵਲ ਉਹ ਹੀ ਬ੍ਰਹਮਬੇਤਾ ਹੈ, ਤੇ ਕੇਵਲ ਉਹ ਹੀ ਵੈਸ਼ਨੋ ਅਤੇ ਵਿਦਵਾਨ ਹੈ, ਜਿਸ ਉਤੇ ਸੁਅਮੀ ਦੀ ਮਿਹਰ ਹੈ।
Fareedkot Teekaਸੋਈ ਗ੍ਯਾਨੀ ਹੈ ਔਰ ਸੋਈ ਵੈਸ਼ਨੋਂ ਹੈ ਔਰ ਪੜਾ ਹੂਆ ਭੀ ਵਹੀ ਸ੍ਰੇਸ਼ਟ ਹੈ, ਜਿਸ ਪੁਰ ਭਗਵੰਤ ਨੇ ਕ੍ਰਿਪਾ ਦ੍ਰਿਸ਼ਟੀ ਕਰੀ ਹੈ॥
Prof. Sahib Singhਅਸਲ ਗਿਆਨਵਾਨ ਉਹ ਮਨੁੱਖ ਹੈ, ਅਸਲ ਵੈਸ਼ਨੋ ਉਹ ਹੈ, ਅਸਲ ਵਿਦਵਾਨ ਉਹ ਹੈ, ਜਿਸ ਉਤੇ ਪਰਮਾਤਮਾ ਨੇ ਮਿਹਰ ਕੀਤੀ ਹੈ,ਪਦ ਅਰਥ ਗਿਆਨੀ = ਗਿਆਨਵਾਨ। ਪੜ੍ਹ੍ਹਿਆ = ਵਿਦਵਾਨ। ਜਿਸੁ = ਜਿਸ ਉਤੇ।
SikhNet (Spanish)El sabio, el Vaishnava, el ser de conocimiento es el que cuenta con la Compasión de Dios,
ਓੁਨਿ ਸਤਿਗੁਰੁ ਸੇਵਿ. ਪਰਮ ਪਦੁ ਪਾਇਆ; ਉਧਰਿਆ ਸਗਲ ਬਿਸ੍ਵਾਨ ॥੪॥
oun satigur sev. param pad paaeaa; udhariaa sagal bisvaan |4| Ang 1203
Sant Singh KhalsaServing the True Guru, he obtains the supreme status and saves the whole world. ||4||
Manmohan SinghServing the True Guru, he obtains the supreme status and with him the entire world is saved.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾ ਕੇ ਉਹ ਮਹਾਨ ਮਰਤਬਾ ਪਾਂ ਲੈਂਦਾ ਹੈ ਅਤੇ ਉਸ ਦੇ ਨਾਲ ਸਾਰਾ ਸੰਸਾਰ ਪਾਰ ਉਤਰ ਜਾਂਦਾ ਹੈ।
Fareedkot Teekaਤਿਸ ਨੇ ਵਾਹਿਗੁਰੂ ਕੋ ਸੇਵ ਕਰ ਮੋਖ ਪਦ ਪਾਇ ਲੀਆ ਹੈ ਅਰ ਸਗਲ (ਬਿਸ੍ਵਾਨ) ਵਿਸ੍ਵ ਤੇ ਉਧਰਾ ਹੈ॥੪॥
Prof. Sahib Singh(ਜਿਸ ਦੀ ਬਰਕਤਿ ਨਾਲ) ਉਸ ਨੇ ਗੁਰੂ ਦੀ ਸਰਨ ਪੈ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕੀਤਾ ਹੈ, (ਅਜਿਹੇ ਮਨੁੱਖ ਦੀ ਸੰਗਤ ਵਿਚ) ਸਾਰਾ ਜਗਤ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੪॥ਪਦ ਅਰਥ ਓੁਨਿ = ਉਸ ਨੇ {ਅੱਖਰ 'ੳ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਉਨਿ'। ਇਥੇ 'ਓਨਿ' ਪੜ੍ਹਨਾ ਹੈ}। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਬਿਸ੍ਵਾਨ = {विश्व} ਜਗਤ ॥੪॥
SikhNet (Spanish)sí, él, sirviendo al Guru Verdadero, llega a la Dicha Sublime y emancipa al mundo entero. (4)
ਕਿਆ ਹਮ ਕਥਹ. ਕਿਛੁ ਕਥਿ, ਨਹੀ ਜਾਣਹ; ਪ੍ਰਭ ਭਾਵੈ ਤਿਵੈ ਬੋੁਲਾਨ ॥
kiaa ham kathah. kichh kath, nahee jaanah; prabh bhaavai tivai buolaan | Ang 1203
Sant Singh KhalsaWhat can I say? I don't know what to say. As God wills, so do I speak.
Manmohan SinghWhat should I utter? I know naught to utter. As the Lord will, so He makes me utter.
Manmohan Singh (Punjabi)ਮੈਂ ਕੀ ਕਹਾਂ? ਮੈਨੂੰ ਕੁਝ ਭੀ ਕਹਿਣਾ ਨਹੀਂ ਆਉਂਦਾ। ਜਿਸ ਤਰ੍ਹਾਂ ਪ੍ਰਭੂ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਮੈਨੂੰ ਬੁਲਾਉਂਦਾ ਹੈ।
Fareedkot Teekaਹਮ ਕਿਆ ਕਥਨ ਕਰੇਂ ਕੁਛ ਕਥਨ ਕਰਨੇ ਨਹੀਂ ਜਾਨਤੇ ਹੈਂ। ਹੇ ਪ੍ਰਭੂ! ਜਿਉਂ ਤੇਰੇ ਕੋ ਭਾਵਤਾ ਹੈ, ਤੈਸੇ ਹੀ ਹਮ ਬੋਲਤੇ ਹੈਂ॥
Prof. Sahib Singhਪਰ, ਅਸੀਂ ਜੀਵ (ਪਰਮਾਤਮਾ ਦੀ ਰਜ਼ਾ ਬਾਰੇ) ਕੀਹ ਆਖ ਸਕਦੇ ਹਾਂ? ਅਸੀਂ ਕੁਝ ਆਖਣਾ ਜਾਣਦੇ ਨਹੀਂ ਹਾਂ। ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਸਾਨੂੰ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ।ਪਦ ਅਰਥ ਕਥਹ = ਅਸੀਂ ਆਖ ਸਕਦੇ ਹਾਂ। ਨਹੀ ਜਾਣਹ = ਅਸੀਂ ਨਹੀਂ ਜਾਣਦੇ। ਬਲਾਨ = ਬੁਲਾਂਦਾ ਹੈ। {ਅੱਖਰ 'ਬ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਬੋਲਾਨ'। ਇਥੇ 'ਬੁਲਾਨ' ਪੜ੍ਹਨਾ ਹੈ}।
SikhNet (Spanish)Oh Dios, no puedo decir, porque no sé, sólo canto así como me haces que lo haga,
ਸਾਧਸੰਗਤਿ ਕੀ ਧੂਰਿ ਇਕ ਮਾਂਗਉ; ਜਨ ਨਾਨਕ ਪਇਓ ਸਰਾਨ ॥੫॥੨॥
saadhasangat kee dhoor ik maangau; jan naanak peo saraan |5|2| Ang 1203
Sant Singh KhalsaI ask only for the dust of the feet of the Saadh Sangat, the Company of the Holy. Servant Nanak seeks their Sanctuary. ||5||2||
Manmohan SinghI ask for only the dust of the saint's congregation. Slave Nanak has sought Thy protection, O Lord.
Manmohan Singh (Punjabi)ਮੈਂ ਕੇਵਲ ਸਤਿਸੰਗਤ ਦੀ ਧੂੜ ਦੀ ਯਾਚਨਾ ਕਰਦਾ ਹਾਂ। ਗੋਲੇ ਨਾਨਕ ਨੇ ਤੇਰੀ ਪਨਾਹ ਨਹੀਂ ਹੈ, ਹੇ ਪ੍ਰਭੂ!
Fareedkot Teekaਇਕ ਸਾਧ ਸੰਗਤ ਕੀ ਚਰਨ ਧੂਰ ਮਾਂਗਤਾ ਹੂੰ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਆਪ ਕਾ ਦਾਸ ਆਪ ਕੀ (ਸਰਾਨ) ਸਰਣ ਪੜਾ ਹੂੰ॥੫॥੨॥☬ਗਿਆਨਵਾਨ ਕਾ ਅਨਭਵ ਕਹਤੇ ਹੈਂ:
Prof. Sahib Singhਮੈਂ ਦਾਸ ਨਾਨਕ ਤਾਂ ਪ੍ਰਭੂ ਦੀ ਸਰਨ ਪਿਆ ਹਾਂ (ਅਤੇ ਉਸ ਦੇ ਦਰ ਤੋਂ) ਸਿਰਫ਼ ਸਾਧ ਸੰਗਤ (ਦੇ ਚਰਨਾਂ) ਦੀ ਧੂੜ ਹੀ ਮੰਗਦਾ ਹਾਂ ॥੫॥੨॥ਪਦ ਅਰਥ ਮਾਂਗਉ = ਮੈਂ ਮੰਗਦਾ ਹਾਂ। ਸਰਾਨ = ਸਰਨ ॥੫॥੨॥
SikhNet (Spanish)más bien añoro el Polvo de lo Pies de Tus Santos, oh Señor, y busco siempre Tu Refugio. (5-2)