ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਜਿਨ ਕਉ ਅੰਦਰਿ ਗਿਆਨੁ ਨਹੀ; ਭੈ ਕੀ. ਨਾਹੀ ਬਿੰਦ ॥
jin kau andar giaan nahee; bhai kee. naahee bind |
Sant Singh KhalsaThose who do not have spiritual wisdom within, do not have even an iota of the Fear of God.
Manmohan SinghThey who have no gnosis within, nor ever a bit of the Lord's fear.
Manmohan Singh (Punjabi)ਜਿਨ੍ਹਾਂ ਦੇ ਅੰਦਰ ਬ੍ਰਹਮਬੋਧ ਨਹੀਂ, ਨਾਂ ਹੀ ਸੁਆਮੀ ਦਾ ਭੋਰਾ ਭਰ ਡਰ ਹੈ।
Fareedkot Teekaਜਿਨ ਕੇ ਅੰਦਰ ਗਿਆਨ ਨਹੀਂ ਹੈ ਔ ਪਰਮੇਸਰ ਕੇ ਭੈ ਕੀ ਗ੍ਯਾਤ ਨਹੀਂ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦਾ ਰਤਾ ਭਰ ਭੀ ਡਰ ਨਹੀਂ, ਤੇ ਜਿਨ੍ਹਾਂ ਨੂੰ ਪ੍ਰਭੂ ਨਾਲ ਜਾਣ-ਪਛਾਣ ਪ੍ਰਾਪਤ ਨਹੀਂ ਹੋਈ,
SikhNet (Spanish)A los que no tienen Sabiduría en su interior, ni una mínima Reverencia por Dios,
ਨਾਨਕ. ਮੁਇਆ ਕਾ ਕਿਆ ਮਾਰਣਾ; ਜਿ ਆਪਿ ਮਾਰੇ ਗੋਵਿੰਦ ॥੧॥
naanak. mueaa kaa kiaa maaranaa; ji aap maare govind |1|
Sant Singh KhalsaO Nanak, why kill those who are already dead? The Lord of the Universe Himself has killed them. ||1||
Manmohan SinghThey are destroyed by the world-Lord Himself. Why slay the slain?
Manmohan Singh (Punjabi)ਉਨ੍ਹਾਂ ਨੂੰ ਸ਼੍ਰਿਸ਼ਟੀ ਦੇ ਸੁਆਮੀ ਨੇ ਖ਼ੁਦ ਨਾਸ ਕਰ ਦਿੱਤਾ ਹੈ। ਉਨ੍ਹਾਂ ਮਰਿਆਂ ਹੋਇਆਂ ਦਾ ਕੀ ਮਾਰਨਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਉਨ ਮੋਇਆਂ ਹੋਇਆਂ ਮੁਰਦਿਆਂ ਕਾ ਕੀ ਮਾਰਨਾ ਹੈ, ਜੋ ਆਪ ਗੋਬਿੰਦ ਨੇ ਮਾਰੇ ਹੈਂ॥੧॥☬ਬ੍ਰਾਹਮਣ ਖਤ੍ਰੀ ਕਰ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਉਹ (ਆਤਮਕ ਮੌਤੇ) ਮੋਏ ਹੋਏ ਹਨ, ਉਹਨਾਂ ਨੂੰ (ਮਾਨੋ) ਰੱਬ ਨੇ ਆਪ ਮਾਰ ਦਿੱਤਾ ਹੈ, ਇਹਨਾਂ ਮੁਇਆਂ ਨੂੰ (ਏਦੂੰ ਵਧੀਕ) ਕਿਸੇ ਹੋਰ ਨੇ ਕੀਹ ਮਾਰਨਾ ਹੈ? ॥੧॥
SikhNet (Spanish)oh dice Nanak, ¿para qué matarlos si ya están muertos? El Mismo Señor los ha llevado a la muerte. (1)